21 November 2021 PUNJABI Murli Today | Brahma Kumaris

Read and Listen today’s Gyan Murli in Punjabi 

November 20, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

ਸ਼ੁਭ ਭਾਵਨਾ ਅਤੇ ਸ਼ੁਭ ਕਾਮਨਾ ਦੀ ਸੁਖ਼ਸ਼ਮ ਸੇਵਾ

ਅੱਜ ਵਿਸ਼ਵਕਲਿਆਣਕਾਰੀ ਬਾਪਦਾਦਾ ਆਪਣੇ ਵਿਸ਼ਵ ਕਲਿਆਣਕਾਰੀ ਸਾਥੀਆਂ ਨੂੰ ਵੇਖ ਰਹੇ ਹਨ। ਸਾਰੇ ਬੱਚੇ ਬਾਪ ਦੇ ਵਿਸ਼ਵ – ਕਲਿਆਣ ਦੇ ਕੰਮ ਵਿੱਚ ਨਿਮਿਤ ਬਣੇ ਹੋਏ ਸਾਥੀ ਹਨ। ਸਭ ਦੇ ਮਨ ਵਿੱਚ ਸਦਾ ਇਹ ਹੀ ਇੱਕ ਸੰਕਲਪ ਹੈ ਕਿ ਵਿਸ਼ਵ ਦੀਆਂ ਪ੍ਰੇਸ਼ਾਨ ਆਤਮਾਵਾਂ ਦਾ ਕਲਿਆਣ ਹੋ ਜਾਵੇ। ਤੁਰਦੇ – ਫਿਰਦੇ, ਕੋਈ ਵੀ ਕੰਮ ਕਰਦੇ ਮਨ ਵਿੱਚ ਇਹ ਹੀ ਸ਼ੁਭ ਭਾਵਨਾ ਹੈ। ਭਗਤੀਮਾਰਗ ਵਿੱਚ ਵੀ ਭਾਵਨਾ ਹੁੰਦੀ ਹੈ ਲੇਕਿਨ ਭਗਤ ਆਤਮਾਵਾਂ ਦੀ ਵਿਸ਼ੇਸ਼ ਅਲਪਕਾਲ ਦੇ ਕਲਿਆਣ ਪ੍ਰਤੀ ਭਾਵਨਾ ਹੁੰਦੀ ਹੈ। ਤੁਸੀਂ ਗਿਆਨੀ ਤੂੰ ਆਤਮਾ ਬੱਚਿਆਂ ਦੀ ਗਿਆਨਯੁਕਤ ਕਲਿਆਣ ਦੀ ਭਾਵਨਾ ਆਤਮਾਵਾਂ ਦੇ ਪ੍ਰਤੀ ਸਦਾਕਾਲ ਅਤੇ ਸ੍ਰਵ ਕਲਿਆਣਕਾਰੀ ਭਾਵਨਾ ਹੈ। ਤੁਹਾਡੀ ਭਾਵਨਾ ਵਰਤਮਾਨ ਅਤੇ ਭਵਿੱਖ ਦੇ ਲਈ ਹੈ ਕਿ ਹਰ ਆਤਮਾ ਅਨੇਕ ਜਨਮ ਸੁਖੀ ਹੋ ਜਾਵੇ, ਪ੍ਰਾਪਤੀਆਂ ਨਾਲ ਸੰਪੰਨ ਹੋ ਜਾਵੇ ਕਿਉਂਕਿ ਅਵਿਨਾਸ਼ੀ ਬਾਪ ਦਵਾਰਾ ਤੁਸੀਂ ਆਤਮਾਵਾਂ ਨੂੰ ਵੀ ਅਵਿਨਾਸ਼ੀ ਵਰਸਾ ਮਿਲਿਆ ਹੈ। ਤੁਹਾਡੀ ਸ਼ੁਭ ਭਾਵਨਾ ਦਾ ਫ਼ਲ ਵਿਸ਼ਵ ਦੀਆਂ ਆਤਮਾਵਾਂ ਨੂੰ ਪਰਿਵਰਤਨ ਕਰ ਰਿਹਾ ਹੈ ਅਤੇ ਅੱਗੇ ਚੱਲ ਪ੍ਰਾਕ੍ਰਿਤੀ ਸਹਿਤ ਪਰਿਵਰਤਨ ਹੋ ਜਾਵੇਗਾ। ਤੁਸੀਂ ਆਤਮਾਵਾਂ ਦੀ ਸ੍ਰੇਸ਼ਠ ਭਾਵਨਾ ਇਨਾਂ ਸ੍ਰੇਸ਼ਠ ਫ਼ਲ ਪ੍ਰਾਪਤ ਕਰਾਉਣ ਵਾਲੀ ਹੈ! ਇਸਲਈ ਵਿਸ਼ਵਕਲਿਆਣਕਾਰੀ ਆਤਮਾਵਾਂ ਗਾਈਆਂ ਜਾਂਦੀਆਂ ਹਨ। ਇਨਾਂ ਆਪਣੀ ਸ਼ੁਭਭਾਵਨਾ ਦਾ ਮਹੱਤਵ ਜਾਣਦੇ ਹੋ। ਆਪਣੀ ਸ਼ੁਭਭਾਵਨਾ ਨੂੰ ਸਧਾਰਨ ਤਰ੍ਹਾਂ ਨਾਲ ਕੰਮ ਵਿੱਚ ਲਗਾਉਂਦੇ ਚੱਲ ਰਹੇ ਹੋ ਜਾਂ ਮਹੱਤਵ ਜਾਣਕੇ ਚੱਲਦੇ ਹੋ? ਦੁਨੀਆਂ ਵਾਲੇ ਵੀ ਸ਼ੁਭ ਭਾਵਨਾ ਸ਼ਬਦ ਕਹਿੰਦੇ ਹਨ। ਲੇਕਿਨ ਤੁਹਾਡੀ ਸ਼ੁਭ ਭਾਵਨਾ ਸਿਰ੍ਫ ਸ਼ੁਭ ਨਹੀਂ, ਸ਼ਕਤੀਸ਼ਾਲੀ ਵੀ ਹੈ ਕਿਉਂਕਿ ਤੁਸੀਂ ਸੰਗਮਯੁਗੀ ਸ੍ਰੇਸ਼ਠ ਆਤਮਾਵਾਂ ਹੋ, ਸੰਗਮਯੁਗ ਨੂੰ ਡਰਾਮਾ ਅਨੁਸਾਰ ਪ੍ਰਤੱਖ ਫਲ ਪ੍ਰਾਪਤ ਹੋਣ ਦਾ ਵਰਦਾਨ ਹੈ ਇਸਲਈ ਤੁਹਾਡੀ ਭਾਵਨਾ ਦਾ ਪ੍ਰਤੱਖ ਫਲ ਆਤਮਾਵਾਂ ਨੂੰ ਪ੍ਰਾਪਤ ਹੁੰਦਾ ਹੈ। ਜੋ ਵੀ ਆਤਮਾਵਾਂ ਤੁਹਾਡੇ ਸੰਬੰਧ – ਸੰਪਰਕ ਵਿੱਚ ਆਉਂਦੀਆਂ ਹਨ, ਉਸੇ ਸਮੇਂ ਹੀ ਸ਼ਾਂਤੀ ਅਤੇ ਸਨੇਹ ਦੇ ਫਲ ਦੀ ਅਨੁਭੂਤੀ ਕਰਦੀਆਂ ਹਨ।

ਸ਼ੁਭ ਭਾਵਨਾ, ਸ਼ੁਭ ਕਾਮਨਾ ਦੇ ਬਿਨਾਂ ਹੋ ਹੀ ਨਹੀਂ ਸਕਦੀ। ਹਰ ਆਤਮਾ ਦੇ ਪ੍ਰਤੀ ਸਦੈਵ ਰਹਿਮ ਦੀ ਕਾਮਨਾ ਰਹਿੰਦੀ ਹੈ ਕਿ ਇਹ ਆਤਮਾ ਵੀ ਵਰਸੇ ਦੀ ਅਧਿਕਾਰੀ ਬਣ ਜਾਵੇ। ਹਰ ਆਤਮਾ ਦੇ ਪ੍ਰਤੀ ਤਰਸ ਪੈਂਦਾ ਹੈ ਕਿ ਇਹ ਸਾਡੇ ਹੀ ਈਸ਼ਵਰੀਏ ਪਰਿਵਾਰ ਦੇ ਹਨ, ਤਾਂ ਇਸ ਤੋਂ ਵੰਚਿਤ ਕਿਉਂ ਰਹਿਣ? ਸ਼ੁਭ ਕਾਮਨਾ ਰਹਿੰਦੀ ਹੈ ਨਾ! ਸ਼ੁਭ ਕਾਮਨਾ ਅਤੇ ਸ਼ੁਭ ਭਾਵਨਾ – ਇਹ ਸੇਵਾ ਦਾ ਫਾਊਂਡੇਸ਼ਨ ਹੈ। ਕੋਈ ਵੀ ਆਤਮਾਵਾਂ ਦੀ ਸੇਵਾ ਕਰਦੇ ਹੋ ਜੇਕਰ ਤੁਹਾਡੇ ਅੰਦਰ ਸ਼ੁਭ ਭਾਵਨਾ, ਸ਼ੁਭ ਕਾਮਨਾ ਨਹੀਂ ਹੈ, ਤਾਂ ਆਤਮਾਵਾਂ ਨੂੰ ਪ੍ਰਤੱਖ ਫਲ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇੱਕ ਸੇਵਾ ਹੁੰਦੀ ਹੈ ਨੀਤੀ ਪ੍ਰਮਾਣ – ਜੋ ਸੁਣਿਆ ਹੈ ਉਹ ਸੁਨਾਉਣਾ ਹੈ। ਦੂਜੀ ਸੇਵਾ ਆਪਣੀ ਸ਼ੁਭ ਭਾਵਨਾ, ਸ਼ੁਭ ਕਾਮਨਾ ਦਵਾਰਾ। ਤੁਹਾਡੀ ਸ਼ੁਭ ਭਾਵਨਾ ਬਾਪ ਵਿੱਚ ਵੀ ਭਾਵਨਾ ਬਿਠਾਉਂਦੀ ਹੈ ਅਤੇ ਬਾਪ ਦਵਾਰਾ ਫਲ ਦੀ ਪ੍ਰਾਪਤੀ ਕਰਵਾਉਣ ਦੇ ਨਿਮਿਤ ਬਣ ਜਾਂਦੀ ਹੈ। “ਸ਼ੁਭ ਭਾਵਨਾ” – ਕਿਤੇ ਦੂਰ ਬੈਠੀ ਹੋਈ ਕਿਸੇ ਆਤਮਾ ਨੂੰ ਵੀ ਫਲ ਦੀ ਪ੍ਰਾਪਤੀ ਕਰਵਾਉਣ ਦੇ ਨਿਮਿਤ ਬਣ ਸਕਦੀ ਹੈ। ਜਿਵੇੰ ਸਾਂਇੰਸ ਦੇ ਸਾਧਨ ਦੂਰ ਬੈਠੀਆਂ ਆਤਮਾਵਾਂ ਨਾਲ ਨੇੜ੍ਹੇ ਦਾ ਸੰਬੰਧ ਕਰਾਉਣ ਦੇ ਨਿਮਿਤ ਬਣ ਜਾਂਦੇ ਹਨ, ਤੁਹਾਡੀ ਆਵਾਜ਼ ਪਹੁੰਚ ਜਾਂਦੀ ਹੈ, ਤੁਹਾਡਾ ਸੰਦੇਸ਼ ਪਹੁੰਚ ਜਾਂਦਾ ਹੈ, ਦ੍ਰਿਸ਼ ਪਹੁੰਚ ਜਾਂਦਾ ਹੈ। ਤਾਂ ਜਦ ਸਾਂਇੰਸ ਦੀ ਸ਼ਕਤੀ ਅਲਪਕਾਲ ਦੇ ਲਈ ਨੇੜ੍ਹੇ ਦਾ ਫਲ ਦੇ ਸਕਦੀ ਹੈ ਤਾਂ ਤੁਹਾਡੀ ਸਾਈਲੈਂਸ ਦੀ ਸ਼ਕਤੀਸ਼ਾਲੀ ਸ਼ੁਭਭਾਵਨਾ ਦੂਰ ਬੈਠੇ ਵੀ ਆਤਮਾਵਾਂ ਨੂੰ ਫ਼ਲ ਨਹੀਂ ਦੇ ਸਕੇਗੀ? ਪਰ ਇਸ ਦਾ ਆਧਾਰ ਹੈ ਆਪਣੇ ਅੰਦਰ ਇਤਨੀ ਸ਼ਾਂਤੀ ਦੀ ਸ਼ਕਤੀ ਜਮਾਂ ਹੋਵੇ! ਸਾਈਲੈਂਸ ਦੀ ਸ਼ਕਤੀ ਇਹ ਅਲੌਕਿਕ ਅਨੁਭਵ ਕਰਵਾ ਸਕਦੀ ਹੈ। ਅੱਗੇ ਚੱਲਕੇ ਇਹ ਪ੍ਰਤੱਖ ਪ੍ਰਮਾਣ ਅਨੁਭਵ ਕਰਦੇ ਰਹੋਗੇ।

ਸ਼ੁਭ ਭਾਵਨਾ ਮਤਲਬ ਸ਼ਕਤੀਸ਼ਾਲੀ ਸੰਕਲਪ। ਸਭ ਸ਼ਕਤੀਆਂ ਤੋਂ ਸੰਕਲਪ ਦੀ ਸ਼ਕਤੀ ਤੇਜ਼ ਹੈ। ਜਿੰਨੇ ਵੀ ਸਾਇੰਸ ਨੇ ਤੇਜ਼ ਗਤੀ ਦੇ ਸਾਧਨ ਬਣਾਏ ਹਨ, ਉਨ੍ਹਾਂ ਸਭਨਾਂ ਤੋਂ ਤੇਜ਼ ਗਤੀ ਸੰਕਲਪ ਦੀ ਹੈ। ਕਿਸੇ ਆਤਮਾ ਦੇ ਪ੍ਰਤੀ ਜਾਂ ਬੇਹੱਦ ਵਿਸ਼ਵ ਦੀਆਂ ਆਤਮਾਵਾਂ ਦੇ ਪ੍ਰਤੀ ਸ਼ੁਭ ਭਾਵਨਾ ਰੱਖਦੇ ਹੋ ਮਤਲਬ ਸ਼ਕਤੀਸ਼ਾਲੀ ਸ਼ੁਭ ਅਤੇ ਸ਼ੁੱਧ ਸੰਕਲਪ ਕਰਦੇ ਹੋ ਕਿ ਇਸ ਆਤਮਾ ਦਾ ਕਲਿਆਣ ਹੋ ਜਾਵੇ। ਤੁਹਾਡਾ ਸੰਕਲਪ ਜਾਂ ਭਾਵਨਾ ਉਤਪੰਨ ਹੋਣਾ ਅਤੇ ਉਸ ਨੂੰ ਅਨੁਭੂਤੀ ਹੋਵੇਗੀ ਕਿ ਮੈਨੂੰ ਆਤਮਾ ਨੂੰ ਕੋਈ ਵਿਸ਼ੇਸ਼ ਸਹਿਯੋਗ ਨਾਲ ਸ਼ਾਂਤੀ ਅਤੇ ਸ਼ਕਤੀ ਮਿਲ ਰਹੀ ਹੈ। ਜਿਵੇੰ ਹਾਲੇ ਵੀ ਕਈ ਬੱਚੇ ਅਨੁਭਵ ਕਰਦੇ ਹਨ ਕਿ ਕਈ ਕੰਮਾਂ ਵਿੱਚ ਮੇਰੀ ਹਿਮੰਤ ਅਤੇ ਕੁਸ਼ਲਤਾ ਇੰਨੀ ਨਹੀਂ ਹੁੰਦੀ ਸੀ ਲੇਕਿਨ ਬਾਪਦਾਦਾ ਦੀ ਐਕਸਟ੍ਰਾ ਮਦਦ ਨਾਲ ਇਹ ਕੰਮ ਸਹਿਜ ਹੋ ਗਿਆ ਅਤੇ ਵਿਘਨ ਖਤਮ ਹੋ ਗਿਆ। ਅਜਿਹੇ ਤੁਸੀਂ ਮਾਸਟਰ ਵਿਸ਼ਵ ਕਲਿਆਣਕਾਰੀ ਆਤਮਾਵਾਂ ਦੀ ਸੁਖਸ਼ਮ ਸੇਵਾ ਪ੍ਰਤੱਖ ਰੂਪ ਵਿੱਚ ਅਨੁਭਵ ਕਰੋਗੇ। ਸਮੇਂ ਵੀ ਘੱਟ ਅਤੇ ਸਾਧਨ ਵੀ ਘੱਟ, ਸੰਪਤੀ ਵੀ ਘੱਟ ਲੱਗੇਗੀ। ਇਸ ਦੇ ਲਈ ਮਨ ਅਤੇ ਬੁੱਧੀ ਸਦਾ ਫ੍ਰੀ ਚਾਹੀਦੀ ਹੈ। ਛੋਟੀਆਂ – ਛੋਟੀਆਂ ਗੱਲਾਂ ਵਿੱਚ ਮਨ ਅਤੇ ਬੁੱਧੀ ਨੂੰ ਬਿਜ਼ੀ ਬਹੁਤ ਰੱਖਦੇ ਹੋ, ਇਸਲਈ ਸੇਵਾ ਦੇ ਸੁਖਸ਼ਮ ਗਤੀ ਦੀ ਲਾਈਨ ਕਲੀਅਰ ਨਹੀਂ ਰਹਿੰਦੀ ਹੈ। ਸਧਾਰਨ ਗੱਲਾਂ ਵਿੱਚ ਵੀ ਆਪਣੇ ਮਨ ਅਤੇ ਬੁੱਧੀ ਦੀ ਲਾਈਨ ਨੂੰ ਅੰਗੇਜ਼ ਬਹੁਤ ਰੱਖਦੇ ਹੋ, ਇਸਲਈ ਇਹ ਸੁਖਸ਼ਮ ਸੇਵਾ ਤੇਜ਼ਗਤੀ ਨਾਲ ਨਹੀਂ ਚੱਲ ਰਹੀ ਹੈ। ਇਸਦੇ ਲਈ ਵਿਸ਼ੇਸ਼ ਅਟੈਂਸ਼ਨ – “ਇਕਾਂਤ ਅਤੇ ਇਕਾਗਰਤਾ”।

ਇਕਾਂਤਪ੍ਰਿਯ ਆਤਮਾਵਾਂ। ਕਿੰਨਾਂ ਵੀ ਬਿਜ਼ੀ ਹੁੰਦੇ ਫਿਰ ਵੀ ਵਿਚੋਂ ਦੀ ਇੱਕ ਘੜੀ, ਦੋ ਘੜੀ ਕੱਢ ਇਕਾਂਤ ਦਾ ਅਨੁਭਵ ਕਰ ਸਕਦੀਆਂ ਹਨ। ਇਕਾਂਤਪ੍ਰਿਯ ਆਤਮਾ ਅਜਿਹੀ ਸ਼ਕਤੀਸ਼ਾਲੀ ਬਣ ਜਾਂਦੀ ਹੈ ਜੋ ਆਪਣੀਆਂ ਸੁਖਸ਼ਮ ਸ਼ਕਤੀਆਂ – ਮਨ ਬੁੱਧੀ ਨੂੰ ਜਿਸ ਵਕਤ ਚਾਹੇ, ਜਿੱਥੇ ਚਾਹੇ ਇਕਾਗਰ ਕਰ ਸਕਦੀ ਹੈ। ਭਾਵੇਂ ਬਾਹਰ ਦੀ ਪ੍ਰਸਥਿਤੀ ਹਲਚਲ ਦੀ ਹੋਵੇ ਲੇਕਿਨ ਇਕਾਂਤਪ੍ਰਿਯ ਆਤਮਾ ਇੱਕ ਦੇ ਅੰਤ ਵਿੱਚ ਸੈਕਿੰਡ ਵਿੱਚ ਇਕਾਗਰ ਹੋ ਜਾਵੇਗੀ। ਜਿਵੇੰ ਸਾਗਰ ਦੀਆਂ ਉੱਪਰ ਦੀਆਂ ਲਹਿਰਾਂ ਦੀ ਕਿੰਨੀ ਆਵਾਜ਼ ਹੁੰਦੀ ਹੈ, ਕਿੰਨੀ ਹਲਚਲ ਹੁੰਦੀ ਹੈ, ਲੇਕਿਨ ਸਾਗਰ ਦੇ ਅੰਤ ਵਿੱਚ ਹਲਚਲ ਨਹੀਂ ਹੁੰਦੀ। ਤਾਂ ਜਦ ਇੱਕ ਦੇ ਅੰਤ ਵਿੱਚ, ਗਿਆਨ ਸਾਗਰ ਦੇ ਅੰਤ ਵਿੱਚ ਚਲੇ ਜਾਵੋਗੇ ਤਾਂ ਹਲਚਲ ਸਮਾਪਤ ਹੋ ਇਕਾਗਰ ਬਣ ਜਾਵੋਗੇ। ਸੁਣਿਆ, ਸੁਖਸ਼ਮ ਸੇਵਾ ਕੀ ਹੈ! “ਸ਼ੁਭ ਭਾਵਨਾ”, “ਸ਼ੁਭ ਕਾਮਨਾ” ਸ਼ਬਦ ਸਾਰੇ ਬੋਲਦੇ ਰਹਿੰਦੇ ਹਨ। ਪਰ ਇਸ ਦੇ ਮਹੱਤਵ ਨੂੰ ਜਾਣ ਪ੍ਰਤੱਖ ਰੂਪ ਵਿੱਚ ਆਉਣ ਨਾਲ ਅਨੇਕ ਆਤਮਾਵਾਂ ਨੂੰ ਪ੍ਰਤਖਫਲ ਦੀ ਅਨੁਭੂਤੀ ਕਰਾਉਣ ਦੇ ਨਿਮਿਤ ਬਣੋ। ਅੱਛਾ!

ਟੀਚਰਜ਼ ਦਾ ਤੇ ਕੰਮ ਹੀ ਹੈ ਸੇਵਾ। ਟੀਚਰਜ਼ ਦਾ ਮਹੱਤਵ ਹੀ ਸੇਵਾ ਹੈ। ਜੇਕਰ ਸੇਵਾ ਦਾ ਪ੍ਰਤੱਖ ਪ੍ਰਮਾਣ ਨਹੀਂ ਵਿਖਾਈ ਦਿੰਦਾ ਤਾਂ ਉਨ੍ਹਾਂ ਨੂੰ ਕੁਸ਼ਲ ਟੀਚਰ ਦੀ ਲਿਸਟ ਵਿੱਚ ਗਿਣਤੀ ਨਹੀਂ ਕੀਤਾ ਜਾਂਦਾ। ਟੀਚਰ ਦੀ ਮਹਾਨਤਾ ਸੇਵਾ ਹੋਈ ਨਾ। ਤਾਂ ਸੇਵਾ ਦਾ ਮਹੀਨ ਰੂਪ ਸੁਣਾਇਆ। ਮੂੰਹ ਦੀ ਸੇਵਾ ਤਾਂ ਕਰਦੇ ਰਹਿੰਦੇ ਹੋ ਲੇਕਿਨ ਮੁੱਖ ਤੇ ਮਨ ਦੇ ਸ਼ੁਭ ਭਾਵਨਾ ਦੀ ਸੇਵਾ ਨਾਲ – ਨਾਲ ਹੋਵੇ। ਬੋਲ ਅਤੇ ਭਾਵਨਾ ਡੱਬਲ ਕੰਮ ਕਰਨਗੇ। ਇਸ ਸੁਖਸ਼ਮ ਸੇਵਾ ਦਾ ਅਭਿਆਸ ਬਹੁਤ ਕਾਲ ਮਤਲਬ ਹੁਣੇ ਤੋਂ ਚਾਹੀਦਾ ਹੈ ਕਿਉਂਕਿ ਅੱਗੇ ਚੱਲਕੇ ਸੇਵਾ ਦੀ ਰੂਪਰੇਖਾ ਬਦਲਣੀ ਹੀ ਹੈ। ਫਿਰ ਉਸ ਸਮੇਂ ਸੁਖਸ਼ਮ ਸੇਵਾ ਵਿੱਚ ਆਪਣੇ ਨੂੰ ਬਿਜ਼ੀ ਨਹੀਂ ਕਰ ਸਕਣਗੇ, ਬਾਹਰ ਦੀਆਂ ਪ੍ਰਸਥਿਤੀਆਂ ਬੁੱਧੀ ਨੂੰ ਆਕਰਸ਼ਿਤ ਕਰ ਲੈਣਗੀਆਂ। ਰਿਜ਼ਲਟ ਕੀ ਹੋਵੇਗੀ? ਯਾਦ ਅਤੇ ਸੇਵਾ ਦਾ ਬੈਲੈਂਸ ਨਹੀਂ ਰੱਖ ਸਕਣਗੇ ਇਸਲਈ ਹੁਣੇ ਤੋਂ ਹੀ ਆਪਣੇ ਮਨ – ਬੁੱਧੀ ਦੇ ਸੇਵਾ ਦੀ ਲਾਈਨ ਨੂੰ ਚੈਕ ਕਰੋ। ਟੀਚਰਜ਼ ਨੂੰ ਚੈਕ ਕਰਨਾ ਤੇ ਆਉਂਦਾ ਹੈ ਨਾ। ਟੀਚਰਜ਼ ਹੋਰਾਂ ਨੂੰ ਸਿਖਾਉਂਦੀਆਂ ਹਨ, ਤਾਂ ਜਰੂਰ ਆਪਣੇ ਨੂੰ ਜਾਣਦੀਆਂ ਹਨ ਤਾਂ ਤੇ ਸਿਖਾਉਂਦੀਆਂ ਹਨ ਨਾ। ਸਾਰੇ ਕੁਸ਼ਲ ਟੀਚਰਜ਼ ਦੀ ਵਿਸ਼ੇਸ਼ਤਾ ਇਹ ਹੈ ਜੋ ਨਿਰੰਨਤਰ ਭਾਵੇਂ ਮਨਸਾ, ਭਾਵੇਂ ਵਾਚਾ, ਭਾਵੇਂ ਕਰਮਨਾ ਸੇਵਾ ਵਿੱਚ ਸਦਾ ਬਿਜ਼ੀ ਰਹਿਣ। ਤਾਂ ਹੋਰ ਗੱਲਾਂ ਤੋਂ ਖ਼ੁਦ ਹੀ ਖਾਲੀ ਹੋ ਜਾਣਗੇ। ਅੱਛਾ!

ਕੁਮਾਰੀਆਂ ਵੀ ਆਈਆਂ ਹਨ। ਕੁਮਾਰੀਆਂ ਮਤਲਬ ਹੋਵਣਹਾਰ ਟੀਚਰਜ਼। ਤਾਂ ਤੇ ਕਹਾਂਗੇ ਬ੍ਰਹਮਾਕੁਮਾਰੀਆਂ ਹਨ। ਜੇਕਰ ਹੋਵਣਹਾਰ ਸੇਵਾਧਾਰੀ ਨਹੀਂ ਤਾਂ ਪਾਈ ਪੈਸੇ ਵਾਲੀ ਕੁਮਾਰੀ ਹੈ। ਕੁਮਾਰੀਆਂ ਕੀ ਕਰਦੀਆਂ ਹਨ? ਨੌਕਰੀ ਦੀ ਟੋਕਰੀ ਉਠਾਉਂਦੀਆਂ ਹਨ ਨਾ ਪਾਈ ਪੈਸੇ ਦੇ ਪਿੱਛੇ। ਬਾਪਦਾਦਾ ਨੂੰ ਹੱਸੀ ਆਉਂਦੀ ਹੈ ਕੁਮਾਰੀਆਂ ਦੇ ਉੱਪਰ। ਟੌਕਰੀ ਦਾ ਬੋਝ ਚੁੱਕਣ ਦੇ ਲਈ ਤਿਆਰ ਹੋ ਜਾਂਦੀਆਂ ਹਨ ਲੇਕਿਨ ਭਗਵਾਨ ਦੇ ਘਰ ਵਿੱਚ ਮਤਲਬ ਸੇਵਾ – ਸਥਾਨਾਂ ਵਿੱਚ ਰਹਿਣ ਦੀ ਹਿਮੰਤ ਨਹੀਂ ਰੱਖਦੀਆਂ ਹਨ। ਅਜਿਹੀ ਕਮਜ਼ੋਰ ਕੁਮਾਰੀਆਂ ਤਾਂ ਨਹੀਂ ਹੋ ਨਾ! ਭਾਵੇਂ ਪੜ੍ਹ ਵੀ ਰਹੀਆਂ ਹਨ, ਤਾਂ ਵੀ ਲਕਸ਼ ਤਾਂ ਪਹਿਲਾਂ ਤੋਂ ਰੱਖਿਆ ਜਾਂਦਾ ਹੈ ਕਿ ਨੌਕਰੀ ਕਰਨੀ ਹੈ ਜਾਂ ਵਿਸ਼ਵ – ਸੇਵਾ ਕਰਨੀ ਹੈ। ਨੌਕਰੀ ਕਰਨਾ ਮਤਲਬ ਖੁਦ ਨੂੰ ਪਾਲਣਾ। ਬਾਲ – ਬੱਚੇ ਤਾਂ ਹਨ ਨਹੀਂ, ਜਿੰਨ੍ਹਾਂ ਨੂੰ ਪਾਲਣਾ ਪਵੇ। ਨੌਕਰੀ ਇਸ ਲਈ ਕਰਦੇ ਹਨ ਕਿ ਆਰਾਮ ਨਾਲ ਖ਼ੁਦ ਨੂੰ ਪਾਲਦੇ ਰਹਿਣ, ਚਲਦੇ ਰਹਿਣ। ਵਿਸ਼ਵ ਦੀਆਂ ਆਤਮਾਵਾਂ ਨੂੰ ਬਾਪ ਦੀ ਪਾਲਣਾ ਦਈਏ – ਇਹ ਲਕਸ਼ ਰੱਖੋ। ਜਦ ਅਨੇਕ ਆਤਮਾਵਾਂ ਦੇ ਨਿਮਿਤ ਬਣ ਸਕਦੇ ਹੋ – ਤਾਂ ਸਿਰ੍ਫ ਆਪਣੀ ਆਤਮਾ ਨੂੰ ਪਾਲਣਾ – ਉਸਦੇ ਅੱਗੇ ਕੀ ਹੋਇਆ? ਅਨੇਕਾਂ ਦੀਆਂ ਦੁਆਵਾਂ ਲੈਣਾ – ਇਹ ਕਮਾਈ ਕਿੰਨੀ ਵੱਡੀ ਹੈ! ਉਸ ਕਮਾਈ ਵਿੱਚ ਪੰਜ ਹਜ਼ਾਰ, ਪੰਜ ਲੱਖ ਵੀ ਹੋ ਜਾਵੇ, ਲੇਕਿਨ ਇਹ ਅਨੇਕ ਆਤਮਾਵਾਂ ਦੀਆਂ ਦੁਆਵਾਂ – ਇਹ ਕਿੰਨੀ ਵੱਡੀ ਕਮਾਈ ਹੈ! ਅਤੇ ਇਹ ਨਾਲ ਜਾਵੇਗੀ ਅਨੇਕ ਜਨਮਾਂ ਦੇ ਲਈ। ਉਹ ਪੰਜ ਲੱਖ ਕਿੱਥੇ ਜਾਣਗੇ? ਜਾਂ ਘਰ ਵਿੱਚ ਜਾਂ ਬੈੰਕ ਵਿੱਚ ਰਹਿ ਜਾਣਗੇ। ਲਕਸ਼ ਸਭ ਉੱਚਾ ਰੱਖਿਆ ਜਾਂਦਾ ਹੈ, ਸਧਾਰਨ ਨਹੀਂ। ਸੰਗਮਯੁਗ ਤੇ ਇਸ ਇੱਕ ਹੁਣੇ ਦੇ ਜਨਮ ਵਿੱਚ ਇਤਨਾ ਗੋਲਡਨ ਚਾਂਸ ਮਿਲਦਾ ਹੈ – ਬੇਹੱਦ ਦੀ ਸੇਵਾ ਵਿੱਚ ਨਿਮਿਤ ਬਣਨ ਦਾ! ਸਤਿਯੁਗ ਵਿੱਚ ਵੀ ਇਹ ਆਫ਼ਰ ਨਹੀਂ ਮਿਲੇਗੀ। ਨੌਕਰੀ ਦੇ ਲਈ ਵੀ ਅਖਬਾਰ ਵੇਖਦੇ ਰਹਿੰਦੇ ਹਨ ਨਾ ਕਿ ਕੋਈ ਆਫ਼ਰ ਮਿਲੇ। ਬਾਪ ਖ਼ੁਦ ਸੇਵਾ ਦੀ ਆਫ਼ਰ ਕਰ ਰਹੇ ਹਨ। ਤਾਂ ਯੋਗ ਰਾਈਟ ਹੈਂਡ ਬਣੋ। ਸਧਾਰਨ ਬ੍ਰਹਮਾਕੁਮਾਰੀ ਵੀ ਨਹੀਂ ਬਣਨਾ। ਕੁਸ਼ਲ ਸੇਵਾਧਾਰੀ ਨਹੀਂ ਬਣਦੇ ਤਾਂ ਸੇਵਾ ਕਰਨ ਦੀ ਬਜਾਏ ਸੇਵਾ ਲੈਂਦੇ ਰਹਿੰਦੇ ਹਨ। ਯੋਗ ਸੇਵਾਧਾਰੀ ਬਣਨਾ ਕੋਈ। ਮੁਸ਼ਕਿਲ ਗੱਲ ਨਹੀਂ। ਜਦੋਂ ਕੁਸ਼ਲ ਸੇਵਾਧਾਰੀ ਨਹੀਂ ਬਣਦੇ ਤਾਂ ਡਰਦੇ ਹੋ ਕਿਵੇਂ ਹੋਵੇਗਾ, ਚੱਲ ਸਕਾਂਗੇ ਜਾਂ ਨਹੀਂ। ਕੁਸ਼ਲਤਾ ਨਹੀਂ ਹੁੰਦੀ ਹੈ ਤਾਂ ਡਰ ਲਗਦਾ ਹੈ। ਜੋ ਕੁਸ਼ਲ ਹੁੰਦਾ ਹੈ ਉਹ ” ਬੇਪ੍ਰਵਾਹ ਬਾਦਸ਼ਾਹ” ਹੁੰਦਾ ਹੈ। ਭਾਵੇਂ ਸਥੂਲ ਕੁਸ਼ਲਤਾ, ਭਾਵੇਂ ਗਿਆਨ ਦੀ ਕੁਸ਼ਲਤਾ ਮਨੁੱਖ ਨੂੰ ਵੈਲਯੂਬਲ (ਮੁੱਲਵਾਨ) ਬਨਾਉਂਦੀ ਹੈ। ਕੁਸ਼ਲਤਾ ਨਹੀਂ ਤਾਂ ਵੈਲਯੂ ਨਹੀਂ ਰਹਿੰਦੀ। ਸੇਵਾ ਦੀ ਕੁਸ਼ਲਤਾ ਸਭ ਤੋਂ ਵੱਡੀ ਹੈ। ਅਜਿਹੀ ਕੁਸ਼ਲ ਆਤਮਾ ਨੂੰ ਕੋਈ ਗੱਲ ਰੋਕ ਨਹੀਂ ਸਕਦੀ। ਕੁਸ਼ਲ ਬਣਨਾ ਮਾਨਾ ਮੇਰਾ ਤਾਂ ਇੱਕ ਬਾਬਾ। ਬਸ, ਹੋਰ ਕੋਈ ਗੱਲ ਨਹੀਂ। ਸੁਣਿਆ ਕੁਮਾਰੀਆਂ ਨੇ! ਅੱਛਾ!

ਕੁਮਾਰ ਵੀ ਬਹੁਤ ਆਏ ਹਨ। ਕੁਮਾਰ ਦੌੜ ਬਹੁਤ ਲਗਾਉਂਦੇ ਹਨ। ਸੇਵਾ ਵਿੱਚ ਵੀ ਚੰਗੇ ਉਮੰਗ ਨਾਲ ਦੌੜ ਲਗਾਉਂਦੇ ਰਹਿੰਦੇ ਹਨ। ਲੇਕਿਨ ਕੁਮਾਰਾਂ ਦੀ ਵਿਸ਼ੇਸ਼ਤਾ ਅਤੇ ਮਹਾਨਤਾ ਇਹ ਹੈ ਕਿ ਆਦਿ ਤੋਂ ਅੰਤ ਤੱਕ ਨਿਰਵਿਘਨ ਕੁਮਾਰ ਹੋ? ਜੇਕਰ ਕੁਮਾਰ ਨਿਰਵਿਘਨ ਕੁਮਾਰ ਹਨ, ਤਾਂ ਅਜਿਹੇ ਕੁਮਾਰ ਬਹੁਤ ਮਹਾਨ ਗਾਏ ਜਾਂਦੇ ਹਨ ਕਿਉਂਕਿ ਦੁਨੀਆਂ ਵਾਲੇ ਵੀ ਕੁਮਾਰੀਆਂ ਦੀ ਬਜਾਏ ਕੁਮਾਰਾਂ ਦੇ ਲਈ ਸਮਝਦੇ ਹਨ ਕਿ ਕੁਮਾਰ ਕੁਸ਼ਲ ਬਣ ਜਾਣ – ਇਹ ਮੁਸ਼ਕਿਲ ਹੈ। ਲੇਕਿਨ ਕੁਮਾਰ ਵੀ ਵਿਸ਼ਵ ਨੂੰ ਚੈਲੇੰਜ ਕਰਨ ਕਿ ਤੁਸੀਂ ਤਾਂ ਅਸੰਭਵ ਕਹਿੰਦੇ ਹੋ ਲੇਕਿਨ ਅਸੀਂ ਨਿਰਵਿਘਨ ਕੁਮਾਰ ਹਾਂ। ਇਵੇਂ ਵਿਸ਼ਵ ਨੂੰ ਸੈਮਪਲ ਵਿਖਾਉਣ ਵਾਲੇ ਕੁਮਾਰ ਮਹਾਨ ਕੁਮਾਰ ਹਨ। ਬਾਪਦਾਦਾ ਅਜਿਹੇ ਕੁਮਾਰਾਂ ਨੂੰ ਸਦਾ ਹੀ ਦਿਲ ਤੋਂ ਮੁਬਾਰਕ ਦਿੰਦੇ ਹਨ। ਸਮਝਾ! ਹੁਣੇ – ਹੁਣੇ ਬਹੁਤ ਚੰਗੇ, ਹੁਣੇ – ਹੁਣੇ ਕੋਈ ਵਿਘਨ ਆਇਆ ਤਾਂ ਥੱਲੇ – ਉੱਪਰ ਹੋ ਗਏ – ਇਵੇਂ ਨਹੀਂ। ਕੁਮਾਰ ਮਤਲਬ ਨਾਂ ਤੇ ਸਮੱਸਿਆ ਬਣਨਾ ਹੈ ਅਤੇ ਨਾ ਸਮੱਸਿਆ ਵਿੱਚ ਹਾਰ ਖਾਣੀ ਹੈ। ਕੁਮਾਰ, ਕੁਮਾਰੀਆਂ ਤੋਂ ਵੀ ਨੰਬਰ ਅੱਗੇ ਜਾ ਸਕਦੇ ਹਨ। ਲੇਕਿਨ ਨਿਰਵਿਘਨ ਕੁਮਾਰ ਹੋਣ ਕਿਉਂਕਿ ਕੁਮਾਰਾਂ ਨੂੰ ਬਹੁਤ ਕਰਕੇ ਇਹ ਹੀ ਵਿਘਨ ਆਉਂਦਾ ਹੈ ਕਿ ਕੋਈ ਸਾਥੀ ਨਹੀਂ ਹੈ, ਕੋਈ ਸਾਥੀ ਚਾਹੀਦਾ ਹੈ, ਕੰਪੇਨੀਅਨ ਚਾਹੀਦਾ ਹੈ। ਤਾਂ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਕੰਪਨੀ ਬਣਾ ਦਿੰਦੇ ਹਨ। ਕੋਈ – ਕੋਈ ਕੁਮਾਰ ਤਾਂ ਕੰਮਪੇਨੀਅਨ ਵੀ ਬਣਾ ਦਿੰਦੇ ਹਨ ਅਤੇ ਕੋਈ ਕੰਪਨੀ ਵਿੱਚ ਆਉਂਦੇ ਹਨ – ਗੱਲਬਾਤ ਕਰਨਾ, ਬੈਠਣਾ ਫਿਰ ਕੰਪੇਨੀਅਨ ਬਣਾਉਣ ਦਾ ਵੀ ਸੰਕਲਪ ਆਉਂਦਾ ਹੈ। ਲੇਕਿਨ ਅਜਿਹੇ ਵੀ ਕੁਮਾਰ ਹਨ ਜੋ ਬਾਪ ਦੇ ਸਿਵਾਏ ਨਾ ਕੰਪਨੀ ਬਨਾਉਣ ਵਾਲੇ ਹਨ, ਨਾ ਕੰਪੇਨੀਅਨ ਬਣਾਉਣ ਵਾਲੇ ਹਨ। ਸਦਾ ਬਾਪ ਦੀ ਕੰਪਨੀ ਵਿੱਚ ਰਹਿਣ ਵਾਲੇ ਕੁਮਾਰ ਸਦਾ ਸੁਖੀ ਰਹਿੰਦੇ ਹਨ। ਤਾਂ ਤੁਸੀਂ ਲੋਕ ਕਿਹੜੇ ਕੁਮਾਰ ਹੋ! ਥੋੜ੍ਹੀ – ਥੋੜ੍ਹੀ ਕੰਪਨੀ ਚਾਹੀਦੀ ਹੈ? ਸਾਰਾ ਪਰਿਵਾਰ ਕੰਪਨੀ ਹੈ? ਫਿਰ ਤਾਂ ਠੀਕ ਲੇਕਿਨ ਦੋ – ਤਿੰਨ ਜਾਂ ਇੱਕ ਕੋਈ ਕੰਪਨੀ ਚਾਹੀਦੀ ਹੈ, ਉਹ ਰਾਂਗ ਹੈ। ਤਾਂ ਤੁਸੀਂ ਸਭ ਕੌਣ ਹੋ? ਨਿਰਵਿਘਨ ਹੋ ਨਾ। ਨਵੇਂ ਕੁਮਾਰ ਵੀ ਕਮਾਲ ਕਰਕੇ ਵਿਖਾਉਣਗੇ। ਆਖਿਰ ਤਾਂ ਵਿਸ਼ਵ ਨੂੰ ਆਪਣੇ ਅੱਗੇ, ਬਾਪ ਦੇ ਅੱਗੇ ਝੁਕਾਉਣਾ ਤਾਂ ਹੈ ਨਾ! ਤਾਂ ਇਹ ਕੁਮਾਰਾਂ ਦੀ ਕਮਾਲ ਵਿਸ਼ਵ ਨੂੰ ਝੁਕਾਵੇਗੀ। ਵਿਸ਼ਵ ਤੁਹਾਡੇ ਗੁਣ – ਗਾਇਨ ਕਰੇਗਾ ਕਿ ਕਮਾਲ ਹੈ ਕੁਮਾਰਾਂ ਦੀ! ਕੁਮਾਰੀ ਮੈਜ਼ੋਰਟੀ ਫਿਰ ਵੀ ਸੇਵਾ ਦੀ ਕੰਪਨੀ ਵਿੱਚ ਰਹਿੰਦਿਆਂ ਹਨ

ਲੇਕਿਨ ਕੁਮਾਰਾਂ ਨੂੰ ਥੋੜ੍ਹਾ ਜਿਹਾ ਕੰਪਨੀ ਦਾ ਸੰਕਲਪ ਆਉਂਦਾ ਹੈ ਤਾਂ ਪਾਂਡਵ ਭਵਨ ਬਣਾਕੇ ਸਫਲ ਰਹਿਣ, ਅਜਿਹਾ ਕੋਈ ਕਰਕੇ ਵਿਖਾਓ। ਲੇਕਿਨ ਅੱਜ ਪਾਂਡਵ ਭਵਨ ਬਨਾਓ ਅਤੇ ਕਲ ਪਾਂਡਵ ਇੱਕ ਈਸਟ ਵਿੱਚ ਚਲਾ ਜਾਵੇ, ਇੱਕ ਵੇਸਟ ਵਿੱਚ ਚਲਾ ਜਾਵੇ – ਅਜਿਹਾ ਪਾਂਡਵ ਭਵਨ ਨਹੀਂ ਬਣਾਉਣਾ।

ਬਾਪਦਾਦਾ ਨੂੰ ਪਾਂਡਵਾਂ ਦੇ ਉੱਪਰ ਵਿਸ਼ੇਸ਼ ਨਾਜ਼ ਹੈ ਕਿ ਇਕੱਲੇ ਰਹਿੰਦੇ ਵੀ ਪੁਰਸ਼ਾਰਥ ਵਿੱਚ ਚੱਲ ਰਹੇ ਹਨ। ਕੁਮਾਰ ਆਪਸ ਵਿੱਚ ਦੋ – ਤਿੰਨ ਸਾਥੀ ਬਣਕੇ ਕਿਉਂ ਨਹੀਂ ਚਲਦੇ! ਸਾਥੀ ਸਿਰ੍ਫ ਫੀਮੇਲ ਹੀ ਨਹੀਂ ਚਾਹੀਦਾ, ਦੋ ਕੁਮਾਰ ਵੀ ਰਹਿ ਸਕਦੇ ਹਨ। ਲੇਕਿਨ ਇੱਕ – ਦੂਜੇ ਦੇ ਨਿਰਵਿਘਨ ਸਾਥੀ ਹੋਕੇ ਰਹਿਣ। ਹਾਲੇ ਉਹ ਜਲਵਾ ਨਹੀਂ ਵਿਖਾਇਆ ਹੈ। ਸਮੇਂ ਤੇ ਇੱਕ ਦੂਜੇ ਦੇ ਸਹਿਯੋਗੀ ਬਣਨ ਤਾਂ ਕੀ ਨਹੀਂ ਹੋ ਸਕਦਾ ਹੈ? ਹੋਰ ਗੱਲਾਂ ਆ ਜਾਂਦੀਆਂ ਹਨ, ਇਸਲਈ ਬਾਪਦਾਦਾ ਪਾਂਡਵ ਭਵਨ ਬਨਾਉਣ ਦੀ ਮਨਾਂ ਕਰ ਦਿੰਦਾ ਹੈ। ਲੇਕਿਨ ਸੈਮਪਲ ਕੋਈ ਕਰਕੇ ਵਿਖਾਵੇ। ਅਜਿਹਾ ਨਹੀਂ ਪਾਂਡਵ ਭਵਨ ਬਣਾਕੇ ਫਿਰ ਜੋ ਨਿਮਿਤ ਦੀਦੀਆਂ – ਦਾਦੀਆਂ ਹਨ, ਉਨ੍ਹਾਂ ਦਾ ਟਾਈਮ ਲੈਂਦੇ ਰਹੋ। ਨਿਰਵਿਘਨ ਹੋਣ, ਇੱਕ – ਦੂਜੇ ਤੋਂ ਕੁਸ਼ਲ ਕੁਮਾਰ ਹੋਣ ਫਿਰ ਵੇਖੋ ਕਿੰਨਾਂ ਚੰਗਾ ਨਾਮ ਹੁੰਦਾ ਹੈ। ਸੁਣਿਆ ਕੁਮਾਰਾਂ ਨੇ? ਕੁਸ਼ਲ ਕੁਮਾਰ ਬਣੋ, ਨਿਰਵਿਘਨ ਕੁਮਾਰ ਬਣੋ। ਸੇਵਾ ਦੇ ਸ਼ੇਤ੍ਰ ਤੇ ਖੁਦ ਸਮੱਸਿਆ ਨਹੀਂ ਬਣੋ ਪਰ ਸਮੱਸਿਆ ਨੂੰ ਮਿਟਾਉਣ ਵਾਲੇ ਬਣੋ, ਫਿਰ ਵੇਖੋ ਕੁਮਾਰਾਂ ਦੀ ਬਹੁਤ ਵੈਲਯੂ ਹੋਵੇਗੀ ਕਿਉਂਕਿ ਕੁਮਾਰਾਂ ਦੇ ਬਿਨਾਂ ਵੀ ਸੇਵਾ ਨਹੀਂ ਹੋ ਸਕਦੀ ਹੈ। ਤਾਂ ਕੁਮਾਰ ਕੀ ਕਰਨਗੇ? ਸਾਰੇ ਬੋਲੋ – ਨਿਰਵਿਘਨ ਕੁਮਾਰ ਬਣ ਕੇ ਵਿਖਾਵਾਂਗੇ” । ( ਕੁਮਾਰਾਂ ਨੇ ਬਾਪਦਾਦਾ ਦੇ ਸਾਹਮਣੇ ਖੜ੍ਹੇ ਹੋਕੇ ਵਾਧਾ ਕੀਤਾ) ਹੁਣ ਸਭ ਦਾ ਫੋਟੋ ਨਿਕਲ ਗਿਆ ਹੈ। ਅਜਿਹਾ ਨਾ ਸਮਝੋ ਕਿ ਅਸੀਂ ਉੱਠੇ ਤਾਂ ਕਿਸੇ ਨੇ ਵੇਖਿਆ ਨਹੀਂ। ਫੋਟੋ ਨਿਕਲ ਗਿਆ। ਅੱਛਾ ਹੈ- ” ਹਿਮੰਤੇ ਬੱਚੇ ਮਦਦੇ ਬਾਪ” ਅਤੇ ਬਾਕੀ ਸਾਰਾ ਪਰਿਵਾਰ ਤੁਹਾਡੇ ਨਾਲ ਹੈ। ਅੱਛਾ!

ਚਾਰੋਂ ਪਾਸੇ ਦੇ ਸ੍ਰਵ ਬੱਚਿਆਂ ਨੂੰ ਬਾਪਦਾਦਾ ਆਪਣੇ ਸਨੇਹ ਦੇ ਸਹਿਯੋਗ ਦੀ ਛਤ੍ਰਛਾਇਆ ਸਹਿਤ ਦਿਲ ਤੋਂ ਸੇਵਾ ਦੀ ਮੁਬਾਰਕ ਦੇ ਰਹੇ ਹਨ। ਦੇਸ਼ – ਵਿਦੇਸ਼ ਦੇ ਸੇਵਾ ਦੇ ਸਮਾਚਾਰ ਮਿਲਦੇ ਰਹਿੰਦੇ ਹਨ। ਹਰ ਇੱਕ ਬੱਚਾ ਆਪਣੇ ਦਿਲ ਦਾ ਸੱਚਾ ਸਮਾਚਾਰ ਵੀ ਦਿੰਦੇ ਰਹਿੰਦੇ ਹਨ। ਖ਼ਾਸ ਵਿਦੇਸ਼ ਦੇ ਪੱਤਰ ਜਿਆਦਾ ਆਉਂਦੇ ਰਹਿੰਦੇ ਹਨ। ਤਾਂ ਸੇਵਾ ਦੇ ਸਮਾਚਾਰ ਦੇਣ ਵਾਲੇ ਬੱਚਿਆਂ ਨੂੰ ਮੁਬਾਰਕ ਵੀ ਅਤੇ ਨਾਲ ਹੀ ਸਦਾ ਸਵ – ਸੇਵਾ ਅਤੇ ਵਿਸ਼ਵ – ਸੇਵਾ ਵਿੱਚ “ਸਫ਼ਲਤਾ ਭਵ’ ਦਾ ਵਰਦਾਨ ਦੇ ਰਹੇ ਹਨ। ਸਵ – ਪੁਰਸ਼ਾਰਥ ਦੇ ਸਮਾਚਾਰ ਦੇਣ ਵਾਲਿਆਂ ਨੂੰ ਬਾਪਦਾਦਾ ਇਹ ਹੀ ਵਰਦਾਨ ਦੇ ਰਹੇ ਹਨ ਕਿ ਜਿਵੇੰ ਸੱਚੀ ਦਿਲ ਤੋਂ ਬਾਪ ਨੂੰ ਰਾਜ਼ੀ ਕਰਦੇ ਰਹਿੰਦੇ ਹੋ, ਇਵੇਂ ਸਦਾ ਖ਼ੁਦ ਨੂੰ ਵੀ ਖ਼ੁਦ ਦੇ ਸੰਸਕਾਰਾਂ ਨਾਲ, ਸੰਗਠਨ ਨਾਲ ਰਾਜ਼ਯੁਕਤ ਮਤਲਬ ਰਾਜ਼ੀ ਰਹੋ। ਇੱਕ ਦੂਜੇ ਦੇ ਸੰਸਕਾਰਾਂ ਦੇ ਰਾਜ਼ ਨੂੰ ਵੀ ਜਾਨਣਾ, ਪ੍ਰਸਥਿਤੀਆਂ ਨੂੰ ਜਾਨਣਾ – ਇਹ ਹੀ ਰਾਜ਼ਯੁਕਤ ਸਥਿਤੀ ਹੈ। ਬਾਕੀ ਸੱਚੇ ਦਿਲ ਨਾਲ ਆਪਣਾ ਪੋਤਾਮੇਲ ਦੇਣਾ ਅਤੇ ਸਨੇਹ ਦੀ ਰੂਹਰਿਹਾਨ ਦੇ ਪੱਤਰ ਲਿਖਣਾ ਮਤਲਬ ਪਿਛਲਾ ਖ਼ਤਮ ਕਰਨਾ ਅਤੇ ਸਨੇਹ ਦੀ ਰੂਹ ਰਿਹਾਨ ਸਦਾ ਸਮੀਪਤਾ ਦਾ ਅਨੁਭਵ ਕਰਾਉਂਦੀ ਰਹੇਗੀ। ਇਹ ਹੈ ਪੱਤਰਾਂ ਦਾ ਰਿਸਪਾਂਡ।

ਪੱਤਰ ਲਿਖਣ ਵਿੱਚ ਵਿਦੇਸ਼ੀ ਬਹੁਤ ਹੁਸ਼ਿਆਰ ਹਨ। ਜਲਦੀ – ਜਲਦੀ ਲਿਖਦੇ ਹਨ। ਭਾਰਤਵਾਸੀ ਵੀ ਲੰਬੇ – ਲੰਬੇ ਪੱਤਰ ਭੇਜਣਾ ਸ਼ੁਰੂ ਕਰਨਾ। ਬਾਪਦਾਦਾ ਨੇ ਕਹਿ ਦਿੱਤਾ ਹੈ ਦੋ ਸ਼ਬਦਾਂ ਦਾ ਪੱਤਰ ਲਿਖੋ – ‘ਓ. ਕੇ.” ( ਬਿਲਕੁਲ ਠੀਕ ਹੈ) ਸਰਵਿਸ ਸਮਾਚਾਰ ਹੈ ਤਾਂ ਲਿਖੋ ਬਾਕੀ “ਓ. ਕੇ.”। ਇਸ ਵਿੱਚ ਸਭ ਕੁਝ ਆ ਜਾਂਦਾ ਹੈ। ਇਹ ਪੱਤਰ ਪੜ੍ਹਨਾ ਵੀ ਸਹਿਜ ਹੈ ਤਾਂ ਲਿਖਣਾ ਵੀ ਸਹਿਜ ਹੈ। ਪਰ ਜੇਕਰ “ਓ. ਕੇ.” ਨਹੀਂ ਹੋ ਤਾਂ ਫਿਰ “ਓ. ਕੇ.” ਨਹੀਂ ਲਿਖਣਾ। ਜਦ “ਓ. ਕੇ.” ਹੋ ਜਾਵੋ ਉਦੋਂ ਲਿਖਣਾ। ਪੋਸਟ ਪੜ੍ਹਨ ਵਿੱਚ ਵੀ ਟਾਈਮ ਤਾਂ ਲਗਦਾ ਹੈ ਨਾ! ਕੋਈ ਵੀ ਕੰਮ ਕਰੋ, ਸਦਾ ਸ਼ੋਰਟ ਵਿੱਚ ਹੋਵੇ ਅਤੇ ਸਵੀਟ ਵੀ ਹੋਵੇ। ਕੋਈ ਵੀ ਪੜ੍ਹੇ ਤਾਂ ਉਸਨੂੰ ਖੁਸ਼ੀ ਤੇ ਹੋਵੇ ਇਸਲਈ ਰਾਮਕਥਾਵਾਂ ਲਿਖਕੇ ਨਹੀਂ ਭੇਜਣਾ। ਸਮਝਾ! ਸਮਾਚਾਰ ਦੇਣਾ ਵੀ ਹੈ ਲੇਕਿਨ ਸਮਾਚਾਰ ਦੇਣਾ ਸਿੱਖਣਾ ਵੀ ਹੈ। ਅੱਛਾ!

ਸ੍ਰਵ ਸ਼ੁਭ ਭਾਵਨਾ ਅਤੇ ਸ਼ੁਭ ਕਾਮਨਾ ਦੀ ਸੁਖਸ਼ਮ ਸੇਵਾ ਦੇ ਮਹੱਤਵ ਨੂੰ ਜਾਣਨ ਵਾਲੇ ਮਹਾਨ ਆਤਮਾਵਾਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।

ਵਰਦਾਨ:-

ਜਿਵੇੰ ਨਿਰੰਤਰ ਯੋਗੀ ਬਣੇ ਹੋ ਇਵੇਂ ਨਿਰੰਤਰ ਵਿਜੇਈ ਬਣੋ ਤਾਂ ਸੱਚੇ ਸੇਵਾਧਾਰੀ ਬਣ ਜਾਵੋਗੇ ਕਿਉਂਕਿ ਵਿਜੇਈ ਆਤਮਾ, ਜਦ ਹਰ ਸੰਕਲਪ, ਹਰ ਕਦਮ ਵਿੱਚ ਵਿਜੇ ਦਾ ਅਨੁਭਵ ਕਰਦੀ ਹੈ ਤਾਂ ਉਨ੍ਹਾਂ ਦਾ ਇਹ ਪਰਿਵਰਤਨ ਵੇਖ ਅਨੇਕ ਆਤਮਾਵਾਂ ਦੀ ਸੇਵਾ ਆਪੇ ਹੀ ਹੁੰਦੀ ਹੈ। ਉਨ੍ਹਾਂ ਦੇ ਨੈਣ ਰੂਹਾਨੀਅਤ ਦਾ ਅਨੁਭਵ ਕਰਾਉਂਦੇ ਹਨ, ਚਲਣ ਬਾਪ ਦੇ ਚ੍ਰਿਤਰਾਂ ਦਾ ਸਾਕਸ਼ਾਤਕਾਰ ਕਰਾਉਂਦੀ ਹੈ, ਮੱਥੇ ਤੋਂ ਮਸਤੱਕਮਨੀ ਦਾ ਸਾਕਸ਼ਾਤਕਾਰ ਹੁੰਦਾ ਹੈ। ਇਵੇਂ ਆਪਣੀ ਅਵਿਅਕਤ ਸੂਰਤ ਤੋਂ ਸੇਵਾ ਕਰਨ ਵਾਲੀ ਵਿਸ਼ੇਸ਼ ਆਤਮਾ ਨੂੰ ਹੀ ਸੱਚਾ ਸੇਵਾਧਾਰੀ ਕਿਹਾ ਜਾਂਦਾ ਹੈ।

ਸਲੋਗਨ:-

ਸੂਚਨਾ :- ਨਵੰਬਰ ਮਹੀਨੇ ਦਾ ਇਹ ਤੀਜਾ ਐਤਵਾਰ ਯੂਨਾਟਿਡ ਨੇਸ਼ਨ ਦਵਾਰਾ ਸੜਕ ਦੁਰਘਟਨਾ ਪੀੜਿਤ ਪ੍ਰਤੀ ਯਾਦਗਰ ਦਿਵਸ ਘੋਸ਼ਿਤ ਕੀਤਾ ਗਿਆ ਹੈ। ਅਤਾ ਸਾਰੇ ਰਾਜਯੋਗੀ ਭਾਈ – ਭੈਣਾਂ ਸ਼ਾਮ 6.30 ਤੋਂ 7.30 ਵਜੇ ਤੱਕ ਪਰਮਾਤਮ ਪਿਤਾ ਦੀ ਸਮ੍ਰਿਤੀ ਵਿੱਚ ਰਹਿ ਆਪਣੇ ਮਾਸਟਰ ਰਹਿਮਦਿਲ ਸ੍ਵਰੂਪ ਦਵਾਰਾ ਸੜਕ ਦੁਰਘਟਨਾ ਤੋਂ ਪੀੜਿਤ ਆਤਮਾਵਾਂ ਨੂੰ ਸ਼ਾਂਤੀ ਦੀ ਸਕਾਸ਼ ਦੇਵੇਂ, ਆਪਣੀ ਸਨੇਹ ਸ਼ਰਧਾਂਜਲੀ ਅਰਪਿਤ ਕਰਨ।

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top