01 June 2021 PUNJABI Murli Today – Brahma Kumari

May 31, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਇਹ ਸਾਰੀ ਵਿਸ਼ਵ ਈਸ਼ਵਰੀ ਫੈਮਿਲੀ ਹੈ ਇਸਲਈ ਗਾਉਂਦੇ ਹਨ ਤੁਸੀਂ ਮਾਤ - ਪਿਤਾ ਅਸੀਂ ਬਾਲਕ ਤੇਰੇ, ਤੁਸੀਂ ਹੁਣ ਪ੍ਰੈਕਟੀਕਲ ਵਿੱਚ ਗੌਡਲੀ ਫੈਮਿਲੀ ਦੇ ਬਣੇ ਹੋ"

ਪ੍ਰਸ਼ਨ: -

ਬਾਪ ਤੋਂ 21 ਜਨਮਾਂ ਦਾ ਪੂਰਾ ਵਰਸਾ ਲੈਣ ਦੀ ਸਹਿਜ ਵਿਧੀ ਕਿਹੜੀ ਹੈ?

ਉੱਤਰ:-

ਸੰਗਮ ਤੇ ਸ਼ਿਵਬਾਬਾ ਨੂੰ ਆਪਣਾ ਵਾਰਿਸ ਬਣਾਓ। ਤਨ – ਮਨ – ਧਨ ਨਾਲ ਬਲਿਹਾਰ ਜਾਓ ਤਾਂ 21 ਜਨਮਾਂ ਦੇ ਲਈ ਪੂਰਾ ਵਰਸਾ ਪ੍ਰਾਪਤ ਹੋਵੇਗਾ। ਬਾਬਾ ਕਹਿੰਦੇ ਜੋ ਬੱਚੇ ਸੰਗਮ ਤੇ ਆਪਣਾ ਪੁਰਾਣਾ ਸਭ ਕੁਝ ਬੀਮਾ ਕਰਦੇ ਹਨ, ਉਨ੍ਹਾਂਨੂੰ ਮੈਂ ਰਿਟਰਨ ਵਿੱਚ 21 ਜਨਮਾਂ ਤੱਕ ਦਿੰਦਾ ਹਾਂ।

ਗੀਤ:-

 ਨੈਣ ਹੀਣ ਨੂੰ ਰਾਹ ਵਿਖਾਓ…

ਓਮ ਸ਼ਾਂਤੀ ਬੱਚਿਆਂ ਨੇ ਗੀਤ ਸੁਣਿਆ। ਇਹ ਭਗਤ ਭਗਵਾਨ ਨੂੰ ਪੁਕਾਰਦੇ ਹਨ। ਭਗਵਾਨ ਨੂੰ ਪੂਰਾ ਨਾ ਜਾਣ ਦੇ ਕਾਰਨ ਮਨੁੱਖ ਕਿੰਨੇ ਦੁਖੀ ਹਨ। ਭਗਤੀ ਮਾਰਗ ਵਿੱਚ ਕਿੰਨਾ ਮੱਥਾ ਮਾਰਦੇ ਰਹਿੰਦੇ ਹਨ। ਸਿਰਫ ਇਸ ਜੀਵਨ ਦੀ ਗੱਲ ਨਹੀਂ। ਜਦੋੰ ਤੋਂ ਭਗਤੀ ਸ਼ੁਰੂ ਹੋਈ ਹੈ ਤੱਦ ਤੋਂ ਧੱਕੇ ਖਾਂਦੇ ਰਹਿੰਦੇ ਹਨ। ਭਾਰਤ ਵਿੱਚ ਹੀ ਦੇਵੀ – ਦੇਵਤਾਵਾਂ ਦਾ ਰਾਜ ਸੀ, ਜਿਸ ਨੂੰ ਸ੍ਵਰਗ ਸੱਚਖੰਡ ਕਿਹਾ ਜਾਂਦਾ ਸੀ। ਭਾਰਤ ਸੱਚਖੰਡ ਹੈ, ਭਾਰਤ ਦੀ ਮਹਿਮਾ ਬੜੀ ਜਬਰਦਸਤ ਹੈ ਕਿਓਂਕਿ ਭਾਰਤ ਪਰਮਪਿਤਾ ਪਰਮਾਤਮਾ ਦਾ ਬਰਥ ਪਲੇਸ ਹੈ। ਉਨ੍ਹਾਂ ਦਾ ਅਸਲ ਨਾਮ ਸ਼ਿਵ ਹੈ। ਸ਼ਿਵ ਜਯੰਤੀ ਮਨਾਉਂਦੇ ਹਨ। ਰੁਦ੍ਰ ਜਾਂ ਸੋਮਨਾਥ ਜਯੰਤੀ ਨਹੀਂ ਕਿਹਾ ਜਾਂਦਾ ਹੈ। ਸ਼ਿਵ ਜਯੰਤੀ ਜਾਂ ਸ਼ਿਵਰਾਤ੍ਰੀ ਕਿਹਾ ਜਾਂਦਾ ਹੈ। ਸ੍ਵਰਗ ਦੀ ਸਥਾਪਨਾ ਕਰਨ ਵਾਲਾ ਇੱਕ ਹੀ ਹੈਵਨਲੀ ਗੌਡ ਫਾਦਰ ਹੈ। ਹੁਣ ਸਾਰੇ ਭਗਤਾਂ ਦਾ ਭਗਵਾਨ ਤਾਂ ਜਰੂਰ ਇੱਕ ਹੋਣਾ ਚਾਹੀਦਾ ਹੈ। ਸਾਰੇ ਨੈਣ ਹੀਣ ਹਨ ਮਤਲਬ ਗਿਆਨ ਦੇ ਚਕਸ਼ੂ ਜਾਂ ਡਿਵਾਇਨ ਇੰਸਾਈਟ ਨਹੀਂ ਹੈ। ਭਗਵਾਨੁਵਾਚ – ਮੈਂ ਤੁਹਾਨੂੰ ਰਾਜਯੋਗ ਸਿਖਾਉਂਦਾ ਹਾਂ, ਸ਼੍ਰੀਮਤ ਭਗਵਤ ਗੀਤਾ ਹੈ ਮੁੱਖ। ਸ਼੍ਰੀ ਮਤਲਬ ਸ਼੍ਰੇਸ਼ਠ ਮਤ। ਹੁਣ ਤੁਹਾਨੂੰ ਬੁੱਧੀਵਾਨ ਬਣਾਇਆ ਜਾਂਦਾ ਹੈ। ਦਿਵਯ ਚਕਸ਼ੂ ਗਿਆਨ ਦਾ ਤੀਜਾ ਨੇਤਰ ਵਿਖਾਉਂਦੇ ਹਨ। ਅਸਲ ਵਿੱਚ ਗਿਆਨ ਦਾ ਤੀਜਾ ਨੇਤਰ ਤੁਸੀਂ ਬ੍ਰਾਹਮਣਾਂ ਨੂੰ ਮਿਲਦਾ ਹੈ ਜਿਸ ਨਾਲ ਤੁਸੀਂ ਬਾਪ ਨੂੰ ਅਤੇ ਬਾਪ ਦੀ ਰਚਨਾ ਦੇ ਆਦਿ – ਮੱਧ – ਅੰਤ ਨੂੰ ਜਾਨ ਜਾਂਦੇ ਹੋ। ਇਸ ਸਮੇਂ ਸਾਰਿਆਂ ਵਿੱਚ ਦੇਹ ਹੰਕਾਰ ਅਤੇ 5 ਵਿਕਾਰ ਹਨ ਇਸਲਈ ਘੋਰ ਹਨ੍ਹੇਰੇ ਵਿੱਚ ਹਨ। ਤੁਸੀਂ ਬੱਚਿਆਂ ਦੇ ਕੋਲ ਰੋਸ਼ਨੀ ਹੈ। ਤੁਹਾਡੀ ਆਤਮਾ ਸਾਰੇ ਵਰਲਡ ਦੀ ਹਿਸਟਰੀ – ਜਾਗਰਫ਼ੀ ਨੂੰ ਜਾਣ ਗਈ ਹੈ। ਅੱਗੇ ਤੁਸੀਂ ਸਭ ਅਗਿਆਨ ਵਿੱਚ ਸੀ। ਗਿਆਨ ਅੰਜਨ ਸਤਿਗੁਰੂ ਦਿੱਤਾ ਅਗਿਆਨ ਹਨ੍ਹੇਰ ਵਿਨਾਸ਼। ਜੋ ਪੂਜੀਏ ਸਨ ਉਹ ਹੀ ਫਿਰ ਪੁਜਾਰੀ ਬਣ ਪਏ ਹਨ। ਪੂਜੀਏ ਹਨ ਰੋਸ਼ਨੀ ਵਿੱਚ। ਪੁਜਾਰੀ ਹੈ ਹਨ੍ਹੇਰੇ ਵਿੱਚ। ਪਰਮਾਤਮਾ ਨੂੰ ਆਪੇ ਹੀ ਪੂਜੀਏ, ਆਪ ਹੀ ਪੁਜਾਰੀ ਨਹੀਂ ਕਹਿ ਸਕਦੇ ਹਾਂ। ਉਹ ਤਾਂ ਹੈ ਹੀ ਪਰਮ ਪੂਜੀਏ। ਸਭ ਨੂੰ ਪੂਜੀਏ ਬਣਾਉਣ ਵਾਲਾ ਹੈ। ਉਨ੍ਹਾਂ ਨੂੰ ਕਿਹਾ ਜਾਂਦਾ ਹੈ ਪਰਮ ਪੂਜੀਏ। ਪਰਮਪਿਤਾ ਪਰਮ ਆਤਮਾ ਮਾਨਾ ਪਰਮਾਤਮਾ। ਕ੍ਰਿਸ਼ਨ ਨੂੰ ਥੋੜੀ ਇਵੇਂ ਕਹਾਂਗੇ। ਉਨ੍ਹਾਂ ਨੂੰ ਸਭ ਗੌਡ ਫਾਦਰ ਨਹੀਂ ਕਹਿਣਗੇ। ਨਿਰਾਕਾਰ ਗੌਡ ਨੂੰ ਹੀ ਸਭ ਗੌਡ ਫਾਦਰ ਕਹਿੰਦੇ ਹਨ। ਹੈ ਉਹ ਵੀ ਆਤਮਾ ਪਰ ਪਰਮ ਹੈ ਇਸਲਈ ਉਨ੍ਹਾਂਨੂੰ ਪਰਮਾਤਮਾ ਕਿਹਾ ਜਾਂਦਾ ਹੈ। ਉਹ ਪਰਮ ਆਤਮਾ ਹਮੇਸ਼ਾ ਪਰਮਧਾਮ ਵਿੱਚ ਰਹਿਣ ਵਾਲਾ ਹੈ। ਅੰਗਰੇਜ਼ੀ ਵਿੱਚ ਉਨ੍ਹਾਂ ਨੂੰ ਸੁਪ੍ਰੀਮ ਸੋਲ ਕਿਹਾ ਜਾਂਦਾ ਹੈ। ਬਾਪ ਕਹਿੰਦੇ ਹਨ – ਤੁਸੀਂ ਗਾਉਂਦੇ ਵੀ ਹੋ ਆਤਮਾ ਪਰਮਾਤਮਾ ਵੱਖ ਰਹੇ ਬਹੂਕਾਲ…। ਇਵੇਂ ਨਹੀਂ ਪਰਮਾਤਮਾ, ਪਰਮਾਤਮਾ ਤੋਂ ਵੱਖ ਰਹੇ ਬਹੁਕਲ…। ਨਹੀਂ, ਇਹ ਪਹਿਲੇ ਨੰਬਰ ਦਾ ਅਗਿਆਨ ਹੈ – ਆਤਮਾ ਸੋ ਪਰਮਾਤਮਾ, ਪਰਮਾਤਮਾ ਸੋ ਆਤਮਾ ਕਹਿਣਾ। ਆਤਮਾ ਤਾਂ ਜਨਮ ਮਰਨ ਵਿੱਚ ਆਉਂਦੀ ਹੈ। ਪਰਮਾਤਮਾ ਥੋੜੀ ਪੁਨਰਜਨਮ ਵਿੱਚ ਆਉਂਦੇ ਹਨ ਬਾਪ ਬੈਠ ਸਮਝਾਉਂਦੇ ਹਨ – ਤੁਸੀਂ ਭਾਰਤਵਾਸੀ ਸ੍ਵਰਗਵਾਸੀ ਪੂਜੀਏ ਸੀ ਹਯੂਮਨਿਟੀ ਦੇ ਪੂਜੀਏ ਸਭ ਦੇਵੀ – ਦੇਵਤਾ ਸਨ ਇਹ ਸਾਰੀ ਈਸ਼ਵਰ ਦੀ ਫੈਮਿਲੀ ਹੈ ਈਸ਼ਵਰ ਹੈ ਰਚਤਾ। ਗਾਇਆ ਜਾਂਦਾ ਹੈ – ਤੁਮ ਮਾਤ ਪਿਤਾ ਅਸੀਂ ਬਾਲਕ ਤੇਰੇ… ਤਾਂ ਫੈਮਿਲੀ ਹੋ ਗਈ ਨਾ। ਅੱਛਾ ਇਹ ਤਾਂ ਦੱਸੋ ਤੁਸੀਂ ਮਾਤਾ – ਪਿਤਾ ਕਿਸ ਨੂੰ ਕਹਿੰਦੇ ਹੋ? ਇਹ ਕੌਣ ਕਹਿੰਦੇ ਹਨ? ਆਤਮਾ ਕਹਿੰਦੀ ਹੈ ਤੁਸੀਂ ਮਾਤਾ – ਪਿਤਾ… ਤੁਹਾਡੀ ਕ੍ਰਿਪਾ ਨਾਲ ਸ੍ਵਰਗ ਦੇ ਸੁੱਖ ਘਨੇਰੇ ਸਾਨੂੰ ਸ੍ਵਰਗ ਵਿੱਚ ਮਿਲੇ ਹੋਏ ਸਨ। ਤੁਸੀਂ ਮਾਤਾ – ਪਿਤਾ ਆਕੇ ਸ੍ਵਰਗ ਦੀ ਸਥਾਪਨਾ ਕਰਦੇ ਹੋ। ਤਾਂ ਅਸੀਂ ਤੁਹਾਡੇ ਬੱਚੇ ਬਣਦੇ ਹਾਂ। ਬਾਪ ਕਹਿੰਦੇ ਹਨ – ਮੈਂ ਸੰਗਮ ਤੇ ਹੀ ਆਕੇ ਰਾਜਯੋਗ ਸਿਖਾਉਂਦਾ ਹਾਂ, ਨਵੀਂ ਦੁਨੀਆਂ ਦੇ ਲਈ। ਮਨੁੱਖਾਂ ਦੀ ਬੁੱਧੀ ਬਿਲਕੁਲ ਹੀ ਭ੍ਰਿਸ਼ਟ ਬਣ ਗਈ ਹੈ। ਸਵਰਗ ਨੂੰ ਨਰਕ ਸਮਝ ਲੈਂਦੇ ਹਨ। ਕਹਿੰਦੇ ਹਨ ਉੱਥੇ ਵੀ ਕੰਸ, ਜਰਾਸੰਧੀ, ਹਿਰਨਕਸ਼ਯਪ ਆਦਿ ਸਨ। ਬਾਪ ਆਕੇ ਸਮਝਾਉਂਦੇ ਹਨ – ਕੀ ਤੁਸੀਂ ਭੁੱਲ ਗਏ ਹੋ। ਮੇਰੀ ਤਾਂ ਸ਼ਿਵ ਜਯੰਤੀ ਵੀ ਤੁਸੀਂ ਭਾਰਤ ਵਿੱਚ ਹੀ ਮਨਾਉਂਦੇ ਹੋ। ਗਾਇਆ ਵੀ ਜਾਂਦਾ ਹੈ – ਸ਼ਿਵ ਰਾਤ੍ਰੀ। ਕਿਹੜੀ ਰਾਤ੍ਰੀ? ਇਹ ਬ੍ਰਹਮਾ ਦੀ ਬੇਹੱਦ ਦੀ ਰਾਤ੍ਰੀ। ਬਾਪ ਸੰਗਮ ਤੇ ਆਕੇ ਰਾਤ ਤੋਂ ਦਿਨ ਮਤਲ ਨਰਕ ਤੋਂ ਸ੍ਵਰਗ ਬਣਾਉਂਦੇ ਹਨ। ਸ਼ਿਵ ਰਾਤ੍ਰੀ ਦੇ ਅਰਥ ਦਾ ਵੀ ਕਿਸੇ ਨੂੰ ਪਤਾ ਨਹੀਂ ਹੈ। ਭਗਵਾਨ ਹੈ ਨਿਰਾਕਾਰ। ਮਨੁੱਖਾਂ ਦੇ ਤਾਂ ਜਨਮ ਬਾਏ ਜਨਮ ਸ਼ਰੀਰ ਦੇ ਨਾਮ ਬਦਲਦੇ ਹਨ। ਪਰਮਾਤਮਾ ਕਹਿੰਦੇ ਹਨ ਮੇਰਾ ਕੋਈ ਸ਼ਰੀਰ ਦਾ ਨਾਮ ਨਹੀਂ। ਮੇਰਾ ਨਾਮ ਸ਼ਿਵ ਹੀ ਹੈ। ਮੈਂ ਸਿਰਫ ਬੁੱਢੇ ਵਾਨਪ੍ਰਸਥ ਤਨ ਦਾ ਅਧਾਰ ਲੈਂਦਾ ਹਾਂ। ਇਹ ਪੂਜੀਏ ਸੀ, ਹੁਣ ਪੁਜਾਰੀ ਬਣਿਆ ਹੈ। ਸ਼ਿਵਬਾਬਾ ਆਕੇ ਸ੍ਵਰਗ ਰਚਦੇ ਹਨ, ਅਸੀਂ ਉਨ੍ਹਾਂ ਦੇ ਬੱਚੇ ਹਾਂ ਤਾਂ ਜਰੂਰ ਅਸੀਂ ਸ੍ਵਰਗ ਦੇ ਮਾਲਿਕ ਹੋਣੇ ਚਾਹੀਦੇ ਨਾ। ਸ਼ਿਵਬਾਬਾ ਹੈ ਉੱਚ ਤੇ ਉੱਚ। ਬ੍ਰਹਮਾ – ਵਿਸ਼ਨੂੰ – ਸ਼ੰਕਰ ਦਾ ਆਪਣਾ – ਆਪਣਾ ਪਾਰ੍ਟ ਹੈ। ਹਰ ਇੱਕ ਆਤਮਾ ਵਿੱਚ ਆਪਣਾ ਸੁੱਖ ਦੁੱਖ ਦਾ ਪਾਰ੍ਟ ਨੂੰਦਿਆ ਹੋਇਆ ਹੈ। ਤੁਸੀਂ ਜਾਣਦੇ ਹੋ ਅਸੀਂ ਸ਼ਿਵਬਾਬਾ ਦੇ ਵਾਰਿਸ ਬਣੇ ਸੀ। ਸ਼ਿਵਬਾਬਾ ਨੇ ਸ੍ਵਰਗਵਾਸੀ ਬਣਾਇਆ ਸੀ, ਤੱਦ ਉਨ੍ਹਾਂ ਨੂੰ ਸਭ ਯਾਦ ਕਰਦੇ ਹਨ। ਓ ਗੌਡ ਰਹਿਮ ਕਰੋ। ਸਾਧੂ ਵੀ ਸਾਧਨਾ ਕਰਦੇ ਹਨ ਕਿਓਂਕਿ ਇਥੇ ਦੁੱਖ ਹੈ ਤਾਂ ਨਿਰਵਾਣਧਾਮ ਜਾਣਾ ਚਾਹੁੰਦੇ ਹਨ। ਆਤਮਾ, ਪਰਮਾਤਮਾ ਵਿੱਚ ਲੀਨ ਹੋ ਜਾਂਦੀ ਹੈ ਜਾਂ ਅਸੀਂ ਆਤਮਾ ਸੋ ਪਰਮਾਤਮਾ – ਇਹ ਸਮਝਣਾ ਰਾਂਗ ਹੈ। ਹੁਣ ਤੁਸੀਂ ਕਹਿੰਦੇ ਹੋ, ਅਸੀਂ ਆਤਮਾ ਪਰਮਧਾਮ ਵਿੱਚ ਰਹਿਣ ਵਾਲੀ ਹਾਂ ਫਿਰ ਦੇਵਤਾ ਕੁਲ ਵਿੱਚ ਆਵਾਂਗੇ ਫਿਰ 84 ਜਨਮ ਲਵਾਂਗੇ। ਅਸੀਂ ਆਤਮਾ ਵਰਨਾਂ ਵਿੱਚ ਆਉਂਦੀਆਂ ਹਾਂ। ਸ਼ਿਵਬਾਬਾ ਜਨਮ ਮਰਨ ਵਿੱਚ ਨਹੀਂ ਆਉਂਦੇ ਹਨ। ਸਿਰਫ ਨਾਰਾਇਣ ਦੀ ਡਾਈਨੈਸਟੀ ਸੀ। ਜਿਵੇਂ ਕ੍ਰਿਸ਼ਚਨ ਘਰਾਣੇ ਵਿੱਚ ਐਡਵਰਡ ਦੀ ਫਸਟ, ਸੇਕੇਂਡ, ਥਰਡ ਚਲਦਾ ਹੈ। ਉਵੇਂ ਉੱਥੇ ਵੀ ਲਕਸ਼ਮੀ – ਨਾਰਾਇਣ ਦੀ ਫਸਟ, ਲਕਸ਼ਮੀ ਨਾਰਾਇਣ ਦੀ ਸੇਕੇਂਡ, ਥਰਡ, ਇਵੇਂ 8 ਡਾਈਨੈਸਟੀ ਚਲਦੀ ਹੈ। ਹੁਣ ਤੁਸੀਂ ਬ੍ਰਾਹਮਣਾਂ ਦਾ ਤੀਜਾ ਨੇਤਰ ਖੁੱਲਿਆ ਹੈ। ਬਾਪ ਬੈਠ ਆਤਮਾਵਾਂ ਨਾਲ ਗੱਲ ਕਰਦੇ ਹਨ। ਤੁਸੀਂ ਇਵੇਂ 84 ਦਾ ਚੱਕਰ ਲਗਾਏ ਇੰਨੇ – ਇੰਨੇ ਜਨਮ ਲੈਂਦੇ ਆਏ ਹੋ। ਵਰਨਾ ਦਾ ਵੀ ਇੱਕ ਚਿੱਤਰ ਬਣਾਉਂਦੇ ਹਨ ਜਿਸ ਵਿੱਚ ਦੇਵਤਾ, ਸ਼ਤ੍ਰੀਯ, ਵੈਸ਼, ਸ਼ੂਦ੍ਰ, ਬ੍ਰਾਹਮਣ ਬਣਾਉਂਦੇ ਹਨ। ਹੁਣ ਤੁਸੀਂ ਜਾਣਦੇ ਹੋ ਅਸੀਂ ਸੋ ਬ੍ਰਾਹਮਣ ਚੋਟੀ ਹਾਂ। ਇਸ ਸਮੇਂ ਅਸੀਂ ਹਾਂ ਈਸ਼ਵਰੀ ਔਲਾਦ ਪ੍ਰੈਕਟੀਕਲ ਵਿੱਚ। ਇਸ ਸਹਿਜ ਰਾਜਯੋਗ ਅਤੇ ਗਿਆਨ ਨਾਲ ਸਾਨੂੰ ਸੁੱਖ ਘਨੇਰੇ ਮਿਲਦੇ ਹਨ। ਕੋਈ ਤਾਂ ਸੂਰਜ਼ਵੰਸ਼ੀ ਰਾਜਧਾਨੀ ਦਾ ਵਰਸਾ ਲੈਂਦੇ ਹਨ, ਕੋਈ ਚੰਦ੍ਰਵੰਸ਼ੀ ਦਾ। ਸਾਰੀ ਕਿੰਗਡਮ ਸਥਾਪਨ ਹੋ ਰਹੀ ਹੈ। ਹਰ ਇਕ ਆਪਣੇ ਪੁਰਸ਼ਾਰਥ ਨਾਲ ਉਹ ਪਦਵੀ ਪਾਉਣਗੇ। ਕੋਈ ਜੇਕਰ ਪੁੱਛੇ ਕਿ ਹੁਣ ਪੜ੍ਹਦੇ – ਪੜ੍ਹਦੇ ਸਾਡਾ ਸ਼ਰੀਰ ਛੁੱਟ ਜਾਵੇ ਤਾਂ ਕੀ ਪਦਵੀ ਮਿਲੇਗੀ? ਤਾਂ ਬਾਬਾ ਦੱਸ ਸਕਦੇ ਹਨ। ਯੋਗ ਨਾਲ ਹੀ ਉਮਰ ਵੱਧਦੀ ਹੈ, ਵਿਕਰਮ ਵਿਨਾਸ਼ ਹੁੰਦੇ ਹਨ ਹੋਰ ਕੋਈ ਉਪਾਏ ਪਤਿਤ ਤੋਂ ਪਾਵਨ ਬਣਨ ਦਾ ਨਹੀਂ ਹੈ। ਪਤਿਤ – ਪਾਵਨ ਕਹਿਣ ਨਾਲ ਹੀ ਭਗਵਾਨ ਯਾਦ ਆਉਂਦਾ ਹੈ। ਪਰ ਭਗਵਾਨ ਹੈ ਕੌਣ? ਇਹ ਨਹੀਂ ਜਾਣਦੇ ਹਨ। ਬਾਪ ਕਹਿੰਦੇ ਹਨ – ਮੈਂ ਆਉਂਦਾ ਹੀ ਭਾਰਤ ਵਿੱਚ ਹਾਂ। ਇਹ ਮੇਰਾ ਬਰਥ ਪਲੇਸ ਹੈ। ਸੋਮਨਾਥ ਦਾ ਮੰਦਿਰ ਕਿੰਨਾ ਆਲੀਸ਼ਾਨ ਹੈ – ਇਹ ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ। ਭਗਤੀ ਮਾਰਗ ਵਿੱਚ ਫਿਰ ਯਾਦਗਾਰ ਬਣਨੇ ਸ਼ੁਰੂ ਹੁੰਦੇ ਹਨ। ਜਦੋਂ ਪੁਜਾਰੀ ਬਣਦੇ ਹਨ ਤਾਂ ਪਹਿਲੇ – ਪਹਿਲੇ ਸੋਮਨਾਥ ਦਾ ਮੰਦਿਰ ਬਣਾਉਂਦੇ ਹਨ। ਭਾਰਤ ਤਾਂ ਸਤਿਯੁਗ ਤ੍ਰੇਤਾ ਵਿੱਚ ਬਹੁਤ ਸਾਹੂਕਾਰ ਸੀ। ਮੰਦਿਰਾਂ ਵਿੱਚ ਵੀ ਅਕੀਚਾਰ ਧਨ ਸੀ। ਭਾਰਤ ਹੀਰੇ ਤੁਲ੍ਯ ਸੀ। ਹੁਣ ਤਾਂ ਭਾਰਤ ਕੰਗਾਲ ਕੌੜੀ ਤੁਲ੍ਯ ਹੈ। ਫਿਰ ਬਾਪ ਆਕੇ ਭਾਰਤ ਨੂੰ ਹੀਰੇ ਤੁਲ੍ਯ ਬਣਾਉਂਦੇ ਹਨ। ਕਿਸੇ ਤੋਂ ਵੀ ਪੁੱਛੋ – ਕ੍ਰੀਏਟਰ ਕੌਣ ਹੈ? ਕਹਿਣਗੇ ਪਰਮਾਤਮਾ। ਉਹ ਕਿੱਥੇ ਹਨ? ਉਹ ਤਾਂ ਸਰਵਵਿਆਪੀ ਹੈ। ਬਾਪ ਕਹਿੰਦੇ ਹਨ – ਇਹ ਸਾਰਾ ਝਾੜ ਜੜ ਜੜੀਭੂਤ ਅਵਸਥਾ ਨੂੰ ਪਾਇਆ ਹੋਇਆ ਹੈ।

ਖੁਦ ਨੂੰ ਵੇਖਿਆ ਜਾਂਦਾ ਹੈ ਕਿ ਅਸੀਂ ਲਾਇਕ ਬਣੇ ਹਾਂ ਜੋ ਬਾਬਾ ਮਮਾ ਦੀ ਗੱਦੀ ਨਸ਼ੀਨ ਬਣ ਸਕੀਏ? ਇਹ ਹੈ ਹੀ ਪਤਿਤ ਦੁਨੀਆਂ। ਪਵਿੱਤਰਤਾ ਹੈ ਮੁੱਖ। ਹੁਣ ਤਾਂ ਨੋ ਹੈਲਥ, ਨੋ ਵੈਲਥ, ਨੋ ਹੈਪੀਨਸ ਹੈ। ਇਹ ਹੈ ਰੁਨਯ ਦੇ ਪਾਣੀ ਮਿਸਲ (ਮ੍ਰਿਗਤ੍ਰਿਸ਼ਨਾਂ ਦੇ ਸਮਾਨ) ਰਾਜ। ਇਸ ਤੇ ਵੀ ਦੁਰਯੋਧਨ ਦੀ ਕਹਾਣੀ ਸ਼ਾਸਤਰਾਂ ਵਿੱਚ ਲਿਖੀ ਹੋਈ ਹੈ। ਦੁਰਯੋਧਨ ਵਿਕਾਰੀ ਨੂੰ ਕਿਹਾ ਜਾਂਦਾ ਹੈ। ਦ੍ਰੋਪਦੀਆਂ ਕਹਿੰਦੀਆਂ ਹਨ ਸਾਡੀ ਲਾਜ ਰੱਖੋ। ਸਭ ਦ੍ਰੋਪਦੀਆਂ ਹਨ ਨਾ। ਇਹ ਬੱਚੀਆਂ ਸ੍ਵਰਗ ਦਾ ਦਵਾਰ ਹਨ। ਬਾਬਾ ਕਿੰਨਾ ਚੰਗੀ ਤਰ੍ਹਾਂ ਸਮਝਾਉਂਦੇ ਹਨ। ਜਿਨ੍ਹਾਂ ਦਾ ਬੁੱਧੀਯੋਗ ਪੂਰੀ ਤਰ੍ਹਾਂ ਲੱਗਿਆ ਹੋਇਆ ਹੋਵੇਗਾ ਤਾਂ ਧਾਰਨਾ ਵੀ ਹੋਵੇਗੀ। ਨਾਲੇਜ ਬ੍ਰਹਮਚਰਿਆ ਵਿੱਚ ਹੀ ਪੜ੍ਹੀ ਜਾਂਦੀ ਹੈ। ਬਾਪ ਕਹਿੰਦੇ ਹਨ – ਗ੍ਰਹਿਸਥ ਵਿਵਹਾਰ ਵਿੱਚ ਰਹਿੰਦੇ ਕਮਲ ਫੁਲ ਸਮਾਨ ਰਹਿਣਾ ਹੈ। ਦੋਨੋਂ ਤਰਫ ਨਿਭਾਉਣਾ ਹੈ। ਮਰਨਾ ਵੀ ਜਰੂਰ ਹੈ। ਮਰਦੇ ਸਮੇਂ ਮਨੁੱਖ ਨੂੰ ਮੰਤਰ ਦਿੰਦੇ ਹਨ। ਬਾਪ ਕਹਿੰਦੇ ਹਨ ਕਿ ਤੁਸੀਂ ਸਭ ਮਰਨ ਵਾਲੇ ਹੋ। ਮੈਂ ਕਾਲਾਂ ਦਾ ਕਾਲ ਸਭ ਨੂੰ ਵਾਪਿਸ ਲੈ ਜਾਨ ਵਾਲਾ ਹਾਂ। ਤਾਂ ਖੁਸ਼ੀ ਹੋਣੀ ਚਾਹੀਦੀ ਹੈ ਨਾ। ਫਿਰ ਜੋ ਚੰਗੀ ਤਰ੍ਹਾਂ ਪੜ੍ਹਨਗੇ ਉਹ ਸ੍ਵਰਗ ਦੇ ਮਾਲਿਕ ਬਣਨਗੇ। ਨਹੀਂ ਪੜ੍ਹਨਗੇ ਤਾਂ ਪ੍ਰਜਾ ਪਦਵੀ ਪਾਉਣਗੇ। ਇੱਥੇ ਤੁਸੀਂ ਆਏ ਹੋ ਰਾਜਪਦਵੀ ਪਾਉਣ ਦੇ ਲਈ। ਇਹ ਪੜ੍ਹਾਈ ਹੈ, ਇਸ ਵਿੱਚ ਅੰਧਸ਼ਰਧਾ ਦੀ ਤਾਂ ਗੱਲ ਹੀ ਨਹੀਂ। ਇਹ ਪੜ੍ਹਾਈ ਹੈ ਰਜਾਈ ਦੇ ਲਈ। ਜਿਵੇਂ ਪੜ੍ਹਾਈ ਦੀ ਏਮ ਆਬਜੈਕਟ ਹੈ – ਬੈਰਿਸਟਰ ਬਣੇਗਾ ਤਾਂ ਯੋਗ ਜਰੂਰ ਪੜ੍ਹਾਉਣ ਵਾਲੇ ਟੀਚਰ ਨਾਲ ਰੱਖਣਾ ਪਵੇ। ਇੱਥੇ ਤੁਹਾਨੂੰ ਭਗਵਾਨ ਪੜ੍ਹਾਉਂਦੇ ਹਨ ਤਾਂ ਉਨ੍ਹਾਂ ਨਾਲ ਯੋਗ ਲਗਾਉਣਾ ਹੈ। ਬਾਪ ਕਹਿੰਦੇ ਹਨ – ਮੈਂ ਪਰਮਧਾਮ, ਬਹੁਤ ਦੂਰ ਤੋਂ ਆਉਂਦਾ ਹਾਂ। ਪਰਮਧਾਮ ਕਿੰਨਾ ਉੱਚਾ ਹੈ। ਸੂਕ੍ਸ਼੍ਮਵਤਨ ਤੋਂ ਵੀ ਉੱਚ ਉੱਥੇ ਤੋਂ ਆਉਣ ਵਿੱਚ ਮੈਨੂੰ ਸੇਕੇਂਡ ਲਗਦਾ ਹੈ। ਉਨ੍ਹਾਂ ਤੋਂ ਤਿੱਖਾ ਹੋਰ ਕੋਈ ਹੋ ਨਹੀਂ ਸਕਦਾ। ਸੇਕੇਂਡ ਵਿੱਚ ਜੀਵਨਮੁਕਤੀ ਦਿੰਦਾ ਹਾਂ। ਜਨਕ ਦਾ ਮਿਸਾਲ ਹੈ ਨਾ। ਹੁਣ ਤਾਂ ਨਰਕ ਪੁਰਾਣੀ ਦੁਨੀਆਂ ਹੈ। ਨਵੀਂ ਦੁਨੀਆਂ ਸ੍ਵਰਗ ਨੂੰ ਕਿਹਾ ਜਾਂਦਾ ਹੈ। ਬਾਪ ਨਰਕ ਦਾ ਵਿਨਾਸ਼ ਕਰਾਵਾ ਕੇ ਸ੍ਵਰਗ ਦਾ ਮਾਲਿਕ ਬਣਾਉਂਦੇ ਹਨ। ਬਾਕੀ ਸਭ ਆਤਮਾਵਾਂ ਸ਼ਾਂਤੀਧਾਮ ਵਿੱਚ ਚਲੀਆਂ ਜਾਂਦੀਆਂ ਹਨ। ਆਤਮਾ ਇਮੋਰਟਲ ਹੈ। ਉਨ੍ਹਾਂ ਨੂੰ ਪਾਰ੍ਟ ਵੀ ਇਮੋਰਟਲ ਮਿਲਿਆ ਹੋਇਆ ਹੈ। ਫਿਰ ਆਤਮਾ ਛੋਟੀ ਵੱਡੀ ਕਿਵੇਂ ਹੋ ਸਕਦੀ ਹੈ ਅਤੇ ਸੜ੍ਹ ਮਰ ਕਿਵੇਂ ਸਕਦੀ ਹੈ? ਹੈ ਹੀ ਸਟਾਰ। ਵੱਡਾ ਛੋਟਾ ਹੋ ਨਾ ਸਕੇ। ਹੁਣ ਤੁਸੀਂ ਹੋ ਗੌਡ ਫਾਦਰਲੀ ਸਟੂਡੈਂਟ। ਗੌਡ ਫਾਦਰ ਨਾਲੇਜਫੁਲ, ਬਲਿਸਫੁਲ ਹੈ। ਉਹ ਤੁਹਾਨੂੰ ਪੜ੍ਹਾ ਰਹੇ ਹਨ। ਤੁਸੀਂ ਜਾਣਦੇ ਹੋ ਇਸ ਪੜ੍ਹਾਈ ਨਾਲ ਅਸੀਂ ਸੋ ਦੇਵੀ ਦੇਵਤਾ ਬਣਾਂਗੇ। ਤੁਸੀਂ ਭਾਰਤ ਦੀ ਸੇਵਾ ਕਰ ਰਹੇ ਹੋ। ਪਹਿਲੇ – ਪਹਿਲੇ ਤਾਂ ਬਾਪ ਦਾ ਬਣਨਾ ਹੈ ਹੋਰ ਜਗ੍ਹਾ ਤਾਂ ਗੁਰੂ ਦੇ ਕੋਲ ਜਾਂਦੇ ਹਨ, ਉਨ੍ਹਾਂ ਦਾ ਬਣਦੇ ਹਨ ਅਥਵਾ ਉਨ੍ਹਾਂ ਨੂੰ ਆਪਣਾ ਗੁਰੂ ਬਣਾਉਂਦੇ ਹਨ। ਇੱਥੇ ਤਾਂ ਹੈ ਬਾਪ। ਤਾਂ ਪਹਿਲੇ ਬਾਪ ਦਾ ਬੱਚਾ ਬਣਨਾ ਪਵੇ। ਬਾਪ ਬੱਚਿਆਂ ਨੂੰ ਆਪਣੀ ਜਾਇਦਾਦ ਦਿੰਦੇ ਹਨ। ਬਾਪ ਕਹਿੰਦੇ ਹਨ – ਬੱਚੇ ਤੁਸੀਂ ਐਕਸਚੇਂਜ ਕਰੋ। ਤੁਹਾਡਾ ਕਖਪਨ ਸਾਡਾ, ਸਾਡਾ ਸਭ ਕੁਝ ਤੁਹਾਡਾ। ਦੇਹ ਸਹਿਤ ਜੋ ਕੁਝ ਹੈ ਉਹ ਸਭ ਮੈਨੂੰ ਦਵੋ। ਮੈਂ ਤੁਹਾਡੀ ਆਤਮਾ ਅਤੇ ਸ਼ਰੀਰ ਦੋਵਾਂ ਨੂੰ ਪਵਿੱਤਰ ਬਣਾ ਦਵਾਂਗਾ ਅਤੇ ਫਿਰ ਰਜਾਈ ਪਦਵੀ ਵੀ ਦੇਵਾਂਗਾ। ਤੁਹਾਡੇ ਕੋਲ ਜੋ ਕੁਝ ਹੈ ਤੁਸੀਂ ਬਲੀ ਚੜਾ ਦਵੋ ਤਾਂ ਜੀਵਨਮੁਕਤੀ ਮਿਲੇਗੀ। ਬਾਬਾ ਇਹ ਸਭ ਤੁਹਾਡਾ ਹੈ। ਬਾਪ ਕਹਿੰਦੇ ਹਨ – ਤੁਸੀਂ ਮੈਨੂੰ ਵਾਰਿਸ ਬਣਾਓ। ਮੈਂ 21 ਜਨਮ ਤੁਹਾਨੂੰ ਵਾਰਿਸ ਬਣਾਉਂਦਾ ਹਾਂ। ਸਿਰਫ ਮੇਰੀ ਮਤ ਤੇ ਚੱਲੋ। ਭਾਵੇਂ ਧੰਦਾ ਆਦਿ ਕਰੋ। ਵਿਲਾਇਤ, ਜਾਓ ਕੁਝ ਵੀ ਕਰੋ। ਸਿਰਫ ਮੇਰੀ ਮੱਤ ਤੇ ਚੱਲੋ। ਖਬਰਦਾਰ ਰਹਿਣਾ ਮਾਇਆ ਘੜੀ – ਘੜੀ ਪਿਛਾੜੇਗੀ। ਕੋਈ ਵੀ ਵਿਕਰਮ ਨਹੀਂ ਕਰਨਾ ਹੈ। ਸ਼੍ਰੀਮਤ ਤੇ ਚੱਲੋਗੇ ਤਾਂ ਸ਼੍ਰੇਸ਼ਠ ਬਣੋਂਗੇ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਆਤਮਾ ਅਤੇ ਸ਼ਰੀਰ ਦੋਵਾਂ ਨੂੰ ਪਾਵਨ ਬਣਾਉਣ ਦੇ ਲਈ ਦੇਹ ਸਹਿਤ ਜੋ ਕੁਝ ਹੈ ਉਸ ਬਾਪ ਦੇ ਹਵਾਲੇ ਕਰ ਉਸਦੀ ਸ਼੍ਰੀਮਤ ਤੇ ਚਲਣਾ ਹੈ।

2. ਮਾਤਾ – ਪਿਤਾ ਦੇ ਗੱਦੀ ਨਸ਼ੀਨ ਬਣਨ ਦੇ ਲਈ ਖੁਦ ਨੂੰ ਲਾਇਕ ਬਣਾਉਣਾ ਹੈ। ਲਾਇਕ ਬਣਨ ਦੇ ਲਈ ਮੁੱਖ ਪਵਿੱਤਰਤਾ ਦੀ ਧਾਰਨਾ ਕਰਨੀ ਹੈ।

ਵਰਦਾਨ:-

ਜਦੋੰ ਕੋਈ ਵੀ ਚੀਜ ਸਾਕਾਰ ਵਿੱਚ ਵੇਖੀ ਜਾਂਦੀ ਹੈ ਤਾਂ ਉਸ ਨੂੰ ਜਲਦੀ ਗ੍ਰਹਿਣ ਕੀਤਾ ਜਾ ਸਕਦਾ ਹੈ ਇਸਲਈ ਨਿਮਿਤ ਬਣੀ ਹੋਈ ਜੋ ਸ਼੍ਰੇਸ਼ਠ ਆਤਮਾਵਾਂ ਹਨ ਉਨ੍ਹਾਂ ਦੀ ਸਰਵਿਸ, ਤਿਆਗ, ਸਨੇਹ, ਸਰਵ ਦੇ ਸਹੀਯੋਗੀਪਨ ਦਾ ਪ੍ਰੈਕਟੀਕਲ ਕਰਮ ਵੇਖਕੇ ਜੋ ਪ੍ਰੇਰਨਾ ਮਿਲਦੀ ਹੈ ਉਹ ਹੀ ਵਰਦਾਨ ਬਣ ਜਾਂਦਾ ਹੈ। ਜਦੋਂ ਨਿਮਿਤ ਬਣੀ ਹੋਈ ਆਤਮਾਵਾਂ ਨੂੰ ਕਰਮ ਕਰਦੇ ਹੋਏ ਇਨ੍ਹਾਂ ਗੁਣਾਂ ਦੀ ਧਾਰਨਾ ਵਿੱਚ ਵੇਖਦੇ ਹੋ ਤਾਂ ਸਹਿਜ ਕਰਮਯੋਗੀ ਬਣਨ ਦਾ ਜਿਵੇਂ ਵਰਦਾਨ ਮਿਲ ਜਾਂਦਾ ਹੈ। ਜੋ ਇਵੇਂ ਵਰਦਾਨ ਪ੍ਰਾਪਤ ਕਰਦੇ ਰਹਿੰਦੇ ਉਹ ਆਪ ਵੀ ਮਾਸਟਰ ਵਰਦਾਤਾ ਬਣ ਜਾਂਦੇ ਹਨ।

ਸਲੋਗਨ:-

ਮਾਤੇਸ਼ਵਰੀ ਜੀ ਦੇ ਅਨਮੋਲ ਮਹਾਂਵਾਕ – “ਸੱਚੇ ਪਾਤਸ਼ਾਹ ਪਰਮਾਤਮਾ ਤੋਂ ਸੱਚਾ ਹੋਕੇ ਰਹੋ”

ਇਸੇ ਸਮੇਂ ਆਪਣੇ ਨੂੰ ਬਾਪ ਪਰਮਾਤਮਾ ਦਵਾਰਾ ਇਹ ਫਰਮਾਨ ਮਿਲਿਆ ਹੈ ਨਿਰੰਤਰ ਮੇਰੀ ਯਾਦ ਵਿੱਚ ਰਹੋ। ਯੋਗ ਦਾ ਅਰਥ ਹੈ ਈਸ਼ਵਰੀਏ ਯਾਦ ਵਿੱਚ ਰਹਿਣਾ ਹੈ, ਯੋਗ ਦਾ ਅਰਥ ਕੋਈ ਧਿਆਨ ਨਹੀਂ ਹੈ। ਆਪਣਾ ਇਹ ਸਹਿਜਯੋਗ ਜੋ ਚਲਦੇ – ਫਿਰਦੇ, ਕੰਮ – ਕਾਜ ਕਰਦੇ ਉਸ ਦੀ ਯਾਦ ਵਿੱਚ ਰਹਿਣਾ, ਜਿਸਨੂੰ ਹੀ ਅਟੁੱਟ ਅਖੰਡ ਯੋਗ ਕਿਹਾ ਜਾਂਦਾ ਹੈ, ਪਰ ਇਨ੍ਹਾਂ ਵਿੱਚ ਨਿਰੰਤਰ ਰਹਿਣ ਦੀ ਪ੍ਰੈਕਟਿਸ ਦੀ ਲੋੜ ਹੈ। ਜੇਕਰ ਉਸ ਦੇ ਫਰਮਾਨ ਤੇ ਫਰਮਾਨਦਾਰ ਹੋਕੇ ਨਹੀਂ ਰਹੋਗੇ, ਕੁਝ ਕੋਤਾਈ ਕਰਨਗੇ (ਅਵਗਿਆ ਕਰਨਗੇ) ਤਾਂ ਦੰਡ ਜਰੂਰ ਭੋਗਣਾ ਪਵੇਗਾ। ਉਨ੍ਹਾਂ ਦਾ ਫਰਮਾਨ ਹੈ ਜਿਵੇਂ ਦੇ ਕਰਮ ਮੈਂ ਕਰਦਾ ਹਾਂ ਮੈਨੂੰ ਵੇਖ ਤੁਸੀਂ ਵੀ ਫੁੱਟ – ਸਟੈਪ ਲਵੋ, ਨਹੀਂ ਤਾਂ ਮਾਇਆ ਦੀ ਸੱਟ ਖਾਓਗੇ। ਸੱਚੇ ਪਾਤਸ਼ਾਹ ਤੋਂ ਸੱਚਾ ਹੋਕੇ ਰਹੋ, ਜੋ ਵੀ ਕੁਝ ਮਾਇਆ ਦਾ ਵਿਘਨ ਸਤਾਵੇ ਉਹ ਵੀ ਇਨ੍ਹਾਂ ਦੇ ਅੱਗੇ ਰੱਖਣਾ ਚਾਹੀਦਾ ਹੈ, ਤਾਂ ਉਨ੍ਹਾਂ ਦੀ ਮਦਦ ਨਾਲ ਮਾਇਆ ਹੱਟ ਜਾਵੇਗੀ, ਰਸਤਾ ਕਲਿਯਰ ਹੋ ਜਾਵੇਗਾ, ਫਿਰ ਤਾਂ ਜਿੱਥੇ ਬਿਠਾਏ, ਜਿਵੇੰ ਚਲਾਏ, ਜੋ ਖਿਲਾਏ ਰਸਤਾ ਕਲਿਯਰ ਹੋ ਜਾਵੇਗਾ। ਅਜਿਹਾ ਸਾਥ ਦੇਣ ਦੀ ਬਹੁਤ ਹਿੰਮਤ ਚਾਹੀਦੀ ਹੈ। ਇਵੇਂ ਮਹਾਨ ਸੌਭਾਗਸ਼ਾਲੀ ਬਿਲਕੁਲ ਥੋੜੇ ਨਿਕਲਣਗੇ, ਉਹ ਵਿਜੇ ਮਾਲਾ ਵਿੱਚ ਜਾਣਗੇ। ਬਾਕੀ ਭਾਗਸ਼ਾਲੀ ਹਨ ਜੋ ਥੋੜਾ ਬਹੁਤ ਲੈਕੇ ਜਾਕੇ ਪਰਜਾ ਬਣਨਗੇ,, ਤਾਂ ਥੋੜ੍ਹਾ ਮਿਲਨ ਵਿੱਚ ਖੁਸ਼ ਨਹੀਂ ਹੋ ਜਾਣਾ ਹੈ। ਆਪਣੀ ਇੱਛਾ ਤਾਂ ਸੰਪੂਰਨ ਹੋਵੇ, ਹੌਂਸਲਾ ਰੱਖੋ ਅੱਗੇ ਵਧਣਾ ਹੈ। ਮਾਇਆ ਵਿਘਨ ਪਾਵੇਗੀ ਪਰ ਉਸ ਦੇ ਉੱਪਰ ਵਿਜੇ, ਪਾਉਣੀ ਹੈ ਇਸ ਵਿੱਚ ਜੇ ਭੁੱਲ ਕੀਤੀ ਤਾਂ ਨਿਸ਼ਚੇ ਦੀ ਕਮੀ ਹੈ, ਕੁਝ ਆਪਣੀ ਧਾਰਨਾ ਵਿੱਚ ਕਮੀ ਹੈ ਇਹ ਤਾਂ ਆਪਣਾ ਕਸੂਰ ਹੈ, ਇਸ ਵਿੱਚ ਲੋਕ – ਲਾਜ, ਕੁਲ – ਮਰਯਾਦਾ ਨੂੰ ਤੋੜਨਾ ਪੈਂਦਾ ਹੈ, ਜੱਦ ਇਹ ਤੋੜੋਗੇ ਤੱਦ ਹੀ ਸੱਚੇ ਪਾਰਲੌਕਿਕ ਦੈਵੀ ਮਰਯਾਦਾ ਨੂੰ ਪਾਵੋਗੇ। ਇਹ ਵਿਕਾਰੀ ਦੁਨੀਆਂ ਤਾਂ ਜਾਨ ਵਾਲੀ ਹੈ, ਵੇਖੋ ਮੀਰਾ ਨੇ ਵੀ ਲੋਕਲਾਜ ਖੋਈ ਤੱਦ ਗਿਰਧਰ ਨੂੰ ਪਾਇਆ। ਜੇਕਰ ਉਸ ਲੋਕਲਾਜ ਨੂੰ ਰੱਖੋਗੇ ਤਾਂ ਇਸ ਦੈਵੀ ਲੋਕ ਦੇ ਭਾਤੀ ਬਣ ਨਹੀਂ ਸਕੋਂਗੇ। ਹੁਣ ਕਲਿਆਣ ਅਰਥ ਈਸ਼ਵਰੀ ਰਾਏ ਤਾਂ ਦਿੱਤੀ ਜਾਂਦੀ ਹੈ, ਹੁਣ ਇਹ ਆਪਣੀ ਬੁੱਧੀ ਦਾ ਫੈਸਲਾ ਕਰਨਾ ਹੈ। ਕੀ ਕਰਨਾ ਹੈ, ਕੀ ਠੀਕ ਹੈ?

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top