19 November 2021 PUNJABI Murli Today | Brahma Kumaris

Read and Listen today’s Gyan Murli in Punjabi 

November 18, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਸਰਵਿਸ ਦੇ ਨਾਲ - ਨਾਲ ਯਾਦ ਦੀ ਯਾਤ੍ਰਾ ਨੂੰ ਵੀ ਕਾਇਮ ਰੱਖਣਾ ਹੈ, ਇਸ ਰੂਹਾਨੀ ਯਾਤ੍ਰਾ ਵਿੱਚ ਕਦੇ ਠੰਡੇ ਨਹੀਂ ਹੋਣਾ"

ਪ੍ਰਸ਼ਨ: -

ਬੱਚਿਆਂ ਦੀ ਦਿਲ ਜੇਕਰ ਰੂਹਾਨੀ ਸਰਵਿਸ ਵਿੱਚ ਨਹੀਂ ਲਗਦੀ ਤਾਂ ਉਸਦਾ ਕਾਰਨ ਕੀ ਹੈ?

ਉੱਤਰ:-

ਜੇਕਰ ਰੂਹਾਨੀ ਸਰਵਿਸ ਵਿੱਚ ਦਿਲ ਨਾ ਲੱਗੇ ਤਾਂ ਜਰੂਰ ਦੇਹ – ਅਭਿਮਾਨ ਦੀ ਗ੍ਰਹਿਚਾਰੀ ਹੈ। ਚਲਦੇ – ਚਲਦੇ ਦੇਹ ਅਭਿਮਾਨ ਦੇ ਕਾਰਨ ਜਦੋਂ ਆਪਸ ਵਿੱਚ ਰੁੱਸ ਪੈਂਦੇ ਹਨ ਤਾਂ ਸਰਵਿਸ ਹੀ ਛੱਡ ਦਿੰਦੇ ਹਨ। ਇਕ ਦੋ ਕੀ ਸ਼ਕਲ ਵੇਖਦੇ ਹੀ ਸਰਵਿਸ ਦੇ ਖਿਆਲ ਉੱਡ ਜਾਂਦੇ ਹਨ ਇਸਲਈ ਬਾਬਾ ਕਹਿੰਦੇ ਹਨ ਇਸ ਗ੍ਰਹਿਚਾਰੀ ਤੋੰ ਸੰਭਾਲ ਕਰੋ।

ਗੀਤ:-

ਹਮਾਰੇ ਤੀਰਥ ਨਿਆਰੇ ਹੈਂ…

ਓਮ ਸ਼ਾਂਤੀ ਇਸ ਗੀਤ ਦੀ ਲਾਈਨ ਨੇ ਬੱਚਿਆਂ ਨੂੰ ਖ਼ਬਰਦਾਰ ਕਰ ਦਿੱਤਾ। ਕੀ ਕਿਹਾ? ਬੁੱਧੀ ਵਿੱਚ ਇਹ ਯਾਦ ਰੱਖਣਾ ਹੈ ਕਿ ਅਸੀਂ ਤੀਰਥ ਯਾਤ੍ਰਾ ਤੇ ਹਾਂ ਅਤੇ ਸਾਡੀ ਇਹ ਯਾਤ੍ਰਾ ਸਭ ਤੋਂ ਨਿਆਰੀ ਹੈ। ਇਸ ਯਾਤ੍ਰਾ ਨੂੰ ਭੁੱਲੋ ਨਾ। ਯਾਤ੍ਰਾ ਤੇ ਹੀ ਸਾਰਾ ਮਦਾਰ ਹੈ ਹੋਰ ਤਾਂ ਜਿਸਮਾਨੀ ਯਾਤ੍ਰਾਵਾਂ ਤੇ ਜਾਕੇ ਫਿਰ ਮੁੜ ਆਉਂਦੇ ਹਨ ਅਤੇ ਜਨਮ – ਜਨਮਾਂਤ੍ਰ ਯਾਤ੍ਰਾ ਕਰਦੇ ਹੀ ਆਉਂਦੇ ਹਨ। ਸਾਡੇ ਤੀਰਥ ਉਹ ਨਹੀਂ ਹਨ। ਅਮਰਨਾਥ ਵਿੱਚ ਜਾਕੇ ਫਿਰ ਮ੍ਰਿਤੂਲੋਕ ਵਿੱਚ ਚਲੇ ਆਉਣਾ। ਤੁਹਾਡੀ ਉਹ ਯਾਤ੍ਰਾ ਨਹੀਂ ਹੈ ਹੋਰ ਸਭ ਮਨੁੱਖਾਂ ਦੀਆਂ ਉਹ ਯਾਤ੍ਰਾਵਾਂ ਹਨ। ਤੀਰਥ ਤੇ ਜਾਕੇ, ਚੱਕ੍ਰ ਲਗਾਕੇ ਫਿਰ ਆਏ ਪਤਿਤ ਬਣ ਜਾਂਦੇ ਹਨ। ਕਿਸਮ – ਕਿਸਮ ਦੀਆਂ ਯਾਤ੍ਰਾਵਾਂ ਹਨ ਨਾ। ਦੇਵੀ ਦੇ ਮੰਦਿਰ ਵੀ ਅਥਾਹ ਹਨ। ਵਿਕਾਰੀਆਂ ਦੇ ਨਾਲ ਕਿੰਨੇ ਯਾਤ੍ਰਾ ਤੇ ਜਾਂਦੇ ਹਨ। ਤੁਸੀਂ ਬੱਚਿਆਂ ਨੇ ਤਾਂ ਪ੍ਰਣ ਕੀਤਾ ਹੋਇਆ ਹੈ – ਨਿਰਵਿਕਾਰੀ ਰਹਿਣ ਦਾ। ਤੁਸੀਂ ਨਿਰਵਿਕਾਰੀਆਂ ਦੀ ਇਹ ਯਾਤ੍ਰਾ ਹੈ। ਨਿਰਵਿਕਾਰੀ ਬਾਪ ਜੋ ਏਵਰ – ਪਿਓਰ ਹਨ, ਉਨ੍ਹਾਂ ਨੂੰ ਯਾਦ ਕਰਨਾ ਹੈ। ਪਾਣੀ ਦੇ ਸਾਗਰ ਨੂੰ ਵਿਕਾਰੀ ਜਾਂ ਨਿਰਵਿਕਾਰੀ ਨਹੀਂ ਕਹਾਂਗੇ। ਅਤੇ ਨਾ ਉਨ੍ਹਾਂ ਤੋੰ ਨਿਕਲੀਆਂ ਹੋਈਆਂ ਗੰਗਾਵਾਂ ਹੀ ਨਿਰਵਿਕਾਰੀ ਬਣਾਉਣਗੀਆਂ। ਮਨੁੱਖ ਮਾਤਰ ਇਤਨੇ ਤਾਂ ਪਤਿਤ ਬਣ ਪਏ ਹਨ, ਕੁਝ ਵੀ ਸਮਝਦੇ ਹੀ ਨਹੀਂ। ਉਹ ਜਿਸਮਾਨੀ ਯਾਤ੍ਰਾਵਾਂ ਹਨ – ਅਲਪਕਾਲ ਸ਼ਨਭੰਗੁਰ ਦੀਆਂ ਯਾਤਰਾਵਾਂ। ਇਹ ਯਾਤ੍ਰਾ ਬਹੁਤ ਵੱਡੀ ਹੈ। ਤੁਸੀਂ ਬੱਚਿਆਂ ਨੂੰ ਉੱਠਦੇ ਬੈਠਦੇ ਯਾਤ੍ਰਾ ਦਾ ਖਿਆਲ ਰੱਖਣਾ ਹੈ। ਯਾਤ੍ਰਾ ਤੇ ਜਾਂਦੇ ਹਨ ਤਾਂ ਧੰਧਾਧੋਰੀ ਗ੍ਰਹਿਸਤ ਵਿਵਹਾਰ ਆਦਿ ਸਭ ਭੁੱਲਣਾ ਹੁੰਦਾ ਹੈ। ਅਮਰਨਾਥ ਦੀ ਜੈ… ਬਸ ਇਵੇਂ ਕਹਿੰਦੇ ਜਾਂਦੇ ਹਨ। ਮਹੀਨਾ – ਦੋ ਮਹੀਨੇ ਤੀਰਥ ਯਾਤ੍ਰਾ ਕਰ ਫਿਰ ਆਕੇ ਗੰਦ ਵਿੱਚ ਪੈਂਦੇ ਹਨ। ਫਿਰ ਜਾਂਦੇ ਹਨ ਗੰਗਾ ਸਨਾਨ ਕਰਨ। ਉਨ੍ਹਾਂਨੂੰ ਇਹ ਪਤਾ ਹੀ ਨਹੀਂ ਹੈ ਕਿ ਅਸੀਂ ਰੋਜ਼ ਪਤਿਤ ਹੁੰਦੇ ਹਾਂ। ਗੰਗਾ ਜਮੁਨਾ ਤੇ ਰਹਿਣ ਵਾਲੇ ਵੀ ਰੋਜ਼ ਪਤਿਤ ਹੁੰਦੇ ਹਨ। ਰੋਜ਼ ਗੰਗਾ ਵਿਚ ਜਾਕੇ ਸਨਾਨ ਕਰਦੇ ਹਨ। ਇੱਕ ਤਾਂ ਨਿਯਮ ਹੁੰਦਾ ਹੈ, ਦੂਜੇ ਫਿਰ ਵੱਡੇ ਦਿਨਾਂ ਤੇ ਜਾਂਦੇ ਹਨ ਸਮਝਦੇ ਹਨ ਕਿ ਗੰਗਾ ਪਤਿਤ – ਪਾਵਨੀ ਹੈ। ਇਵੇਂ ਤਾਂ ਨਹੀਂ ਖਾਸ ਉਸ ਇੱਕ ਦਿਨ ਤੇ ਗੰਗਾ ਪਾਵਨ ਬਨਾਉਣ ਵਾਲੀ ਬਣਦੀ ਹੈ, ਫਿਰ ਨਹੀਂ ਰਹਿੰਦੀ। ਜਿਸ ਦਿਨ ਮੇਲਾ ਲਗਦਾ ਹੈ ਉਸ ਦਿਨ ਉਹ ਪਤਿਤ – ਪਾਵਨੀ ਬਣ ਜਾਂਦੀ ਹੈ। ਨਹੀਂ। ਉਹ ਤਾਂ ਹੈ ਹੀ ਹੈ। ਰੋਜ਼ ਵੀ ਜਾਂਦੇ ਹਨ ਸਨਾਨ ਕਰਨ। ਮੇਲੇ ਤੇ ਵੀ ਖ਼ਾਸ ਦਿਨ ਜਾਂਦੇ ਹਨ। ਅਰਥ ਨਹੀਂ। ਗੰਗਾ ਜਮੁਨਾ ਚੀਜ਼ ਤਾਂ ਉਹ ਹੀ ਹੈ। ਉਸ ਵਿੱਚ ਮੁਰਦੇ ਵੀ ਪਾ ਦਿੰਦੇ ਹਨ।

ਹੁਣ ਤੁਸੀਂ ਬੱਚਿਆਂ ਨੇ ਰੂਹਾਨੀ ਯਾਤ੍ਰਾ ਤੇ ਰਹਿਣਾ ਹੈ। ਬਸ ਹੁਣ ਜਾਂਦੇ ਹਾਂ ਘਰ। ਇਸ ਵਿੱਚ ਗੰਗਾ ਸਨਾਨ ਕਰਨ ਜਾਂ ਸ਼ਾਸਤਰ ਪੜ੍ਹਨ ਦੀ ਕੋਈ ਗੱਲ ਹੀ ਨਹੀਂ। ਬਾਪ ਆਉਂਦੇ ਹੀ ਇੱਕ ਹੀ ਵਾਰੀ ਹਨ। ਸਾਰੀ ਦੁਨੀਆਂ ਵੀ ਪਤਿਤ ਤੋਂ ਪਾਵਨ ਇੱਕ ਹੀ ਵਾਰੀ ਬਣਦੀ ਹੈ। ਇਹ ਵੀ ਜਾਣਦੇ ਹਨ ਸਤਿਯੁਗ ਹੈ ਨਵੀਂ ਦੁਨੀਆਂ, ਕਲਯੁਗ ਹੈ ਪੁਰਾਣੀ ਦੁਨੀਆਂ। ਬਾਪ ਨੂੰ ਆਉਣਾ ਹੈ ਜਰੂਰ। ਨਵੀਂ ਦੁਨੀਆਂ ਦੀ ਸਥਾਪਨਾ ਅਤੇ ਪੁਰਾਣੀ ਦੁਨੀਆਂ ਦਾ ਵਿਨਾਸ਼ ਕਰਨ। ਇਹ ਉਨ੍ਹਾਂ ਦਾ ਹੀ ਕੰਮ ਹੈ। ਪਰ ਮਾਇਆ ਨੇ ਅਜਿਹਾ ਤਮੋਪ੍ਰਧਾਨ ਬਣਾ ਦਿੱਤਾ ਹੈ ਜੋ ਕੁਝ ਵੀ ਸਮਝਦੇ ਨਹੀਂ। ਪ੍ਰਦਸ਼ਨੀ ਵਿੱਚ ਕਿੰਨੇ ਢੇਰ ਵੱਡੇ ਆਦਮੀ ਆਉਂਦੇ ਹਨ। ਸੰਨਿਆਸੀ ਵੀ ਆਉਣਗੇ ਫਿਰ ਵੀ ਸਮਝਣਗੇ ਕੋਟਾਂ ਵਿਚੋਂ ਕੋਈ। ਤੁਸੀਂ ਲੱਖਾਂ ਕਰੋੜਾਂ ਨੂੰ ਸਮਝਾਉਂਦੇ ਹੋ ਤਾਂ ਕੋਈ ਵਿਰਲਾ ਆਉਂਦਾ ਹੈ। ਬਹੁਤਿਆਂ ਨੂੰ ਸਮਝਾਉਣਾ ਹੋਵੇਗਾ। ਆਖਰੀਨ ਤੁਹਾਡੀ ਇਹ ਸਮਝਾਉਣੀ ਅਤੇ ਚਿੱਤਰ ਸਭ ਅਖਬਾਰਾਂ ਵਿੱਚ ਵੀ ਪੈਣਗੇ। ਸੀੜੀ ਵੀ ਅਖਬਾਰ ਵਿੱਚ ਪਵੇਗੀ। ਕਹਿਣਗੇ ਇਹ ਤਾਂ ਭਾਰਤ ਦੇ ਲਈ ਹੀ ਹੈ। ਹੋਰ ਧਰਮ ਵਾਲੇ ਕਿੱਥੇ ਜਾਣਗੇ। ਕਿਆਮਤ ਦਾ ਸਮੇਂ ਵੀ ਗਾਇਆ ਹੋਇਆ ਹੈ। ਕਿਆਮਤ ਮਤਲਬ ਵਾਪਿਸ ਜਾਣ ਦਾ। ਪੁਰਾਣੀ ਦੁਨੀਆਂ ਦਾ ਵਿਨਾਸ਼। ਨਵੀਂ ਦੁਨੀਆਂ ਦੀ ਸਥਾਪਨਾ ਹੋਵੇਗੀ ਤਾਂ ਜਰੂਰ ਸਬ ਵਾਪਿਸ ਜਾਣਗੇ ਨਾ। ਸਭਦਾ ਵਿਨਾਸ਼ ਹੋਣਾ ਹੈ। ਨਵੀਂ ਦੁਨੀਆਂ ਸਥਾਪਨ ਹੋ ਰਹੀ ਹੈ। ਇਹ ਗੱਲਾਂ ਕੋਈ ਨਹੀਂ ਜਾਣਦੇ ਸਿਵਾਏ ਤੁਸੀਂ ਬੱਚਿਆਂ ਦੇ। ਤੁਸੀਂ ਜਾਣਦੇ ਹੋ ਨਰਕਵਾਸੀਆਂ ਦਾ ਵਿਨਾਸ਼, ਸਵਰਗਵਾਸੀਆਂ ਦੀ ਸਥਾਪਨਾ ਹੋ ਰਹੀ ਹੈ। ਕਲਪ – ਕਲਪ ਅਜਿਹਾ ਹੀ ਹੁੰਦਾ ਹੈ। ਹੁਣ ਜੋ ਥੋੜ੍ਹਾ – ਬਹੁਤ ਟਾਈਮ ਹੈ, ਇਸ ਵਿੱਚ ਵੀ ਬਹੁਤਿਆਂ ਨੂੰ ਸਮਝਾਉਣੀ ਮਿਲਦੀ ਜਾਵੇਗੀ। ਮੇਲੇ ਹੁੰਦੇ ਰਹਿਣਗੇ। ਸਭ ਪਾਸੇ ਤੋਂ ਲਿਖਦੇ ਰਹਿੰਦੇ ਹਨ ਅਸੀਂ ਮੇਲਾ ਕਰੀਏ, ਪ੍ਰਦਰਸ਼ਨੀ ਕਰੀਏ। ਪਰੰਤੂ ਨਾਲ – ਨਾਲ ਆਪਣੀ ਯਾਦ ਦੀ ਯਾਤ੍ਰਾ ਵੀ ਭੁਲਣੀ ਨਹੀਂ ਚਾਹੀਦੀ। ਬੱਚੇ ਬਿਲਕੁਲ ਹੀ ਠੰਡੇ ਚੱਲ ਰਹੇ ਹਨ। ਯਾਤ੍ਰਾ ਇਵੇਂ ਕਰਦੇ ਹਨ ਜਿਵੇੰ ਬੁੱਢੇ। ਜਿਵੇੰ ਤਾਕਤ ਹੀ ਨਹੀਂ, ਕੁਝ ਖਾਇਆ ਹੀ ਨਹੀਂ ਹੈ। ਬਾਬਾ ਦਾ ਕਿੰਨਾਂ ਖਿਆਲ ਚਲਦਾ ਰਹਿੰਦਾ ਹੈ। ਖਿਆਲਾਤ ਕਰਦੇ – ਕਰਦੇ ਨੀਂਦ ਹੀ ਫਿੱਟ ਜਾਂਦੀ ਹੈ। ਵਿਚਾਰ ਸਾਗਰ ਮੰਥਨ ਤਾਂ ਸਭ ਨੂੰ ਕਰਨਾ ਚਾਹੀਦਾ ਹੈ ਨਾ। ਬੱਚੇ ਜਾਣਦੇ ਹਨ ਸਾਨੂੰ ਬੇਹੱਦ ਦਾ ਬਾਪ ਪੜ੍ਹਾਉਂਦੇ ਹਨ। ਤਾਂ ਬੱਚਿਆਂ ਨੂੰ ਕਿੰਨੀ ਅਪਾਰ ਖੁਸ਼ੀ ਹੋਣੀ ਚਾਹੀਦੀ ਹੈ। ਇਸ ਪੜ੍ਹਾਈ ਨਾਲ ਅਸੀਂ ਵਿਸ਼ਵ ਦੇ ਮਾਲਿਕ ਬਣਦੇ ਹਾਂ। ਕਿਸੇ – ਕਿਸੇ ਦੀ ਤੇ ਚਲਣ ਅਜਿਹੀ ਹੈ – ਜਿਵੇੰ ਕੇਂਕੜੇ ਹੋਣ। ਕੇਂਕੜ੍ਹਿਆਂ ਨੂੰ ਬਾਪ ਦੇਵਤਾ ਬਨਾਉਂਦੇ ਹਨ। ਫਿਰ ਵੀ ਚਲਣ ਮੁਸ਼ਕਿਲ ਕਿਸੇ ਦੀ ਸੁਧਰਦੀ ਹੈ। ਇਸ ਸੀੜੀ ਦੇ ਚਿੱਤਰ ਵਿੱਚ ਬਹੁਤ ਚੰਗੀ ਨਾਲੇਜ ਹੈ। ਪਰੰਤੂ ਬੱਚੇ ਇਤਨਾ ਕੰਮ ਨਹੀਂ ਕਰਦੇ। ਯਾਤ੍ਰਾ ਹੀ ਨਹੀਂ ਕਰਦੇ। ਬਾਪ ਨੂੰ ਯਾਦ ਕਰਨ ਤਾਂ ਬੁੱਧੀ ਦਾ ਤਾਲਾ ਹੀ ਖੁਲ੍ਹਦਾ ਜਾਵੇ। ਗੋਲਡਨ ਬੁੱਧੀ ਬਣਦੀ ਜਾਵੇ। ਤੁਸੀਂ ਬੱਚਿਆਂ ਦੀ ਪਾਰਸਬੁੱਧੀ ਹੋਣੀ ਚਾਹੀਦੀ ਹੈ, ਬਹੁਤਿਆਂ ਦਾ ਕਲਿਆਣ ਕਰਨਾ ਚਾਹੀਦਾ ਹੈ। ਤੁਸੀਂ ਸਤੋਪ੍ਰਧਾਨ ਤੋਂ ਹੁਣ ਤਮੋਪ੍ਰਧਾਨ ਬਣੇ ਹੋ, ਫਿਰ ਸਤੋਪ੍ਰਧਾਨ ਬਣਨਾ ਹੈ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ। ਕ੍ਰਿਸ਼ਨ ਨੂੰ ਭਗਵਾਨ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਨੂੰ ਤਾਂ ਕਹਿੰਦੇ ਹਨ ਸਾਂਵਰਾ – ਸ਼ਾਮ। ਬਾਪ ਨੇ ਸਾਂਵਰੇ ਦੀ ਆਤਮਾ ਨੂੰ ਬੈਠ ਫਿਰ ਸਮਝਾਇਆ ਹੈ। ਇਹ ਆਤਮਾ ਜਾਣਦੀ ਹੈ ਕਿ ਬਾਬਾ ਸਾਨੂੰ ਵਿਸ਼ਵ ਦਾ ਮਾਲਿਕ ਬਨਾਉਂਦੇ ਹਨ ਤਾਂ ਖੁਸ਼ੀ ਵਿੱਚ ਕਿੰਨਾਂ ਦਿਮਾਗ ਪੁਰ (ਭਰਪੂਰ) ਹੋਣਾ ਚਾਹੀਦਾ ਹੈ। ਇਸ ਵਿੱਚ ਘਮੰਡ ਦੀ ਕੋਈ ਗੱਲ ਨਹੀਂ। ਬਾਪ ਕਿੰਨਾਂ ਨਿਰਹੰਕਾਰੀ ਹੈ। ਬੁੱਧੀ ਵਿੱਚ ਕਿੰਨੀ ਖੁਸ਼ੀ ਰਹਿੰਦੀ ਹੈ। ਕਲ ਅਸੀਂ ਹੀਰੇ ਜਵਾਹਰਤਾਂ ਦੇ ਮਹਿਲ ਬਣਾਵਾਂਗੇ। ਨਵੀਂ ਦੁਨੀਆਂ ਵਿੱਚ ਰਾਜਧਾਨੀ ਚਲਾਵਾਂਗੇ। ਇਹ ਤਾਂ ਬਿਲਕੁਲ ਪਤਿਤ ਦੁਨੀਆਂ ਹੈ। ਇਸ ਦੁਨੀਆਂ ਦੇ ਮਨੁੱਖ ਤਾਂ ਕਿਸੇ ਕੰਮ ਦੇ ਨਹੀਂ, ਕੁਝ ਵੀ ਨਹੀਂ ਜਾਣਦੇ ਹਨ। ਇਹ ਵੀ ਵਿਖਾਉਣਾ ਚਾਹੀਦਾ ਹੈ – ਹੀਰੇ ਵਰਗਾ ਜੀਵਨ ਸੀ। ਉਹ ਹੀ ਫਿਰ 84 ਜਨਮ ਲੈਕੇ ਕੌਡੀ ਮਿਸਲ ਬਣ ਜਾਂਦੇ ਹਨ। ਇਹ ਸੀੜੀ ਦਾ ਚਿੱਤਰ ਨੰਬਰਵਨ ਹੈ। ਫਿਰ ਦੂਸਰੇ ਨੰਬਰ ਵਿੱਚ ਹੈ ਤ੍ਰਿਮੂਰਤੀ।

ਤੁਸੀਂ ਕਹਿੰਦੇ ਹੋ – ਨੇੜ੍ਹੇ ਭਵਿੱਖ ਵਿੱਚ ਸ੍ਰੇਸ਼ਠਾਚਾਰੀ ਭਾਰਤ ਬਣ ਜਾਵੇਗਾ। ਸ੍ਰੇਸ਼ਠਾਚਾਰੀ ਦੁਨੀਆਂ ਵਿੱਚ ਬਹੁਤ ਥੋੜ੍ਹੇ ਮਨੁੱਖ ਹੋਣਗੇ, ਹੁਣ ਕਿੰਨੇ ਢੇਰ ਮਨੁੱਖ ਹਨ। ਮਹਾਭਾਰਤ ਲੜ੍ਹਾਈ ਵੀ ਸਾਹਮਣੇ ਖੜ੍ਹੀ ਹੈ। ਸਭ ਆਤਮਾਵਾਂ ਮੱਛਰਾਂ ਸਦ੍ਰਿਸ਼ ਜਾਣਗੀਆਂ। ਅੱਗ ਭੜਕ ਰਹੀ ਹੈ। ਜਿੰਨਾਂ ਕੋਸ਼ਿਸ਼ ਕਰਦੇ ਹਨ ਸੁਧਾਰਨ ਦੀ, ਉਤਨਾ ਹੀ ਵਿਗੜਦੇ ਜਾਂਦੇ ਹਨ। ਬਾਪ ਬੱਚਿਆਂ ਨੂੰ ਰਾਜਯੋਗ ਸਿਖਲਾ ਰਹੇ ਹਨ। ਬੱਚਿਆਂ ਨੂੰ ਕਿੰਨਾਂ ਨਸ਼ਾ ਚੜ੍ਹਾਉਂਦੇ ਹਨ। ਕੋਈ – ਕੋਈ ਤਾਂ ਇੱਥੋਂ ਬਾਹਰ ਨਿਕਲੇ, ਸਾਰਾ ਗਿਆਨ ਉੱਡ ਜਾਂਦਾ ਹੈ। ਸਮ੍ਰਿਤੀ ਕੁਝ ਵੀ ਰਹਿੰਦੀ ਨਹੀਂ। ਨਹੀਂ ਤਾਂ ਸ਼ੌਕ ਹੋਵੇ ਕਿ ਜਾਕੇ ਸਰਵਿਸ ਕਰੀਏ। ਬਾਪ ਵੀ ਗੁਣ ਵੇਖ ਸਰਵਿਸ ਤੇ ਭੇਜਣਗੇ ਨਾ। ਇਸ ਵਿੱਚ ਬਹੁਤ ਖੁਸ਼ ਰਹਿਣਗੇ। ਸਰਵਿਸ ਵਿੱਚ ਖੁਸ਼ੀ ਦਾ ਪਾਰਾ ਚੜ੍ਹੇਗਾ। ਚੰਗੇ – ਚੰਗੇ ਪੁਰਾਣੇ ਬੱਚੇ ਆਪਸ ਵਿੱਚ ਰੁੱਸ ਪੈਂਦੇ ਹਨ ਥੋੜ੍ਹੀ – ਥੋੜ੍ਹੀ ਗੱਲ ਵਿੱਚ। ਇਵੇਂ ਥੋੜ੍ਹੀ ਨਾ ਇਨ੍ਹਾਂ ਗੱਲਾਂ ਦੇ ਕਾਰਨ ਤੁਹਾਨੂੰ ਸਰਵਿਸ ਨਹੀਂ ਕਰਨੀ ਹੈ। ਸਰਵਿਸ ਤੇ ਖੁਸ਼ੀ ਨਾਲ ਕਰਨੀ ਚਾਹੀਦੀ ਹੈ। ਜਿਸ ਦੇ ਨਾਲ ਬਣਦੀ ਨਹੀਂ ਹੈ, ਉਸਦੀ ਸ਼ਕਲ ਵੇਖਣ ਤੇ ਹੀ ਸਰਵਿਸ ਦਾ ਖਿਆਲ ਉੱਡ ਜਾਂਦਾ ਹੈ। ਸਰਵਿਸ ਵਿੱਚ ਦਿਲ ਨਹੀਂ ਲਗਦਾ ਹੈ ਤਾਂ ਕਿਨਾਰਾ ਕਰ ਲੈਂਦੇ ਹਨ। ਫਿਰ ਤਾਂ ਗਿਆਨੀ ਅਤੇ ਅਗਿਆਨੀ ਵਿੱਚ ਕੋਈ ਫ਼ਰਕ ਨਹੀਂ ਰਿਹਾ। ਦੇਹ – ਅਭਿਮਾਨ ਦੀ ਗ੍ਰਹਿਚਾਰੀ ਆਕੇ ਬੈਠਦੀ ਹੈ। ਇਹ ਹੈ ਪਹਿਲੇ ਨੰਬਰ ਦੀ ਬਿਮਾਰੀ। ਬਾਪ ਕਹਿੰਦੇ ਹਨ – ਬੱਚੇ ਦੇਹੀ – ਅਭਿਮਾਨੀ ਬਣੋ। ਆਤਮਾ ਹੀ ਸਭ ਕੁਝ ਕਰਦੀ ਹੈ ਨਾ। ਆਤਮਾ ਹੀ ਵਿਕਾਰੀ ਅਤੇ ਨਿਰਵਿਕਾਰੀ ਬਣਦੀ ਹੈ। ਸਵਰਗ ਵਿੱਚ ਨਿਰਵਿਕਾਰੀ ਸਨ। ਰਾਵਣਰਾਜ ਵਿੱਚ ਆਤਮਾ ਹੀ ਵਿਕਾਰੀ ਬਣੀ ਹੈ। ਇਹ ਵੀ ਡਰਾਮਾ ਅਜਿਹਾ ਬਣਿਆ ਹੋਇਆ ਹੈ ਇਸਲਈ ਪੁਕਾਰਦੇ ਹਨ ਹੇ ਪਤਿਤ – ਪਾਵਨ ਆਓ। ਜੋ ਨਿਰਵਿਕਾਰੀ ਸਨ, ਉਹ ਹੀ ਪਤਿਤ ਵਿਕਾਰੀ ਬਣੇ ਹਨ। ਇਹ ਕਿਸੇ ਦੀ ਵੀ ਬੁੱਧੀ ਵਿੱਚ ਨਹੀਂ ਹੈ ਕਿ ਅਸੀਂ ਹੀ ਨਿਰਵਿਕਾਰੀ ਸੀ, ਹੁਣ ਵਿਕਾਰੀ ਬਣੇ ਹਾਂ। ਅਸੀਂ ਆਤਮਾ ਮੂਲਵਤਨ ਦੀ ਰਹਿਣ ਵਾਲੀ ਹਾਂ। ਉੱਥੇ ਤਾਂ ਅਸੀਂ ਆਤਮਾ ਨਿਰਵਿਕਾਰੀ ਹੋਵਾਂਗੇ। ਇੱਥੇ ਸ਼ਰੀਰ ਵਿੱਚ ਆਕੇ ਪਾਰਟ ਵਜਾਉਂਦੇ – ਵਜਾਉਂਦੇ ਵਿਕਾਰੀ ਬਣੇ ਹਾਂ। ਇਹ ਬਾਪ ਬੈਠ ਸਮਝਾਉਂਦੇ ਹਨ। ਆਤਮਾ ਸ਼ਾਂਤੀਧਾਮ ਤੋਂ ਆਉਂਦੀ ਹੈ ਤਾਂ ਜਰੂਰ ਪਵਿੱਤਰ ਹੀ ਹੋਵੇਗੀ ਫਿਰ ਅਪਵਿੱਤਰ ਬਣੀ ਹੈ। ਪਵਿੱਤਰ ਦੁਨੀਆਂ ਵਿੱਚ 9 ਲੱਖ ਹੁੰਦੇਂ ਹਨ। ਫਿਰ ਇਤਨੀਆਂ ਸਭ ਆਤਮਾਵਾਂ ਕਿਥੋਂ ਆਈਆਂ? ਜਰੂਰ ਸ਼ਾਂਤੀਧਾਮ ਤੋਂ ਆਈਆਂ ਹੋਣਗੀਆਂ। ਉਹ ਹੈ ਪੀਸਫੁਲ ਇੰਕਾਰਪੋਰੀਅਲ ਵਰਲਡ। ਇੱਥੇ ਸਭ ਆਤਮਾਵਾਂ ਪਵਿੱਤਰ ਰਹਿੰਦੀਆਂ ਹਨ ਫਿਰ ਪਾਰਟ ਵਜਾਉਂਦੇ – ਵਜਾਉਂਦੇ, ਸਤੋ, ਰਜੋ, ਤਮੋ ਵਿੱਚ ਆਉਂਦੀਆਂ ਹਨ। ਪਾਵਨ ਤੋਂ ਪਤਿਤ ਹੋਣਾ ਹੈ। ਫਿਰ ਬਾਪ ਆਕੇ ਸਭਨੂੰ ਪਾਵਨ ਬਨਾਉਣਗੇ। ਇਹ ਡਰਾਮਾ ਚਲਦਾ ਹੀ ਰਹਿੰਦਾ ਹੈ। ਡਰਾਮੇ ਦੇ ਆਦਿ – ਮੱਧ – ਅੰਤ ਦਾ ਰਾਜ਼ ਬਾਪ ਦੇ ਸਿਵਾਏ ਹੋਰ ਕੋਈ ਦੱਸ ਨਹੀਂ ਸਕਦਾ। ਉਸ ਬਾਪ ਨੂੰ ਕੋਈ ਜਾਣਦੇ ਹੀ ਨਹੀਂ ਹਨ। ਰਿਸ਼ੀ ਮੁਨੀ ਵੀ ਨੇਤੀ – ਨੇਤੀ ਕਹਿ ਗਏ। ਅਸੀਂ ਭਗਵਾਨ ਨੂੰ ਅਤੇ ਉਸਦੀ ਰਚਨਾ ਨੂੰ ਨਹੀਂ ਜਾਣਦੇ ਹਾਂ। ਫਿਰ ਕਹਿੰਦੇ ਵੀ ਹਨ – ਗੌਡ ਫਾਦਰ ਇਜ਼ ਨਾਲੇਜਫੁਲ। ਉਹ ਪਰਮਾਤਮਾ ਸ੍ਰਵ ਆਤਮਾਵਾਂ ਦਾ ਬਾਪ, ਬੀਜਰੂਪ ਹੈ। ਉਹ ਹੈ ਆਤਮਾਵਾਂ ਦਾ ਬੀਜਰੂਪ ਅਤੇ ਇਹ ਪ੍ਰਜਾਪਿਤਾ ਬ੍ਰਹਮਾ ਹੈ ਮਨੁੱਖ ਸ੍ਰਿਸ਼ਟੀ ਦਾ ਬੀਜਰੂਪ। ਉਹ ਨਿਰਾਕਾਰ ਬਾਪ ਇਸ ਵਿੱਚ ਪ੍ਰਵੇਸ਼ ਕਰ ਮਨੁੱਖਾਂ ਨੂੰ ਸਮਝਾਉਂਦੇ ਹਨ, ਮਨੁੱਖਾਂ ਦਵਾਰਾ। ਉਨ੍ਹਾਂਨੂੰ ਮਨੁੱਖ ਸ੍ਰਿਸ਼ਟੀ ਦਾ ਬੀਜਰੂਪ ਨਹੀਂ ਕਹਾਂਗੇ। ਉਹ ਹੈ ਆਤਮਾਵਾਂ ਦਾ ਪਿਤਾ ਅਤੇ ਇਹ ਬ੍ਰਹਮਾ ਹੈ ਮਨੁੱਖ ਸ੍ਰਿਸ਼ਟੀ ਦਾ ਪ੍ਰਜਾਪਿਤਾ, ਜਿਸ ਦਵਾਰਾ ਬਾਪ ਆਕੇ ਗਿਆਨ ਦਿੰਦੇ ਹਨ। ਸ਼ਰੀਰ ਵੱਖ, ਆਤਮਾ ਵੱਖ ਹੈ ਨਾ। ਮਨ – ਬੁੱਧੀ – ਚਿਤ ਆਤਮਾ ਦੇ ਵਿੱਚ ਹਨ। ਆਤਮਾ ਆਕੇ ਸ਼ਰੀਰ ਵਿੱਚ ਪ੍ਰਵੇਸ਼ ਕਰਦੀ ਹੈ, ਪਾਰਟ ਵਜਾਉਣ ਦੇ ਲਈ।

ਤੁਸੀਂ ਜਾਣਦੇ ਹੋ ਕੋਈ ਸ਼ਰੀਰ ਛੱਡਦੇ ਹਨ ਤਾਂ ਜਾਕੇ ਦੂਜਾ ਪਾਰਟ ਵਜਾਉਣਗੇ, ਇਸ ਵਿੱਚ ਰੋਣ ਨਾਲ ਕੀ ਹੋਵੇਗਾ। ਗਿਆ ਸੋ ਗਿਆ ਫਿਰ ਥੋੜ੍ਹੀ ਨਾ ਆਕੇ ਸਾਡਾ ਮਾਮਾ, ਚਾਚਾ ਬਣੇਗਾ। ਰੋਣ ਨਾਲ ਕੀ ਫ਼ਾਇਦਾ। ਤੁਹਾਡੀ ਮੰਮਾ ਗਈ, ਡਰਾਮੇ ਅਨੁਸਾਰ ਪਾਰਟ ਵਜਾ ਰਹੀ ਹੈ। ਇਵੇਂ ਬਹੁਤ ਜਾਂਦੇ। ਕੋਈ ਕਿਧਰੇ ਜਾ ਜਨਮ ਲੈਂਦੇ ਹਨ। ਇਹ ਸਮਝ ਵਿੱਚ ਆਉਂਦਾ ਹੈ ਜਿਵੇੰ – ਜਿਵੇੰ ਦਾ ਆਗਿਆਕਾਰੀ ਬੱਚਾ ਹੋਵੇਗਾ ਉਤਨਾ ਜਰੂਰ ਚੰਗੇ ਘਰ ਵਿੱਚ ਜਨਮ ਲਿਆ ਹੋਵੇਗਾ। ਇਥੋਂ ਦੇ ਜਾਣਗੇ ਹੀ ਚੰਗੇ ਘਰ ਵਿੱਚ। ਨੰਬਰਵਾਰ ਤਾਂ ਹੁੰਦੇ ਹਨ ਨਾ। ਜਿਵੇੰ ਦੇ ਜੋ ਕਰਮ ਕਰਦੇ ਹਨ – ਅਜਿਹੇ ਘਰ ਵਿੱਚ ਜਾਂਦੇ ਹਨ। ਪਿਛਾੜੀ ਵਿੱਚ ਤੁਸੀਂ ਜਾਕੇ ਰਾਜਾਈ ਘਰ ਵਿੱਚ ਜਨਮ ਲੈਂਦੇ ਹੋ। ਕੌਣ ਰਾਜਾਵਾਂ ਦੇ ਕੋਲ ਜਾਣਗੇ, ਇਹ ਖੁਦ ਸਮਝ ਸਕਦੇ ਹੋ ਨਾ। ਫਿਰ ਵੀ ਦੈਵੀ ਸੰਸਕਾਰ ਤੇ ਲੈ ਜਾਂਦੇ ਹਨ। ਇਸ ਵਿੱਚ ਬਹੁਤ ਵਿਸ਼ਾਲ ਬੁੱਧੀ ਨਾਲ ਵਿਚਾਰ ਸਾਗਰ ਮੰਥਨ ਕਰਨਾ ਹੁੰਦਾ ਹੈ। ਬਾਪ ਗਿਆਨ ਦਾ ਸਾਗਰ ਹੈ। ਤਾਂ ਬੱਚਿਆਂ ਨੂੰ ਵੀ ਗਿਆਨ ਦਾ ਸਾਗਰ ਬਣਨਾ ਹੈ। ਨੰਬਰਵਾਰ ਤੇ ਹੁੰਦੇਂ ਹੀ ਹਨ। ਸਮਝਿਆ ਜਾਂਦਾ ਹੈ – ਅੱਗੇ ਚੱਲ ਉਣਤੀ ਹੁੰਦੀ ਜਾਵੇਗੀ। ਹੋ ਸਕਦਾ ਹੈ ਜੋ ਅੱਜ ਕੰਮ ਨਹੀਂ ਕਰ ਸਕਦੇ ਹਨ, ਉਹ ਕਲ ਬਹੁਤਿਆਂ ਨਾਲੋਂ ਤਿੱਖੇ ਚਲੇ ਜਾਣ। ਗ੍ਰਹਿਚਾਰੀ ਉਤਰ ਜਾਵੇ। ਕਿਸੇ ਤੇ ਰਾਹੂ ਦੀ ਗ੍ਰਹਿਚਾਰੀ ਬੈਠਦੀ ਹੈ ਤਾਂ ਗਟਰ ਵਿੱਚ ਡਿੱਗ ਪੈਂਦੇ ਹਨ। ਹੱਡ ਗੋਡੇ ਟੁੱਟ ਜਾਂਦੇ ਹਨ। ਬੇਹੱਦ ਦੇ ਬਾਪ ਨਾਲ ਪ੍ਰੀਤਿਗਿਆ ਕਰ ਫਿਰ ਡਿੱਗਦੇ ਹਨ ਤਾਂ ਧਰਮਰਾਜ ਦਵਾਰਾ ਸਜ਼ਾਵਾਂ ਵੀ ਬਹੁਤ ਮਿਲਦੀਆਂ ਹਨ। ਇਹ ਹੈ ਬੇਹੱਦ ਦਾ ਬਾਪ, ਬੇਹੱਦ ਦਾ ਧਰਮਰਾਜ ਹੈ, ਫਿਰ ਬੇਹੱਦ ਦੀ ਸਜ਼ਾ ਮਿਲਦੀ ਹੈ। ਕਿਸੇ ਗੱਲ ਵਿੱਚ ਆਣਾਕਾਣੀ ਕਰਨਗੇ ਜਾਂ ਉਲਟਾ ਕੰਮ ਕਰਨਗੇ ਤਾਂ ਸਜ਼ਾ ਜਰੂਰ ਖਾਣਗੇ। ਸਮਝਦੇ ਨਹੀਂ ਕਿ ਅਸੀਂ ਭਗਵਾਨ ਦੀ ਅਵੱਗਿਆ ਕਰਦੇ ਹਾਂ। ਇਨੀਆਂ ਸਭ ਗੱਲਾਂ ਬਾਪ ਸਮਝਾਉਂਦੇ ਰਹਿੰਦੇ ਹਨ। ਸ਼੍ਰੀਮਤ ਤੇ ਚੱਲੋ, ਸਰਵਿਸ ਵਿੱਚ ਮਦਦਗਾਰ ਬਣੋ। ਯੋਗ ਦੀ ਯਾਤ੍ਰਾ ਤੇ ਰਹੋ। ਚਿੱਤਰਾਂ ਤੇ ਸਮਝਾਉਣ ਦੀ ਪ੍ਰੈਕਟਿਸ ਕਰਨਗੇ ਤਾਂ ਆਦਤ ਪੈ ਜਾਵੇਗੀ। ਨਹੀਂ ਤਾਂ ਉੱਚ ਪਦਵੀ ਕਿਵੇਂ ਮਿਲੇਗੀ। ਅਗਿਆਨਕਾਲ ਵਿੱਚ ਕਿਸੇ ਦਾ ਬੱਚਾ ਬਹੁਤ ਸਪੂਤ ਹੁੰਦਾ ਹੈ, ਕਈ ਤਾਂ ਬੜੇ ਕਪੂਤ ਵੀ ਹੁੰਦੇਂ ਹਨ। ਇੱਥੇ ਵੀ ਕਈ – ਕਈ ਤਾਂ ਝੱਟ ਬਾਬਾ ਦਾ ਕੰਮ ਕਰ ਵਿਖਾਉਂਦੇ ਹਨ। ਤਾਂ ਬੱਚਿਆਂ ਨੂੰ ਸਰਵਿਸ ਬੇਹੱਦ ਦੀ ਕਰਨੀ ਹੈ। ਬੇਹੱਦ ਦੀਆਂ ਆਤਮਾਵਾਂ ਦਾ ਕਲਿਆਣ ਕਰਨਾ ਹੈ। ਪੈਗਾਮ ਦੇਣਾ ਹੈ – ਮਨਮਨਾਭਵ। ਬਾਪ ਨੂੰ ਯਾਦ ਕਰਨ ਨਾਲ ਤੁਹਾਡੀ ਬੁੱਧੀ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ ਜਾਵੇਗੀ। ਹੁਣ ਹੈ ਕਲਯੁਗੀ ਤਮੋਪ੍ਰਧਾਨ ਦੁਨੀਆਂ ਦੀ ਏੰਡ। ਹੁਣ ਸਤੋਪ੍ਰਧਾਨ ਬਣਨਾ ਹੈ। ਆਤਮਾਵਾਂ ਦੀ ਵੀ ਉੱਥੇ ਨੰਬਰਵਾਰ ਦੁਨੀਆਂ ਹੈ ਨਾ, ਜੋ ਫਿਰ ਨੰਬਰਵਾਰ ਆਕੇ ਪਾਰਟ ਵਜਾਉਂਦੇ ਹਨ। ਆਉਣਗੇ ਵੀ ਨੰਬਰਵਾਰ ਡਰਾਮਾ ਅਨੁਸਾਰ। ਹੁਣ ਸਭ ਆਤਮਾਵਾਂ ਰਾਵਣ ਰਾਜ ਵਿੱਚ ਦੁਖੀ ਹਨ। ਸੋ ਵੀ ਸਮਝਦੇ ਥੋੜ੍ਹੀ ਹੀ ਹਨ। ਜੇਕਰ ਕਿਸੇ ਨੂੰ ਕਹਿ ਦਵੋ ਤੁਸੀਂ ਪਤਿਤ ਹੋ ਤਾਂ ਵਿਗੜ ਪੈਣਗੇ। ਬਾਪ ਕਹਿੰਦੇ ਹਨ – ਤੁਸੀਂ ਆਪਣਾ ਰਾਜਭਾਗ ਲੈ ਲਵੋਗੇ। ਬਾਕੀ ਸਭ ਵਿਨਾਸ਼ ਹੋ ਵਾਪਿਸ ਚਲੇ ਜਾਣ ਵਾਲੇ ਹਨ। ਇਹ ਤੇ ਗਾਇਆ ਹੋਇਆ ਹੈ ਮਹਾਭਾਰਤ ਲੜ੍ਹਾਈ ਲੱਗਣੀ ਹੈ, ਜਿਸ ਨਾਲ ਸਾਰੇ ਧਰਮ ਖਲਾਸ ਹੋ ਬਾਕੀ ਇੱਕ ਧਰਮ ਰਹੇਗਾ। ਇਸ ਲੜ੍ਹਾਈ ਦੇ ਬਾਦ ਸਵਰਗ ਦੇ ਦਵਾਰ ਖੁਲ੍ਹਦੇ ਹਨ। ਕਿੰਨੀ ਚੰਗੀ ਤਰ੍ਹਾਂ ਬੱਚਿਆਂ ਨੂੰ ਸਮਝਾਉਂਦੇ ਹਨ। ਅੱਗੇ ਚੱਲ ਤੁਹਾਡੀਆਂ ਗੱਲਾਂ ਸੁਣਦੇ ਰਹਿਣਗੇ ਅਤੇ ਆਉਂਦੇ ਜਾਣਗੇ। ਸੂਰਜਵੰਸ਼ੀ ਚੰਦ੍ਰਵਨਸ਼ੀ ਜੋ ਪਤਿਤ ਬਣ ਗਏ ਹਨ ਉਹ ਹੀ ਆਕੇ ਨੰਬਰਵਾਰ ਆਪਣਾ ਵਰਸਾ ਲੈਣਗੇ। ਪ੍ਰਜਾ ਤੇ ਢੇਰ ਬਣੇਗੀ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਭਗਵਾਨ ਦੀਆਂ ਆਗਿਆਵਾਂ ਦੀ ਅਵੱਗਿਆ ਕਦੇ ਨਹੀਂ ਕਰਨੀ ਹੈ। ਬੇਹੱਦ ਸੇਵਾ ਵਿੱਚ ਸਪੂਤ ਬੱਚਾ ਬਣ ਮਦਦਗਾਰ ਬਣਨਾ ਹੈ।

2. ਗਿਆਨ ਧਨ ਦੀ ਗੁਪਤ ਖੁਸ਼ੀ ਨਾਲ ਬੁੱਧੀ ਨੂੰ ਭਰਪੂਰ ਰੱਖਣਾ ਹੈ। ਆਪਸ ਵਿੱਚ ਕਦੇ ਵੀ ਰੁੱਸਣਾ ਨਹੀਂ ਹੈ।

ਵਰਦਾਨ:-

ਜੋ ਬੱਚੇ ਸ੍ਰਵ ਸ਼ਕਤੀਆਂ ਦੇ ਸੰਪਤੀਵਾਨ ਹਨ – ਉਹ ਹੀ ਸੰਪੰਨ ਅਤੇ ਸੰਪੂਰਨ ਸਥਿਤੀ ਦੇ ਸਮੀਪਤਾ ਦਾ ਅਨੁਭਵ ਕਰਦੇ ਹਨ। ਉਨ੍ਹਾਂ ਵਿੱਚ ਕੋਈ ਵੀ ਭਗਤਪਨ ਦੇ ਜਾਂ ਭਿਖਾਰੀਪਨ ਦੇ ਸੰਸਕਾਰ ਇਮਰਜ ਨਹੀਂ ਹੁੰਦੇ, ਬਾਪ ਦੀ ਮਦਦ ਚਾਹੀਦੀ ਹੈ, ਅਸ਼ੀਰਵਾਦ ਚਾਹੀਦਾ ਹੈ, ਸਹਿਯੋਗ ਚਾਹੀਦਾ ਹੈ, ਸ਼ਕਤੀ ਚਾਹੀਦੀ ਹੈ – ਇਹ ਚਾਹੀਦਾ ਸ਼ਬਦ ਦਾਤਾ ਵਿਧਾਤਾ, ਵਰਦਾਤਾ ਬੱਚਿਆਂ ਦੇ ਅੱਗੇ ਸ਼ੋਭਦਾ ਹੀ ਨਹੀਂ। ਉਹ ਤਾਂ ਵਿਸ਼ਵ ਦੀ ਹਰ ਆਤਮਾ ਨੂੰ ਕੁਝ ਨਾ ਕੁਝ ਦਾਨ ਜਾਂ ਵਰਦਾਨ ਦੇਣ ਵਾਲੇ ਹੁੰਦੇ ਹਨ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top