19 May 2021 PUNJABI Murli Today – Brahma Kumaris

May 18, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਤੁਸੀਂ ਬਾਪ ਦੇ ਕੋਲ ਆਏ ਹੋ ਆਪਣੀ ਉੱਚ ਤਕਦੀਰ ਬਣਾਉਣ, ਜਿੰਨਾ ਸ਼੍ਰੀਮਤ ਤੇ ਚੱਲੋਗੇ ਉੰਨਾ ਉੱਚ ਤਕਦੀਰ ਬਣੇਗੀ"

ਪ੍ਰਸ਼ਨ: -

ਭਗਤੀ ਦੀ ਕਿਹੜੀ ਆਦਤ ਹੁਣ ਤੁਸੀਂ ਬੱਚਿਆਂ ਵਿੱਚ ਨਹੀਂ ਹੋਣੀ ਚਾਹੀਦੀ?

ਉੱਤਰ:-

ਭਗਤੀ ਵਿੱਚ ਥੋੜਾ ਦੁੱਖ ਹੋਵੇਗਾ, ਬਿਮਾਰੀ ਹੋਵੇਗੀ ਤਾਂ ਕਹਿਣਗੇ ਹੇ ਰਾਮ, ਹੇ ਭਗਵਾਨ, ਹਾਯ – ਹਾਯ ਕਰਨ ਦੀ ਆਦਤ ਭਗਤੀ ਵਿੱਚ ਹੁੰਦੀ ਹੈ। ਹੁਣ ਤੁਹਾਨੂੰ ਕਦੀ ਵੀ ਮੁੱਖ ਤੋਂ ਅਜਿਹੇ ਬੋਲ ਨਹੀਂ ਕੱਢਣੇ ਹਨ। ਤੁਹਾਨੂੰ ਤਾਂ ਅੰਦਰ ਹੀ ਅੰਦਰ ਮਿੱਠੇ ਬਾਬਾ ਨੂੰ ਪਿਆਰ ਨਾਲ ਯਾਦ ਕਰਨਾ ਹੈ।

♫ ਸੁਣੋ ਅੱਜ ਦੀ ਮੁਰਲੀ (audio)➤

ਗੀਤ:-

ਤਕਦੀਰ ਜਗਾਕੇ ਆਈ ਹਾਂ..

ਓਮ ਸ਼ਾਂਤੀ ਹਰ ਇੱਕ ਮਨੁੱਖ ਪੁਰਸ਼ਾਰਥ ਕਰਦੇ ਹਨ – ਸੁੱਖ ਅਤੇ ਸ਼ਾਂਤੀ ਦੀ ਤਕਦੀਰ ਬਣਾਉਣ ਲਈ। ਸਾਧੂ – ਸੰਤ, ਸੰਨਿਆਸੀ ਆਦਿ ਕਹਿੰਦੇ ਹਨ, ਸਾਨੂੰ ਸ਼ਾਂਤੀ ਚਾਹੀਦੀ ਹੈ। ਦੁੱਖ ਹਰੋ, ਸੁੱਖ ਦੋ। ਸਮਝਦੇ ਹਨ – ਭਗਵਾਨ ਹੀ ਮਨੁੱਖ ਮਾਤਰ ਦਾ ਦੁੱਖ – ਹਰਤਾ, ਸੁੱਖ – ਕਰਤਾ ਹੈ। ਹੁਣ ਭਗਵਾਨ ਨੂੰ ਮਨੁੱਖ ਜਾਣਦੇ ਤਾਂ ਹੈ ਨਹੀਂ। ਤੁਸੀਂ ਤਾਂ ਕਹਿੰਦੇ ਹੋ ਸ਼ਿਵਬਾਬਾ। ਬ੍ਰਹਮਾ, ਵਿਸ਼ਨੂੰ, ਸ਼ੰਕਰ ਨੂੰ ਬਾਬਾ ਨਹੀਂ ਕਹਾਂਗੇ। ਉਹ ਤਾਂ ਦੇਵਤਾ ਹਨ। ਭਗਵਾਨ ਨੂੰ ਹੀ ਬਾਬਾ ਕਹਾਂਗੇ, ਉਹ ਹੈ ਨਿਰਾਕਾਰ, ਜਿਸ ਦੀ ਪੂਜਾ ਕਰਦੇ ਹਨ। ਜਾਣਦੇ ਹਨ ਸ਼ਿਵਬਾਬਾ ਸਾਰਿਆਂ ਦਾ ਹੈ। ਪਰ ਇਹ ਖਿਆਲ ਨਹੀਂ ਆਉਂਦਾ ਕਿ ਅਸੀਂ ਬਾਬਾ ਕਿਓਂ ਕਹਿੰਦੇ ਹਾਂ। ਬਾਬਾ ਤਾਂ ਇੱਕ ਲੌਕਿਕ ਵੀ ਹੈ – ਇਹ ਫਿਰ ਕਿਹੜਾ ਬਾਪ ਹੈ! ਇਹ ਆਤਮਾ ਕਹਿੰਦੀ ਹੈ ਉਹ ਨਿਰਾਕਾਰ ਬਾਪ ਹੈ। ਉਹ ਵੀ ਨਿਰਾਕਾਰ ਹੈ, ਅਸੀਂ ਆਤਮਾ ਵੀ ਨਿਰਾਕਾਰ ਹਾਂ। ਸਾਕਾਰ ਬਾਬਾ ਹੁੰਦੇ ਹੋਏ ਵੀ ਆਤਮਾ ਉਸ ਬਾਪ ਨੂੰ ਭੁਲਦੀ ਨਹੀਂ ਹੈ। ਗੌਡ ਫਾਦਰ ਹੈ, ਅਸੀਂ ਉਨ੍ਹਾਂ ਦੇ ਬੱਚੇ ਹਾਂ। ਇੱਥੇ ਕਹਿੰਦੇ ਹਨ ਪਰਮਪਿਤਾ। ਅੰਗਰੇਜ਼ੀ ਵਿੱਚ ਕਹਿੰਦੇ ਹਨ – ਗੌਡ ਫਾਦਰ, ਸੁਪ੍ਰੀਮ ਸੋਲ, ਸਭ ਤੋਂ ਉੱਚ। ਲੌਕਿਕ ਬਾਪ ਤਾਂ ਸ਼ਰੀਰ ਦਾ ਰਚਤਾ ਹੈ ਅਤੇ ਉਹ ਹੈ ਪਾਰਲੌਕਿਕ ਬਾਪ। ਬਾਪ ਹੀ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ। ਬਾਪ ਨੂੰ ਯਾਦ ਕਰਦੇ ਹਨ ਕਿਓਂਕਿ ਬਾਪ ਤੋਂ ਵਰਸਾ ਮਿਲਦਾ ਹੈ। ਤੁਸੀਂ ਬਾਪ ਦੇ ਕੋਲ ਆਏ ਹੋ ਵਰਸਾ ਲੈਣ। ਦੁੱਖ – ਹਰਤਾ – ਸੁੱਖ – ਕਰਤਾ ਬਾਪ ਹੀ ਆਕੇ ਸੁੱਖ ਦਾ ਰਸਤਾ ਦਸਦੇ ਹਨ। ਫਿਰ ਉੱਥੇ ਦੁੱਖ ਦਾ ਨਾਮਨਿਸ਼ਾਨ ਨਹੀਂ ਰਹਿੰਦਾ। ਇੱਥੇ ਤਾਂ ਬਹੁਤ ਦੁੱਖ ਹਨ ਨਾ, ਸਭ ਪੁਕਾਰਦੇ ਹਨ। ਹੁਣ ਤਾਂ ਦੁਨੀਆਂ ਵਿੱਚ ਬਹੁਤ ਦੁੱਖ ਆਉਣ ਵਾਲਾ ਹੈ। ਕੋਈ ਮਰਦੇ ਹਨ ਤਾਂ ਕਿੰਨਾ ਦੁਖੀ ਹੁੰਦੇ ਹਨ। ‘ਹਾਯ ਭਗਵਾਨ’ ਕਹਿ ਰੋਂਦੇ ਹਨ। ਉਹ ਹੀ ਕਲਿਆਣਕਾਰੀ ਬਾਪ ਹੈ। ਗਾਉਂਦੇ ਹੋ ਤਾਂ ਜਰੂਰ ਦੁੱਖ ਹਰਿਆ ਹੈ, ਸੁੱਖ ਦਿੱਤਾ ਹੈ ਨਾ। ਬਾਪ ਆਕੇ ਸਮਝਾਉਂਦੇ ਹਨ – ਬੱਚੇ ਤੁਸੀਂ ਕਲਪ – ਕਲਪ ਜਦੋਂ ਬਹੁਤ ਦੁਖੀ ਪਤਿਤ ਹੋ ਜਾਂਦੇ ਹੋ ਤੱਦ ਪੁਕਾਰਦੇ ਹੋ, ਹੇ ਬਾਬਾ ਆਓ। ਮੈਂ ਕਲਪ – ਕਲਪ ਆਉਂਦਾ ਹੀ ਹਾਂ, ਸੰਗਮ ਤੇ। ਪਾਵਨ ਦੁਨੀਆਂ ਦੇ ਆਦਿ ਅਤੇ ਪਤਿਤ ਦੁਨੀਆਂ ਦੇ ਅੰਤ ਨੂੰ ਸੰਗਮ ਕਿਹਾ ਜਾਂਦਾ ਹੈ। ਇਹ ਇੱਕ ਹੀ ਸੰਗਮਯੁਗ ਗਾਇਆ ਜਾਂਦਾ ਹੈ। ਬਾਪ ਆਉਂਦੇ ਹਨ ਸਭ ਦੀ ਜਯੋਤੀ ਜਗਾਉਣ, ਦੁੱਖ ਹਰਕੇ ਸੁੱਖ ਦੇਣ। ਤੁਸੀਂ ਜਾਣਦੇ ਹੋ ਅਸੀਂ ਪਾਰਲੌਕਿਕ ਬਾਪ ਦੇ ਕੋਲ ਆਏ ਹਾਂ, ਜੋ ਬਾਬਾ ਇਨ੍ਹਾਂ ਵਿੱਚ ਪ੍ਰਵੇਸ਼ ਕਰ ਆਏ ਹਨ। ਖੁਦ ਕਹਿੰਦੇ ਹਨ ਮੈਂ ਇਨ੍ਹਾਂ ਵਿੱਚ ਪ੍ਰਵੇਸ਼ ਕਰ ਇਨ੍ਹਾਂ ਦਾ ਨਾਮ ਬ੍ਰਹਮਾ ਰੱਖਦਾ ਹਾਂ। ਤੁਸੀਂ ਸਭ ਹੋ ਬ੍ਰਹਮਾਕੁਮਾਰ ਅਤੇ ਕੁਮਾਰੀ। ਤੁਹਾਨੂੰ ਇਹ ਨਿਸ਼ਚਾ ਹੈ ਕਿ ਅਸੀਂ ਬ੍ਰਹਮਾ ਦੀ ਸੰਤਾਨ ਬਣੇ ਹਾਂ – ਬਾਪ ਤੋਂ ਸੁੱਖ ਦਾ ਵਰਸਾ ਲੈਣ। ਤੁਸੀਂ ਬੱਚਿਆਂ ਨੂੰ ਹੀ ਸੁੱਖ ਸੀ, ਜੱਦਕਿ ਇਨ੍ਹਾਂ ਲਕਸ਼ਮੀ – ਨਾਰਾਇਣ ਦਾ ਰਾਜ ਸੀ। ਹੁਣ ਹੈ ਕਲਯੁਗ, ਦੁੱਖਧਾਮ। ਉਸ ਦੇ ਬਾਦ ਫਿਰ ਸਤਿਯੁਗ ਆਏਗਾ। ਵਰਲਡ ਦੀ ਹਿਸਟ੍ਰੀ – ਜੋਗ੍ਰਾਫੀ ਰਿਪੀਟ ਹੁੰਦੀ ਹੈ ਨਾ। ਸਤਿਯੁਗ ਵਿੱਚ ਫਿਰ ਇਨ੍ਹਾਂ ਲਕਸ਼ਮੀ – ਨਾਰਾਇਣ ਦਾ ਹੀ ਰਾਜ ਚਾਹੀਦਾ ਹੈ। ਇਹ ਚੱਕਰ ਫਿਰਦਾ ਹੀ ਰਹਿੰਦਾ ਹੈ। ਬਾਬਾ ਨੇ ਸਮਝਾਇਆ ਹੈ ਤੁਸੀਂ ਨਰਕਵਾਸੀ ਬਣੇ ਹੋ ਹੁਣ ਫਿਰ ਸ੍ਵਰਗਵਾਸੀ ਬਣਨਾ ਹੈ। ਤੁਸੀਂ ਦੇਵੀ – ਦੇਵਤਾ ਦਾ ਬਹੁਤ ਛੋਟਾ ਝਾੜ ਸੀ। ਹੁਣ ਤੁਹਾਨੂੰ ਸਮ੍ਰਿਤੀ ਆਈ ਹੈ, ਅਸੀਂ ਹੀ 84 ਜਨਮ ਲਿੱਤੇ ਹਨ। ਅਸੀਂ ਸਾਰੇ ਵਿਸ਼ਵ ਦੇ ਮਾਲਿਕ ਸੀ, ਫਿਰ ਪੁਨਰਜਨਮ ਲੈਂਦੇ ਆਏ ਹਾਂ। ਹੁਣ ਤੁਹਾਡੇ 84 ਜਨਮਾਂ ਦੇ ਅੰਤ ਦਾ ਵੀ ਅੰਤ ਹੈ। ਦੁਨੀਆਂ ਨਵੀਂ ਤੋਂ ਪੁਰਾਣੀ ਜਰੂਰ ਹੋਵੇਗੀ। ਨਵੀਂ ਦੁਨੀਆਂ ਪਾਵਨ ਸੀ, ਹੁਣ ਪੁਰਾਣੀ ਪਤਿਤ ਦੁਨੀਆਂ ਹੈ। ਕਿੰਨੇ ਦੁਖੀ ਕੰਗਾਲ ਹਨ। ਭਾਰਤ ਬਹੁਤ ਸਾਹੂਕਾਰ ਸੀ। ਪਵਿੱਤਰ ਗ੍ਰਹਿਸਥ ਆਸ਼ਰਮ ਸੀ। ਪਵਿੱਤਰ ਪ੍ਰਵ੍ਰਿਤੀ ਮਾਰਗ ਸੀ, ਸੰਪੂਰਨ ਨਿਰਵਿਕਾਰੀ ਸੀ, ਸਰਵਗੁਣ ਸੰਪਨ, 16 ਕਲਾ ਸੰਪੂਰਨ ਸੀ। ਇਹ ਗੱਲਾਂ ਸ਼ਾਸਤਰਾਂ ਵਿੱਚ ਹੈ ਨਹੀਂ। ਸ਼ਾਸਤਰ ਹੈ ਭਗਤੀ ਮਾਰਗ ਦੇ ਲਈ। ਭਗਤੀ ਦੀ ਹੀ ਰਸਮ – ਰਿਵਾਜ ਉਨ੍ਹਾਂ ਵਿੱਚ ਹੈ। ਬਾਪ ਤੋਂ ਮਿਲਣ ਦਾ ਰਸਤਾ ਸ਼ਾਸਤਰਾਂ ਤੋਂ ਨਹੀਂ ਮਿਲ ਸਕਦਾ ਹੈ। ਸਮਝਦੇ ਵੀ ਹਨ – ਭਗਵਾਨ ਨੂੰ ਇੱਥੇ ਆਉਣਾ ਹੈ ਫਿਰ ਉੱਥੇ ਪਹੁੰਚਣ ਦੀ ਤੇ ਗੱਲ ਹੀ ਨਹੀਂ। ਯਗ, ਤਪ ਆਦਿ ਕਰਨਾ ਹੈ – ਉਹ ਕੋਈ ਰਸਤਾ ਨਹੀਂ ਹੈ। ਭਗਵਾਨ ਨੂੰ ਪੁਕਾਰਦੇ ਹੀ ਹਨ ਆਓ, ਆਕੇ ਰਸਤਾ ਦੱਸੋ। ਸਾਡੀ ਆਤਮਾ ਤਮੋਪ੍ਰਧਾਨ ਬਣ ਗਈ ਹੈ, ਜਿਸ ਕਾਰਨ ਉੱਡ ਨਹੀਂ ਸਕਦੀ ਅਰਥਾਤ ਬਾਪ ਦੇ ਕੋਲ ਜਾ ਨਹੀਂ ਸਕਦੀ। ਉਵੇਂ ਤਾਂ ਆਤਮਾ ਇੱਕ ਸ਼ਰੀਰ ਛੱਡ ਦੂਜਾ ਲੈਂਦੀ ਹੈ। ਕਿੱਥੇ ਦੀ ਕਿੱਥੇ ਚਲੀ ਜਾਂਦੀ ਹੈ। ਅਮਰੀਕਾ ਵੀ ਜਾ ਸਕਦੀ ਹੈ। ਕਿਸੇ ਦਾ ਕਿਸੇ ਦੇ ਨਾਲ ਸੰਬੰਧ ਹੋਵੇਗਾ ਤਾਂ ਆਤਮਾ ਝੱਟ ਉੱਥੇ ਉੱਡੇਗਾ, ਇੱਕ ਸੈਕਿੰਡ ਵਿੱਚ। ਬਾਕੀ ਉੱਡਕੇ ਆਪਣੇ ਘਰ ਵਾਪਸ ਜਾਵੇ, ਇਹ ਨਹੀਂ ਹੋ ਸਕਦਾ। ਪਤਿਤ ਉੱਥੇ ਜਾ ਨਹੀਂ ਸਕਦੇ, ਇਸਲਈ ਪੁਕਾਰਦੇ ਹਨ, ਹੇ ਪਤਿਤ – ਪਾਵਨ ਆਓ। ਬਾਪ ਜੱਦ ਆਉਂਦੇ ਹਨ ਤਾਂ ਆਕੇ ਸਮਝਾਉਂਦੇ ਹਨ- ਮੈਂ ਆਉਂਦਾ ਹੀ ਉਦੋਂ ਹਾਂ, ਜੱਦ ਸਾਰੀ ਦੁਨੀਆਂ ਪਤਿਤ ਹੈ। ਪਤਿਤ ਦੁਨੀਆਂ ਵਿੱਚ ਇੱਕ ਵੀ ਪਾਵਨ ਨਹੀਂ ਹੈ। ਸਮਝਦੇ ਹਨ ਗੰਗਾ – ਪਤਿਤ – ਪਾਵਨੀ ਹੈ ਇਸਲਈ ਜਾਂਦੇ ਹਨ ਸਨਾਨ ਕਰਨ। ਪਰ ਪਾਣੀ ਨਾਲ ਤਾਂ ਕੋਈ ਪਾਵਨ ਹੋ ਨਹੀਂ ਸਕਦਾ। ਪੁਰਾਣੀ ਦੁਨੀਆਂ ਹੈ ਹੀ ਪਤਿਤ, ਨਵੀਂ ਦੁਨੀਆਂ ਹੈ ਪਾਵਨ। ਹੁਣ ਤੁਸੀਂ ਬੇਹੱਦ ਦੇ ਬਾਪ ਤੋਂ ਵਰਸਾ ਲੈਣ ਆਏ ਹੋ। ਤੁਹਾਨੂੰ ਪੁੰਨ ਆਤਮਾ ਬਣਨਾ ਹੈ। ਤੁਹਾਡੀ ਆਤਮਾ ਸਤੋਪ੍ਰਧਾਨ ਸੀ ਸੋ ਹੁਣ ਤਮੋਪ੍ਰਧਾਨ ਹੈ। ਫਿਰ ਸਤੋਪ੍ਰਧਾਨ ਕੋਈ ਗੰਗਾ ਸਨਾਨ ਤੋਂ ਨਹੀਂ ਬਣੇਗੀ। ਪਤਿਤਾਂ ਨੂੰ ਪਾਵਨ ਬਣਾਉਣਾ – ਇਹ ਤਾਂ ਬਾਪ ਦਾ ਹੀ ਕੰਮ ਹੈ। ਬਾਕੀ ਉਹ ਪਾਣੀ ਦੀ ਨਦੀ ਤਾਂ ਸਭ ਜਗ੍ਹਾ ਹੈ। ਬਦਲਾਂ ਤੋਂ ਪਾਣੀ ਬਰਸਦਾ ਹੈ, ਸਭ ਨੂੰ ਮਿਲਦਾ ਹੈ। ਜੇ ਪਾਣੀ ਦੀ ਨਦੀ ਪਾਵਨ ਬਣਾਏ, ਫਿਰ ਤਾਂ ਸਭ ਨੂੰ ਪਾਵਨ ਕਰ ਦਵੇ। ਪਾਵਨ ਬਣਨ ਦੀ ਯੁਕਤੀ ਬਾਪ ਹੀ ਆਕੇ ਦੱਸਦੇ ਹਨ ਇਨ੍ਹਾਂ ਦਵਾਰਾ। ਇਨ੍ਹਾਂ ਦੀ ਆਪਣੀ ਆਤਮਾ ਹੈ। ਬਾਪ ਕਹਿੰਦੇ ਹਨ – ਮੈਨੂੰ ਆਪਣਾ ਸ਼ਰੀਰ ਨਹੀਂ ਹੈ। ਕਲਪ – ਕਲਪ ਇਸ ਵਿੱਚ ਹੀ ਆਉਂਦਾ ਹਾਂ ਤੁਹਾਨੂੰ ਸਮਝਾਉਣ। ਤੁਸੀਂ ਆਪਣੇ ਜਨਮਾਂ ਨੂੰ ਨਹੀਂ ਜਾਣਦੇ ਹੋ। ਕਲਪ ਦੀ ਉਮਰ ਲੱਖਾਂ ਵਰ੍ਹੇ ਕਹਿ ਦਿੰਦੇ ਹਨ।

ਬਾਪ ਕਹਿੰਦੇ ਹਨ – ਇਹ 84 ਜਨਮਾਂ ਦਾ ਚੱਕਰ ਹੈ। 5 ਹਜਾਰ ਵਰ੍ਹੇ ਵਿੱਚ 84 ਲੱਖ ਜਨਮ ਕੋਈ ਲੈ ਨਾ ਸਕੇ। ਤਾਂ ਬਾਪ ਸਮਝਾਉਂਦੇ ਹਨ – ਸ੍ਵਰਗ ਵਿੱਚ ਤੁਸੀਂ 16 ਕਲਾ ਸੰਪੂਰਨ ਸੀ ਫਿਰ 2 ਕਲਾ ਘੱਟ ਹੋਈ ਫਿਰ ਹੋਲੀ – ਹੋਲੀ ਕਲਾ ਘੱਟ ਹੁੰਦੀ ਜਾਂਦੀ ਹੈ। ਨਵੀਂ ਦੁਨੀਆਂ ਸੋ ਫਿਰ ਪੁਰਾਣੀ ਹੁੰਦੀ ਹੈ। ਦਵਾਪਰ ਕਲਯੁਗ ਨੂੰ ਪਤਿਤ ਦੁਨੀਆਂ ਕਿਹਾ ਜਾਂਦਾ ਹੈ। ਇਹ ਗੱਲਾਂ ਕੋਈ ਸ਼ਾਸਤਰਾਂ ਵਿਚ ਨਹੀਂ ਹਨ। ਮੈਨੂੰ ਹੀ ਗਿਆਨ ਦਾ ਸਾਗਰ ਕਹਿੰਦੇ ਹਨ। ਮੈਂ ਕੋਈ ਸ਼ਾਸਤਰ ਪੜ੍ਹਦਾ ਹਾਂ ਕੀ? ਮੈਂ ਇਸ ਸ੍ਰਿਸ਼ਟੀ ਦੇ ਆਦਿ – ਮੱਧ – ਅੰਤ ਨੂੰ ਜਾਣਦਾ ਹਾਂ। ਭਗਤੀ ਮਾਰਗ ਵਾਲਿਆਂ ਨੂੰ ਇਹ ਗਿਆਨ ਹੋ ਨਹੀਂ ਸਕਦਾ। ਉਹ ਸਭ ਹੈ ਭਗਤੀ ਦਾ ਗਿਆਨ। ਗਾਉਂਦੇ ਵੀ ਹਨ, ਅਸੀਂ ਪਾਪੀ, ਨੀਚ ਹਾਂ। ਸਾਡੇ ਵਿੱਚ ਕੋਈ ਗੁਣ ਨਾਹੀ। ਆਪ ਹੀ ਤਰਸ ਪਰੋਈ…ਇਨ੍ਹਾਂ ਦੇ ਉੱਪਰ ਤਰਸ ਕੀਤਾ ਗਿਆ ਹੈ ਤਾਂ ਮਨੁੱਖ ਤੋਂ ਦੇਵਤਾ ਬਣੇ ਹਨ, ਇਨ੍ਹਾਂ ਨੂੰ ਕਿਹਾ ਜਾਂਦਾ ਹੈ ਉੱਚ ਤੇ ਉੱਚ ਤਕਦੀਰ। ਸਕੂਲ ਵਿੱਚ ਤਕਦੀਰ ਬਣਾਉਣ ਜਾਂਦੇ ਹਨ। ਕੋਈ ਜੱਜ , ਕੋਈ ਇੰਜੀਨਿਅਰ ਬਣਦੇ ਹਨ। ਉਹ ਹੈ ਵਿਕਾਰੀ ਤਕਦੀਰ, ਇਹ ਤੁਹਾਡੀ ਬਣਦੀ ਹੈ ਈਸ਼ਵਰ ਦਵਾਰਾ ਤਕਦੀਰ, ਇਸਲਈ ਬੁਲਾਉਂਦੇ ਹਨ ਦੁੱਖ – ਹਰਤਾ ਸੁੱਖ – ਕਰਤਾ, ਦੇਵਤਾ ਬਣਾਉਣ ਦੇ ਲਈ ਸਿਵਾਏ ਬਾਪ ਦੇ ਕੋਈ ਪੜ੍ਹਾ ਨਾ ਸਕੇ। ਬਾਪ ਆਤਮਾਵਾਂ ਨਾਲ ਬੈਠ ਗੱਲ ਕਰ ਰਹੇ ਹਨ। ਆਤਮਾ ਕਹਿੰਦੀ ਹੈ – ਇਹ ਮੇਰਾ ਸ਼ਰੀਰ ਹੈ। ਸ਼ਰੀਰ ਤਾਂ ਨਹੀਂ ਕਹੇਗਾ, ਇਹ ਮੇਰੀ ਆਤਮਾ। ਸ਼ਰੀਰ ਦੇ ਅੰਦਰ ਆਤਮਾ ਹੈ, ਉਹ ਕਹਿੰਦੀ ਹੈ – ਇਹ ਮੇਰਾ ਸ਼ਰੀਰ ਹੈ। ਮਨੁੱਖ ਕਹਿੰਦੇ ਹਨ ਮੇਰੀ ਆਤਮਾ ਨੂੰ ਨਾ ਦੁਖਾਓ। ਆਤਮਾ ਸ਼ਰੀਰ ਵਿੱਚ ਨਾ ਹੋਵੇ ਤਾਂ ਬੋਲੋ ਵੀ ਨਹੀਂ। ਆਤਮਾ ਕਹਿੰਦੀ ਹੈ, ਮੈਂ ਇੱਕ ਸ਼ਰੀਰ ਛੱਡ ਦੂਜਾ ਲੈਂਦਾ ਹਾਂ। ਅਸੀਂ ਜਰੂਰ 84 ਜਨਮ ਭੋਗੇ ਹਨ, ਨਰਕਵਾਸੀ ਬਣੇ। ਹੁਣ ਫਿਰ ਤੁਸੀਂ ਸ੍ਵਰਗਵਾਸੀ ਬਣਨ ਦਾ ਪੁਰਸ਼ਾਰਥ ਕਰ ਰਹੇ ਹੋ। ਸ੍ਵਰਗਵਾਸੀ ਤਾਂ ਬਾਪ ਹੀ ਬਣਾਉਣਗੇ। ਸ੍ਵਰਗ ਕਿਹਾ ਹੀ ਜਾਂਦਾ ਹੈ ਸਤਿਯੁਗ ਨੂੰ। ਇਹ ਜੋ ਕਹਿੰਦੇ ਹਨ ਫਲਾਣਾ ਸ੍ਵਰਗਵਾਸੀ ਹੋਇਆ, ਇਹ ਝੂਠ ਬੋਲਦੇ ਹਨ। ਇਹ ਤਾਂ ਨਰਕ ਹੈ। ਕੋਈ ਮਰਿਆ ਤਾਂ ਕਹਿੰਦੇ ਹਨ ਸ੍ਵਰਗ ਵਿੱਚ ਗਿਆ ਇਹ ਨਰਕ ਵਿੱਚ ਕਿਓਂ ਬੁਲਾਉਂਦੇ ਹਨ ਕਿ ਆਕੇ ਖਾਣਾ ਖਾਓ। ਸ੍ਵਰਗ ਵਿੱਚ ਤਾਂ ਉਨ੍ਹਾਂ ਨੂੰ ਬਹੁਤ ਵੈਭਵ ਮਿਲਦੇ ਹਨ ਫਿਰ ਤੁਸੀਂ ਨਰਕ ਵਿੱਚ ਕਿਓਂ ਬੁਲਾਉਂਦੇ ਹੋ? ਮਨੁੱਖਾਂ ਵਿੱਚ ਇੰਨੀ ਵੀ ਸਮਝ ਨਹੀਂ ਹੈ। ਬਾਪ ਬੈਠ ਸਮਝਾਉਂਦੇ ਹਨ- ਹੁਣ ਇਹ ਕਲਯੁਗ ਖਤਮ ਹੋਣਾ ਹੈ, ਇਨ੍ਹਾਂ ਨੂੰ ਅੱਗ ਲੱਗੇਗੀ। ਇਹ ਸਭ ਖਤਮ ਹੋ ਜਾਣਗੇ। ਤੁਸੀਂ ਬੱਚੇ ਜੋ ਬਾਪ ਤੋਂ ਵਰਸਾ ਲੈਂਦੇ ਹੋ, ਉਹ ਸਤਿਯੁਗ ਵਿੱਚ ਆਕੇ ਰਾਜ ਕਰਨਗੇ। ਇਨ੍ਹਾਂ ਲਕਸ਼ਮੀ – ਨਾਰਾਇਣ ਨੂੰ ਇਹ ਵਰਸਾ ਕਿਸ ਨੇ ਦਿੱਤਾ? ਬਾਪ ਨੇ। ਤੁਸੀਂ ਹੁਣ ਬਾਪ ਦਵਾਰਾ ਲਾਇਕ ਬਣ ਰਹੇ ਹੋ। ਤੁਸੀਂ ਕਹੋਗੇ ਅਸੀਂ ਨਰਕਵਾਸੀ ਤੋਂ ਸ੍ਵਰਗਵਾਸੀ ਬਣ ਰਹੇ ਹਾਂ। ਬਾਪ ਕਹਿੰਦੇ ਹਨ – ਮੈ ਸ੍ਵਰਗਵਾਸੀ ਨਹੀਂ ਬਣਦਾ ਹਾਂ। ਮੈਂ ਤਾਂ ਪਰਮਧਾਮ ਵਿੱਚ ਰਹਿੰਦਾ ਹਾਂ। ਨਰਕਵਾਸੀ – ਸ੍ਵਰਗਵਾਸੀ ਤੁਸੀਂ ਬਣਦੇ ਹੋ। ਆਤਮਾ ਦਾ ਨਿਵਾਸ ਸਥਾਨ ਸ਼ਾਂਤੀਧਾਮ ਹੈ ਫਿਰ ਤੁਸੀਂ ਸੁੱਖਧਾਮ ਵਿੱਚ ਆਉਂਦੇ ਹੋ। ਇਹ ਹੈ ਹੀ ਦੁੱਖਧਾਮ, ਇਨ੍ਹਾਂ ਦਾ ਹੁਣ ਵਿਨਾਸ਼ ਹੋਣਾ ਹੈ। ਇਹ ਕਿਸੇ ਨੂੰ ਵੀ ਪਤਾ ਨਹੀਂ ਹੈ ਕਿ ਭਗਵਾਨ ਬ੍ਰਹਮਾ ਤਨ ਵਿੱਚ ਆਕੇ ਰਾਜਯੋਗ ਸਿਖਾਉਂਦੇ ਹਨ। ਉਹ ਸਮਝਦੇ ਹਨ ਕਿ ਕ੍ਰਿਸ਼ਨ ਆਇਆ, ਕ੍ਰਿਸ਼ਨ ਦੇ ਤਨ ਵਿੱਚ ਵੀ ਨਹੀਂ ਕਹਿੰਦੇ। ਕ੍ਰਿਸ਼ਨ ਨੂੰ ਭਗਵਾਨ ਕਹਿ ਨਾ ਸਕਣ। ਉਹ ਤਾਂ ਵਿਸ਼ਵ ਦਾ ਮਾਲਿਕ ਹੈ। ਲਿਬ੍ਰੇਟਰ ਸਭ ਦਾ ਇੱਕ ਹੈ, ਉਹ ਹੈ ਸੁਪ੍ਰੀਮ ਆਤਮਾ, ਪਰਮ – ਆਤਮਾ। ਦੁਨੀਆਂ ਵਿੱਚ ਕੋਈ ਵੀ ਸਤਿਸੰਗ ਨਹੀਂ ਹੁੰਦਾ, ਜਿੱਥੇ ਇਵੇਂ ਸਮਝਣ ਕਿ ਅਸੀਂ ਬਾਪ ਤੋਂ ਸ੍ਵਰਗ ਦਾ ਵਰਸਾ ਲੈਂਦੇ ਹਾਂ। ਪਤਿਤ ਤੋਂ ਪਾਵਨ ਬਣਾਉਣ ਵਾਲਾ ਤਾਂ ਇੱਕ ਹੀ ਬਾਪ ਹੈ। ਬਾਪ ਕਹਿੰਦੇ ਹਨ – ਮੈਂ ਤੁਹਾਡਾ ਸੱਚਾ ਗੁਰੂ ਹਾਂ, ਤੁਹਾਨੂੰ ਪਾਵਨ ਬਣਾਉਂਦਾ ਹਾਂ। ਬਾਕੀ ਗੰਗਾ ਦਾ ਪਾਣੀ ਪਾਵਨ ਬਣਾ ਨਹੀਂ ਸਕਦਾ। ਇਹ ਹੈ ਹੀ ਪਾਪ ਆਤਮਾਵਾਂ ਦੀ ਦੁਨੀਆਂ। ਕੁਝ ਵੀ ਕਰਨ ਸੀੜੀ ਥੱਲੇ ਉਤਰਨੀ ਹੀ ਹੈ। ਸਤੋਪ੍ਰਧਾਨ ਤੋਂ ਤਮੋਪ੍ਰਧਾਨ ਬਣਨਾ ਹੀ ਹੈ। ਤੁਸੀਂ ਭਗਤੀ ਨਹੀਂ ਕਰਦੇ ਹੋ। ਹਾਯ – ਰਾਮ ਵੀ ਨਹੀਂ ਕਹੋਗੇ। ਉਹ ਤਾਂ ਤੁਹਾਡਾ ਬਾਪ ਹੈ, ਤੁਹਾਨੂੰ ਪੜ੍ਹਾ ਰਹੇ ਹਨ। ਹੇ ਭਗਵਾਨ ਆਓ, ਹੇ ਰਾਮ ਵੀ ਨਹੀਂ ਕਹਿਣਾ ਚਾਹੀਦਾ। ਪਰ ਬਹੁਤਿਆਂ ਵਿੱਚ ਇਹ ਆਦਤ ਪਈ ਹੋਈ ਹੈ ਤਾਂ ਅੱਖਰ ਨਿਕਲ ਪੈਂਦੇ ਹਨ। ਤੁਹਾਨੂੰ ਬਾਪ ਕਹਿੰਦੇ ਹਨ – ਮੈਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ ਅਤੇ ਤੁਸੀਂ ਮੇਰੇ ਕੋਲ ਆ ਜਾਵੋਗੇ। ਯਾਦ ਇੱਕ ਨੂੰ ਹੀ ਕਰਨਾ ਹੈ।

ਬਾਪ ਕਹਿੰਦੇ ਹਨ – ਇਹ ਤੁਹਾਡਾ ਅੰਤਿਮ ਜਨਮ ਹੈ। ਹੁਣ ਵਰਸਾ ਲਿੱਤਾ ਸੋ ਲਿੱਤਾ, ਫਿਰ ਕਦੀ ਨਹੀਂ ਪਾ ਸਕੋਗੇ। ਬਾਪ ਨੇ ਸਮਝਾਇਆ ਹੈ, ਇਹ ਜੋ ਆਪਣੇ ਨੂੰ ਹਿੰਦੂ ਕਹਿਲਾਉਂਦੇ ਹਨ, ਉਹ ਅਸਲ ਦੇਵੀ- ਦੇਵਤਾ ਧਰਮ ਵਾਲੇ ਹਨ। ਕ੍ਰਿਸ਼ਚਨ ਧਰਮ ਵਾਲੇ ਕਦੀ ਨਾਮ ਨਹੀਂ ਬਦਲਦੇ ਹਨ। ਭਾਵੇਂ ਤਮੋਪ੍ਰਧਾਨ ਹਨ ਤਾਂ ਵੀ ਕ੍ਰਿਸ਼ਚਨ ਧਰਮ ਵਿੱਚ ਹੀ ਹਨ। ਤੁਸੀਂ ਦੇਵੀ – ਦੇਵਤਾ ਹੋ ਪਰ ਪਤਿਤ ਹੋਣ ਦੇ ਕਾਰਨ ਆਪਣੇ ਨੂੰ ਹਿੰਦੂ ਕਹਿ ਦਿੰਦੇ ਹੋ, ਆਪਣੇ ਨੂੰ ਦੇਵਤਾ ਨਹੀਂ ਕਹਿ ਸਕਦੇ। ਇਹ ਭੁੱਲ ਗਏ ਹਨ ਕਿ ਅਸੀਂ ਅਸਲ ਦੇਵੀ – ਦੇਵਤਾ ਸੀ। ਆਪਣੇ ਨੂੰ ਦੇਵਤਾ ਧਰਮ ਵਾਲਾ ਕੋਈ ਨਹੀਂ ਕਹਿਲਾਉਂਦੇ ਹਨ ਕਿਓਂਕਿ ਵਿਕਾਰੀ ਹਨ। ਇਹ ਹੈ ਦੇਹ – ਅਭਿਮਾਨ। ਬੱਚਿਆਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਾਇਆ ਜਾਂਦਾ ਹੈ। ਇਥੇ ਕੋਈ ਸਾਧੂ – ਅੰਤ ਆਦਿ ਨਹੀਂ ਹੈ। ਅਸੀਂ ਵਪਾਰੀ ਹਾਂ, ਫਲਾਣਾ ਹਾਂ – ਇਹ ਸਭ ਹੈ ਦੇਹ – ਅਭਿਮਾਨ। ਹੁਣ ਤੁਹਾਨੂੰ ਦੇਹੀ – ਅਭਿਮਾਨੀ ਬਣਨਾ ਹੈ। ਦੇਹੀ – ਅਭਿਮਾਨੀ ਬਣਨ ਵਿੱਚ ਹੀ ਮਿਹਨਤ ਹੈ। ਤੁਹਾਨੂੰ ਬਾਬਾ ਤੋਂ ਵਰਸਾ ਲੈਣਾ ਹੈ ਤਾਂ ਬਾਪ ਨੂੰ ਯਾਦ ਕਰਨਾ ਹੈ। ਕੰਮ ਕਾਰ ਡੇ, ਦਿਲ ਯਾਰ ਡੇ…। ਤੁਸੀਂ ਆਸ਼ਿਕ ਹੋ, ਇੱਕ ਮਾਸ਼ੂਕ ਦੇ। ਸਭ ਦਾ ਸਦਗਤੀ ਦਾਤਾ ਇੱਕ ਮਾਸ਼ੂਕ ਹੈ। ਉਹ ਆਉਂਦੇ ਹੀ ਉਦੋਂ ਹਨ, ਜੱਦ ਸਭ ਨੂੰ ਸਦਗਤੀ ਮਿਲਦੀ ਹੈ, ਸ੍ਵਰਗ ਦੀ ਸਥਾਪਨਾ ਹੁੰਦੀ ਹੈ, ਦੁੱਖ ਦਾ ਨਾਮ ਨਿਸ਼ਾਨ ਗੁੰਮ ਹੋ ਜਾਂਦਾ ਹੈ। ਹੁਣ ਤੁਸੀਂ ਬੱਚੇ ਇਥੇ ਆਏ ਹੋ -ਬੇਹੱਦ ਦੇ ਬਾਪ ਤੋਂ ਸ੍ਵਰਗ ਦਾ, 21 ਜਨਮਾਂ ਦੇ ਲਈ ਹਮੇਸ਼ਾ ਸੁੱਖ ਦਾ ਵਰਸਾ ਪਾਉਣ। ਹੋਰ ਕੋਈ ਵੀ ਮਨੁੱਖ – ਮਾਤਰ ਕਿਸੇ ਨੂੰ ਸ੍ਵਰਗ ਦਾ ਮਾਲਿਕ ਬਣਾ ਨਹੀਂ ਸਕਦੇ। ਸ਼ਿਵਬਾਬਾ ਭਾਰਤ ਵਿੱਚ ਹੀ ਆਕੇ ਭਾਰਤ ਨੂੰ ਸ੍ਵਰਗ ਬਣਾਉਂਦੇ ਹਨ। ਸ਼ਿਵ ਜਯੰਤੀ ਵੀ ਮਨਾਉਂਦੇ ਹਨ ਪਰ ਭੁੱਲ ਗਏ ਹਨ ਕਿ ਬਾਬਾ ਤੋਂ ਸਾਨੂੰ ਸ੍ਵਰਗ ਦਾ ਵਰਸਾ ਮਿਲਦਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਪੜ੍ਹਾਈ ਦੇ ਅਧਾਰ ਤੇ ਆਪਣੀ ਤਕਦੀਰ ਉੱਚ ਬਣਾਉਣੀ ਹੈ, ਮਨੁੱਖ ਤੋਂ ਦੇਵਤਾ ਬਣਨਾ ਹੈ । ਪਾਵਨ ਬਣਕੇ ਵਾਪਿਸ ਘਰ ਜਾਣਾ ਹੈ ਫਿਰ ਨਵੀਂ ਦੁਨੀਆਂ ਵਿੱਚ ਆਉਣਾ ਹੈ।

2. ਹੱਥਾਂ ਤੋਂ ਕੰਮ ਕਰਦੇ – ਇੱਕ ਬਾਪ ਦੀ ਯਾਦ ਵਿੱਚ ਰਹਿਣਾ ਹੈ। ਕੋਈ ਵੀ ਉਲਟੀ ਗੱਲ ਨਾ ਸੁਣਨੀ ਹੈ, ਨਾ ਸੁਣਾਉਣੀ ਹੈ।

ਵਰਦਾਨ:-

ਪ੍ਰੀਤ ਬੁੱਧੀ ਮਤਲਬ ਬੁੱਧੀ ਦੀ ਲਗਨ ਇੱਕ ਪ੍ਰੀਤਮ ਦੇ ਨਾਲ ਲੱਗੀ ਹੋਈ ਹੋਵੇ। ਜਿਸ ਦੀ ਇੱਕ ਦੇ ਨਾਲ ਪ੍ਰੀਤ ਹੈ ਉਨ੍ਹਾਂ ਦੀ ਕਿਸੇ ਵੀ ਵਿਅਕਤੀ ਜਾਂ ਵੈਭਵ ਦੇ ਨਾਲ ਪ੍ਰੀਤ ਜੁੱਟ ਨਹੀਂ ਸਕਦੀ। ਉਹ ਹਮੇਸ਼ਾ ਬਾਪਦਾਦਾ ਨੂੰ ਆਪਣੇ ਸਮੁੱਖ ਅਨੁਭਵ ਕਰਨਗੇ। ਉਨ੍ਹਾਂ ਨੂੰ ਮਨਸਾ ਵਿੱਚ ਵੀ ਸ਼੍ਰੀਮਤ ਦੇ ਵਪ੍ਰੀਤ ਵਿਅਰਥ ਸੰਕਲਪ ਜਾਂ ਵਿਕਲਪ ਨਹੀਂ ਆ ਸਕਦੇ। ਉਨ੍ਹਾਂ ਦੇ ਮੂੰਹ ਤੋਂ ਅਤੇ ਦਿਲ ਤੋਂ ਇਹ ਹੀ ਬੋਲ ਨਿਕਲਦੇ – ਤੁਹਾਡੇ ਨਾਲ ਖਾਵਾਂ, ਤੁਹਾਡੇ ਨਾਲ ਬੈਠਾਂ… ਤੁਹਾਡੇ ਨਾਲ ਸਰਵ ਸੰਬੰਧ ਨਿਭਾਵਾਂ..ਅਜਿਹੇ ਹਮੇਸ਼ਾ ਪ੍ਰੀਤ ਬੁੱਧੀ ਰਹਿਣ ਵਾਲੇ ਹੀ ਵਿਜਯੀ ਰਤਨ ਬਣਦੇ ਹਨ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top