12 June 2021 PUNJABI Murli Today | Brahma Kumaris

June 11, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਸੂਰਜਵੰਸ਼ੀ ਰਾਜ ਪਦ ਲੈਣ ਦੇ ਲਈ ਆਪਣਾ ਸਭ ਕੁੱਝ ਬਾਪ ਤੇ ਸਵਾਹਾ ਕਰੋ, ਸੂਰਜਵੰਸ਼ੀ ਰਾਜ ਪਦ ਮਤਬਲ ਏਅਰਕੰਡੀਸ਼ਨ ਟਿਕਟ"

ਪ੍ਰਸ਼ਨ: -

ਇਸ ਦੁਨੀਆਂ ਵਿੱਚ ਤੁਸੀਂ ਬੱਚਿਆਂ ਤੋਂ ਖੁਸ਼ਨਸ਼ੀਬ ਕੋਈ ਵੀ ਨਹੀਂ – ਕਿਵੇਂ ?

ਉੱਤਰ:-

ਤੁਸੀਂ ਬੱਚਿਆਂ ਦੇ ਸਮੁੱਖ ਬੇਹੱਦ ਦਾ ਬਾਪ ਹੈ। ਉਨ੍ਹਾਂ ਤੋਂ ਤੁਹਾਨੂੰ ਬੇਹੱਦ ਦਾ ਵਰਸਾ ਮਿਲ ਰਿਹਾ ਹੈ। ਤੁਸੀਂ ਇਸ ਸਮੇਂ ਬੇਹੱਦ ਬਾਪ ਟੀਚਰ ਅਤੇ ਸਤਿਗੁਰੂ ਦੇ ਬਣਕੇ ਉਸ ਕੋਲੋਂ ਬੇਹੱਦ ਦੀ ਪ੍ਰਾਪਤੀ ਕਰਦੇ ਹੋ। ਦੁਨੀਆਂ ਵਾਲੇ ਉਸ ਨੂੰ ਜਾਣਦੇ ਹੀ ਨਹੀਂ ਤਾਂ ਤੁਹਾਡੇ ਵਰਗੇ ਖੁਸ਼ਨਸ਼ੀਬ ਹੋ ਕਿਵੇਂ ਸਕਦੇ ਹਨ।

ਗੀਤ:-

ਬੜਾ ਖੁਸ਼ਨਸ਼ੀਬ ਹੈ…

ਓਮ ਸ਼ਾਂਤੀ ਬ੍ਰਾਹਮਣ ਕੁਲਭੂਸ਼ਨ ਬੱਚੇ ਜਾਣਦੇ ਹਨ ਕਿ ਹੁਣ ਅਸੀਂ ਬ੍ਰਾਹਮਣ ਸੰਪ੍ਰਦਾਈ ਦੇ ਹਾਂ ਫ਼ਿਰ ਦੈਵੀ ਸੰਪ੍ਰਦਾਈ ਬਣਾਂਗੇ। ਬੱਚਿਆਂ ਨੂੰ ਬਾਪ ਬੈਠ ਸਮਝਾਉਂਦੇ ਹਨ – ਜੱਦਕਿ ਬੇਹੱਦ ਦਾ ਬਾਪ ਸਨਮੁੱਖ ਹਨ ਅਤੇ ਉਨ੍ਹਾਂ ਤੋਂ ਬੇਹੱਦ ਦਾ ਵਰਸਾ ਮਿਲ ਰਿਹਾ ਹੈ। ਬਾਕੀ ਹੋਰ ਕੀ ਚਾਹੀਦਾ ਹੈ। ਭਗਤੀ ਮਾਰਗ ਕਦੋਂ ਤੋਂ ਚਲਦਾ ਹੈ, ਇਹ ਕਿਸੇ ਨੂੰ ਪਤਾ ਨਹੀਂ ਹੈ। ਭਗਤੀ ਮਾਰਗ ਵਾਲੇ ਭਗਤ ਭਗਵਾਨ ਨੂੰ ਮਤਲਬ ਬ੍ਰਾਇਡਸ ਬ੍ਰਾਇਡਗਰੁਮ ਨੂੰ ਯਾਦ ਕਰਦੇ ਹਨ। ਪਰ ਵੰਡਰ ਹੈ ਕਿ ਉਨ੍ਹਾਂ ਨੂੰ ਜਾਣਦੇ ਨਹੀਂ। ਅਜਿਹਾ ਕਦੀ ਵੇਖਿਆ ਕਿ ਸਜਣੀ ਸਾਜਨ ਨੂੰ ਨਾ ਜਾਨੇ। ਨਹੀਂ ਤਾਂ ਯਾਦ ਕਰ ਹੀ ਕਿਵੇਂ ਸਕਦੀ। ਭਗਵਾਨ ਤੇ ਸਭ ਦਾ ਬਾਪ ਠਹਿਰਿਆ। ਬੱਚੇ ਬਾਪ ਨੂੰ ਯਾਦ ਕਰਦੇ ਹਨ। ਪਰ ਪਹਿਚਾਨ ਬਿਗਰ ਯਾਦ ਕਰਨਾ ਸਭ ਵਿਅਰਥ ਹੋ ਜਾਂਦਾ ਹੈ ਇਸਲਈ ਯਾਦ ਕਰਨ ਨਾਲ ਕੋਈ ਫਾਇਦਾ ਨਹੀਂ ਨਿਕਲਦਾ। ਯਾਦ ਕਰਦੇ ਕੋਈ ਵੀ ਉਸ ਏਮ ਆਬਜੈਕਟ ਨੂੰ ਪਾਉਂਦੇ ਨਹੀਂ। ਭਗਵਾਨ ਕੌਣ ਹਨ, ਉਸ ਕੋਲੋਂ ਕੀ ਮਿਲੇਗਾ। ਕੁੱਝ ਵੀ ਨਹੀਂ ਜਾਣਦੇ ਹਨ। ਏਨੇ ਸਭ ਧਰਮ ਕ੍ਰਾਇਸਟ, ਬੁੱਧ ਆਦਿ ਪ੍ਰਿਸੇਪਟਰ ਅਤੇ ਧਰਮ ਸਥਾਪਨ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਫੋਲੋਅਰਸ ਯਾਦ ਕਰਦੇ ਹਨ ਪਰ ਉਨ੍ਹਾਂ ਨੂੰ ਯਾਦ ਕਰਨ ਨਾਲ ਸਾਨੂੰ ਕੀ ਮਿਲਨਾ ਹੈ, ਕੁੱਝ ਵੀ ਪਤਾ ਨਹੀਂ ਹੈ। ਇਸਤੋਂ ਤਾਂ ਜਿਸਮਾਨੀ ਪੜ੍ਹਾਈ ਚੰਗੀ ਹੈ। ਏਮ – ਆਬਜੈਕਟ ਤਾਂ ਬੁੱਧੀ ਵਿੱਚ ਰਹਿੰਦੀ ਹੈ ਨਾ। ਬਾਪ ਕੋਲੋਂ ਕੀ ਮਿਲਦਾ ਹੈ? ਟੀਚਰ ਕੋਲੋਂ ਕੀ ਮਿਲਦਾ ਹੈ? ਅਤੇ ਗੁਰੂ ਕੋਲੋਂ ਕੀ ਮਿਲਦਾ ਹੈ? ਇਹ ਹੋਰ ਕੋਈ ਵੀ ਸਮਝ ਨਹੀਂ ਸਕਦੇ ਹਨ। ਤੁਸੀਂ ਇੱਥੇ ਬਾਪ ਦੇ ਫਿਰ ਟੀਚਰ ਦੇ ਫਿਰ ਸਤਿਗੁਰੂ ਦੇ ਬਣਦੇ ਹੋ। ਬਾਪ ਅਤੇ ਟੀਚਰ ਤੋਂ ਗੁਰੂ ਉੱਚ ਹੁੰਦਾ ਹੈ। ਹੁਣ ਤੁਸੀਂ ਬੱਚਿਆਂ ਨੂੰ ਨਿਸ਼ਚੇ ਹੋਇਆ ਕਿ ਅਸੀਂ ਬਾਪ ਦੇ ਬਣੇ ਹਾਂ। ਬਾਬਾ ਸਾਨੂੰ 5 ਹਜ਼ਾਰ ਵਰੇ ਪਹਿਲੇ ਮੁਆਫ਼ਿਕ ਆਕੇ ਸਵਰਗ ਦਾ ਮਲਿਕ ਬਣਾਉਂਦੇ ਹਨ ਅਤੇ ਸ਼ਾਂਤੀਧਾਮ ਦਾ ਮਾਲਿਕ ਬਨਾਉਂਦੇ ਹਨ। ਬਾਪ ਕਹਿੰਦੇ ਹਨ – ਲਾਡਲੇ ਬੱਚੇ, ਤੁਸੀਂ ਬੱਚੇ ਮੇਰੇ ਕੋਲੋਂ ਵਰਸਾ ਲਵੋਗੇ ਨਾ! ਸਾਰੇ ਕਹਿੰਦੇ ਹਨ, ਹਾਂ ਬਾਬਾ ਕਿਉਂ ਨਹੀਂ ਲਵਾਂਗੇ। ਅੱਛਾ – ਚੰਦਰਵੰਸ਼ੀ ਰਾਮ ਪਦਵੀ ਪਾਉਣ ਵਿੱਚ ਰਾਜ਼ੀ ਹੋਵੋਗੇ? ਤੁਹਾਨੂੰ ਕੀ ਚਾਹੀਦਾ ਹੈ? ਬਾਪ ਸੌਗਾਤ ਲੈ ਆਏ ਹਨ। ਤੁਸੀਂ ਸੂਰਜਵੰਸ਼ੀ ਲਕਸ਼ਮੀ ਨੂੰ ਵਰੋਗੇ ਜਾਂ ਚੰਦਰਵੰਸ਼ੀ ਸੀਤਾ ਨੂੰ? ਤੁਸੀਂ ਆਪਣੀ ਸ਼ਕਲ ਤਾਂ ਦੇਖੋ। ਸ਼੍ਰੀ ਨਾਰਾਇਣ ਨੂੰ ਜਾਂ ਲਕਸ਼ਮੀ ਨੂੰ ਵਰਨ ਦੇ ਲਾਇਕ ਹੋ? ਬਿਗਰ ਲਾਇਕ ਬਣਨ ਦੇ ਵਰ ਕਿਵੇਂ ਸਕਦੇ ਹੋ? ਹੁਣ ਬਾਪ ਬੈਠ ਸਮਝਾਉਂਦੇ ਹਨ – ਹੂਬਹੂ ਜਿਸ ਤਰ੍ਹਾਂ ਕਲਪ ਪਹਿਲਾ ਸਮਝਇਆ ਸੀ ਫਿਰ ਤੋਂ ਸਮਝਾ ਰਹੇ ਹਨ। ਤੁਸੀਂ ਫਿਰ ਤੋਂ ਆਕੇ ਵਰਸਾ ਲੈ ਰਹੇ ਹੋ। ਤੁਹਾਡਾ ਏਮ ਆਬਜੈਕਟ ਹੀ ਹੈ ਬੇਹੱਦ ਦੇ ਬਾਪ ਕੋਲੋਂ ਬੇਹੱਦ ਦਾ ਵਰਸਾ ਲੈਣਾ ਦਾ। ਉਹ ਹੈ ਸੂਰਜਵੰਸ਼ੀ ਰਾਜ ਪੱਦਵੀ, ਸੈਕਿੰਡ ਗ੍ਰੇਡ ਹਨ ਚੰਦਰਵੰਸ਼ੀ। ਜਿਵੇਂ ਏਯਰਕੰਡੀਸ਼ਨ, ਫ਼ਸਟਕਲਾਸ, ਸੈਕਿੰਡ ਕਲਾਸ ਹੁੰਦੇ ਹਨ ਨਾ। ਤਾਂ ਸਤਿਯੁਗ ਦੀ ਪੂਰੀ ਰਾਜਧਾਨੀ, ਏਯਰਕੰਡੀਸ਼ਨ ਸਮਝੋ। ਏਯਰਕੰਡੀਸ਼ਨ ਤੋਂ ਉੱਚ ਤਾਂ ਕੁੱਝ ਹੁੰਦਾ ਨਹੀਂ। ਫਿਰ ਹੈ ਫ਼ਸਟਕਲਾਸ। ਤਾਂ ਹੁਣ ਬਾਪ ਕਹਿੰਦੇ ਹਨ – ਤੁਸੀਂ ਏਯਰਕੰਡੀਸ਼ਨ ਦਾ ਸੂਰਜਵੰਸ਼ੀ ਰਾਜ ਲਵੋਗੇ ਜਾਂ ਚੰਦਰਵੰਸ਼ੀ ਫ਼ਸਟਕਲਾਸ ਦਾ? ਉਸ ਤੋਂ ਵੀ ਘੱਟ ਤਾਂ ਫ਼ਿਰ ਸੈਕਿੰਡ ਕਲਾਸ ਵਿੱਚ ਨੰਬਰਵਾਰ ਵਾਰਿਸ ਬਣੋ ਫਿਰ ਤੁਸੀਂ ਪਿੱਛੇ – ਪਿੱਛੇ ਆਕੇ ਰਾਜ ਪਾਓਗੇ। ਨਹੀਂ ਤਾਂ ਥਰਡ ਕਲਾਸ ਪ੍ਰਜਾ ਫਿਰ ਉਸ ਵਿੱਚ ਵੀ ਟਿਕਟ ਰਿਜ਼ਰਵ ਹੁੰਦੀ ਹੈ। ਫ਼ਸਟ ਕਲਾਸ ਰਿਜ਼ਰਵ, ਸੈਕਿੰਡ ਕਲਾਸ ਰਿਜ਼ਰਵ, ਨੰਬਰਵਾਰ ਦਰਜ਼ੇ ਤਾਂ ਹੁੰਦੇ ਹਨ ਨਾ । ਬਾਕੀ ਸੁੱਖ ਤਾਂ ਉੱਥੇ ਹੈ ਹੀ। ਵੱਖਰੇ – ਵੱਖਰੇ ਕਮਪਾਰਟਮੈਂਟ ਤਾਂ ਹਨ ਨਾ। ਸ਼ਾਹੂਕਾਰ ਆਦਮੀ ਟਿਕਟ ਲੈਣਗੇ ਏਯਰਕੰਡੀਸ਼ਨ ਦੀ। ਤੁਹਾਡੇ ਵਿੱਚ ਸਾਹੂਕਾਰ ਕੌਣ ਬਣਦੇ ਹਨ? ਜੋ ਸਭ ਕੁੱਝ ਬਾਪ ਨੂੰ ਦੇ ਦਿੰਦੇ ਹਨ। ਬਾਬਾ ਇਹ ਸਭ ਕੁੱਝ ਤੁਹਾਡਾ ਹੈ। ਭਾਰਤ ਵਿੱਚ ਹੀ ਮਹਿਮਾ ਗਾਈ ਹੋਈ ਹੈ – ਸੌਦਾਗਰ, ਰਤਨਾਗਰ, ਜਾਦੂਗਰ ਇਹ ਮਹਿਮਾ ਹੈ ਬਾਪ ਦੀ, ਨਾ ਕੀ ਕ੍ਰਿਸ਼ਨ ਦੀ। ਕ੍ਰਿਸ਼ਨ ਨੇ ਤਾਂ ਵਰਸਾ ਲਿਆ ਹੈ, ਸਤਿਯੁਗ ਵਿੱਚ ਪ੍ਰਲਾਬੱਧ ਪਾਈ। ਉਹ ਵੀ ਬਾਬਾ ਦਾ ਬਣਿਆ। ਪ੍ਰਾਲਬੱਧ ਕਿਤੋਂ ਨਾ ਕਿਤੋਂ ਤੇ ਪਾਈ ਹੋਵੇਗੀ ਨਾ। ਲਕਸ਼ਮੀ – ਨਾਰਾਇਣ ਸਤਿਯੁਗ ਵਿੱਚ ਪ੍ਰਾਲਬੱਧ ਭੋਗਦੇ ਹਨ। ਹੁਣ ਤੁਸੀਂ ਬੱਚੇ ਚੰਗੀ ਤਰ੍ਹਾਂ ਜਾਣਦੇ ਹੋ, ਜ਼ਰੂਰ ਇਨ੍ਹਾਂ ਨੇ ਪਾਸਟ ਵਿੱਚ ਪ੍ਰਾਲਬੱਧ ਬਣਾਈ ਹੋਵੇਗੀ ਨਾ। ਨਹਿਰੂ ਦੀ ਪ੍ਰਾਲਬੱਧ ਕਿੰਨੀ ਵੱਧੀਆ ਸੀ। ਜ਼ਰੂਰ ਚੰਗੇ ਕਰਮ ਕੀਤੇ ਸੀ। ਬਿਗਰ ਤਾਜ ਭਾਰਤ ਦਾ ਬਾਦਸ਼ਾਹ ਸੀ। ਭਾਰਤ ਦੀ ਮਹਿਮਾ ਤਾਂ ਬਹੁਤ ਹੈ। ਭਾਰਤ ਵਰਗਾ ਉੱਚ ਦੇਸ਼ ਕੋਈ ਹੋ ਨਹੀਂ ਸਕਦਾ। ਭਾਰਤ ਪਰਮਪਿਤਾ ਪਰਮਾਤਮਾ ਦਾ ਬਰ੍ਥਲੇਸ ਹੈ। ਇਹ ਰਾਜ਼ ਕਿਸੇ ਦੀ ਬੁੱਧੀ ਵਿੱਚ ਨਹੀਂ ਬੈਠਦਾ। ਪਰਮਾਤਮਾ ਹੀ ਸਭ ਨੂੰ ਸੁੱਖ – ਸ਼ਾਂਤੀ ਦਿੰਦੇ ਹਨ, ਅੱਧਾਕਲਪ ਦੇ ਲਈ। ਭਾਰਤ ਹੀ ਨੰਬਰਵਨ ਤੀਰਥ ਸਥਾਨ ਹੈ। ਪਰ ਡਰਾਮਾ ਅਨੁਸਾਰ ਇੱਕ ਬਾਪ ਨੂੰ ਭੁੱਲਣ ਨਾਲ ਸ਼੍ਰਿਸ਼ਟੀ ਦੀ ਹਾਲਤ ਇਵੇਂ ਹੋ ਗਈ ਹੈ ਇਸਲਈ ਸ਼ਿਵਬਾਬਾ ਫਿਰ ਤੋਂ ਆਉਂਦੇ ਹਨ। ਨਿਮਿਤ ਤਾਂ ਕੋਈ ਬਣਦੇ ਹਨ ਨਾ।

ਹੁਣ ਬਾਪ ਕਹਿੰਦੇ ਹਨ – ਅਸ਼ਰੀਰੀ ਭਵ, ਆਪਣੇ ਨੂੰ ਆਤਮਾ ਨਿਸ਼ਚੇ ਕਰੋ। ਮੈਂ ਆਤਮਾ ਕਿਸ ਦੀ ਸੰਤਾਨ ਹਾਂ, ਇਹ ਕੋਈ ਜਾਣਦੇ ਨਹੀਂ ਹਨ। ਵੰਡਰ ਹੈ ਨਾ। ਕਹਿੰਦੇ ਵੀ ਹਨ, ਓ ਗਾਡ ਫ਼ਾਦਰ ਰਹਿਮ ਕਰੋ। ਸ਼ਿਵ ਜਯੰਤੀ ਵੀ ਮਨਾਉਂਦੇ ਹਨ, ਪਰ ਉਹ ਕਦੋਂ ਆਏ ਸਨ, ਕਿਸੇ ਨੂੰ ਪਤਾ ਨਹੀਂ ਹੈ। ਅਤੇ ਇਹ 5 ਹਜ਼ਾਰ ਵਰ੍ਹੇ ਦੀ ਗੱਲ ਹੈ। ਬਾਪ ਹੀ ਆਕੇ ਨਵੀਂ ਦੁਨੀਆਂ ਸਤਿਯੁਗ ਸਥਾਪਨ ਕਰਦੇ ਹਨ। ਸਤਿਯਗ ਦੀ ਉੱਮਰ ਲੱਖਾਂ ਵਰ੍ਹੇ ਤਾਂ ਹੈ ਨਹੀਂ। ਤਾਂ ਘੋਰ ਹਨ੍ਹੇਰਾ ਹੈ ਨਾ। ਗੀਤਾ ਦਾ ਉਪਦੇਸ਼ ਕਿੰਨੇ ਆਕੇ ਸੁਣਦੇ ਹਨ। ਪ੍ਰੰਤੂ ਨਾ ਪੜ੍ਹਾਉਣ ਵਾਲੇ, ਨਾ ਪੜ੍ਹਨ ਵਾਲੇ ਕੁਝ ਸਮਝਦੇ ਹਨ। ਬਾਪ ਕਿੰਨਾਂ ਸਹਿਜ ਕਰ ਸਮਝਾਉਂਦੇ ਹਨ, ਸਿਰ੍ਫ ਬਾਪ ਨੂੰ ਯਾਦ ਕਰੋ। ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਕਮਲ ਫੁੱਲ ਸਮਾਨ ਬਣੋਂ। ਵਿਸ਼ਨੂੰ ਨੂੰ ਹੀ ਸਭ ਅਲੰਕਾਰ ਦਿੱਤੇ ਹਨ। ਸ਼ੰਖ ਵੀ ਦਿੱਤਾ ਹੈ, ਫੁੱਲ ਵੀ ਦਿੱਤਾ ਹੈ। ਅਸਲ ਵਿੱਚ ਦੇਵਤਾਵਾਂ ਨੂੰ ਥੋੜ੍ਹੀ ਦਿੱਤਾ ਜਾਂਦਾ ਹੈ। ਇਹ ਕਿੰਨੀਆਂ ਗੁਪਤ ਗੰਭੀਰ ਗੱਲਾਂ ਹਨ। ਹਨ ਬ੍ਰਾਹਮਣਾਂ ਦੇ ਅਲੰਕਾਰ। ਪਰੰਤੂ ਬ੍ਰਾਹਮਣਾਂ ਨੂੰ ਕਿਵੇਂ ਦੇਣ, ਅੱਜ ਬ੍ਰਾਹਮਣ ਹਨ, ਕਲ ਸ਼ੁਦ੍ਰ ਬਣ ਪੈਂਦੇ ਹਨ। ਬ੍ਰਹਮਾਕੁਮਾਰ ਹੀ ਸ਼ੁਦ੍ਰ ਕੁਮਾਰ ਬਣ ਪੈਂਦੇ ਹਨ। ਮਾਇਆ ਦੇਰੀ ਨਹੀਂ ਕਰਦੀ। ਜੇਕਰ ਕੋਈ ਗਫ਼ਲਤ ਕੀਤੀ, ਬਾਪ ਦੀ ਸ਼੍ਰੀਮਤ ਤੇ ਨਾ ਚੱਲਿਆ, ਬੁੱਧੀ ਖਰਾਬ ਹੋਈ, ਮਾਇਆ ਚੰਗੀ ਤਰ੍ਹਾਂ ਚਮਾਟ ਮਾਰ ਮੂੰਹ ਫੇਰ ਦਿੰਦੀ ਹੈ। ਮਨੁੱਖ ਗੁੱਸੇ ਵਿੱਚ ਕਹਿੰਦੇ ਹਨ ਨਾ – ਥੱਪੜ ਮਾਰ ਮੂੰਹ ਫੇਰ ਦੇਵਾਂਗਾ। ਤਾਂ ਮਾਇਆ ਵੀ ਅਜਿਹੀ ਹੈ। ਬਾਪ ਨੂੰ ਭੁੱਲੇ ਅਤੇ ਮਾਇਆ ਇੱਕ ਸੈਕਿੰਡ ਵਿੱਚ ਥੱਪੜ ਮਾਰ ਮੂੰਹ ਫੇਰ ਦਿੰਦੀ ਹੈ। ਇੱਕ ਸੈਕਿੰਡ ਵਿੱਚ ਜੀਵਨਮੁਕਤੀ ਪਾਉਂਦੇ ਹਨ। ਮਾਇਆ ਸੈਕਿੰਡ ਵਿੱਚ ਜੀਵਨਮੁਕਤੀ ਖਤਮ ਕਰ ਦਿੰਦੀ ਹੈ। ਕਿੰਨੇਂ ਚੰਗੇ – ਚੰਗੇ ਬੱਚਿਆਂ ਨੂੰ ਮਾਇਆ ਫੜ੍ਹ ਲੈਂਦੀ ਹੈ। ਵੇਖਦੀ ਹੈ ਕਿੱਥੇ ਗਫ਼ਲਤ ਵਿੱਚ ਹਨ ਤਾਂ ਝੱਟ ਥੱਪੜ ਲਗਾ ਦਿੰਦੀ ਹੈ। ਬਾਪ ਤਾਂ ਆਕੇ ਪੁਰਾਣੀ ਦੁਨੀਆਂ ਤੋਂ ਮੂੰਹ ਫਿਰਾਉਂਦੇ ਹਨ। ਲੌਕਿਕ ਬਾਪ ਕੋਈ ਗ਼ਰੀਬ ਹੁੰਦਾ ਹੈ, ਪੁਰਾਣੀ ਝੋਪੜੀ ਵਿੱਚ ਰਹਿੰਦੇ ਹਨ ਫਿਰ ਨਵਾਂ ਬਨਾਉਂਦੇ ਹਨ, ਤਾਂ ਬੱਚਿਆਂ ਦੀ ਬੁੱਧੀ ਵਿੱਚ ਬੈਠ ਜਾਂਦਾ ਹੈ ਬਸ ਹੁਣ ਨਵਾਂ ਮਕਾਨ ਤਿਆਰ ਹੋਵੇਗਾ, ਅਸੀਂ ਜਾਕੇ ਬੈਠਾਂਗੇ। ਇਹ ਪੁਰਾਣਾ ਤੋੜ ਦੇਵਾਂਗੇ। ਹੁਣ ਬਾਪ ਨੇ ਤੁਹਾਡੇ ਲਈ ਹਥੇਲੀ ਤੇ ਬਹਿਸ਼ਤ ਅਤੇ ਬੈਕੁੰਠ ਲਿਆਉਂਦਾ ਹੈ। ਕਹਿੰਦੇ ਹਨ ਲਾਡਲੇ ਬੱਚੇ, ਆਤਮਾਵਾਂ ਨਾਲ ਗੱਲ ਕਰਦੇ ਹਨ। ਇਨ੍ਹਾਂ ਅੱਖਾਂ ਦਵਾਰਾ ਤੁਹਾਨੂੰ ਬੱਚਿਆਂ ਨੂੰ ਵੇਖ ਰਹੇ ਹਨ। ਬਾਪ ਸਮਝਾਉਂਦੇ ਹਨ – ਮੈਂ ਵੀ ਡਰਾਮੇ ਦੇ ਵਸ ਹਾਂ। ਇਵੇਂ ਨਹੀਂ ਕਿ ਡਰਾਮੇ ਬਿਗਰ ਕੁਝ ਕਰ ਸਕਦਾ ਹਾਂ। ਨਹੀਂ, ਬੱਚੇ ਬਿਮਾਰ ਪੈਂਦੇ ਹਨ, ਇਵੇਂ ਨਹੀਂ ਮੈਂ ਠੀਕ ਕਰ ਦੇਵਾਂਗਾ। ਅਪ੍ਰੇਸ਼ਨ ਕਰਨ ਤੋਂ ਛੁੱਡਾ ਦੇਵਾਂਗਾ। ਨਹੀਂ, ਕਰਮਭੋਗ ਤਾਂ ਸਭਨੂੰ ਭੋਗਣਾ ਹੀ ਹੈ। ਤੁਹਾਡੇ ਉਪਰ ਤਾਂ ਬੋਝਾ ਬਹੁਤ ਹੈ ਕਿਉਂਕਿ ਤੁਸੀਂ ਸਭ ਤੋਂ ਪੁਰਾਣੇ ਹੋ। ਸਤੋਪ੍ਰਧਾਨ ਤੋੰ ਇੱਕਦਮ ਤਮੋਪ੍ਰਧਾਨ ਬਣੇ ਹੋ। ਹੁਣ ਤੁਸੀਂ ਬੱਚਿਆਂ ਨੂੰ ਬਾਪ ਮਿਲਿਆ ਹੈ ਤਾਂ ਬਾਪ ਤੋਂ ਵਰਸਾ ਲੈਣਾ ਚਾਹੀਦਾ ਹੈ। ਤੁਸੀਂ ਜਾਣਦੇ ਹੋ ਕਲਪ – ਕਲਪ ਡਰਾਮੇ ਅਨੁਸਾਰ ਅਸੀਂ ਬਾਪ ਤੋਂ ਵਰਸਾ ਲੈਂਦੇ ਹਾਂ। ਜੋ ਸੂਰਜਵੰਸ਼ੀ, ਚੰਦ੍ਰਵਨਸ਼ੀ ਘਰਾਣੇ ਦੇ ਹੋਣਗੇ ਉਹ ਜਰੂਰ ਆਉਣਗੇ। ਜੋ ਦੇਵਤਾ ਸਨ ਫਿਰ ਸ਼ੁਦ੍ਰ ਬਣ ਗਏ ਹਨ ਫਿਰ ਉਹ ਹੀ ਬ੍ਰਾਹਮਣ ਬਣ ਦੈਵੀ ਸੰਪਰਦਾਇ ਬਣਨਗੇ। ਇਹ ਗੱਲਾਂ ਬਾਪ ਬਿਗਰ ਕਈ ਸਮਝਾ ਨਹੀਂ ਸਕਦਾ।

ਬਾਪ ਨੂੰ ਤੁਸੀਂ ਬੱਚੇ ਕਿੰਨੇਂ ਮਿੱਠੇ ਲੱਗਦੇ ਹੋ। ਕਹਿੰਦੇ ਹਨ, ਤੁਸੀਂ ਉਹ ਹੀ ਕਲਪ ਪਹਿਲਾਂ ਵਾਲੇ ਮੇਰੇ ਬੱਚੇ ਹੋ। ਮੈਂ ਕਲਪ – ਕਲਪ ਤੁਹਾਨੂੰ ਆਕੇ ਪੜ੍ਹਾਉਂਦਾ ਹਾਂ। ਕਿੰਨੀਆਂ ਵੰਡਰਫੁਲ ਗੱਲਾਂ ਹਨ। ਨਿਰਾਕਾਰ ਭਗਵਾਨੁਵਾਚ। ਸ਼ਰੀਰ ਨਾਲ ਵਾਚ ਕਰਨਗੇ ਨਾ। ਸ਼ਰੀਰ ਵੱਖ ਹੋ ਜਾਂਦਾ ਤਾਂ ਆਤਮਾ ਵਾਚ ਨਹੀਂ ਕਰ ਸਕਦੀ। ਆਤਮਾ ਡੀਟੈਚ ਹੋ ਜਾਂਦੀ ਹੈ। ਹੁਣ ਬਾਪ ਕਹਿੰਦੇ ਹਨ – ਅਸ਼ਰੀਰੀ ਭਵ। ਇਵੇਂ ਨਹੀਂ ਕਿ ਪ੍ਰਾਣਾਯਾਮ ਆਦਿ ਚੜ੍ਹਾਉਣਾ ਹੈ। ਨਹੀਂ, ਸਮਝਣਾ ਮੈਂ ਆਤਮਾ ਅਵਿਨਾਸ਼ੀ ਹਾਂ। ਮੇਰੀ ਆਤਮਾ ਵਿੱਚ 84 ਜਨਮਾਂ ਦਾ ਪਾਰਟ ਭਰਿਆ ਹੋਇਆ ਹੈ। ਬਾਪ ਖੁਦ ਕਹਿੰਦੇ ਹਨ – ਮੇਰੀ ਆਤਮਾ ਵੀ ਜੋ ਐਕਟ ਕਰਦੀ ਹੈ, ਉਹ ਸਭ ਪਾਰਟ ਭਰਿਆ ਹੋਇਆ ਹੈ। ਭਗਤੀਮਾਰਗ ਵਿੱਚ ਉੱਥੇ ਪਾਰਟ ਚਲਦਾ ਹੈ ਫਿਰ ਗਿਆਨ ਮਾਰਗ ਵਿੱਚ ਇੱਥੇ ਆਕੇ ਗਿਆਨ ਦਿੰਦਾ ਹਾਂ। ਭਗਤੀਮਾਰਗ ਵਾਲਿਆਂ ਨੂੰ ਗਿਆਨ ਦਾ ਪਤਾ ਹੀ ਨਹੀਂ ਹੈ। ਕਿਸੇ ਨੇ ਸ਼ਰਾਬ ਪੀਤੀ ਨਹੀਂ ਤਾਂ ਸਵਾਦ ਦਾ ਕਿਵੇਂ ਪਤਾ ਹੋਵੇਗਾ। ਗਿਆਨ ਵੀ ਜਦੋਂ ਲਵੋ ਤਾਂ ਪਤਾ ਪਵੇ। ਗਿਆਨ ਨਾਲ ਸਦਗਤੀ ਹੁੰਦੀ ਹੈ ਜਰੂਰ ਗਿਆਨ ਸਾਗਰ ਹੀ ਸਦਗਤੀ ਕਰ ਸਕਦੇ ਹਨ। ਬਾਪ ਕਹਿੰਦੇ ਹਨ ਮੈਂ ਸ੍ਰਵ ਦਾ ਸਦਗਤੀ ਦਾਤਾ ਹਾਂ। ਸਰਵੋਦੇਯ ਲੀਡਰ ਹਾਂ ਨਾ। ਕਿੰਨੇ ਕਿਸਮ -ਕਿਸਮ ਦੇ ਹਨ। ਅਸਲ ਵਿੱਚ ਤਾਂ ਸਭ ਤੇ ਦਯਾ ਕਰਨ ਵਾਲਾ ਬਾਪ ਹੈ। ਬਾਪ ਨੂੰ ਕਹਿੰਦੇ ਹਨ – ਹੇ ਭਗਵਾਨ ਰਹਿਮ ਕਰੋ। ਤਾਂ ਸਭ ਤੇ ਰਹਿਮ ਉਹ ਕਰਦੇ ਹਨ, ਬਾਕੀ ਸਭ ਹਨ ਹੱਦ ਦੇ ਰਹਿਮ ਕਰਨ ਵਾਲੇ। ਬਾਪ ਤਾਂ ਸਾਰੀ ਦੁਨੀਆਂ ਨੂੰ ਸਤੋਪ੍ਰਧਾਨ ਬਣਾਉਂਦੇ ਹਨ। ਉਸ ਵਿੱਚ ਤਤ੍ਵ ਵੀ ਸਤੋਪ੍ਰਧਾਨ ਬਣ ਜਾਂਦੇ ਹਨ। ਇਹ ਕੰਮ ਹੈ ਹੀ ਪਰਮਾਤਮਾ ਦਾ। ਤਾਂ ਸਰਵੋਦੇਯ ਦਾ ਅਰਥ ਕਿੰਨਾ ਵੱਡਾ ਹੈ। ਇੱਕਦਮ ਸਭ ਤੇ ਦਯਾ ਕਰ ਲੈਂਦੇ ਹਨ। ਸਵਰਗ ਦੀ ਸਥਾਪਨਾ ਵਿੱਚ ਕੋਈ ਵੀ ਦੁਖੀ ਨਹੀਂ ਹੁੰਦਾ ਹੈ। ਉੱਥੇ ਨੰਬਰਵਨ ਫਰਨੀਚਰ, ਵੈਭਵ ਆਦਿ ਮਿਲਦੇ ਹਨ। ਦੁਖ ਦੇਣ ਵਾਲੇ ਜਾਨਵਰ, ਮੱਖੀ ਆਦਿ ਕੋਈ ਹੁੰਦੇ ਨਹੀਂ। ਉੱਥੇ ਵੀ ਵੱਡੇ ਆਦਮੀ ਦੇ ਘਰ ਵਿੱਚ ਕਿੰਨੀ ਸਫਾਈ ਰਹਿੰਦੀ ਹੈ। ਕਦੇ ਤੁਸੀਂ ਮੱਖੀ ਨਹੀਂ ਵੇਖੋਗੇ। ਕੋਈ ਮੱਛਰ ਆਦਿ ਘੁਸ ਨਾ ਸਕੇ। ਸਵਰਗ ਵਿੱਚ ਕਿਸੇ ਦੀ ਤਾਕਤ ਨਹੀਂ ਜੋ ਆ ਸਕੇ। ਗੰਦ ਕਰਨ ਵਾਲੀ ਕੋਈ ਚੀਜ਼ ਹੁੰਦੀ ਨਹੀਂ। ਨੈਚੁਰਲ ਫੁੱਲਾਂ ਆਦਿ ਦੀ ਖੁਸ਼ਬੂ ਰਹਿੰਦੀ ਹੈ। ਤੁਹਾਨੂੰ ਸੂਖਸ਼ਮਵਤਨ ਵਿੱਚ ਬਾਬਾ ਸ਼ੂਬੀਰਸ ਪਿਲਾਉਂਦੇ ਹਨ। ਹੁਣ ਸੂਖਸ਼ਮਵਤਨ ਵਿੱਚ ਤੇ ਕੁਝ ਵੀ ਹੈ ਨਹੀਂ। ਇਹ ਸਭ ਸਾਖਸ਼ਤਕਾਰ ਹਨ। ਸਵਰਗ ਵਿੱਚ ਕਿੰਨੇ ਚੰਗੇ – ਚੰਗੇ ਫੁੱਲ, ਬਗੀਚੇ ਆਦਿ ਹੁੰਦੇ ਹਨ। ਸੂਖਸ਼ਮਵਤਨ ਵਿੱਚ ਥੋੜ੍ਹੀ ਨਾ ਬਗੀਚਾ ਰੱਖਿਆ ਹੈ। ਇਹ ਸਭ ਹਨ ਸਾਖਸ਼ਤਕਾਰ। ਇੱਥੇ ਬੈਠੇ ਹੋਏ ਤੁਸੀਂ ਸਾਖਸ਼ਤਕਾਰ ਕਰਦੇ ਹੋ।

ਗੀਤ ਵੀ ਬੜਾ ਫਸਟਕਲਾਸ ਹੈ। ਤੁਸੀਂ ਜਾਣਦੇ ਹੋ – ਸਾਨੂੰ ਬਾਪ ਮਿਲਿਆ ਹੈ ਹੋਰ ਕੀ ਚਾਹੀਦਾ? ਬੇਹੱਦ ਦੇ ਬਾਪ ਤੋਂ ਬੇਹੱਦ ਦਾ ਵਰਸਾ ਲੈਂਦੇ ਹੋ ਤਾਂ ਬਾਪ ਨੂੰ ਯਾਦ ਕਰਨਾ ਚਾਹੀਦਾ ਹੈ। ਬਾਪ ਦੀ ਮੱਤ ਮਸ਼ਹੂਰ ਹੈ। ਸ਼੍ਰੀਮਤ ਨਾਲ ਅਸੀਂ ਸ੍ਰੇਸ਼ਠ ਤੋੰ ਸ੍ਰੇਸ਼ਠ ਬਣਾਂਗੇ। ਬਾਕੀ ਹੋਰ ਸਭ ਦੀ ਆਸੁਰੀ ਮੱਤ, ਇਸਲਈ ਉਹ ਜਾਣਦੇ ਨਹੀਂ ਕਿ ਸਤਿਯੁਗ ਵਿੱਚ ਸਦੈਵ ਸੁਖ ਸੀ। ਲਕਸ਼ਮੀ – ਨਾਰਾਇਣ ਦਾ ਰਾਜ ਸੀ। ਛੋਟੇਪਨ ਵਿੱਚ ਉਹ ਹੀ ਰਾਧੇ – ਕ੍ਰਿਸ਼ਨ ਹਨ, ਉਨ੍ਹਾਂ ਦੇ ਚਰਿੱਤਰ ਆਦਿ ਕੁਝ ਹਨ ਨਹੀਂ। ਸਵਰਗ ਵਿੱਚ ਤਾਂ ਸਾਰੇ ਬੱਚੇ ਬੜੇ ਫਸਟਕਲਾਸ ਹੁੰਦੇ ਹਨ। ਚੰਚਲਤਾ ਦੀ ਕੋਈ ਗੱਲ ਹੀ ਨਹੀਂ ਹੁੰਦੀ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਜਦੋਂ ਇਸ ਪੁਰਾਣੀ ਦੁਨੀਆਂ ਤੋਂ ਮੂੰਹ ਫੇਰ ਲਿਆ ਤਾਂ ਫਿਰ ਅਜਿਹੀ ਕੋਈ ਗਫ਼ਲਤ ਨਹੀਂ ਕਰਨੀ ਹੈ ਜੋ ਮਾਇਆ ਆਪਣੇ ਵੱਲ ਮੂੰਹ ਕਰ ਲਵੇ। ਸ਼੍ਰੀਮਤ ਦੀ ਅਵਗਿਆ ਨਹੀਂ ਕਰਨੀ ਹੈ। ਬਾਪ ਤੋਂ ਪੂਰਾ ਵਰਸਾ ਲੈਣਾ ਹੈ।

2. ਬਾਪ ਤੇ ਆਪਣਾ ਸਭ ਕੁਝ ਸਵਾਹਾ ਕਰ ਪੱਕਾ ਵਾਰਿਸ ਬਣ ਸਤਿਯੁਗੀ ਏਅਰਕੰਡੀਸ਼ਨ ਦੀ ਟਿਕਟ ਲੈਣੀ ਹੈ। ਐਮ ਅਬਜੈਕਟ ਨੂੰ ਬੁੱਧੀ ਵਿੱਚ ਰੱਖ ਪੁਰਸ਼ਾਰਥ ਕਰਨਾ ਹੈ।

ਵਰਦਾਨ:-

ਜਿਵੇੰ ਸਨੇਹੀ ਸਨੇਹ ਵਿੱਚ ਆਕੇ ਆਪਣਾ ਸਭ ਕੁਝ ਨੋਉਛਾਵਰ ਜਾਂ ਅਰਪਣ ਕਰ ਦਿੰਦੇ ਹਨ। ਸਨੇਹੀ ਨੂੰ ਕੁਝ ਵੀ ਸਮਰਪਣ ਕਰਨ ਦੇ ਲਈ ਸੋਚਣਾ ਨਹੀਂ ਪੈਂਦਾ। ਤਾਂ ਜੋ ਵੀ ਮਰਿਯਾਦਾਵਾਂ ਜਾਂ ਨਿਯਮ ਸੁਣਦੇ ਹੋ ਉਨ੍ਹਾਂਨੂੰ ਪ੍ਰੈਕਟੀਕਲ ਵਿੱਚ ਲਿਆਉਣਾ ਅਤੇ ਸਭ ਕਮਜ਼ੋਰੀਆਂ ਤੋਂ ਮੁਕਤੀ ਪਾਉਣ ਦੀ ਸਹਿਜ ਯੂਕਤੀ ਹੈ – ਸਦਾ ਇੱਕ ਬਾਪ ਦੇ ਸਨੇਹੀ ਬਣੋ। ਜਿਸ ਦੇ ਸਨੇਹੀ ਹੋ, ਨਿਰੰਨਤਰ ਉਸਦੇ ਸੰਗ ਵਿੱਚ ਰਹੋ ਤਾਂ ਰੂਹਾਨੀਅਤ ਦਾ ਰੰਗ ਲੱਗ ਜਾਵੇਗਾ ਅਤੇ ਇੱਕ ਸੈਕਿੰਡ ਵਿੱਚ ਮਰਿਯਾਦਾ ਪੁਰਸ਼ੋਤਮ ਬਣ ਜਾਵੋਗੇ ਕਿਉਂਕਿ ਸਨੇਹੀ ਨੂੰ ਬਾਪ ਦਾ ਸਹਿਯੋਗ ਆਪੇ ਹੀ ਮਿਲ ਜਾਂਦਾ ਹੈ।

ਸਲੋਗਨ:-

ਮਾਤੇਸ਼ਵਰੀ ਜੀ ਦੇ ਅਨਮੋਲ ਮਹਾਵਾਕਿਆ – “ਮਨੁੱਖ – ਲੋਕ, ਦੇਵ – ਲੋਕ, ਭੂਤ – ਪ੍ਰੇਤਾਂ ਦੀ ਦੁਨੀਆਂ ਦਾ ਵਿਸਤਾਰ

ਬਹੁਤ ਮਨੁੱਖ ਪ੍ਰਸ਼ਨ ਕਰਦੇ ਹਨ – ਇਹ ਜੋ ਅਸ਼ੁੱਧ ਜੀਵ ਆਤਮਾਵਾਂ ਜਿੰਨ੍ਹਾਂ ਨੂੰ ਘੋਸਟ ਕਿਹਾ ਜਾਂਦਾ ਹੈ, ਇਹ ਸੱਚ ਹੈ ਜਾਂ ਕਲਪਨਾ ਹੈ? ਜਾਂ ਵਹਿਮ ਹੈ? ਉਸ ਤੇ ਅੱਜ ਸਪਸ਼ੱਟ ਸਮਝਾਇਆ ਜਾਂਦਾ ਹੈ ਕਿ ਮਨੁੱਖ ਆਤਮਾ ਜਦੋਂ ਵਿਕਰਮ ਕਰਦੀ ਹੈ ਤਾਂ ਉਨ੍ਹਾਂ ਨੂੰ ਕਈ ਤਰ੍ਹਾਂ ਨਾਲ ਸਜ਼ਾਵਾਂ ਭੋਗਨੀਆਂ ਜਰੂਰ ਪੈਂਦੀਆਂ ਹਨ ਅਤੇ ਭੋਗਨੀਆਂ ਵੀ ਮਨੁੱਖ ਜਨਮ ਵਿੱਚ ਹਨ, ਨਾ ਕਿ ਜਾਨਵਰ ਪੰਛੀ ਅਤੇ ਪਸ਼ੂ ਜੂਨ ਵਿੱਚ। ਮਨੁੱਖ, ਮਨੁੱਖ ਹੀ ਬਣਦਾ ਹੈ। ਮਨੁੱਖ ਆਤਮਾ ਵੱਖ ਹੈ ਅਤੇ ਜਾਨਵਰਾਂ ਦੀਆਂ ਆਤਮਾਵਾਂ ਵੱਖ ਹਨ, ਮਨੁੱਖ ਕਦੇ ਜਾਨਵਰ ਨਹੀਂ ਬਣਦਾ ਅਤੇ ਨਾ ਜਾਨਵਰ ਕਦੇ ਮਨੁੱਖ ਬਣ ਸਕਦਾ ਹੈ। ਉਨ੍ਹਾਂ ਦੀ ਦੁਨੀਆਂ ਆਪਣੀ ਹੈ, ਇਹ ਮਨੁੱਖ ਆਤਮਾਵਾਂ ਦੀ ਦੁਨੀਆਂ ਵੱਖ ਹੈ। ਦੁਖ – ਸੁਖ ਭੋਗਨ ਦੀ ਮਹਿਸੂਸਤਾ ਮਨੁੱਖ ਵਿੱਚ ਜ਼ਿਆਦਾ ਹੈ, ਨਾ ਕਿ ਜਾਨਵਰਾਂ ਵਿੱਚ। ਜਦੋਂ ਅਸੀਂ ਸ਼ੁੱਧ ਕਰਮ ਨਾਲ ਸੁਖ ਵੀ ਮਨੁੱਖ ਤਨ ਵਿੱਚ ਪਾਉਂਦੇ ਹਾਂ ਤਾਂ ਦੁੱਖ ਵੀ ਜਰੂਰ ਮਨੁੱਖ ਤਨ ਵਿੱਚ ਹੀ ਆਕੇ ਭੋਗਣਾ ਹੈ। ਅਤੇ ਇਹ ਗਿਆਨ ਸੁਣਨ ਦੀ ਬੁੱਧੀ ਵੀ ਮਨੁੱਖ ਤਨ ਵਿੱਚ ਹੀ ਰਹਿੰਦੀ ਹੈ, ਨਾ ਕਿ ਜਾਨਵਰਾਂ ਵਿੱਚ, ਤਾਂ ਇਸ ਸ੍ਰਿਸ਼ਟੀ ਖੇਲ੍ਹ ਵਿੱਚ ਮੁੱਖ ਪਾਰਟ ਮਨੁੱਖ ਦਾ ਹੈ। ਇਹ ਜਾਨਵਰ ਪੰਛੀ ਆਦਿ ਤਾਂ ਜਿਵੇੰ ਸ੍ਰਿਸ਼ਟੀ ਡਰਾਮੇ ਦੀ ਸ਼ੋਭਾ ਹੈ, ਸਾਰੇ ਕਲਪ ਦੇ ਅੰਦਰ ਸਤਿਯੁਗ ਆਦਿ ਤੋਂ ਕਲਯੁਗ ਦੇ ਅੰਤ ਤੱਕ ਮਨੁੱਖ ਆਤਮਾਵਾਂ ਦੇ 84 ਜਨਮ ਹਨ, ਬਾਕੀ ਇਹ 84 ਲੱਖ ਤਾਂ ਜਾਨਵਰ ਪੰਛੀ ਆਦਿ ਦੀ ਵੈਰਾਇਟੀ ਹੋ ਸਕਦੀ ਹੈ। ਹੁਣ ਇਹ ਸਭ ਰਾਜ਼ ਪਰਮਾਤਮਾ ਬਿਗਰ ਕੋਈ ਨਹੀਂ ਸਮਝਾ ਸਕਦਾ। ਆਤਮਾਵਾਂ ਦਾ ਨਿਵਾਸ ਸਥਾਨ ਹੈ ਬ੍ਰਹਮ ਤਤ੍ਵ ਮਤਲਬ ਨਿਰਾਕਾਰੀ ਦੁਨੀਆਂ, ਬਾਕੀ ਇਨ੍ਹਾਂ ਜਾਨਵਰਾਂ ਦੀਆਂ ਆਤਮਾਵਾਂ ਬ੍ਰਹਮ ਤਤ੍ਵ ਵਿੱਚ ਨਹੀਂ ਜਾ ਸਕਦੀਆਂ, ਉਹ ਇਸ ਆਕਾਸ਼ ਤਤ੍ਵ ਵਿੱਚ ਹੀ ਪਾਰਟ ਵਜਾਉਂਦੀਆਂ ਹਨ, ਉਨ੍ਹਾਂ ਦਾ ਵੀ ਮਰਜ ਇਮਰਜ ਦਾ ਅਤੇ ਸਤੋ, ਰਜੋ, ਤਮੋ ਵਿੱਚ ਆਉਣ ਦਾ ਪਾਰਟ ਹੁੰਦਾ ਹੈ ਇਸਲਈ ਸਾਨੂੰ ਪ੍ਰਾਕ੍ਰਿਤੀ ਦੇ ਬਹੁਤ ਵਿਸਤਾਰ ਵਿੱਚ ਨਾ ਜਾਕੇ ਪਹਿਲੇ ਆਪਣੀ ਆਤਮਾ ਦਾ ਕਲਿਆਣ ਕਰੀਏ। ਮਤਲਬ ਮਨਮਨਾਭਵ। ਹੁਣ ਆਉਂਦੇ ਹਾਂ ਮਨੁੱਖ ਆਤਮਾ ਤੇ, ਤਾਂ ਜੋ ਆਤਮਾਵਾਂ ਅਸ਼ੁੱਧ ਕਰਮ ਕਰਨ ਨਾਲ ਵਿਕਰਮ ਬਣਾਉਂਦੀਆਂ ਹਨ ਉਹ ਆਪਣੇ ਅਸ਼ੁੱਧ ਸੰਸਕਾਰ ਅਨੁਸਾਰ ਜਨਮ – ਮਰਨ ਦੇ ਚੱਕਰ ਵਿੱਚ ਆਕੇ ਆਦਿ – ਮੱਧ – ਅੰਤ ਮਤਲਬ ਮਰਨ ਦੇ ਸਮੇਂ ਆਪਣੇ ਕੀਤੇ ਹੋਏ ਵਿਕਰਮਾਂ ਦਾ ਸਾਖਸ਼ਤਕਾਰ ਪਾ ਸੁਖਸ਼ਮ ਵਿੱਚ ਸਜ਼ਾਵਾਂ ਭੋਗਦੀਆਂ ਹਨ। ਇਸ ਵਕਤ ਥੋੜ੍ਹੇ ਵਿੱਚ ਅਨੇਕ ਜਨਮਾਂ ਦਾ ਦੁੱਖ ਮਹਿਸੂਸ ਹੁੰਦਾ ਹੈ ਫਿਰ ਸ਼ਰੀਰ ਛੱਡ ਜਾਕੇ ਗਰਭ ਜੇਲ੍ਹ ਵਿੱਚ ਦੁੱਖ ਭੋਗਦੀ ਹੈ ਅਤੇ ਫਿਰ ਸੰਸਕਾਰ ਅਨੁਸਾਰ ਅਜਿਹੇ ਮਾਤਾ – ਪਿਤਾ ਦੇ ਕੋਲ ਜਨਮ ਲੈ ਉੱਥੇ ਵੀ ਆਪਣੇ ਜੀਵਨ ਵਿੱਚ ਸੁਖ – ਦੁਖ ਭੋਗਦੀ ਹੈ, ਇਸਨੂੰ ਕਿਹਾ ਜਾਂਦਾ ਹੈ ਆਦਿ – ਮੱਧ – ਅੰਤ। ਪਰੰਤੂ ਕੋਈ ਆਤਮਾ ਸ਼ਰੀਰ ਨਾ ਧਾਰਨ ਕਰ ਆਕਾਰੀ ਰੂਪ ਵਿੱਚ ਇਸ ਆਕਾਸ਼ ਤਤ੍ਵ ਦੇ ਅੰਦਰ ਘੋਸਟ ਬਣ ਭਟਕਦੀ ਰਹਿੰਦੀ ਹੈ, ਇਹ ਵੀ ਇੱਕ ਸਜ਼ਾ ਹੈ ਮਤਲਬ ਭੋਗਣਾ ਹੈ। ਉਸ ਅਸ਼ੁੱਧ ਜੀਵ ਆਤਮਾ ਦੇ ਨਾਲ ਕਿਸੇ ਦਾ ਹਿਸਾਬ – ਕਿਤਾਬ ਹੁੰਦਾ ਹੈ ਤਾਂ ਉਹ ਉਨ੍ਹਾਂ ਵਿੱਚ ਪ੍ਰਵੇਸ਼ ਕਰ ਉਨ੍ਹਾਂ ਨੂੰ ਦੁੱਖ ਦਿੰਦੀ ਹੈ ਮਤਲਬ ਹਿਸਾਬ – ਕਿਤਾਬ ਚੁਕਤੂ ਕਰ ਫਿਰ ਜਾਕੇ ਆਪਣਾ ਸ਼ਰੀਰ ਧਾਰਨ ਕਰਦੀ ਹੈ। ਕੋਈ ਜੀਵਆਤਮਾ ਤਾਂ ਜਿਸ ਵਿੱਚ ਪ੍ਰਵੇਸ਼ ਕਰਦੀ ਹੈ ਉਸਨੂੰ ਬਹੁਤ ਮਾਰਦੀ ਵੀ ਹੈ, ਬਹੁਤ ਕਸ਼ਟ ਦਿੰਦੀ ਹੈ ਪਰੰਤੂ ਇਹ ਸਭ ਹਿਸਾਬ – ਕਿਤਾਬ ਦੇ ਅੰਦਰ ਭੋਗਣਾ ਦੀ ਕਿਸਮ ਹੈ, ਜੋ ਸਾਰੇ ਮਨੁੱਖ ਤਨ ਵਿੱਚ ਹੀ ਸੁਖ – ਦੁਖ ਮਹਿਸੂਸ ਹੁੰਦਾ ਹੈ। ਇਹ ਤਾਂ ਤੁਹਾਨੂੰ ਸਮਝਾਇਆ ਗਿਆ ਹੈ ਕਿ ਜੋ ਆਤਮਾ ਮੁਕਤੀਧਾਮ ਤੋਂ ਇਸ ਸਾਕਾਰੀ ਖੇਲ੍ਹ ਵਿੱਚ ਆਉਂਦੀ ਹੈ ਉਹ ਵਿਚੋਂ ਦੀ ਵਾਪਿਸ ਮੁਕਤੀਧਾਮ ਵਿੱਚ ਜਾ ਨਹੀਂ ਸਕਦੀ, ਪਰੰਤੂ ਆਪਣੇ ਕੀਤੇ ਹੋਏ ਅਸ਼ੁੱਧ, ਸ਼ੁੱਧ ਕਰਮਾਂ ਅਨੁਸਾਰ ਸੰਸਕਾਰ ਲੈ ਦੁਖ ਸੁਖ ਦੇ ਚੱਕਰ ਵਿੱਚ ਆਉਂਦੀ ਹੈ। ਸਾਰੀਆਂ ਆਤਮਾਵਾਂ ਦਾ ਪੁਨਰਜਨਮ ਹੁੰਦਾ ਹੈ ਇੱਕ ਪਰਮਾਤਮਾ ਦਾ ਨਹੀਂ ਹੁੰਦਾ ਹੈ। ਅੱਛਾ। ਓਮ ਸ਼ਾਂਤੀ।

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top