18 November 2021 PUNJABI Murli Today | Brahma Kumaris

Read and Listen today’s Gyan Murli in Punjabi 

November 17, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਇਹ ਮੰਜ਼ਿਲ ਬਹੁਤ ਭਾਰੀ ਹੈ ਇਸਲਈ ਆਪਣਾ ਸਮੇਂ ਬਰਬਾਦ ਨਾ ਕਰ ਸਤੋਪ੍ਰਧਾਨ ਬਣਨ ਦਾ ਪੁਰਸ਼ਾਰਥ ਕਰੋ"

ਪ੍ਰਸ਼ਨ: -

ਬੱਚਿਆਂ ਦੀ ਚੜ੍ਹਦੀ ਕਲਾ ਨਾ ਹੋਣ ਦਾ ਮੁੱਖ ਕਾਰਨ ਕੀ ਹੈ?

ਉੱਤਰ:-

ਚਲਦੇ – ਚਲਦੇ ਥੋੜਾ ਵੀ ਹੰਕਾਰ ਆਇਆ, ਆਪਣੇ ਨੂੰ ਹੁਸ਼ਿਆਰ ਸਮਝਿਆ, ਮੁਰਲੀ ਮਿਸ ਕੀਤੀ, ਬ੍ਰਹਮਾ ਬਾਪ ਦੀ ਅਵੱਗਿਆ ਕੀਤੀ ਤਾਂ ਕਦੀ ਵੀ ਚੜ੍ਹਦੀ ਕਲਾ ਨਹੀਂ ਹੋ ਸਕਦੀ। ਸਾਕਾਰ ਦੇ ਦਿਲ ਤੋਂ ਉਤਰਿਆ ਮਾਨਾ ਨਿਰਾਕਾਰ ਦੀ ਦਿਲ ਤੋਂ ਵੀ ਉਤਰਿਆ।

ਗੀਤ:-

ਲੱਖ ਜਮਾਨੇ ਵਾਲੇ.

ਓਮ ਸ਼ਾਂਤੀ ਬੱਚਿਆਂ ਨੇ ਗੀਤ ਸੁਣਿਆ। ਬੱਚੇ ਕਹਿੰਦੇ ਹਨ ਕੋਈ ਵੀ ਸਾਨੂੰ ਸੰਸ਼ੇ ਬੁੱਧੀ ਬਣਾਉਣ ਦੇ ਲਈ ਕੁਝ ਵੀ ਕਰੇ ਅਸੀਂ ਸੰਸ਼ੇਬੁੱਧੀ ਨਹੀਂ ਬਣਾਂਗੇ। ਭਾਵੇਂ ਕਿੰਨੀ ਵੀ ਉਲਟੀ ਸੁਲਟੀ ਗੱਲਾਂ ਸੁਣਾਉਣਗੇ ਤਾਂ ਵੀ ਅਸੀਂ ਸੰਸ਼ੇਬੁੱਧੀ ਨਹੀਂ ਬਣਾਂਗੇ। ਸ਼੍ਰੀਮਤ ਤੇ ਚਲਦੇ ਰਹਾਂਗੇ। ਬਾਪ ਰੋਜ਼ – ਰੋਜ਼ ਵੱਖ – ਵੱਖ ਪੋਇੰਟਸ ਸਮਝਾਉਂਦੇ ਰਹਿੰਦੇ ਹਨ। ਸਤਿਯੁਗ ਵਿੱਚ 9 ਲੱਖ ਸਨ। ਤਾਂ ਜਰੂਰ ਇਤਨੇ ਬਾਕੀ ਸਭ ਮਨੁੱਖ ਵਿਨਾਸ਼ ਹੋਣਗੇ। ਤਾਂ ਬੁੱਧੀਵਾਨ ਜੋ ਹੋਵੇਗਾ ਉਹ ਇਸ਼ਾਰੇ ਨਾਲ ਸਮਝ ਜਾਵੇਗਾ ਕਿ ਬਰੋਬਰ ਇਸ ਲੜਾਈ ਨਾਲ ਹੀ ਕਈ ਧਰਮ ਵਿਨਾਸ਼ ਹੋ ਇੱਕ ਦੇਵੀ – ਦੇਵਤਾ ਧਰਮ ਦੀ ਸਥਾਪਨਾ ਹੋਣੀ ਹੈ। ਜੋ ਲਾਇਕ ਬਣਨਗੇ ਉਹ ਹੀ ਮਨੁੱਖ ਤੋਂ ਦੇਵਤਾ ਬਣਨਗੇ। ਬਾਪ ਦੇ ਬਿਨਾ ਕੋਈ ਮਨੁੱਖ ਤੋਂ ਦੇਵਤਾ ਬਣਾ ਨਹੀਂ ਸਕਦਾ। ਤਾਂ ਬੱਚਿਆਂ ਨੂੰ ਯਾਦ ਰਹਿਣਾ ਚਾਹੀਦਾ ਹੈ ਕਿ ਹੁਣ ਸਾਨੂੰ ਘਰ ਜਾਣਾ ਹੈ, ਪਰ ਮਾਇਆ ਘੜੀ – ਘੜੀ ਭੁਲਾ ਦਿੰਦੀ ਹੈ। ਇੱਥੇ ਤਾਂ ਹੁਣ ਬਾਬਾ ਨੂੰ ਯਾਦ ਕਰ ਸਤੋਪ੍ਰਧਾਨ ਬਣਨਾ ਹੈ। ਕੋਈ ਵੀ ਸਮੇਂ ਲੜਾਈ ਵੱਡੀ ਹੋ ਜਾਵੇ, ਨਿਯਮ ਥੋੜੀ ਹੀ ਹੈ। ਕਹਿੰਦੇ ਵੀ ਹਨ ਸ਼ਾਇਦ ਵੱਡੀ ਲੜਾਈ ਹੋ ਵੀ ਜਾਵੇ, ਜੋ ਬੰਦ ਵੀ ਨਾ ਹੋ ਸਕੇ। ਸਾਰੇ ਇੱਕ ਦੋ ਨਾਲ ਲੜਨ ਲੱਗ ਪੈਣਗੇ। ਤਾਂ ਵਿਨਾਸ਼ ਹੋਣ ਤੋੰ ਪਹਿਲੇ ਕਿਓਂ ਨਾ ਅਸੀਂ ਯਾਦ ਵਿੱਚ ਰਹਿ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਨ ਦਾ ਪੁਰਸ਼ਾਰਥ ਕਰੀਏ। ਯਾਦ ਦੀ ਯਾਤਰਾ ਵਿੱਚ ਹੀ ਮਾਇਆ ਵਿਘਨ ਪਾਉਂਦੀ ਹੈ ਇਸਲਈ ਬਾਬਾ ਰੋਜ਼ – ਰੋਜ਼ ਕਹਿੰਦੇ ਹਨ – ਚਾਰਟ ਲਿਖੋ। ਮੁਸ਼ਕਿਲ ਕੋਈ 2- 4 ਲਿਖਦੇ ਹਨ। ਬਾਕੀ ਤਾਂ ਆਪਣੇ ਧੰਧੇ – ਧੋਰੀ ਵਿੱਚ ਹੀ ਸਾਰਾ ਦਿਨ ਪੈਂਦੇ ਹਨ। ਕਈ ਪ੍ਰਕਾਰ ਦੇ ਵਿਘਨਾਂ ਵਿੱਚ ਪੈਂਦੇ ਰਹਿੰਦੇ ਹਨ। ਬੱਚਿਆਂ ਨੂੰ ਇਹ ਤਾਂ ਪਤਾ ਹੈ ਕਿ ਸਾਨੂੰ ਸਤੋਪ੍ਰਧਾਨ ਜਰੂਰ ਬਣਨਾ ਹੈ। ਤਾਂ ਕਿੱਥੇ ਵੀ ਰਹਿੰਦੇ ਪੁਰਸ਼ਾਰਥ ਕਰਨਾ ਹੈ। ਮਨੁੱਖਾਂ ਨੂੰ ਸਮਝਾਉਣ ਦੇ ਲਈ ਚਿੱਤਰ ਆਦਿ ਵੀ ਬਣਾਉਂਦੇ ਰਹਿੰਦੇ ਹਨ ਕਿਓਂਕਿ ਇਸ ਸਮੇਂ ਮਨੁੱਖ ਹਨ 100 ਪਰਸੈਂਟ ਤਮੋਪ੍ਰਧਾਨ। ਪਹਿਲੇ ਜਦ ਮੁਕਤੀਧਾਮ ਤੋਂ ਆਉਂਦੇ ਹਨ ਤਾਂ ਸਤੋਪ੍ਰਧਾਨ ਹੁੰਦੇ ਹਨ। ਫਿਰ ਸਤੋ ਰਜੋ ਤਮੋ ਵਿੱਚ ਆਉਂਦੇ – ਆਉਂਦੇ ਇਸ ਸਮੇਂ ਸਭ ਤਮੋਪ੍ਰਧਾਨ ਬਣ ਗਏ ਹਨ। ਸਭ ਨੂੰ ਬਾਬਾ ਦਾ ਪੈਗਾਮ ਦੇਣਾ ਹੈ ਤਾਂ ਬਾਪ ਨੂੰ ਯਾਦ ਕਰਨ ਨਾਲ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਨਗੇ। ਵਿਨਾਸ਼ ਵੀ ਸਾਹਮਣੇ ਖੜ੍ਹਾ ਹੈ। ਸਤਿਯੁਗ ਵਿੱਚ ਇੱਕ ਹੀ ਧਰਮ ਸੀ ਤਾਂ ਬਾਕੀ ਸਭ ਨਿਰਵਾਣ ਧਾਮ ਵਿੱਚ ਸਨ। ਬੱਚਿਆਂ ਨੂੰ ਚਿੱਤਰਾਂ ਤੇ ਧਿਆਨ ਦੇਣਾ ਚਾਹੀਦਾ ਹੈ। ਵੱਡੇ ਚਿਤੱਰ ਹੋਣ ਨਾਲ ਸਮਝ ਚੰਗੀ ਤਰ੍ਹਾਂ ਸਕਣਗੇ। ਸਭ ਨੂੰ ਬਾਬਾ ਦਾ ਸੰਦੇਸ਼ ਦੇਣਾ ਹੈ। ਮਨਮਨਾਭਵ ਦਾ ਅੱਖਰ ਮੁੱਖ ਹੈ ਅਤੇ ਅਲਫ਼ ਅਤੇ ਬੇ ਇਸ ਨੂੰ ਸਮਝਾਉਣ ਵਿੱਚ ਮਿਹਨਤ ਕਿੰਨੀ ਕਰਨੀ ਪੈਂਦੀ ਹੈ। ਸਮਝਾਉਣ ਵਾਲੇ ਵੀ ਨੰਬਰਵਾਰ ਹਨ, ਬੇਹੱਦ ਬਾਪ ਦੇ ਨਾਲ ਲਵ ਹੋਣਾ ਚਾਹੀਦਾ ਹੈ। ਬੁੱਧੀ ਵਿੱਚ ਇਹ ਰਹਿਣਾ ਚਾਹੀਦਾ ਕਿ ਅਸੀਂ ਬਾਬਾ ਦੀ ਸਰਵਿਸ ਕਰ ਰਹੇ ਹਾਂ। ਖੁਦਾਈ ਖਿਦਮਤਗਾਰ ਬਣਨਾ ਹੈ। ਉਹ ਲੋਕੀ ਅੱਖਰ ਭਾਵੇਂ ਕਹਿੰਦੇ ਹਨ ਪਰ ਅਰਥ ਨਹੀਂ ਸਮਝਦੇ। ਹੁਣ ਬਾਬਾ ਆਇਆ ਹੈ – ਬੱਚਿਆਂ ਦੀ ਖਿਦਮਤ ਕਰਨ। ਕਿੰਨਾ ਉੱਤਮ ਦੇਵੀ – ਦੇਵਤਾ ਬਣਾਉਂਦੇ ਹਨ। ਅੱਜ ਅਸੀਂ ਕਿੰਨੇ ਕੰਗਾਲ ਬਣ ਪਏ ਹਾਂ। ਸਤਿਯੁਗ ਵਿੱਚ ਕਿੰਨੇ ਸ੍ਰਵਗੁਣ ਸੰਪੰਨ ਬਣ ਜਾਵੋਗੇ, ਇੱਥੇ ਇੱਕ ਦੋ ਨਾਲ ਲੜਦੇ – ਝਗੜਦੇ ਰਹਿੰਦੇ ਹਨ। ਇਹ ਕਿਸੇ ਨੂੰ ਪਤਾ ਨਹੀਂ ਕਿ ਵਿਨਾਸ਼ ਹੋਣਾ ਹੈ। ਸਮਝਦੇ ਹਨ ਸ਼ਾਂਤੀ ਹੋ ਜਾਵੇਗੀ, ਬਿਲਕੁਲ ਹੀ ਘੋਰ ਹਨ੍ਹੇਰੇ ਵਿੱਚ ਪਏ ਹਨ। ਹੁਣ ਉਨ੍ਹਾਂ ਨੂੰ ਸਮਝਾਉਣ ਵਾਲਾ ਚਾਹੀਦਾ ਹੈ। ਵਲਾਇਤ ਵਿੱਚ ਵੀ ਤਾਂ ਇਹ ਨਾਲੇਜ ਦੇ ਸਕਦੇ ਹੋ। ਇੱਕ ਹੀ ਗੱਲ ਸਭਾ ਵਿੱਚ ਬੈਠ ਸਮਝਾਵੋ ਕਿ ਮਹਾਭਾਰੀ ਲੜਾਈ ਤਾਂ ਨਾਮੀਗ੍ਰਾਮੀ ਹੈ, ਇਸ ਤੋਂ ਪੁਰਾਣੀ ਦੁਨੀਆਂ ਦਾ ਵਿਨਾਸ਼ ਹੋਣਾ ਹੈ। ਹੁਣ ਗੌਡ ਫਾਦਰ ਵੀ ਇੱਥੇ ਹਨ, ਜਰੂਰ ਉਹ ਹੀ ਬ੍ਰਹਮਾ ਦਵਾਰਾ ਸਥਾਪਨਾ ਕਰ ਰਹੇ ਹਨ ਸ੍ਵਰਗ ਦੀ। ਸ਼ੰਕਰ ਦਵਾਰਾ ਵਿਨਾਸ਼ ਵੀ ਹੋਣਾ ਹੈ ਕਲਯੁਗ ਦਾ, ਕਿਓਂਕਿ ਹੁਣ ਹੈ ਸੰਗਮ। ਨੈਚੁਰਲ ਕੈਲੇਮੀਟੀਜ਼ ਵੀ ਹੋਣੀ ਹੈ। ਥਰਡ ਵਰਲਡ ਵਾਰ ਦੀ ਲਾਸ੍ਟ ਵਾਰ ਕਹਿੰਦੇ ਹਨ। ਫਾਈਨਲ ਵਿਨਾਸ਼ ਵੀ ਜਰੂਰ ਹੋਣਾ ਹੈ। ਹੁਣ ਸਭ ਨੂੰ ਇਹ ਕਹਿਣਾ ਪਵੇ ਕਿ ਬੇਹੱਦ ਦੇ ਬਾਪ ਨੂੰ ਯਾਦ ਕਰੋ ਤਾਂ ਮੁਕਤੀਧਾਮ ਵਿੱਚ ਚਲੇ ਜਾਣਗੇ। ਭਾਵੇਂ ਆਪਣੇ ਧਰਮ ਵਿੱਚ ਰਹਿਣ ਤਾਂ ਵੀ ਬਾਬਾ ਨੂੰ ਯਾਦ ਕਰਨ ਨਾਲ ਆਪਣੇ ਧਰਮ ਵਿੱਚ ਚੰਗੀ ਪਦਵੀ ਪਾ ਸਕਦੇ ਹਨ।

ਤੁਸੀਂ ਜਾਣਦੇ ਹੋ – ਬੇਹੱਦ ਦਾ ਬਾਪ ਸਾਨੂੰ ਪ੍ਰਜਾਪਿਤਾ ਬ੍ਰਹਮਾ ਦੇ ਤਨ ਦਵਾਰਾ ਨਾਲੇਜ ਦੇ ਰਹੇ ਹਨ ਕਿ ਫਿਰ ਹੋਰਾਂ ਨੂੰ ਵੀ ਸਮਝਾਉਣਾ ਪਵੇ। ਚੈਰਿਟੀ ਬਿਗਨਸ ਐਟ ਹੋਮ। ਆਸ – ਪਾਸ ਸਭ ਨੂੰ ਸੰਦੇਸ਼ ਦੇਣਾ ਹੈ। ਅਤੇ ਧਰਮ ਵਾਲਿਆਂ ਨੂੰ ਵੀ ਬਾਬਾ ਦਾ ਪਰਿਚੈ ਦੇਣਾ ਹੈ। ਬਾਹਰ ਵਾਲਿਆਂ ਨੇ ਰਾਜਿਆਂ ਨੂੰ ਨਾਲੇਜ ਦੇਣੀ ਹੈ। ਉਸ ਦੇ ਲਈ ਤਿਆਰੀ ਕਰਨੀ ਚਾਹੀਦੀ ਹੈ। ਬਾਬਾ ਕਹਿੰਦੇ ਹਨ ਇਹ ਮੁੱਖ ਚਿੱਤਰ ਜੋ ਹਨ – ਤ੍ਰਿਮੂਰਤੀ, ਗੋਲਾ, ਝਾੜ ਵੀ ਕਪੜੇ ਤੇ ਛਪ ਜਾਵੇ ਤਾਂ ਬਾਹਰ ਵੀ ਲੈ ਜਾ ਸਕਦੇ ਹੋ। ਵੱਡਾ ਸਾਈਜ਼ ਨਹੀਂ ਛਪੇ ਤਾਂ ਦੋ ਟੁਕੜੇ ਕਰ ਦੋ। ਸਾਰਾ ਗਿਆਨ ਇਸ ਤ੍ਰਿਮੂਰਤੀ, ਝਾੜ ਗੋਲੇ ਵਿੱਚ ਹੈ। ਸੀੜੀ ਦਾ ਵੀ ਗਿਆਨ ਗੋਲੇ ਵਿੱਚ ਆ ਜਾਂਦਾ ਹੈ। ਸੀੜੀ ਡਿਟੇਲ ਵਿੱਚ ਬਣਾਈ ਹੈ ਤਾਂ 84 ਜਨਮ ਕਿਵੇਂ ਲਿੱਤੇ ਜਾਂਦੇ ਹਨ। ਚੱਕਰ ਵਿੱਚ ਸਭ ਧਰਮ ਵਾਲਿਆਂ ਦਾ ਆ ਜਾਂਦਾ ਹੈ। ਸੀੜੀ ਵਿੱਚ ਵਿਖਾਉਂਦੇ ਹਨ ਕਿਵੇਂ ਸਤੋਪ੍ਰਧਾਨ ਫਿਰ ਸਤੋ ਰਜੋ ਤਮੋ ਵਿੱਚ ਆਉਂਦੇ ਹਨ, ਥੱਲੇ ਉਤਰਦੇ ਹਨ। ਹੁਣ ਬਾਬਾ ਕਹਿੰਦੇ ਹਨ ਮਾਮੇਕਮ ਯਾਦ ਕਰੋ। ਬਾਬਾ ਦਾ ਸਾਰਾ ਦਿਨ ਖਿਆਲ ਚਲਦਾ ਰਹਿੰਦਾ ਹੈ। ਤਾਂ ਕੋਈ ਨਵਾਂ ਵੱਡਾ ਮਕਾਨ ਬਣਾਏ, ਉਸ ਵਿੱਚ ਦੀਵਾਰ ਇੰਨੀ ਵੱਡੀ ਹੋਵੇ ਜੋ ਉਸ ਤੇ 6 ਗੁਣਾ 9 ਫੁੱਟ ਸਾਈਜ਼ ਦੇ ਚਿੱਤਰ ਬਣਾਏ ਜਾਣ। 12 ਫੁੱਟ ਦੀ ਦੀਵਾਰ ਚਾਹੀਦੀ ਹੈ। ਇਸ ਸਮੇਂ ਭਾਸ਼ਾਵਾਂ ਵੀ ਬਹੁਤ ਹਨ। ਸਭ ਧਰਮ ਵਾਲਿਆਂ ਨੂੰ ਸਮਝਾਉਣਾ ਪਵੇ ਤਾਂ ਕਿੰਨੀ ਭਾਸ਼ਾਵਾਂ ਵਿੱਚ ਬਣਾਉਣਾ ਪਵੇਗਾ। ਇੰਨੀ ਵਿਸ਼ਾਲ ਬੁੱਧੀ ਤੋਂ ਯੁਕਤੀ ਰਚਨੀ ਚਾਹੀਦੀ ਹੈ। ਸਰਵਿਸ ਦਾ ਸ਼ੌਂਕ ਰੱਖਣਾ ਚਾਹੀਦਾ ਹੈ। ਖਰਚਾ ਤਾਂ ਕਰਨਾ ਹੀ ਹੈ। ਬਾਕੀ ਤੁਹਾਨੂੰ ਭੀਖ ਮੰਗਣ ਦੀ ਜਰੂਰਤ ਨਹੀਂ ਹੈ। ਆਪ ਹੀ ਹੁੰਡੀ ਭਰ ਜਾਵੇਗੀ। ਡਰਾਮਾ ਵਿੱਚ ਨੂੰਧ ਹੈ। ਬੱਚਿਆਂ ਦੀ ਬੁੱਧੀ ਚਲਣੀ ਚਾਹੀਦੀ ਹੈ। ਪਰ ਬੱਚੇ ਕੁਝ ਥੋੜਾ ਹੀ ਕਰਦੇ ਹਨ ਤਾਂ ਨਸ਼ਾ ਚੜ੍ਹ ਜਾਂਦਾ ਹੈ ਕਿ ਅਸੀਂ ਬਹੁਤ ਹੁਸ਼ਿਆਰ ਹਾਂ। ਬਾਬਾ ਕਹਿੰਦੇ ਹਨ – ਰੁਪਏ ਤੋਂ 4 ਆਣਾ ਵੀ ਨਹੀਂ ਸਿੱਖੇ ਹੋ। ਕੋਈ ਦੋ ਆਣਾ, ਕੋਈ ਇੱਕ ਆਣਾ, ਕੋਈ ਇੱਕ ਪੈਸੇ ਜਿੰਨਾ ਵੀ ਮੁਸ਼ਕਿਲ ਸਿੱਖੇੇ ਹਨ। ਕੁਝ ਵੀ ਸਮਝਦੇ ਨਹੀਂ। ਮੁਰਲੀ ਪੜ੍ਹਨ ਦਾ ਵੀ ਸ਼ੋਂਕ ਨਹੀਂ। ਸਾਹੂਕਾਰ ਪ੍ਰਜਾ, ਗਰੀਬ ਪਰਜਾ ਸਭ ਕੁਝ ਇੱਥੇ ਹੀ ਬਣਨਾ ਹੈ। ਕੋਈ ਤਾਂ ਬਾਪ ਤੋਂ ਅੰਜਾਮ (ਵਾਇਦਾ) ਕਰ ਫਿਰ ਮੂੰਹ ਕਾਲਾ ਕਰ ਦਿੰਦੇ ਹਨ। ਕਹਿੰਦੇ ਹਨ ਬਾਬਾ ਹਾਰ ਖਾ ਲਈ ਹੈ। ਬਾਪ ਕਹਿੰਦੇ ਹਨ – ਤੁਸੀਂ ਤਾਂ ਪਿਆਦਿਆਂ ਤੋਂ ਵੀ ਪਿਆਦੇ ਹੋ, ਵਰਥ ਨੋਟ ਏ ਪੈਣੀ। ਇਵੇਂ ਕੀ ਪਦਵੀ ਪਾਉਣਗੇ! ਹੁਣ ਸੂਰਜਵੰਸ਼ੀ ਰਾਜਧਾਨੀ ਸਥਾਪਨ ਹੋ ਰਹੀ ਹੈ। ਜਿਨ੍ਹਾਂ ਨੂੰ ਬਾਬਾ ਦੀ ਯਾਦ ਰਹਿੰਦੀ ਹੈ, ਉਹ ਹੀ ਖੁਸ਼ੀ ਵਿੱਚ ਰਹਿੰਦੇ ਹਨ। ਸਿਰਫ ਇਹ ਵੀ ਯਾਦ ਰਹੇ ਕਿ ਬਾਪ ਦਵਾਰਾ ਕੀ ਵਰਸਾ ਲੈ ਰਹੇ ਹਨ, ਤਾਂ ਵੀ ਬਹੁਤ ਫਾਇਦਾ ਹੈ। ਧਾਰਨਾ ਕਰ ਫਿਰ ਆਪ ਸਮਾਨ ਬਣਾਉਣਾ ਹੈ। ਬੱਚਿਆਂ ਤੋਂ ਸਰਵਿਸ ਪਹੁੰਚਦੀ ਨਹੀਂ ਹੈ। ਥੋੜੀ ਸਰਵਿਸ ਕੀਤੀ ਤਾਂ ਸਮਝਦੇ ਹਨ ਅਸੀਂ ਪਾਸ ਹੋ ਗਏ। ਦੇਹ – ਅਭਿਮਾਨ ਵਿੱਚ ਆਕੇ ਡਿੱਗ ਪੈਂਦੇ ਹਨ। ਜੇਕਰ ਬਾਬਾ (ਬ੍ਰਹਮਾ) ਦੀ ਬੇਅਦਬੀ ਕੀਤੀ ਤਾਂ ਸ਼ਿਵਬਾਬਾ ਕਹਿੰਦੇ ਹਨ – ਗੋਇਆ ਮੇਰੀ ਬੇਅਦਬੀ ਕੀਤੀ। ਬਾਪਦਾਦਾ ਦੋਨੋ ਇਕੱਠੇ ਹਨ ਨਾ। ਇਵੇਂ ਨਹੀ ਸਾਡਾ ਤਾਂ ਸ਼ਿਵਬਾਬਾ ਨਾਲ ਕਨੈਕਸ਼ਨ ਹੈ, ਅਰੇ ਵਰਸਾ ਤਾਂ ਇਨ੍ਹਾਂ ਦਵਾਰਾ ਮਿਲੇਗਾ ਨਾ। ਇਨ੍ਹਾਂ ਨੂੰ ਦਿਲ ਦਾ ਸਮਾਚਾਰ ਸੁਨਾਉਣਾ ਹੈ। ਰਾਏ ਲੈਣੀ ਹੈ। ਸ਼ਿਵਬਾਬਾ ਕਹਿੰਦੇ ਹਨ ਅਸੀਂ ਸਾਕਾਰ ਦਵਾਰਾ ਰਾਏ ਦਵਾਂਗੇ। ਬ੍ਰਹਮਾ ਦੇ ਬਿਨਾ ਸ਼ਿਵਬਾਬਾ ਤੋਂ ਵਰਸਾ ਕਿਵੇਂ ਲੈਣਗੇ ਬਾਪ ਦੇ ਬਿਨਾ ਕੁਝ ਕੰਮ ਹੋ ਨਾ ਸਕੇ। ਇਸ ਲਈ ਬੱਚਿਆਂ ਨੂੰ ਬਹੁਤ – ਬਹੁਤ ਸੰਭਾਲ ਰੱਖਣੀ ਹੈ। ਉਲਟੇ ਹੰਕਾਰ ਵਿੱਚ ਆਕੇ ਆਪਣੀ ਬਰਬਾਦੀ ਕਰ ਦਿੰਦੇ ਹਨ। ਸਾਕਾਰ ਦੀ ਦਿਲ ਤੋਂ ਉਤਰੇ ਤਾਂ ਨਿਰਾਕਾਰ ਦੀ ਦਿਲ ਤੋਂ ਵੀ ਉਤਰ ਜਾਂਦੇ ਹਨ। ਅਜਿਹੇ ਬਹੁਤ ਹਨ – ਜੋ ਕਦੀ ਮੁਰਲੀ ਵੀ ਨਹੀਂ ਸੁਣਦੇ, ਪੱਤਰ ਵੀ ਨਹੀਂ ਲਿਖਦੇ ਤਾਂ ਬਾਪ ਕੀ ਸਮਝਣਗੇ! ਮੰਜ਼ਿਲ ਬਹੁਤ ਭਾਰੀ ਹੈ। ਬੱਚਿਆਂ ਨੂੰ ਟਾਈਮ ਬਰਬਾਦ ਨਹੀਂ ਕਰਨਾ ਚਾਹੀਦਾ ਹੈ। ਜੋ ਆਪਣੇ ਨੂੰ ਮਹਾਰਥੀ ਸਮਝਦੇ ਹਨ ਉਨ੍ਹਾਂ ਨੂੰ ਉੱਚ ਕੰਮ ਵਿੱਚ ਮਦਦ ਕਰਨੀ ਚਾਹੀਦੀ ਹੈ। ਤਾਂ ਬਾਪ ਖੁਸ਼ ਹੋਕੇ ਆਫ਼ਰੀਨ ਦੇਵੇ, ਇਨ੍ਹਾਂ ਨਾਲ ਬਹੁਤਿਆਂ ਦਾ ਕਲਿਆਣ ਹੋਵੇਗਾ। ਪ੍ਰਦਰਸ਼ਨੀ ਵਿੱਚ ਤਾਂ ਢੇਰ ਆਉਂਦੇ ਹਨ। ਪ੍ਰਜਾ ਤਾਂ ਬਣਦੀ ਹੈ। ਬਾਬਾ ਦੀ ਸਰਵਿਸੇਬਲ ਬੱਚਿਆਂ ਵਿੱਚ ਅੱਖ ਰਹਿੰਦੀ ਹੈ। ਇਸ ਇੰਦ੍ਰਸਭਾ ਵਿੱਚ ਆਉਣਾ ਚਾਹੀਦਾ ਹੈ – ਸੂਰਜਵੰਸ਼ੀ ਰਾਜਾ ਰਾਣੀ ਬਣਨ ਵਾਲੇ। ਜੋ ਸਰਵਿਸ ਨਹੀਂ ਕਰਦੇ ਉਹ ਲਾਇਕ ਨਹੀਂ। ਅੱਗੇ ਚੱਲਕੇੇ ਸਭ ਪਤਾ ਪਵੇਗਾ – ਕੌਣ – ਕੌਣ ਕੀ ਬਣੇਗਾ! ਬੱਚਿਆਂ ਨੂੰ ਬਹੁਤ ਨਸ਼ਾ ਰਹਿਣਾ ਚਾਹੀਦਾ ਹੈ ਕਿ ਅਸੀਂ ਕਲ ਸ੍ਵਰਗ ਵਿੱਚ ਜਾਕੇ ਰਾਜਕੁਮਾਰ ਬਣਾਂਗੇ। ਇੱਥੇ ਤੁਸੀਂ ਆਏ ਹੋ ਰਾਜਯੋਗ ਸਿੱਖਣ। ਚੰਗੀ ਰੀਤੀ ਨਹੀਂ ਪੜ੍ਹਨਗੇ ਤਾਂ ਪਦਵੀ ਘੱਟ ਪਾਉਣਗੇ। ਬਾਬਾ ਦੇ ਕੋਲ ਸਰਵਿਸ ਦਾ ਸਮਾਚਾਰ ਆਉਣਾ ਚਾਹੀਦਾ ਹੈ। ਬਾਬਾ ਅੱਜ ਮੈਂਂ ਇਹ ਸਰਵਿਸ ਕੀਤੀ। ਪੱਤਰ ਹੀ ਕਦੀ ਨਹੀਂ ਲਿਖਦੇ ਤਾਂ ਬਾਬਾ ਕੀ ਸਮਝੇ? ਮਰ ਗਿਆ। ਬਾਬਾ ਨੂੰ ਵੀ ਯਾਦ ਉਹ ਹੀ ਬੱਚੇ ਰਹਿੰਦੇ ਹਨ ਜੋ ਸਰਵਿਸ ਵਿੱਚ ਰਹਿੰਦੇ ਹਨ। ਬਾਪ ਦਾ ਪਰਿਚੈ ਦਿੰਦੇ ਰਹਿੰਦੇ ਹਨ। ਸ਼ਿਵਬਾਬਾ ਬ੍ਰਹਮਾ ਦਵਾਰਾ ਬ੍ਰਹਮਾਕੁਮਾਰ ਕੁਮਾਰੀਆਂ ਨੂੰ ਵਰਸਾ ਦਿੰਦੇ ਹਨ। ਸ਼ਿਵਬਾਬਾ ਬ੍ਰਹਮਾ ਦਵਾਰਾ ਬ੍ਰਾਹਮਣਾਂ ਦੀ ਰਚਨਾ ਰਚਦੇ ਹਨ। ਹੁਣ ਹੋਰ ਸਭ ਧਰਮ ਹਨ ਬਾਕੀ ਦੇਵੀ – ਦੇਵਤਾ ਧਰਮ ਦਾ ਫਾਉਂਡੇਸ਼ਨ ਹੈ, ਉਹ ਗੁੰਮ ਹੈ। ਇਹ ਸਾਰਾ ਖੇਡ ਬਣਿਆ ਹੋਇਆ ਹੈ। ਸੀੜੀ ਵਿੱਚ ਸਭ ਧਰਮ ਹਨ ਨਹੀਂ। ਇਸ ਕਾਰਨ ਗੋਲੇ ਤੇ ਸਮਝਾਉਣਾ ਪਵੇ, ਗੋਲੇ ਵਿੱਚ ਸਾਫ ਹੈ। ਇਹ ਵੀ ਸਮਝਾਉਣਾ ਹੈ ਕਿ ਸਤਿਯੁਗ ਵਿੱਚ ਦੇਵੀ – ਦੇਵਤਾ ਡਬਲ ਸਿਰਤਾਜ ਸੀ। ਇਸ ਸਮੇਂ ਪਵਿੱਤਰਤਾ ਦਾ ਤਾਜ ਕੋਈ ਨੂੰ ਹੈ ਨਹੀਂ। ਇੱਕ ਵੀ ਨਹੀਂ ਜਿਸ ਨੂੰ ਅਸੀਂ ਲਾਈਟ ਦਾ ਤਾਜ ਦੇਈਏ। ਆਪਣੇ ਨੂੰ ਵੀ ਨਹੀਂ ਦੇ ਸਕਦੇ। ਅਸੀਂ ਲਾਈਟ ਦੇ ਲਈ ਪੁਰਸ਼ਾਰਥ ਕਰ ਰਹੇ ਹਾਂ। ਸ਼ਰੀਰ ਤਾਂ ਇੱਥੇ ਪਵਿੱਤਰ ਨਹੀਂ ਹੈ। ਆਤਮਾ ਯੋਗਬਲ ਨਾਲ ਪਵਿੱਤਰ ਹੁੰਦੇ – ਹੁੰਦੇ ਅੰਤ ਵਿੱਚ ਪਵਿੱਤਰ ਹੋ ਜਾਵੇਗੀ। ਤਾਜ ਤਾਂ ਮਿਲੇਗਾ ਸਤਿਯੁਗ ਵਿੱਚ। ਸਤਿਯੁਗ ਵਿੱਚ ਡਬਲ ਤਾਜ, ਭਗਤੀ ਮਾਰਗ ਵਿੱਚ ਸਿੰਗਲ ਤਾਜ। ਇੱਥੇ ਕੋਈ ਤਾਜ ਨਹੀਂ। ਹੁਣ ਤੁਹਾਨੂੰ ਸਿਰਫ ਪਿਓਰਿਟੀ ਦਾ ਤਾਜ ਕਿੱਥੇ ਵਿਖਾਉਣ? ਲਾਈਟ ਕਿੱਥੇ ਰੱਖੀਏ? ਗਿਆਨੀ ਤਾਂ ਬਣੇ ਹੋ ਪਰ ਕੰਮਪਲੀਟ ਪਵਿੱਤਰ ਜਦ ਬਣਦੇ ਹੋ ਤਾਂ ਲਾਈਟ ਹੋਣੀ ਚਾਹੀਦੀ ਹੈ। ਤਾਂ ਸੂਕ੍ਸ਼੍ਮਵਤਨ ਵਿੱਚ ਲਾਈਟ ਵਿਖਾਉਣ? ਜਿਵੇਂ ਮੰਮਾ ਸੁਕਸ਼ਮਵਤਨ ਵਿੱਚ ਪਵਿੱਤਰ ਫਰਿਸ਼ਤਾ ਹੈ ਨਾ। ਉੱਥੇ ਸਿੰਗਲ ਤਾਜ ਹੈ। ਪਰ ਹੁਣ ਲਾਈਟ ਕਿਵੇਂ ਵਿਖਾਉਣ? ਪਵਿੱਤਰ ਹੁੰਦੇ ਹਨ ਪਿਛਾੜੀ ਵਿੱਚ। ਯੋਗ ਵਿੱਚ ਜਦ ਬੈਠਦੇ ਹੋ ਤਾਂ ਉੱਥੇ ਲਾਈਟ ਵਿਖਾਉਣ? ਅੱਜ ਕੀਤਾ, ਕਲ ਪਤਿਤ ਬਣ ਜਾਵੇ ਤਾਂ ਲਾਈਟ ਹੀ ਗੁੰਮ ਹੋ ਜਾਂਦੀ ਹੈ ਇਸਲਈ ਅੰਤ ਵਿੱਚ ਜੱਦ ਕਰਮਾਤੀਤ ਅਵਸਥਾ ਹੋਵੇਗੀ ਤਾਂ ਲਾਈਟ ਹੋ ਸਕਦੀ ਹੈ। ਪਰ ਤੁਸੀਂ ਸੰਪੂਰਨ ਬਣਦੇ ਹੀ ਚਲੇ ਜਾਓਗੇ ਸੂਕ੍ਸ਼੍ਮਵਤਨ ਵਿੱਚ। ਜਿਵੇਂ ਬੁੱਧ, ਕ੍ਰਾਈਸਟ ਨੂੰ ਵਿਖਾਉਂਦੇ ਹਨ। ਪਹਿਲੇ – ਪਹਿਲੇ ਪਵਿੱਤਰ ਆਤਮਾ ਧਰਮ ਸਥਾਪਨ ਕਰਨ ਆਉਂਦੀ ਹੈ, ਉਨ੍ਹਾਂ ਨੂੰ ਲਾਈਟ ਦੇ ਸਕਦੇ ਹਨ, ਤਾਜ ਨਹੀਂ। ਤੁਸੀਂ ਵੀ ਬਾਬਾ ਨੂੰ ਯਾਦ ਕਰਦੇ – ਕਰਦੇ ਪਵਿੱਤਰ ਬਣ ਜਾਵੋਗੇ। ਸਵਦਰਸ਼ਨ ਚੱਕਰ – ਫਿਰਾਉਂਦੇ – ਫਿਰਾਉਂਦੇ ਤੁਸੀਂ ਰਜਾਈ ਪਦਵੀ ਪਾਵੋਗੇ। ਉੱਥੇ ਵਜੀਰ ਹੁੰਦੇ ਨਹੀਂ। ਇੱਥੇ ਤਾਂ ਬਹੁਤਿਆਂ ਤੋਂ ਰਾਏ ਲੈਣੀ ਪੈਂਦੀ ਹੈ। ਉੱਥੇ ਸਭ ਸਤੋਪ੍ਰਧਾਨ ਹਨ। ਇਹ ਸਭ ਸਮਝਣ ਦੀਆਂ ਗੱਲਾਂ ਹਨ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਬਾਪਦਾਦਾ ਤੋਂ ਆਫ਼ਰੀਨ ਲੈਣ ਦੇ ਲਈ ਬਾਪ ਦੇ ਉੱਚ ਕੰਮ ਵਿੱਚ ਪੂਰਾ – ਪੂਰਾ ਮਦਦਗਾਰ ਬਣਨਾ ਹੈ। ਬਾਬਾ ਨੂੰ ਆਪਣੀ ਸੇਵਾਵਾਂ ਦਾ ਸਮਾਚਾਰ ਦੇਣਾ ਹੈ।

2. ਦੇਹ – ਅਭਿਮਾਨ ਵਿੱਚ ਆਕੇ ਕਦੀ ਵੀ ਬੇਅਦਬੀ ਨਹੀਂ ਕਰਨੀ ਹੈ। ਉਲਟੇ ਨਸ਼ੇ ਵਿੱਚ ਨਹੀਂ ਆਉਣਾ ਹੈ। ਆਪਣਾ ਸਮੇਂ ਬਰਬਾਦ ਨਹੀਂ ਕਰਨਾ ਹੈ। ਸਰਵਿਸ ਦੀ ਯੁਕਤੀਆਂ ਰਚਨੀਆਂ ਹਨ। ਸਰਵਿਸੇਬਲ ਬਣਨਾ ਹੈ।

ਵਰਦਾਨ:-

ਜਿਵੇਂ ਸ਼ੁਰੂ ਵਿੱਚ ਨਾਲੇਜ ਦੀ ਸ਼ਕਤੀ ਘੱਟ ਸੀ ਪਰ ਤਿਆਗ ਅਤੇ ਪਿਆਰ ਦੇ ਆਧਾਰ ਤੇ ਸਫਲਤਾ ਮਿਲੀ । ਬੁੱਧੀ ਵਿੱਚ ਦਿਨ ਰਾਤ ਬਾਬਾ ਅਤੇ ਯਗ ਵੱਲ ਲਗਨ ਰਹੀ, ਜਿਗਰ ਤੋਂ ਨਿਕਲਦਾ ਸੀ ਬਾਬਾ ਅਤੇ ਯਗ। ਇਸੇ ਪਿਆਰ ਨਾਲ ਸਾਰਿਆਂ ਨੂੰ ਸਹਿਯੋਗ ਵਿੱਚ ਲਿਆਂਦਾ। ਇਸੇ ਸ਼ਕਤੀ ਨਾਲ ਕੇਂਦਰ ਬਣੇ। ਸਾਕਾਰ ਪਿਆਰ ਨਾਲ ਹੀ ਮਨਮਨਾਭਵ ਬਣੇ, ਸਾਕਾਰ ਪਿਆਰ ਨੇ ਹੀ ਸਹਿਯੋਗੀ ਬਣਾਇਆ । ਹੁਣ ਵੀ ਤਿਆਗ ਅਤੇ ਪਿਆਰ ਦੀ ਸ਼ਕਤੀ ਨਾਲ ਘੇਰਾਵ ਪਾਓ ਤਾਂ ਸਫਲਤਾ ਮਿਲ ਜਾਵੇਗੀ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top