17 November 2021 PUNJABI Murli Today | Brahma Kumaris

Read and Listen today’s Gyan Murli in Punjabi 

November 17, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਤੁਹਾਨੂੰ ਸਾਈਲੈਂਸ ਵਿੱਚ ਰਹਿ ਕੇ ਇੱਕ ਬਾਪ ਨੂੰ ਯਾਦ ਕਰਨਾ ਹੈ ਇਸ ਵਿੱਚ ਘੰਟੇ ਆਦਿ ਵਜਾਉਣ ਦੀ ਲੋੜ ਨਹੀਂ ਹੈ।"

ਪ੍ਰਸ਼ਨ: -

ਕਿਹੜੀ ਗੱਲ ਵਿੱਚ ਬਾਪ ਸਮਾਣ ਬਣੋ ਤਾਂ ਸਾਰੇ ਕੰਮ ਸਿੱਧ ਹੋ ਜਾਣਗੇ?

ਉੱਤਰ:-

ਜਿਵੇੰ ਬਾਪ ਪਿਆਰ ਦਾ ਸਾਗਰ ਹੈ ਉਵੇਂ ਬਹੁਤ – ਬਹੁਤ ਪਿਆਰੇ ਬਣੋ। ਕ੍ਰੋਧ ਨਾਲ ਕੰਮ ਵਿਗੜਦਾ ਹੈ, ਬਣਦਾ ਨਹੀਂ ਇਸਲਈ ਅੱਖ ਵਿਖਾਉਣਾ, ਜੋਰ ਨਾਲ ਬੋਲਣਾ, ਗਰਮ ਹੋਣਾ, ਇਸਦੀ ਲੋੜ ਨਹੀਂ ਹੈ। ਸ਼ਾਂਤ ਰਹਿਣਾ ਬਹੁਤ – ਬਹੁਤ ਚੰਗਾ ਹੈ। ਪਿਆਰ ਨਾਲ ਬਹੁਤ ਕੰਮ ਸਿੱਧ ਹੋ ਸਕਦੇ ਹਨ।

ਗੀਤ:-

ਤੁਮੀਂ ਹੋ ਮਾਤਾ – ਪਿਤਾ..

ਓਮ ਸ਼ਾਂਤੀ ਇਹ ਮਹਿਮਾ ਹੈ ਇੱਕ ਦੀ। ਪਰ ਭਗਤੀਮਾਰਗ ਵਿੱਚ ਸਿਰ੍ਫ ਇੱਕ ਦੀ ਮਹਿਮਾ ਗਾਉਣ ਨਾਲ ਭਗਤੀ ਦਾ ਸ਼ੋ ਨਹੀਂ ਹੁੰਦਾ ਇਸਲਈ ਭਗਤੀ ਵਿੱਚ ਬਹੁਤਿਆਂ ਦੀ ਮਹਿਮਾ ਗਾਉਂਦੇ ਹਨ। ਉੱਥੇ ਆਵਾਜ਼ ਵੀ ਬਹੁਤ ਹੁੰਦਾ ਹੈ। ਘੰਟਾ – ਘੜਿਆਲ, ਗੀਤ – ਭਜਨ, ਰੋਣਾ – ਪਿੱਟਣਾ ਕਿੰਨਾ ਭਗਤੀਮਾਰਗ ਵਿੱਚ ਚਲਦਾ ਹੈ। ਕਿਸਮ – ਕਿਸਮ ਦੇ ਆਵਾਜ਼ ਮੰਤਰ – ਜੰਤਰ, ਸਤੁਤੀ ਆਦਿ ਹੁੰਦੀ ਹੈ ਅਤੇ ਗਿਆਨ ਮਾਰਗ ਵਿੱਚ ਹੈ ਸਾਈਲੈਂਸ। ਸਿਰ੍ਫ ਇਸ਼ਾਰਾ ਦਿੱਤਾ ਜਾਂਦਾ ਹੈ, ਆਵਾਜ਼ ਕੁਝ ਨਹੀਂ। ਭਗਤੀ ਵਿੱਚ ਕਿੰਨੀ ਧੂਮਧਾਮ ਹੈ। ਸਭ ਤੋਂ ਜਿਆਦਾ ਘੰਟੇ ਵੱਜਦੇ ਹਨ ਸ਼ਿਵ ਦੇ ਮੰਦਿਰ ਵਿੱਚ, ਇਧਰ – ਉਧਰ ਵੇਖੋ ਘੰਟੇ ਹੀ ਘੰਟੇ ਹਨ। ਕਿਸੇ ਨੂੰ ਨੀਂਦ ਤੋਂ ਜਗਾਉਣ ਲਈ ਕੋਈ ਘੰਟੇ ਨਹੀਂ ਵਜਾਏ ਜਾਂਦੇ ਹਨ। ਸ਼ਿਵਬਾਬਾ ਨੇ ਆਕੇ ਮਨੁੱਖਾਂ ਨੂੰ ਕੁੰਭਕਰਨ ਦੀ ਅਗਿਆਨ ਨੀਂਦ ਤੋਂ ਜਗਾਇਆ ਹੈ, ਪਰ ਘੰਟੇ ਨਹੀਂ ਵਜਾਉਂਦੇ। ਬਿਲਕੁਲ ਸ਼ਾਂਤੀ ਨਾਲ ਦੋ ਅੱਖਰਾਂ ਵਿੱਚ ਹੀ ਸਮਝਾਉਂਦੇ ਹਨ। ਬੁੱਧੀਵਾਨ ਜੋ ਹੁੰਦੇ ਹਨ ਉਹ ਦੋ ਅੱਖਰਾਂ ਵਿੱਚ ਹੀ ਸਮਝ ਜਾਂਦੇ ਹਨ। ਬਾਪ ਕਹਿੰਦੇ ਹਨ ਬੱਚੇ – ਮੈਨੂੰ ਯਾਦ ਕਰੋ। ਤੁਸੀਂ ਹੀ ਮੈਨੂੰ ਬੁਲਾਇਆ ਹੈ ਹੇ ਪਤਿਤ – ਪਾਵਨ ਆਓ। ਹੁਣ ਮੈਂ ਆਇਆ ਹਾਂ ਤੁਹਾਨੂੰ ਰਾਹ ਦੱਸਦਾ ਹਾਂ। ਕੀ ਹੁਣ ਤੱਕ ਤੁਹਾਨੂੰ ਪਤਿਤ ਬਣਕੇ ਇਸ ਦੁਨੀਆਂ ਵਿੱਚ ਹੀ ਰਹਿਣਾ ਹੈ! ਤੁਸੀਂ ਤਾਂ ਪਾਵਨ ਦੁਨੀਆਂ ਵਿੱਚ ਰਹਿਣਾ ਚਾਹੁੰਦੇ ਹੋ ਨਾ। ਪਾਵਨ ਦੁਨੀਆਂ ਸਵਰਗ ਨੂੰ ਕਿਹਾ ਜਾਂਦਾ ਹੈ। ਕਹਿੰਦੇ ਹੀ ਹਨ ਪਤਿਤ – ਪਾਵਨ, ਤਾਂ ਸਮਝਣਾ ਚਾਹੀਦਾ ਹੈ ਕਿ ਪਤਿਤ ਪਾਵਨ ਕੀ ਆਕੇ ਕਰੇਗਾ? ਜਰੂਰ ਨਰਕ ਤੋਂ ਸਵਰਗ ਵਿੱਚ ਲੈ ਜਾਵੇਗਾ। ਬਿਨਾਂ ਸਮਝੇ ਇਵੇਂ ਹੀ ਬੁਲਾਉਂਦੇ ਰਹਿੰਦੇ ਹਨ, ਤਾਲੀਆਂ ਵਜਾਉਂਦੇ ਰਹਿੰਦੇ ਹਨ। ਪ੍ਰੰਤੂ ਇਹ ਨਹੀਂ ਜਾਣਦੇ ਕਿ ਬਾਪ ਆਵੇਗਾ ਤਾਂ ਕੀ ਆਕੇ ਕਰੇਗਾ? ਅਸਲ ਵਿੱਚ ਇਹ ਯੂਨੀਵਰਸਿਟੀ ਵੀ ਹੈ ਮਨੁੱਖ ਤੋਂ ਦੇਵਤਾ ਬਣਨ ਦੀ। ਤਾਂ ਗਾਉਂਦੇ ਹਨ ਮਨੁੱਖ ਤੋਂ ਦੇਵਤਾ ਕੀਤੇ… ਇਸ ਵਿੱਚ ਸ਼ਾਸਤਰ ਆਦਿ ਕੁਝ ਵੀ ਪੜ੍ਹਨਾ ਨਹੀਂ ਹੈ। ਭਗਤੀਮਾਰਗ ਵਿੱਚ ਬਹੁਤ ਸ਼ਾਸ਼ਤਰ ਆਦਿ ਪੜ੍ਹਦੇ ਹਨ, ਢੇਰ ਲੈਕਚਰ ਆਦਿ ਹੁੰਦੇ ਹਨ। ਮਹੀਨਾ – ਮਹੀਨਾ ਮੰਡਪ ਬਣਾਕੇ ਬੈਠ ਆਵਾਜ਼ ਕਰਦੇ ਹਨ। ਇੱਥੇ ਕਿੰਨਾਂ ਸ਼ਾਂਤੀ ਨਾਲ ਬੈਠ ਬਾਪ ਸਮਝਾਉਂਦੇ ਹਨ। ਦੇਖੋ, ਤੁਹਾਨੂੰ ਬਾਬਾ ਆਕੇ ਪਾਵਨ ਬਣਾਏ, ਪਾਵਨ ਦੁਨੀਆਂ ਦਾ ਮਾਲਿਕ ਬਨਾਉਂਦੇ ਹਨ। ਪੜ੍ਹਾਈ ਵੀ ਕਿੰਨੀ ਸਹਿਜ ਹੈ। ਤੁਸੀਂ ਪਹਿਲਾਂ – ਪਹਿਲਾਂ ਪਾਵਨ ਸੀ, ਗੋਲਡਨ ਏਜ਼ ਵਿੱਚ ਸੀ। ਫਿਰ 84 ਜਨਮ ਲੈਂਦੇ – ਲੈਂਦੇ ਆਇਰਨ ਏਜ਼ ਵਿੱਚ ਤਮੋਪ੍ਰਧਾਨ ਬਣ ਗਏ ਹੋ। ਹੁਣ ਤੁਸੀਂ ਸਤੋਪ੍ਰਧਾਨ ਬਣਨਾ ਹੈ ਇਸਲਈ ਮੈਨੂੰ ਯਾਦ ਕਰੋ। ਸੋ ਵੀ ਅਜਪਾ। ਜਿਵੇੰ ਕੰਨਿਆ ਦੀ ਜਦੋਂ ਸ਼ਾਦੀ ਹੁੰਦੀ ਹੈ ਤਾਂ ਕੀ ਜਾਪ ਕਰਦੀ ਹੈ? ਯਾਦ ਵਿੱਚ ਰਹਿੰਦੀ ਹੈ। ਤੁਸੀਂ ਵੀ ਸਭ ਪਤਨੀਆਂ ਹੋ, ਇਹ ਸ਼ਿਵਬਾਬਾ ਪਤੀਆਂ ਦਾ ਪਤੀ ਹੈ। ਤੁਹਾਡੀ ਸਗਾਈ ਹੋਈ ਹੈ ਪਰਮਾਤਮਾ ਦੇ ਨਾਲ। ਸਗਾਈ ਜਦੋਂ ਹੋ ਗਈ ਤਾਂ ਬਸ ਯਾਦ ਬੁੱਧੀ ਵਿੱਚ ਬੈਠ ਗਈ। ਖ਼ਾਤਰੀ ਹੋ ਗਈ ਕਿ ਅਸੀਂ ਸਗਾਈ ਕਰ ਲਈ। ਫਿਰ ਇੱਕ ਦੂਜੇ ਨੂੰ ਯਾਦ ਕਰਦੇ ਰਹਿੰਦੇ ਹਨ। ਤੁਹਾਨੂੰ ਵੀ ਬਾਪ ਕਹਿੰਦੇ ਹਨ ਨਿਸ਼ਚੇਬੁੱਧੀ ਹੋ ਗਏ ਕਿ ਅਸੀਂ ਇੱਕ ਬਾਪ ਦੇ ਬੱਚੇ ਆਪਸ ਵਿੱਚ ਭਾਈ – ਭਾਈ ਹਾਂ। ਭਾਈਆਂ ਨੂੰ ਵਰਸਾ ਮਿਲਦਾ ਹੈ – ਇੱਕ ਬਾਪ ਤੋਂ, ਇਸਲਈ ਇੱਕ ਬਾਪ ਨੂੰ ਪੁਕਾਰਦੇ ਹਨ। ਭਾਵੇਂ ਮਨੁੱਖ ਸ਼ਰੀਰ ਵਿੱਚ ਆਕੇ ਭਾਈ – ਭੈਣ ਬਣ ਜਾਂਦੇ ਹਨ। ਪ੍ਰੰਤੂ ਪੁਕਾਰਦੀ ਆਤਮਾ ਹੈ ਨਾ। ਭਾਈ – ਭਾਈ ਪੁਕਾਰਦੇ ਹਨ ਹੇ ਪਤਿਤ- ਪਾਵਨ ਬਾਬਾ ਆਵੋ। ਬਾਬਾ ਕਹਿੰਦੇ ਹਨ – ਮੈਨੂੰ ਯਾਦ ਕਰੋ ਤਾਂ ਤਮੋਪ੍ਰਧਾਨ ਤੋੰ ਸਤੋਪ੍ਰਧਾਨ ਬਣ ਜਾਵੋਗੇ। ਪਾਵਨ ਨੂੰ ਸਤੋਪ੍ਰਧਾਨ, ਪਤਿਤ ਨੂੰ ਤਮੋਪ੍ਰਧਾਨ ਕਿਹਾ ਜਾਂਦਾ ਹੈ। ਇਹ ਗੱਲਾਂ ਬਾਬਾ ਸੰਗਮ ਤੇ ਹੀ ਸਮਝਾਉਂਦੇ ਹਨ। ਇਹ ਹੈ ਗੀਤਾ ਪਾਠਸ਼ਾਲਾ। ਇਸ ਪਾਠਸ਼ਾਲਾ ਵਿੱਚ ਬਾਪ ਆਕੇ ਰਾਜਯੋਗ ਸਿਖਾਉਂਦੇ ਹਨ, ਨਰ ਤੋਂ ਨਾਰਾਇਣ ਬਨਾਉਂਦੇ ਹਨ। ਉੱਥੇ ਟੀਚਰ ਤੇ ਸਾਹਮਣੇ ਬੈਠ ਪੜ੍ਹਾਉਂਦੇ ਹਨ, ਵਿਖਾਈ ਪੈਂਦਾ ਹੈ। ਇਹ ਹੈ ਗੁਪਤ। ਤਾਂ ਇਸ ਟੀਚਰ ਨੂੰ ਵੀ ਬੁਧੀਯੋਗ ਨਾਲ ਸਮਝਣਾ ਪੈਂਦਾ ਹੈ। ਉਹ ਨਿਰਾਕਾਰ ਪਤਿਤ – ਪਾਵਨ ਬਾਪ ਹੈ। ਉਹ ਹੀ ਸਮ੍ਰਿਤੀ ਦਵਾਉਂਦੇ ਹਨ ਕਿ ਕਲਪ ਪਹਿਲਾਂ ਵੀ ਮੈਂ ਤੁਹਾਨੂੰ ਰਾਜਯੋਗ ਸਿਖਾਇਆ ਸੀ। ਤਾਂ ਕਿਹਾ ਜਾਂਦਾ ਹੈ ਮਨਮਨਾਭਵ, ਪਵਿੱਤਰ ਬਣੋ ਤਾਂ ਇਹ ਲਕਸ਼ਮੀ – ਨਾਰਾਇਣ ਬਣ ਜਾਵੋਗੇ। ਇਸ ਵਿੱਚ ਘੰਟਾ, ਘੜਿਆਲ ਆਦਿ ਵਜਾਉਣ ਦੀ ਲੋੜ ਹੀ ਨਹੀਂ। ਬਾਪ ਖੁਦ ਆਕੇ ਜਗਾਉਂਦੇ ਹਨ। ਮਨਮਨਾਭਵ ਦਾ ਅਰਥ ਹੈ ਸਾਈਲੈਂਸ। ਆਪਣੇ ਨੂੰ ਆਤਮਾ ਨਿਸ਼ਚੇ ਕਰੋ। ਬਸ! ਹੁਣ ਸਾਨੂੰ ਆਪਣੇ ਘਰ ਜਾਣਾ ਹੈ। ਬਾਪ ਨੂੰ ਹੀ ਸਭ ਕਹਿੰਦੇ ਹਨ ਕਿ ਸਾਨੂੰ ਦੁਖ ਤੋਂ ਛੁੱਡਾ ਕੇ ਮੁਕਤ ਕਰੋ। ਸੰਨਿਆਸੀ ਲੋਕੀ ਸਿਰ੍ਫ ਬ੍ਰਹਮ ਨੂੰ ਯਾਦ ਕਰਦੇ ਹਨ। ਹੁਣ ਬ੍ਰਹਮ ਤਤ੍ਵ ਤੇ ਘਰ ਹੈ। ਉਹ ਘਰ ਨੂੰ ਯਾਦ ਕਰਨਗੇ, ਇੱਥੇ ਬਾਪ ਨੂੰ ਯਾਦ ਕਰਨਾ ਹੈ। ਸਿਰ੍ਫ ਘਰ ਨੂੰ ਯਾਦ ਕਰੋਗੇ ਤਾਂ ਜਿਵੇੰ ਸੰਨਿਆਸੀ ਹੋ ਜਾਵੋਗੇ। ਬ੍ਰਹਮ ਤਾਂ ਭਗਵਾਨ ਹੈ ਨਹੀਂ।

ਬਾਪ ਬੈਠ ਸਮਝਾਉਂਦੇ ਹਨ – ਮੈਨੂੰ ਯਾਦ ਕਰੋ ਤਾਂ ਤੁਸੀਂ ਨਿਰਵਾਨਧਾਮ ਵਿੱਚ ਚਲੇ ਜਾਵੋਗੇ। ਫਿਰ ਉੱਥੋਂ ਆਵੋਗੇ ਸਵਰਗ ਵਿੱਚ। ਇੱਥੋਂ ਮੈਂ ਤੁਹਾਨੂੰ ਬੱਚਿਆਂ ਨੂੰ ਨਾਲ ਲੈ ਜਾਵਾਂਗਾ। ਤੁਹਾਨੂੰ ਪਤਾ ਹੈ ਟਿੱਡੀਆਂ ਦਾ ਝੁੰਡ ਕਿੰਨਾਂ ਵੱਡਾ ਹੁੰਦਾ ਹੈ। ਸਭ ਦੀ ਯੂਨਟੀ ਹੁੰਦੀ ਹੈ। ਪਹਿਲਾਂ ਅੱਗੇ ਵਾਲਾ ਬੈਠਿਆ ਤਾਂ ਸਭ ਬੈਠ ਜਾਣਗੇ। ਮਧੂਮੱਖੀਆਂ ਵੀ ਅਜਿਹੀਆਂ ਹੁੰਦੀਆਂ ਹਨ। ਰਾਣੀ ਨੇ ਘਰ ਛੱਡਿਆ ਤਾਂ ਸਭ ਭੱਜਕੇ ਉਸਦੇ ਪਿਛਾੜੀ। ਉਹ ਜਿਵੇੰ ਉਨ੍ਹਾਂ ਦਾ ਸਾਜਨ ਹੋਇਆ। ਉਨ੍ਹਾਂ ਵਿੱਚ ਫਿਰ ਸਜਨੀ ਹੀ ਰਾਜ ਕਰਦੀ ਹੈ ਹਮਜਿਨਸ ਤੇ। ਸ਼ਾਸਤਰਾਂ ਵਿੱਚ ਵੀ ਹੈ ਆਤਮਾਵਾਂ ਸਭ ਮੱਛਰਾਂ ਸਦ੍ਰਿਸ਼ ਭੱਜਦੀਆਂ ਹਨ। ਅਣਗਿਣਤ ਆਤਮਾਵਾਂ ਹਨ। ਉਹ ਮੱਖੀਆਂ ਹਰ ਸੀਜ਼ਨ ਵਿੱਚ ਆਪਣੀ ਰਾਣੀ ਦੇ ਪਿਛੇ ਭੱਜਦੀਆਂਆਂ ਹਨ। ਤੁਹਾਨੂੰ ਤਾਂ ਇੱਕ ਵਾਰ ਭਜਨਾ ਹੈ। ਹੁਣ ਸਭ ਆਤਮਾਵਾਂ ਨੂੰ ਜਾਣਾ ਹੈ ਮੂਲਵਤਨ। ਤੁਹਾਡਾ ਆਵਾਜ਼ ਕੁਝ ਵੀ ਨਹੀਂ ਇਸਲਈ ਬਾਬਾ ਮਿਸਾਲ ਦਿੰਦੇ ਹਨ। ਸਰਸੋਂ ਦੇ ਦਾਣੇ ਮਿਸਲ ਪੀਸਦੇ ਹਨ। ਬਾਬਾ ਵੀ ਬਿੰਦੀ, ਸਰਸੋਂ ਦੇ ਦਾਣੇ ਮਿਸਲ ਹਨ। ਖਸ – ਖਸ ਦਾ ਦਾਣਾ ਵੀ ਛੋਟਾ ਹੁੰਦਾ ਹੈ। ਪਰਮਾਤਮਾ ਵੀ ਬਿੰਦੀ ਹੈ। ਉਨ੍ਹਾਂ ਨੂੰ ਵੇਖਿਆ ਵੀ ਨਹੀਂ ਜਾਂਦਾ – ਦਿਵਯ ਦ੍ਰਿਸ਼ਟੀ ਬਿਨਾ। ਬਿਲਕੁਲ ਛੋਟਾ ਸਟਾਰ ਮਿਸਲ ਹੈ। ਗੀਤਾ ਵਿੱਚ ਵਿਖਾਇਆ ਹੈ ਅਖੰਡ ਜਯੋਤੀ ਦਾ ਸਾਕਸ਼ਾਤਕਾਰ ਹੋਇਆ, ਤਾਂ ਇੱਥੇ ਵੀ ਜਦੋਂ ਅਖੰਡ ਜਯੋਤੀ ਦਾ ਸਾਕਸ਼ਾਤਕਾਰ ਹੋਵੇ ਉਦੋਂ ਸਮਝਣਗੇ ਸਾਕਸ਼ਾਤਕਾਰ ਹੋਇਆ। ਜੇਕਰ ਬਿੰਦੀ ਦਾ ਹੋਇਆ ਤਾਂ ਸਮਝਣਗੇ ਇਹ ਪਰਮਾਤਮਾ ਥੋੜੀ ਹੈ। ਗੀਤਾ ਵਿੱਚ ਤਾਂ ਲਿਖਿਆ ਹੋਇਆ ਹੈ – ਅਰਜੁਨ ਨੂੰ ਬਹੁਤ ਤੇਜੋਮਯ ਸਾਕਸ਼ਾਤਕਾਰ ਹੋਇਆ। ਭਗਤੀ ਦੀਆਂ ਗੱਲਾਂ ਬੁੱਧੀ ਵਿੱਚ ਬੈਠੀਆਂ ਹੋਈਆਂ ਹਨ। ਭਗਤੀ ਮਾਰਗ ਅਤੇ ਗਿਆਨ ਮਾਰਗ ਵਿੱਚ ਰਾਤ ਦਿਨ ਦਾ ਫਰਕ ਹੈ। ਤੁਸੀਂ ਜਾਣਦੇ ਹੋ ਅਸੀਂ 63 ਜਨਮ ਸ਼ਰੀਰ ਦਵਾਰਾ ਕਿੰਨਾ ਡਾਂਸ ਕਰਦੇ ਹਾਂ। 63 ਜਨਮ ਕਿੰਨਾ ਭਗਤੀ ਮਾਰਗ ਦਾ ਹੰਗਾਮਾ ਵੇਖਦੇ ਹਾਂ। ਉਨ੍ਹਾਂ ਵਿੱਚ ਵੀ ਪਹਿਲੇ ਜਦੋਂ ਸਤੋਪ੍ਰਧਾਨ ਭਗਤੀ ਸੀ ਤਾਂ ਇੱਕ ਸ਼ਿਵਬਾਬਾ ਦੀ ਭਗਤੀ ਕਰਦੇ ਸਨ। ਫਿਰ ਇਹ ਗੰਗਾ ਸਨਾਨ ਆਦਿ ਬਾਦ ਵਿੱਚ ਸ਼ੁਰੂ ਹੁੰਦੇ ਹਨ। ਪਹਿਲੇ ਅਵਿੱਭਚਾਰੀ ਭਗਤੀ ਹੁੰਦੀ ਹੈ ਫਿਰ ਵ੍ਰਿਧੀ ਨੂੰ ਪਾਉਂਦੇ ਹਨ। ਇੱਥੇ ਤਾਂ ਇਕਦਮ ਸਾਈਲੈਂਸ ਲੱਗੀ ਪਈ ਹੈ। ਬਗੈਰ ਕੌੜੀ ਤੁਸੀਂ ਵਿਸ਼ਵ ਦੇ ਮਾਲਿਕ ਬਣਦੇ ਹੋ। ਮੰਮਾ ਬਗੈਰ ਕੌਡੀ ਆਈ ਅਤੇ ਵਿਸ਼ਵ ਮਹਾਰਾਣੀ ਬਣ ਗਈ। ਇਹ ਸਾਧਾਰਨ ਸੀ। ਇਕਦਮ ਗਰੀਬ ਘਰ ਦੇ ਬਿਨਾ ਕੌਡੀ ਖਰਚੇ ਵੇਖੋ ਕੀ ਬਣਦੇ ਹਨ। ਮੰਮਾਾ ਫਿਰ ਸਰਵਿਸ ਬਹੁਤ ਕਰਦੀ ਸੀ। ਜਾਕੇ ਹੋਰਾਂ ਨੂੰ ਸਮਝਾਉਂਦੀ ਸੀ ਕਿ ਬਾਬਾ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋਣਗੇ ਅਤੇ ਤੁਸੀਂ ਸਤੋਪ੍ਰਧਾਨ ਬਣ ਜਾਵੋਗੇ। ਇਸ ਵਿੱਚ ਖਰਚੇ ਦੀ ਤਾਂ ਕੋਈ ਗੱਲ ਹੀ ਨਹੀਂ। ਜੇਕਰ ਕੋਈ ਥੋੜਾ ਖਰਚਾ ਵੀ ਕਰਦੇ ਹਨ ਤਾਂ ਆਪਣੇ ਲਈ। ਜਿਵੇਂ ਖੇਤੀ ਵਿੱਚ ਦੋ ਮੁੱਠੀ ਅਨਾਜ ਦੀ ਪਾਉਣ ਨਾਲ ਕਿੰਨਾ ਢੇਰ ਅਨਾਜ ਨਿਕਲਦਾ ਹੈ। ਖੇਤੀ ਵੱਡੀ ਹੋ ਜਾਂਦੀ ਹੈ। ਇਹ ਵੀ 21 ਜਨਮਾਂ ਦੇ ਲਈ ਤੁਹਾਡੀ ਕਿੰਨੀ ਆਮਦਨੀ ਹੁੰਦੀ ਹੈ। ਮਨੁੱਖ ਤੋਂ ਦੇਵਤਾ ਬਣਨਾ ਕਿੰਨਾ ਸਹਿਜ ਹੈ। ਇੱਕ ਸੈਕਿੰਡ ਦੀ ਗੱਲ ਹੈ। ਬੈਠੇ ਵੀ ਕਿਵੇਂ ਸਾਧਾਰਨ ਹਨ। ਜੇਕਰ ਕੋਈ ਬੈਠ ਨਹੀਂ ਸਕਦਾ ਹੈ ਤਾਂ ਬਾਬਾ ਕਹਿੰਦੇ ਹਨ ਸੌ ਕਰਕੇ ਵੀ (ਲੇਟ ਕਰਕੇ) ਮੁਰਲੀ ਸੁਣੋ। ਇਹ ਹੈ ਧਾਰਨਾ ਦੀ ਗੱਲ। ਅੰਦਰ ਵਿੱਚ ਬਾਬਾ ਅਤੇ ਚੱਕਰ ਨੂੰ ਯਾਦ ਕਰਦੇ ਰਹੋ। ਯਾਦ ਕਰਦੇ – ਕਰਦੇ ਹੀ ਸ਼ਰੀਰ ਛੱਡਣਾ ਹੈ। ਬਾਕੀ ਮੁੱਖ ਵਿੱਚ ਗੰਗਾ ਜਲ ਪਾਉਣ ਦੀ ਕੋਈ ਗੱਲ ਨਹੀਂ ਹੈ। ਗੁਰੂ ਗੋਸਾਈ ਤਾਂ ਬਹੁਤ ਡਰ ਦਿੰਦੇ ਹਨ ਕਿ ਤੁਸੀਂ ਇਹ ਨਿਯਮ ਤੋੜੋਗੇ, ਭਗਤੀ ਨਹੀਂ ਕਰੋਂਗੇ ਤਾਂ ਇਹ ਹੋਵੇਗਾ। ਸਮਝੋ ਕੋਈ ਦੀ ਲੱਤ ਟੁੱਟ ਪੈਂਦੀ ਹੈ ਜਾਂ ਨੁਕਸਾਨ ਹੋਇਆ ਤਾਂ ਕਹਿਣਗੇ ਤੁਸੀਂ ਭਗਤੀ ਛੱਡੀ ਹੈ ਤਾਂ ਇਹ ਨਤੀਜਾ ਨਿਕਲਿਆ, ਤਾਂ ਡਰ ਜਾਂਦੇ ਹਨ। ਇੱਥੇ ਤਾਂ ਕੁਝ ਵੀ ਕਰਨਾ ਨਹੀਂ ਹੈ। ਬਾਬਾ ਦੀ ਯਾਦ ਦਿਲਾਉਣੀ ਹੈ, ਚੱਕਰ ਦਾ ਰਾਜ ਸਮਝਾਉਣਾ ਹੈ। ਹੁਣ ਕਲਯੁਗ ਦੇ ਬਾਦ ਸਤਿਯੁਗ ਆਉਣਾ ਹੈ, ਵਿਨਾਸ਼ ਹੋਣਾ ਹੈ ਜਰੂਰ, ਇਸਲਈ ਇਹ ਮਹਾਭਾਰੀ ਲੜਾਈ ਖੜੀ ਹੈ। ਭਗਵਾਨ ਆਕੇ ਰਾਜਯੋਗ ਸਿਖਾਏ ਨਰ ਤੋਂ ਨਾਰਾਇਣ ਬਣਾਉਂਦੇ ਹਨ। ਇਹ ਰਾਜਯੋਗ ਹੈ, ਪ੍ਰਜਾ ਯੋਗ ਨਹੀਂ। ਸ਼ੁਭ ਬੋਲਣਾ ਚਾਹੀਦਾ ਹੈ। ਬੱਚਿਆਂ ਨੂੰ ਬਹੁਤ ਮਿੱਠਾ ਬਣਨਾ ਹੈ। ਬਾਬਾ ਮਿੱਠਾ ਹੈ ਨਾ। ਗੁੱਸਾ ਆਦਿ ਸਭ ਦਾਨ ਵਿੱਚ ਲੈ ਲੈਂਦੇ ਹਨ। ਬਾਪ ਕਹਿੰਦੇ ਹਨ – ਮੈਂ ਪਿਆਰ ਦਾ ਸਾਗਰ ਹਾਂ, ਤੁਸੀਂ ਵੀ ਬਣੋ। ਬੜਾ ਪਿਆਰ ਨਾਲ ਸਮਝਾਉਂਦੇ ਹਨ। ਨਹੀਂ ਤਾਂ ਬੱਚੇ ਬਹੁਤ ਹੰਗਾਮਾ ਕਰਦੇ ਹਨ ਕਿਓਂਕਿ ਮਾਇਆ ਮੱਥਾ ਖਰਾਬ ਕਰ ਦਿੰਦੀ ਹੈ, ਇਸਲਈ ਖਿਆਲ ਆਉਂਦਾ ਹੈ ਕਦੀ ਵੀ ਕਿਸੇ ਨੂੰ ਕੁਝ ਕਹੋੋ ਨਹੀਂ। ਪਿਆਰ ਨਾਲ ਸਮਝਾਓ। ਅੱਖ ਵਿਖਾਉਣਾ, ਗਰਮ ਹੋਣਾ, ਜ਼ੋਰ ਨਾਲ ਬੋਲਣਾ, ਇਸ ਦੀ ਜਰੂਰਤ ਨਹੀਂ ਹੈ, ਇਸ ਨਾਲ ਕੰਮ ਵਿਗੜਦਾ ਹੈ। ਸ਼ਾਂਤ ਰਹਿਣਾ ਚੰਗਾ ਹੈ। ਵਿਕਾਰਾਂ ਦਾ ਦਾਨ ਦੇਕੇ ਫਿਰ ਲੈਂਦੇ ਹੋ ਤਾਂ ਆਪਣੀ ਪਦਵੀ ਗਵਾਉਂਦੇ ਹੋ। ਬਾਬਾ ਦਾ ਬਣ ਗੋਇਆ 5 ਵਿਕਾਰਾਂ ਦਾ ਦਾਨ ਦੇ ਦਿੱਤਾ। ਕਹਿੰਦੇ ਹਨ ਦੇ ਦਾਨ ਤਾਂ ਛੁੱਟੇ ਗ੍ਰਹਿਣ। ਫਿਰ ਵੀ ਬਾਪ ਪੰਡਾ ਹੈ ਨਾ, ਪੰਡੇ ਬ੍ਰਾਹਮਣ ਹੁੰਦੇ ਹਨ। ਸ਼ਿਵਬਾਬਾ ਵੀ ਰੂਹਾਨੀ ਪੰਡਾ ਹੈ। ਤੁਸੀਂ ਵੀ ਪੰਡੇ ਹੋ। ਬਾਬਾ ਬ੍ਰਹਮਾ ਦੇ ਤਨ ਵਿੱਚ ਆਉਂਦੇ ਹਨ ਤਾਂ ਇਹ ਵੀ ਬ੍ਰਾਹਮਣ ਠਹਿਰਿਆ। ਬਾਬਾ ਇਸ ਵਿੱਚ ਬੈਠਾ ਹੈ, ਉਨ੍ਹਾਂ ਦੀ ਮਹਿਮਾ ਗਾਉਂਦੇ ਹਨ ਤੁਸੀਂ ਮਾਤਾ – ਪਿਤਾ… ਹੋਰ ਕਿਸੇ ਦੀ ਇਹ ਮਹਿਮਾ ਨਹੀਂ। ਉਨ੍ਹਾਂ ਦਾ ਕਰ੍ਤਵ੍ਯ ਵੀ ਅਜਿਹਾ ਹੈ। ਇਹ ਪਾਠਸ਼ਾਲਾ ਹੈ, ਬਾਪ ਪੜ੍ਹਾਉਂਦੇ ਹਨ। ਇਹ ਬੱਚਿਆਂ ਨੂੰ ਯਾਦ ਰਹਿਣਾ ਚਾਹੀਦਾ ਹੈ। ਏਮ ਆਬਜੈਕਟ ਹੈ ਹੀ ਵਿਸ਼ਵ ਦੀ ਬਾਦਸ਼ਾਹੀ ਪਾਉਣਾ। ਤਾਂ ਅਜਿਹੇ ਪੜ੍ਹਾਉਣ ਵਾਲੇ ਨੂੰ ਪੂਰੀ ਤਰ੍ਹਾਂ ਯਾਦ ਕਰਨਾ ਚਾਹੀਦਾ ਹੈ। ਸਕੂਲ ਤੋਂ ਸਟੂਡੈਂਟ ਚੰਗਾ ਪਾਸ ਹੁੰਦੇ ਹਨ ਤਾਂ ਸਾਲ – ਸਾਲ ਟੀਚਰ ਨੂੰ ਸੌਗਾਤ ਭੇਜਦੇ ਰਹਿੰਦੇ ਹਨ। ਇਹ ਤਿਓਹਾਰ ਆਦਿ ਸਭ ਇਸ ਸਮੇਂ ਦੇ ਹਨ, ਪਰ ਇਨ੍ਹਾਂ ਦੇ ਮਹੱਤਵ ਨੂੰ ਕੋਈ ਜਾਣਦਾ ਨਹੀਂ।

ਬਾਬਾ ਹੈ ਨਾਲੇਜਫੁਲ। ਉਹ ਆਉਂਦੇ ਹੀ ਹਨ ਰਚਨਾ ਦੇ ਆਦਿ – ਮੱਧ ਅਤੇ ਅੰਤ ਦੀ ਨਾਲੇਜ ਦੇਣ। ਠੀਕਰ – ਭਿੱਤਰ ਵਿੱਚ ਕਿਵੇਂ ਆਉਣਗੇ? ਇੱਕ ਡਾਕਟਰ ਨੇ ਸਿੱਧ ਕੀਤਾ ਸੀ ਕਿ ਹਰ ਚੀਜ਼ ਵਿੱਚ ਆਤਮਾ ਹੈ। ਪਰਮਾਤਮਾ ਨਹੀਂ ਕਿਹਾ। ਫਿਰ ਇਹ ਕਹਿ ਦਿੰਦੇ ਹਨ – ਸਰਵਵਿਆਪੀ। ਉਨ੍ਹਾਂ ਨੇ ਕਿਹਾ ਸਭ ਵਿੱਚ ਆਤਮਾ, ਤਾਂ ਸੰਨਿਆਸੀਆਂ ਨੇ ਕਿਹਾ ਸਭ ਵਿੱਚ ਪਰਮਾਤਮਾ। ਕਿੰਨਾ ਰਾਤ – ਦਿਨ ਦਾ ਫਰਕ ਹੈ। ਉਹ ਤਾਂ ਬੇਹੱਦ ਦਾ ਬਾਪ ਹੈ। ਸਭ ਤੋਂ ਬੁੱਧੀਯੋਗ ਤੁੜਾਏ ਆਪਣੇ ਨਾਲ ਜੁੜਾਉਂਦੇ ਹਨ। ਉਹ ਕਹਿੰਦੇ ਆਤਮਾ ਬੁਦਬੁਦਾ ਸਾਗਰ ਤੋਂ ਨਿਕਲਿਆ ਹੈ, ਸਾਗਰ ਵਿੱਚ ਲੀਨ ਹੋ ਜਾਵੇਗਾ। ਬ੍ਰਹਮ ਗਿਆਨੀ ਸਮਝਦੇ ਹਨ – ਛੋਟੀ ਜਯੋਤੀ ਵੱਡੀ ਜਯੋਤੀ ਵਿੱਚ ਲੀਨ ਹੋ ਜਾਵੇਗੀ, ਫਿਰ ਨਵੀਂ ਉਤਪੱਤੀ ਹੁੰਦੀ ਹੈ। ਬਾਬਾ ਸਮਝਦੇ ਹਨ ਇਹ ਭਗਤੀ ਦੀ ਵੀ ਡਰਾਮਾ ਵਿੱਚ ਨੂੰਧ ਹੈ। ਮੈਂਂ ਵੀ ਡਰਾਮਾ ਦੀ ਨੂੰਧ ਅਨੁਸਾਰ ਤੁਸੀਂ ਬੱਚਿਆਂ ਨੂੰ ਆਕੇ ਸਮਝਾਉਂਦਾ ਹਾਂ। 84 ਜਨਮਾਂ ਦਾ ਜੋ ਚੱਕਰ ਲਗਾਉਂਦੇ ਹਨ, ਇਹ ਵੀ ਡਰਾਮਾ ਵਿੱਚ ਨੂੰਧ ਹੈ। ਜੋ ਕੁਝ ਹੁੰਦਾ ਹੈ ਸਭ ਨੂੰਧ ਹੈ। ਕੋਈ ਗਾਇਨ ਵੀ ਕਰਦੇ ਹਨ, ਕੋਈ ਵਿਘਨ ਵੀ ਪਾਉਂਦੇ ਹਨ।

ਤੁਸੀਂ ਬੱਚਿਆਂ ਨੂੰ ਸ਼ਿਵਬਾਬਾ ਤੋਂ ਵਰਸਾ ਲੈਣਾ ਹੈ। ਉਹ ਆਉਂਦੇ ਹੀ ਹਨ ਸਭ ਆਤਮਾਵਾਂ ਨੂੰ ਲੈ ਜਾਣ ਦੇ ਲਈ। ਸ਼ਰੀਰ ਦਾ ਨਾਮ ਵੀ ਨਹੀਂ ਲੈਂਦੇ। ਸ਼ਰੀਰ ਸਹਿਤ ਥੋੜੀ ਕਿਸੇ ਨੂੰ ਭਜਾਉਣ ਆਇਆ ਹਾਂ। ਮੈਨੂੰ ਤਾਂ ਕਹਿੰਦੇ ਹਨ ਹੇ ਲਿਬ੍ਰੇਟਰ ਆਓ। ਸਾਨੂੰ ਦੁੱਖ ਤੋਂ ਲਿਬ੍ਰੇਟ ਕਰ ਹੋਰ ਜਗ੍ਹਾ ਲੈ ਚੱਲੋ। ਜਿੱਥੇ ਚੈਨ, ਸੁੱਖ – ਸ਼ਾਂਤੀ ਪਾਈਏ। ਤਾਂ ਸਭ ਦਾ ਸ਼ਰੀਰ ਇੱਥੇ ਹੀ ਛੁਡਾਏ ਆਤਮਾਵਾਂ ਨੂੰ ਲੈ ਜਾਵਾਂਗਾ। ਤਾਂ ਕਾਲਾਂ ਦਾ ਕਾਲ ਹੋਇਆ ਨਾ। ਮੈਂਂ ਸਭ ਨੂੰ ਇਕੱਠਾ ਲੈ ਜਾਵਾਂਗਾ। ਕਿੰਨੀਆਂ ਵੰਡਰਫੁਲ ਗੱਲਾਂ ਬਾਪ ਬੈਠ ਸਮਝਾਉਂਦੇ ਹਨ। ਕਿੱਥੇ ਕੋਈ ਗੱਲ ਸਮਝ ਵਿੱਚ ਨਹੀਂ ਆਉਂਦੀ ਹੈ ਤਾਂ ਬੋਲੋ ਇਹ ਗੱਲ ਬਾਬਾ ਨੇ ਅਜੂਨ ਸਮਝਾਈ ਨਹੀਂ ਹੈ। ਜਦ ਸਮਝਾਉਣਗੇ ਤਾਂ ਤੁਹਾਨੂੰ ਸੁਣਾਵਾਂਗੇ। ਇਵੇਂ ਆਪਣੇ ਨੂੰ ਛੁਡਾ ਦੇਣਾ ਚਾਹੀਦਾ ਹੈ। ਬੱਚੇ ਸਮਝਦੇ ਹਨ ਬਾਬਾ ਗਿਆਨ ਦਾ ਸਾਗਰ ਹੈ। ਨਵੀਆਂ – ਨਵੀਆਂ ਗੱਲਾਂ ਸੁਣਾਉਂਦੇ ਰਹਿੰਦੇ ਹਨ। ਵਰਲਡ ਦੀ ਹਿਸਟਰੀ – ਜਾਗਰਫ਼ੀ ਸੁਣਾਉਣ ਵਾਲੇ ਰਚਤਾ ਬਾਪ ਹੈ, ਜੋ ਆਦਿ – ਮੱਧ – ਅੰਤ ਦਾ ਗਿਆਨ ਸੁਣਾਉਂਦੇ ਹਨ। ਤੁਸੀਂ ਲਾਈਟ ਹਾਊਸ ਵੀ ਹੋ ਤਾਂ ਸਵਦਰਸ਼ਨ ਚੱਕਰਧਾਰੀ ਵੀ ਹੋ। ਪਰ ਮਾਇਆ ਭੁਲਾ ਦਿੰਦੀ ਹੈ। ਘੁਟਕਾ ਖਾਂਦੇ ਹਨ। ਕੁਝ ਨਾ ਕੁਝ ਲੈਸ ਆ ਜਾਂਦੀ ਹੈ। ਕਰਮਾਂ ਦਾ ਹਿਸਾਬ – ਕਿਤਾਬ ਹੈ ਨਾ। ਜਦ ਤੱਕ ਕਰਮਾਤੀਤ ਅਵਸਥਾ ਨਹੀਂ ਬਣੀ ਹੈ ਤਾਂ ਕੁਝ ਨਾ ਕੁਝ ਹੁੰਦਾ ਰਹਿੰਦਾ ਹੈ। ਹਿਸਾਬ – ਕਿਤਾਬ ਚੁਕਤੁ ਹੋਇਆ ਅਤੇ ਸ਼ਰੀਰ ਛੱਡ ਦੇਣਗੇ, ਲੜਾਈ ਸ਼ੁਰੂ ਹੋ ਜਾਵੇਗੀ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਵਿਕਾਰਾਂ ਦਾ ਦਾਨ ਦੇਕੇ ਵਾਪਿਸ ਨਹੀਂ ਲੈਣਾ ਹੈ। ਮੁੱਖ ਤੋਂ ਸ਼ੁਭ ਬੋਲਣਾ ਹੈ, ਬਹੁਤ ਮਿੱਠਾ ਬਣਨਾ ਹੈ। ਬਾਪ ਦੇ ਸਮਾਨ ਪਿਆਰ ਦਾ ਸਾਗਰ ਬਣਕੇ ਰਹਿਣਾ ਹੈ।

2. ਸਾਈਲੈਂਸ ਵਿੱਚ ਰਹਿ ਬਿਨਾ ਕੌਡੀ ਖਰਚਾ ਵਿਸ਼ਵ ਦੀ ਬਾਦਸ਼ਾਹੀ ਲੈਣੀ ਹੈ। ਬਾਪ ਦੀ ਯਾਦ ਵਿਚ ਰਹਿ ਥੋੜਾ ਬਹੁਤ ਖਰਚਾ ਕਰ 21 ਜਨਮਾਂ ਦੀ ਆਮਦਨੀ ਕਰਨੀ ਹੈ।

ਵਰਦਾਨ:-

ਫਰਿਸ਼ਤੇਪਨ ਦੀ ਲਾਈਫ ਵਿੱਚ ਲਾਈਟ ਅਤੇ ਮਾਈਟ ਦੋਨੋ ਹੀ ਸਪਸ਼ੱਟ ਵਿਖਾਈ ਦਿੰਦੇ ਹਨ। ਪਰ ਲਾਈਟ ਅਤੇ ਮਾਈਟ ਰੂਪ ਬਣਨ ਦੇ ਲਈ ਮਨਨ ਕਰਨ ਅਤੇ ਸਹਿਣ ਕਰਨ ਦੀ ਸ਼ਕਤੀ ਚਾਹੀਦੀ ਹੈ। ਮਨਸਾ ਦੇ ਲਈ ਮਨਨਸ਼ਕਤੀ ਅਤੇ ਵਾਚਾ, ਕਰਮਣਾ ਦੇ ਲਈ ਸਹਿਣਸ਼ਕਤੀ ਧਾਰਨ ਕਰੋ ਫਿਰ ਜੋ ਵੀ ਸ਼ਬਦ ਬੋਲੋਂਗੇ, ਕਰਮ ਕਰੋਂਗੇ ਉਹ ਉਸੇ ਦੇ ਪ੍ਰਮਾਣ ਹੋਣਗੇ। ਜੇਕਰ ਇਹ ਦੋਵੇਂ ਸ਼ਕਤੀਆਂ ਹਨ ਤਾਂ ਹਰ ਇੱਕ ਦੇ ਲਈ ਪੁਰਸ਼ਾਰਥ ਦਾ ਮਾਰਗ ਸਹਿਜ ਅਤੇ ਸਪੱਸ਼ਟ ਹੋ ਜਾਵੇਗਾ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top