23 November 2021 PUNJABI Murli Today | Brahma Kumaris

Read and Listen today’s Gyan Murli in Punjabi 

November 22, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਇਸ ਡਰਾਮੇ ਵਿੱਚ ਤੁਸੀਂ ਹੀਰੋ ਪਾਰਟਧਾਰੀ ਹੋ, ਸਾਰੇ ਕਲਪ ਵਿੱਚ ਤੁਹਾਡੇ ਵਰਗਾ ਹੀਰੋ ਪਾਰਟ ਕਿਸੇ ਦਾ ਵੀ ਨਹੀਂ"

ਪ੍ਰਸ਼ਨ: -

ਮਨੁੱਖ ਤੋਂ ਦੇਵਤਾ ਬਣਨ ਦਾ ਇਮਤਿਹਾਨ ਕੌਣ ਪਾਸ ਕਰ ਸਕਦਾ ਹੈ?

ਉੱਤਰ:-

ਜੋ ਫਾਲੋ ਫਾਦਰ ਕਰ ਬਾਪ ਸਮਾਣ ਪਵਿੱਤਰ ਬਣਦੇ ਉਹ ਹੀ ਇਹ ਇਮਤਿਹਾਨ ਪਾਸ ਕਰ ਸਕਦੇ ਹਨ। 21 ਜਨਮਾਂ ਦਾ ਬੇਹੱਦ ਦਾ ਵਰਸਾ ਮਿਲਦਾ ਹੈ ਤਾਂ ਜਰੂਰ ਥੋੜ੍ਹੀ ਮਿਹਨਤ ਕਰਨੀ ਪਵੇਗੀ। ਹੁਣ ਮਿਹਨਤ ਨਹੀਂ ਕੀਤੀ ਤਾਂ ਕਲਪ – ਕਲਪਾਂਤਰ ਨਹੀਂ ਕਰਨਗੇ ਫਿਰ ਉੱਚ ਪਦਵੀ ਕਿਵੇਂ ਪਾਉਣਗੇ। ਪਵਿੱਤਰ ਬਣਨਗੇ ਤਾਂ ਚੰਗੀ ਪਦਵੀ ਪਾਉਣਗੇ। ਨਹੀਂ ਤਾਂ ਸਜ਼ਾਵਾਂ ਖਾਣੀਆਂ ਪੈਣਗੀਆਂ।

ਓਮ ਸ਼ਾਂਤੀ ਮਿੱਠੇ – ਮਿੱਠੇ ਰੂਹਾਨੀ ਬੱਚਿਆਂ ਨਾਲ ਬਾਬਾ ਸਨਮੁੱਖ ਗੱਲ ਕਰ ਰਹੇ ਹਨ। ਬੱਚੇ ਸਮਝਦੇ ਹੋਣਗੇ ਸਾਡੇ ਨਾਲ ਬੇਹੱਦ ਦਾ ਬਾਪ ਗੱਲ ਕਰ ਰਹੇ ਹਨ। ਜੋ ਸਭ ਤੋਂ ਜਿਆਦਾ ਮਿੱਠਾ ਹੈ। ਬਾਪ ਵੀ ਮਿੱਠਾ ਹੁੰਦਾ ਹੈ, ਟੀਚਰ ਵੀ ਮਿੱਠਾ ਹੁੰਦਾ ਹੈ ਕਿਉਂਕਿ ਦੋਵਾਂ ਤੋਂ ਵਰਸਾ ਮਿਲਦਾ ਹੈ। ਗੁਰੂ ਤੋਂ ਭਗਤੀ ਦਾ ਵਰਸਾ ਮਿਲਦਾ ਹੈ। ਇੱਥੇ ਤਾਂ ਇੱਕੋ ਤੋਂ ਹੀ ਤਿੰਨੋਂ ਮਿਲਦੇ ਹਨ। ਖੁਸ਼ੀ ਵੀ ਹੁੰਦੀ ਹੈ। ਤੁਸੀਂ ਉਨ੍ਹਾਂ ਦੇ ਸਾਹਮਣੇ ਬੈਠੇ ਹੋ। ਤੁਸੀਂ ਜਾਣਦੇ ਹੋ ਬੇਹੱਦ ਦਾ ਬਾਪ ਜਿਸਨੂੰ ਪਤਿਤ – ਪਾਵਨ ਕਿਹਾ ਜਾਂਦਾ ਹੈ, ਉਹ ਹੀ ਮਨੁੱਖ ਸ੍ਰਿਸ਼ਟੀ ਦਾ ਬੀਜਰੂਪ ਹੈ। ਉਹ ਬੀਜ ਜੜ੍ਹ ਹੁੰਦਾ ਹੈ। ਇਹ ਹੈ ਚੇਤੰਨ। ਇਨ੍ਹਾਂ ਨੂੰ ਸੱਤ, ਚਿੱਤ, ਆਨੰਦ ਸ੍ਵਰੂਪ ਕਿਹਾ ਜਾਂਦਾ ਹੈ ਫਿਰ ਉਨ੍ਹਾਂ ਦੀ ਮਹਿਮਾ ਵੀ ਹੈ। ਉਹ ਗਿਆਨ ਦਾ ਸਾਗਰ ਹੈ ਪ੍ਰੰਤੂ ਉਨ੍ਹਾਂ ਤੋਂ ਨਾਲੇਜ ਕੀ ਮਿਲਦੀ ਹੈ, ਇਹ ਕਿਸੇ ਨੂੰ ਪਤਾ ਨਹੀਂ ਹੈ। ਤੁਸੀਂ ਜਾਣਦੇ ਹੋ ਜਿੰਨ੍ਹਾਂ ਨੂੰ ਬਾਪ ਨਾਲੇਜ ਦੇ ਰਹੇ ਹਨ, ਉਹ ਹੀ ਭਗਤੀਮਾਰਗ ਵਿੱਚ ਇਨ੍ਹਾਂ ਦੇ ਮੰਦਿਰ, ਸ਼ਾਸਤਰ ਆਦਿ ਬਨਾਉਂਦੇ ਹਨ। ਇਹ ਵੀ ਤੁਸੀਂ ਜਾਣਦੇ ਹੋ ਕਿ ਬਰੋਬਰ ਹਰ 5 ਹਜਾਰ ਵਰ੍ਹੇ ਦੇ ਬਾਦ ਇਹ ਕਲਪ ਦਾ ਸੰਗਮ ਆਉਂਦਾ ਹੈ। ਇਸ ਨੂੰ ਕਿਹਾ ਜਾਂਦਾ ਹੈ ਰੂਹਾਨੀ ਅਵਿਨਾਸ਼ੀ ਪੁਰਸ਼ੋਤਮ ਸੰਗਮਯੁਗ। ਉਵੇਂ ਤਾਂ ਉੱਤਮ ਪੁਰਸ਼ ਬਹੁਤ ਹੀ ਹੁੰਦੇ ਹਨ। ਪਰ ਉਹ ਇੱਕ ਜਨਮ ਵਿੱਚ ਉੱਤਮ ਪੁਰਸ਼ ਬਣਦੇ ਹਨ, ਫਿਰ ਮਾਧਿਅਮ ਕਨਿਸ਼ਟ ਬਣ ਜਾਂਦੇ ਹਨ। ਇਹ ਲਕਸ਼ਮੀ – ਨਾਰਾਇਣ ਵੇਖੋ ਕਿੰਨੇ ਉਤਮ ਪੁਰਸ਼ ਹਨ। ਇਹ ਹਨ ਪੁਰਸ਼ੋਤਮ ਅਤੇ ਪੁਰਸ਼ੋਤਮਨੀ। ਅਜਿਹਾ ਉੱਤਮ ਦੋਵਾਂ ਨੂੰ ਕਿਸਨੇ ਬਣਾਇਆ? ਗਾਇਆ ਜਾਂਦਾ ਹੈ ਉੱਚ ਤੇ ਉੱਚ ਭਗਵਾਨ ਹੈ, ਉਹ ਉੱਪਰ ਵਿੱਚ ਰਹਿੰਦੇ ਹਨ। ਮਨੁੱਖ ਸ੍ਰਿਸ਼ਟੀ ਵਿੱਚ ਉੱਚ ਤੇ ਉੱਚ ਇਹ ਵਿਸ਼ਵ ਮਹਾਰਾਜਾ ਮਹਾਰਾਣੀ ਹਨ। ਉੱਚ ਤੋਂ ਉੱਚ ਭਾਰਤ ਵਿੱਚ ਰਾਜ ਕਰਦੇ ਸਨ। ਹੁਣ ਇਹ ਰਾਜ ਉਨ੍ਹਾਂ ਨੇ ਕਿਵੇਂ ਪਾਇਆ! ਅਜਿਹਾ ਬਾਪ ਜੋ ਤੁਹਾਨੂੰ ਇਤਨਾ ਉੱਚਾ ਬਨਾਉਂਦੇ ਹਨ ਉਹ ਕਿੰਨਾਂ ਮਿੱਠਾ ਲੱਗਣਾ ਚਾਹੀਦਾ ਹੈ। ਉਨ੍ਹਾਂ ਦੀ ਮੱਤ ਤੇ ਚੱਲਣਾ ਚਾਹੀਦਾ ਹੈ। ਅਜਿਹਾ ਉੱਚ ਵਿਸ਼ਵ ਦਾ ਮਾਲਿਕ ਬਨਾਉਣ ਵਾਲਾ ਬਾਪ ਪੜ੍ਹਾਉਂਦੇ ਕਿਵੇਂ ਸਧਾਰਨ ਢੰਗ ਨਾਲ ਹਨ। ਇਹ ਵੀ ਤੁਸੀਂ ਜਾਣਦੇ ਹੋ ਕਿ ਬੇਹੱਦ ਦਾ ਬਾਪ ਭਾਰਤ ਵਿੱਚ ਆਉਂਦਾ ਹੈ। ਸ਼ਿਵ ਜਯੰਤੀ ਵੀ ਮਨਾਉਂਦੇ ਹਨ। ਭਾਰਤ ਨੂੰ ਆਕੇ ਸਵਰਗ ਬਨਾਉਂਦੇ ਹਨ। ਹੁਣ ਸਮ੍ਰਿਤੀ ਆਈ ਹੈ ਅਸੀਂ ਸਵਰਗਵਾਸੀ 84 ਜਨਮ ਭੋਗ ਨਰਕਵਾਸੀ ਬਣੇ ਹਾਂ। ਫਿਰ ਬਾਬਾ ਆਇਆ ਹੋਇਆ ਹੈ ਸਵਰਗਵਾਸੀ ਬਣਾਉਣ। ਹੁਣ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਤੁਹਾਡੀ ਆਤਮਾ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣੇਗੀ। ਸਤੋਪ੍ਰਧਾਨ ਬਣੇ ਬਿਗਰ ਵਾਪਿਸ ਕੋਈ ਜਾ ਨਹੀਂ ਸਕਦੇ। ਨਹੀਂ ਤਾਂ ਸਜ਼ਾ ਖਾਣੀ ਪਵੇਗੀ। ਸਜ਼ਾ ਵੀ ਆਤਮਾ ਨੂੰ ਮਿਲਦੀ ਹੈ ਨਾ। ਗਰਭ ਜੇਲ੍ਹ ਵਿੱਚ ਸ਼ਰੀਰ ਧਾਰਨ ਕਰਵਾ ਫਿਰ ਸਜ਼ਾ ਦਿੰਦੇ ਹਨ। ਬੱਚਿਆਂ ਨੂੰ ਬਹੁਤ ਦੁੱਖ ਭੋਗਣਾ ਪੇਂਦਾ ਹੈ। ਤ੍ਰਾਹੀ – ਤ੍ਰਾਹੀ ਕਰਦੇ ਹਨ। ਕਹਿੰਦੇ ਹਨ ਮੁੜ ਪਾਪ ਨਹੀਂ ਕਰਾਂਗਾ। ਤੁਸੀਂ ਬੱਚਿਆਂ ਨੂੰ ਤੇ ਗਰਭ ਜੇਲ੍ਹ ਵਿੱਚ ਜਾਣਾ ਨਹੀਂ ਹੈ। ਉੱਥੇ ਗਰਭ ਮਹਿਲ ਹੈ ਕਿਉਂਕਿ ਉੱਥੇ ਪਾਪ ਹੁੰਦਾ ਨਹੀਂ। ਇੱਥੇ ਰਾਵਣਰਾਜ ਵਿੱਚ ਪਾਪ ਹੁੰਦਾ ਹੈ ਤਾਂ ਤੇ ਰਾਮਰਾਜ ਮੰਗਦੇ ਹਨ। ਪ੍ਰੰਤੂ ਇਹ ਜਾਣਦੇ ਨਹੀਂ ਰਾਵਣਰਾਜ ਕੀ ਚੀਜ਼ ਹੈ। ਸਾੜਦੇ ਹਨ ਤਾਂ ਖ਼ਤਮ ਹੋਣਾ ਚਾਹੀਦਾ। ਮੁੜ – ਮੁੜ ਸਾੜਦੇ ਹਨ, ਗੋਇਆ ਮਰਿਆ ਨਹੀਂ ਹੈ। ਫਿਰ ਇਹ ਸਭ ਕਰਨ ਦਾ ਫਾਇਦਾ ਕੀ? ਉਹ ਲੋਕੀ ਜਾਕੇ ਲੰਕਾ ਲੁੱਟ ਕੇ ਆਉਂਦੇ ਹਨ। ਕਿਸੇ ਝਾੜ ਨੂੰ ਬੀਮਾਰੀ ਹੁੰਦੀ ਹੈ, ਉਸਨੂੰ ਸੋਨਾ ਸਮਝ ਲੈ ਆਉਂਦੇ ਹਨ। ਅਸਲ ਵਿੱਚ ਤੁਸੀਂ ਇਸ ਸਮੇਂ ਰਾਵਣ ਤੇ ਜਿੱਤ ਪਾਉਂਦੇ ਅਤੇ ਗੋਲਡਨ ਏਜ਼ ਦੇ ਮਾਲਿਕ ਬਣਦੇ ਹੋ। ਅਜ਼ਮੇਰ ਵਿੱਚ ਬੈਕੁੰਠ ਦਾ ਮਾਡਲ ਬਣਾਇਆ ਹੈ। ਹੁਣ ਤੁਸੀਂ ਜਾਣਦੇ ਹੋ ਬਾਬਾ ਆਇਆ ਹੈ ਬੱਚਿਆਂ ਨੂੰ ਫਿਰ ਤੋਂ ਸਵਰਗ ਦਾ ਮਾਲਿਕ ਬਣਾਉਣ। ਹੀਰੇ ਜਵਾਹਰਾਂ ਦੇ ਮਹਿਲਾਂ ਵਿੱਚ ਅਸੀਂ ਰਾਜ ਕਰਾਂਗੇ।

ਹੁਣ ਤੁਸੀਂ ਬੱਚੇ ਯੋਗਬਲ ਨਾਲ ਨਿਰਵਿਕਾਰੀ ਸਤੋਪ੍ਰਧਾਨ ਬਣਦੇ ਹੋ। ਆਤਮਾ ਸੰਪੂਰਨ ਨਿਰਵਿਕਾਰੀ ਬਣ ਫਿਰ ਚਲੀ ਜਾਵੇਗੀ ਸ਼ਾਂਤੀਧਾਮ, ਉੱਥੇ ਦੁਖ ਦੀ ਗੱਲ ਨਹੀਂ। ਬਾਬਾ ਨੇ ਸਮਝਾਇਆ ਹੈ ਇਸ ਨਾਟਕ ਵਿੱਚ ਤੁਹਾਡਾ ਸਭ ਤੋਂ ਵੱਡਾ ਮੁੱਖ ਪਾਰਟ ਹੈ ਹੀਰੋ ਹੀਰੋਇਨ ਦਾ। ਰਾਜ ਲੈਣਾ ਅਤੇ ਗਵਾਉਣਾ – ਇਹ ਖੇਲ੍ਹ ਹੈ। ਹੀਰੋ – ਹੀਰੋਇਨ ਤੁਸੀਂ ਹੋ। ਹੀਰੋ ਦਾ ਅਰਥ ਹੈ ਮੁੱਖ ਪਾਰਟਧਾਰੀ। ਤੁਸੀਂ ਗੋਲਡਨ ਏਜ਼ ਵਿੱਚ ਪਵਿੱਤਰ ਗ੍ਰਹਿਸਥ ਆਸ਼ਰਮ ਵਿੱਚ ਰਹਿੰਦੇ ਸੀ। ਆਇਰਨ ਏਜ਼ ਵਿੱਚ ਅਪਵਿੱਤਰ ਗ੍ਰਹਿਸਥ ਵਿਵਹਾਰ ਹੈ। ਹੁਣ ਬਾਬਾ ਗੋਲਡਨ ਏਜ਼ ਵਿੱਚ ਲੈ ਜਾਵੇਗਾ। ਉੱਥੇ ਲਕਸ਼ਮੀ – ਨਾਰਾਇਣ ਸੂਰਜਵੰਸ਼ੀਆਂ ਦਾ ਰਾਜ ਹੋਵੇਗਾ। ਉਹ ਪੁਨਰਜਨਮ ਲੈ ਚੰਦ੍ਰਵਨਸ਼ੀਆਂ ਵਿੱਚ ਆਉਣਗੇ, ਵਾਧਾ ਹੁੰਦਾ ਰਹੇਗਾ। ਹੁਣ ਕਿੰਨੇ ਕਰੋੜ ਹੋ ਗਏ ਹਨ। ਹੁਣ ਕਹਿੰਦੇ ਹਨ ਬਰਥ ਘੱਟ ਹੋਵੇ। ਜਿੰਨ੍ਹਾਂ ਦਾ ਇੱਕ – ਦੋ ਬੱਚਾ ਹੋਵੇਗਾ ਉਹ ਥੋੜ੍ਹੀ ਨਾ ਬੰਦ ਕਰਨਗੇ। ਹੁਣ ਤੁਸੀਂ ਤੇ ਇਤਲਾ ਕਰ ਸਕਦੇ ਹੋ ਕਿ ਪਾਪੁਲੇਸ਼ਨ ਘੱਟ ਕਰਾਉਣਾ ਇਹ ਤਾਂ ਬਾਪ ਦੇ ਉੱਪਰ ਹੈ। ਬਾਪ ਜਾਣਦੇ ਹਨ ਜਿਆਦਾ ਮਨੁੱਖ ਹੋਣਗੇ ਤਾਂ ਮਰਨਗੇ। ਮੈਂ ਆਇਆ ਹਾਂ ਸਭਨੂੰ ਖਲਾਸ ਕਰ ਇੱਕ ਧਰਮ ਦੀ ਸਥਾਪਨਾ ਕਰਨ। ਉੱਥੇ 9 ਲੱਖ ਹੋਣਗੇ। ਛੂ ਮੰਤਰ ਹੋਇਆ ਨਾ। ਕਲਯੁਗ ਰੂਪੀ ਰਾਤ ਪੂਰੀ ਹੋਕੇ ਦਿਨ ਸ਼ੁਰੂ ਹੋ ਜਾਵੇਗਾ। ਬਰਥ ਕੰਟਰੋਲ ਤੇ ਕਿੰਨਾਂ ਖਰਚਾ ਕਰਦੇ ਹਨ। ਬਾਪ ਦਾ ਕੋਈ ਖਰਚਾ ਨਹੀਂ। ਨੈਚੁਰਲ ਕਲੈਮਟੀਜ਼ ਹੋਣਗੀਆਂ, ਸਭ ਖ਼ਤਮ ਹੋ ਜਾਵੇਗਾ, ਡਰਾਮੇ ਵਿੱਚ ਨੂੰਧ ਹੈ। ਉਹ ਲੋਕ ਜੋ ਪਲਾਨ ਬਣਾ ਰਹੇ ਹਨ, ਉਹ ਵੀ ਡਰਾਮੇ ਵਿੱਚ ਨੂੰਧ ਹੈ। ਯੂਰੋਪਵਾਸੀ ਯਾਦਵ, ਭਾਰਤ ਵਾਸੀ ਕੌਰਵ ਅਤੇ ਪਾਂਡਵ। ਉਹ ਸਾਰੇ ਇੱਕ ਪਾਸੇ, ਇਸ ਤਰਫ ਦੋ ਭਾਈ – ਭਾਈ ਹਨ। ਭਾਰਤ ਵਿੱਚ ਭਾਈ – ਭਾਈ ਹਨ। ਜੋ ਹੁਣ ਕਲਯੁਗ ਵਿੱਚ ਭਾਈ – ਭਾਈ ਹਨ ਤੁਸੀਂ ਹੁਣ ਨਿਕਲ ਆਏ ਹੋ ਸੰਗਮ ਤੇ। ਕੌਰਵ ਅਤੇ ਪਾਂਡਵ ਇੱਕ ਹੀ ਘਰ ਦੇ ਸਨ। ਆਤਮਾ ਅਸਲ ਵਿੱਚ ਭਾਈ – ਭਾਈ ਹੈ। ਤੁਸੀਂ ਆਤਮਾਵਾਂ ਨੂੰ ਹੀ ਪਹਿਲਾਂ – ਪਹਿਲਾਂ ਬਾਬਾ ਮਿਲਿਆ ਹੈ। ਰੇਸ ਵਿੱਚ ਜੋ ਪਹਿਲਾਂ – ਪਹਿਲਾਂ ਜਾਂਦੇ ਹਨ ਉਹ ਇਨਾਮ ਲੈਂਦੇ ਹਨ। ਤੁਹਾਡੀ ਹੈ ਯਾਦ ਦੀ ਦੌੜ। ਇਹ ਕਿਸੇ ਸ਼ਾਸਤਰ ਵਿੱਚ ਨਹੀਂ ਹੈ। ਬਾਪ ਕਹਿੰਦੇ ਹਨ ਮੇਰੇ ਨਾਲ ਯੋਗ ਰੱਖੋ। ਇਹ ਯੋਗ ਦੀ ਯਾਤ੍ਰਾ ਇਸੇ ਸਮੇਂ ਹੀ ਹੁੰਦੀ ਹੈ। ਇਹ ਯਾਤ੍ਰਾ ਹੋਰ ਕੋਈ ਸਿਖਾ ਨਹੀਂ ਸਕਦਾ। ਸਤਿਯੁਗ ਵਿੱਚ ਹੈ ਰੂਹਾਨੀ ਯੋਗ, ਨਾ ਜਿਸਮਾਨੀ ਯੋਗ ਹੁੰਦਾ – ਉੱਥੇ ਲੋੜ ਹੀ ਨਹੀਂ। ਇਹ ਇਸ ਵਕਤ ਤੁਹਾਡੀ ਬੁੱਧੀ ਵਿੱਚ ਬੈਠਦਾ ਹੈ। ਡਰਾਮੇ ਵਿੱਚ ਇੱਕ – ਇੱਕ ਸੈਕਿੰਡ ਦਾ ਐਕਟ ਸਮਝਾਇਆ ਹੈ, ਇਸਨੂੰ ਸਵਦਰਸ਼ਨ ਚੱਕਰ ਕਿਹਾ ਜਾਂਦਾ ਹੈ। ਅਸਲ ਵਿੱਚ ਸਵਦਰਸ਼ਨ ਚੱਕਰਧਾਰੀ ਹੁਣ ਤੁਸੀਂ ਬਣਦੇ ਹੋ। 84 ਜਨਮਾਂ ਦਾ ਅਤੇ ਸ੍ਰਿਸ਼ਟੀ ਚਕ੍ਰ ਦਾ ਨਾਲੇਜ ਤੁਹਾਨੂੰ ਹੈ। ਸਵ ਮਾਨਾ ਆਤਮਾ। ਆਤਮਾ ਨੂੰ ਇਹ ਗਿਆਨ ਹੈ ਤਾਂ ਹੁਣ ਤੁਸੀਂ ਬੱਚੇ ਸਵਦਰਸ਼ਨ ਚਕ੍ਰਧਾਰੀ ਬਣੇ ਹੋ। ਅਸੀਂ ਤੁਹਾਨੂੰ ਕਹਾਂਗੇ ਰੂਹਾਨੀ ਬੱਚਿਓ। ਸਵਦਰਸ਼ਨ ਚਕ੍ਰਧਾਰੀ ਬ੍ਰਾਹਮਣ ਕੁਲਭੂਸ਼ਨ। ਇਨਾਂ ਅੱਖਰਾਂ ਦਾ ਮਤਲਬ ਕੋਈ ਨਵਾਂ ਸਮਝ ਨਹੀਂ ਸਕਦਾ। ਇਹ ਅਲੰਕਾਰ ਤੁਹਾਨੂੰ ਨਹੀਂ ਦਿੰਦੇ ਹਾਂ ਕਿਉਂਕਿ ਤੁਹਾਡੇ ਵਿਚੋਂ ਕਈ ਭਗੰਤੀ ਹੋ ਜਾਂਦੇ ਹਨ। ਹੁਣ ਤੁਹਾਡੀ ਬੁੱਧੀ ਵਿੱਚ 84 ਦਾ ਚੱਕਰ ਹੈ। ਹੁਣ ਨੰਬਰਵਨ ਵਿੱਚ ਜਾਵੋਗੇ। ਪਹਿਲਾਂ ਘਰ ਜਾਕੇ ਫਿਰ ਦੇਵਤਾ ਬਣੋਗੇ। ਫਿਰ ਸ਼ਤ੍ਰੀ, ਵੈਸ਼, ਸ਼ੂਦ੍ਰ ਬਣੋਗੇ। ਕਿੰਨੀ ਸਮਝ ਦੀ ਗੱਲ ਹੈ। ਇਤਨਾ ਵੀ ਕੋਈ ਯਾਦ ਕਰੇ ਤਾਂ ਅਹੋ ਸੁਭਾਗਿਆ। ਬਾਕੀ ਥੋੜ੍ਹਾ ਸਮਾਂ ਹੈ ਫਿਰ ਅਸੀਂ ਸਵਰਗ ਵਿੱਚ ਜਾਵਾਂਗੇ। ਬਾਕੀ ਸ਼ਾਸਤਰਾਂ ਵਿੱਚ ਤੇ ਬਹੁਤ ਦੰਤ ਕਥਾਵਾਂ ਲਿਖ ਦਿੱਤੀਆਂ ਹਨ। ਕ੍ਰਿਸ਼ਨ ਜੋ ਸਭਦਾ ਪਿਆਰਾ ਹੈ, ਉਨ੍ਹਾਂ ਦੇ ਲਈ ਵੀ ਲਿਖ ਦਿੱਤਾ ਹੈ ਸੱਪ ਨੇ ਡੱਸਿਆ, ਇਹ ਹੋਇਆ..। ਕ੍ਰਿਸ਼ਨ, ਰਾਧੇ ਤੋਂ ਵੀ ਪਿਆਰਾ ਲੱਗਦਾ ਹੈ ਕਿਉਂਕਿ ਮੁਰਲੀ ਵਜਾਈ ਹੈ। ਇਹ ਅਸਲ ਵਿੱਚ ਹੈ ਗਿਆਨ ਦੀ ਗੱਲ। ਤੁਸੀਂ ਇਸ ਸਮੇਂ ਗਿਆਨ – ਗਿਆਨੇਸ਼ਵਰੀ ਹੋ। ਫਿਰ ਪੜ੍ਹਕੇ ਰਾਜ – ਰਾਜੇਸ਼ਵਰੀ ਬਣਦੀ ਹੋ। ਇਹ ਹੈ ਏਮ ਆਬਜੈਕਟ। ਤੁਹਾਨੂੰ ਕੋਈ ਪੁੱਛਦਾ ਹੈ ਇਥੋਂ ਦਾ ਉਦੇਸ਼ ਕੀ ਹੈ? ਬੋਲੋ, ਮਨੁੱਖ ਤੋਂ ਦੇਵਤਾ ਬਣਨਾ। ਅਸੀਂ ਸੋ ਦੇਵਤਾ ਸੀ। 84 ਜਨਮਾਂ ਦੇ ਬਾਦ ਸ਼ੂਦ੍ਰ ਬਣੇ, ਹੁਣ ਫਿਰ ਬ੍ਰਾਹਮਣ ਬਣੇ ਹਾਂ, ਫਿਰ ਦੇਵਤਾ ਬਣਾਂਗੇ। ਪੜ੍ਹਾਉਣ ਵਾਲਾ ਗਿਆਨ ਦਾ ਸਾਗਰ ਪ੍ਰਮਾਤਮਾ ਹੈ, ਨਾ ਕਿ ਕ੍ਰਿਸ਼ਨ। ਇਹ ਰਾਜਯੋਗ ਕੋਈ ਵੀ ਸਿਖਾ ਨਹੀਂ ਸਕਦਾ। ਤੁਸੀਂ ਕਹਿੰਦੇ ਹੋ ਬਾਬਾ ਅਸੀਂ ਕਲਪ – ਕਲਪ ਤੁਹਾਡੇ ਤੋਂ ਆਕੇ ਰਾਜਭਾਗ ਲੈਂਦੇ ਹਾਂ। ਇਹ ਵੀ ਤੁਸੀਂ ਜਾਣਦੇ ਹੋ। ਇਸ ਮਹਾਭਾਰੀ ਲੜ੍ਹਾਈ ਨਾਲ ਹੀ ਸਵਰਗ ਦੇ ਗੇਟ ਖੁੱਲਣ ਵਾਲੇ ਹਨ। ਬਾਬਾ ਆਕੇ ਰਾਜਯੋਗ ਸਿਖਾਉਂਦੇ ਹਨ ਤਾਂ ਜਰੂਰ ਸਵਰਗ ਚਾਹੀਦਾ ਹੈ। ਨਰਕ ਖ਼ਤਮ ਹੋਣਾ ਚਾਹੀਦਾ ਹੈ। ਇਹ ਮਹਾਭਾਰੀ ਲੜ੍ਹਾਈ ਸ਼ਾਸਤਰਾਂ ਵਿੱਚ ਹੈ।

( ਖਾਂਸੀ ਆਈ ) ਇਹ ਕਿਸਨੂੰ ਹੁੰਦੀ ਹੈ? ਸ਼ਿਵਬਾਬਾ ਨੂੰ ਜਾਂ ਬ੍ਰਹਮਾ ਬਾਬਾ ਨੂੰ? (ਬ੍ਰਹਮਾ ਨੂੰ) ਇਹ ਕਰਮਭੋਗ ਹੈ। ਅੰਤ ਤੱਕ ਹੁੰਦਾ ਰਹੇਗਾ। ਜਦੋਂ ਤੱਕ ਸੰਪੂਰਨ ਬਣ ਜਾਣ ਫਿਰ ਇਹ ਸ਼ਰੀਰ ਵੀ ਨਹੀਂ ਰਹੇਗਾ। ਉਦੋਂ ਤੱਕ ਕੁਝ ਨਾ ਕੁਝ ਹੁੰਦਾ ਰਹੇਗਾ, ਇਸਨੂੰ ਕਰਮਭੋਗ ਕਿਹਾ ਜਾਂਦਾ ਹੈ। ਸਤਿਯੁਗ ਵਿੱਚ ਕਰਮਭੋਗ ਹੁੰਦਾ ਨਹੀਂ। ਕੋਈ ਬਿਮਾਰੀ ਆਦਿ ਹੁੰਦੀ ਨਹੀਂ। ਅਸੀਂ ਏਵਰਹੇਲਦੀ – ਏਵਰਵੇਲਦੀ ਬਣਦੇ ਹਾਂ। ਸਦਾ ਹਰਸ਼ਿਤ ਰਹਿੰਦੇ ਹਾਂ ਕਿਓਂਕਿ ਬੇਹੱਦ ਦੇ ਬਾਪ ਤੋਂ ਵਰਸਾ ਮਿਲਦਾ ਹੈ। ਫਿਰ ਅਧਾਕਲਪ ਦੇ ਬਾਦ ਦੁਖ ਸ਼ੁਰੂ ਹੁੰਦਾ ਹੈ। ਉਹ ਵੀ ਜਦੋਂ ਭਗਤੀ ਵਿਭਚਾਰੀ ਹੋ ਜਾਂਦੀ ਹੈ ਤਾਂ ਦੁਖ ਜਿਆਦਾ ਹੁੰਦਾ ਹੈ, ਉਦੋਂ ਤ੍ਰਾਹੀ – ਤ੍ਰਾਹੀ ਕਰਦੇ ਹਨ ਅਤੇ ਫਿਰ ਵਿਨਾਸ਼ ਹੁੰਦਾ ਹੈ। ਹੁਣ ਤੁਸੀਂ ਸਨਮੁੱਖ ਸੁਣਦੇ ਹੋ ਤਾਂ ਕਿੰਨਾਂ ਮਜ਼ਾ ਆਉਂਦਾ ਹੈ। ਜਾਣਦੇ ਹੋ ਇਹ ਸਾਡਾ ਸੱਚਾ ਬਾਪ, ਸੱਚਾ ਟੀਚਰ, ਸੱਚਾ ਸਤਿਗੁਰੂ ਹੈ। ਇਹ ਮਹਿਮਾ ਇੱਕ ਹੀ ਨਿਰਾਕਾਰ ਬਾਪ ਦੀ ਹੈ। ਉਹ ਹੈ ਉੱਚ ਤੋਂ ਉੱਚ ਭਗਵਾਨ। ਉਸ ਬਾਪ ਨੂੰ ਯਾਦ ਕਰੋ ਤਾਂ ਉੱਚ ਪਦਵੀ ਪਾਵੋਗੇ। ਇਹ ਕੋਈ ਸਾਧੂ – ਸੰਤ ਮਹਾਤਮਾ ਤੇ ਇਸ ਤਖਤ ਤੇ ਨਹੀਂ ਬੈਠਦਾ ਹੈ। ਕਦੇ ਪੈਰ ਪੈਣ ਵੀ ਨਹੀਂ ਦਿੰਦੇ ਹਨ। ਬਾਪ ਕਹਿੰਦੇ ਹਨ ਮੈਂ ਤੁਹਾਡਾ ਓਬਡੀਐਂਟ ਸਰਵੈਂਟ ਹਾਂ। ਮੇਰੇ ਪੈਰ ਕਿੱਥੇ ਹਨ? ਤੁਸੀਂ ਮੱਥਾ ਕਿਸਨੂੰ ਟੇਕੋਗੇ? ਬਹੁਤ ਗੁਰੂਆਂ ਨੂੰ ਮੱਥਾ ਟੇਕਦੇ – ਟੇਕਦੇ ਤੁਹਾਡੀ ਟਿਪੜ੍ਹ ਹੀ ਘਿਸ ਗਈ ਹੈ। ਜੋ ਭਗਤੀਮਾਰਗ ਵਿੱਚ ਹੁੰਦਾ ਹੈ ਉਹ ਗਿਆਨ ਮਾਰਗ ਵਿੱਚ ਨਹੀਂ ਹੋ ਸਕਦਾ। ਭਗਤੀਮਾਰਗ ਵਿੱਚ ਕਹਿੰਦੇ ਹੇ ਰਾਮ…ਬਾਪ ਕਹਿੰਦੇ ਹਨ ਇੱਥੇ ਕੋਈ ਆਵਾਜ਼ ਨਹੀਂ ਕਰਨਾ ਹੈ। ਆਪਣੇ ਨੂੰ ਆਤਮਾ ਸਮਝ ਗੁਪਤ ਬਾਪ ਨੂੰ ਯਾਦ ਕਰਨਾ ਹੈ। ਹੇ ਸ਼ਿਵ… ਵੀ ਕਹਿਣਾ ਨਹੀਂ ਹੈ। ਤੁਹਾਨੂੰ ਆਵਾਜ਼ ਤੋਂ ਪਰੇ ਜਾਣਾ ਹੈ। ਬੱਚੇ ਨੂੰ ਅੰਦਰ ਵਿੱਚ ਬਾਪ ਯਾਦ ਰਹਿੰਦਾ ਹੈ। ਆਤਮਾ ਜਾਣਦੀ ਹੈ ਕਿ ਇਹ ਸਾਡਾ ਬਾਬਾ ਹੈ। ਤੁਹਾਨੂੰ ਅੰਦਰ ਗੁਪਤ ਯਾਦ ਕਰਨਾ ਹੈ, ਇਸ ਨੂੰ ਅਜਪਾ ਜਾਪ ਕਿਹਾ ਜਾਂਦਾ ਹੈ। ਜਾਪ ਨਹੀਂ ਕਰਨਾ ਹੈ। ਮਾਲਾ ਅੰਦਰ ਫੇਰੋ ਜਾਂ ਬਾਹਰ ਫੇਰੋ। ਗੱਲ ਇੱਕ ਹੀ ਹੈ। ਅੰਦਰ ਫੇਰਨਾ ਕੋਈ ਗੁਪਤ ਨਹੀਂ। ਗੁਪਤ ਗੱਲ ਹੈ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨਾ। ਉਹ ਸ਼ਿਵਬਾਬਾ ਇਹ ਪ੍ਰਜਾਪਿਤਾ ਬ੍ਰਹਮਾ। ਤੁਹਾਨੂੰ ਡੱਬਲ ਇੰਜਨ ਮਿਲਦੀ ਹੈ, ਸ਼ਿੰਗਾਰਨ ਦੇ ਲਈ। ਇਨ੍ਹਾਂ ਦੀ ਆਤਮਾ ਵੀ ਸ਼ਿੰਗਾਰ ਕਰ ਰਹੀ ਹੈ। ਫਿਰ ਸਭ ਚੱਲਣਗੇ ਪਿਯਰ ਘਰ। ਉਥੋਂ ਫਿਰ ਸਸੁਰ ਘਰ ਵਿਸ਼ਨੂੰਪੁਰੀ ਵਿੱਚ ਆਉਣਗੇ। ਇਹ ਹੈ ਡਬਲ ਪਿਯਰ ਘਰ ਆਲੌਕਿਕ, ਉਹ ਲੌਕਿਕ, ਉਹ ਪਾਰਲੌਕਿਕ। ਇਸ ਆਲੌਕਿਕ ਬਾਪ ਨੂੰ ਕੋਈ ਜਾਣਦੇ ਨਹੀਂ, ਤਾਂ ਕਹਿੰਦੇ ਹਨ ਇਸ ਦਾਦਾ ਨੂੰ ਕਿਉਂ ਬਿਠਾਇਆ ਹੈ। ਇਹ ਕਿਸੇ ਨੂੰ ਪਤਾ ਨਹੀਂ ਹੈ ਕਿ ਇਸ ਤਨ ਤੋਂ ਪਰਮਾਤਮਾ ਪੜ੍ਹਾਉਂਦੇ ਹਨ। ਇਹ ਬਹੁਤ ਜਨਮਾਂ ਦੇ ਅੰਤ ਵਿੱਚ ਪੂਜਯ ਤੋਂ ਪੁਜਾਰੀ ਬਣੇ ਹਨ। ਰਾਜਾ ਤੋੰ ਰੰਕ ਬਣੇ ਹਨ। ਬਾਬਾ ਸਮਝਾਉਂਦੇ ਹਨ – ਇਸ ਤਨ ਵਿੱਚ ਮੈਂ ਪ੍ਰਵੇਸ਼ ਕਰਦਾ ਹਾਂ। ਫਿਰ ਵੀ ਕਿਸੇ ਦੀ ਬੁੱਧੀ ਵਿੱਚ ਬੈਠਦਾ ਨਹੀਂ। ਮੰਦਿਰਾਂ ਵਿੱਚ ਬੈਲ ਰੱਖ ਦਿੱਤਾ ਹੈ। ਹੁਣ ਸ਼ੰਕਰ ਤੇ ਹੈ ਸੁਖਸ਼ਮਵਤਨ ਵਾਸੀ। ਸੁਖਸ਼ਮਵਤਨ ਵਿਚ ਬੈਲ ਆਦਿ ਤਾਂ ਹੁੰਦੇ ਹੀ ਨਹੀਂ। ਬੈਲ ਮਤਲਬ ਮੇਲ। ਭਗੀਰਥ ਨੂੰ ਮੇਲ ਵਿਖਾਉਂਦੇ ਹਨ। ਮਨੁੱਖ ਤਾਂ ਬਿਲਕੁਲ ਬੇਸਮਝ ਬਣ ਪਏ ਹਨ। ਬਾਪ ਕਹਿੰਦੇ ਹਨ – ਰਾਵਣ ਨੇ ਬੇਸਮਝ ਬਣਾਇਆ ਹੈ। ਖ਼ੁਦ ਕਹਿੰਦੇ ਹਨ ਰਾਮਰਾਜ ਚਾਹੀਦਾ ਹੈ। ਹੁਣ ਰਾਮਰਾਜ ਤੇ ਸਤਿਯੁਗ ਵਿੱਚ ਹੁੰਦਾ ਹੈ। ਕਲਯੁਗ ਵਿੱਚ ਰਾਵਣਰਾਜ। ਰਾਮ ਅਤੇ ਰਾਵਣ ਭਾਰਤ ਵਿੱਚ ਹੁੰਦਾ ਹੈ। ਸ਼ਿਵ ਜਯੰਤੀ ਵੀ ਭਾਰਤ ਵਿੱਚ ਮਨਾਉਂਦੇ ਹਨ, ਰਾਵਣ ਜਯੰਤੀ ਨਹੀਂ ਮਨਾਉਂਦੇ ਕਿਉਂਕਿ ਦੁਸ਼ਮਣ ਹੈ। ਜਯੰਤੀ ਉਸਦੀ ਮਨਾਈ ਜਾਂਦੀ ਹੈ ਜੋ ਸੁਖ ਦਿੰਦਾ ਹੈ! ਹੁਣ ਸ਼ਿਵਬਾਬਾ ਆਕੇ ਗਿਆਨ ਸੁਨਾਉਂਦੇ ਹਨ ਅਤੇ ਰਾਵਣ ਤੇ ਜਿੱਤ ਪਵਾਉਂਦੇ ਹਨ। ਹੁਣ ਤੁਸੀਂ ਜਾਣਦੇ ਹੋ ਰਾਵਣ ਕੀ ਚੀਜ ਹੈ! ਕਦੋਂ ਆਉਂਦੇ ਹਨ। ਐਕੂਰੇਟ ਹਿਸਾਬ ਦੱਸਿਆ ਜਾਂਦਾ ਹੈ। ਇਹ ਗੱਲਾਂ ਸਹੀ ਤਰ੍ਹਾਂ ਧਾਰਨ ਕਰੋ। ਭੁੱਲੋ ਨਹੀਂ। ਗਿਆਨ ਸਾਗਰ ਦੇ ਕੋਲ ਬੱਦਲ ਬਣ ਕੇ ਆਏ ਹੋ। ਭਰਕੇ ਬਾਰਿਸ਼ ਕਰਨੀ ਹੈ, ਧਾਰਨਾ ਬਹੁਤ ਚੰਗੀ ਚਾਹੀਦੀ ਹੈ। ਇੱਥੇ ਤੁਸੀਂ ਸਾਮ੍ਹਣੇ ਬੈਠੇ ਹੋ। ਭਾਸਨਾ ਆਉਂਦੀ ਹੈ ਅਸੀਂ ਬੇਹੱਦ ਬਾਪ ਦੇ ਸਾਮ੍ਹਣੇ, ਘਰ ਵਿੱਚ ਬੈਠੇ ਹਾਂ। ਬ੍ਰਾਹਮਣ ਕੁਲਭੂਸ਼ਨ ਵੀ ਹਨ। ਮੰਮਾ ਬਾਬਾ ਵੀ ਹਨ। ਬਾਬਾ ਸਾਨੂੰ ਟੀਚਰ ਦੇ ਰੂਪ ਵਿੱਚ ਪੜ੍ਹਾ ਰਹੇ ਹਨ। ਸਤਿਗੁਰੂ ਦੇ ਰੂਪ ਵਿੱਚ ਨਾਲ ਲੈ ਜਾਣਗੇ। ਉਹ ਗੁਰੂ ਲੋਕੀ ਲੈ ਨਹੀਂ ਜਾਂਦੇ। ਗੁਰੂ ਦਾ ਕੰਮ ਹੈ ਫਾਲੋਅਰਜ ਨੂੰ ਨਾਲ ਲੈ ਜਾਣਾ। ਅਸਲ ਵਿੱਚ ਉਹ ਫਾਲੋਅਰਜ ਵੀ ਹਨ ਨਹੀਂ। ਉਹ ਸੰਨਿਆਸੀ, ਉਹ ਗ੍ਰਹਿਸਥੀ ਤਾਂ ਫਾਲੋਅਰਜ ਕਿਵੇਂ ਹੋਏ। ਤੁਸੀਂ ਸ਼ਿਵਬਾਬਾ ਨੂੰ ਵੀ ਫਾਲੋ ਕਰਦੇ ਹੋ, ਬ੍ਰਹਮਾ ਬਾਬਾ ਨੂੰ ਵੀ ਫਾਲੋ ਕਰਦੇ ਹੋ। ਜਿਵੇੰ ਇਹ ਬਣਦੇ ਹਨ, ਤੁਸੀਂ ਵੀ ਬਣਦੇ ਹੋ। ਅਸੀਂ ਆਤਮਾ ਪਵਿੱਤਰ ਬਣ ਬਾਬਾ ਦੇ ਕੋਲ ਚਲੇ ਜਾਵਾਂਗੇ। ਬਾਬਾ ਕਹਿੰਦੇ ਹਨ ਮਾਮੇਕਮ ਯਾਦ ਕਰੋ। ਸੱਚੇ – ਸੱਚੇ ਫਾਲੋਅਰਜ ਤੁਸੀਂ ਹੋ।

ਬਾਪ ਕਹਿੰਦੇ ਹਨ – ਮੈਂ ਆਇਆ ਹਾਂ ਤੁਹਾਨੂੰ ਲੈ ਜਾਣ ਦੇ ਲਈ। ਹੁਣ ਗਿਆਨ ਚਿਤਾ ਤੇ ਬੈਠੋ ਤਾਂ ਲੈ ਜਾਵਾਂਗਾ। ਸਤਿਯੁਗ ਵਿੱਚ ਲਕਸ਼ਮੀ – ਨਾਰਾਇਣ ਦਾ ਰਾਜ ਸੀ, ਉਸ ਸਮੇਂ ਹੋਰ ਸਭ ਧਰਮ ਸ਼ਾਂਤੀਧਾਮ ਵਿੱਚ ਸਨ। ਇਹ ਗੱਲਾਂ ਬਹੁਤ ਸਹਿਜ ਹਨ। ਬਾਬਾ ਦੇ ਫਾਲੋਅਰਜ ਬਣੋ। ਜਿਨਾਂ ਪਵਿੱਤਰ ਬਣੋਗੇ, ਚੰਗੀ ਪਦਵੀ ਪਾਵੋਗੇ, ਨਹੀਂ ਤਾਂ ਸਜਾ ਖਾਣੀ ਪਵੇਗੀ। ਜਾਣਾ ਤੇ ਜਰੂਰ ਹੈ 21 ਜਨਮਾਂ ਦਾ ਵਰਸਾ ਮਿਲਦਾ ਹੈ ਤਾਂ ਕਿਉਂ ਨਹੀਂ ਮਿਹਨਤ ਕਰਨੀ ਚਾਹੀਦੀ। ਹੁਣ ਮਿਹਨਤ ਨਾ ਕੀਤੀ ਤਾਂ ਕਲਪ – ਕਲਪਾਂਤਰ ਨਹੀਂ ਕਰੋਗੇ। ਫਿਰ ਉੱਚ ਪਦਵੀ ਕਿਵੇਂ ਪਾਓਗੇ। ਇਹ ਵੱਡੀ ਬੇਹੱਦ ਦੀ ਕਲਾਸ ਹੈ। ਇਕ ਹੀ ਇਮਤਿਹਾਨ ਹੈ। ਮਨੁੱਖ ਤੋਂ ਦੇਵਤਾ ਬਣਨਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਇੱਕ ਬਾਪ ਦਾ ਸੱਚਾ – ਸੱਚਾ ਫਾਲੋਅਰ ਬਣ ਪੂਰਾ – ਪੂਰਾ ਪਵਿੱਤਰ ਬਣਨਾ ਹੈ। 21 ਜਨਮਾਂ ਦਾ ਵਰਸਾ ਲੈਣ ਦਾ ਪੁਰਸ਼ਾਰਥ ਕਰਨਾ ਹੈ।

2. ਮੂੰਹ ਤੋਂ “ਹੇ ਸ਼ਿਵਬਾਬਾ” ਵੀ ਨਹੀਂ ਕਹਿਣਾ ਹੈ। ਆਵਾਜ਼ ਤੋਂ ਪਰੇ ਜਾਣਾ ਹੈ। ਆਪਣੇ ਨੂੰ ਆਤਮਾ ਸਮਝ ਅੰਦਰ ਵਿੱਚ ਬਾਪ ਨੂੰ ਯਾਦ ਕਰਨਾ ਹੈ।

ਵਰਦਾਨ:-

ਸਥੂਲ ਫਰਮਾਨ ਪਾਲਣ ਕਰਨ ਦੀ ਸ਼ਕਤੀ ਉਨ੍ਹਾਂ ਬੱਚਿਆਂ ਵਿੱਚ ਹੀ ਆ ਸਕਦੀ ਹੈ ਜੋ ਸੁਖਸ਼ਮ ਫਰਮਾਨ ਪਾਲਣ ਕਰਦੇ ਹਨ। ਸੁਖਸ਼ਮ ਅਤੇ ਮੁੱਖ ਫਰਮਾਨ ਹੈ ਨਿਰੰਤਰ ਯਾਦ ਵਿੱਚ ਰਹੋ ਅਤੇ ਮਨ – ਵਚਨ – ਕਰਮ ਤੋਂ ਪਵਿੱਤਰ ਬਣੋ। ਸੰਕਲਪ ਵਿੱਚ ਵੀ ਅਪਵਿਤ੍ਰਤਾ ਜਾਂ ਅਸ਼ੁੱਧਤਾ ਨਾ ਹੋਵੇ। ਜੇਕਰ ਸੰਕਲਪ ਵਿੱਚ ਵੀ ਪੁਰਾਣੇ ਅਸ਼ੁੱਧ ਸੰਸਕਾਰ ਟਚ ਕਰਦੇ ਹਨ ਤਾਂ ਸੰਪੂਰਨ ਵੈਸ਼ਨਵ ਜਾਂ ਸੰਪੂਰਨ ਪਵਿੱਤਰ ਨਹੀਂ ਕਹਾਂਗੇ ਇਸ ਲਈ ਕੋਈ ਇੱਕ ਸੰਕਲਪ ਵੀ ਫਰਮਾਨ ਦੇ ਸਿਵਾਏ ਨਾ ਚੱਲੇ ਤਾਂ ਕਹਾਂਗੇ ਸੰਪੂਰਨ ਫਰਮਾਨਬਰਦਾਰ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top