06 June 2021 PUNJABI Murli Today – Brahma Kumari

June 5, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

ਉਦਾਸੀ ਆਉਣ ਦਾ ਕਾਰਨ - ਛੋਟੀ - ਮੋਟੀ ਅਵਗਿਯਾਵਾਂ

ਅੱਜ ਬੇਹੱਦ ਦਾ ਵੱਡੇ ਤੇ ਵੱਡਾ ਬਾਪ, ਉੱਚੇ ਤੇ ਉੱਚੇ ਬਣਾਉਣ ਵਾਲਾ ਬਾਪ ਆਪਣੇ ਚਾਰੋ ਪਾਸੇ ਦੇ ਬੱਚਿਆਂ ਵਿਚੋਂ ਵਿਸ਼ੇਸ਼ ਆਗਿਆਕਾਰੀ ਬੱਚਿਆਂ ਨੂੰ ਦੇਖ ਰਹੇ ਹਨ। ਆਗਿਆਕਾਰੀ ਬੱਚੇ ਤਾਂ ਸਾਰੇ ਆਪਣੇ ਨੂੰ ਸਮਝਦੇ ਹਨ ਪਰ ਨੰਬਰਵਾਰ ਹਨ। ਕੋਈ ਸਦਾ ਆਗਿਆਕਾਰੀ ਅਤੇ ਕੋਈ ਆਗਿਆਕਾਰੀ ਹਨ, ਸਦਾ ਨਹੀਂ ਹਨ। ਆਗਿਆਕਾਰੀ ਦੀ ਲਿਸਟ ਵਿੱਚ ਸਾਰੇ ਬੱਚੇ ਆ ਜਾਂਦੇ ਹਨ ਪਰ ਅੰਤਰ ਜ਼ਰੂਰ ਹੈ। ਆਗਿਆ ਦੇਣ ਵਾਲਾ ਬਾਪ ਸਾਰੇ ਬੱਚਿਆਂ ਨੂੰ ਇੱਕ ਸਮੇਂ ਤੇ ਇੱਕ ਹੀ ਆਗਿਆ ਦਿੰਦੇ ਹਨ, ਵੱਖ – ਵੱਖ, ਭਿੰਨ – ਭਿੰਨ ਆਗਿਆ ਵੀ ਨਹੀਂ ਦਿੰਦੇ ਹਨ। ਫਿਰ ਵੀ ਨੰਬਰਵਾਰ ਕਿਉਂ ਹੁੰਦੇ ਹਨ? ਕਿਉਂਕਿ ਜੋ ਸਦਾ ਹਰ ਸੰਕਲਪ ਅਤੇ ਹਰ ਕਰਮ ਕਰਦੇ ਬਾਪ ਦੀ ਆਗਿਆ ਦਾ ਸਹਿਜ ਸਮ੍ਰਿਤੀ ਸਵਰੂਪ ਬਣਦੇ ਹਨ, ਉਹ ਖ਼ੁਦ ਨੂੰ ਹਰ ਸੰਕਲਪ, ਬੋਲ ਅਤੇ ਕਰਮ ਵਿੱਚ ਆਗਿਆ ਪ੍ਰਮਾਣ ਚੱਲਦੇ ਅਤੇ ਜੋ ਸਮ੍ਰਿਤੀ – ਸਵਰੂਪ ਨਹੀਂ ਬਣਦੇ, ਉਨ੍ਹਾਂ ਨੂੰ ਬਾਰ – ਬਾਰ ਸਮ੍ਰਿਤੀ ਲਿਆਉਣੀ ਪੈਂਦੀ ਹੈ। ਕਦੀ ਸਮ੍ਰਿਤੀ ਦੇ ਕਾਰਨ ਆਗਿਆਕਾਰੀ ਬਣ ਚਲਦੇ ਅਤੇ ਕਦੀ ਚੱਲਣ ਦੇ ਬਾਦ ਆਗਿਆ ਯਾਦ ਕਰਦੇ ਹਨ ਕਿਉਂਕਿ ਆਗਿਆ ਦੇ ਸਮ੍ਰਿਤੀ – ਸਵਰੂਪ ਨਹੀਂ, ਜੋ ਸ੍ਰੇਸ਼ਠ ਪ੍ਰਤਿਕ੍ਸ਼ ਫਲ ਮਿਲਦਾ ਹੈ ਉਹ ਪ੍ਰਤਿਕ੍ਸ਼ ਫਲ ਦੀ ਅਨੁਭੂਤੀ ਨਾ ਹੋਣ ਦੇ ਕਾਰਨ ਕਰਮ ਦੇ ਬਾਦ ਯਾਦ ਆਉਂਦਾ ਹੈ ਕਿ ਇਹ ਰਿਜ਼ਲਟ ਕਿਉਂ ਹੋਈ। ਕਰਮ ਦੇ ਬਾਦ ਚੈਕ ਕਰਦੇ ਹਨ ਤਾਂ ਸਮਝਦੇ ਹਨ ਜੋ ਜਿਵੇਂ ਬਾਪ ਦੀ ਆਗਿਆ ਹੈ ਉਸ ਪ੍ਰਮਾਣ ਨਾ ਚੱਲਣ ਦੇ ਕਾਰਨ, ਜੋ ਪ੍ਰਤਿਕ੍ਸ਼ ਫਲ ਅਨੁਭਵ ਹੋਣਾ ਚਾਹੀਦਾ ਹੈ, ਉਹ ਨਹੀਂ ਹੁੰਦਾ। ਇਸਨੂੰ ਕਹਿੰਦੇ ਹਨ ਆਗਿਆ ਦੇ ਸਮ੍ਰਿਤੀ ਸਵਰੂਪ ਨਹੀਂ ਹਨ ਪਰ ਕਰਮ ਦੇ ਫਲ ਨੂੰ ਦੇਖਕੇ ਸਮ੍ਰਿਤੀ ਆਈ। ਤਾਂ ਨੰਬਰਵਨ ਹਨ – ਸਹਿਜ, ਖ਼ੁਦ ਸਮ੍ਰਿਤੀ – ਸਵਰੂਪ, ਆਗਿਆਕਾਰੀ। ਅਤੇ ਦੂਸਰਾ ਨੰਬਰ ਹੈ – ਕਦੀ ਸਮ੍ਰਿਤੀ ਨਾਲ ਕਰਮ ਕਰਨ ਵਾਲੇ ਅਤੇ ਕਦੀ ਕਰਮ ਦੇ ਬਾਦ ਸਮ੍ਰਿਤੀ ਵਿੱਚ ਆਉਣ ਵਾਲੇ। ਤੀਸਰੇ ਨੰਬਰ ਦੀ ਤਾਂ ਗੱਲ ਹੀ ਛੱਡ ਦੇਵੋ। ਦੋ ਮਾਲਾਵਾਂ ਹਨ। ਪਹਿਲੀ ਛੋਟੀ ਮਾਲਾ ਹੈ, ਦੂਸਰੀ ਵੱਡੀ ਮਾਲਾ ਹੈ। ਤੀਸਰਿਆਂ ਦੀ ਤਾਂ ਮਾਲਾ ਹੀ ਨਹੀਂ ਹੈ ਇਸਲਈ ਦੋ ਦੀ ਗੱਲ ਕਰ ਰਹੇ ਹਾਂ।

‘ਆਗਿਆਕਾਰੀ ਨੰਬਰਵਨ’ ਸਦਾ ਅੰਮ੍ਰਿਤਵੇਲੇ ਤੋਂ ਰਾਤ ਤੱਕ ਸਾਰੇ ਦਿਨ ਦੀ ਦਿਨਚਰਿਆ ਦੇ ਹਰ ਕਰਮ ਵਿੱਚ ਆਗਿਆ ਪ੍ਰਮਾਣ ਚੱਲਣ ਦੇ ਕਾਰਨ ਹਰ ਕਰਮ ਵਿੱਚ ਮਿਹਨਤ ਨਹੀਂ ਅਨੁਭਵ ਕਰਦੇ ਪਰ ਆਗਿਆਕਾਰੀ ਬਣਨ ਦਾ ਵਿਸ਼ੇਸ਼ ਫਲ ਬਾਪ ਦੇ ਆਸ਼ੀਰਵਾਦ ਦੀ ਅਨੁਭੂਤੀ ਕਰਦੇ ਹਨ। ਕਿਉਂਕਿ ਆਗਿਆਕਾਰੀ ਬੱਚੇ ਦੇ ਉੱਪਰ ਹਰ ਕਦਮ ਵਿੱਚ ਬਾਪਦਾਦਾ ਦੇ ਦਿਲ ਦੀਆਂ ਦੁਆਵਾਂ ਨਾਲ ਹਨ, ਇਸਲਈ ਦਿਲ ਦੀਆਂ ਦੁਆਵਾਂ ਦੇ ਕਾਰਨ ਹਰ ਕਰਮ ਫਲਦਾਈ ਹੁੰਦਾ ਹੈ ਕਿਉਂਕਿ ਕਰਮ ਬੀਜ ਹੈ ਅਤੇ ਬੀਜ਼ ਤੋਂ ਜੋ ਪ੍ਰਾਪਤੀ ਹੁੰਦੀ ਹੈ ਉਹ ਫਲ ਹੈ। ਤਾਂ ਨੰਬਰਵਨ ਆਗਿਆਕਾਰੀ ਆਤਮਾ ਦਾ ਹਰ ਕਰਮ ਰੂਪੀ ਬੀਜ਼ ਸ਼ਕਤੀਸ਼ਾਲੀ ਹੋਣ ਦੇ ਕਾਰਨ ਹਰ ਕਰਮ ਦਾ ਫਲ ਮਤਲਬ ਸੰਤੁਸ਼ਟਤਾ, ਸਫ਼ਲਤਾ ਪ੍ਰਾਪਤ ਹੁੰਦੀ ਹੈ। ਸੰਤੁਸ਼ਟਤਾ ਆਪਣੇ ਆਪ ਨਾਲ ਵੀ ਹੁੰਦੀ ਹੈ ਅਤੇ ਕਰਮ ਦੇ ਰਿਜ਼ਲਟ ਨਾਲ ਵੀ ਹੁੰਦੀ ਹੈ ਅਤੇ ਹੋਰ ਆਤਮਾਵਾਂ ਦੇ ਸੰਬੰਧ – ਸੰਪਰਕ ਨਾਲ ਵੀ ਹੁੰਦੀ ਹੈ। ਨੰਬਰਵਨ ਆਗਿਆਕਾਰੀ ਆਤਮਾਵਾਂ ਦੇ ਤਿੰਨਾਂ ਹੀ ਤਰ੍ਹਾਂ ਦੀ ਸੰਤੁਸ਼ਟਤਾ ਖ਼ੁਦ ਅਤੇ ਸਦਾ ਅਨੁਭਵ ਹੁੰਦੀ ਹੈ। ਕਈ ਵਾਰ ਕਈ ਬੱਚੇ ਆਪਣੇ ਕਰਮ ਨਾਲ ਖ਼ੁਦ ਸੰਤੁਸ਼ਟ ਹੁੰਦੇ ਹਨ ਕਿ ਮੈਂ ਬਹੁਤ ਚੰਗਾ ਵਿਧੀ – ਪੂਰਵਕ ਕਰਮ ਕੀਤਾ ਪਰ ਕਿੱਤੇ ਸਫ਼ਲਤਾ ਰੂਪੀ ਫਲ ਜਿਨਾਂ ਖ਼ੁਦ ਸਮਝਦੇ ਹਨ, ਉਨਾਂ ਦਿਖਾਈ ਨਹੀਂ ਦਿੰਦਾ ਅਤੇ ਕਿੱਤੇ ਫ਼ਿਰ ਖ਼ੁਦ ਵੀ ਸੰਤੁਸ਼ਟ ਪਰ ਸੰਬੰਧ – ਸੰਪਰਕ ਵਿੱਚ ਸੰਤੁਸ਼ਟਤਾ ਨਹੀਂ ਹੁੰਦੀ ਹੈ। ਤਾਂ ਇਸਨੂੰ ਨੰਬਰਵਨ ਆਗਿਆਕਾਰੀ ਨਹੀਂ ਕਹਾਂਗੇ। ਨੰਬਰਵਨ ਆਗਿਆਕਾਰੀ ਤਿੰਨਾਂ ਹੀ ਗੱਲਾਂ ਵਿੱਚ ਸੰਤੁਸ਼ਟਤਾ ਅਨੁਭਵ ਕਰੇਗਾ।

ਵਰਤਮਾਨ ਸਮੇਂ ਦੇ ਪ੍ਰਮਾਣ ਕਈ ਸ਼੍ਰੇਸ਼ਠ ਆਗਿਆਕਾਰੀ ਬੱਚਿਆਂ ਦਵਾਰਾ ਕਦੀ – ਕਦੀ ਕੋਈ – ਕੋਈ ਆਤਮਾਵਾਂ, ਆਪਣੇ ਨੂੰ ਅਸੰਤੁਸ਼ਟ ਵੀ ਅਨੁਭਵ ਕਰਦੀਆਂ ਹਨ। ਤੁਸੀਂ ਸੋਚੋਗੇ ਅਜਿਹਾ ਤਾਂ ਕੋਈ ਨਹੀਂ ਹੈ ਜਿਸ ਨਾਲ ਸਾਰੇ ਸੰਤੁਸ਼ਟ ਹੋਣ। ਕੋਈ ਨਾ ਕੋਈ ਅਸੰਤੁਸ਼ਟ ਵੀ ਹੋ ਜਾਂਦੇ ਹਨ ਪਰ ਉਹ ਕਈ ਕਾਰਨ ਹੁੰਦੇ ਹਨ। ਆਪਣੇ ਕਾਰਨ ਨੂੰ ਨਾ ਜਾਨਣ ਦੇ ਕਾਰਨ ਮਿਸ ਅੰਡਰਸਟੈਂਡ (ਗ਼ਲਤਫਹਿਮੀ) ਕਰ ਦਿੰਦੇ ਹਨ। ਦੂਸਰੀ ਗੱਲ – ਆਪਣੀ ਬੁੱਧੀ ਪ੍ਰਮਾਣ ਵੱਡਿਆਂ ਤੋਂ ਚਾਹਨਾ, ਇੱਛਾ ਜ਼ਿਆਦਾ ਰੱਖਦੇ ਹਨ ਅਤੇ ਉਹ ਇੱਛਾ ਜਦੋਂ ਪੂਰੀ ਨਹੀਂ ਹੁੰਦੀ ਤਾਂ ਅਸੰਤੁਸ਼ਟ ਹੋ ਜਾਂਦੇ। ਤੀਸਰੀ ਗੱਲ – ਕਈ ਆਤਮਾਵਾਂ ਦੇ ਪਿਛਲੇ ਸੰਸਕਾਰ – ਸਵਭਾਵ ਅਤੇ ਹਿਸਾਬ – ਕਿਤਾਬ ਦੇ ਕਾਰਨ ਵੀ ਜੋ ਸੰਤੁਸ਼ਟ ਹੋਣਾ ਚਾਹੀਦਾ ਹੈ ਉਹ ਨਹੀਂ ਹੁੰਦੇ। ਇਸ ਕਾਰਨ ਨੰਬਰਵਾਰ ਆਗਿਆਕਾਰੀ ਆਤਮਾ ਦਾ ਸ੍ਰੇਸ਼ਠ ਆਤਮਾਵਾਂ ਦਵਾਰਾ ਸੰਤੁਸ਼ਟਤਾ ਨਾ ਮਿਲਣ ਦੇ ਕਾਰਨ ਹੁੰਦਾ ਨਹੀਂ ਹੈ ਪਰ ਆਪਣੇ ਕਾਰਨਾਂ ਤੋਂ ਅਸੰਤੁਸ਼ਟ ਰਹਿ ਜਾਂਦੇ ਹਨ ਇਸਲਈ ਕਿੱਥੇ – ਕਿੱਥੇ ਦਿਖਾਈ ਦਿੰਦਾ ਹੈ ਕਿ ਇੱਕ ਕੋਲੋਂ ਕੋਈ ਅਸੰਤੁਸ਼ਟ ਹਨ। ਪਰ ਉਸ ਵਿੱਚ ਵੀ ਮੈਜ਼ੋਰਿਟੀ 95 ਪ੍ਰਤੀਸ਼ਤ ਦੇ ਕਰੀਬ ਸੰਤੁਸ਼ਟ ਹੋਣਗੇ। 5 ਪ੍ਰਤੀਸ਼ਤ ਅਸੰਤੁਸ਼ਟ ਦਿਖਾਈ ਦੇਣਗੇ। ਤਾਂ ਨੰਬਰਵਾਰ ਆਗਿਆਕਾਰੀ ਬੱਚੇ ਮੈਜ਼ੋਰਿਟੀ ਤਿੰਨਾਂ ਹੀ ਰੂਪਾਂ ਨਾਲ ਸੰਤੁਸ਼ਟ ਅਨੁਭਵ ਕਰਣਗੇ ਅਤੇ ਸਦਾ ਆਗਿਆ ਪ੍ਰਮਾਣ ਕਰਮ ਹੋਣ ਦੇ ਕਾਰਨ ਹਰ ਕਰਮ ਕਰਨ ਤੋਂ ਬਾਦ ਸੰਤੁਸ਼ਟ ਹੋਣ ਕਾਰਨ ਕਰਮ ਬਾਰ – ਬਾਰ ਬੁੱਧੀ ਨੂੰ, ਮਨ ਨੂੰ ਵਿਚਲਿਤ ਨਹੀਂ ਕਰੇਗਾ ਕਿ ਠੀਕ ਕੀਤਾ ਜਾਂ ਨਹੀਂ ਕੀਤਾ। ਸੈਕਿੰਡ ਨੰਬਰ ਵਾਲਿਆਂ ਨੂੰ ਕਰਮ ਕਰਨ ਤੋਂ ਬਾਦ ਕਈ ਵਾਰ ਮਨ ਵਿੱਚ ਸੰਕਲਪ ਚੱਲਦਾ ਹੈ ਕਿ ਠੀਕ ਕੀਤਾ ਜਾਂ ਨਹੀਂ। ਜਿਸ ਨੂੰ ਤੁਸੀਂ ਲੋਕ ਆਪਣੀ ਭਾਸ਼ਾ ਵਿੱਚ ਕਹਿੰਦੇ ਹੋ – ਮਨ ਖਾਂਦਾ ਹੈ ਕਿ ਠੀਕ ਨਹੀਂ ਕੀਤਾ। ਨੰਬਰਵਨ ਆਗਿਆਕਾਰੀ ਆਤਮਾ ਨੂੰ ਕਦੀ ਮਨ ਨਹੀਂ ਖਾਂਦਾ, ਆਗਿਆ ਪ੍ਰਮਾਣ ਚੱਲਣ ਦੇ ਕਾਰਨ ਸਦਾ ਹਲਕੇ ਰਹਿੰਦੇ ਕਿਉਂਕਿ ਕਰਮ ਦੇ ਬੰਧਨ ਦਾ ਬੋਝ ਨਹੀਂ। ਪਹਿਲਾਂ ਵੀ ਸੁਣਾਇਆ ਸੀ ਕਿ ਇੱਕ ਹੈ ਕਰਮ ਦੇ ਸੰਬੰਧ ਵਿੱਚ ਆਉਣਾ, ਦੂਜਾ ਹੈ ਕਰਮ ਦੇ ਬੰਧਨ ਵਸ਼ ਕਰਮ ਕਰਨਾ ਹੈ। ਤਾਂ ਨੰਬਰਵਨ ਆਤਮਾ ਕਰਮ ਦੇ ਸੰਬੰਧ ਵਿੱਚ ਆਉਣ ਵਾਲੀ ਹੈ, ਇਸਲਈ ਹਮੇਸ਼ਾ ਹਲਕੀ ਹੈ ਨੰਬਰਵਨ ਆਤਮਾ ਹਰ ਕਰਮ ਵਿੱਚ ਬਾਪਦਾਦਾ ਦਵਾਰਾ ਵਿਸ਼ੇਸ਼ ਆਸ਼ੀਰਵਾਦ ਦੀ ਪ੍ਰਾਪਤੀ ਦੇ ਕਾਰਨ ਹਰ ਕਰਮ ਕਰਦੇ ਆਸ਼ੀਰਵਾਦ ਦੇ ਫਲਸ੍ਵਰੂਪ ਹਮੇਸ਼ਾ ਹੀ ਆਂਤਰਿਕ ਵਿਲਪਾਵਰ ਅਨੁਭਵ ਕਰੇਗੀ। ਹਮੇਸ਼ਾ ਅਤਿਇੰਦ੍ਰੀਏ ਸੁੱਖ ਦਾ ਅਨੁਭਵ ਕਰੇਗੀ, ਹਮੇਸ਼ਾ ਆਪਣੇ ਨੂੰ ਭਰਪੂਰ ਅਰਥਾਤ ਸੰਪੰਨ ਅਨੁਭਵ ਕਰੇਗੀ।

ਕਦੀ – ਕਦੀ ਕਈ ਬੱਚੇ ਬਾਪ ਦੇ ਅੱਗੇ ਆਪਣੇ ਦਿਲ ਦਾ ਹਾਲਚਾਲ ਸੁਣਾਉਂਦੇ ਹਨ ਕੀ ਕਹਿੰਦੇ ਹਨ – ਨਾ ਮਾਲੂਮ ਕਿਓਂ “ਅੱਜ ਆਪਣੇ ਨੂੰ ਖਾਲੀ – ਖਾਲੀ ਸਮਝਦੇ ਹਾਂ” ਕੋਈ ਗੱਲ ਵੀ ਨਹੀਂ ਹੋਈ ਹੈ ਪਰ ਸੰਪੰਨਤਾ ਅਤੇ ਸੁੱਖ ਦੀ ਅਨੁਭੂਤੀ ਨਹੀਂ ਹੋ ਰਹੀ ਹੈ। ਕਈ ਵਾਰ ਉਸ ਸਮੇਂ ਕੋਈ ਉਲਟਾ ਕੰਮ ਜਾਂ ਕੋਈ ਛੋਟੀ – ਮੋਟੀ ਭੁੱਲ ਨਹੀਂ ਹੁੰਦੀ ਹੈ ਪਰ ਚਲਦੇ – ਚਲਦੇ ਅਣਜਾਣ ਅਤੇ ਅਲਬੇਲੇਪਨ ਵਿੱਚ ਸਮੇਂ ਪ੍ਰਤੀ ਸਮੇਂ ਆਗਿਆ ਦੇ ਪ੍ਰਮਾਣ ਕੰਮ ਨਹੀਂ ਕਰਦੇ ਹਨ। ਪਹਿਲੇ ਸਮੇਂ ਦੀ ਅਵਗਿਆ ਦਾ ਬੋਝ ਕਿਸੀ ਸਮੇਂ ਆਪਣੇ ਵੱਲ ਖਿੱਚਦਾ ਹੈ। ਜਿਵੇਂ ਪਿਛਲੇ ਜਨਮਾਂ ਦੇ ਕੜੇ ਸੰਸਕਾਰ, ਸ੍ਵਭਾਵ ਕਦੀ – ਕਦੀ ਨਾ ਚਾਹੁੰਦੇ ਵੀ ਆਪਣੇ ਵੱਲ ਖਿੱਚ ਲੈਂਦੇ ਹਨ, ਇਵੇਂ ਸਮੇਂ ਪ੍ਰਤੀ ਸਮੇਂ ਦੀ, ਕੀਤੀਆਂ ਹੋਈਆਂ ਅਵਗਿਆਵਾਂ ਦਾ ਬੋਝ ਕਦੀ – ਕਦੀ ਆਪਣੇ ਵੱਲ ਖਿੱਚ ਲੈਂਦਾ ਹੈ। ਉਹ ਹੈ ਪਿਛਲੇ ਹਿਸਾਬ – ਕਿਤਾਬ, ਇਹ ਹੈ ਵਰਤਮਾਨ ਜੀਵਨ ਦਾ ਹਿਸਾਬ ਕਿਓਂਕਿ ਕੋਈ ਵੀ ਹਿਸਾਬ – ਭਾਵੇਂ ਇਸ ਜਨਮ ਦਾ, ਭਾਵੇਂ ਪਿਛਲੇ ਜਨਮ ਦਾ, ਲਗਨ ਦੀ ਅਗਨੀ – ਸਵਰੂਪ ਸਥਿਤੀ ਦੇ ਬਿਨਾ ਭਸਮ ਨਹੀਂ ਹੁੰਦਾ। ਹਮੇਸ਼ਾ ਅਗਨੀ – ਸਵਰੂਪ ਸਥਿਤੀ ਮਤਲਬ ਸ਼ਕਤੀਸ਼ਾਲੀ ਯਾਦ ਦੀ ਸਥਿਤੀ, ਬੀਜਰੂਪ, ਲਾਈਟ ਹਾਊਸ, ਮਾਈਟ ਹਾਊਸ ਸਥਿਤੀ ਹਮੇਸ਼ਾ ਨਾ ਹੋਣ ਦੇ ਕਾਰਨ ਹਿਸਾਬ – ਕਿਤਾਬ ਨੂੰ ਭਸਮ ਨਹੀਂ ਕਰ ਸਕਦੇ ਹਨ ਇਸਲਈ ਰਿਹਾ ਹੋਇਆ ਹਿਸਾਬ ਆਪਣੇ ਵੱਲ ਖਿੱਚਦਾ ਹੈ। ਉਸ ਸਮੇਂ ਕੋਈ ਗਲਤੀ ਨਹੀਂ ਕਰਦੇ ਹੋ ਕਿ ਪਤਾ ਨਹੀਂ ਕੀ ਹੋਇਆ! ਕਦੀ ਮਨ ਨਹੀਂ ਲੱਗੇਗਾ – ਯਾਦ ਵਿੱਚ, ਸੇਵਾ ਵਿੱਚ ਅਤੇ ਕਦੀ ਉਦਾਸੀ ਦੀ ਲਹਿਰ ਹੋਵੇਗੀ। ਇੱਕ ਹੁੰਦਾ ਹੈ ਗਿਆਨ ਦਵਾਰਾ ਸ਼ਾਂਤੀ ਦਾ ਅਨੁਭਵ, ਦੂਜਾ ਹੁੰਦਾ ਹੈ ਬਿਨਾ ਖੁਸ਼ੀ, ਬਿਨਾ ਆਨੰਦ ਦੇ ਸੰਨਾਟੇ ਦੀ ਸ਼ਾਂਤੀ। ਉਹ ਬਿਨਾ ਰਸ ਦੇ ਸ਼ਾਂਤੀ ਹੁੰਦੀ ਹੈ। ਸਿਰਫ ਦਿਲ ਕਰੇਗਾ – ਕਿੱਥੇ ਇਕਲੇ ਵਿੱਚ ਚਲੇ ਜਾਈਏ, ਬੈਠ ਜਾਈਏ। ਇਹ ਸਭ ਨਿਸ਼ਾਨੀਆਂ ਹਨ ਕੋਈ ਨਾ ਕੋਈ ਅਵਗਿਆ ਦੀਆਂ। ਕਰਮ ਦਾ ਬੋਝ ਖਿੱਚਦਾ ਹੈ।

ਅਵੱਗਿਆ ਇੱਕ ਹੁੰਦੀ ਹੈ ਪਾਪ ਕਰਮ ਕਰਨਾ ਅਤੇ ਕੋਈ ਵੱਡੀ ਭੁੱਲ ਕਰਨਾ ਅਤੇ ਦੂਜੀ ਛੋਟੀ – ਛੋਟੀ ਅਵਗਿਆਵਾਂ ਵੀ ਹੁੰਦੀਆਂ ਹਨ। ਜਿਵੇਂ ਬਾਪ ਦੀ ਆਗਿਆ ਹੈ – ਅੰਮ੍ਰਿਤਵੇਲੇ ਵਿਧੀਪੂਰਵਕ ਸ਼ਕਤੀਸ਼ਾਲੀ ਯਾਦ ਵਿਚ ਰਹੋ। ਤਾਂ ਅਮ੍ਰਿਤਵਲੇ ਜੇਕਰ ਇਸ ਆਗਿਆ ਪ੍ਰਮਾਣ ਨਹੀਂ ਚਲਦੇ ਤਾਂ ਉਸਨੂੰ ਕੀ ਕਹਾਂਗੇ? ਆਗਿਆਕਾਰੀ ਜਾਂ ਅਵਗਿਆ? ਹਰ ਕਰਮ ਕਰਮਯੋਗੀ ਬਣਕੇ ਕਰੋ, ਨਿਮਿਤ ਭਾਵ ਨਾਲ ਕਰੋ… ਨਿਰਮਾਣ ਬਣਕੇ ਕਰੋ – ਇਹ ਅਗਿਆਵਾਂ ਹਨ। ਇਵੇਂ ਤਾਂ ਬਹੁਤ ਵੱਡੀ ਲਿਸਟ ਹੈ ਪਰ ਦ੍ਰਿਸ਼ਟਾਂਤ ਦੀ ਰੀਤੀ ਵਿੱਚ ਸੁਣਾ ਰਹੇ ਹਾਂ। ਦ੍ਰਿਸ਼ਟੀ, ਵ੍ਰਿਤੀ ਸਭ ਦੇ ਲਈ ਆਗਿਆ ਹੈ। ਇਨ੍ਹਾਂ ਸਭ ਅਗਿਆਵਾਂ ਵਿੱਚ ਤਾਂ ਕੋਈ ਵੀ ਆਗਿਆ ਵਿਧੀਪੂਰਵਕ ਪਾਲਣ ਨਹੀਂ ਕਰਦੇ ਤਾਂ ਇਸ ਨੂੰ ਕਹਿੰਦੇ ਹਨ ਛੋਟੀ – ਮੋਟੀ ਅਵਗਿਆਵਾਂ। ਇਹ ਖਾਤਾ ਜੇ ਜਮਾਂ ਹੁੰਦਾ ਰਹਿੰਦਾ ਹੈ ਤਾਂ ਜਰੂਰ ਆਪਣੀ ਵੱਲ ਖਿੱਚੇਗਾ ਨਾ, ਇਸਲਈ ਕਹਿੰਦੇ ਹਨ ਕਿ ਜਿੰਨਾ ਹੋਣਾ ਚਾਹੀਦਾ ਹੈ, ਉਨ੍ਹਾਂ ਨਹੀਂ ਹੁੰਦਾ। ਜੱਦ ਪੁੱਛਦੇ ਹਨ, ਠੀਕ ਚਲ ਰਹੇ ਹੋ ਤਾਂ ਸਭ ਕਹਿਣਗੇ – ਹਾਂ। ਅਤੇ ਜਦ ਕਹਿੰਦੇ ਹਨ ਕਿ ਜਿੰਨ੍ਹਾਂ ਹੋਣਾ ਚਾਹੀਦਾ ਉਤਨਾ ਹੈ, ਤਾਂ ਫਿਰ ਸੋਚਦੇ ਹਨ। ਇਤਨੇ ਇਸ਼ਾਰੇ ਮਿਲਦੇ ਹਨ, ਨਾਲੇਜਫੁਲ ਹੁੰਦੇ ਫਿਰ ਵੀ ਜਿੰਨਾਂ ਹੋਣਾ ਚਾਹੀਦਾ ਹੈ ਉਤਨਾ ਨਹੀਂ ਹੁੰਦਾ, ਕਾਰਨ? ਪਿਛਲੇ ਅਤੇ ਵਰਤਮਾਨ ਬੋਝ ਡਬਲ ਲਾਈਟ ਬਣਨ ਨਹੀਂ ਦਿੰਦਾ ਹੈ। ਕਦੀ ਡਬਲ ਲਾਈਟ ਬਣ ਜਾਂਦੇ ਹਨ, ਕਦੀ ਬੋਝ ਥੱਲੇ ਲੈ ਆਉਂਦੇ ਹਨ। ਹਮੇਸ਼ਾ ਅਤਿਇੰਦ੍ਰੀਏ ਸੁੱਖ ਅਤੇ ਖੁਸ਼ੀ ਸੰਪੰਨ ਸ਼ਾਂਤ ਸਥਿਤੀ ਅਨੁਭਵ ਨਹੀਂ ਕਰਦੇ ਹਨ। ਬਾਪਦਾਦਾ ਦੇ ਆਗਿਆਕਾਰੀ ਬਣਨ ਦੀ ਵਿਸ਼ੇਸ਼ ਆਸ਼ੀਰਵਾਦ ਦੀ ਲਿਫਟ ਦੇ ਪ੍ਰਾਪਤੀ ਦੀ ਅਨੁਭੂਤੀ ਨਹੀਂ ਹੁੰਦੀ ਹੈ। ਇਸਲਈ ਕਿਸ ਸਮੇਂ ਸਹਿਜ ਹੁੰਦਾ, ਕਿਸ ਸਮੇਂ ਮਿਹਨਤ ਲਗਦੀ ਹੈ। ਨੰਬਰਵਨ ਆਗਿਆਕਾਰੀ ਦੀਆਂ ਵਿਸ਼ੇਸ਼ਤਾਵਾਂ ਸਪੱਸ਼ਟ ਸੁਣੀਆਂ। ਬਾਕੀ ਨੰਬਰ ਟੂ ਕੌਣ ਹੋਇਆ? ਜਿਸ ਵਿੱਚ ਇਨ੍ਹਾਂ ਵਿਸ਼ੇਸ਼ਤਾਵਾਂ ਦੀ ਕਮੀ ਹੈ, ਉਹ ਨੰਬਰ ਟੂ ਅਤੇ ਦੂਜੇ ਨੰਬਰ ਮਾਲਾ ਦੇ ਹੋ ਗਏ। ਤਾਂ ਪਹਿਲੀ ਮਾਲਾ ਵਿੱਚ ਆਉਣਾ ਹੈ ਨਾ? ਮੁਸ਼ਕਿਲ ਕੁਝ ਵੀ ਨਹੀਂ ਹੈ। ਹਰ ਕਦਮ ਦੀ ਆਗਿਆ ਸਪਸ਼ੱਟ ਹੈ, ਉਸੇ ਪ੍ਰਮਾਣ ਚਲਣਾ ਸਹਿਜ ਹੋਇਆ ਜਾਂ ਮੁਸ਼ਕਿਲ ਹੋਇਆ? ਆਗਿਆ ਹੀ ਬਾਪ ਦੇ ਕਦਮ ਹਨ। ਤਾਂ ਕਦਮ ਤੇ ਕਦਮ ਰੱਖਣਾ ਤਾਂ ਸਹਿਜ ਹੋਇਆ ਨਾ। ਉਵੇਂ ਵੀ ਸਾਰੀਆਂ ਸੱਚੀਆਂ ਸਿਤਾਵਾਂ ਹੋ, ਸਜਨੀਆਂ ਹੋ। ਤਾਂ ਸਜਨੀਆਂ ਕਦਮ ਤੇ ਕਦਮ ਰੱਖਦੀਆਂ ਹਨ ਨਾ? ਇਹ ਵਿਧੀ ਹੈ ਨਾ। ਤਾਂ ਮੁਸ਼ਕਿਲ ਕੀ ਹੋਇਆ! ਬੱਚੇ ਦੇ ਨਾਤੇ ਤੋਂ ਵੀ ਵੇਖੋ – ਬੱਚੇ ਅਰਥਾਤ ਜੋ ਬਾਪ ਦੇ ਫੁਲਸਟਾਪ (ਪਦ – ਚਿਨ੍ਹ) ਤੇ ਚੱਲੇ। ਜਿਵੇਂ ਬਾਪ ਨੇ ਕਿਹਾ ਇਵੇਂ ਕੀਤਾ। ਬਾਪ ਦਾ ਕਹਿਣਾ ਅਤੇ ਬੱਚਿਆਂ ਦਾ ਕਰਨਾ – ਇਸ ਨੂੰ ਕਹਿੰਦੇ ਹਨ ਨੰਬਰਵਨ ਆਗਿਆਕਾਰੀ। ਤਾਂ ਚੈਕ ਕਰੋ ਅਤੇ ਚੇਂਜ ਕਰੋ। ਅੱਛਾ!

ਚਾਰੋਂ ਪਾਸੇ ਦੇ ਸਰਵ ਆਗਿਆਕਾਰੀ ਸ਼੍ਰੇਸ਼ਠ ਆਤਮਾਵਾਂ ਨੂੰ, ਹਮੇਸ਼ਾ ਬਾਪ ਦਵਾਰਾ ਪ੍ਰਾਪਤ ਹੋਈ ਅਸ਼ੀਰਵਾਦ ਦੀ ਅਨੁਭੂਤੀ ਕਰਨ ਵਾਲੀਆਂ ਵਿਸ਼ੇਸ਼ ਆਤਮਾਵਾਂ ਨੂੰ, ਹਮੇਸ਼ਾ ਹਰ ਕਰਮ ਵਿੱਚ ਸੰਤੁਸ਼ਟਤਾ, ਸਫਲਤਾ ਅਨੁਭਵ ਕਰਨ ਵਾਲੀਆਂ ਮਹਾਨ ਆਤਮਾਵਾਂ ਨੂੰ, ਹਮੇਸ਼ਾ ਕਦਮ ਤੇ ਕਦਮ ਰੱਖਣ ਵਾਲੇ ਆਗਿਆਕਾਰੀ ਬੱਚਿਆਂ ਨੂੰ ਬਾਪਦਾਦਾਦਾ ਦਾ ਯਾਦਪਿਆਰ ਅਤੇ ਨਮਸਤੇ।

ਪਾਰਟੀਆਂ ਨਾਲ ਅਵਿਅਕਤ ਬਾਪਦਾਦਾ ਦੀ ਮਧੁਰ ਮੁਲਾਕਾਤ

1.ਹਮੇਸ਼ਾ ਆਪਣੇ ਨੂੰ ਰੂਹਾਨੀ ਯਾਤਰੀ ਸਮਝਦੇ ਹੋ? ਯਾਤਰਾ ਕਰਦੇ ਕੀ ਯਾਦ ਰਹੇਗਾ? ਜਿੱਥੇ ਜਾਣਾ ਹੈ ਉਹ ਹੀ ਯਾਦ ਰਹੇਗਾ ਨਾ। ਜੇਕਰ ਹੋਰ ਕੋਈ ਗੱਲ ਯਾਦ ਆਉਂਦੀ ਹੈ ਤਾਂ ਉਸ ਨੂੰ ਭੁਲਾਉਂਦੇ ਹਨ। ਜੇਕਰ ਕੋਈ ਦੇਵੀ ਦੀ ਯਾਤਰਾ ਤੇ ਜਾਣਗੇ ਤਾਂ ‘ਜੈ ਮਾਤਾ – ਜੈ ਮਾਤਾ’ ਕਹਿੰਦੇ ਜਾਣਗੇ। ਜੇਕਰ ਕੋਈ ਹੋਰ ਯਾਦ ਆਵੇਗੀ ਤਾਂ ਚੰਗਾ ਨਹੀਂ ਸਮਝਦੇ ਹਨ। ਇੱਕ ਦੋ ਨੂੰ ਵੀ ਯਾਦ ਦਿਲਾਉਂਣਗੇ ‘ਜੈ ਮਾਤਾ’ ਯਾਦ ਕਰੋ, ਘਰ ਨੂੰ ਅਤੇ ਬੱਚੇ ਨੂੰ ਯਾਦ ਨਹੀਂ ਕਰੋ, ਮਾਤਾ ਨੂੰ ਯਾਦ ਕਰੋ। ਤਾਂ ਰੂਹਾਨੀ ਯਾਤਰੀਆਂ ਨੂੰ ਹਮੇਸ਼ਾ ਕੀ ਯਾਦ ਰਾਹਿੰਦਾ ਹੈ? ਆਪਣਾ ਘਰ ਪਰਮਧਾਮ ਯਾਦ ਰਹਿੰਦਾ ਹੈ ਨਾ? ਉੱਥੇ ਹੀ ਜਾਣਾ ਹੈ। ਤਾਂ ਆਪਣਾ ਘਰ ਅਤੇ ਆਪਣਾ ਰਾਜ ਸ੍ਵਰਗ – ਦੋਨੋਂ ਯਾਦ ਰਹਿੰਦਾ ਹੈ ਜਾਂ ਹੋਰ ਗੱਲਾਂ ਵੀ ਯਾਦ ਰਹਿੰਦੀਆਂ ਹਨ? ਪੁਰਾਣੀ ਦੁਨੀਆਂ ਤਾਂ ਯਾਦ ਨਹੀ ਆਉਂਦੀ ਹੈ ਨਾ? ਇਵੇਂ ਨਹੀਂ – ਇੱਥੇ ਰਹਿੰਦੇ ਹਨ ਤਾਂ ਯਾਦ ਆ ਜਾਂਦੀ ਹੈ। ਰਹਿੰਦੇ ਹੋਏ ਵੀ ਨਿਆਰੇ ਰਹਿਣਾ ਹੈ, ਕਿਓਂਕਿ ਜਿੰਨਾ ਨਿਆਰੇ ਰਹਿਣਗੇ, ਉਨ੍ਹਾਂ ਹੀ ਪਿਆਰ ਨਾਲ ਬਾਪ ਨੂੰ ਯਾਦ ਕਰ ਸਕੋਂਗੇ। ਤਾਂ ਚੈਕ ਕਰੋ ਪੁਰਾਣੀ ਦੁਨੀਆਂ ਵਿੱਚ ਰਹਿੰਦੇ ਪੂਰੇ ਦੁਨੀਆਂ ਵਿੱਚ ਫੱਸ ਤਾਂ ਨਹੀਂ ਜਾਂਦੇ ਹੋ? ਕਮਲ – ਪੁਸ਼ਪ ਕੀਚੜ ਵਿੱਚ ਰਹਿੰਦਾ ਹੈ ਪਰ ਕੀਚੜ ਤੋਂ ਨਿਆਰਾ ਰਹਿੰਦਾ ਹੈ। ਤਾਂ ਸੇਵਾ ਦੇ ਲਈ ਰਹਿਣਾ ਪੈਂਦਾ ਹੈ, ਮੋਹ ਦੇ ਕਾਰਨ ਨਹੀਂ। ਤਾਂ ਮਾਤਾਵਾਂ ਨੂੰ ਮੋਹ ਤਾਂ ਨਹੀਂ ਹੈ? ਜੇਕਰ ਥੋੜਾ ਦੋਤਰੇ – ਪੋਤਰੇ ਨੂੰ ਕੁਝ ਹੋ ਜਾਵੇ, ਫਿਰ ਮੋਹ ਹੋਵੇਗਾ? ਜੇਕਰ ਉਹ ਥੋੜਾ ਰੋਏ ਤਾਂ ਆਪ ਦਾ ਮਨ ਵੀ ਥੋੜਾ ਰੋਏਗਾ? ਕਿਓਂਕਿ ਜਿੱਥੇ ਮੋਹ ਹੁੰਦਾ ਹੈ ਤਾਂ ਦੂਜੇ ਦਾ ਦੁੱਖ ਵੀ ਆਪਣਾ ਦੁੱਖ ਲੱਗਦਾ ਹੈ। ਇਵੇਂ ਨਹੀਂ – ਉਸ ਨੂੰ ਬੁਖਾਰ ਹੋਵੇ ਤਾਂ ਆਪ ਨੂੰ ਵੀ ਮਨ ਦਾ ਬੁਖਾਰ ਹੋ ਜਾਵੇ। ਮੋਹ ਖਿੱਚਦਾ ਹੈ ਨਾ। ਪੇਪਰ ਤਾਂ ਆਉਂਦੇ ਹਨ ਨਾ। ਕਦੀ ਪੋਤਰੇ ਬਿਮਾਰ ਹੋਣਗੇ, ਕਦੀ ਦੋਤਰੇ। ਕਦੀ ਧਨ ਦੀ ਸਮੱਸਿਆ ਆਵੇਗੀ, ਕਦੀ ਆਪਣੀ ਬਿਮਾਰੀ ਦੀ ਸਮੱਸਿਆ ਆਵੇਗੀ। ਇਹ ਤਾਂ ਹੋਵੇਗਾ ਹੀ। ਪਰ ਹਮੇਸ਼ਾ ਨਿਆਰੇ ਰਹੋ, ਮੋਹ ਵਿੱਚ ਨਾ ਆਵੋ – ਇਵੇਂ ਨਿਰਮੋਹੀ ਹੋ? ਮਾਤਾਵਾਂ ਨੂੰ ਹੁੰਦਾ ਹੈ ਸੰਬੰਧ ਨਾਲ ਮੋਹ ਅਤੇ ਪਾਂਡਵਾਂ ਨੂੰ ਹੁੰਦਾ ਹੈ ਪੈਸੇ ਨਾਲ ਮੋਹ। ਪੈਸਾ ਕਮਾਉਣ ਵਿੱਚ ਯਾਦ ਵੀ ਭੁੱਲ ਜਾਵੇਗੀ। ਸ਼ਰੀਰ ਨਿਰਵਾਹ ਕਰਨ ਦੇ ਲਈ ਨਿਮਿਤ ਕੰਮ ਕਰਨਾ ਦੂਜੀ ਗੱਲ ਹੈ ਪਰ ਇਵੇਂ ਲੱਗੇ ਰਹਿਣਾ ਹੈ ਜੋ ਨਾ ਪੜ੍ਹਾਈ ਯਾਦ ਆਵੇ, ਨਾ ਯਾਦ ਨਾ ਅਭਿਆਸ ਹੋਵੇ।… ਉਸ ਨੂੰ ਕਹਾਂਗੇ ਮੋਹ। ਤਾਂ ਮੋਹ ਤਾਂ ਨਹੀਂ ਹੈ ਨਾ! ਜਿੰਨਾ ਨਸ਼ਟੋਮੋਹਾ ਹੋਵੋਗੇ ਉਨ੍ਹਾਂ ਹੀ ਸਮ੍ਰਿਤੀ – ਸਵਰੂਪ ਹੋਵੋਗੇ।

ਕੁਮਾਰਾਂ ਨਾਲ – ਕਮਾਲ ਕਰਨ ਵਾਲੇ ਕੁਮਾਰ ਹੋ ਨਾ? ਕੀ ਕਮਾਲ ਦਿਖਾਉਣਗੇ? ਹਮੇਸ਼ਾ ਬਾਪ ਨੂੰ ਪ੍ਰਤੱਖ ਕਰਨ ਦਾ ਉਮੰਗ ਤਾਂ ਰਹਿੰਦਾ ਹੀ ਹੈ ਪਰ ਉਸ ਦੀ ਵਿਧੀ ਕੀ ਹੈ? ਅੱਜਕਲ ਤਾਂ ਯੂਥ ਦੇ ਵੱਲ ਸਭ ਦੀ ਨਜਰ ਹੈ। ਰੂਹਾਨੀ ਯੂਥ ਆਪਣੇ ਮਨਸਾ ਸ਼ਕਤੀ ਤੋਂ, ਬੋਲ ਤੋਂ, ਚਲਣ ਤੋਂ ਇਵੇਂ ਸ਼ਾਂਤੀ ਦੀ ਸ਼ਕਤੀ ਅਨੁਭਵ ਕਰਾਉਣ ਜੋ ਉਹ ਸਮਝਣ ਕਿ ਇਹ ਸ਼ਾਂਤੀ ਦੀ ਸ਼ਕਤੀ ਨਾਲ ਕ੍ਰਾਂਤੀ ਕਰਨ ਵਾਲੇ ਹਨ। ਜਿਵੇੰ ਜਿਸਮਾਨੀ ਯੂਥ ਦੀ ਚਲਣ ਅਤੇ ਚਿਹਰੇ ਤੋਂ ਜੋਸ਼ ਵਿਖਾਈ ਦਿੰਦਾ ਹੈ ਨਾ। ਵੇਖਕੇ ਹੀ ਪਤਾ ਚਲਦਾ ਹੈ ਕਿ ਇਹ ਯੂਥ ਹੈ। ਇਵੇਂ ਆਪ ਦੇ ਚਿਹਰੇ ਅਤੇ ਚਲਨ ਤੋਂ ਸ਼ਾਂਤੀ ਦੀ ਅਨੁਭੂਤੀ ਹੋਵੇ – ਇਸ ਨੂੰ ਕਹਿੰਦੇ ਹਨ ਕਮਾਲ ਕਰਨਾ। ਹਰ ਇੱਕ ਦੀ ਵ੍ਰਿਤੀ ਤੋਂ ਵਾਈਬ੍ਰੇਸ਼ਨ ਆਉਣ। ਜਿਵੇਂ ਉਨ੍ਹਾਂ ਦੇ ਚਲਣ ਤੋਂ, ਚਿਹਰੇ ਤੋਂ ਵਾਈਬ੍ਰੇਸ਼ਨ ਆਉਂਦਾ ਹੈ ਕਿ ਇਹ ਹਿੰਸਕ ਵ੍ਰਿਤੀ ਵਾਲੇ ਹਨ, ਇਵੇਂ ਤੁਹਾਡੇ ਵਾਈਬ੍ਰੇਸ਼ਨ ਤੋਂ ਸ਼ਾਂਤੀ ਦੀਆਂ ਕਿਰਨਾਂ ਅਨੁਭਵ ਹੋਣ। ਇਵੇਂ ਕਮਾਲ ਕਰਕੇ ਵਿਖਾਓ। ਕੋਈ ਵੀ ਕ੍ਰਾਂਤੀ ਦਾ ਕੰਮ ਕਰਦਾ ਹੈ ਤਾਂ ਸਭ ਦਾ ਅਟੈਂਸ਼ਨ ਜਾਂਦਾ ਹੈ ਨਾ। ਇਵੇਂ ਆਪ ਲੋਕਾਂ ਦੇ ਉਪਰ ਸਭ ਦਾ ਅਟੈਂਸ਼ਨ ਜਾਵੇ – ਅਜਿਹੀ ਵਿਸ਼ਾਲ ਸੇਵਾ ਕਰੋ ਕਿਓਂਕਿ ਗਿਆਨ ਸੁਣਾਉਣ ਨਾਲ ਚੰਗਾ ਤਾਂ ਲੱਗਦਾ ਹੈ ਪਰ ਪਰਿਵਰਤਨ ਅਨੁਭਵ ਨੂੰ ਵੇਖਕੇ ਅਨੁਭਵੀ ਬਣਦੇ ਹਨ। ਇਵੇਂ ਕੋਈ ਨਿਆਰੀ ਗੱਲ ਕਰਕੇ ਵਿਖਾਓ। ਵਾਣੀ ਤੋਂ ਤਾਂ ਮਾਤਾਵਾਂ ਵੀ ਸੇਵਾਵਾਂ ਕਰਦੀਆਂ ਹਨ, ਨਿਮਿਤ ਭੈਣਾਂ ਵੀ ਸੇਵਾ ਕਰਦੀਆਂ ਹਨ ਪਰ ਆਪ ਨਵੀਨਤਾ ਕਰਕੇ ਵਿਖਾਓ ਜੋ ਗਰਵਮੈਂਟ ਦਾ ਵੀ ਅਟੈਂਸ਼ਨ ਜਾਵੇ। ਜਿਵੇਂ ਸੂਰਜ ਉਦਯ ਹੁੰਦਾ ਹੈ ਤਾਂ ਆਪੇ ਹੀ ਅਟੈਂਸ਼ਨ ਜਾਂਦਾ ਹੈ ਨਾ – ਰੋਸ਼ਨੀ ਆ ਰਹੀ ਹੈ! ਇਵੇਂ ਤੁਹਾਡੇ ਵੱਲ ਅਟੈਂਸ਼ਨ ਜਾਵੇ। ਸਮਝਿਆ?

ਵਰਦਾਨ:-

ਆਤਮਾਵਾਂ ਦੀ ਬਹੁਤ ਸਮੇਂ ਤੋਂ ਇੱਛਾ ਅਤੇ ਆਸ਼ਾ ਹੈ – ਨਿਰਵਾਣ ਜਾਂ ਮੁਕਤੀਧਾਮ ਵਿੱਚ ਜਾਣ ਦੀ। ਇਸ ਦੇ ਲਈ ਅਨੇਕ ਜਨਮਾਂ ਤੋਂ ਕਈ ਪ੍ਰਕਾਰ ਦੀ ਸਾਧਨਾ ਕਰਦੇ – ਕਰਦੇ ਥੱਕ ਚੁਕੀਆਂ ਹਨ। ਹੁਣ ਹਰ ਇੱਕ ਸਿੱਧੀ ਚਾਹੁੰਦੇ ਹਨ, ਨਾ ਕਿ ਸਾਧਨਾ। ਸਿੱਧੀ ਮਤਲਬ ਸਦਗਤੀ – ਤਾਂ ਇਵੇਂ ਤੜਫਦੀਆਂ ਹੋਈਆਂ, ਥੱਕੀਆਂ ਹੋਈਆਂ ਪਿਆਸੀਆਂ ਆਤਮਾਵਾਂ ਦੀ ਪਿਆਸ ਬੁਝਾਉਣ ਦੇ ਲਈ ਤੁਸੀਂ ਸ਼੍ਰੇਸ਼ਠ ਆਤਮਾਵਾਂ ਆਪਣੇ ਸਾਇਲੈਂਸ ਦੀ ਸ਼ਕਤੀ ਅਤੇ ਸਰਵ ਸ਼ਕਤੀਆਂ ਨਾਲ ਇੱਕ ਸੇਕੇਂਡ ਵਿੱਚ ਸਿੱਧੀ ਦਵੋ ਤਾਂ ਕਹਾਂਗੇ ਖੁਦਾਈ ਖ਼ਿਦਮਤਗਾਰ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

0 Comment

No Comment.

Scroll to Top