07 June 2021 PUNJABI Murli Today – Brahma Kumari

June 6, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਅੰਮ੍ਰਿਤਵੇਲੇ ਦਾ ਸਮੇਂ ਬਹੁਤ - ਬਹੁਤ ਚੰਗਾ ਹੈ, ਇਸਲਈ ਸਵੇਰੇ - ਸਵੇਰੇ ਉੱਠਕੇ ਇਕਾਂਤ ਵਿੱਚ ਬੈਠ ਬਾਬਾ ਨਾਲ ਮਿੱਠੀਆਂ - ਮਿੱਠੀਆਂ ਗੱਲਾਂ ਕਰੋ"

ਪ੍ਰਸ਼ਨ: -

ਕਿਹੜੀ ਨਾਲੇਜ ਨਿਰੰਤਰ ਯੋਗੀ ਬਣਨ ਵਿੱਚ ਬਹੁਤ ਮਦਦ ਕਰਦੀ ਹੈ?

ਉੱਤਰ:-

ਡਰਾਮਾ ਦੀ। ਜੋ ਕੁਝ ਬੀਤਿਆ, ਡਰਾਮਾ ਦੀ ਭਾਵੀ। ਜ਼ਰਾ ਵੀ ਸਤਿਥੀ ਹਲਚਲ ਵਿੱਚ ਨਾ ਆਏ। ਭਾਵੇਂ ਕਿਵੇਂ ਦੀ ਵੀ ਪਰਿਸਥਿਤੀ ਹੋਵੇ, ਅਰਥਕਵੇਕ ਆ ਜਾਏ, ਧੰਦੇ ਵਿੱਚ ਵੀ ਘਾਟਾ ਪੈ ਜਾਏ ਪਰ ਜਰਾ ਵੀ ਸੰਸ਼ੇ ਪੈਦਾ ਨਾ ਹੋਵੇ, ਇਸਨੂੰ ਕਹਿੰਦੇ ਹਨ ਮਹਾਵੀਰ। ਜੇਕਰ ਡਰਾਮੇ ਦੀ ਯਥਾਰਥ ਨਾਲੇਜ ਨਹੀਂ ਤਾਂ ਅੱਥਰੂ ਬਹਾਉਂਦੇ ਰਹਿਣਗੇ। ਨਿਰੰਤਰ ਯੋਗੀ ਬਣਨ ਵਿੱਚ ਡਰਾਮੇ ਦੀ ਨਾਲੇਜ ਬਹੁਤ ਮਦਦ ਕਰਦੀ ਹੈ।

ਗੀਤ:-

ਓਮ ਨਮੋ ਸ਼ਿਵਾਏ..

ਓਮ ਸ਼ਾਂਤੀ ਬੱਚੇ ਹੁਣ ਚੰਗੀ ਤਰ੍ਹਾਂ ਸਮਝਦੇ ਹਨ ਪਤਿਤ ਦੁਨੀਆਂ ਦਾ ਹੁਣ ਅੰਤ ਹੋ ਰਿਹਾ ਹੈ। ਪਾਵਨ ਦੁਨੀਆਂ ਦੀ ਆਦਿ ਹੋ ਰਹੀ ਹੈ। ਇਹ ਸਿਰਫ਼ ਤੁਸੀਂ ਬੱਚੇ ਹੀ ਜਾਣਦੇ ਹੋ। ਅਤੇ ਬੱਚਿਆਂ ਨੂੰ ਹੀ ਇਹ ਡਾਇਰੈਕਸ਼ਸਨ ਅਤੇ ਸ਼੍ਰੀਮਤ ਮਿਲਦੀ ਹੈ। ਕੌਣ ਦਿੰਦੇ ਹਨ? ਉੱਚ ਤੋਂ ਉੱਚ ਭਗਵਾਨ। ਸਮਝਾਉਂਦੇ ਰਹਿੰਦੇ ਹਨ ਕਿ ਪਤਿਤ ਤੋਂ ਪਾਵਨ ਬਣਨਾ ਹੈ। ਇਹ ਨਾਲੇਜ ਤੁਹਾਡੇ ਲਈ ਹੈ ਹੋਰ ਤਾਂ ਸਾਰੇ ਪਤਿਤ ਹਨ। ਇਹ ਪਤਿਤ ਦੁਨੀਆਂ ਵਿਨਾਸ਼ ਜ਼ਰੂਰ ਹੋਣੀ ਹੈ। ਪਤਿਤ ਕਿਹਾ ਜਾਂਦਾ ਹੈ ਵਿਕਾਰੀ ਨੂੰ। ਬਾਪ ਸਮਝਾਉਂਦੇ ਹਨ ਕਿ ਤੁਸੀਂ ਜਨਮ – ਜਨਮਾਂਤਰ ਇੱਕ – ਦੋ ਨੂੰ ਦੁੱਖ ਦਿੰਦੇ ਆਏ ਹੋ, ਇਸਲਈ ਤੁਸੀਂ ਆਦਿ – ਮੱਧ – ਅੰਤ ਦੁੱਖ ਪਾਉਂਦੇ ਹੋ। ਇੱਕ – ਦੋ ਨੂੰ ਪਤਿਤ ਬਣਾਉਂਦੇ ਹੋ। ਪੁਕਾਰਦੇ ਵੀ ਹਨ ਕਿ ਅਸੀਂ ਪਤਿਤ ਹਾਂ, ਪਰ ਬੁੱਧੀ ਵਿੱਚ ਪੂਰਾ ਬੈਠਦਾ ਨਹੀਂ ਹੈ। ਕਹਿੰਦੇ ਵੀ ਹਨ ਪਤਿਤ – ਪਾਵਨ ਆਓ ਪਰ ਫਿਰ ਵੀ ਪਤਿਤਪਣਾ ਛੱਡਦੇ ਹੀ ਨਹੀਂ ਹਨ। ਹੁਣ ਤੁਸੀਂ ਸਮਝਦੇ ਹੋ ਸਾਰੀ ਗੱਲ ਹੈ ਪਾਵਨ ਬਣਨ ਦੀ। ਇਹ ਸਮਝਾਉਣ ਵਾਲਾ ਵੀ ਤਾਂ ਕੋਈ ਚਾਹੀਦਾ ਹੈ। ਸਮਝਾਉਣ ਵਾਲਾ ਤਾਂ ਹੈ ਹੀ ਇੱਕ। ਬਾਕੀ ਜੋ ਗੁਰੂ ਲੋਕ ਹਨ, ਉਹ ਕਿਸੇ ਨੂੰ ਪਾਵਨ ਬਣਾ ਨਹੀਂ ਸਕਦੇ। ਪਾਵਨ ਵੀ ਸਿਰਫ ਇੱਕ ਜਨਮ ਦੇ ਲਈ ਨਹੀਂ, ਜਨਮ – ਜਨਮਾਂਤਰ ਦੇ ਲਈ ਬਣਨਾ ਹੈ। ਤੁਹਾਡੇ ਵਿੱਚ ਵੀ ਜੋ ਗਿਆਨ ਵਾਨ ਹੁੰਦੇ ਹਨ ਉਹ ਤਿੱਖੇ ਹੁੰਦੇ ਹਨ। ਡਰਾਮੇ ਅਨੁਸਾਰ ਇਹ ਨੂੰਧ ਹੈ। ਤੁਹਾਡੇ ਵਿੱਚ ਵੀ ਮਹਾਵੀਰਪਨਾ ਚਾਹੀਦਾ ਹੈ। ਉਹ ਆਏਗਾ ਬਾਪ ਦੀ ਯਾਦ ਵਿੱਚ ਰਹਿਣ ਨਾਲ। ਬਾਪ ਬਹੁਤ ਚੰਗੀ ਤਰ੍ਹਾਂ ਬੈਠ ਕੇ ਸਮਝਾਉਂਦੇ ਹਨ। ਜਿਵੇਂ ਬਾਬਾ ਕਹਿੰਦੇ ਹਨ ਕਿ ਸਵੇਰੇ ਉਠਕੇ ਯਾਦ ਕਰੋ। ਉਹ ਸਮੇਂ ਬਹੁਤ ਸੁੰਦਰ ਹੈ ਯਾਦ ਕਰਨ ਦਾ, ਜਿਸਨੂੰ ਪ੍ਰਭਾਤ ਕਿਹਾ ਜਾਂਦਾ ਹੈ। ਭਗਤੀ ਮਾਰਗ ਵਿੱਚ ਵੀ ਕਹਿੰਦੇ ਹਨ ਰਾਮ ਸਿਮਰ ਪ੍ਰਭਾਤ ਮੋਰੇ ਮਨ। ਬਾਪ ਵੀ ਕਹਿੰਦੇ ਹਨ ਸਵੇਰੇ ਉੱਠ ਬਾਪ ਨੂੰ ਯਾਦ ਕਰੋ ਤਾਂ ਬੜਾ ਮਜ਼ਾ ਆਏਗਾ। ਬਾਪ ਦੀ ਯਾਦ ਵਿੱਚ ਬੈਠ ਇਹ ਹੀ ਖਿਆਲ ਕਰਨਾ ਚਾਹੀਦਾ ਹੈ ਕਿ ਕਿਵੇਂ ਕਿਸੇ ਨੂੰ ਸਮਝਾਈਏ? ਅੰਮ੍ਰਿਤਵੇਲੇ ਦਾ ਵਾਯੂਮੰਡਲ ਬੜਾ ਸ਼ੁੱਧ ਰਹਿੰਦਾ ਹੈ। ਦਿਨ ਵਿੱਚ ਗੋਰਖਧੰਧਾ ਰਹਿੰਦਾ ਹੈ। ਰਾਤ ਨੂੰ 12 ਵਜੇ ਤੱਕ ਤਾਂ ਵਿਕਾਰੀ ਵਾਯੂਮੰਡਲ ਰਹਿੰਦਾ ਹੈ। ਸਾਧੂ – ਸੰਤ, ਭਗਤ ਆਦਿ ਸਭ ਭਗਤੀ ਵੀ ਪ੍ਰਭਾਤ ਨੂੰ ਕਰਦੇ ਹਨ। ਉਵੇਂ ਤਾਂ ਯਾਦ ਦਿਨ ਵਿੱਚ ਵੀ ਕਰ ਸਕਦੇ ਹਨ। ਧੰਧੇ ਵਿੱਚ ਭਾਵੇਂ ਰਹਿਣ, ਬੁੱਧੀ ਦਾ ਯੋਗ ਜਿਸ ਦੇਵਤਾ ਦਾ ਪੁਜਾਰੀ ਹੋਵੇਗਾ ਉਨ੍ਹਾਂ ਦੇ ਨਾਲ ਹੋਵੇਗਾ। ਪਰ ਇਵੇਂ ਕਿਸੇ ਦਾ ਰਹਿੰਦਾ ਨਹੀਂ ਹੈ। ਭਗਤੀ ਮਾਰਗ ਵਿੱਚ ਸਿਰਫ ਦਰਸ਼ਨ ਦੇ ਲਈ ਮਿਹਨਤ ਕਰਦੇ ਹਨ। ਮਿਲਦਾ ਕੁਝ ਵੀ ਨਹੀਂ। ਉਨ੍ਹਾਂ ਨੂੰ ਵੀ ਭਗਤੀ ਕਰਦੇ – ਕਰਦੇ ਤਮੋਪ੍ਰਧਾਨ ਬਣਨਾ ਹੀ ਹੈ। ਭਗਤੀ ਮਾਰਗ ਵਿੱਚ ਵੀ ਸ਼ਿਵ ਤੇ ਬਲੀ ਚੜ੍ਹਾਉਂਦੇ ਹਨ, ਜਿਸ ਨੂੰ ਕਾਸ਼ੀ ਕਲਵਟ ਕਹਿੰਦੇ ਹਨ। ਸ਼ਿਵ ਨੂੰ ਯਾਦ ਕਰਦੇ – ਕਰਦੇ ਖੂਹ ਵਿੱਚ ਡਿੱਗ ਪੈਂਦੇ ਹਨ। ਸ਼ਿਵ ਦੇ ਉੱਪਰ ਬਲੀ ਚੜ੍ਹਾਉਂਦੇ ਹਨ। ਉਹ ਹੈ ਭਗਤੀ ਮਾਰਗ ਦੀ ਬਲੀ। ਇਹ ਹੈ ਗਿਆਨ ਮਾਰਗ ਦੀ ਬਲੀ। ਉਹ ਵੀ ਮੁਸ਼ਕਿਲ, ਇਹ ਵੀ ਮੁਸ਼ਕਿਲ। ਇਹ ਵੀ ਮੁਸ਼ਕਿਲ ਭਗਤੀ ਮਾਰਗ ਵਿੱਚ ਇਸ ਤੋਂ ਕੁਝ ਫਾਇਦਾ ਨਹੀਂ। ਇਹ ਜਿਵੇਂ ਆਤਮਾ ਆਪਣੇ ਸ਼ਰੀਰ ਦਾ ਘਾਤ ਕਰਦੀ ਹੈ। ਇਹ ਕੋਈ ਗਿਆਨ ਨਹੀਂ ਹੈ। ਉਹ ਵੀ ਕਹਿ ਦਿੰਦੇ ਹਨ ਆਤਮਾ ਸੋ ਪਰਮਾਤਮਾ। ਆਤਮ – ਅਭਿਮਾਨੀ ਤਾਂ ਇੱਕ ਬਾਪ ਹੀ ਹੈ, ਜੋ ਬੱਚਿਆਂ ਨੂੰ ਸਮਝਾਉਂਦੇ ਹਨ ਕਿ ਪਰਮਾਤਮਾ ਤਾਂ ਮੈ ਇੱਕ ਹੀ ਹਾਂ। ਅਸੀਂ ਆਤਮਾ ਸੋ ਪਰਮਾਤਮਾ ਕਹਿਣਾ – ਇਹ ਵੱਡੇ ਤੇ ਵੱਡੀ ਝੂਠ ਹੈ। ਇਹ ਤਾਂ ਹੋ ਨਹੀਂ ਸਕਦਾ।

ਬਾਪ ਕਹਿੰਦੇ ਹਨ – ਮੈਂ ਆਉਂਦਾ ਹੀ ਹਾਂ ਪਤਿਤਾਂ ਨੂੰ ਪਾਵਨ ਬਣਾਉਣ, ਸੋ ਪਾਵਨ ਬਣਾ ਰਿਹਾ ਹਾਂ। ਬਾਕੀ ਤਾਂ ਡਰਾਮਾ ਵਿੱਚ ਜੋ ਹੋਣਾ ਹੈ ਸੋ ਹੋਵੇਗਾ ਹੀ। ਸਮਝੋ ਅਰਥਕਵੇਕ ਹੁੰਦੀ ਹੈ, ਛੱਤ ਡਿੱਗ ਜਾਂਦੀ ਹੈ, ਕਹਿਣਗੇ ਭਾਵੀ, ਕਲਪ ਪਹਿਲੇ ਵੀ ਇਵੇਂ ਹੋਇਆ ਸੀ। ਇਸ ਵਿੱਚ ਜ਼ਰਾ ਵੀ ਹਿਲਣ ਦੀ ਲੋੜ ਨਹੀਂ। ਡਰਾਮਾ ਤੇ ਪੱਕਾ ਖੜਾ ਰਹਿਣਾ ਹੈ। ਇਸ ਨੂੰ ਹੀ ਮਹਾਵੀਰ ਕਿਹਾ ਜਾਂਦਾ ਹੈ। ਐਕਸੀਡੈਂਟ ਆਦਿ ਤਾਂ ਢੇਰ ਦੇ ਢੇਰ ਹੁੰਦੇ ਰਹਿੰਦੇ ਹਨ। ਫਿਰ ਕਿਸੇ ਦੀ ਰੱਖਿਆ ਕਰਦੇ ਹਨ ਕੀ? ਇਹ ਤਾਂ ਡਰਾਮਾ ਵਿੱਚ ਨੂੰਧ ਹੈ। ਇੰਝ ਹੀ ਡਰਾਮਾ ਵਿੱਚ ਪਾਰ੍ਟ ਹੈ। ਜੋ ਡਰਾਮਾ ਨੂੰ ਨਹੀਂ ਜਾਣਦੇ ਉਹ ਦੇਹ ਨੂੰ ਯਾਦ ਕਰ ਅੱਥਰੂ ਬਹਾਉਂਦੇ ਹਨ। ਉਹ ਕਦੀ ਸ਼ਿਵਬਾਬਾ ਨੂੰ ਯਾਦ ਨਹੀਂ ਕਰ ਸਕਦੇ ਕਿਓਂਕਿ ਸ਼ਿਵਬਾਬਾ ਨਾਲ ਪਿਆਰ ਨਹੀਂ ਹੈ। ਸੱਚੀ ਪ੍ਰੀਤ ਨਹੀਂ ਹੈ। ਬਾਪ ਦੇ ਨਾਲ ਤਾਂ ਪੂਰੀ ਪ੍ਰੀਤ ਹੋਣੀ ਚਾਹੀਦੀ ਹੈ। ਸ਼ਿਵਬਾਬਾ ਦੇ ਨਾਲ ਪ੍ਰੀਤ ਬੁੱਧੀ ਤੁਸੀਂ ਕਲਪ – ਕਲਪ ਬਣਦੇ ਹੋ। ਦੇਵਤਾਵਾਂ ਦੀ ਬਾਪ ਦੇ ਨਾਲ ਪ੍ਰੀਤ ਬੁੱਧੀ ਸੀ, ਇਵੇਂ ਨਹੀਂ ਕਹਾਂਗੇ। ਉਨ੍ਹਾਂਨੇ ਇਸ ਪ੍ਰੀਤ ਨਾਲ ਉਹ ਪਦਵੀ ਪਾਈ ਹੈ। ਉੱਥੇ ਤਾਂ ਮਾਲੂਮ ਵੀ ਨਹੀਂ ਰਹੇਗਾ – ਸਾਰੇ ਕਲਪ ਵਿੱਚ ਤੁਹਾਨੂੰ ਸ਼ਿਵਬਾਬਾ ਦਾ ਪਤਾ ਵੀ ਨਹੀਂ ਰਹਿੰਦਾ ਹੈ ਜੋ ਪ੍ਰੀਤ ਰੱਖ ਸਕੋ। ਹੁਣ ਬਾਪ ਨੇ ਆਪਣਾ ਪਰਿਚੈ ਦਿੱਤਾ ਹੈ। ਹੁਣ ਬਾਪ ਕਹਿੰਦੇ ਹਨ ਕਿ ਹੋਰ ਸੰਗ ਤੋੜ ਮੇਰੇ ਇੱਕ ਨਾਲ ਜੋੜੋ। ਇਹ ਵਿਨਾਸ਼ ਕਾਲ ਤਾਂ ਜਰੂਰ ਹੈ। ਇਹ ਵੀ ਤੁਸੀਂ ਬੱਚੇ ਜਾਣਦੇ ਹੋ। ਮਨੁੱਖ ਤਾਂ ਬਿਲਕੁਲ ਹੀ ਘੋਰ ਹਨ੍ਹੇਰੇ ਵਿੱਚ ਹਨ। ਤੁਸੀਂ ਹੁਣ ਸਮਝਦੇ ਹੋ ਸਾਨੂੰ ਤਾਂ ਬਾਪ ਤੋਂ ਪੂਰਾ ਵਰਸਾ ਲੈਣਾ ਹੈ। ਯਾਦ ਬਿਨਾਂ ਸਤੋਪ੍ਰਧਾਨ ਨਹੀਂ ਬਣ ਸਕੋਂਗੇ। ਸਰਜਨ ਬਣ ਆਪਣੇ ਰੋਗ ਨੂੰ ਵੇਖਣਾ ਹੈ। ਸ਼੍ਰੀਮਤ ਤੇ ਵੇਖਣਾ ਹੈ ਕਿ ਸਾਡੀ ਬਾਪ ਦੇ ਨਾਲ ਕਿੰਨੀ ਪ੍ਰੀਤ ਹੈ? ਅੰਮ੍ਰਿਤਵੇਲੇ ਹੀ ਬਾਪ ਨੂੰ ਯਾਦ ਕਰਨਾ ਚੰਗਾ ਹੈ। ਪ੍ਰਭਾਤ ਦਾ ਸਮੇਂ ਬਹੁਤ ਚੰਗਾ ਹੈ। ਉਸ ਸਮੇਂ ਮਾਇਆ ਦੇ ਤੂਫ਼ਾਨ ਨਹੀਂ ਆਉਣਗੇ। ਰਾਤ ਨੂੰ 12 ਵਜੇ ਤੱਕ ਤਪੱਸਿਆ ਕਰਨ ਦਾ ਕੋਈ ਫਾਇਦਾ ਨਹੀਂ ਹੈ ਕਿਓਂਕਿ ਟਾਈਮ ਹੀ ਗੰਦਾ ਹੁੰਦਾ ਹੈ। ਵਾਯੂਮੰਡਲ ਖਰਾਬ ਰਹਿੰਦਾ ਹੈ। ਤਾਂ ਇੱਕ ਵਜੇ ਤੱਕ ਛੱਡ ਦੇਣਾ ਚਾਹੀਦਾ ਹੈ। ਇੱਕ ਦੇ ਬਾਦ ਵਾਯੂਮੰਡਲ ਚੰਗਾ ਰਹਿੰਦਾ ਹੈ। ਬਾਪ ਕਹਿੰਦੇ ਹਨ – ਆਪਣਾ ਤਾਂ ਹੈ ਹੀ ਸਹਿਜ ਰਾਜਯੋਗ, ਭਾਵੇਂ ਆਰਾਮ ਨਾਲ ਬੈਠੋ। ਬਾਬਾ ਆਪਣਾ ਅਨੁਭਵ ਵੀ ਸੁਣਾਉਂਦੇ ਹਨ। ਕਿਵੇਂ ਬਾਬਾ ਨਾਲ ਗੱਲਾਂ ਕਰਦਾ ਹਾਂ। ਬਾਬਾ ਕਿਵੇਂ ਵੰਡਰਫੁਲ ਇਹ ਡਰਾਮਾ ਹੈ! ਤੁਸੀਂ ਕਿਵੇਂ ਆਕੇ ਪਤਿਤ ਤੋਂ ਪਾਵਨ ਬਣਾਉਂਦੇ ਹੋ! ਸਾਰੀ ਦੁਨੀਆਂ ਨੂੰ ਕਿਵੇਂ ਪਲਟਾਉਂਦੇ ਹੋ! ਜਿਵੇਂ ਬਾਪ ਨੂੰ ਖਿਆਲ ਆਉਂਦੇ ਹਨ ਉਵੇਂ ਬੱਚਿਆਂ ਨੂੰ ਵੀ ਆਉਣ ਚਾਹੀਦਾ ਹੈ। ਕਿਵੇਂ ਮਨੁੱਖਾਂ ਦਾ ਬੇੜਾ ਪਾਰ ਕਰੀਏ ਅਤੇ ਕਿਵੇਂ ਨਈਆ ਪਾਰ ਕਰੀਏ। ਬਾਪ ਕਹਿੰਦੇ ਹਨ – ਤੁਸੀਂ ਪੁਕਾਰਦੇ ਰਹਿੰਦੇ ਹੋ ਹੇ ਪਤਿਤ – ਪਾਵਨ ਆਓ। ਹੁਣ ਮੈਂ ਆਇਆ ਹਾਂ, ਹੁਣ ਤੁਸੀਂ ਪਤਿਤ ਨਾ ਬਣੋ। ਪਤਿਤ ਹੋਕੇ ਸਭਾ ਵਿੱਚ ਆਕੇ ਨਹੀਂ ਬੈਠੋ। ਨਹੀਂ ਤਾਂ ਵਾਯੂਮੰਡਲ ਅਸ਼ੁੱਧ ਕਰ ਦਿੰਦੇ ਹੋ। ਬਾਬਾ ਨੂੰ ਪਤਾ ਤਾਂ ਪੈਂਦਾ ਹੈ। ਦਿੱਲੀ ਵਿੱਚ, ਬੰਬੇ ਵਿੱਚ ਇਵੇਂ ਵਿਕਾਰ ਵਿੱਚ ਜਾਣ ਵਾਲੇ ਆਕੇ ਬੈਠ ਜਾਂਦੇ ਸੀ। ਗਾਇਆ ਹੋਇਆ ਹੈ ਅਸੁਰ ਆਕੇ ਵਿਘਨ ਪਾਉਣ ਬੈਠਦੇ ਸੀ। ਵਿਕਾਰ ਵਿੱਚ ਜਾਣ ਵਾਲਿਆਂ ਨੂੰ ਅਸੁਰ ਕਿਹਾ ਜਾਂਦਾ ਹੈ। ਵਾਯੁਮੰਡਲਣੁ ਖਰਾਬ ਕਰਦੇ ਹਨ। ਉਨ੍ਹਾਂ ਦੇ ਲਈ ਸਜ਼ਾ ਬਹੁਤ ਕੜੀ ਹੈ। ਬਾਬਾ ਸਮਝਾਉਂਦੇ ਤਾਂ ਸਾਰੀਆਂ ਗੱਲਾਂ ਹਨ ਫਿਰ ਵੀ ਆਪਣਾ ਘਾਟਾ ਕਰਨ ਦੇ ਸਿਵਾਏ ਰਹਿੰਦੇ ਨਹੀਂ। ਝੂਠ ਵੀ ਬੋਲਦੇ ਹਨ। ਨਹੀਂ ਤਾਂ ਫੌਰਨ ਲਿਖ ਦੇਣਾ ਚਾਹੀਦਾ ਹੈ – ਬਾਬਾ ਸਾਡੇ ਤੋਂ ਇਹ ਭੁੱਲ ਹੋਈ ਹੈ, ਮਾਫ ਕਰਨਾ। ਆਪਣਾ ਪਾਪ ਲਿਖ ਦੋ। ਨਹੀਂ ਤਾਂ ਵ੍ਰਿਧੀ ਨੂੰ ਪਾਉਂਦੇ ਰਹਿਣਗੇ ਅਤੇ ਰਸਾਤਲ ਵਿੱਚ ਚਲੇ ਜਾਣਗੇ। ਆਉਂਦੇ ਹਨ ਕੁਝ ਲੈਣ ਲਈ ਹੋਰ ਹੀ ਕੰਨ ਕਟਾ ਲੈਂਦੇ ਹਨ। ਇਹ ਵੀ ਡਰਾਮਾ ਵਿੱਚ ਪਾਰ੍ਟ ਹੈ। ਅਜਿਹੇ ਅਸੁਰ ਕਲਪ ਪਹਿਲੇ ਵੀ ਸੀ, ਹੁਣ ਵੀ ਹਨ। ਅੰਮ੍ਰਿਤ ਛੱਡ ਵਿਸ਼ ਪੀਂਦੇ ਹਨ। ਆਪਣਾ ਵੀ ਘਾਤ ਕਰਦੇ ਹਨ ਅਤੇ ਹੋਰਾਂ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ। ਵਾਯੂਮੰਡਲ ਖਰਾਬ ਕਰ ਦਿੰਦੇ ਹਨ। ਬ੍ਰਹਮਣੀਆਂ ਵੀ ਸਭ ਇੱਕ ਸਮਾਨ ਨਹੀਂ ਹਨ। ਮਹਾਰਥੀ, ਘੁੜਸਵਾਰ, ਪਿਆਦੇ ਸਭ ਹਨ।

ਤੁਸੀਂ ਬੱਚਿਆਂ ਨੂੰ ਅਥਾਹ ਖੁਸ਼ੀ ਹੋਣੀ ਚਾਹੀਦੀ ਹੈ – ਬਾਬਾ ਮਿਲਿਆ ਅਤੇ ਬਾਕੀ ਕੀ। ਹਾਂ, ਆਪਣੇ ਬੱਚਿਆਂ ਆਦਿ ਨੂੰ ਜਰੂਰ ਸੰਭਾਲਣਾ ਹੈ। ਇਵੇਂ ਨਹੀਂ ਕਿ ਬਾਬਾ ਇਹ ਸਭ ਤੁਹਾਡੇ ਹਨ, ਹੁਣ ਤੁਸੀਂ ਸੰਭਾਲੋ। ਅਸੀਂ ਤਾਂ ਤੁਹਾਡੇ ਬਣ ਗਏ। ਬਾਪ ਸਮਝਾਉਂਦੇ ਹਨ ਕਿ ਗ੍ਰਹਿਸਥ ਵਿਵਹਾਰ ਵਿੱਚ ਰਹਿੰਦੇ ਕਮਲ ਫੁੱਲ ਸਮਾਨ ਪਵਿੱਤਰ ਬਣੋ। ਕੋਈ ਵੀ ਪਤਿਤ ਕੰਮ ਨਹੀਂ ਕਰੋ। ਬਸ ਪਹਿਲੀ ਗੱਲ ਹੈ ਕਾਮ ਦੀ। ਦਰੋਪਦੀ ਨੇ ਵੀ ਇਸ ਤੇ ਪੁਕਾਰਿਆ ਕਿ ਸਾਨੂੰ ਇਹ ਨੰਗਨ ਕਰਦੇ ਹਨ। ਪੁਕਾਰਿਆ ਵੀ ਉਦੋਂ ਸੀ ਜਦੋਂ ਬਾਪ ਸੁਣਨ ਵਾਲਾ ਆਇਆ ਸੀ। ਬਾਪ ਦੇ ਆਉਂਣ ਤੋੰ ਪਹਿਲੇ ਕੋਈ ਵੀ ਪੁਕਾਰਦੇ ਨਹੀਂ ਹਨ। ਕਿਸ ਨੂੰ ਪੁਕਾਰਣਗੇ? ਬਾਬਾ ਆਇਆ ਹੈ ਤਾਂ ਹੀ ਪੁਕਾਰਦੇ ਹਨ। ਪਤਿਤ ਤੋਂ ਪਾਵਨ ਬਣਕੇ ਫਿਰ ਕਿੱਥੇ ਜਾਵੋਗੇ? ਵਾਪਿਸ ਜਾਣਾ ਹੈ, ਉਹ ਤਾਂ ਇਹ ਹੀ ਸਮੇਂ ਹੈ। ਸਭ ਦਾ ਸਦਗਤੀ ਦਾਤਾ, ਲਿਬ੍ਰੇਟਰ ਇੱਕ ਹੀ ਹੈ। ਇੱਥੇ ਤਾਂ ਦੁੱਖ ਹੈ। ਸਾਧੂ – ਸੰਤ ਆਦਿ ਕੋਈ ਵੀ ਸੁਖੀ ਹੋ ਨਹੀ ਸਕਦੇ। ਸਭ ਨੂੰ ਕੋਈ ਨਾ ਕੋਈ ਦੁੱਖ, ਰੋਗ ਆਦਿ ਹੁੰਦਾ ਹੀ ਹੈ। ਕੋਈ ਗੁਰੂ ਅੰਨਾ ਲੰਗੜਾ ਵੀ ਹੁੰਦਾ ਹੈ। ਜਰੂਰ ਕੋਈ ਅਜਿਹਾ ਕੰਮ ਕੀਤਾ ਹੈ ਤਾਂ ਹੀ ਅੰਨਾ ਲੰਗੜਾ ਆਦਿ ਬਣਦੇ ਹਨ। ਸਤਿਯੁਗ ਵਿੱਚ ਕੋਈ ਅੰਨਾ ਲੰਗੜਾ ਆਦਿ ਥੋੜੀ ਹੀ ਹੋਵੇਗਾ। ਮਨੁੱਖ ਥੋੜੀ ਸਮਝਦੇ ਹਨ। ਬਾਪ ਹੀ ਆਕੇ ਸਮਝਾਉਂਦੇ ਹਨ। ਬਾਪ ਹੀ ਗਿਆਨ ਦਾ ਸਾਗਰ ਪਤਿਤ – ਪਾਵਨ ਹੈ। ਬਾਕੀ ਤਾਂ ਸਭ ਹੈ ਭਗਤੀ। ਉਹ ਭਗਤੀ ਮਾਰਗ ਹੀ ਵੱਖ ਹੈ। ਉਹ ਹੈ ਸੀੜੀ ਉਤਰਨ ਦਾ ਮਾਰਗ। ਉਤਰਨ ਵਿੱਚ, ਜੀਵਨਬੰਧ ਵਿੱਚ ਆਉਣ ਵਿਚ 84 ਜਨਮ ਲਗਦੇ ਹਨ ਅਤੇ ਫਿਰ ਇੱਕ ਸੇਕੇਂਡ ਲਗਦਾ ਹੈ ਜੀਵਨਮੁਕਤ ਬਣਨ ਵਿੱਚ। ਜੇਕਰ ਉਨ੍ਹਾਂ ਦੀ ਮੱਤ ਤੇ ਚਲ ਬਾਪ ਨੂੰ ਯਾਦ ਕਰਨ ਤਾਂ ਨੰਬਰਵਨ ਤਾਂ ਹਨ ਨਾ। ਕਹਿੰਦੇ ਹਨ ਸਾਨੂੰ ਫਲਾਣੀ ਟੀਚਰ ਮਿਲੇ ਤਾਂ ਚੰਗਾ ਹੈ। ਤਾਂ ਜਰੂਰ ਆਪ ਕਮਜ਼ੋਰ ਹਨ ਤਾਂ ਤੇ ਕਹਿੰਦੇ ਹਨ ਫਲਾਣੀ ਨੂੰ 2 – 4 ਮਹੀਨੇ ਦੇ ਲਈ ਭੇਜ ਦਵੋ। ਬਾਬਾ ਕਹਿੰਦੇ ਹਨ ਇਹ ਵੀ ਭੁੱਲ ਹੈ। ਤੁਸੀਂ ਬ੍ਰਾਹਮਣੀ ਨੂੰ ਕਿਉਂ ਯਾਦ ਕਰਦੇ ਹੋ ਜਦਕਿ ਬਾਪ ਸਹਿਜ ਗੱਲ ਦੱਸਦੇ ਹਨ – ਸਿਰ੍ਫ ਬਾਪ ਨੂੰ ਯਾਦ ਕਰੋ ਅਤੇ ਸਵਦਰਸ਼ਨ ਚੱਕਰ ਫਿਰਾਓ, ਹੋਰਾਂ ਨੂੰ ਵੀ ਸਮਝਾਵੋ ਬਸ। ਇਸ ਵਿੱਚ ਬ੍ਰਾਹਮਣੀ ਆਕੇ ਕੀ ਕਰੇਗੀ? ਇਹ ਤਾਂ ਸੇਕੇਂਡ ਦੀ ਗੱਲ ਹੈ। ਤੁਸੀਂ ਧੰਧੇ – ਧੋਰੀ ਵਿੱਚ ਇਹ ਭੁੱਲ ਜਾਂਦੇ ਹੋ ਫਿਰ ਵੀ ਬ੍ਰਾਹਮਣੀ ਇਹ ਹੀ ਕਹੇਗੀ ਮਨਮਨਾਭਵ। ਕਈ ਬੁੱਧੂ ਲੋਕ ਸਮਝਦੇ ਨਹੀਂ ਹਨ ਸਿਰਫ ਕਹਿੰਦੇ ਹਨ ਬ੍ਰਾਹਮਣੀ ਚੰਗੀ ਚਾਹੀਦੀ ਹੈ। ਗਿਆਨ ਤਾਂ ਤੁਹਾਨੂੰ ਮਿਲਿਆ ਹੈ ਨਾ। ਬਾਪ ਅਤੇ ਵਰਸੇ ਨੂੰ ਯਾਦ ਕਰੋ। ਦੇਹ – ਅਭਿਮਾਨ ਨੂੰ ਛੱਡੋ। ਇਹ ਸਾਡਾ ਸੈਂਟਰ ਹੈ, ਇਹ ਇਨ੍ਹਾਂ ਦਾ ਸੈਂਟਰ ਹੈ। ਇਹ ਜਿਗਿਆਸੂ ਇੱਥੇ ਕਿਓਂ ਜਾਂਦੇ ਹਨ… ਇਹ ਸਭ ਦੇਹ – ਅਭਿਮਾਨ ਹੈ। ਸਭ ਸ਼ਿਵਬਾਬਾ ਦੇ ਸੈਂਟਰਜ ਹਨ, ਸਾਡਾ ਥੋੜੀ ਸੈਂਟਰ ਹੈ। ਤੁਹਾਨੂੰ ਇਹ ਕਿਓਂ ਹੁੰਦਾ ਹੈ ਕਿ ਫਲਾਣਾ ਸਾਡੇ ਸੈਂਟਰ ਤੇ ਕਿਓਂ ਨਹੀਂ ਆਉਂਦਾ। ਕਿੱਥੇ ਵੀ ਜਾਵੇ। ਬਾਬਾ ਹਮੇਸ਼ਾ ਕਹਿੰਦੇ ਹਨ ਕਿਸੇ ਤੋਂ ਵੀ ਮੰਗੋ ਨਹੀਂ। ਇਹ ਸਮਝ ਸਕਦੇ ਹਨ ਕਿ ਬੀਜ ਨਹੀਂ ਬੋਵਾਂਗੇ ਤਾਂ ਮਿਲੇਗਾ ਕੀ? ਭਗਤੀ ਮਾਰਗ ਵਿੱਚ ਵੀ ਦਾਨ – ਪੁੰਨ ਕੀਤਾ ਜਾਂਦਾ ਹੈ। ਤੁਸੀਂ ਸਭ ਭਗਤੀ ਮਾਰਗ ਵਿਚ ਈਸ਼ਵਰ ਅਰਥ ਇੰਡਾਰੈਕਟ ਕਰਦੇ ਸੀ। ਫਿਰ ਸੰਨਿਆਸੀਆਂ ਨੂੰ ਵੀ ਬਹੁਤ ਦਿੰਦੇ ਹਨ। ਨਹੀਂ ਤਾਂ ਦਾਨ ਗਰੀਬਾਂ ਨੂੰ ਦਿੱਤਾ ਜਾਂਦਾ ਹੈ, ਨਾ ਕਿ ਸ਼ਾਹੂਕਾਰਾਂ ਨੂੰ। ਇਸ ਵਿੱਚ ਅਨਾਜ ਦਾ ਦਾਨ ਸਭ ਤੋਂ ਚੰਗਾ ਹੁੰਦਾ ਹੈ। ਸੋ ਵੀ ਬਾਪ ਸਮਝਾਉਂਦੇ ਹਨ ਦਾਨ ਕਰਨਾ ਨਾਲ ਦੂਜਾ ਜਨਮ ਵਿੱਚ ਉਸ ਦਾ ਫਲ ਮਿਲ ਜਾਂਦਾ ਹੈ। ਈਸ਼ਵਰ ਹੀ ਸਭ ਨੂੰ ਫਲ ਦਿੰਦੇ ਹਨ। ਸਾਧੂ – ਸੰਤ ਆਦਿ ਕੋਈ ਰਿਟਰਨ ਨਹੀਂ ਦੇ ਸਕਦੇ ਹਨ। ਦੇਣ ਵਾਲਾ ਇੱਕ ਹੀ ਬਾਪ ਹੈ। ਕਿਸ ਦੇ ਵੀ ਦਵਾਰਾ ਦੇਣ। ਬਾਪ ਸਮਝਾਉਂਦੇ ਹਨ ਕਿ ਤੁਸੀਂ ਈਸ਼ਵਰ ਅਰਥ ਦਿੰਦੇ ਸੀ ਤਾਂ ਵੀ ਦੂਜੇ ਜਨਮ ਵਿੱਚ ਤੁਹਾਨੂੰ ਏਵਜਾ ਦਿਲਾਉਂਦੇ ਸੀ। ਹੁਣ ਤਾਂ ਮੈਂ ਡਾਇਰੈਕਟ ਆਇਆ ਹਾਂ। ਹੁਣ ਤੁਹਾਨੂੰ 21 ਜਨਮ ਦੇ ਲਈ ਰਿਟਰਨ ਮਿਲੇਗਾ। ਫਿਰ ਤਾਂ ਮੌਤ ਸਾਹਮਣੇ ਖੜ੍ਹਾ ਹੈ। ਭਗਤੀ ਮਾਰਗ ਵਿੱਚ ਤੁਹਾਨੂੰ ਇਵੇਂ ਨਹੀਂ ਕਹਿੰਦੇ ਸੀ ਕਿ ਮੌਤ ਸਾਹਮਣੇ ਖੜ੍ਹਾ ਹੈ ਇਸਲਈ ਆਪਣਾ ਸਫਲ ਕਰੋ। ਨਹੀਂ ਤਾਂ ਹੁਣ ਬਾਪ ਸਮਝਾਉਂਦੇ ਹਨ – ਜਿਸ ਨੂੰ ਵੀ ਚਾਹੀਦਾ ਇਹ ਰੂਹਾਨੀ ਹਸਪਤਾਲ ਖੋਲ ਦਵੋ। ਕੋਈ ਕਹਿੰਦੇ ਹਨ ਮਕਾਨ ਬਣਾਈਏ, ਉਸ ਵਿੱਚ ਇਹ ਹਸਪਤਾਲ ਖੋਲੋ। ਬਾਪ ਕਹਿੰਦੇ ਹਨ – ਅੱਜ ਮਕਾਨ ਬਣਾਓ ਅਤੇ ਕਲ ਮਰ ਜਾਓ ਤਾਂ ਇਹ ਸਭ ਖਤਮ ਹੋ ਜਾਵੇਗਾ। ਸ਼ਰੀਰ ਤੇ ਭਰੋਸਾ ਨਹੀਂ ਹੈ। ਜੋ ਹੈ ਉਸ ਵਿੱਚ ਹੀ ਉਦੋਂ ਤੱਕ ਇੱਕ ਕਮਰਾ ਰੱਖ ਦੋ, ਜਿਸ ਵਿੱਚ ਰੂਹਾਨੀ ਹਸਪਤਾਲ, ਰੂਹਾਨੀ ਕਾਲੇਜ ਬਣਾਓ। ਬਹੁਤਿਆਂ ਦਾ ਕਲਿਆਣ ਕਰਨਗੇ ਤਾਂ ਬਹੁਤ ਉੱਚ ਪਦਵੀ ਪਾਉਣਗੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਸ਼੍ਰੀਮਤ ਤੇ ਆਪਣੇ ਆਪ ਨੂੰ ਵੇਖਣਾ ਹੈ ਕਿ ਇਸ ਵਿਨਾਸ਼ ਕਾਲ ਵਿੱਚ ਮੇਰੀ ਇੱਕ ਬਾਪ ਨਾਲ ਸੱਚੀ ਪ੍ਰੀਤ ਹੈ? ਹੋਰ ਸਭ ਸੰਗ ਤੋੜ ਇੱਕ ਸੰਗ ਜੋੜ ਹੈ? ਕਦੀ ਕੋਈ ਵਿਕਾਰ ਕਰਕੇ ਅਸੁਰ ਤਾਂ ਨਹੀਂ ਬਣਦੇ? ਇਵੇਂ ਚੈਕਿੰਗ ਕਰ ਖ਼ੁਦ ਨੂੰ ਪਰਿਵਰਤਨ ਕਰਨਾ ਹੈ।

2. ਇਸ ਸ਼ਰੀਰ ਤੇ ਕੋਈ ਭਰੋਸਾ ਨਹੀਂ ਇਸਲਈ ਆਪਣਾ ਸਭ ਕੁਝ ਸਫਲ ਕਰਨਾ ਹੈ। ਆਪਣੀ ਸਥਿਤੀ ਇਕਰਸ, ਅਚਲ ਬਣਾਉਣ ਦੇ ਲਈ ਡਰਾਮਾ ਦੇ ਰਾਜ਼ ਨੂੰ ਬੁੱਧੀ ਵਿੱਚ ਰੱਖਕੇ ਚਲਣਾ ਹੈ।

ਵਰਦਾਨ:-

ਜੋ ਨਿਸ਼ਕਾਮ ਸੇਵਾਧਾਰੀ ਹਨ ਉਨ੍ਹਾਂ ਨੂੰ ਕਦੀ ਇਹ ਸੰਕਲਪ ਨਹੀਂ ਆ ਸਕਦਾ ਕਿ ਮੈਂ ਇੰਨਾ ਕੀਤਾ, ਮੈਨੂੰ ਇਸ ਤੋਂ ਕੁਝ ਸ਼ਾਨ – ਮਾਨ ਜਾਂ ਮਹਿਮਾ ਮਿਲਣੀ ਚਾਹੀਦੀ ਹੈ। ਇਹ ਵੀ ਲੈਣਾ ਹੋਇਆ। ਦਾਤਾ ਦੇ ਬੱਚੇ ਜੇ ਲੈਣ ਦਾ ਸੰਕਲਪ ਵੀ ਕਰਦੇ ਹਨ ਤਾਂ ਦਾਤਾ ਨਹੀਂ ਹੋਏ। ਇਹ ਲੈਣਾ ਵੀ ਦੇਣੇ ਵਾਲੇ ਦੇ ਅੱਗੇ ਸ਼ੋਭਦਾ ਨਹੀਂ। ਜੱਦ ਇਹ ਸੰਕਲਪ ਸਮਾਪਤ ਹੋਣ ਤਾਂ ਵਿਸ਼ਵ ਮਹਾਰਾਜਨ ਦਾ ਸਟੇਟਸ ਪ੍ਰਾਪਤ ਹੋਵੇ। ਇਵੇਂ ਨਿਸ਼ਕਾਮ ਸੇਵਾਧਾਰੀ, ਬੇਹੱਦ ਦਾ ਵੈਰਾਗੀ ਹੀ ਵਿਸ਼ਵ ਕਲਿਆਣੀ ਰਹਿਮਦਿਲ ਬਣਦਾ ਹੈ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top