15 October 2021 PUNJABI Murli Today | Brahma Kumaris

Read and Listen today’s Gyan Murli in Punjabi 

October 14, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਕਰਮ ਕਰਦੇ ਖ਼ੁਦ ਨੂੰ ਆਸ਼ਿਕ ਸਮਝ ਇੱਕ ਮੈਨੂੰ ਮਾਸ਼ੂਕ ਨੂੰ ਯਾਦ ਕਰੋ, ਯਾਦ ਨਾਲ ਹੀ ਤੁਸੀਂ ਪਾਵਨ ਬਣ ਪਾਵਨ ਦੁਨੀਆਂ ਵਿੱਚ ਜਾਓਗੇ"

ਪ੍ਰਸ਼ਨ: -

ਮਹਾਭਾਰਤ ਲੜਾਈ ਦੇ ਸਮੇਂ ਤੇ ਤੁਸੀਂ ਬੱਚਿਆਂ ਨੂੰ ਬਾਪ ਦਾ ਕਿਹੜਾ ਹੁਕਮ (ਆਗਿਆ) ਅਤੇ ਫਰਮਾਨ ਮਿਲਿਆ ਹੋਇਆ ਹੈ?

ਉੱਤਰ:-

ਬੱਚੇ, ਬਾਪ ਦਾ ਹੁਕਮ ਅਤੇ ਫਰਮਾਨ ਹੈ – ਦੇਹੀ -ਅਭਿਮਾਨੀ ਬਣੋ। ਸਭ ਨੂੰ ਸੰਦੇਸ਼ ਦੋ ਕਿ ਹੁਣ ਬਾਪ ਅਤੇ ਰਾਜ ਨੂੰ ਯਾਦ ਕਰੋ। ਆਪਣੀ ਚਲਣ ਨੂੰ ਸੁਧਾਰੋ। ਬਹੁਤ – ਬਹੁਤ ਮਿੱਠੇ ਬਣੋ। ਕੋਈ ਨੂੰ ਦੁੱਖ ਨਾ ਦਵੋ। ਯਾਦ ਵਿੱਚ ਰਹਿਣ ਦੀ ਆਦਤ ਪਾਓ ਅਤੇ ਸਵਦਰਸ਼ਨ ਚੱਕ੍ਰਧਾਰੀ ਬਣੋ। ਕਦਮ ਅੱਗੇ ਵਧਾਉਣ ਦਾ ਪੁਰਸ਼ਾਰਥ ਕਰੋ।

ਓਮ ਸ਼ਾਂਤੀ ਬੱਚੇ ਬੈਠੇ ਹਨ ਬਾਪ ਦੀ ਯਾਦ ਵਿੱਚ। ਅਜਿਹਾ ਤਾਂ ਕੋਈ ਸਤਿਸੰਗ ਨਹੀਂ, ਜਿੱਥੇ ਕੋਈ ਬੈਠੇ ਅਤੇ ਕਹੇ ਕਿ ਸਭ ਬੈਠੇ ਹਨ ਬਾਪ ਦੀ ਯਾਦ ਵਿੱਚ। ਇਹ ਇੱਕ ਹੀ ਜਗ੍ਹਾ ਹੈ। ਬੱਚੇ ਜਾਣਦੇ ਹਨ ਬਾਬਾ ਨੇ ਡਾਇਰੈਕਸ਼ਨ ਦਿੱਤਾ ਹੈ ਕਿ ਜਦੋਂ ਤੱਕ ਜਿਉਂਦੇ ਰਹੋ ਉਦੋਂ ਤੱਕ ਬਾਪ ਨੂੰ ਯਾਦ ਕਰਦੇ ਰਹੋ। ਇਹ ਪਾਰਲੌਕਿਕ ਬਾਪ ਹੀ ਕਹਿੰਦੇ ਹਨ – ਹੇ ਬੱਚਿਓ। ਸਭ ਬੱਚੇ ਸੁਣ ਰਹੇ ਹਨ। ਨਾ ਸਿਰਫ ਤੁਸੀਂ ਬੱਚੇ ਪਰ ਸਾਰਿਆਂ ਨੂੰ ਕਹਿੰਦੇ ਹਨ। ਬੱਚੇ ਬਾਪ ਦੀ ਯਾਦ ਵਿੱਚ ਰਹੋ ਤਾਂ ਤੁਹਾਡੇ ਜਨਮ – ਜਨਮਾਂਤਰ ਦੇ ਜੋ ਪਾਪ ਹਨ, ਜਿਸ ਦੇ ਕਾਰਨ ਕੱਟ ਚੜ੍ਹੀ ਹੋਈ ਹੈ, ਉਹ ਸਭ ਨਿਕਲ ਜਾਵੇਗੀ ਅਤੇ ਤੁਹਾਡੀ ਆਤਮਾ ਸਤੋਪ੍ਰਧਾਨ ਬਣ ਜਾਵੇਗੀ। ਤੁਹਾਡੀ ਆਤਮਾ ਅਸਲ ਸੀ ਹੀ ਸਤੋਪ੍ਰਧਾਨ ਫਿਰ ਪਾਰ੍ਟ ਵਜਾਉਂਦੇ – ਵਜਾਉਂਦੇ ਤਮੋਪ੍ਰਧਾਨ ਬਣ ਗਈ ਹੈ। ਇਹ ਮਹਾਂਵਾਕ ਸਿਵਾਏ ਬਾਪ ਦੇ ਕੋਈ ਕਹਿ ਨਾ ਸਕੇ। ਲੌਕਿਕ ਬਾਪ ਦੇ ਕਰਕੇ ਦੋ – ਚਾਰ ਬੱਚੇ ਹੋਣਗੇ। ਉਨ੍ਹਾਂ ਨੂੰ ਕਹਿਣਗੇ ਰਾਮ – ਰਾਮ ਕਹੋ ਜਾਂ ਪਤਿਤ – ਪਾਵਨ ਸੀਤਾਰਾਮ ਕਹੋ ਅਤੇ ਕਹਿਣਗੇ ਸ੍ਰੀਕ੍ਰਿਸ਼ਨ ਨੂੰ ਯਾਦ ਕਰੋ। ਇਵੇਂ ਨਹੀਂ ਕਹਿਣਗੇ ਹੇ ਬੱਚਿਓ, ਹੁਣ ਮੈਨੂੰ ਬਾਪ ਨੂੰ ਯਾਦ ਕਰੋ। ਬਾਪ ਤਾਂ ਘਰ ਵਿੱਚ ਹੈ। ਯਾਦ ਕਰਨ ਦੀ ਗੱਲ ਹੀ ਨਹੀਂ। ਇਹ ਬੇਹੱਦ ਦਾ ਬਾਪ ਕਹਿੰਦੇ ਹਨ ਜੀਵ ਦੀਆਂ ਆਤਮਾਵਾਂ ਨੂੰ। ਆਤਮਾਵਾਂ ਹੀ ਬਾਪ ਦੇ ਸਾਹਮਣੇ ਬੈਠੀਆਂ ਹੋਈਆਂ ਹਨ। ਆਤਮਾਵਾਂ ਦਾ ਬਾਪ ਇੱਕ ਹੀ ਵਾਰ ਆਉਂਦੇ ਹਨ, 5 ਹਜਾਰ ਵਰ੍ਹੇ ਦੇ ਬਾਦ ਆਤਮਾਵਾਂ ਅਤੇ ਪਰਮਾਤਮਾ ਮਿਲਦੇ ਹਨ। ਬਾਪ ਕਹਿੰਦੇ ਹਨ ਮੈਂ ਕਲਪ – ਕਲਪ ਆਕੇ ਇਹ ਪਾਠ ਪੜ੍ਹਾਉਂਦਾ ਹਾਂ। ਹੇ ਬੱਚਿਓ, ਤੁਸੀਂ ਮੈਨੂੰ ਯਾਦ ਕਰਦੇ ਆਏ ਹੋ – ਹੇ ਪਤਿਤ – ਪਾਵਨ ਆਓ। ਮੈਂ ਆਉਂਦਾ ਹਾਂ ਜਰੂਰ। ਨਹੀਂ ਤਾਂ ਯਾਦ ਕਿੱਥੇ ਤੱਕ ਕਰਦੇ ਰਹਿਣਗੇ! ਲਿਮਿਟ ਤਾਂ ਜਰੂਰ ਹੋਵੇਗੀ ਨਾ! ਮਨੁੱਖਾਂ ਨੂੰ ਇਹ ਪਤਾ ਨਹੀਂ ਹੈ ਕਿ ਕਲਯੁਗ ਦੀ ਲਿਮਿਟ ਕਦੋਂ ਪੂਰੀ ਹੁੰਦੀ ਹੈ। ਇਹ ਵੀ ਬਾਪ ਨੂੰ ਦੱਸਣਾ ਪਵੇ। ਬਾਪ ਬਗੈਰ ਤਾਂ ਕੋਈ ਕਹਿਣਗੇ ਨਹੀਂ ਕਿ ਹੇ ਬੱਚੇ, ਮੈਨੂੰ ਯਾਦ ਕਰੋ। ਮੁੱਖ ਹੈ ਹੀ ਯਾਦ ਦੀ ਗੱਲ। ਰਚਨਾ ਦੇ ਚੱਕਰ ਨੂੰ ਵੀ ਯਾਦ ਕਰਨਾ ਵੱਡੀ ਗੱਲ ਨਹੀਂ ਹੈ। ਸਿਰਫ ਬਾਪ ਨੂੰ ਯਾਦ ਕਰਨ ਵਿੱਚ ਮਿਹਨਤ ਲੱਗਦੀ ਹੈ। ਬਾਪ ਕਹਿੰਦੇ ਹਨ – ਅੱਧਾਕਲਪ ਹੈ ਭਗਤੀ ਮਾਰਗ, ਅੱਧਾਕਲਪ ਹੈ ਗਿਆਨ ਮਾਰਗ। ਗਿਆਨ ਦੀ ਪ੍ਰਾਲਬੱਧ, ਤੁਸੀਂ ਅਧਾਕਲਪ ਪਾਈ ਹੈ ਫਿਰ ਅਧਾਕਲਪ ਭਗਤੀ ਦੀ ਪ੍ਰਾਲਬੱਧ। ਉਹ ਹੈ ਸੁਖ ਦੀ ਪ੍ਰਾਲਬੱਧ, ਉਹ ਹੈ ਦੁਖ ਦੀ ਪ੍ਰਾਲਬੱਧ। ਦੁਖ ਅਤੇ ਸੁਖ ਦਾ ਖੇਡ ਬਣਿਆ ਹੋਇਆ ਹੈ। ਨਵੀਂ ਦੁਨੀਆਂ ਵਿੱਚ ਸੁੱਖ, ਪੁਰਾਣੀ ਦੁਨੀਆਂ ਵਿੱਚ ਦੁੱਖ। ਮਨੁੱਖਾਂ ਨੂੰ ਇਨ੍ਹਾਂ ਗੱਲਾਂ ਦਾ ਕੁਝ ਵੀ ਪਤਾ ਨਹੀਂ ਹੈ। ਕਹਿੰਦੇ ਹਨ ਸਾਡੇ ਦੁੱਖ ਹਰੋ, ਸੁੱਖ ਦਵੋ। ਅੱਧਾਕਲਪ ਰਾਵਣ ਰਾਜ ਚਲਦਾ ਹੈ। ਇਹ ਵੀ ਕਿਸੇ ਨੂੰ ਪਤਾ ਨਹੀਂ ਹੈ ਕਿ ਸਿਵਾਏ ਬਾਪ ਦੇ ਹੋਰ ਕੋਈ ਦੁੱਖ ਮਿਟਾ ਨਹੀਂ ਸਕਦਾ। ਸ਼ਰੀਰ ਦੀ ਬਿਮਾਰੀ ਆਦਿ ਡਾਕਟਰ ਮਿਟਾਉਂਦੇ ਹਨ, ਉਹ ਹੋ ਗਿਆ ਅਲਪਕਾਲ ਦੇ ਲਈ। ਇਹ ਤਾਂ ਹੈ ਸਥਾਈ, ਅੱਧਾਕਲਪ ਦੇ ਲਈ। ਨਵੀਂ ਦੁਨੀਆਂ ਨੂੰ ਸ੍ਵਰਗ ਕਿਹਾ ਜਾਂਦਾ ਹੈ। ਜਰੂਰ ਉੱਥੇ ਸਭ ਸੁਖੀ ਹੋਣਗੇ। ਫਿਰ ਬਾਕੀ ਇੰਨੀਆਂ ਸਭ ਆਤਮਾਵਾਂ ਕਿੱਥੇ ਹੋਣਗੀਆਂ? ਇਹ ਕਿਸੇ ਦੇ ਵੀ ਖਿਆਲ ਵਿੱਚ ਆਉਂਦਾ ਨਹੀਂ ਹੈ। ਤੁਸੀਂ ਜਾਣਦੇ ਹੋ ਇਹ ਨਵੀਂ ਪੜ੍ਹਾਈ ਹੈ, ਪੜ੍ਹਾਉਣ ਵਾਲਾ ਵੀ ਨਵਾਂ ਹੈ। ਭਗਵਾਨੁਵਾਚ, ਮੈਂ ਤੁਹਾਨੂੰ ਰਾਜਿਆਂ ਦਾ ਵੀ ਰਾਜਾ ਬਣਾਉਂਦਾ ਹਾਂ। ਇਹ ਵੀ ਬਰੋਬਰ ਹੈ ਕਿ ਸਤਿਯੁਗ ਵਿੱਚ ਇੱਕ ਹੀ ਧਰਮ ਹੁੰਦਾ ਹੈ ਤਾਂ ਜਰੂਰ ਬਾਕੀ ਸਭ ਵਿਨਾਸ਼ ਹੋ ਜਾਣਗੇ। ਨਵੀਂ ਦੁਨੀਆਂ ਅਤੇ ਪੁਰਾਣੀ ਦੁਨੀਆਂ ਕਿਸ ਨੂੰ ਕਿਹਾ ਜਾਂਦਾ ਹੈ, ਸਤਿਯੁਗ ਵਿੱਚ ਕੌਣ ਰਹਿੰਦੇ ਹਨ – ਇਹ ਵੀ ਹੁਣ ਤੁਸੀਂ ਜਾਣਦੇ ਹੋ। ਸਤਿਯੁਗ ਵਿੱਚ ਇੱਕ ਆਦਿ ਸਨਾਤਨ ਦੇਵੀ – ਦੇਵਤਾ ਧਰਮ ਦਾ ਰਾਜ ਸੀ। ਕਲ ਦੀ ਤਾਂ ਗੱਲ ਹੈ। ਇਹ ਕਹਾਣੀ ਹੈ – 5 ਹਜਾਰ ਵਰ੍ਹੇ ਦੀ। ਬਾਪ ਦੱਸਦੇ ਹਨ 5 ਹਜਾਰ ਵਰ੍ਹੇ ਪਹਿਲੇ ਭਾਰਤ ਵਿੱਚ ਇਨ੍ਹਾਂ ਦੇਵੀ – ਦੇਵਤਾਵਾਂ ਦਾ ਰਾਜ ਸੀ। ਉਹ 84 ਜਨਮ ਲੈਂਦੇ – ਲੈਂਦੇ ਹੁਣ ਪਤਿਤ ਬਣੇ ਹਨ ਇਸਲਈ ਹੁਣ ਪੁਕਾਰਦੇ ਹਨ ਕਿ ਆਕੇ ਪਾਵਨ ਬਣਾਓ। ਨਿਰਾਕਾਰੀ ਦੁਨੀਆਂ ਵਿੱਚ ਤਾਂ ਸਾਰੇ ਪਾਵਨ ਆਤਮਾਵਾਂ ਹੀ ਰਹਿੰਦੀਆਂ ਹਨ। ਫਿਰ ਥੱਲੇ ਆਕੇ ਪਾਰ੍ਟ ਵਜਾਉਂਦੀਆਂ ਹਨ ਤਾਂ ਸਤੋ ਰਜੋ ਤਮੋ ਵਿੱਚ ਆਉਂਦੀਆਂ ਹਨ। ਸਤੋਪ੍ਰਧਾਨ ਨੂੰ ਨਿਰਵਿਕਾਰੀ ਕਿਹਾ ਜਾਂਦਾ ਹੈ। ਤਮੋਪ੍ਰਧਾਨ ਆਪਣੇ ਨੂੰ ਵਿਕਾਰੀ ਕਹਿਲਾਉਂਦੇ ਹਨ। ਸਮਝਦੇ ਹਨ ਇਹ ਦੇਵੀ – ਦੇਵਤਾ ਨਿਰਵਿਕਾਰੀ ਸਨ, ਅਸੀਂ ਵਿਕਾਰੀ ਹਾਂ ਇਸਲਈ ਬਾਪ ਕਹਿੰਦੇ ਹਨ – ਦੇਵਤਾਵਾਂ ਦੇ ਜੋ ਪੁਜਾਰੀ ਹਨ ਉਨ੍ਹਾਂ ਨੂੰ ਇਹ ਗਿਆਨ ਝੱਟ ਬੁੱਧੀ ਵਿੱਚ ਬੈਠੇਗਾ ਕਿਓਂਕਿ ਦੇਵਤਾ ਧਰਮ ਵਾਲੇ ਹਨ। ਹੁਣ ਤੁਸੀਂ ਜਾਣਦੇ ਹੋ ਜੋ ਅਸੀਂ ਪੂਜਯ ਸੀ, ਉਹ ਹੀ ਪੁਜਾਰੀ ਬਣੇ ਹਾਂ। ਜਿਵੇਂ ਕ੍ਰਿਸ਼ਚਨ ਕ੍ਰਾਈਸਟ ਦੀ ਪੂਜਾ ਕਰਦੇ ਹਨ ਕਿਓਂਕਿ ਉਸ ਧਰਮ ਦੇ ਹਨ। ਤੁਸੀਂ ਵੀ ਦੇਵਤਾਵਾਂ ਦੇ ਪੁਜਾਰੀ ਹੋ ਤਾਂ ਉਸ ਧਰਮ ਦੇ ਠਹਿਰੇ। ਦੇਵਤਾ ਨਿਰਵਿਕਾਰੀ ਸੀ, ਉਹ ਹੁਣ ਵਿਕਾਰੀ ਬਣੇ ਹਨ। ਵਿਕਾਰ ਦੇ ਲਈ ਹੀ ਕਿੰਨੇ ਅੱਤਿਆਚਾਰ ਹੁੰਦੇ ਹਨ।

ਬਾਪ ਕਹਿੰਦੇ ਹਨ – ਮੈਨੂੰ ਯਾਦ ਕਰਨ ਨਾਲ ਤੁਹਾਡੇ ਵਿਕਰਮ ਵਿਨਾਸ਼ ਹੋਣਗੇ ਅਤੇ ਤੁਸੀਂ ਹਮੇਸ਼ਾ ਸੁਖੀ ਬਣੋਗੇ। ਇੱਥੇ ਹਨ ਹਮੇਸ਼ਾ ਦੁੱਖੀ। ਅਲਪਕਾਲ ਦਾ ਸੁੱਖ ਹੈ। ਉੱਥੇ ਤਾਂ ਸਭ ਸੁਖੀ ਹੋਣਗੇ। ਫਿਰ ਵੀ ਪਦਵੀ ਵਿੱਚ ਫਰਕ ਹੈ ਨਾ। ਸੁੱਖ ਦੀ ਵੀ ਰਾਜਧਾਨੀ ਹੈ, ਦੁੱਖ ਦੀ ਵੀ ਰਾਜਧਾਨੀ ਹੈ। ਬਾਪ ਜਦੋਂ ਆਉਂਦੇ ਹਨ ਤਾਂ ਵਿਕਾਰੀ ਰਾਜਿਆਂ ਦੀ ਰਜਾਈ ਵੀ ਖਤਮ ਹੋ ਜਾਂਦੀ ਹੈ ਕਿਓਂਕਿ ਇੱਥੇ ਦੀ ਪ੍ਰਾਲਬੱਧ ਪੂਰੀ ਹੋ ਗਈ ਹੈ। ਹੁਣ ਤੁਸੀਂ ਬੱਚੇ ਜਾਣਦੇ ਹੋ ਬਾਪ ਦੀ ਸ਼੍ਰੀਮਤ ਤੇ ਚਲਣਾ ਹੈ। ਬਾਪ ਕਹਿੰਦੇ ਹਨ ਜਿਵੇਂ ਮੈਂ ਸ਼ਾਂਤੀ ਦਾ ਸਾਗਰ ਹਾਂ, ਪਿਆਰ ਦਾ ਸਾਗਰ ਹਾਂ, ਤੁਹਾਨੂੰ ਵੀ ਅਜਿਹੇ ਬਣਾਉਂਦਾ ਹਾਂ। ਇਹ ਮਹਿਮਾ ਇੱਕ ਬਾਪ ਦੀ ਹੈ। ਕੋਈ ਮਨੁੱਖ ਦੀ ਮਹਿਮਾ ਨਹੀਂ ਹੈ। ਤੁਸੀਂ ਬੱਚੇ ਜਾਣਦੇ ਹੋ ਬਾਪ ਪਵਿੱਤਰਤਾ ਦਾ ਸਾਗਰ ਹੈ। ਅਸੀਂ ਆਤਮਾਵਾਂ ਵੀ ਜਦੋਂ ਪਰਮਧਾਮ ਵਿਚ ਰਹਿੰਦੀਆਂ ਹਾਂ ਤਾਂ ਪਵਿੱਤਰ ਹਾਂ। ਇਹ ਈਸ਼ਵਰੀ ਨਾਲੇਜ ਤੁਸੀਂ ਬੱਚਿਆਂ ਦੇ ਕੋਲ ਹੀ ਹੈ ਹੋਰ ਕੋਈ ਜਾਨ ਨਾ ਸਕੇ। ਜਿਵੇਂ ਈਸ਼ਵਰ ਗਿਆਨ ਦਾ ਸਾਗਰ ਹੈ, ਸ੍ਵਰਗ ਦਾ ਵਰਸਾ ਦੇਣ ਵਾਲਾ ਹੈ। ਉਨ੍ਹਾਂ ਨੇ ਬੱਚਿਆਂ ਨੂੰ ਆਪ – ਸਮਾਨ ਵੀ ਜਰੂਰ ਬਣਾਉਣਾ ਹੈ। ਪਹਿਲੇ ਤੁਹਾਡੇ ਕੋਲ ਬਾਪ ਦਾ ਪਰਿਚੈ ਨਹੀਂ ਸੀ। ਹੁਣ ਤੁਸੀਂ ਜਾਣਦੇ ਹੋ ਪਰਮਾਤਮਾ ਜਿਸ ਦੀ ਇੰਨੀ ਮਹਿਮਾ ਹੈ ਉਹ ਸਾਨੂੰ ਇਵੇਂ ਉੱਚ ਬਣਾਉਂਦੇ ਹਨ, ਤਾਂ ਖ਼ੁਦ ਨੂੰ ਅਜਿਹਾ ਉੱਚਾ ਬਣਾਉਣਾ ਪਵੇ। ਕਹਿੰਦੇ ਹਨ ਨਾ – ਇਨ੍ਹਾਂ ਵਿੱਚ ਦੈਵੀਗੁਣ ਬਹੁਤ ਚੰਗੇ ਹਨ, ਜਿਵੇਂ ਦੇਵਤਾ…। ਕਿਸੇ ਦਾ ਸ਼ਾਂਤ ਸ੍ਵਭਾਵ ਹੁੰਦਾ ਹੈ, ਕਿਸੇ ਨੂੰ ਗਾਲੀ ਆਦਿ ਨਹੀਂ ਦਿੰਦਾ ਹੈ ਤਾਂ ਉਨ੍ਹਾਂ ਨੂੰ ਚੰਗਾ ਆਦਮੀ ਕਿਹਾ ਜਾਂਦਾ ਹੈ। ਪਰ ਉਹ ਬਾਪ ਨੂੰ, ਸ੍ਰਿਸ਼ਟੀ ਚੱਕਰ ਨੂੰ ਨਹੀਂ ਜਾਣਦੇ ਹਨ। ਹੁਣ ਬਾਪ ਆਕੇ ਤੁਸੀਂ ਬੱਚਿਆਂ ਨੂੰ ਅਮਰਲੋਕ ਦਾ ਮਾਲਿਕ ਬਣਾਉਂਦੇ ਹਨ। ਨਵੀਂ ਦੁਨੀਆਂ ਦਾ ਮਾਲਿਕ ਬਾਪ ਬਗੈਰ ਕੋਈ ਬਣਾ ਨਹੀਂ ਸਕਦਾ। ਇਹ ਹੈ ਪੁਰਾਣੀ ਦੁਨੀਆਂ, ਉਹ ਹੈ ਨਵੀਂ ਦੁਨੀਆਂ। ਉੱਥੇ ਦੇਵੀ – ਦੇਵਤਾਵਾਂ ਦੀ ਰਾਜਧਾਨੀ ਹੁੰਦੀ ਹੈ। ਕਲਯੁਗ ਵਿੱਚ ਉਹ ਰਾਜਧਾਨੀ ਹੈ ਨਹੀਂ। ਬਾਕੀ ਕਈ ਰਾਜਧਾਨੀਆਂ ਹਨ। ਹੁਣ ਫਿਰ ਕਈ ਰਾਜਧਾਨੀਆਂ ਦਾ ਵਿਨਾਸ਼ ਹੋ ਅਤੇ ਇੱਕ ਰਾਜਧਾਨੀ ਸਥਾਪਨ ਹੋਣੀ ਹੈ। ਜਦੋਂ ਰਾਜਧਾਨੀ ਨਹੀਂ ਹੋਵੇ ਤਾਂ ਬਾਪ ਆਕੇ ਸਥਾਪਨ ਕਰੇ। ਸੋ ਤਾਂ ਸਿਵਾਏ ਬਾਪ ਦੇ ਹੋਰ ਕੋਈ ਕਰ ਨਾ ਸਕੇ। ਤੁਸੀਂ ਬੱਚਿਆਂ ਦਾ ਬਾਪ ਵਿੱਚ ਕਿੰਨਾ ਲਵ ਹੋਣਾ ਚਾਹੀਦਾ ਹੈ। ਜੋ ਬਾਪ ਕਹਿਣਗੇ ਸੋ ਕਰਨਗੇ ਜਰੂਰ। ਇੱਕ ਤਾਂ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਅਤੇ ਸਰਵਿਸ ਕਰੋ, ਦੂਜਿਆਂ ਨੂੰ ਰਸਤਾ ਦੱਸੋ। ਦੇਵੀ – ਦੇਵਤਾ ਧਰਮ ਵਾਲੇ ਜੋ ਹੋਣਗੇ ਉਨ੍ਹਾਂ ਨੂੰ ਅਸਰ ਪਵੇਗਾ ਜਰੂਰ। ਅਸੀਂ ਮਹਿਮਾ ਕਰਦੇ ਹੀ ਹਾਂ ਇੱਕ ਬਾਪ ਦੀ। ਬਾਪ ਵਿੱਚ ਗੁਣ ਹਨ ਤਾਂ ਬਾਪ ਹੀ ਆਕੇ ਸਾਨੂੰ ਗੁਣਵਾਨ ਬਣਾਉਂਦੇ ਹਨ। ਬਾਪ ਕਹਿੰਦੇ ਹਨ ਬੱਚੇ, ਬਹੁਤ ਮਿੱਠਾ ਬਣੋ। ਪਿਆਰ ਨਾਲ ਬੈਠ ਸਭ ਨੂੰ ਸਮਝਾਓ। ਭਗਵਾਨੁਵਾਚ ਮਾਮੇਕਮ ਯਾਦ ਕਰੋ ਤਾਂ ਮੈ ਤੁਹਾਨੂੰ ਸ੍ਵਰਗ ਦਾ ਮਾਲਿਕ ਬਣਾਵਾਂਗਾ। ਤੁਹਾਨੂੰ ਹੁਣ ਵਾਪਿਸ ਘਰ ਜਾਣਾ ਹੈ। ਪੁਰਾਣੀ ਦੁਨੀਆਂ ਦਾ ਮਹਾਵਿਨਾਸ਼ ਸਾਹਮਣੇ ਖੜ੍ਹਾ ਹੈ। ਅੱਗੇ ਵੀ ਮਹਾਭਾਰੀ ਮਹਾਭਾਰਤ ਲੜਾਈ ਲੱਗੀ ਸੀ। ਭਗਵਾਨ ਨੇ ਰਾਜਯੋਗ ਸਿਖਾਇਆ ਸੀ। ਹੁਣ ਕਈ ਧਰਮ ਹਨ। ਸਤਿਯੁਗ ਵਿੱਚ ਇੱਕ ਧਰਮ ਸੀ, ਜੋ ਹੁਣ ਪਰਾਏ ਲੋਪ ਹੋ ਗਿਆ ਹੈ। ਹੁਣ ਬਾਪ ਆਕੇ ਕਈ ਧਰਮਾਂ ਦਾ ਵਿਨਾਸ਼ ਕਰ, ਇੱਕ ਧਰਮ ਦੀ ਸਥਾਪਨਾ ਕਰਦੇ ਹਨ। ਬਾਪ ਸਮਝਾਉਂਦੇ ਹਨ ਮੈਂ ਇਹ ਯਗ ਰਚਦਾ ਹਾਂ, ਅਮਰਪੁਰੀ ਜਾਨ ਦੇ ਲਈ ਤੁਹਾਨੂੰ ਅਮਰਕਥਾ ਸੁਣਾਉਂਦਾ ਹਾਂ। ਅਮਰਲੋਕ ਜਾਣਾ ਹੈ ਤਾਂ ਮ੍ਰਿਤੂਲੋਕ ਦਾ ਜਰੂਰ ਵਿਨਾਸ਼ ਹੋਵੇਗਾ। ਬਾਪ ਹੈ ਹੀ ਨਵੀਂ ਦੁਨੀਆਂ ਦਾ ਰਚਤਾ। ਤਾਂ ਬਾਪ ਨੂੰ ਜਰੂਰ ਇੱਥੇ ਹੀ ਆਉਣਾ ਪਵੇ। ਹੁਣ ਤਾਂ ਵਿਨਾਸ਼ ਜਵਾਲਾ ਸਾਹਮਣੇ ਖੜੀ ਹੈ। ਫਿਰ ਸਮਝਣਗੇ ਤਾਂ ਕਹਿਣਗੇ ਤੁਸੀਂ ਸੱਚ ਕਹਿੰਦੇ ਹੋ ਬਰੋਬਰ ਇਹ ਉਹ ਹੀ ਮਹਾਭਾਰਤ ਲੜਾਈ ਹੈ। ਇਹ ਨਾਮੀਗ੍ਰਾਮੀ ਹੈ ਤਾਂ ਜਰੂਰ ਇਸ ਸਮੇਂ ਭਗਵਾਨ ਵੀ ਹੈ। ਭਗਵਾਨ ਕਿਵੇਂ ਆਉਂਦਾ ਹੈ, ਇਹ ਤਾਂ ਤੁਸੀਂ ਦੱਸ ਸਕਦੇ ਹੋ। ਤੁਸੀਂ ਸਭ ਨੂੰ ਦੱਸੋ ਕਿ ਸਾਨੂੰ ਤਾਂ ਡਾਇਰੈਕਟ ਭਗਵਾਨ ਸਮਝਾਉਂਦੇ ਹਨ। ਉਹ ਕਹਿੰਦੇ ਹਨ ਤੁਸੀਂ ਮੈਨੂੰ ਯਾਦ ਕਰੋ। ਸਤਿਯੁਗ ਵਿਚ ਤਾਂ ਸਾਰੇ ਸਤੋਪ੍ਰਧਾਨ ਹਨ, ਹੁਣ ਤਮੋਪ੍ਰਧਾਨ ਹਨ। ਹੁਣ ਫਿਰ ਸਤੋਪ੍ਰਧਾਨ ਬਣੋ ਤਾਂ ਮੁਕਤੀ – ਜੀਵਨਮੁਕਤੀ ਵਿੱਚ ਜਾਓ।

ਬਾਪ ਕਹਿੰਦੇ ਹਨ – ਸਿਰਫ ਮੇਰੀ ਯਾਦ ਨਾਲ ਹੀ ਤੁਸੀਂ ਸਤੋਪ੍ਰਧਾਨ ਬਣ ਸਤੋਪ੍ਰਧਾਨ ਦੁਨੀਆਂ ਦਾ ਮਾਲਿਕ ਬਣ ਜਾਵੋਗੇ। ਅਸੀਂ ਰੂਹਾਨੀ ਪਾਂਡੇ ਹਾਂ, ਯਾਤਰਾ ਕਰਦੇ ਹਾਂ – ਮਨਮਨਾਭਵ ਦੀ। ਬਾਪ ਆਕੇ ਬ੍ਰਾਹਮਣ ਧਰਮ, ਸੂਰਜਵੰਸ਼ੀ ਚੰਦਰਵੰਸ਼ੀ ਧਰਮ ਸਥਾਪਨ ਕਰਦੇ ਹਨ। ਬਾਪ ਕਹਿੰਦੇ ਹਨ – ਮੈਨੂੰ ਯਾਦ ਨਹੀਂ ਕਰਨਗੇ ਤਾਂ ਜਨਮ – ਜਨਮਾਂਤਰ ਦੇ ਪਾਪਾਂ ਦਾ ਬੋਝ ਉਤਰੇਗਾ ਨਹੀਂ। ਇਹ ਵੱਡੇ ਤੇ ਵੱਡਾ ਫੁਰਨਾ ਹੈ। ਕਰਮ ਕਰਦੇ, ਧੰਧਾ ਕਰਦੇ ਮੇਰੇ ਆਸ਼ਿਕ ਮੈਨੂੰ ਮਾਸ਼ੂਕ ਨੂੰ ਯਾਦ ਕਰੋ। ਹਰ ਇੱਕ ਨੂੰ ਆਪਣੀ ਪੂਰੀ ਸੰਭਾਲ ਕਰਨੀ ਹੈ। ਬਾਪ ਨੂੰ ਯਾਦ ਕਰੋ। ਕੋਈ ਪਤਿਤ ਕੰਮ ਨਹੀਂ ਕਰੋ। ਘਰ – ਘਰ ਵਿੱਚ ਬਾਪ ਦਾ ਸੰਦੇਸ਼ ਦਿੰਦੇ ਰਹੋ ਕਿ ਭਾਰਤ ਸ੍ਵਰਗ ਸੀ। ਲਕਸ਼ਮੀ – ਨਾਰਾਇਣ ਦਾ ਰਾਜ ਸੀ। ਹੁਣ ਨਰਕ ਹੈ। ਨਰਕ ਦੇ ਵਿਨਾਸ਼ ਦੇ ਲਈ ਇਹ ਉਹ ਹੀ ਮਹਾਭਾਰਤ ਲੜਾਈ ਹੈ। ਹੁਣ ਦੇਹੀ – ਅਭਿਮਾਨੀ ਬਣੋ। ਬਾਪ ਦਾ ਫਰਮਾਨ ਹੈ – ਮੰਨੋ ਜਾ ਨਾ ਮੰਨੋ। ਅਸੀਂ ਤਾਂ ਆਏ ਹਾਂ ਤੁਹਾਨੂੰ ਸੰਦੇਸ਼ ਸੁਣਾਉਣ। ਬਾਪ ਦਾ ਹੁਕਮ ਹੈ ਸਭਨੂੰ ਸੰਦੇਸ਼ ਸੁਣਾਓ। ਬਾਪ ਤੋਂ ਪੁੱਛਦੇ ਹਨ ਕਿਹੜੀ ਸਰਵਿਸ ਕਰੀਏ, ਬਾਬਾ ਕਹਿੰਦੇ ਹਨ – ਸੰਦੇਸ਼ ਦਿੰਦੇ ਰਹੋ। ਬਾਪ ਨੂੰ ਯਾਦ ਕਰੋ, ਰਾਜਧਾਨੀ ਨੂੰ ਯਾਦ ਕਰੋ। ਅੰਤ ਮਤਿ ਸੋ ਗਤੀ ਹੋ ਜਾਵੇਗੀ। ਮੰਦਿਰਾਂ ਵਿੱਚ ਜਾਓ, ਗੀਤਾ ਪਾਠਸ਼ਾਲਾਵਾਂ ਵਿੱਚ ਜਾਓ। ਅੱਗੇ ਚੱਲਕੇ ਤੁਹਾਨੂੰ ਬਹੁਤ ਮਿਲਦੇ ਰਹਿਣਗੇ। ਤੁਸੀਂ ਉਠਾਉਣਾ ਹੈ ਦੇਵੀ – ਦੇਵਤਾ ਧਰਮ ਵਾਲਿਆਂ ਨੂੰ।

ਬਾਪ ਸਮਝਾਉਂਦੇ ਹਨ ਬਹੁਤ – ਬਹੁਤ ਮਿੱਠੇ ਬਣੋ। ਖਰਾਬ ਚਲਣ ਹੋਵੇਗੀ ਤਾਂ ਪਦਵੀ ਭ੍ਰਿਸ਼ਟ ਹੋ ਜਾਵੇਗੀ। ਕਿਸੇ ਨੂੰ ਦੁੱਖ ਨਾ ਦੋ, ਟਾਈਮ ਬਹੁਤ ਥੋੜਾ ਹੈ। ਬਿਲਵਡ ਬਾਪ ਨੂੰ ਯਾਦ ਕਰੋ, ਜਿਸ ਤੋਂ ਸ੍ਵਰਗ ਦੀ ਰਜਾਈ ਮਿਲਦੀ ਹੈ। ਕਿਸੇ ਦੀ ਮੁਰਲੀ ਨਹੀਂ ਚਲਦੀ ਤਾਂ ਸੀੜੀ ਦੇ ਚਿੱਤਰ ਦੇ ਸਾਹਮਣੇ ਬੈਠ ਸਿਰਫ ਇਹ ਖਿਆਲ ਕਰੋ – ਇਵੇਂ – ਇਵੇਂ ਅਸੀਂ ਜਨਮ ਲੈਂਦੇ ਹਾਂ, ਇਵੇਂ ਚੱਕਰ ਫਿਰਦਾ ਰਹਿੰਦਾ ਹੈ…ਤਾਂ ਖ਼ੁਦ ਹੀ ਵਾਨੀ ਖੁੱਲ ਜਾਵੇਗੀ। ਜੋ ਗੱਲ ਅੰਦਰ ਆਉਂਦੀ ਹੈ, ਉਹ ਬਾਹਰ ਜਰੂਰ ਨਿਕਲਦੀ ਹੈ। ਯਾਦ ਕਰਨ ਨਾਲ ਅਸੀਂ ਪਵਿੱਤਰ ਬਣਾਂਗੇ ਅਤੇ ਨਵੀਂ ਦੁਨੀਆਂ ਵਿੱਚ ਰਾਜ ਕਰਾਂਗੇ। ਸਾਡੀ ਹੁਣ ਚੜ੍ਹਦੀ ਕਲਾ ਹੈ। ਤਾਂ ਅੰਦਰ ਖੁਸ਼ੀ ਹੋਣੀ ਚਾਹੀਦੀ ਹੈ। ਅਸੀਂ ਮੁਕਤੀਧਾਮ ਵਿੱਚ ਜਾਕੇ ਫਿਰ ਜੀਵਨਮੁਕਤੀ ਵਿੱਚ ਆਵਾਂਗੇ। ਬੜੀ ਜਬਰਦਸਤ ਕਮਾਈ ਹੈ। ਧੰਧਾਧੋਰੀ ਭਾਵੇਂ ਕਰੋ – ਸਿਰਫ ਬੁੱਧੀ ਤੋਂ ਯਾਦ ਕਰੋ। ਯਾਦ ਦੀ ਆਦਤ ਪੈ ਜਾਣੀ ਚਾਹੀਦੀ ਹੈ। ਸਵਦਰਸ਼ਨ ਚੱਕ੍ਰਧਾਰੀ ਬਣਨਾ ਹੈ। ਚਲਣ ਖਰਾਬ ਹੋਵੇਗੀ ਤਾਂ ਫਿਰ ਧਾਰਨਾ ਨਹੀਂ ਹੋਵੇਗੀ। ਕਿਸੇ ਨੂੰ ਸਮਝਾ ਨਹੀਂ ਸਕੋਂਗੇ। ਕਦਮ ਅੱਗੇ ਵਧਾਉਣ ਦਾ ਪੁਰਸ਼ਾਰਥ ਕਰਨਾ ਚਾਹੀਦਾ ਹੈ। ਪਿੱਛੇ ਨਹੀਂ ਆਉਣਾ ਚਾਹੀਦਾ। ਪ੍ਰਦਰਸ਼ਨੀ ਵਿੱਚ ਸਰਵਿਸ ਕਰਨ ਨਾਲ ਬਹੁਤ ਖੁਸ਼ੀ ਹੋਵੇਗੀ। ਸਿਰਫ ਦੱਸਣਾ ਹੈ ਕਿ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ। ਦੇਹਧਾਰੀਆਂ ਨੂੰ ਯਾਦ ਕਰਨ ਨਾਲ ਵਿਕਰਮ ਬਣਨਗੇ। ਵਰਸਾ ਦੇਣ ਵਾਲਾ ਮੈਂ ਹਾਂ। ਮੈਂ ਸਭ ਦਾ ਬਾਪ ਹਾਂ। ਮੈਂ ਹੀ ਆਕੇ ਤੁਹਾਨੂੰ ਮੁਕਤੀ – ਜੀਵਨਮੁਕਤੀ ਵਿੱਚ ਲੈ ਜਾਂਦਾ ਹਾਂ। ਪ੍ਰਦਰਸ਼ਨੀ ਮੇਲੇ ਵਿੱਚ ਸਰਵਿਸ ਕਰਨ ਦਾ ਬਹੁਤ ਸ਼ੋਂਕ ਹੋਣਾ ਚਾਹੀਦਾ ਹੈ। ਸਰਿਵਸ ਵਿਚ ਅਟੈਂਸ਼ਨ ਦੇਣਾ ਚਾਹੀਦਾ ਹੈ। ਆਪ ਹੀ ਬੱਚਿਆਂ ਨੂੰ ਖਿਆਲ ਆਉਣੇ ਚਾਹੀਦੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਇੱਕ ਬਾਪ ਵਿਚ ਹੀ ਪੂਰਾ ਲਵ ਰੱਖਣਾ ਹੈ। ਸਭ ਨੂੰ ਸੱਚਾ ਰਸਤਾ ਦੱਸਣਾ ਹੈ। ਧੰਧਾ ਆਦਿ ਕਰਦੇ ਆਪਣੀ ਪੂਰੀ ਸੰਭਾਲ ਕਰਨੀ ਹੈ। ਇੱਕ ਦੀ ਯਾਦ ਵਿੱਚ ਰਹਿਣਾ ਹੈ।

2. ਸਰਵਿਸ ਕਰਨ ਦਾ ਬਹੁਤ – ਬਹੁਤ ਸ਼ੋਂਕ ਰੱਖਣਾ ਹੈ। ਆਪਣੀ ਚਲਣ ਨੂੰ ਸੁਧਾਰਨਾ ਹੈ, ਸਵਦਰਸ਼ਨ ਚੱਕਰਧਾਰੀ ਬਣਨਾ ਹੈ।

ਵਰਦਾਨ:-

ਕੋਈ ਵੀ ਕੰਮ ਕਰਦੇ ਇਹ ਹੀ ਸਮ੍ਰਿਤੀ ਰਹੇ ਕਿ ਇਸ ਕੰਮ ਦੇ ਨਿਮਿਤ ਬਣਾਉਣ ਵਾਲਾ ਬੈਕਬੋਨ ਕੌਣ ਹੈ। ਬਿਨਾ ਬੈਕਬੋਨ ਦੇ ਕੋਈ ਵੀ ਕਰਮ ਵਿੱਚ ਸਫਲਤਾ ਨਹੀਂ ਮਿਲ ਸਕਦੀ, ਇਸਲਈ ਕੋਈ ਵੀ ਕੰਮ ਕਰਦੇ ਸਿਰਫ ਇਹ ਸੋਚੋ ਮੈਂ ਨਿਮਿਤ ਹਾਂ, ਕਰਾਉਣ ਵਾਲਾ ਆਪ ਸਰਵ ਸਮਰਥ ਬਾਪ ਹੈ। ਇਹ ਸਮ੍ਰਿਤੀ ਵਿੱਚ ਰੱਖ ਕਰਮ ਕਰੋ ਤਾਂ ਸਹਿਜ ਯੋਗ ਦੀ ਅਨੁਭੂਤੀ ਹੁੰਦੀ ਰਹੇਗੀ। ਫਿਰ ਇਹ ਸਹਿਜਯੋਗ ਉੱਥੇ ਸਹਿਜ ਰਾਜ ਕਰਾਏਗਾ। ਇੱਥੇ ਦੇ ਸੰਸਕਾਰ ਉੱਥੇ ਲੈ ਜਾਣਗੇ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top