09 September 2021 PUNJABI Murli Today | Brahma Kumaris

Read and Listen today’s Gyan Murli in Punjabi 

September 8, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

ਤੁਸੀਂ ਸੈਂਸੀਬਲ ਬਣੇ ਹੋ ਤਾਂ ਕਮਾਈ ਦਾ ਬਹੁਤ - ਬਹੁਤ ਸ਼ੋਂਕ ਰਹਿਣਾ ਚਾਹੀਦਾ ਹੈ। ਧੰਧੇ ਆਦਿ ਵਿੱਚ ਵੀ ਸਮੇਂ ਕੱਢਕੇ ਬਾਪ ਨੂੰ ਯਾਦ ਕਰੋ ਤਾਂ ਕਮਾਈ ਹੁੰਦੀ ਰਹੇਗੀ

ਪ੍ਰਸ਼ਨ: -

ਤੁਸੀਂ ਬੱਚਿਆਂ ਨੂੰ ਹੁਣ ਕਿਹੜੀ ਅਜਿਹੀ ਸ਼੍ਰੀਮਤ ਮਿਲਦੀ ਹੈ, ਜੋ ਕਦੀ ਨਹੀਂ ਮਿਲੀ?

ਉੱਤਰ:-

1- ਤੁਹਾਨੂੰ ਇਸ ਸਮੇਂ ਬਾਪ ਸ਼੍ਰੀਮਤ ਦਿੰਦੇ ਹਨ – ਮਿੱਠੇ ਬੱਚੇ, ਸਵੇਰੇ – ਸਵੇਰੇ ਉੱਠਕੇ ਬਾਪ ਦੀ ਯਾਦ ਵਿੱਚ ਬੈਠੋ ਤਾਂ ਪੂਰਾ ਵਰਸਾ ਮਿਲੇਗਾ। 2- ਗ੍ਰਹਿਸਥ ਵਿਵਹਾਰ ਵਿੱਚ ਰਹਿੰਦੇ ਕਮਲ ਫੁਲ ਸਮਾਨ ਰਹੋ, ਇਵੇਂ ਦੀ ਸ਼੍ਰੀਮਤ ਦੂਜੇ ਸਤਿਸੰਗਾਂ ਵਿੱਚ ਕਦੀ ਮਿਲ ਨਹੀਂ ਸਕਦੀ। ਉਨ੍ਹਾਂ ਸਤਿਸੰਗਾਂ ਵਿੱਚ ਬਾਪ ਅਤੇ ਵਰਸੇ ਦੀ ਗੱਲ ਨਹੀਂ।

ਗੀਤ:-

ਤੁਮਹੀ ਹੋ ਮਾਤਾ ਪਿਤਾ…

ਓਮ ਸ਼ਾਂਤੀ ਇਸ ਭਾਰਤ ਵਿੱਚ ਖਾਸ ਅਤੇ ਸਾਰੀ ਦੁਨੀਆਂ ਵਿੱਚ ਆਮ ਕਈ ਤਰ੍ਹਾਂ ਦੇ ਸਤਿਸੰਗ ਹੁੰਦੇ ਹਨ। ਅਜਿਹੇ ਕੋਈ ਵੀ ਸਤਿਸੰਗ ਜਾਂ ਚਰਚ ਜਾਂ ਮੰਦਿਰ ਨਹੀਂ ਹੋਣਗੇ ਜਿੱਥੇ ਮਨੁੱਖਾਂ ਦੀ ਬੁੱਧੀ ਵਿੱਚ ਹੋਵੇ ਕਿ ਅਸੀਂ ਇਹ ਵਰਸਾ ਪਾ ਰਹੇ ਹਾਂ। ਇੱਥੇ ਤੁਸੀਂ ਬੱਚੇ ਬੈਠੇ ਹੋ, ਸਾਰਿਆਂ ਸੈਂਟਰਜ਼ ਵਿੱਚ ਆਪਣੇ ਬੇਹੱਦ ਬਾਪ ਦੀ ਯਾਦ ਵਿੱਚ ਬੈਠੇ ਹਨ – ਇਸ ਵਿਚਾਰ ਨਾਲ ਕਿ ਅਸੀਂ ਆਪਣੇ ਬਾਪ ਤੋਂ ਸੁੱਖਧਾਮ ਦਾ ਵਰਸਾ ਪਾ ਰਹੇ ਹਾਂ। ਇਵੇਂ ਹੋਰ ਕੋਈ ਸਤਿਸੰਗ ਅਤੇ ਚਰਚ ਆਦਿ ਵਿੱਚ ਨਹੀਂ ਸਮਝਣਗੇ। ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੀ ਹੈ। ਤੁਸੀਂ ਬੱਚੇ ਜਾਣਦੇ ਹੋ ਕਿ ਅਸੀਂ ਬੇਹੱਦ ਦੇ ਬਾਪ ਦੀ ਯਾਦ ਵਿੱਚ ਬੈਠੇ ਹਾਂ। ਨਵੀਂ ਦੁਨੀਆਂ ਸ੍ਵਰਗ ਦਾ ਵਰਸਾ ਲੈ ਰਹੇ ਹਾਂ। ਸਭ ਬੱਚੇ ਇੱਕ ਬਾਪ ਤੋਂ ਵਰਸਾ ਲੈ ਰਹੇ ਹਨ। ਇੰਨੇ ਢੇਰ ਬੱਚੇ ਵ੍ਰਿਧੀ ਨੂੰ ਪਾਉਂਦੇ ਰਹਿੰਦੇ ਹਨ। ਸਭ ਨੂੰ ਸ਼੍ਰੀਮਤ ਮਿਲਦੀ ਹੈ, ਸਵੇਰੇ ਉੱਠਕੇ ਬਾਪ ਨੂੰ ਯਾਦ ਕਰੋ। ਅਸੀਂ ਬਾਬਾ ਤੋਂ ਇਹ ਵਰਸਾ ਲੈਣ ਵਾਲੇ ਹਾਂ। ਅਸੀਂ ਉਸ ਬਾਪ ਦੇ ਬਣੇ ਹਾਂ। ਆਤਮਾ ਨੂੰ ਹੁਣ ਪਹਿਚਾਣ ਮਿਲੀ ਹੈ ਬਾਪ ਤੋਂ। ਬਾਪ ਡਾਇਰੈਕਸ਼ਨ ਦਿੰਦੇ ਹਨ ਮੈਨੂੰ ਯਾਦ ਕਰੋ ਅਤੇ ਗ੍ਰਹਿਸਥ ਵਿਵਹਾਰ ਵਿੱਚ ਰਹਿੰਦੇ ਹੋਏ ਕਮਲ ਫੁਲ ਸਮਾਨ ਪਵਿੱਤਰ ਰਹੋ। ਸਭ ਨੂੰ ਇੱਥੇ ਆਕੇ ਬੈਠਣਾ ਤਾਂ ਨਹੀ ਹੈ। ਸਕੂਲ ਵਿੱਚ ਪੜ੍ਹਕੇ ਫਿਰ ਆਪਣੇ – ਆਪਣੇ ਘਰ ਚਲੇ ਜਾਂਦੇ ਹਨ। ਹਰ ਇੱਕ ਬੱਚੀ – ਬੱਚਾ ਆਪਣੇ ਟੀਚਰ ਤੋਂ ਵਰਸਾ ਪਾ ਸਕਦੇ ਹਨ। ਇਹ ਵੀ ਇਵੇਂ ਹੀ ਹੈ। ਰੋਜ ਪੜ੍ਹਕੇ ਫਿਰ ਘਰ ਵਿੱਚ ਜਾਕੇ ਧੰਧਾ ਆਦਿ ਕਰੋ। ਤੁਸੀਂ ਗ੍ਰਹਿਸਥ ਵਿਵਹਾਰ ਵਿੱਚ ਵੀ ਹੋ ਅਤੇ ਫਿਰ ਸਟੂਡੈਂਟ ਵੀ ਹੋ। ਗ੍ਰਹਿਸਥ ਵਿਵਹਾਰ ਵਿੱਚ ਰਹਿੰਦੇ ਕਮਲ ਫੁੱਲ ਸਮਾਨ ਰਹਿਣਾ ਹੈ। ਇਵੇਂ ਕੋਈ ਸੰਨਿਆਸੀ ਆਦਿ ਨਹੀਂ ਕਹਿੰਦੇ। ਇੱਥੇ ਤੁਸੀਂ ਪ੍ਰੈਕਟੀਕਲ ਵਿੱਚ ਬੈਠੇ ਹੋ। ਗ੍ਰਹਿਸਥ ਵਿਵਹਾਰ ਵਿੱਚ ਰਹਿੰਦੇ ਪਵਿੱਤਰ ਬਣਦੇ ਹੋ। ਪਵਿੱਤਰ ਬਣਕੇ ਪਰਮਪਿਤਾ ਪਰਮਾਤਮਾ ਨੂੰ ਦੂਜੇ ਕੋਈ ਯਾਦ ਨਹੀਂ ਕਰਦੇ ਹਨ। ਭਾਵੇਂ ਗੀਤਾ ਸੁਣਦੇ ਹਨ, ਪੜ੍ਹਦੇ ਹਨ ਪਰ ਯਾਦ ਤਾਂ ਨਹੀਂ ਕਰਦੇ ਹਨ ਨਾ। ਕਥਨੀ ਅਤੇ ਕਰਨੀ ਵਿੱਚ ਫਰਕ ਹੈ। ਤੁਸੀਂ ਜਾਣਦੇ ਹੋ ਸਾਡਾ ਬਾਪ ਨਾਲੇਜਫੁਲ ਹੈ, ਉਸ ਵਿੱਚ ਸਾਰੇ ਡਰਾਮਾ ਚੱਕਰ ਦੀ ਨਾਲੇਜ ਹੈ। ਹੁਣ ਸਾਨੂੰ ਵੀ ਨਾਲੇਜ ਮਿਲ ਰਹੀ ਹੈ। ਇਹ ਚੱਕਰ ਬੜਾ ਚੰਗਾ ਹੈ। ਇਹ ਪੁਰਸ਼ੋਤਮ ਯੁਗ ਹੋਣ ਦੇ ਕਾਰਨ ਤੁਹਾਡਾ ਇਹ ਜਨਮ ਵੀ ਪੁਰਸ਼ੋਤਮ ਹੈ। ਐਕਸਟਰਾ ਮਹੀਨਾ ਹੁੰਦਾ ਹੈ ਨਾ।

ਤੁਸੀਂ ਬੱਚੇ ਜਾਣਦੇ ਹੋ ਕਿ ਅਸੀਂ ਬਰੋਬਰ ਬਾਪ ਤੋਂ ਪੁਰਸ਼ੋਤਮ ਬਣ ਰਹੇ ਹਾਂ। ਮਰਯਾਦਾ ਪੁਰਸ਼ੋਤਮ, ਅਸੀਂ ਫਿਰ ਤੋਂ ਬਣ ਰਹੇ ਹਾਂ। ਫਿਰ 84 ਦਾ ਚੱਕਰ ਖਾਇਆ, ਇਹ ਬੁੱਧੀ ਵਿੱਚ ਗਿਆਨ ਹੈ। ਹੋਰ ਕਿਸੇ ਸਤਿਸੰਗ ਵਿੱਚ ਇਹ ਨਹੀਂ ਸਮਝਾਉਂਦੇ ਹਨ। ਤੁਸੀਂ ਸਮਝਦੇ ਹੋ ਸਾਨੂੰ ਇਹ ਬਣਨਾ ਹੈ। ਬਨਾਉਣ ਵਾਲਾ ਇੱਕ ਹੀ ਬਾਪ ਹੈ। ਇਨ੍ਹਾਂ ਲਕਸ਼ਮੀ – ਨਾਰਾਇਣ ਦੇ ਚਿੱਤਰ ਤੇ ਤੁਸੀਂ ਚੰਗੀ ਤਰ੍ਹਾਂ ਸਮਝਾ ਸਕਦੇ ਹੋ। ਬਰੋਬਰ ਬ੍ਰਹਮਾ ਦਵਾਰਾ ਯੋਗਬਲ ਨਾਲ ਇਨ੍ਹਾਂ ਨੇ ਇਹ ਪਦਵੀ ਪਾਈ ਹੈ। ਇਵੇਂ ਬੁੱਧੀ ਵਿੱਚ ਇਮਰਜ ਕਰਨਾ ਚਾਹੀਦਾ ਹੈ। ਬ੍ਰਹਮਾ – ਸਰਸਵਤੀ, ਲਕਸ਼ਮੀ – ਨਾਰਾਇਣ ਦੇ ਦੋ ਰੂਪ ਵੀ ਵਿਖਾਏ ਹਨ। ਬ੍ਰਹਮਾ – ਸਰਸਵਤੀ ਫਿਰ ਪ੍ਰਜਾ ਵੀ ਵਿਖਾਉਣੀ ਪਵੇ। ਹਰ ਇੱਕ ਗੱਲ ਤੇ ਚੰਗੀ ਤਰ੍ਹਾਂ ਵਿਚਾਰ ਕਰਨਾ ਚਾਹੀਦਾ ਹੈ। ਬਾਪ ਕਹਿੰਦੇ ਹਨ – ਮੈਨੂੰ ਯਾਦ ਕਰੋ। ਬ੍ਰਹਮਾ ਨੂੰ ਵੀ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਇਹ ਬਣੋਗੇ। ਗੋਇਆ ਬ੍ਰਹਮਾ ਮੁੱਖ ਵੰਸ਼ਾਵਲੀ ਸਭ ਨੂੰ ਕਿਹਾ ਮੈਨੂੰ ਯਾਦ ਕਰੋ। ਕਿਵੇਂ ਯਾਦ ਕਰਨਾ ਹੈ, ਇਹ ਵੀ ਬੁੱਧੀ ਵਿੱਚ ਹੈ। ਚਿੱਤਰ ਵੀ ਸਾਹਮਣੇ ਰੱਖੇ ਹਨ। ਇਨ੍ਹਾਂ ਤੇ ਸਮਝਾਉਣਾ ਬੜਾ ਸਹਿਜ ਹੈ। ਬਾਪ ਦਾ ਪਰਿਚੈ ਦੇਣਾ ਹੈ। ਪ੍ਰਦਰਸ਼ਨੀ ਵਿੱਚ ਵੀ ਇਸ ਤੇ ਸਮਝਾਓ। ਇਹ ਨਿਸ਼ਚਾ ਬੈਠਦਾ ਹੈ ਕਿ ਬਰੋਬਰ ਇਹ ਸਭ ਦਾ ਬੇਹੱਦ ਦਾ ਬਾਪ ਹੈ। ਇਸ ਹਿਸਾਬ ਨਾਲ ਸਾਨੂੰ ਬੇਹੱਦ ਦਾ ਵਰਸਾ ਮਿਲਣਾ ਚਾਹੀਦਾ ਹੈ। ਅਸੀਂ ਨਿਰਾਕਾਰੀ ਆਤਮਾਵਾਂ ਤਾਂ ਭਰਾ – ਭਰਾ ਹਾਂ। ਜੱਦ ਸਾਕਾਰ ਵਿੱਚ ਆਏ ਤਾਂ ਭਰਾ ਭੈਣ ਬਣੇ, ਤਾਂ ਪੜ੍ਹ ਸਕੇ। ਭਰਾ – ਭੈਣ ਬਣਨਗੇ ਹੀ ਬ੍ਰਹਮਾ ਦੇ ਬੱਚੇ। ਵਰਸਾ ਬਾਪ ਤੋਂ ਮਿਲਦਾ ਹੈ। ਇਹ ਬੁੱਧੀ ਵਿੱਚ ਬਿਠਾਉਣਾ ਹੈ। ਕਿਸੇ ਨੂੰ ਵੀ ਸਮਝਾਵੋ। ਪਹਿਲੇ ਬਾਪ ਦਾ ਪਰਿਚੈ ਦਵੋ। ਅਸੀਂ ਬ੍ਰਦਰਹੁੱਡ ਹਾਂ, ਸ੍ਰਵਵਿਆਪੀ ਕਹਿਣ ਨਾਲ ਫਾਦਰਹੁੱਡ ਹੋ ਜਾਂਦਾ ਹੈ। ਫਾਦਰਹੁੱਡ ਨੂੰ ਵਰਸਾ ਕਿੱਥੇ ਤੋਂ ਮਿਲੇਗਾ। ਫਾਦਰ – ਫਾਦਰ ਕਹਿੰਦੇ ਡਿੱਗਦੇ ਆਏ ਹਨ। ਵਰਸਾ ਕੁਝ ਵੀ ਨਹੀਂ। ਹੁਣ ਬ੍ਰਦਰਹੁੱਡ ਸਮਝਣ ਨਾਲ ਹੀ ਵਰਸਾ ਮਿਲੇਗਾ। ਤਾਂ ਉਸ ਤੇ ਚੰਗੀ ਤਰ੍ਹਾਂ ਸਮਝਾਉਣ ਨਾਲ ਬੁੱਧੀ ਵਿੱਚ ਜੋ ਅਸ਼ਟ ਦੇਵਤੇ ਆਦਿ ਬੈਠੇ ਹੋਏ ਹਨ, ਉਹ ਸਭ ਨਿਕਲ ਜਾਣਗੇ। ਬੋਲੋ ਦੋ ਬਾਪ ਹਨ। ਰੂਹਾਨੀ ਬਾਪ ਜਿਸ ਤੋਂ ਸਰਵ ਦੀ ਸਦਗਤੀ ਹੋਣੀ ਹੈ, ਉਹ ਹੀ ਸੁੱਖ – ਸ਼ਾਂਤੀ ਦਾ ਵਰਸਾ ਦਿੰਦੇ ਹਨ। ਸਭ ਸੁਖੀ ਹੋ ਜਾਂਦੇ ਹਨ। ਉਨ੍ਹਾਂ ਨੂੰ ਕਿਹਾ ਜਾਂਦਾ ਹੈ ਹੈਵਨਲੀ ਗੌਡ ਫਾਦਰ, ਸ੍ਵਰਗ ਰਚਣ ਵਾਲਾ। ਪਹਿਲੇ ਬਾਪ ਦਾ ਪ੍ਰਭਾਵ ਬੁੱਧੀ ਵਿੱਚ ਬਿਠਾਉਣਾ ਚਾਹੀਦਾ ਹੈ। ਇਹ ਹੈ ਆਤਮਾਵਾਂ ਦਾ ਬੇਹੱਦ ਦਾ ਬਾਪ। ਉਨ੍ਹਾਂ ਨੂੰ ਹੀ ਪਤਿਤ – ਪਾਵਨ ਕਹਿੰਦੇ ਹਨ। ਤੁਸੀਂ ਆਤਮਾ ਪਰਮਪਿਤਾ ਪਰਮਾਤਮਾ ਦੇ ਬੱਚੇ ਹੋ। ਇਹ ਨਿਸ਼ਚਾ ਪੱਕਾ ਕਰੋ। ਮੂਲ ਗੱਲ ਪਹਿਲੇ ਇਹ ਬੁੱਧੀ ਵਿੱਚ ਬਿਠਾਉਣੀ ਹੈ। ਇਹ ਸਮਝਣ ਤੱਦ ਖੁਸ਼ੀ ਦਾ ਪਾਰਾ ਚੜ੍ਹੇ ਅਤੇ ਕਹਿਣ ਕਿ ਅਸੀਂ ਬਾਪ ਨੂੰ ਯਾਦ ਜਰੂਰ ਕਰਾਂਗੇ। ਸਾਨੂੰ ਨਿਸ਼ਚਾ ਹੁੰਦਾ ਹੈ, ਅਸੀਂ ਬਾਪ ਨੂੰ ਯਾਦ ਕਰ ਵਿਸ਼ਵ ਦਾ ਮਾਲਿਕ ਬਣਾਂਗੇ। ਇਹ ਖੁਸ਼ੀ ਬਹੁਤ ਰਹੇਗੀ। ਸਮਝਦਾਰ ਹੋਵੇਗਾ ਅਤੇ ਬੁੱਧੀ ਵਿੱਚ ਪੂਰਾ ਨਿਸ਼ਚਾ ਹੋਵੇਗਾ ਤਾਂ ਕਹੇਗਾ ਅਜਿਹਾ ਬੇਹੱਦ ਦਾ ਬਾਪ ਜੋ ਦਾਦਾ ਵਿੱਚ ਆਉਂਦਾ ਹੈ, ਪਹਿਲੇ ਤਾਂ ਉਨ੍ਹਾਂ ਨੂੰ ਮਿਲੀਏ। ਸ਼ਿਵਬਾਬਾ ਬ੍ਰਹਮਾ ਦਵਾਰਾ ਹੀ ਸਾਡੇ ਨਾਲ ਗੱਲ ਕਰ ਸਕਣਗੇ। ਤੁਸੀਂ ਆਤਮਾ ਤਾਂ ਉਨ੍ਹਾਂ ਨੂੰ ਮਿਲੀ ਨਹੀਂ ਹੋ ਤਾਂ ਯਾਦ ਕਿਵੇਂ ਕਰੋਗੇ। ਬੱਚੇ ਏਡਾਪਟ ਹੋਣ ਤਾਂ ਯਾਦ ਪਵੇ। ਏਡਾਪਟ ਹੀ ਨਹੀਂ ਹੋਣਗੇ ਤਾਂ ਯਾਦ ਕਿਵੇਂ ਪਵੇਗਾ। ਪਹਿਲੇ ਉਨ੍ਹਾਂ ਦੇ ਬਣੋ। ਅਜਿਹੇ ਬਾਪ ਦੇ ਨਾਲ ਤਾਂ ਝੱਟ ਮਿਲਣਾ ਚਾਹੀਦਾ ਹੈ। ਬਾਪ ਵੀ ਇਹ ਹੀ ਪੁੱਛਣਗੇ ਤੁਸੀਂ ਆਪਣੇ ਨੂੰ ਆਤਮਾ ਸਮਝਦੇ ਹੋ? ਮੈਂ ਤੁਸੀਂ ਆਤਮਾਵਾਂ ਦਾ ਬਾਪ ਹਾਂ। ਸ਼ਿਵਬਾਬਾ ਤੁਹਾਡੇ ਨਾਲ ਗੱਲ ਕਰ ਰਹੇ ਹਨ। ਮੇਰੀ ਆਤਮਾ ਦਾ ਬਾਪ ਸੋ ਤੁਹਾਡਾ ਵੀ ਬਾਪ ਹੈ। ਉਹ ਪੁੱਛਦੇ ਹਨ ਤੁਹਾਨੂੰ ਨਿਸ਼ਚਾ ਹੈ ਕਿ ਸਭ ਆਤਮਾਵਾਂ ਦਾ ਬਾਪ ਬਰੋਬਰ ਇੱਕ ਹੀ ਹੈ। ਉਹ ਹੀ ਵਰਸਾ ਦੇਣਗੇ। ਪਵਿੱਤਰ ਵੀ ਬਣਨਾ ਹੈ। ਸਿਵਾਏ ਉਨ੍ਹਾਂ ਦੇ ਹੋਰ ਸਭ ਭੁੱਲ ਜਾਣਾ ਹੈ। ਤੁਸੀਂ ਆਤਮਾ ਘਰ ਤੋਂ ਨੰਗੀ ਆਈ ਸੀ ਨਾ। ਕੋਈ ਵੀ ਦੇਹ, ਸੰਬੰਧ ਨਹੀਂ ਸੀ। ਆਤਮਾ ਜਦੋਂ ਸ਼ਰੀਰ ਵਿੱਚ ਪ੍ਰਵੇਸ਼ ਕਰੇ, ਵੱਡੀ ਹੋਵੇ ਤਾਂ ਉਨ੍ਹਾਂ ਨੂੰ ਸਮਝਾਇਆ ਜਾਂਦਾ ਹੈ ਕਿ ਤੁਹਾਡਾ ਬਾਬਾ ਹੈ, ਇਹ ਫਲਾਣਾ ਹੈ। ਆਤਮਾ ਤਾਂ ਸਭ ਸੰਬੰਧਾਂ ਤੋਂ ਨਿਆਰੀ ਹੈ। ਆਤਮਾ ਚਲੀ ਜਾਂਦੀ ਹੈ ਤਾਂ ਕਿਹਾ ਜਾਂਦਾ ਹੈ – ਆਪ ਮੁਏ ਮਰ ਗਈ ਦੁਨੀਆਂ। ਬੰਧਨ ਰਹਿਤ ਹੋ ਜਾਂਦੀ ਹੈ। ਜੱਦ ਤੱਕ ਦੂਜਾ ਸ਼ਰੀਰ ਮਿਲੇ। ਮਾਤਾ ਦੇ ਗਰਭ ਵਿੱਚ ਜਾਕੇ ਬਾਹਰ ਨਿਕਲੇ, ਸਮਝਦਾਰ ਹੋਵੇ ਫਿਰ ਹੈ ਸੰਬੰਧ ਦੀ ਗੱਲ। ਤਾਂ ਇੱਥੇ ਵੀ ਤੁਸੀਂ ਬੱਚਿਆਂ ਨੂੰ ਸਮਝਾਉਣਾ ਹੈ। ਜਿਉਂਦੇ ਜੀ ਸਭ ਕੁਝ ਭੁੱਲ ਜਾਣਾ ਹੈ। ਇਕ ਬਾਪ ਨੂੰ ਯਾਦ ਕਰਨਾ ਹੈ – ਇਹ ਹੈ ਅਵਿੱਭਚਾਰੀ ਯਾਦ। ਇਸ ਨੂੰ ਹੀ ਯੋਗ ਕਿਹਾ ਜਾਂਦਾ ਹੈ। ਇੱਥੇ ਤਾਂ ਮਨੁੱਖਾਂ ਨੂੰ ਕਈਆਂ ਦੀ ਯਾਦ ਰਹਿੰਦੀ ਹੈ। ਤੁਹਾਡੀ ਹੈ ਅਵਿੱਅਭਚਾਰੀ ਯਾਦ। ਆਤਮਾ ਜਾਣਦੀ ਹੈ ਕਿ ਇਹ ਸਭ ਸ਼ਰੀਰ ਦੇ ਸੰਬੰਧ ਖਤਮ ਹੋ ਜਾਣੇ ਹਨ। ਸਾਡਾ ਸੰਬੰਧ ਇੱਕ ਬਾਪ ਦੇ ਨਾਲ ਹੈ, ਬਾਪ ਨੂੰ ਜਿੰਨਾ ਯਾਦ ਕਰਨਗੇ, ਵਿਕਰਮ ਵਿਨਾਸ਼ ਹੋਣਗੇ। ਇਵੇਂ ਵੀ ਨਹੀਂ ਕਿ ਮਿੱਤਰ – ਸੰਬੰਧੀਆਂ ਨੂੰ ਯਾਦ ਕਰਨ ਨਾਲ ਕੋਈ ਵਿਕਰਮ ਬਣਨਗੇ। ਨਹੀਂ, ਵਿਕਰਮ ਤਾਂ ਬਣਨਗੇ ਜੱਦ ਇਵੇਂ ਕੋਈ ਰਾਂਗ ਕਰਮ ਕਰਨਗੇ। ਬਾਕੀ ਹੋਰ ਕੋਈ ਨੂੰ ਯਾਦ ਕਰਨ ਨਾਲ ਵਿਕਰਮ ਨਹੀਂ ਬਣਨਗੇ, ਹਾਂ, ਟਾਈਮ ਵੇਸਟ ਜਰੂਰ ਹੋਵੇਗਾ। ਇੱਕ ਬਾਪ ਨੂੰ ਯਾਦ ਕਰਨ ਨਾਲ ਵਿਕਰਮ ਵਿਨਾਸ਼ ਹੁੰਦੇ ਹਨ। ਇਹ ਯੁਕਤੀ ਹੈ ਪਾਪ ਕੱਟਣ ਦੀ। ਬਾਕੀ ਸੰਬੰਧ ਆਦਿ ਤਾਂ ਯਾਦ ਰਹਿੰਦੇ ਹਨ। ਸ਼ਰੀਰ ਨਿਰਵਾਹ ਅਰਥ ਧੰਧਾ ਆਦਿ ਸਭ ਕਰੋ ਪਰ ਜਿੰਨਾ ਟਾਈਮ ਮਿਲੇ ਬਾਪ ਨੂੰ ਯਾਦ ਕਰਦੇ ਰਹੋ, ਤਾਂ ਖਾਦ ਨਿਕਲ ਜਾਵੇ। ਮੂਲ ਗੱਲ ਹੈ ਇਹ। ਅੰਦਰ ਵਿੱਚ ਹੀ ਵਿਚਾਰ ਕਰੋ ਕਿ ਪਤਿਤ ਤੋਂ ਪਾਵਨ ਕਿਵੇਂ ਬਣੀਏ। ਬਾਪ ਨੂੰ ਯਾਦ ਕਰਨਾ ਪਵੇ। ਗ੍ਰਹਿਸਥ ਵਿਵਹਾਰ ਵਿੱਚ ਰਹਿਣਾ ਹੈ। ਸੰਨਿਆਸੀ ਲੋਕ ਵੀ ਸ਼ਰੀਰ ਛੱਡ ਫਿਰ ਗ੍ਰਹਿਸਥਿਆਂ ਦੇ ਕੋਲ ਜਾ ਕੇ ਜਨਮ ਲੈਂਦੇ ਹਨ। ਇਵੇਂ ਤਾਂ ਨਹੀਂ ਜਨਮ – ਜਨਮਾਂਤਰ ਦੇ ਲਈ ਪਾਵਨ ਬਣ ਜਾਂਦੇ ਹਨ। ਵਾਈਸਲੈਸ ਵਰਲਡ ਤਾਂ ਹੁਣ ਕੋਈ ਹੈ ਨਹੀਂ। ਇਹ ਹੈ ਵਿਸ਼ਸ਼ ਵਰਲਡ। ਇਨ੍ਹਾਂ ਤੋਂ ਕੋਈ ਨਿਕਲ ਨਹੀਂ ਸਕਦੇ। ਵਿਸ਼ਸ਼ ਵਰਲਡ ਵਿੱਚ ਰਹਿਣ ਦੇ ਕਾਰਨ ਕੁਝ ਨਾ ਕੁਝ ਖਾਮੀ ਜਰੂਰ ਹੈ। ਬਾਕੀ ਦੁਨੀਆਂ ਤਾਂ ਹਨ ਹੀ ਦੋ। ਵਿਸ਼ਸ਼ ਵਰਲਡ ਅਤੇ ਵਾਈਸਲੈਸ ਵਰਲਡ, ਪਾਵਨ ਦੁਨੀਆਂ ਵਿੱਚ ਦੇਵਤਾ ਰਹਿੰਦੇ ਸੀ ਤਾਂ ਸਮਝਾਉਣ ਵਿੱਚ ਬਹੁਤ ਸਹਿਜ ਹੋਵੇਗਾ। ਇਸ ਪਤਿਤ ਦੁਨੀਆਂ ਦਾ ਹੁਣ ਵਿਨਾਸ਼ ਹੋਣਾ ਹੈ। ਵਿਨਾਸ਼ ਹੋਣ ਦੇ ਪਹਿਲੇ ਬੇਹੱਦ ਬਾਪ ਤੋਂ ਵਰਸਾ ਲੈਣਾ ਹੈ। ਬਾਬਾ ਕਹਿੰਦੇ ਹਨ – ਦੇਹ ਦੇ ਸੰਬੰਧ ਛੱਡ ਆਪਣੇ ਨੂੰ ਆਤਮਾ ਨਿਸ਼ਚੇ ਕਰੋ ਅਤੇ ਬਾਪ ਨੂੰ ਯਾਦ ਕਰੋ ਤਾਂ ਤੁਸੀਂ ਪਾਵਨ ਬਣ ਜਾਵੋਗੇ। ਬਾਪ ਕਹਿੰਦੇ ਹਨ – ਤੁਸੀਂ ਮੈਨੂੰ ਪਤਿਤ – ਪਾਵਨ ਕਹਿੰਦੇ ਹੋ ਨਾ। ਗੰਗਾ ਵਿੱਚ ਡੁਬਕੀ ਲਗਾਉਣ ਵਾਲੇ ਤਾਂ ਬਹੁਤ ਹਨ। ਇਵੇਂ ਥੋੜੀ ਕਿ ਪਾਵਨ ਬਣ ਜਾਣਗੇ। ਪ੍ਰਦਰਸ਼ਨੀ ਵਿੱਚ ਸਮਝਾਉਣਾ ਬਹੁਤ ਚੰਗੀ ਤਰ੍ਹਾਂ ਪੈਂਦਾ ਹੈ। ਪ੍ਰਜਾਪਿਤਾ ਤਾਂ ਇੱਥੇ ਹੀ ਚਾਹੀਦਾ ਹੈ। ਥੱਲੇ ਇਹ ਬ੍ਰਹਮਾ ਅਤੇ ਬ੍ਰਹਮਾਕੁਮਾਰ – ਕੁਮਾਰੀਆਂ ਤੱਪਸਿਆ ਕਰ ਰਹੇ ਹਨ। ਤਾਂ ਇਹ ਗੱਲ ਚੰਗੀ ਤਰ੍ਹਾਂ ਸਮਝਾਉਣੀ ਚਾਹੀਦੀ ਹੈ। ਕਿਸੇ ਨੂੰ ਵੀ ਹੱਡੀ (ਜਿਗਰੀ) ਸਮਝਾਉਣਾ ਹੈ। ਬਿੱਤ – ਬਿੱਤ ਕਰਨ ਨਾਲ ਬਦਨਾਮ ਕਰ ਦੇਣਗੇ। ਜੇਕਰ ਵੇਖੋ ਅਸੀਂ ਕਿੱਥੇ ਮੂੰਝਦੇ ਹਾਂ ਤਾਂ ਕਹੋ ਚੰਗਾ ਥੋੜਾ ਠਹਿਰੋ ਅਸੀਂ ਦੂਜੀ ਭੈਣ ਨੂੰ ਭੇਜਦੇ ਹਾਂ। ਇਕ – ਦੋ ਤੋਂ ਤਿੱਖੇ ਹੁੰਦੇ ਹਨ ਨਾ। ਪ੍ਰਦਰਸ਼ਨੀ ਮੇਲੇ ਵਿੱਚ ਜਾਂਚ ਕਰਨੀ ਚਾਹੀਦੀ ਹੈ ਕਿ ਠੀਕ ਸਮਝਾਉਂਦੇ ਹਨ। ਕੋਈ ਡਿਬੇਟ ਤਾਂ ਨਹੀਂ ਕਰਦੇ ਹਨ। ਗੇਟ ਤੇ ਵੀ ਪਹਿਚਾਣ ਵਾਲਾ ਚਾਹੀਦਾ ਹੈ। ਕਈ ਤਰ੍ਹਾਂ ਦੇ ਆਉਂਦੇ ਹਨ ਨਾ। ਵੱਡੇ ਆਦਮੀ ਨੂੰ ਜਰੂਰ ਰਿਗਾਰ੍ਡ ਦੇਣਗੇ। ਫਰਕ ਤਾਂ ਜਰੂਰ ਰਹੇਗਾ। ਇਸ ਵਿਚ ਇਹ ਨਹੀਂ ਆਉਣਾ ਚਾਹੀਦਾ ਹੈ ਕਿ ਇਨ੍ਹਾਂ ਨਾਲ ਪਿਆਰ ਹੈ, ਇਨ੍ਹਾਂ ਤੇ ਨਹੀਂ ਹੈ। ਦਵੈਤ ਦ੍ਰਿਸ਼ਟੀ ਹੈ, ਨਹੀਂ। ਇਨ੍ਹਾਂ ਨੂੰ ਦਵੈਤ ਨਹੀਂ ਕਿਹਾ ਜਾਂਦਾ ਹੈ। ਸਮਝਦੇ ਹਨ ਇੱਥੇ ਵੱਡੇ ਆਦਮੀ ਦੀ ਖਾਤੀਰੀ ਕੀਤੀ ਜਾਂਦੀ ਹੈ। ਸਰਵਿਸਏਬਲ ਦੀ ਖਾਤੀਰੀ ਕਰਨਗੇ ਨਾ। ਕੋਈ ਨੇ ਮਕਾਨ ਬਨਵਾਕੇ ਦਿੱਤਾ ਹੈ ਤਾਂ ਉਨ੍ਹਾਂ ਦੀ ਖਾਤੀਰੀ ਤਾਂ ਜਰੂਰ ਕਰਨਗੇ ਨਾ। ਤੁਹਾਡੇ ਲਈ ਹੀ ਤਾਂ ਮਕਾਨ ਬਣੇ ਹਨ ਨਾ। ਜੋ ਮਿਹਨਤ ਕਰ ਰਾਜਾ ਬਣਦੇ ਹਨ ਤਾਂ ਪ੍ਰਜਾ ਆਟੋਮੈਟੀਕਲੀ ਖਾਤੀਰੀ ਕਰੇਗੀ ਨਾ। ਘੱਟ ਦਰਜੇ ਵਾਲੇ ਨਾਲ, ਉੱਚ ਦਰਜੇ ਵਾਲੇ ਦੀ ਖਾਤੀਰੀ ਤਾਂ ਹੋਵੇਗੀ ਨਾ। ਬੇਹੱਦ ਬਾਪ ਦੀ ਸਾਰੀ ਦੁਨੀਆਂ ਦੀਆਂ ਆਤਮਾਵਾਂ ਬੱਚੇ ਹਨ। ਪਰ ਜਨਮ ਲਿੱਤਾ ਹੈ ਭਾਰਤ ਵਿੱਚ। ਭਾਰਤਵਾਸੀ ਜੋ ਪਹਿਲੇ ਉੱਚ ਸਨ, ਹੁਣ ਨੀਚ ਬਣ ਗਏ। ਤਾਂ ਬਾਪ ਕਹਿੰਦੇ ਹਨ ਮੈਂ ਆਇਆ ਹਾਂ ਪੜ੍ਹਾਉਣ। ਮੈਂ ਭਾਰਤ ਵਿੱਚ ਆਉਂਦਾ ਹਾਂ ਤਾਂ ਸਭ ਦਾ ਕਲਿਆਣ ਹੋ ਜਾਂਦਾ ਹੈ। ਇੰਪਰਟੀਕੁਲਰ, ਇਨਜਨਰਲ ਤਾਂ ਹੁੰਦਾ ਹੈ ਨਾ। ਹੁਣ ਭਾਰਤ ਹੀ ਨਰਕ ਹੈ ਫਿਰ ਸ੍ਵਰਗ ਬਣਨਾ ਹੈ। ਤਾਂ ਭਾਰਤ ਵਿੱਚ ਹੀ ਤਾਂ ਜਾਣਗੇ ਨਾ ਹੋਰ ਜਗ੍ਹਾ ਜਾਕੇ ਕੀ ਕਰਨਗੇ। ਭਾਰਤ ਵਿੱਚ ਹੀ ਭਗਤੀ ਮਾਰਗ ਵਿੱਚ ਪਹਿਲੇ – ਪਹਿਲੇ ਸੋਮਨਾਥ ਦਾ ਬੜਾ ਆਲੀਸ਼ਾਨ ਮੰਦਿਰ ਬਣਾਇਆ ਸੀ। ਜਿਵੇਂ ਚਰਚ ਵੱਡੇ ਤੇ ਵੱਡੀ ਵਿਲਾਇਤ ਵਿੱਚ ਬਣਾਉਣਗੇ ਕਿਓਂਕਿ ਪੌਪ ਦੀ ਲਿੱਤੀ ਹੋਈ ਰਜਾਈ ਹੈ। ਸਭ ਚਰਚ ਇੱਕ ਜਿਹੀ ਨਹੀਂ ਹੁੰਦੀ ਹੈ। ਨੰਬਰਵਾਰ ਤਾਂ ਹੋਵੇਗੀ ਨਾ। ਸੋਮਨਾਥ ਦਾ ਮੰਦਿਰ ਕਿੰਨਾ ਹੀਰੇ – ਜਵਾਹਰਾਂ ਤੋਂ ਭਰਪੂਰ ਸੀ, ਮੁਸਲਮਾਨ ਆਦਿ ਲੁੱਟਕੇ ਲੈ ਗਏ। ਬਹੁਤ ਧਨਵਾਨ ਸੀ। ਚਰਚ ਤੋਂ ਕੀ ਲੁੱਟ ਸਕਣਗੇ। ਮਨੁੱਖ ਧੰਦੇ ਪਿਛਾੜੀ ਪੈਂਦੇ ਹਨ ਨਾ। ਮੁਹੰਮਦ ਗਜਨਵੀ ਕਿੰਨਾ ਲੈ ਗਿਆ। ਫਿਰ ਅੰਗਰੇਜ਼ ਆਏ, ਉਹ ਵੀ ਇੱਥੇ ਤੋਂ ਧਨ ਭੇਜਦੇ ਗਏ। ਬਹੁਤ ਧਨ ਲੈ ਗਏ। ਹੁਣ ਉਹ ਤੁਹਾਨੂੰ ਵਾਪਿਸ ਮਿਲ ਰਿਹਾ ਹੈ, ਕਰੋੜਾਂ ਰੁਪਿਆਂ ਦਿੰਦੇ ਹਨ। ਇਹ ਸਭ ਆਈਵੇਲ (ਸਮੇਂ ਆਉਣ ਤੇ) ਮਿਲ ਰਿਹਾ ਹੈ। ਹਿਸਾਬ ਨਾ ਮਿਲੇ ਤਾਂ ਆਈਵੇਲ ਕਿਵੇਂ ਚੱਲੇ। ਬਾਪ ਸਮਝਾਉਂਦੇ ਹਨ ਇਹ ਡਰਾਮਾ ਕਿਵੇਂ ਬਣਿਆ ਹੋਇਆ ਹੈ। ਇਹ ਲੈਣ – ਦੇਣ ਦਾ ਹਿਸਾਬ ਕਿਵੇਂ ਹੈ। ਫਿਰ ਵੀ ਤੁਸੀਂ ਬੱਚਿਆਂ ਨੂੰ ਹੁਣ ਸ੍ਵਰਗ ਦਾ ਮਾਲਿਕ ਬਣਨਾ ਹੈ। ਇਹ ਵਰਲਡ ਦੀ ਹਿਸਟਰੀ – ਜਾਗਰਫ਼ੀ ਕਿਵੇਂ ਚੱਕਰ ਲਗਾਉਂਦੀ ਹੈ, ਉਹ ਵੀ ਬੱਚਿਆਂ ਨੂੰ ਸਮਝਾਇਆ ਹੈ। ਫਿਰ ਵੀ ਕਹਿੰਦੇ ਹਨ ਬੱਚੇ ਮਨਮਨਾਭਵ। ਇਹ ਸਭ ਫਿਰ ਰਿਪੀਟ ਹੋਵੇਗਾ। ਹਰ ਚੀਜ਼ ਸਤੋ ਤੋਂ ਤਮੋਪ੍ਰਧਾਨ ਬਣ ਜਾਵੇਗੀ। ਦਿਨ ਵਿੱਚ ਧੰਧਾ – ਧੋਰੀ ਆਦਿ ਕਰਦੇ ਹੋ, ਉਹ ਟਾਈਮ ਛੱਡੋ। ਬਾਕੀ ਜਿੰਨਾ ਟਾਈਮ ਮਿਲੇ ਮੈਨੂੰ ਯਾਦ ਕਰੋ। ਧੰਧੇ ਆਦਿ ਵਿੱਚ ਕਦੀ – ਕਦੀ ਟਾਈਮ ਮਿਲਦਾ ਹੈ। ਕਈਆਂ ਦੀ ਅਜਿਹੀ ਸਰਵਿਸ ਰਹਿੰਦੀ ਹੈ, ਸਿਰਫ ਸਹੀ ਕੀਤੀ, ਖਲਾਸ। ਇਵੇਂ ਵੀ ਬਹੁਤ ਫ੍ਰੀ ਰਹਿੰਦੇ ਹਨ। ਫਿਰ ਵੀ ਰਾਤ ਤਾਂ ਆਪਣੀ ਹੈ। ਦਿਨ ਵਿੱਚ ਸ਼ਰੀਰ ਨਿਰਵਾਹ ਦੇ ਲਈ ਕਮਾਈ ਕਰਦੇ ਹੋ, ਰਾਤ ਨੂੰ ਫਿਰ ਇਹ ਕਮਾਈ ਕਰੋ। ਇਹ ਹੈ ਭਵਿੱਖ 21 ਜਨਮਾਂ ਦੇ ਲਈ। ਕਿਹਾ ਜਾਂਦਾ ਹੈ ਇੱਕ ਘੜੀ, ਅੱਧੀ ਘੜੀ – ਜਿੰਨਾ ਹੋ ਸਕੇ ਬਾਪ ਦੀ ਯਾਦ ਵਿੱਚ ਰਹੋ ਤਾਂ ਤੁਹਾਡੀ ਬਹੁਤ ਕਮਾਈ ਹੋਵੇਗੀ। ਸੈਂਸੀਬਲ ਜੋ ਹੋਵੇਗਾ ਉਹ ਸਮਝੇਗਾ ਕਿ ਬਰੋਬਰ ਬਹੁਤ ਕਮਾਈ ਕਰ ਸਕਦੇ ਹਨ। ਕੋਈ – ਕੋਈ ਚਾਰਟ ਵੀ ਲਿਖਦੇ ਹਨ – ਅਸੀਂ ਇੰਨਾ ਸਮੇਂ ਯਾਦ ਕੀਤਾ। ਅਗਿਆਨ ਕਾਲ ਵਿੱਚ ਕੋਈ ਆਪਣੀ ਦਿਨਚਰਯਾ ਲਿਖਦੇ ਹਨ। ਤੁਸੀਂ ਵੀ ਚਾਰਟ ਲਿਖੋਗੇ ਤਾਂ ਅਟੈਂਸ਼ਨ ਰਹੇਗਾ। ਕੋਈ ਟਾਈਮ ਵੇਸਟ ਤਾਂ ਨਹੀਂ ਹੁੰਦਾ ਹੈ! ਕੋਈ ਵਿਕਰਮ ਤਾਂ ਨਹੀਂ ਕੀਤਾ! ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਕਿਸੀ ਵੀ ਦੇਹਧਾਰੀ ਨੂੰ ਯਾਦ ਕਰ ਆਪਣਾ ਟਾਈਮ ਵੇਸਟ ਨਹੀਂ ਕਰਨਾ ਹੈ। ਇਵੇਂ ਕੋਈ ਰਾਂਗ ਕਰਮ ਨਾ ਹੋਵੇ ਜੋ ਵਿਕਰਮ ਬਣ ਜਾਵੇ।

2. ਜਿਉਂਦੇ ਜੀ ਸਭ ਕੁਝ ਭੁੱਲ ਇੱਕ ਬਾਪ ਨੂੰ ਯਾਦ ਕਰਨਾ ਹੈ। ਸ਼ਰੀਰ ਨਿਰਵਾਹ ਅਰਥ ਕਰਮ ਵੀ ਕਰਨਾ ਹੈ। ਨਾਲ – ਨਾਲ ਸੈਂਸੀਬਲ ਬਣ ਰਾਤ ਵਿੱਚ ਵੀ ਜਾਕੇ ਇਹ ਅਵਿਨਾਸ਼ੀ ਕਮਾਈ ਕਰਨੀ ਹੈ। ਯਾਦ ਦਾ ਚਾਰਟ ਰੱਖਣਾ ਹੈ।

ਵਰਦਾਨ:-

ਜੋ ਹਮੇਸ਼ਾ ਬੇਹੱਦ ਦੀ ਵੈਰਾਗ ਵ੍ਰਿਤੀ ਵਿੱਚ ਰਹਿੰਦੇ ਹਨ ਉਹ ਕਦੀ ਕਿਸੀ ਵੀ ਦ੍ਰਿਸ਼ ਨੂੰ ਵੇਖ ਘਬਰਾਉਂਦੇ ਅਤੇ ਹਿਲਦੇ ਨਹੀਂ, ਹਮੇਸ਼ਾ ਅਚਲ – ਅਡੋਲ ਰਹਿੰਦੇ ਹਨ ਕਿਓਂਕਿ ਬੇਹੱਦ ਦੀ ਵੈਰਾਗ ਨਾਲ ਨਸ਼ਟੋਮੋਹਾ ਸਮ੍ਰਿਤੀ ਸਵਰੂਪ ਬਣ ਜਾਂਦੇ ਹਨ। ਜੇਕਰ ਥੋੜਾ ਬਹੁਤ ਕੁਝ ਵੇਖਕੇ ਅੰਸ਼ ਮਾਤਰ ਵੀ ਹਲਚਲ ਹੁੰਦੀ ਹੈ ਜਾਂ ਮੋਹ ਉਤਪੰਨ ਹੁੰਦਾ ਹੈ ਤਾਂ ਅੰਗਦ ਦੇ ਸਮਾਨ ਅਚਲ – ਅਡੋਲ ਨਹੀਂ ਕਹਾਂਗੇ। ਬੇਹੱਦ ਦੀ ਵੈਰਾਗ ਵ੍ਰਿਤੀ ਵਿੱਚ ਗੰਭੀਰਤਾ ਦੇ ਨਾਲ ਰਮਨੀਕਤਾ ਵੀ ਸਮਾਈ ਹੋਈ ਹੈ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top