21 May 2021 PUNJABI Murli Today – Brahma Kumaris

May 20, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਹਮੇਸ਼ਾ ਯਾਦ ਰੱਖੋ - ਬਹੁਤ ਗਈ ਥੋੜੀ ਰਹੀ, ਹੁਣ ਤਾਂ ਘਰ ਚਲਣਾ ਹੈ, ਇਸ ਛੀ - ਛੀ ਸ਼ਰੀਰ ਅਤੇ ਦੁਨੀਆਂ ਨੂੰ ਭੁੱਲ ਜਾਣਾ ਹੈ"

ਪ੍ਰਸ਼ਨ: -

ਕਿਹੜਾ ਨਸ਼ਾ ਨਿਰੰਤਰ ਰਹੇ ਤਾਂ ਸਥਿਤੀ ਬਹੁਤ ਫਸਟਕਲਾਸ ਹੋਵੇਗੀ?

ਉੱਤਰ:-

 ਨਿਰੰਤਰ ਨਸ਼ਾ ਰਹੇ ਕਿ ਮੀਰੁਆ ਮੌਤ ਮਲੂਕਾ ਸ਼ਿਕਾਰ। ਅਸੀਂ ਮਲੂਕ (ਫਰਿਸ਼ਤਾ) ਬਣ ਆਪਣੇ ਮਾਸ਼ੂਕ ਦੇ ਨਾਲ ਘਰ ਜਾਵਾਂਗੇ, ਬਾਕੀ ਸਭ ਖਲਾਸ ਹੋਣਾ ਹੈ। ਹੁਣ ਅਸੀਂ ਇਸ ਪੁਰਾਣੀ ਖਾਲ ਨੂੰ ਛੱਡ ਨਵੀਂ ਲਵਾਂਗੇ। ਇਹ ਗਿਆਨ ਸਾਰਾ ਦਿਨ ਬੁੱਧੀ ਵਿੱਚ ਟਪਕਦਾ ਰਹੇ ਤਾਂ ਅਪਾਰ ਖੁਸ਼ੀ ਰਹੇਗੀ। ਸਥਿਤੀ ਫਸਟਕਲਾਸ ਬਣ ਜਾਵੇਗੀ।

♫ ਸੁਣੋ ਅੱਜ ਦੀ ਮੁਰਲੀ (audio)➤

ਗੀਤ:-

ਇਹ ਕੌਣ ਅੱਜ ਆਇਆ…

ਓਮ ਸ਼ਾਂਤੀ ਇਹ ਕਿਸ ਨੇ ਕਿਹਾ? ਬੱਚਿਆਂ ਨੇ । ਅਤੀਇੰਦ੍ਰੀਏ ਸੁੱਖਮਈ ਜੀਵਨ ਵਿੱਚ ਆਕੇ ਕਹਿੰਦੇ ਹਨ – ਬੇਹੱਦ ਦਾ ਬਾਪ ਆਇਆ ਹੋਇਆ ਹੈ। ਕਿਸਲਈ? ਇਸ ਪਤਿਤ ਦੁਨੀਆਂ ਨੂੰ ਬਦਲ ਪਾਵਨ ਦੁਨੀਆਂ ਬਣਾਉਣ, ਪਾਵਨ ਦੁਨੀਆਂ ਕਿੰਨੀ ਵੱਡੀ ਹੋਵੇਗੀ। ਪਤਿਤ ਦੁਨੀਆਂ ਕਿੰਨੀ ਵੱਡੀ ਹੈ, ਇਹ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਆਉਣਾ ਚਾਹੀਦਾ ਹੈ। ਇੱਥੇ ਕਿੰਨੇ ਕਰੋੜਾਂ ਮਨੁੱਖ ਹਨ। ਇਨ੍ਹਾਂ ਨੂੰ ਪਤਿਤ ਭ੍ਰਿਸ਼ਟਾਚਾਰੀ ਦੁਨੀਆਂ ਕਹਿੰਦੇ ਹਨ। ਮਿੱਠੇ – ਮਿੱਠੇ ਬੱਚਿਆਂ ਦੇ ਦਿਲ ਵਿੱਚ ਆਉਣਾ ਚਾਹੀਦਾ ਹੈ – ਸਾਡੀ ਨਵੀਂ ਦੁਨੀਆਂ ਕਿੰਨੀ ਛੋਟੀ ਹੋਵੇਗੀ। ਅਸੀਂ ਕਿਵੇਂ ਰਾਜ ਕਰਾਂਗੇ। ਸਾਡੇ ਭਾਰਤ ਵਰਗਾ ਕੋਈ ਦੇਸ਼ ਹੋ ਨਹੀਂ ਸਕਦਾ। ਇਹ ਕੋਈ ਨਹੀਂ ਸਮਝਦੇ – ਭਾਰਤ ਸ੍ਵਰਗ ਸੀ, ਉਸ ਵਰਗਾ ਕੋਈ ਦੇਸ਼ ਹੋ ਨਹੀਂ ਸਕਦਾ। ਤੁਹਾਨੂੰ ਇਹ ਸਮਝ ਵਿੱਚ ਆਉਂਦਾ ਹੈ, ਇਹ ਭਾਰਤ ਤਾ ਹੁਣ ਕੋਈ ਕੰਮ ਦਾ ਨਹੀਂ ਹੈ। ਭਾਰਤ ਸ੍ਵਰਗ ਸੀ, ਹੁਣ ਨਹੀਂ ਹੈ। ਇਹ ਕਿਸੇ ਨੂੰ ਯਾਦ ਨਹੀਂ ਆਉਂਦਾ ਹੈ, ਸਾਡਾ ਭਾਰਤ ਸਭ ਤੋਂ ਉੱਚ ਹੈ, ਸਭ ਤੋਂ ਪ੍ਰਾਚੀਨ ਹੈ। ਤੁਸੀਂ ਬੱਚਿਆਂ ਦੀ ਬੁੱਧੀ ਵਿਚ ਆਉਂਦਾ ਹੈ, ਸੋ ਵੀ ਨੰਬਰਵਾਰ ਪੁਰਸ਼ਾਰਥ ਅਨੁਸਾਰ। ਇੰਨੀ ਖੁਸ਼ੀ ਇੰਨਾ ਰਿਗਾਰ੍ਡ ਰਹਿੰਦਾ ਹੈ? ਬੇਹੱਦ ਦਾ ਬਾਪ ਆਇਆ ਹੋਇਆ ਹੈ। ਕਲਪ – ਕਲਪ ਆਉਂਦੇ ਹਨ, ਮਾਇਆ ਰਾਵਣ ਨੇ ਜੋ ਸਾਡਾ ਰਾਜ – ਭਾਗ ਖੋਹ ਲਿੱਤਾ ਹੈ, ਉਹ ਅਸੀਂ ਆਤਮਾਵਾਂ ਨੂੰ ਫਿਰ ਤੋਂ ਆਪਣਾ ਰਾਜ – ਭਾਗ ਬਾਬਾ ਆਕੇ ਦਿੰਦੇ ਹਨ। ਇਵੇਂ ਨਹੀਂ ਕਿ ਕੋਈ ਲੜਾਈ ਨਾਲ ਖੋਇਆ ਗਿਆ ਹੈ। ਨਹੀਂ। ਰਾਵਣ ਰਾਜ ਵਿੱਚ ਸਾਡੀ ਮੱਤ ਭ੍ਰਿਸ਼ਟਾਚਾਰੀ ਹੋ ਜਾਂਦੀ ਹੈ। ਸ਼੍ਰੇਸ਼ਠਾਚਾਰੀ ਤੋਂ ਅਸੀਂ ਭ੍ਰਿਸ਼ਟਾਚਾਰੀ ਬਣ ਜਾਂਦੇ ਹਾਂ। ਦੁਨੀਆਂ ਵੇਖੋ ਕਿੰਨੀ ਵੱਧ ਗਈ ਹੈ, ਸਾਡਾ ਭਾਰਤ ਦੇਸ਼ ਕਿੰਨਾ ਛੋਟਾ ਸੀ। ਸ੍ਵਰਗ ਵਿੱਚ ਕਿੰਨੇ ਸੁਖੀ ਰਹਿਣਗੇ। ਹੀਰੇ ਜਵਾਹਰਾਤ ਦੇ ਮਹਿਲ ਹੋਣਗੇ। ਉੱਥੇ ਰਾਵਣ ਹੁੰਦਾ ਨਹੀਂ। ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਖੁਸ਼ੀ ਹੋਣੀ ਚਾਹੀਦੀ ਹੈ, ਅਤਿਇੰਦ੍ਰੀ ਸੁੱਖ ਰਹਿਣਾ ਚਾਹੀਦਾ ਹੈ। ਬਾਪ ਕਹਿੰਦੇ ਹਨ – ਦੇਹੀ – ਅਭਿਮਾਨੀ ਬਣੋ। ਦੇਹ ਦਾ ਭਾਨ ਤੋੜਨ ਦੇ ਲਈ ਬਾਬਾ ਨੇ ਕਿਹਾ ਸੀ, 108 ਚਤੀਆਂ ਵਾਲਾ ਕਪੜਾ ਪਾਓ। ਭਾਵੇਂ ਵੱਡੇ ਆਦਮੀਆਂ ਨਾਲ, ਜਵਾਹਰਿਆਂ ਨਾਲ ਕਨੈਕਸ਼ਨ ਸੀ, ਉਹ ਨਸ਼ਾ ਟੁੱਟੇ ਕਿਵੇਂ। ਦੇਹੀ – ਅਭਿਮਾਨੀ ਬਣਨਾ ਪਵੇ। ਅਸੀਂ ਆਤਮਾ ਹਾਂ, ਇਹ ਤਾਂ ਪੁਰਾਣਾ ਸ਼ਰੀਰ ਹੈ। ਇਨ੍ਹਾਂ ਨੂੰ ਛੱਡ ਨਵਾਂ ਫਸਟਕਲਾਸ ਸ਼ਰੀਰ ਲੈਣਾ ਹੈ। ਸੱਪ ਤਾਂ ਇੱਕ ਖਾਲ ਛੱਡ ਦੂਜੀ ਲੈ ਲੈਂਦਾ ਹੈ। ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਗਿਆਨ ਹੈ, ਇਹ ਪੁਰਾਣੀ ਖਾਲ ਛੱਡ ਅਸੀਂ ਦੂਜੀ ਨਵੀਂ ਲਵਾਂਗੇ ਫਿਰ ਦੂਜਾ ਸ਼ਰੀਰ ਮਿਲੇਗਾ। ਇਹ ਤਾਂ ਸਾਰਾ ਗਿਆਨ ਬੱਚਿਆਂ ਦੀ ਬੁੱਧੀ ਵਿੱਚ ਟਪਕਣਾ ਚਾਹੀਦਾ ਹੈ। ਇਹ ਤਾਂ ਛੀ – ਛੀ ਦੁਨੀਆਂ ਹੈ, ਇਨ੍ਹਾਂ ਨੂੰ ਵੇਖਦੇ ਹੋਏ ਵੀ ਬੁੱਧੀ ਤੋਂ ਭੁਲਣਾ ਪੈਂਦਾ ਹੈ। ਅਸੀਂ ਯਾਤਰਾ ਤੇ ਜਾ ਰਹੇ ਹਾਂ, ਸਾਡੀ ਬੁੱਧੀ ਦਾ ਯੋਗ ਘਰ ਵੱਲ ਜਾ ਰਿਹਾ ਹੈ। ਅਭਿਆਸ ਤਾਂ ਕਰਨਾ ਪਵੇ ਨਾ। ਇਹ ਸ਼ਰੀਰ ਵੀ ਪੁਰਾਣਾ ਹੈ, ਦੁਨੀਆਂ ਵੀ ਪੁਰਾਣੀ ਹੈ। ਸਾਖਸ਼ਤਕਾਰ ਕਰ ਲਿੱਤਾ ਹੈ, ਹੁਣ ਇਹ ਦੇਹ ਅਤੇ ਦੇਹ ਦੇ ਸਭ ਸੰਬੰਧ ਛੱਡ ਘਰ ਜਾਣਾ ਹੈ। ਅੰਦਰ ਵਿੱਚ ਖੁਸ਼ੀ ਹੁੰਦੀ ਹੈ, ਹੁਣ ਸਾਨੂੰ ਵਾਪਿਸ ਜਾਣਾ ਹੈ। ਬੁੱਧੀਯੋਗ ਉੱਥੇ ਲਗਾਉਣਾ ਹੁੰਦਾ ਹੈ। ਇੱਕ ਦੋ ਨੂੰ ਇਹ ਹੀ ਸੁਣਾਉਣਾ ਹੈ – ਮਨਮਨਾਭਵ। ਇਹ ਬਹੁਤ ਜਬਰਦਸਤ ਮੰਤਰ ਹੈ। ਭਾਵੇਂ ਗੀਤਾ ਤਾਂ ਬਹੁਤ ਪੜ੍ਹਦੇ ਹਨ ਪਰ ਅਰਥ ਨਹੀਂ ਸਮਝਦੇ। ਜਿਵੇਂ ਹੋਰ ਸ਼ਾਸਤਰ ਪੜ੍ਹਦੇ ਹਨ, ਇਵੇਂ ਪੜ੍ਹ ਲੈਂਦੇ ਹਨ। ਇਹ ਕਿਸੇ ਦੀ ਬੁੱਧੀ ਵਿੱਚ ਨਹੀਂ ਆਏਗਾ। ਅਸੀਂ ਭਵਿੱਖ ਦੇ ਲਈ ਰਾਜਯੋਗ ਸਿੱਖ ਰਹੇ ਹਾਂ। ਬਹੁਤ ਗਈ, ਹੁਣ ਬਾਕੀ ਥੋੜਾ ਹੀ ਸਮੇਂ ਹੈ। ਇਵੇਂ – ਇਵੇਂ ਆਪਣੇ ਨੂੰ ਬਹਿਲਾਉਂਦੇ, ਖੁਸ਼ੀ ਵਿੱਚ ਆਉਣਾ ਹੈ। ਇਹ ਤਾਂ ਸਭ ਖਲਾਸ ਹੋਣਾ ਹੈ। ਮੀਰੁਆ ਅਤੇ ਮਲੂਕਾ ਸ਼ਿਕਾਰ। ਅਸੀਂ ਮਲੂਕ ਬਣ ਆਪਣੇ ਮਾਸ਼ੂਕ ਦੇ ਨਾਲ ਘਰ ਜਾਵਾਂਗੇ। ਇਹ ਆਤਮਾਵਾਂ ਦਾ ਬਾਪ ਬੈਠ ਸਿੱਖਿਆ ਦਿੰਦੇ ਹਨ। ਹੈ ਵੀ ਸਾਧਾਰਨ ਪਰ ਉੱਚ ਤੇ ਉੱਚ ਹੈ। ਬਾਪ ਆਏ ਹਨ – ਬੇਹੱਦ ਦਾ ਵਰਸਾ ਦੇਣ, ਕਲਪ – ਕਲਪ ਆਉਂਦੇ ਹਨ। ਇਹ ਤਾਂ ਛੀ – ਛੀ ਦੁਨੀਆਂ ਹੈ। ਇਵੇਂ – ਇਵੇਂ ਗੱਲਾਂ ਕਰਨੀਆਂ ਹੁੰਦੀਆਂ ਹਨ। ਇਸ ਨੂੰ ਕਿਹਾ ਜਾਂਦਾ ਹੈ ਵਿਚਾਰ ਸਾਗਰ ਮੰਥਨ। ਇਹ ਸ਼ਾਸਤਰ ਆਦਿ ਤਾਂ ਜਨਮ – ਜਨਮਾਂਤਰ ਪੜ੍ਹੇ ਹਨ, ਅਸੀਂ ਭਾਰਤਵਾਸਿਆਂ ਨੇ ਜਿੰਨੇ ਜਪ – ਤਪ ਆਦਿ ਕੀਤੇ ਹਨ ਉੰਨਾ ਹੋਰ ਕੋਈ ਨੇ ਨਹੀਂ ਕੀਤਾ ਹੈ। ਜੋ ਪਹਿਲੇ – ਪਹਿਲੇ ਆਏ ਹੋਣਗੇ ਉਨ੍ਹਾਂਨੇ ਹੀ ਭਗਤੀ ਕੀਤੀ ਹੈ ਅਤੇ ਉਹ ਹੀ ਗਿਆਨ – ਯੋਗ ਵਿੱਚ ਵੀ ਤਿੱਖੇ ਜਾਣਗੇ ਕਿਓਂਕਿ ਉਨ੍ਹਾਂ ਨੂੰ ਫਿਰ ਪਹਿਲੇ ਨੰਬਰ ਵਿੱਚ ਆਉਣਾ ਹੈ। ਵੇਖਦੇ ਹੋ, ਕੋਈ – ਕੋਈ ਤਾਂ ਬਹੁਤ ਚੰਗਾ ਪੁਰਸ਼ਾਰਥ ਕਰਦੇ ਹਨ।

ਤੁਸੀਂ ਬੱਚੇ ਜੋ ਇਸ ਰੂਹਾਨੀ ਸਰਵਿਸ ਵਿੱਚ ਲੱਗੇ ਹੋ, ਉਨ੍ਹਾਂ ਦੇ ਲਈ ਤਾਂ ਬਹੁਤ ਚੰਗਾ ਹੈ। ਸੱਚਮੁੱਚ ਭੱਠੀ ਵਿੱਚ ਬੈਠੇ ਹਨ। ਉਹ ਸੰਬੰਧ ਅਟੂਟ ਹੋਇਆ ਹੈ ਅਤੇ ਜੋ ਗ੍ਰਹਿਸਥ ਵਿਵਹਾਰ ਵਿੱਚ ਰਹਿੰਦੇ, ਇਹ ਸੁਣਦੇ ਸੁਣਾਉਂਦੇ ਹਨ ਤਾਂ ਪੁਰਾਣਿਆਂ ਤੋਂ ਵੀ ਤਿੱਖੇ ਜਾ ਰਹੇ ਹਨ। ਵੇਖਿਆ ਜਾਂਦਾ ਹੈ ਨਵੇਂ ਆਉਣ ਵਾਲੇ ਬਹੁਤ ਤਿੱਖੇ ਜਾਂਦੇ ਹਨ। ਤੁਸੀਂ ਲਿਸਟ ਕੱਢੋ ਤਾਂ ਮਾਲੂਮ ਪੈ ਜਾਵੇਗਾ। ਪਹਿਲੇ – ਪਹਿਲੇ ਤੁਹਾਡੀ ਮਾਲਾ ਬਣਾਉਂਦੇ ਸੀ ਫਿਰ ਵੇਖਿਆ ਕਿ ਕਿੰਨੇ ਚੰਗੇ – ਚੰਗੇ ਬੱਚੇ 3 – 4 ਨੰਬਰ ਵਾਲੇ ਵੀ ਨਿਕਲ ਗਏ। ਇੱਕਦਮ ਜਾਕੇ ਪ੍ਰਜਾ ਵਿੱਚ ਪਏ। ਹੁਣ ਤੁਹਾਡੀ ਇਹ ਸਟੂਡੈਂਟ ਲਾਈਫ ਹੈ, ਗ੍ਰਹਿਸਥ ਵਿਵਹਾਰ ਵਿੱਚ ਰਹਿੰਦੇ ਨਾਲ – ਨਾਲ ਇਹ ਕੋਰਸ ਪੜ੍ਹਦੇ ਹੋ। ਬਹੁਤ ਬੱਚੇ ਡਬਲ ਕੋਰਸ ਉਠਾਉਂਦੇ ਹਨ, ਲਿਫਟ ਮਿਲਦੀ ਹੈ। ਤੁਹਾਡਾ ਕੋਰਸ ਹੈ – ਗ੍ਰਹਿਸਥ ਵਿਵਹਾਰ ਵਿੱਚ ਰਹਿੰਦੇ ਇਹ ਪੜ੍ਹਨਾ। ਇਸ ਵਿੱਚ ਵੀ ਕੰਨਿਆਵਾਂ ਬਹੁਤ ਤਿੱਖੀ ਜਾਣੀ ਚਾਹੀਦੀ ਹੈ। ਕੰਨਿਆਵਾਂ ਦੇ ਕਾਰਨ ਕਨ੍ਹਈਆ ਅਤੇ ਗੋਪਾਲ ਨਾਮ ਵੀ ਗਾਇਆ ਹੋਇਆ ਹੈ। ਹੈ ਤਾਂ ਗੋਪ ਵੀ ਕਿਓਂਕਿ ਪ੍ਰਵ੍ਰਿਤੀ ਮਾਰਗ ਹੈ ਨਾ। ਤੁਸੀਂ ਸਤਿਯੁਗ ਵਿੱਚ ਦੇਵੀ – ਦੇਵਤਾ ਧਰਮ ਦੇ ਸੀ। ਇਹ ਲਕਸ਼ਮੀ – ਨਾਰਾਇਣ ਪ੍ਰਵ੍ਰਿਤੀ ਮਾਰਗ ਵਿਚ ਰਾਜ ਕਰਦੇ ਸਨ। ਇਹ ਤੁਹਾਡੀ ਬੁੱਧੀ ਵਿੱਚ ਟਪਕਣਾ ਚਾਹੀਦਾ ਕਿ ਅਸੀਂ ਕੀ ਬਣਦੇ ਹਾਂ। ਦੇਵਤਾ ਕਿੰਨੇ ਫਸਟਕਲਾਸ ਹਨ। ਉਨ੍ਹਾਂ ਦੇ ਅੱਗੇ ਜਾਕੇ ਮਹਿਮਾ ਗਾਉਂਦੇ ਹਨ – ਆਪ ਸਰਵਗੁਣ ਸੰਪੰਨ, 16 ਕਲਾ ਸੰਪੂਰਨ… ਅਸੀਂ ਪਾਪੀ, ਕਪਟੀ ਹਾਂ। ਅਸੀਂ ਨਿਰਗੁਣ ਹਾਰੇ ਵਿੱਚ ਕੋਈ ਗੁਣ ਨਹੀਂ… ਹੁਣ ਇਸ ਵਿੱਚ ਭਗਵਾਨ ਨੂੰ ਤਰਸ ਨਹੀਂ ਖਾਣਾ ਹੈ ਜਾਂ ਕ੍ਰਿਪਾ ਨਹੀਂ ਕਰਨੀ ਹੈ। ਅਸਲ ਵਿੱਚ ਤਰਸ ਜਾਂ ਕ੍ਰਿਪਾ ਆਪਣੇ ਉੱਪਰ ਹੀ ਕਰਨੀ ਹੁੰਦੀ ਹੈ। ਤੁਸੀਂ ਹੀ ਦੇਵਤਾ ਸੀ, ਹੁਣ ਕੀ ਬਣ ਗਏ ਹੋ ਆਪਣੇ ਨੂੰ ਵੇਖੋ, ਫਿਰ ਪੁਰਸ਼ਾਰਥ ਕਰ ਦੇਵਤਾ ਬਣੋ। ਸ਼ਾਮ ਤੋਂ ਸੁੰਦਰ ਬਣਨ ਦੇ ਲਈ ਪੁਰਸ਼ਾਰਥ ਕਰਨਾ ਪੈਂਦਾ । ਇਹ ਤਾਂ ਭਗਤੀ ਮਾਰਗ ਵਿੱਚ ਕਹਿੰਦੇ ਹਨ – ਮਰਦੇ ਸੀ ਫਲਾਣੇ ਦੀ ਕ੍ਰਿਪਾ ਹੋਈ ਬਚ ਗਏ, ਉਨ੍ਹਾਂ ਦੀ ਅਸ਼ਰੀਵਾਦ ਨਾਲ। ਮਹਾਤਮਾ ਆਦਿ ਦੇ ਹੱਥ ਫੜ੍ਹ ਕੇ ਕਹਿਣਗੇ, ਤੁਹਾਡਾ ਆਸ਼ੀਰਵਾਦ ਚਾਹੀਦਾ ਹੈ। ਇੱਥੇ ਤਾਂ ਪੜ੍ਹਾਈ ਹੈ। ਕ੍ਰਿਪਾ ਆਦਿ ਦੀ ਗੱਲ ਨਹੀਂ। ਮਨਮਨਾਭਵ ਦਾ ਅਰਥ ਹੈ ਨਾ। ਮੰਤਰ ਤਾਂ ਬਹੁਤ ਦਿੰਦੇ ਹਨ। ਕਈ ਪ੍ਰਕਾਰ ਦੇ ਹਠਯੋਗ ਸਿਖਾਉਂਦੇ ਹਨ। ਹਰ ਇੱਕ ਦੀ ਵੱਖ – ਵੱਖ ਸਿੱਖਿਆ ਹੁੰਦੀ ਹੈ। ਹਠਯੋਗ ਦੇ ਸੈੰਪੰਲ ਵੇਖਣੇ ਹੋ ਤਾਂ ਜੈਪੁਰ ਦੇ ਮਿਯੂਜ਼ਿਯਮ ਵਿੱਚ ਜਾਕੇ ਵੇਖੋ। ਇੱਥੇ ਤਾਂ ਕਿੰਨੇ ਅਰਾਮ ਨਾਲ ਬੈਠੇ ਹੋ। ਬੁੱਧੀ ਵਿੱਚ ਹੈ ਸਾਨੂੰ ਫਿਰ ਤੋਂ ਬਾਬਾ ਰਾਜ ਦੇ ਰਹੇ ਹਨ। ਉੱਥੇ ਹੀ ਅਦਵੈਤ ਦੇਵੀ – ਦੇਵਤਾ ਧਰਮ ਸੀ ਹੋਰ ਕੋਈ ਧਰਮ ਨਹੀਂ ਸੀ। ਦੋ ਹੱਥ ਨਾਲ ਹੀ ਤਾਲੀ ਵਜਦੀ ਹੈ । ਇੱਕ ਧਰਮ ਹੈ ਤਾਂ ਮਾਰਮਾਰੀ ਨਹੀਂ ਹੁੰਦੀ। ਹੁਣ ਹੈ ਕਲਯੁਗ। ਕਲਯੁਗ ਪੂਰਾ ਹੋਵੇਗਾ ਤਾਂ ਭਗਤੀ ਵੀ ਪੂਰੀ ਹੋਵੇਗੀ। ਹੁਣ ਤਾਂ ਮਨੁੱਖਾਂ ਦੀ ਵ੍ਰਿਧੀ ਕਿੰਨੀ ਹੁੰਦੀ ਰਹਿੰਦੀ ਹੈ। ਭਾਰਤ ਦੀ ਧਰਤੀ ਨਹੀਂ ਵਧਦੀ ਹੈ। ਧਰਤੀ ਤਾਂ ਉਹ ਹੀ ਹੈ। ਬਾਕੀ ਮਨੁੱਖ ਘੱਟ ਜਾਸਤੀ ਹੁੰਦੇ ਹਨ। ਉਥੇ ਮਨੁੱਖ ਬਹੁਤ ਘੱਟ ਹੋਣਗੇ, ਦੁਨੀਆਂ ਤਾਂ ਇਹ ਹੀ ਹੋਵੇਗੀ। ਦੁਨੀਆਂ ਕੋਈ ਛੋਟੀ ਨਹੀਂ ਹੋ ਜਾਵੇਗੀ। ਤਾਂ ਤੁਸੀਂ ਬੱਚਿਆਂ ਨੂੰ ਬਹੁਤ ਖੁਸ਼ੀ ਰਹਿਣੀ ਚਾਹੀਦੀ ਹੈ । ਅਸੀਂ ਯੋਗਬਲ ਨਾਲ ਆਪਣਾ ਰਾਜ ਸਥਾਪਨ ਕਰ ਰਹੇ ਹਾਂ। ਬਾਪ ਦੀ ਸ਼੍ਰੀਮਤ ਤੇ। ਬਾਪ ਕਹਿੰਦੇ ਹਨ – ਮਾਮੇਕਮ ਯਾਦ ਕਰੋ ਤਾਂ ਤੁਹਾਡੇ ਪਾਪ ਭਸਮ ਹੋਣਗੇ। ਆਤਮਾ ਵਿੱਚ ਹੀ ਖਾਦ ਪਈ ਹੋਈ ਹੈ ਨਾ। ਸਿਰਫ ਕਹਿੰਦੇ ਹਨ – ਸਤੋ, ਰਜੋ, ਤਮੋ… ਇਹ ਨਹੀਂ ਵਿਖਾਉਂਦੇ ਕਿ ਆਤਮਾ ਵਿੱਚ ਹੀ ਖਾਦ ਪੈਂਦੀ ਹੈ। ਪਹਿਲੇ ਗੋਲਡਨ ਏਜ਼ਡ ਸੀ, ਪਿਓਰ ਸੋਨਾ ਸੀ ਫਿਰ ਚਾਂਦੀ ਪੈਂਦੀ ਹੈ, ਉਨ੍ਹਾਂ ਨੂੰ ਸਿਲਵਰ ਏਜ਼ ਕਿਹਾ ਜਾਂਦਾ ਹੈ, ਚੰਦ੍ਰਵੰਸ਼ੀ। ਅੰਗਰੇਜ਼ੀ ਅੱਖਰ ਕਿੰਨੇ ਚੰਗੇ ਹਨ। ਗੋਲਡਨ, ਸਿਲਵਰ, ਕਾਪਰ ਫਿਰ ਆਇਰਨ। ਬਾਪ ਸਮਝਾਉਂਦੇ ਹਨ – ਆਤਮਾ ਵਿੱਚ ਖਾਦ ਪੈਂਦੀ ਹੈ, ਉਹ ਨਿਕਲੇ ਕਿਵੇਂ। ਸਤੋ ਤੋਂ ਤਮੋ ਤਮੋ ਤੋਂ ਸਤੋ ਕਿਵੇਂ ਬਣੇ। ਸਮਝਦੇ ਹਨ ਗੰਗਾ ਵਿੱਚ ਸਨਾਨ ਕਰਨ ਨਾਲ ਸਤੋਪ੍ਰਧਾਨ ਬਣ ਜਾਣਗੇ। ਪਰ ਇਹ ਤਾਂ ਹੋ ਨਾ ਸਕੇ। ਗੰਗਾ – ਸਨਾਨ ਆਦਿ ਤਾਂ ਰੋਜ਼ ਕਰਦੇ ਰਹਿੰਦੇ ਹਨ। ਕੋਈ ਤਾਂ ਨੇਮੀ ਹੋ ਜਾਂਦੇ ਹਨ। ਨਹਿਰ ਤੇ ਵੀ ਜਾਕੇ ਸਨਾਨ ਕਰਦੇ ਹਨ। ਤੁਹਾਨੂੰ ਬਾਪ ਕਹਿੰਦੇ ਹਨ – ਇਹ ਨਿਯਮ ਰੱਖੋ, ਬਾਪ ਨੂੰ ਯਾਦ ਕਰਨ ਦਾ। ਯਾਦ ਦਾ ਸਨਾਨ ਜਾਂ ਯਾਤਰਾ ਕਰੋ। ਗਿਆਨ – ਸਨਾਨ ਵੀ ਕਰਾਉਂਦੇ ਹਨ, ਯੋਗ ਦੀ ਯਾਤਰਾ ਸਿਖਾਉਂਦੇ ਹਨ। ਬਾਪ ਕਹਿੰਦੇ ਹਨ ਇਨ੍ਹਾਂ ਵਿੱਚ ਯੋਗ ਦਾ ਵੀ ਗਿਆਨ, ਸ੍ਰਿਸ਼ਟੀ – ਚੱਕਰ ਦਾ ਵੀ ਗਿਆਨ ਹੈ। ਬਾਕੀ ਸ਼ਾਸਤਰਾਂ ਦਾ ਗਿਆਨ ਤਾਂ ਬਹੁਤ ਦਿੰਦੇ ਹਨ, ਯੋਗ ਨੂੰ ਜਾਣਦੇ ਹੀ ਨਹੀਂ ਹਨ। ਹਠਯੋਗ ਸਮਝ ਲਿੱਤਾ ਹੈ। ਯੋਗ ਆਸ਼ਰਮ ਤਾਂ ਢੇਰ ਹਨ। ਮਨਮਨਾਭਵ ਦਾ ਮੰਤਰ ਦੇਣਗੇ ਪਰ ਸਿਵਾਏ ਬਾਪ ਦੇ ਕੋਈ ਵੀ ਮਨੁੱਖ ਦੇ ਕੋਲ ਇਹ ਗਿਆਨ ਨਹੀਂ ਹੈ। ਹੁਣ ਜਨਮ ਦਾ ਚੱਕਰ ਪੂਰਾ ਹੋਇਆ ਹੈ। ਫਿਰ ਨਵੀਂ ਦੁਨੀਆਂ ਹੋਵੇਗੀ। ਤੁਹਾਡੀ ਬੁੱਧੀ ਵਿੱਚ ਹੈ, ਝਾੜ ਦੀ ਵ੍ਰਿਧੀ ਕਿਵੇਂ ਹੁੰਦੀ ਹੈ। ਇਹ ਰਜਾਈ ਸਥਾਪਨ ਹੋ ਰਹੀ ਹੈ, ਸਭ ਇਕੱਠੇ ਥੋੜੀ ਜਾਣਗੇ। ਬ੍ਰਾਹਮਣਾਂ ਦਾ ਝਾੜ ਬਹੁਤ ਵੱਡਾ ਹੋਵੇਗਾ। ਫਿਰ ਥੋੜੇ – ਥੋੜੇ ਕਰਕੇ ਜਾਣਗੇ। ਪ੍ਰਜਾ ਬਣਦੀ ਰਹੇਗੀ। ਥੋੜ੍ਹਾ ਵੀ ਕੋਈ ਨੇ ਸੁਨ ਲਿੱਤਾ ਤਾਂ ਪ੍ਰਜਾ ਵਿੱਚ ਆ ਜਾਣਗੇ। ਸੈਂਟਰਜ਼ ਬਹੁਤ ਵ੍ਰਿਧੀ ਨੂੰ ਪਾਉਣਗੇ। ਪ੍ਰਦਰਸ਼ਨੀਆਂ ਢੇਰ ਜਿੱਥੇ – ਕਿਤੇ ਹੁੰਦੀ ਰਹੇਗੀ। ਜਿਵੇਂ ਮੰਦਿਰ ਟਿਕਾਉਣ ਨਿਕਲ ਜਾਂਦੇ ਹਨ, ਉਵੇਂ ਤੁਹਾਡੀ ਪ੍ਰਦਰਸ਼ਨੀ ਵੀ ਪਿੰਡ – ਪਿੰਡ ਵਿੱਚ ਹੋਵੇਗੀ। ਘਰ – ਘਰ ਵਿੱਚ ਪ੍ਰਦਰਸ਼ਨੀ ਰੱਖਣੀ ਹੋਵੇਗੀ। ਵ੍ਰਿਧੀ ਨੂੰ ਪਾਉਂਦੇ ਜਾਣਗੇ ਇਸਲਈ ਆਖਰੀਂਨ ਇਨ੍ਹਾਂ ਚਿਤਰਾਂ ਦੀ ਵੀ ਛਪਾਈ ਕਰਾਉਣੀ ਪਵੇਗੀ। ਸਭ ਦੇ ਕੋਲ ਬਾਪ ਦਾ ਪੈਗਾਮ ਜਾਣਾ ਹੈ। ਤੁਸੀਂ ਬੱਚਿਆਂ ਨੂੰ ਬੜੀ ਭਾਰੀ ਸਰਵਿਸ ਕਰਨੀ ਹੈ। ਹੁਣ ਇਹ ਪ੍ਰੋਜੈਕਟਰ, ਪ੍ਰਦਰਸ਼ਨੀ ਦਾ ਫੈਸ਼ਨ ਨਿਕਲਿਆ ਹੈ ਤਾਂ ਪਿੰਡ – ਪਿੰਡ ਵਿੱਚ ਵਿਖਾਉਣਾ ਪਵੇਗਾ। ਉਹ ਚੰਗੀ ਰੀਤੀ ਉਠਾਉਣਗੇ। ਸ਼ਿਵ ਜਯੰਤੀ ਗਾਈ ਜਾਂਦੀ ਹੈ ਪਰ ਉਹ ਕਿਵੇਂ ਆਉਂਦੇ ਹਨ, ਇਹ ਕਿਸੇ ਨੂੰ ਪਤਾ ਨਹੀਂ ਹੈ। ਸ਼ਿਵ ਪੁਰਾਨ ਆਦਿ ਵਿੱਚ ਇਹ ਗੱਲਾਂ ਹੈ ਨਹੀਂ। ਇਹ ਗੱਲਾਂ ਤੁਸੀਂ ਸੁਣਦੇ ਹੋ। ਸੁਣਨ ਦੇ ਸਮੇਂ ਚੰਗਾ ਲਗਦਾ ਹੈ ਫਿਰ ਭੁੱਲ ਜਾਂਦੇ ਹਨ। ਚੰਗੀ ਰੀਤੀ ਪੁਆਇੰਟਸ ਧਾਰਨ ਹੋਵੇਗੀ ਤਾਂ ਸਰਵਿਸ ਵੀ ਚੰਗੀ ਰੀਤੀ ਕਰ ਸਕਣਗੇ। ਪਰ ਸਭ ਪੁਆਇੰਟਸ ਕਿਸੇ ਨੂੰ ਧਾਰਨ ਨਹੀਂ ਹੁੰਦੀ ਹਨ। ਭਾਸ਼ਣ ਕਰਕੇ ਆਉਣਗੇ ਫਿਰ ਖਿਆਲ ਵਿੱਚ ਆਵੇਗਾ – ਅਜੁਨ ਇਹ ਪੁਆਇੰਟਸ ਵੀ ਸਮਝਾਉਂਦੇ ਤਾਂ ਚੰਗਾ ਸੀ, ਜਿਨ੍ਹਾਂ ਨੂੰ ਦੇਹ – ਅਭਿਮਾਨ ਨਹੀਂ ਹੋਵੇਗਾ ਉਹ ਝੱਟ ਦੱਸਣਗੇ। ਭਾਸ਼ਣ ਕਰ ਫਿਰ ਵਿਚਾਰ ਕਰਨਗੇ – ਅਸੀਂ ਸਭ ਪੁਆਇੰਟਸ ਠੀਕ ਸਮਝਾਏ? ਅਜੁਨ ਇਹ ਪੁਆਇੰਟਸ ਭੁੱਲ ਗਏ ਹਨ, ਪੁਆਇੰਟਸ ਕੋਈ ਨਾਲ ਨਹੀਂ ਚਲਨੀ ਹੈ। ਇਹ ਹੈ ਸਿਰਫ ਹੁਣ ਦੇ ਲਈ। ਫਿਰ ਇਹ ਖਤਮ ਹੋ ਜਾਵੇਗਾ। ਇਨ੍ਹਾਂ ਅੱਖਾਂ ਨਾਲ ਜੋ ਕੁਝ ਹੁਣ ਵੇਖਦੇ ਹੋ ਫਿਰ ਸਤਿਯੁਗ ਵਿੱਚ ਇਹ ਨਹੀਂ ਹੋਵੇਗਾ। ਤੁਹਾਨੂੰ ਗਿਆਨ ਦਾ ਤੀਜਾ ਨੇਤਰ ਹੁਣ ਮਿਲਦਾ ਹੈ, ਹੁਣ ਤੁਸੀਂ ਤ੍ਰਿਨੇਤ੍ਰੀ ਬਣਦੇ ਹੋ। ਬਾਬਾ ਆਕੇ ਤੁਹਾਨੂੰ ਗਿਆਨ ਦੇ ਰਹੇ ਹਨ ਜੋ ਆਤਮਾ ਧਾਰਨ ਕਰਦੀ ਹੈ। ਆਤਮਾ ਨੂੰ ਤੀਜਾ ਨੇਤਰ ਮਿਲਦਾ ਹੈ। ਇਹ ਗਿਆਨ ਕੋਈ ਵਿੱਚ ਨਹੀਂ ਹੈ ਕਿ ਮੈਂ ਆਤਮਾ ਹਾਂ। ਇਸ ਸ਼ਰੀਰ ਦਵਾਰਾ ਇਹ ਕਰਦਾ ਹਾਂ। ਬਾਬਾ ਸਾਨੂੰ ਪੜ੍ਹਾਉਂਦੇ ਹਨ। ਇਹ ਬੁੱਧੀ ਵਿੱਚ ਰੱਖਣਾ ਹੈ – ਇਸ ਵਿੱਚ ਮਿਹਨਤ ਹੈ। ਬੱਚਿਆਂ ਨੂੰ ਮਿਹਨਤ ਕਰਨੀ ਚਾਹੀਦੀ ਹੈ ਅਤੇ ਖੁਸ਼ੀ ਵਿੱਚ ਰਹਿਣਾ ਚਾਹੀਦਾ ਹੈ। ਬਸ ਹੁਣ ਸਾਡਾ ਰਾਜ ਆਇਆ ਕਿ ਆਇਆ। ਤੁਸੀਂ ਜਾਣਦੇ ਹੋ ਸਾਡੇ ਰਾਜ ਵਿੱਚ ਕੀ – ਕੀ ਹੋਵੇਗਾ। ਤੁਸੀਂ ਬੱਚਿਆਂ ਨੂੰ ਤਾਂ ਬਹੁਤ ਖੁਸ਼ੀ ਹੋਣੀ ਚਾਹੀਦਾ ਕਿ ਅਸੀਂ ਇਸ ਪੜ੍ਹਾਈ ਨਾਲ ਰਾਜ ਲੈਂਦੇ ਹਾਂ। ਪੜ੍ਹਨ ਵਾਲੇ ਨੂੰ ਮਰਤਬਾ ਯਾਦ ਰਹਿੰਦਾ ਹੈ। ਅਸੀਂ ਪੜ੍ਹਦੇ ਹਾਂ ਭਵਿੱਖ ਦੇ ਲਈ। ਅੱਛਾ ਪੜ੍ਹਨਗੇ ਤਾਂ ਰਾਜਗੱਦੀ ਤੇ ਬੈਠਣਗੇ। ਉਹ ਤਾਂ ਨਾਮੀਗ੍ਰਾਮੀ ਹੋ ਜਾਂਦੇ ਹਨ। ਹੁਣ ਲਿਸਟ ਕੱਢੀਏ, ਮਾਲਾ ਬਣਾਈਏ ਤਾਂ ਸਭ ਕਹਿਣਗੇ ਫਲਾਣੀ ਬੱਚੀ ਨੂੰ ਸਾਡੇ ਕੋਲ ਭੇਜੋ, ਰਿਫਰੇਸ਼ ਕਰਨ। ਭਾਸ਼ਣ ਕਰਨ ਵਾਲਿਆਂ ਨੂੰ ਬੁਲਾਉਂਦੇ ਹਨ, ਤਾਂ ਉਨ੍ਹਾਂ ਦਾ ਰਿਗਾਰ੍ਡ ਵੀ ਰੱਖਣਾ ਚਾਹੀਦਾ ਹੈ। ਸਾਨੂੰ ਇਨ੍ਹਾਂ ਵਰਗਾ ਹੂਸ਼ਿਆਰ ਬਣਨਾ ਹੈ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਅਤਿਇੰਦ੍ਰੀ ਸੁੱਖ ਦਾ ਅਨੁਭਵ ਕਰਨ ਦੇ ਲਈ ਦੇਹ ਦੇ ਭਾਨ ਨੂੰ ਤੋੜਨ ਦਾ ਪੁਰਸ਼ਾਰਥ ਕਰਨਾ ਹੈ। ਹੁਣ ਵਾਪਿਸ ਘਰ ਜਾਣਾ ਹੈ ਇਸਲਈ ਬੁੱਧੀਯੋਗ ਘਰ ਨਾਲ ਲੱਗਾ ਰਹੇ।

2. ਗ੍ਰਹਿਸਥ ਵਿਵਹਾਰ ਵਿੱਚ ਰਹਿੰਦੇ ਪੜ੍ਹਾਈ ਵੀ ਪੜ੍ਹਨੀ ਹੈ, ਡਬਲ ਕੋਰਸ ਉਠਾਉਣਾ ਹੈ। ਗਿਆਨ ਦਾ ਸਨਾਨ ਅਤੇ ਯਾਦ ਦੀ ਯਾਤਰਾ ਕਰਨੀ ਅਤੇ ਕਰਾਉਣੀ ਹੈ।

ਵਰਦਾਨ:-

ਜਿਵੇਂ ਕੋਈ ਵੀ ਕਪੜੇ ਧਾਰਨ ਕਰਨਾ ਜਾਂ ਨਾ ਕਰਨਾ ਆਪਣੇ ਹੱਥ ਵਿਚ ਹੁੰਦਾ ਹੈ, ਅਜਿਹਾ ਅਨੁਭਵ ਇਸ ਸ਼ਰੀਰ ਰੂਪੀ ਕਪੜੇ ਵਿੱਚ ਹੋਵੇ। ਜਿਵੇਂ ਕਪੜੇ ਨੂੰ ਧਾਰਨ ਕਰਕੇ ਕੰਮ ਕੀਤਾ ਅਤੇ ਕੰਮ ਪੂਰਾ ਹੁੰਦੇ ਹੀ ਕਪੜੇ ਤੋਂ ਨਿਆਰੇ ਹੋਏ। ਸ਼ਰੀਰ ਅਤੇ ਆਤਮਾ ਦੋਨੋਂ ਦਾ ਨਿਆਰਾਪਣ ਚਲਦੇ – ਫਿਰਦੇ ਅਨੁਭਵ ਹੋਵੇ – ਤੱਦ ਕਹਿਣਗੇ ਨਿਰੰਤਰ ਸਾਹਿਜਯੋਗੀ। ਇਵੇਂ ਡਿਟੈਚ ਰਹਿਣ ਵਾਲੇ ਬੱਚਿਆਂ ਦਵਾਰਾ ਕਈ ਆਤਮਾਵਾਂ ਨੂੰ ਫਰਿਸ਼ਤੇ ਰੂਪ ਅਤੇ ਭਵਿੱਖ ਰਾਜ ਪਦ ਦੇ ਸਾਖਸ਼ਤਕਾਰ ਹੋਣਗੇ। ਅੰਤ ਵਿੱਚ ਇਸ ਸਰਵਿਸ ਨਾਲ ਹੀ ਪ੍ਰਭਾਵ ਨਿਕਲੇਗਾ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

0 Comment

No Comment.

Scroll to Top