24 May 2021 PUNJABI Murli Today – Brahma Kumaris

May 23, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਤੁਸੀਂ ਰਾਵਣ ਦੀ ਮੱਤ ਤੇ ਬਾਪ ਦੀ ਗਲਾਨੀ ਕੀਤੀ ਤਾਂ ਭਾਰਤ ਕੌਡੀ ਤੁਲ੍ਯ ਬਣਿਆ, ਹੁਣ ਉਸਨੂੰ ਪਹਿਚਾਣ ਕੇ ਯਾਦ ਕਰੋ ਤਾਂ ਧੰਨਵਾਨ ਬਣ ਜਾਓਗੇ"

ਪ੍ਰਸ਼ਨ: -

ਸੀੜੀ ਦੇ ਚਿੱਤਰ ਵਿੱਚ ਕਿਹੜਾ ਵੰਡਰਫੁਲ ਰਾਜ਼ ਸਮਾਇਆ ਹੋਇਆ ਹੈ?

ਉੱਤਰ:-

ਅੱਧਾਕਲਪ ਹੈ ਭਗਤੀ ਦੀ ਡਾਂਸ ਅਤੇ ਅੱਧਾਕਲਪ ਹੈ ਗਿਆਨ ਦੀ ਡਾਂਸ। ਜਦੋਂ ਭਗਤੀ ਦੀ ਡਾਂਸ ਹੁੰਦੀ ਹੈ ਤਾਂ ਗਿਆਨ ਦੀ ਨਹੀਂ ਅਤੇ ਜਦੋਂ ਗਿਆਨ ਦੀ ਹੁੰਦੀ ਹੈ ਤਾਂ ਭਗਤੀ ਦੀ ਨਹੀਂ। ਅੱਧਾਕਲਪ ਰਾਵਣ ਦੀ ਪ੍ਰਾਲਬੱਧ ਚੱਲਦੀ ਅਤੇ ਅੱਧਾਕਲਪ ਤੁਸੀਂ ਬੱਚੇ ਪ੍ਰਾਲਬੱਧ ਭੋਗਦੇ ਹੋ। ਇਹ ਗੁਪਤ ਰਾਜ਼ ਸੀੜੀ ਦੇ ਚਿੱਤਰ ਵਿੱਚ ਸਮਾਇਆ ਹੋਇਆ ਹੈ।

ਗੀਤ:-

ਓਮ ਨਮੋਂ ਸਿਵਾਏ …

ਓਮ ਸ਼ਾਂਤੀ ਬਾਪ ਬੈਠ ਸਮਝਾਉਂਦੇ ਹਨ – ਭਗਤੀ ਮਾਰਗ ਵਿੱਚ ਬਹੁਤ ਹੀ ਭਗਤੀ ਦੀ ਡਾਂਸ ਕੀਤੀ, ਗਿਆਨ ਦੀ ਡਾਂਸ ਨਹੀਂ ਕੀਤੀ। ਭਗਤੀ ਦੀ ਡਾਂਸ ਜਦੋਂ ਹੁੰਦੀ ਹੈ ਤਾਂ ਗਿਆਨ ਦੀ ਨਹੀਂ। ਜਦੋਂ ਗਿਆਨ ਦੀ ਹੁੰਦੀ ਹੈ ਤਾਂ ਭਗਤੀ ਦੀ ਨਹੀਂ ਕਿਉਂਕਿ ਭਗਤੀ ਦੀ ਡਾਂਸ ਉੱਤਰਦੀ ਕਲਾ ਵਿੱਚ ਲੈ ਜਾਂਦੀ ਹੈ। ਸਤਿਯੁਗ – ਤ੍ਰੇਤਾ ਵਿੱਚ ਭਗਤੀ ਹੁੰਦੀ ਨਹੀਂ। ਭਗਤੀ ਸ਼ੁਰੂ ਹੁੰਦੀ ਹੈ ਦਵਾਪਰ ਤੋਂ। ਜਦੋਂ ਭਗਤੀ ਸ਼ੁਰੂ ਹੁੰਦੀ ਹੈ ਤਾਂ ਗਿਆਨ ਦੀ ਪ੍ਰਾਲਬੱਧ ਪੂਰੀ ਹੋ ਜਾਂਦੀ ਹੈ ਫਿਰ ਉਤਰਦੀ ਕਲਾ ਹੁੰਦੀ ਹੈ। ਕਿਦਾਂ ਉਤਰਦੇ ਹੋ, ਸੋ ਬਾਪ ਬੈਠ ਸਮਝਾਉਂਦੇ ਹਨ। ਮੈਂ ਕਲਪ – ਕਲਪ ਆਕੇ ਬੱਚਿਆਂ ਨੂੰ ਕਹਿੰਦਾ ਹਾਂ – ਤੁਸੀਂ ਬੱਚਿਆਂ ਨੇ ਸਾਡੀ ਬਹੁਤ ਗਲਾਨੀ ਕਰ ਦਿੱਤੀ ਹੈ। ਜਦੋਂ – ਜਦੋਂ ਭਾਰਤ ਵਿੱਚ ਇਸ ਆਦਿ ਸਨਾਤਨ ਦੇਵੀ – ਦੇਵਤਾ ਧਰਮ ਦੀ ਬਹੁਤ ਗਲਾਨੀ ਹੁੰਦੀ ਹੈ ਉਦੋਂ ਮੈਂ ਆਉਂਦਾ ਹਾਂ। ਗਲਾਨੀ ਕਿਸ ਨੂੰ ਕਿਹਾ ਜਾਂਦਾ ਹੈ, ਉਹ ਵੀ ਸਮਝਾਉਂਦੇ ਹਨ। ਬਾਪ ਕਹਿੰਦੇ ਹਨ – ਮੈਂ ਵਿਕਾਰੀ ਨਰਕਵਾਸੀ ਭਾਰਤ ਨੂੰ ਆਕੇ ਕਲਪ – ਕਲਪ ਸਵਰਗਵਾਸੀ ਬਣਾਉਂਦਾ ਹਾਂ। ਤੁਸੀਂ ਮੇਰੀ ਗਲਾਨੀ, ਅਸੂਰੀ ਮੱਤ ਤੇ ਕਰਨ ਦੇ ਕਾਰਨ ਕਿੰਨੇ ਕੰਗਾਲ ਬਣ ਗਏ ਹੋ। ਰਾਮਰਾਜ ਸੀ, ਹੁਣ ਹੈ ਰਾਵਣ ਰਾਜ, ਜਿਸਨੂੰ ਹਾਰ ਤੇ ਜਿੱਤ, ਦਿਨ ਅਤੇ ਰਾਤ ਕਿਹਾ ਜਾਂਦਾ ਹੈ। ਹੁਣ ਵਿਚਾਰ ਕਰੋ ਮੈਂ ਕਦੋਂ ਆਵਾਂ! ਜਿਨ੍ਹਾਂ ਨੂੰ ਰਾਜ ਦਿੱਤਾ, ਉਹ ਹੀ ਰਾਜ ਗਵਾ ਬੈਠੇ ਹਨ। ਹਿਸਾਬ – ਕਿਤਾਬ ਤੇ ਸਾਰਾ ਸਮਝਾਇਆ ਹੀ ਹੈ। ਮੈਂ ਆਕੇ ਵਰਸਾ ਦਿੰਦਾ ਹਾਂ ਫਿਰ ਰਾਵਣ ਆਕੇ ਤੁਹਾਨੂੰ ਸ਼ਰਾਪ ਦਿੰਦੇ ਹਨ – ਭਾਰਤ ਨੂੰ ਖ਼ਾਸ, ਦੁਨੀਆਂ ਨੂੰ ਆਮ। ਭਾਰਤ ਦੀ ਮਹਿਮਾ ਦਾ ਕਿਸੇ ਨੂੰ ਪਤਾ ਨਹੀਂ ਹੈ। ਪਹਿਲੇ – ਪਹਿਲੇ ਭਾਰਤ ਹੀ ਸੀ, ਕਦੋਂ ਸੀ, ਕੌਣ ਰਾਜ ਕਰਦੇ ਸਨ, ਕਿਸੇ ਨੂੰ ਕੁੱਝ ਪਤਾ ਨਹੀਂ ਹੈ। ਕੁੱਝ ਵੀ ਸਮਝਦੇ ਨਹੀਂ ਹਨ। ਜੋ ਦੇਵਤਾ ਸਨ, ਸ਼ਕਲ ਮਨੁੱਖ ਦੀ, ਸੀਰਤ ਦੇਵਤਾਵਾਂ ਦੀ ਸੀ। ਹੁਣ ਸੂਰਤ ਭਾਵੇਂ ਮਨੁੱਖ ਦੀ ਹੈ, ਸੀਰਤ ਅਸੂਰੀ ਹੈ, ਜਿਸਨੂੰ ਸਮਝਾਉਂਦੇ ਹਨ ਉਹ ਸਮਝਦੇ ਨਹੀਂ ਹਨ ਕਿਉਂਕਿ ਪਾਰਲੌਕਿਕ ਬਾਪ ਨੂੰ ਹੀ ਨਹੀਂ ਜਾਣਦੇ। ਹੋਰ ਹੀ ਬਾਪ ਨੂੰ ਬੈਠ ਕੇ ਗਾਲੀ ਦਿੰਦੇ ਹਨ। ਬਾਪ ਦੀ ਗਲਾਨੀ ਕਰਦੇ – ਕਰਦੇ ਬਿਲਕੁਲ ਹੀ ਕੌਡੀ ਤੁਲ੍ਯ ਬਣ ਗਏ ਹਨ। ਭਾਰਤ ਦਾ ਡਾਊਨਫਾਲ ਹੋ ਗਿਆ ਹੈ। ਇਵੇਂ ਦੀ ਹਾਲਤ ਜਦੋਂ ਹੁੰਦੀ ਹੈ, ਬਾਪ ਕਹਿੰਦੇ ਹਨ, ਉਦੋਂ ਮੈਂ ਆਉਂਦਾ ਹਾਂ। ਹੁਣ ਤੁਹਾਨੂੰ ਬੱਚਿਆਂ ਨੂੰ ਸਨਮੁੱਖ ਸਮਝਾ ਰਿਹਾ ਹਾਂ। ਕਲਪ ਪਹਿਲਾਂ ਵੀ ਇੰਝ ਹੀ ਸਮਝਾਇਆ ਸੀ। ਇਹ ਦੈਵੀ – ਸੰਪ੍ਰਦਾਯ ਦੀ ਸਥਾਪਨਾ ਹੋ ਰਹੀ ਹੈ, ਮਨੁੱਖ ਤੋਂ ਦੇਵਤਾ ਬਣ ਰਹੇ ਹਨ। ਮਨੁੱਖਾਂ ਨੂੰ ਇਹ ਪਤਾ ਨਹੀਂ ਹੈ ਕਿ ਬਾਪ ਕਦੋਂ ਆਉਂਦੇ ਹਨ, ਸਤਿਯੁਗ, ਤ੍ਰੇਤਾ ਵਿੱਚ ਤੁਸੀਂ ਬੜੀ ਖੁਸ਼ੀ ਵਿੱਚ ਪ੍ਰਾਲਬੱਧ ਭੋਗਦੇ ਹੋ। ਫ਼ਿਰ ਦਵਾਪਰ ਤੋਂ ਰਾਵਣ ਦਾ ਸ਼ਰਾਪ ਪਾਉਂਦੇ – ਪਾਉਂਦੇ ਬਿਲਕੁਲ ਹੀ ਖਤਮ ਹੋ ਜਾਂਦੇ ਹਨ। ਜਿਵੇਂ ਦੇਵਤੇ ਪ੍ਰਾਲਬੱਧ ਭੋਗਦੇ – ਭੋਗਦੇ ਤ੍ਰੇਤਾ ਦੇ ਅੰਤ ਵਿੱਚ ਖਤਮ ਹੋ ਜਾਂਦੇ ਹਨ ਫ਼ਿਰ ਰਾਵਣ ਦੀ ਆਸੁਰੀ ਪ੍ਰਾਲਬੱਧ ਸ਼ੁਰੂ ਹੋ ਜਾਂਦੀ ਹੈ। ਭਗਤੀ ਵੀ ਪਹਿਲੇ ਅਵਿੱਭਚਾਰੀ ਹੁੰਦੀ ਹੈ ਫਿਰ ਵਿੱਭਚਾਰੀ ਹੁੰਦੀ ਹੈ। ਸੀੜੀ ਠੀਕ ਬਣੀ ਹੋਈ ਹੈ। ਹਰ ਇੱਕ ਚੀਜ਼ ਸਤੋਪ੍ਰਧਾਨ, ਸਤੋ – ਰਜੋ – ਤਮੋ ਬਣਦੀ ਹੈ। ਖ਼ਾਦ ਪੈਂਦੀ ਜਾਂਦੀ ਹੈ। ਤੁਹਾਨੂੰ ਬੱਚਿਆਂ ਨੂੰ ਸਮਝਾਇਆ ਤਾਂ ਬਹੁਤ ਚੰਗੀ ਤਰ੍ਹਾਂ ਜਾਂਦਾ ਹੈ, ਪਰ ਧਾਰਨਾ ਘੱਟ ਹੁੰਦੀ ਹੈ। ਕਈਆਂ ਨੂੰ ਤਾਂ ਸਮਝਾਉਣ ਦਾ ਬਿਲਕੁਲ ਅੱਕਲ ਨਹੀਂ ਹੈ। ਕਈ ਤਾਂ ਚੰਗੇ ਅਨੁਭਵੀ ਹਨ, ਜਿਨ੍ਹਾਂ ਦੀ ਧਾਰਨਾ ਬੜੀ ਵਧੀਆ ਹੁੰਦੀ ਹੈ। ਨੰਬਰਵਾਰ ਤੇ ਹੁੰਦੇ ਹਨ ਨਾ। ਸਟੂਡੈਂਟਸ ਇੱਕ ਸਮਾਨ ਨਹੀਂ ਹੁੰਦੇ। ਕੁੱਝ ਨਾ ਕੁੱਝ ਨੰਬਰ ਜ਼ਰੂਰ ਰੱਖਣਗੇ। ਕਿਸੇ ਨੂੰ ਵੀ ਸਮਝਾਉਣਾ ਹੈ ਬਹੁਤ ਹੀ ਸਹਿਜ਼। ਬਾਪ ਕਹਿੰਦੇ ਹਨ – ਮੈਨੂੰ ਯਾਦ ਕਰੋ। ਮੈਂ ਤੁਹਾਡਾ ਬੇਹੱਦ ਦਾ ਬਾਪ, ਸ੍ਰਿਸ਼ਟੀ ਦਾ ਰਚਤਾ ਹਾਂ। ਮੈਨੂੰ ਯਾਦ ਕਰਨ ਨਾਲ ਤੁਹਾਨੂੰ ਬੇਹੱਦ ਦਾ ਵਰਸਾ ਮਿਲੇਗਾ। ਯਾਦ ਨਾਲ ਹੀ ਖ਼ਾਦ ਨਿਕਲੇਗੀ। ਸਿਰਫ਼ ਇਹ ਸਮਝਾਓ ਕਿ ਤੁਸੀਂ ਭਾਰਤਵਾਸੀ ਸਤਿਯੁਗ ਵਿੱਚ ਸਤੋਪ੍ਰਧਾਨ ਸੀ, ਹੁਣ ਤੁਸੀਂ ਕਲਿਯੁਗ ਵਿੱਚ ਤਮੋਪ੍ਰਧਾਨ ਬਣੇ ਹੋ । ਆਤਮਾ ਵਿੱਚ ਖ਼ਾਦ ਪੈਂਦੀ ਹੈ। ਪਵਿੱਤਰ ਹੋਏ ਬਗੈਰ ਕੋਈ ਉੱਥੇ ਜਾ ਨਹੀਂ ਸਕਦਾ। ਨਵੀਂ ਦੁਨੀਆਂ ਵਿੱਚ ਹੈ ਹੀ ਸਤੋਪ੍ਰਧਾਨਤਾ। ਕਪੜਾ ਨਵਾਂ ਹੈ ਤਾਂ ਕਹਿਣਗੇ ਸਤੋਪ੍ਰਧਾਨ, ਫ਼ਿਰ ਪੁਰਾਣਾ ਤਮੋਪ੍ਰਧਾਨ ਹੋ ਜਾਂਦਾ ਹੈ। ਹੁਣ ਸਾਰਿਆਂ ਦਾ ਕਪੜਾ ਫਟਣ ਲਾਇਕ ਹੈ ਸਾਰੇ ਜੜ – ਜੜੀਭੂਤ ਅਵਸਥਾ ਨੂੰ ਪਾਏ ਹੋਏ ਹਨ। ਜੋ ਵਿਸ਼ਵ ਦੇ ਮਾਲਿਕ ਸਨ, ਉਹ ਹੀ ਬਿਲਕੁਲ ਗ਼ਰੀਬ ਬਣੇ ਹਨ। ਫਿਰ ਤੋਂ ਉਨ੍ਹਾਂ ਨੂੰ ਹੀ ਸ਼ਾਹੂਕਾਰ ਬਣਨਾ ਹੈ। ਇਨ੍ਹਾਂ ਗੱਲਾਂ ਨੂੰ ਮਨੁੱਖ ਨਹੀਂ ਜਾਣਦੇ ਹਨ। ਭਾਰਤ ਸਵਰਗ ਸੀ, ਇਨ੍ਹਾਂ ਲਕਸ਼ਮੀ – ਨਾਰਾਇਣ ਦਾ ਰਾਜ ਸੀ ਹੋਰ ਬਾਕੀ ਧਰਮ ਵਾਲੇ ਤੇ ਬਾਦ ਵਿੱਚ ਆਏ ਹਨ। ਬਾਪ ਤੁਹਾਨੂੰ ਰੀਅਲ ਗੱਲ ਬੈਠ ਕੇ ਸਮਝਾਉਂਦੇ ਹਨ। ਗੀਤਾ ਦਾ ਦੇਖੋ ਕਿੰਨਾ ਮਾਨ ਹੈ। ਪੜ੍ਹਦੇ – ਪੜ੍ਹਦੇ ਬਿਲਕੁੱਲ ਹੀ ਥੱਲੇ ਡਿੱਗ ਗਏ ਹਨ, ਤੁਸੀਂ ਪੁਕਾਰਦੇ ਹੋ – ਹੇ ਪਤਿਤ – ਪਾਵਨ ਆਓ। ਅਸੀਂ ਭ੍ਰਿਸ਼ਟਾਚਾਰੀ ਬਣ ਗਏ ਹਾਂ। ਸਦਗਤੀ ਤਾਂ ਭਗਵਾਨ ਹੀ ਦੇ ਸਕਦੇ ਹਨ। ਬਾਕੀ ਸ਼ਾਸ਼ਤਰ ਤਾਂ ਹਨ ਸਭ ਭਗਤੀ ਮਾਰਗ ਦੇ। ਤੁਹਾਡੀ ਬੁੱਧੀ ਵਿੱਚ ਬੈਠਿਆ ਹੋਇਆ ਹੈ – ਅਸੀਂ ਬਾਬਾ ਦੇ ਗਿਆਨ ਨਾਲ ਦੇਵਤਾ ਬਣਦੇ ਹਾਂ। ਹੁਣ ਸਾਰੀ ਦੁਨੀਆਂ ਤੋਂ ਵੈਰਾਗ ਹੈ। ਸੰਨਿਆਸੀ ਵੀ ਭਗਤੀ ਕਰਦੇ ਹਨ, ਗੰਗਾ ਸਨਾਨ ਆਦਿ ਕਰਦੇ ਹਨ ਨਾ। ਭਗਤੀ ਵੀ ਸਤੋਪ੍ਰਧਾਨ, ਫ਼ਿਰ ਰਜੋ, ਤਮੋ ਹੁੰਦੀ ਹੈ। ਇਹ ਵੀ ਇਵੇਂ ਹੀ ਹੈ। ਅੱਧਾਕਲਪ ਦਿਨ ਅੱਧਾਕਲਪ ਰਾਤ ਗਾਈ ਹੋਈ ਹੈ। ਬ੍ਰਹਮਾ ਦੇ ਨਾਲ ਜ਼ਰੂਰ ਬ੍ਰਾਹਮਣਾਂ ਦਾ ਵੀ ਹੋਵੇਗਾ। ਤੁਸੀਂ ਹੁਣ ਦਿਨ ਵਿੱਚ ਜਾਂਦੇ ਹੋ, ਭਗਤੀ ਦੀ ਰਾਤ ਪੂਰੀ ਹੁੰਦੀ ਹੈ। ਭਗਤੀ ਵਿੱਚ ਤਾਂ ਬਹੁਤ ਦੁੱਖ ਹੈ, ਉਸਨੂੰ ਰਾਤ ਕਿਹਾ ਜਾਂਦਾ ਹੈ। ਹਨ੍ਹੇਰੇ ਵਿੱਚ ਧੱਕੇ ਖਾਂਦੇ ਰਹਿੰਦੇ ਹਨ – ਭਗਵਾਨ ਨਾਲ ਮਿਲਣ ਦੇ ਲਈ। ਭਗਤੀ ਮਾਰਗ ਵਿੱਚ ਸਦਗਤੀ ਦੇਣ ਵਾਲਾ ਕੋਈ ਹੁੰਦਾ ਨਹੀਂ। ਤੁਹਾਡੇ ਸਿਵਾਏ ਕੋਈ ਵੀ ਭਗਵਾਨ ਨੂੰ ਪੂਰੀ ਤਰ੍ਹਾਂ ਜਾਣਦੇ ਨਹੀਂ ਹਨ। ਆਤਮਾ ਵੀ ਬਿੰਦੀ, ਪਰਮਾਤਮਾ ਵੀ ਬਿੰਦੀ ਹੈ, ਇਹ ਗੱਲ ਵੀ ਕੋਈ ਸਮਝ ਨਾ ਸਕਣ। ਪਰਮਾਤਮਾ ਹੀ ਖ਼ੁਦ ਆਕੇ ਬ੍ਰਹਮਾ ਤਨ ਨਾਲ ਸਮਝਾਉਂਦੇ ਹਨ। ਉਨ੍ਹਾਂ ਨੂੰ ਫ਼ਿਰ ਭਾਗੀਰਥ, ਬੈਲ ਦੇ ਰੂਪ ਵਿੱਚ ਦਿਖਾਇਆ ਹੈ। ਹੁਣ ਬੈਲ ਦੀ ਤਾਂ ਗੱਲ ਨਹੀਂ ਹੈ। ਬਾਪ ਸਾਰੀਆਂ ਗੱਲਾਂ ਚੰਗੀ ਤਰ੍ਹਾਂ ਸਮਝਾਉਂਦੇ ਹਨ। ਪਰ ਕਿਸੇ ਦੀ ਬੁੱਧੀ ਵਿੱਚ ਪੂਰੀ ਤਰ੍ਹਾਂ ਬੈਠਦਾ ਨਹੀਂ। ਬਾਪ ਬੈਠ ਸਮਝਾਉਂਦੇ ਹਨ – ਬੱਚਿਓ ਮੈਂ ਤੁਸੀਂ ਆਤਮਾਵਾਂ ਦਾ ਬਾਪ ਹਾਂ। ਤੁਸੀਂ ਮੈਨੂੰ ਯਾਦ ਕਰੋ ਅਤੇ ਵਰਸੇ ਨੂੰ ਯਾਦ ਕਰੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਫਿਰ ਵੀ ਕਹਿੰਦੇ ਹੋ, ਭੁੱਲ ਜਾਂਦੇ ਹਾਂ। ਵਾਹ! ਅਜਿਹੇ ਸਾਜਨ ਅਤੇ ਬਾਪ ਨੂੰ ਭੁੱਲਣਾ ਚਾਹੀਦਾ ਹੈ। ਇਸਤਰੀ ਪਤੀ ਨੂੰ ਅਤੇ ਬੱਚੇ ਕਦੀ ਬਾਪ ਨੂੰ ਭੁਲਦੇ ਹਨ ਕੀ? ਇੱਥੇ ਤੁਸੀਂ ਕਿਓਂ ਭੁਲਦੇ ਹੋ? ਕਹਿੰਦੇ ਵੀ ਹੋ ਬਾਬਾ ਤੁਸੀਂ ਸਾਨੂੰ ਸ੍ਵਰਗ ਦਾ ਮਾਲਿਕ ਬਣਾ ਰਹੇ ਹੋ ਫਿਰ ਵੀ ਭੁੱਲ ਜਾਂਦਾ ਹਾਂ। ਬਾਪ ਕਹਿੰਦੇ ਹਨ – ਯਾਦ ਨਹੀਂ ਕਰੋਗੇ ਤਾਂ ਅੰਦਰ ਜੋ ਕੱਟ ਚੜ੍ਹੀ ਹੈ, ਉਹ ਕਿਵੇਂ ਨਿਕਲੇਗੀ। ਮੁੱਖ ਗੱਲ ਹੈ ਹੀ ਯਾਦ ਦੀ। ਆਪਣਾ ਕੋਈ ਦੂਜੇ ਧਰਮ ਨਾਲ ਤਾਲੁਕ ਨਹੀਂ ਹੈ। ਸਕੂਲ ਵਿੱਚ ਤਾਂ ਹਿਸਟਰੀ – ਜਾਗਰਫ਼ੀ ਸਮਝਾਉਂਦੇ ਹੋ। ਕੋਈ ਤਾਂ ਬਿਲਕੁਲ ਸਮਝਦੇ ਨਹੀਂ ਹਨ। ਬਾਪ ਪੜ੍ਹਾਉਂਦੇ ਹਨ, ਇਹ ਬੁੱਧੀ ਵਿੱਚ ਬੈਠਦਾ ਨਹੀਂ ਹੈ। ਅੱਛਾ ਬਾਪ ਅਤੇ ਵਰਸਾ ਤਾਂ ਯਾਦ ਕਰੋ ਕਿ ਇਹ ਵੀ ਭੁੱਲ ਜਾਂਦੇ ਹੋ! ਜਿਸ ਦੇ ਲਈ ਅੱਧਾਕਲਪ ਤੋਂ ਭਗਤੀ ਕਰਦੇ ਆਏ ਹੋ, ਉਸ ਬਾਬਾ ਨੂੰ ਯਾਦ ਨਹੀਂ ਕਰਦੇ। ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈ, ਹੁਣ ਅਸੀਂ ਇਹ ਸ਼ਰੀਰ ਛੱਡ ਰਜਾਈ ਵਿੱਚ ਜਾਵਾਂਗੇ, ਇਹ ਅੰਤਿਮ ਜਨਮ ਹੈ। ਸੂਕ੍ਸ਼੍ਮਵਤਨ ਵਿੱਚ ਉਨ੍ਹਾਂ ਦੇ ਫੀਚਰਸ ਤਾਂ ਉਹ ਹੀ ਵੇਖਦੇ ਹੋ, ਬੈਕੁੰਠ ਵਿੱਚ ਵੀ ਵੇਖਦੇ ਹੋ। ਜਾਣਦੇ ਹੋ ਇਹ ਮਮਾ – ਬਾਬਾ ਹੀ ਲਕਸ਼ਮੀ – ਨਾਰਾਇਣ ਬਣਦੇ ਹਨ, ਤੁਸੀਂ ਜਦੋਂ ਸਤਿਯੁਗ ਵਿੱਚ ਰਹਿੰਦੇ ਹੋ ਤਾਂ ਸਮਝਦੇ ਹੋ ਕਿ ਇਹ ਸ਼ਰੀਰ ਛੱਡ ਦੂਜਾ ਲੈਣਾ ਹੈ। ਉੱਥੇ ਉਨ੍ਹਾਂ ਨੂੰ ਇਹ ਪਤਾ ਨਹੀਂ ਰਹਿੰਦਾ ਕਿ ਸਤਿਯੁਗ ਦੇ ਬਾਦ ਤ੍ਰੇਤਾ ਆਏਗਾ, ਦਵਾਪਰ ਆਏਗਾ, ਅਸੀਂ ਉਤਰਦੇ ਜਾਵਾਂਗੇ। ਗਿਆਨ ਦੀ ਗੱਲ ਨਹੀਂ ਰਹਿੰਦੀ ਹੈ। ਪੁਨਰਜਨਮ ਲੈਂਦੇ ਰਹਿੰਦੇ ਹਨ। ਉੱਥੇ ਆਤਮ – ਅਭਿਮਾਨੀ ਰਹਿੰਦੇ ਹਨ ਫਿਰ ਆਤਮਾ ਅਭਿਮਾਨੀ ਤੋਂ ਦੇਹ – ਅਭਿਮਾਨੀ ਬਣ ਜਾਂਦੇ ਹਨ। ਇਹ ਨਾਲੇਜ ਸਿਰਫ ਤੁਸੀਂ ਬ੍ਰਾਹਮਣਾਂ ਨੂੰ ਹੈ ਹੋਰ ਕੋਈ ਦੇ ਕੋਲ ਨਹੀਂ ਹੈ। ਇਹ ਗਿਆਨ – ਗਿਆਨੇਸ਼ਵਰ, ਜੋ ਗਿਆਨ ਦਾ ਸਾਗਰ ਬਾਪ ਹੈ, ਉਹ ਹੀ ਸੁਣਾਉਂਦੇ ਹਨ। ਜਰੂਰ ਬ੍ਰਹਮਾ ਦੇ ਬੱਚੇ, ਬ੍ਰਾਹਮਣਾਂ ਨੂੰ ਹੀ ਸੁਣਾਉਣਗੇ। ਬ੍ਰਹਮਾ ਦੇ ਬੱਚੇ ਹਨ – ਬ੍ਰਾਹਮਣ ਸੰਪਰਦਾਏ। ਰਾਤ – ਦਿਨ ਦਾ ਫਰਕ ਹੈ ਤੁਸੀਂ ਪੁਰਸ਼ਾਰਥ ਕਰ ਸੰਪੂਰਨ ਗੁਣਵਾਨ ਬਣਦੇ ਹੋ। ਸੰਪੂਰਨ ਨਿਰਵਿਕਾਰੀ ਗ੍ਰਹਿਸਥ ਵਿਵਹਾਰ ਵਿੱਚ ਰਹਿੰਦੇ ਵੀ ਤੁਸੀਂ ਬਾਪ ਨੂੰ ਯਾਦ ਕਰੋ। ਕਰਮ ਤਾਂ ਕਰਨਾ ਹੀ ਹੈ। ਬੁੱਧੀ ਦਾ ਯੋਗ ਬਾਪ ਦੇ ਨਾਲ ਲੱਗਾ ਰਹੇ। ਕਰਮ ਭਾਵੇਂ ਕੋਈ ਵੀ ਕਰੋ, ਬੜਈ ਦਾ ਕੰਮ ਕਰੋ ਜਾਂ ਰਜਾਈ ਦਾ ਕਰੋ। ਰਾਜਾ ਜਨਕ ਦਾ ਵੀ ਗਾਇਨ ਹੈ ਨਾ। ਰਜਾਈ ਕਰਦੇ ਰਹੋ ਪਰ ਬੁੱਧੀ ਦਾ ਯੋਗ ਬਾਪ ਦੇ ਨਾਲ ਲਗਾਓ ਤਾਂ ਵਰਸਾ ਮਿਲ ਜਾਵੇਗਾ। ਬਾਪ ਕਹਿੰਦੇ ਹਨ ਮਨਮਨਾਭਵ, ਮਾਮੇਕਮ ਯਾਦ ਕਰੋ। ਸ਼ਿਵਬਾਬਾ ਕਹਿੰਦੇ ਹਨ ਸਿਰਫ ਸ਼ਿਵ ਕਹਿਣ ਨਾਲ ਲਿੰਗ ਯਾਦ ਆਵੇਗਾ। ਹੋਰ ਤਾਂ ਸਾਰਿਆਂ ਦੇ ਸ਼ਰੀਰ ਦਾ ਨਾਮ ਲਿੱਤਾ ਜਾਂਦਾ ਹੈ, ਪਾਰ੍ਟ ਸ਼ਰੀਰ ਨਾਲ ਵਜਾਉਂਦੇ ਹਨ। ਹੁਣ ਤੁਹਾਨੂੰ ਆਤਮ – ਅਭਿਮਾਨੀ ਬਣਾਇਆ ਜਾਂਦਾ ਹੈ, ਜੋ ਅੱਧਾਕਲਪ ਚਲਦਾ ਹੈ। ਇਸ ਸਮੇਂ ਸਾਰੇ ਹਨ ਦੇਹ – ਅਭਿਮਾਨ ਵਿੱਚ। ਉੱਥੇ ਆਤਮ – ਅਭਿਮਾਨੀ ਹੋਣਗੇ ਯਥਾ ਰਾਜਾ – ਰਾਣੀ ਤਥਾ ਪਰਜਾ। ਉਮਰ ਤਾਂ ਸਭ ਦੀ ਵੱਡੀ ਹੁੰਦੀ ਹੈ। ਇੱਥੇ ਸਭ ਦੀ ਉਮਰ ਘੱਟ ਹੈ। ਤਾਂ ਬਾਪ ਸਮੁੱਖ ਬੈਠ ਬੱਚਿਆਂ ਨੂੰ ਕਿੰਨਾ ਚੰਗੀ ਰੀਤੀ ਸਮਝਾਉਂਦੇ ਹਨ – ਹੇ ਅਤਮਾਓ, ਕਿਓਂਕਿ ਆਤਮਾ ਗਿਆਨ ਲੈਂਦੀ ਹੈ, ਧਾਰਨਾ ਆਤਮਾ ਵਿੱਚ ਹੁੰਦੀ ਹੈ। ਬਾਬਾ ਨੂੰ ਸ਼ਰੀਰ ਤਾਂ ਹੈ ਨਹੀਂ। ਆਤਮਾ ਵਿੱਚ ਸਾਰਾ ਗਿਆਨ ਹੈ। ਆਤਮਾ ਵੀ ਸਟਾਰ ਹੈ, ਬਾਬਾ ਵੀ ਸਟਾਰ ਹੈ। ਉਹ ਪੁਨਰਜਨਮ ਨਹੀਂ ਲੈਂਦੇ ਹਨ, ਆਤਮਾਵਾਂ ਪੁਨਰਜਨਮ ਲੈਂਦੀਆਂ ਹਨ ਇਸਲਈ ਬਾਬਾ ਨੇ ਕੰਮ ਦਿੱਤਾ ਸੀ ਕਿ ਪਰਮਾਤਮਾ ਦੀ ਮਹਿਮਾ ਅਤੇ ਬੱਚੇ ਦੀ ਮਹਿਮਾ ਲਿਖਕੇ ਆਓ। ਦੋਨੋ ਦੀ ਵੱਖ – ਵੱਖ ਹੈ। ਸ੍ਰੀਕ੍ਰਿਸ਼ਨ ਦੀ ਵੱਖ ਮਹਿਮਾ ਹੈ। ਉਹ ਸਾਕਾਰ, ਉਹ ਨਿਰਾਕਾਰ ਹੈ। ਇੰਨਾ ਗੁਣਵਾਨ ਕਿਸ ਨੇ ਬਣਾਇਆ? ਜਰੂਰ ਕਹਿਣਗੇ ਪਰਮਾਤਮਾ ਨੇ ਬਣਾਇਆ।

ਇਸ ਸਮੇਂ ਤੁਸੀਂ ਈਸ਼ਵਰੀ ਸੰਪਰਦਾਏ ਹੋ। ਤੁਹਾਨੂੰ ਬਾਪ ਸਿਖਾ ਰਹੇ ਹਨ। ਪਿੱਛੋਂ ਫਿਰ ਪ੍ਰਾਲਬੱਧ ਭੋਗਦੇ ਹਨ। ਸਤਿਯੁਗ ਵਿੱਚ ਤਾਂ ਕੋਈ ਨਹੀਂ ਸਿਖਾਉਣਗੇ। ਭਗਤੀਮਾਰਗ ਦੀ ਸਮੱਗਰੀ ਹੀ ਖਤਮ ਹੋ ਜਾਂਦੀ ਹੈ। ਇਸ ਦੁਨੀਆਂ ਤੋਂ ਵੈਰਾਗ ਵੀ ਚਾਹੀਦਾ ਹੈ ਮਤਲਬ ਦੇਹ ਸਾਹਿਤ ਦੇਹ ਦੇ ਸਾਰੇ ਸੰਬੰਧ ਛੱਡ ਆਪਣੇ ਨੂੰ ਅਸ਼ਰੀਰੀ ਆਤਮਾ ਸਮਝਣਾ ਹੈ। ਨੰਗੇ ਆਏ ਸੀ, ਨੰਗੇ ਜਾਣਾ ਹੈ। ਇਹ ਪੁਰਾਣੀ ਦੁਨੀਆਂ ਖਲਾਸ ਹੋ ਜਾਣੀ ਹੈ, ਅਸੀਂ ਸਾਰੇ ਨਵੀਂ ਦੁਨੀਆਂ ਵਿੱਚ ਜਾਣ ਵਾਲੇ ਹਾਂ। ਬਸ ਇਹ ਯਾਦ ਦੀ ਮਿਹਨਤ ਕਰਦੇ ਰਹੋ, ਇਸ ਵਿੱਚ ਹੀ ਫੇਲ ਹੁੰਦੇ ਹਨ। ਯਾਦ ਕਰਦੇ ਨਹੀਂ ਹਨ। ਜੋ ਵੀ ਸਮਝਣ ਦੇ ਲਈ ਆਉਂਦੇ ਹਨ ਉਨ੍ਹਾਂ ਨੂੰ ਵੀ ਇਹ ਹੀ ਸਮਝਾਉਣਾ ਹੈ – ਸ਼ਿਵਬਾਬਾ ਬ੍ਰਹਮਾ ਦਵਾਰਾ ਕਹਿੰਦੇ ਹਨ ਕਿ ਮੈਨੂੰ ਯਾਦ ਕਰੋ ਤਾਂ ਯਾਦ ਨਾਲ ਤੁਹਾਡੀ ਖਾਦ ਨਿਕਲ ਜਾਵੇਗੀ, ਤੁਸੀਂ ਵਿਸ਼ਨੂੰਪੁਰੀ ਦੇ ਮਾਲਿਕ ਬਣ ਜਾਵੋਗੇ। ਵਿਸ਼ਨੂੰਪੁਰੀ ਹੀ ਸ੍ਵਰਗਪੁਰੀ ਹੈ। ਤਾਂ ਜਿੰਨਾ ਹੋ ਸਕੇ ਬਾਪ ਨੂੰ ਯਾਦ ਕਰੋ, ਜਿਸ ਬਾਪ ਨੂੰ ਅੱਧਾਕਲਪ ਯਾਦ ਕੀਤਾ ਹੈ ਹੁਣ ਉਹ ਸਮੁੱਖ ਆਏ ਹਨ। ਕਹਿੰਦੇ ਹਨ – ਮੈਨੂੰ ਯਾਦ ਕਰੋ, ਉਨ੍ਹਾਂ ਨੂੰ ਕੋਈ ਵੀ ਜਾਣਦੇ ਨਹੀਂ। ਆਪ ਹੀ ਆਕੇ ਆਪਣਾ ਪਰਿਚੈ ਦਿੰਦੇ ਹਨ। ਮੈਂ ਜੋ ਹਾਂ, ਜਿਵੇਂ ਹਾਂ, ਅਜਿਹਾ ਕੋਈ ਵਿਰਲਾ ਜਾਣਦੇ ਅਤੇ ਨਿਸ਼ਚਾ ਕਰਦੇ ਹਨ। ਨਿਸ਼ਚਾ ਕਰ ਲੈਂਦੇ ਹਨ ਤਾਂ ਪੁਰਸ਼ਾਰਥ ਕਰ ਵਰਸਾ ਪਾ ਲੈਂਦੇ ਹਨ। ਸ਼ਿਵਬਾਬਾ ਕਹਿੰਦੇ ਹਨ – ਮੈਨੂੰ ਯਾਦ ਕਰਨ ਨਾਲ ਹੀ ਤੁਹਾਡੇ ਵਿਕਰਮ ਵਿਨਾਸ਼ ਹੋਣਗੇ ਅਤੇ ਤੁਸੀਂ ਪਵਿੱਤਰ ਬਣ ਪਵਿੱਤਰ ਦੁਨੀਆਂ ਦੇ ਮਾਲਿਕ ਬਣੋਂਗੇ। ਵਿਕਰਮ ਕੋਈ ਵੀ ਨਹੀਂ ਕਰਨਾ ਹੈ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਪੁਰਸ਼ਾਰਥ ਕਰ ਸੰਪੂਰਨ ਗੁਣਵਾਨ ਬਣਨਾ ਹੈ। ਕਰਮ ਕੋਈ ਵੀ ਹੋਵੇ ਪਰ ਬਾਪ ਦੀ ਯਾਦ ਵਿੱਚ ਰਹਿਕੇ ਕਰਨਾ ਹੈ। ਕੋਈ ਵੀ ਵਿਕਰਮ ਨਹੀਂ ਕਰਨਾ ਹੈ।

2. ਇਹ ਪੁਰਾਣਾ ਕਪੜਾ (ਸ਼ਰੀਰ) ਜੜਜੜੀਭੂਤ ਹੈ, ਇਸ ਤੋਂ ਮਮਤਵ ਨਿਕਾਲ ਦੇਣਾ ਹੈ। ਆਤਮਾ ਨੂੰ ਸਤੋਪ੍ਰਧਾਨ ਬਣਾਉਣ ਦਾ ਪੂਰਾ – ਪੂਰਾ ਪੁਰਸ਼ਾਰਥ ਕਰਨਾ ਹੈ।

ਵਰਦਾਨ:-

ਹਮੇਸ਼ਾ ਅਟੈਂਸ਼ਨ ਰਹੇ ਕਿ ਪਹਿਲੇ ਕਰਨਾ ਹੈ ਫਿਰ ਕਹਿਣਾ ਹੈ। ਕਹਿਣਾ ਸਹਿਜ ਹੁੰਦਾ ਹੈ, ਕਰਨ ਵਿੱਚ ਮਿਹਨਤ ਹੈ, ਮਿਹਨਤ ਦਾ ਫਲ ਚੰਗਾ ਹੁੰਦਾ ਹੈ। ਪਰ ਜੇਕਰ ਦੂਜਿਆਂ ਨੂੰ ਕਹਿੰਦੇ ਹੋ ਖੁਦ ਕਰਦੇ ਨਹੀਂ, ਤਾਂ ਸਰਵਿਸ ਦੇ ਨਾਲ – ਨਾਲ ਡਿਸਸਰਵਿਸ ਵੀ ਪ੍ਰਤਿਅਕਸ਼ ਹੁੰਦੀ ਹੈ। ਜਿਵੇਂ ਅੰਮ੍ਰਿਤ ਦੇ ਵਿੱਚ ਵਿਸ਼ ਦੀ ਇੱਕ ਬੂੰਦ ਵੀ ਪੈਣ ਨਾਲ ਸਾਰਾ ਅੰਮ੍ਰਿਤ ਵਿਸ਼ ਬਣ ਜਾਂਦਾ ਹੈ, ਇਵੇਂ ਕਿੰਨੀ ਵੀ ਸਰਵਿਸ ਕਰੋ ਪਰ ਇੱਕ ਛੋਟੀ ਜਿਹੀ ਗਲਤੀ ਸਰਵਿਸ ਨੂੰ ਸਮਾਪਤ ਕਰ ਦਿੰਦੀ ਹੈ। ਇਸਲਈ ਪਹਿਲੇ ਆਪਣੇ ਉੱਪਰ ਅਟੈਂਸ਼ਨ ਦਵੋ ਤਾਂ ਕਹਾਂਗੇ ਸੱਚੇ ਸੇਵਾਧਾਰੀ।

ਸਲੋਗਨ:-

ਮਾਤੇਸ਼ਵਰੀ ਜੀ ਦੇ ਅਨਮੋਲ ਮਹਾਂਵਾਕ

"ਚੜ੍ਹਦੀ ਕਲਾ ਅਤੇ ਡਿੱਗਦੀ ਕਲਾ ਦੀ ਮੁੱਖ ਜੜ ਕੀ ਹੈ?"

ਬਹੁਤ ਮਨੁੱਖ ਇਹ ਪ੍ਰਸ਼ਨ ਪੁੱਛਦੇ ਹਨ ਕਿ ਜੱਦ ਇੰਨਾ ਪੁਰਸ਼ਾਰਥ ਕਰ ਜੀਵਨਮੁਕਤੀ ਪਦਵੀ ਨੂੰ ਪਾਉਂਦੇ ਹਨ ਤਾਂ ਫਿਰ ਉੱਥੇ ਕੀ ਕਾਰਨ ਬਣਦਾ ਜੋ ਅਸੀਂ ਥੱਲੇ ਡਿੱਗਦੇ ਹਾਂ? ਭਾਵੇਂ ਅਸੀਂ ਕਹਿੰਦੇ ਹਾਂ ਕਿ ਇਹ ਹਾਰ ਅਤੇ ਜਿੱਤ ਦਾ ਖੇਡ ਹੈ, ਇਸ ਵਿੱਚ ਚੜ੍ਹਦੀ ਕਲਾ ਅਤੇ ਉਤਰਦੀ ਕਲਾ ਹੋਣ ਦਾ ਵੀ ਕੋਈ ਕਾਰਨ ਜਰੂਰ ਹੈ। ਜਿਸ ਕਾਰਨ ਦੇ ਅਧਾਰ ਤੇ ਇਹ ਖੇਡ ਚਲਦਾ ਹੈ, ਜਿਵੇਂ ਪੁਰਸ਼ਾਰਥ ਨਾਲ ਅਸੀਂ ਚੜ੍ਹ ਰਹੇ ਹਾਂ ਉਵੇਂ ਡਿੱਗਣ ਦਾ ਵੀ ਕਾਰਨ ਜਰੂਰ ਹੈ। ਹੁਣ ਕਾਰਨ ਵੀ ਕੋਈ ਵੱਡਾ ਨਹੀਂ ਹੈ ਜਰਾ ਜਿਹੀ ਭੁੱਲ ਹੈ ਜਿਵੇਂ ਪਰਮਾਤਮਾ ਕਹਿੰਦਾ ਹੈ ਮੈਂਨੂੰ ਯਾਦ ਕਰੋ ਤਾਂ ਮੈਂ ਤੁਹਾਨੂੰ ਮੁਕਤੀ ਜੀਵਨਮੁਕਤੀ ਪਦਵੀ ਦਵਾਂਗਾ ਉਵੇਂ ਹੀ ਜੱਦ ਬਾਡੀ ਕਾੰਸੇਸ ਹੋ ਪ੍ਰਮਾਤਮਾ ਨੂੰ ਭੁਲਦੇ ਹੋ ਤਾਂ ਡਿੱਗਦੇ ਹਨ। ਫਿਰ ਵਾਮ ਮਾਰਗ ਵਿੱਚ ਚਲੇ ਜਾਂਦੇ ਹਨ ਫਿਰ 5 ਵਿਕਾਰਾਂ ਵਿੱਚ ਫੱਸਣ ਨਾਲ ਦੁੱਖ ਉਠਾਉਂਦੇ ਹਨ ਤਾਂ ਇਹ ਹੋਇਆ ਆਪਣਾ ਦੋਸ਼, ਨਾ ਕਿ ਰਚਤਾ ਦਾ ਦੋਸ਼ ਹੈ। ਜੋ ਲੋਕ ਕਹਿੰਦੇ ਦੁੱਖ ਸੁੱਖ ਪਰਮਾਤਮਾ ਹੀ ਦਿੰਦਾ ਹੈ ਇਹ ਕਹਿਣਾ ਬਿਲਕੁਲ ਰਾਂਗ ਹੈ। ਬਾਬਾ ਸੁੱਖ ਰਚਦਾ ਹੈ ਨਾ ਕਿ ਦੁੱਖ ਰਚਦਾ ਹੈ। ਬਾਕੀ ਅਸੀਂ ਸ਼੍ਰੇਸ਼ਠ ਕਰਮ ਨਾਲ ਸੁੱਖ ਉਠਾਉਂਦੇ ਹਾਂ ਅਤੇ ਭ੍ਰਿਸ਼ਟ ਕਰਮ ਤੋਂ ਦੁੱਖ ਭੋਗਦੇ ਹਾਂ, ਬਾਕੀ ਚੰਗੇ ਕਰਮ ਦਾ ਫਲ ਅਤੇ ਬੁਰੇ ਕਰਮਾਂ ਦਾ ਦੰਡ ਪਰਮਾਤਮਾ ਦਵਾਰਾ ਜਰੂਰ ਮਿਲਦਾ ਹੈ। ਪਰ ਇਵੇਂ ਨਹੀਂ ਕਹਾਂਗੇ ਕਿ ਸੁੱਖ – ਦੁੱਖ ਦੋਨੋ ਪਰਮਾਤਮਾ ਦਿੰਦਾ ਹੈ, ਨਹੀਂ। ਪਰਮਾਤਮਾ ਤਾਂ ਚੜ੍ਹਦੀ ਕਲਾ ਵਿੱਚ ਸਾਡੇ ਨਾਲ ਹੈ, ਬਾਕੀ ਡਿਗਾਉਂਣ ਵਾਲੀ ਮਾਇਆ ਹੈ। ਕਾਮਨ ਰੀਤੀ ਵਿੱਚ ਵੀ ਕੋਈ ਸਾਥ ਜਾਂ ਮਦਦ ਲੈਂਦੇ ਹਾਂ ਸੁੱਖ ਦੇ ਲਈ। ਬਾਕੀ ਦੁੱਖ ਉਠਾਉਣ ਦੇ ਲਈ ਕੋਈ ਕਿਸੇ ਦਾ ਸਾਥ ਨਹੀਂ ਲੈਂਦੇ। ਬਾਕੀ ਤਾਂ ਜਿਵੇਂ ਜਿਵੇਂ ਦੇ ਕਰਮ ਉਵੇਂ – ਉਵੇਂ ਫਲ ਦਾ ਰਿਜਲਟ। ਤਾਂ ਇਸ ਡਰਾਮਾ ਦੇ ਅੰਦਰ ਦੁੱਖ – ਸੁੱਖ ਦਾ ਖੇਡ ਆਪਣੇ ਕਰਮਾਂ ਦੇ ਉੱਪਰ ਬਣਿਆ ਹੋਇਆ ਹੈ, ਪਰ ਤੁੱਛ ਬੁੱਧੀ ਮਨੁੱਖ ਇਸ ਰਾਜ਼ ਨੂੰ ਨਹੀਂ ਜਾਣਦੇ। ਅੱਛਾ- ਓਮ ਸ਼ਾਤੀ।

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top