24 November 2021 PUNJABI Murli Today | Brahma Kumaris

Read and Listen today’s Gyan Murli in Punjabi 

November 23, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਤੁਸੀਂ ਇੱਥੇ ਆਪਣੀ ਰਜਾਈ ਤਕਦੀਰ ਬਣਾਉਣ ਆਏ ਹੋ, ਜਿੰਨਾ ਯਾਦ ਵਿੱਚ ਰਹੋਗੇ, ਪੜ੍ਹਾਈ ਤੇ ਧਿਆਨ ਦਵੋਗੇ ਉਨ੍ਹਾਂ ਤਕਦੀਰ ਸ਼੍ਰੇਸ਼ਠ ਬਣਦੀ ਜਾਵੇਗੀ"

ਪ੍ਰਸ਼ਨ: -

ਸੰਗਮ ਤੇ ਕਿਸ ਸ਼੍ਰੀਮਤ ਦਾ ਪਾਲਣ ਕਰ 21 ਜਨਮਾਂ ਦੇ ਲਈ ਤੁਸੀਂ ਆਪਣੀ ਤਕਦੀਰ ਸ਼੍ਰੇਸ਼ਠ ਬਣਾ ਲੈਂਦੇ ਹੋ?

ਉੱਤਰ:-

ਸੰਗਮ ਤੇ ਬਾਪ ਦੀ ਸ਼੍ਰੀਮਤ ਹੈ – ਮਿੱਠੇ ਬੱਚੇ ਨਿਰਵਿਕਾਰੀ ਬਣੋ। ਦੇਹੀ – ਅਭਿਮਾਨੀ ਬਣਨ ਦਾ ਪੂਰਾ – ਪੂਰਾ ਪੁਰਸ਼ਾਰਥ ਕਰੋ। ਕਦੀ ਕੋਈ ਪਾਪ ਕਰਮ ਨਹੀਂ ਕਰਨਾ ਤਾਂ 21 ਜਨਮਾਂ ਦੇ ਲਈ ਤਕਦੀਰ ਸ਼੍ਰੇਸ਼ਠ ਬਣ ਜਾਵੇਗੀ।

ਗੀਤ:-

ਤਕਦੀਰ ਜਗਾਕੇ ਆਈ ਹਾਂ..

ਓਮ ਸ਼ਾਂਤੀ ਮਿੱਠੇ – ਮਿੱਠੇ ਰੂਹਾਨੀ ਬੱਚਿਆਂ ਨੇ ਇਹ ਗੀਤ ਸੁਣਿਆ। ਹੁਣ ਇੰਨਾਂ ਦੋ ਲਾਈਨਾਂ ਦਾ ਅਰਥ ਜਿਨ੍ਹਾਂ ਨੇ ਸਮਝਿਆ ਉਹ ਹੱਥ ਉਠਾਉਣ? ਇਹ ਕਿਸ ਨੇ ਕਿਹਾ – ਤਕਦੀਰ ਜਗਾਕੇ ਆਈ ਹਾਂ? ਆਤਮਾ ਨੇ। ਸਾਰਿਆਂ ਦੀ ਆਤਮਾ ਕਹਿੰਦੀ ਹੈ – ਮੈਂ ਤਕਦੀਰ ਬਣਾਕੇ ਆਈ ਹਾਂ, ਕਿਹੜੀ ਤਕਦੀਰ? ਨਵੀਂ ਦੁਨੀਆਂ ਵਿੱਚ ਜਾਨ ਦੀ ਤਕਦੀਰ। ਨਵੀਂ ਦੁਨੀਆਂ ਹੈ ਸ੍ਵਰਗ। ਇਹ ਪੁਰਾਣੀ ਦੁਨੀਆਂ ਹੈ ਨਰਕ। ਤਾਂ ਇਹ ਸਭ ਆਤਮਾਵਾਂ ਕਹਿੰਦੀਆਂ ਹਨ। ਆਤਮਾ ਨੂੰ ਤਾਂ ਸ਼ਰੀਰ ਜਰੂਰ ਚਾਹੀਦਾ ਹੈ ਤੱਦ ਤਾਂ ਬੋਲੇ। ਜੀਵ ਦੀਆਂ ਆਤਮਾਵਾਂ ਕਹਿੰਦੀਆਂ ਹਨ ਅਸੀਂ ਆਏ ਹਾਂ ਸਕੂਲ ਵਿੱਚ ਤਕਦੀਰ ਬਣਾਉਣ। ਪੜ੍ਹਾਉਣ ਵਾਲਾ ਕੌਣ ਹੈ? ਸ਼ਿਵਬਾਬਾ ਗਿਆਨ ਦਾ ਸਾਗਰ ਹੈ। ਮਨੁੱਖ ਨੂੰ ਦੇਵਤਾ ਅਤੇ ਪਤਿਤ ਨੂੰ ਪਾਵਨ, ਨਰਕਵਾਸੀਆਂ ਨੂੰ ਸ੍ਵਰਗਵਾਸੀ ਬਣਾਉਣ ਵਾਲਾ ਉਹ ਇੱਕ ਬਾਪ ਹੀ ਹੈ। ਇਸ ਨਰਕ ਨੂੰ ਅੱਗ ਲੱਗਣੀ ਹੈ। ਦੁਨੀਆਂ ਵਿੱਚ ਅਜਿਹਾ ਕੋਈ ਸਕੂਲ ਨਹੀਂ ਜਿੱਥੇ ਬੱਚੇ ਕਹਿਣ ਕਿ ਅਸੀਂ ਬੇਹੱਦ ਦੇ ਬਾਪ ਦੇ ਕੋਲ ਆਏ ਹਾਂ ਅਤੇ ਅਜਿਹਾ ਵੀ ਕੋਈ ਨਹੀਂ ਜੋ ਕਹੇ ਮੈਂ ਬਾਪ ਵੀ ਹਾਂ, ਟੀਚਰ ਵੀ ਹਾਂ, ਗੁਰੂ ਹਾਂ। ਇਹ ਬ੍ਰਹਮਾ ਵੀ ਨਹੀਂ ਕਹਿ ਸਕਦੇ ਹਨ। ਇੱਕ ਸ਼ਿਵਬਾਬਾ ਹੀ ਕਹਿੰਦੇ ਹਨ – ਮੈਂ ਸਾਰਿਆਂ ਦਾ ਬਾਪ, ਟੀਚਰ, ਗੁਰੂ ਹਾਂ। ਉਹ ਹੀ ਬੈਠ ਪੜ੍ਹਾਉਂਦੇ ਹਨ। ਤਾਂ ਹੁਣ ਬੱਚਿਆਂ ਨੂੰ ਤਕਦੀਰ ਬਣਾਉਣੀ ਹੈ। ਬੱਚੇ ਕਹਿੰਦੇ ਹਨ ਅਸੀਂ ਆਏ ਹਾਂ ਨਵੀਂ ਦੁਨੀਆਂ ਦੀ ਰਾਜਧਾਨੀ ਦੀ ਤਕਦੀਰ ਬਣਾਉਣ। ਸਾਨੂੰ ਪਤਾ ਹੈ ਕਿ ਇਹ ਪੁਰਾਣੀ ਦੁਨੀਆਂ ਖਤਮ ਹੋਣੀ ਹੈ। ਬਾਪ ਆਕੇ ਨਵੀਂ ਦੁਨੀਆਂ ਸਥਾਪਨ ਕਰਦੇ ਹਨ। ਤੁਸੀਂ 21 ਜਨਮਾਂ ਦਾ ਰਾਜ – ਭਾਗ ਲੈਣ ਲਈ ਪੜ੍ਹਦੇ ਹੋ। ਗੋਇਆ ਤੁਸੀਂ ਰਜਾਈ ਤਕਦੀਰ ਬਣਾਉਣ ਆਏ ਹੋ। ਇੱਥੇ ਰਾਜਯੋਗ ਸਿੱਖ ਰਹੇ ਹੋ। ਇਹ ਗੀਤ ਤਾਂ ਭਾਵੇਂ ਉਨ੍ਹਾਂ ਨਾਟਕ ਵਾਲਿਆਂ ਦਾ ਬਣਾਇਆ ਹੋਇਆ ਹੈ ਪਰ ਇਸ ਦਾ ਅਰਥ ਫਿਰ ਸਮਝਾਇਆ ਜਾਂਦਾ ਹੈ। ਜਿਵੇਂ ਬਾਪ ਸਾਰਿਆਂ ਵੇਦਾਂ, ਸ਼ਾਸਤਰਾਂ ਦਾ ਸਾਰ ਬੈਠ ਸਮਝਾਉਂਦੇ ਹਨ। ਇਸ ਸਮੇਂ ਸਾਰੀ ਦੁਨੀਆਂ ਵਿੱਚ ਹੈ ਭਗਤੀ। ਸਤਿਯੁਗ ਵਿੱਚ ਭਗਤੀ, ਮੰਦਿਰ ਆਦਿ ਹੁੰਦੇ ਨਹੀਂ। ਤੁਸੀਂ ਅੱਧਾਕਲਪ ਭਗਤੀ ਕੀਤੀ ਹੈ, ਹੁਣ ਤਾਂ ਭਗਵਾਨ ਮਿਲ ਗਿਆ ਹੈ। ਪਹਿਲੇ – ਪਹਿਲੇ ਭਾਰਤ ਵਿੱਚ ਇਨ੍ਹਾਂ ਦੇਵੀ ਦੇਵਤਾਵਾਂ ਦਾ ਰਾਜ ਸੀ, ਫਿਰ 84 ਜਨਮ ਲੈਂਦੇ – ਲੈਂਦੇ ਤਕਦੀਰ ਵਿਗੜ ਗਈ ਹੈ। ਹੁਣ ਫਿਰ ਤੋਂ ਤਕਦੀਰ ਬਣਾਉਂਦੇ ਹਨ। ਬਾਪ ਆਏ ਹੀ ਹਨ ਤਕਦੀਰ ਬਣਾਉਣ। ਬੱਚਿਆਂ ਨੂੰ ਕਹਿੰਦੇ ਹਨ ਮੈਨੂੰ ਯਾਦ ਕਰੋ। ਤੁਸੀਂ ਬਹੁਤ ਹੀ ਪਾਪ ਆਤਮਾ ਬਣ ਪਏ ਹੋ। ਪਹਿਲੇ – ਪਹਿਲੇ ਭਗਤੀ ਕੀਤੀ ਜਾਂਦੀ ਹੈ ਸ਼ਿਵਬਾਬਾ ਦੀ, ਉਹ ਹੈ ਅਵਿੱਭਚਾਰੀ ਭਗਤੀ। ਫਿਰ ਭਗਤੀ ਵੀ ਵਿਭਚਾਰੀ ਹੋ ਜਾਂਦੀ ਹੈ। ਤਾਂ ਬੱਚਿਆਂ ਨੂੰ ਪਹਿਲੇ – ਪਹਿਲੇ ਇਹ ਨਿਸ਼ਚਾ ਹੋਣਾ ਚਾਹੀਦਾ ਹੈ ਕਿ ਜਿਸ ਨੂੰ ਭਗਵਾਨ ਕਿਹਾ ਜਾਂਦਾ ਹੈ ਉਹ ਸਾਨੂੰ ਪੜ੍ਹਾਉਂਦੇ ਹਨ। ਉਨ੍ਹਾਂ ਨੂੰ ਕੋਈ ਸ਼ਰੀਰ ਹੈ ਨਹੀਂ, ਉਹ ਇਸ ਸ਼ਰੀਰ ਵਿੱਚ ਬੈਠ ਬੋਲਦੇ ਹਨ। ਜਿਵੇਂ ਤੁਹਾਡੀ ਆਤਮਾ ਇਸ ਸ਼ਰੀਰ ਵਿੱਚ ਆਉਣ ਨਾਲ ਬੋਲਣ ਲਗਦੀ ਹੈ। ਕਦੀ – ਕਦੀ ਮਨੁੱਖ ਮਰ ਜਾਂਦੇ ਹਨ, ਫਿਰ ਜਦ ਸ਼ਮਸ਼ਾਨ ਵਿੱਚ ਲੈ ਜਾਂਦੇ ਹਨ ਤਾਂ ਅੱਧ ਵਿੱਚ ਚੁਰਪੁਰ ਕਰਨ ਲੱਗ ਪੈਂਦੇ ਹਨ। ਇਵੇਂ ਆਤਮਾ ਚਲੀ ਗਈ ਫਿਰ ਆਈ, ਨਹੀਂ। ਆਤਮਾ ਬਿਲਕੁਲ ਸੂਕ੍ਸ਼੍ਮ ਹੈ ਨਾ, ਤਾਂ ਕਿੱਥੇ ਛਿਪ ਗਈ। ਇਵੇਂ ਕਹਾਂਗੇ ਅਣਕਾਂਸੇਅਸ ਹੋ ਗਈ, ਕਿਸੇ ਨੂੰ ਪਤਾ ਨਹੀਂ ਪਿਆ। ਇਵੇਂ ਕਦੀ – ਕਦੀ ਹੋ ਜਾਂਦਾ ਹੈ। ਚਿਤਾ ਤੋਂ ਵੀ ਜਾਗ ਪੈਂਦੇ ਹਨ, ਫਿਰ ਉਨ੍ਹਾਂ ਨੂੰ ਉਠਾ ਲੈਂਦੇ ਹਨ। ਤਾਂ ਇਹ ਕੀ ਹੋਇਆ? ਆਤਮਾ ਕਿੱਥੇ ਛਿਪ ਗਈ। ਫਿਰ ਆਪਣੇ ਠਿਕਾਣੇ ਆ ਗਈ। ਆਤਮਾ ਨਹੀਂ ਹੈ ਤਾਂ ਸ਼ਰੀਰ ਇਕਦਮ ਮੁਰਦਾ ਹੋ ਜਾਂਦਾ ਹੈ। ਤਾਂ ਆਤਮਾਵਾਂ ਦਾ ਦੇਸ਼ ਹੈ ਪਰਮਧਾਮ। ਤੁਸੀਂ ਜਾਣਦੇ ਹੋ ਅਸੀਂ ਉੱਥੇ ਉਸ ਘਰ ਦੇ ਰਹਿਣ ਵਾਲੇ ਸੀ। ਪਹਿਲੇ – ਪਹਿਲੇ ਅਸੀਂ ਆਤਮਾ ਘਰ ਤੋਂ ਆਏ ਸਤਿਯੁਗ ਵਿੱਚ। ਭਾਰਤਵਾਸੀ ਜੋ ਦੇਵੀ – ਦੇਵਤਾ ਸੀ ਉਹ ਹੀ ਆਏ ਹੋਣਗੇ। ਅਸਲ ਵਿੱਚ ਜੋ – ਜੋ ਧਰਮ ਸਥਾਪਨ ਕਰਦੇ ਹਨ, ਪਿਛਾੜੀ ਤੱਕ ਕਾਇਮ ਰਹਿੰਦੇ ਹਨ। ਬੁੱਧ ਦਾ ਧਰਮ ਕਾਇਮ ਹੈ, ਕ੍ਰਾਈਸਟ ਦਾ ਧਰਮ ਕਾਇਮ ਹੈ। ਸਿਰਫ ਦੇਵੀ – ਦੇਵਤਾ ਧਰਮ ਵਾਲੇ ਜੋ ਰਾਜ ਕਰਦੇ ਸੀ ਉਨ੍ਹਾਂ ਦਾ ਨਾਮ ਹੀ ਗੁੰਮ ਹੈ। ਕੋਈ ਵੀ ਨਹੀਂ ਹੈ ਜੋ ਆਪਣੇ ਨੂੰ ਦੇਵੀ – ਦੇਵਤਾ ਧਰਮ ਦਾ ਕਹਿੰਦਾ ਹੋਵੇ।

ਬਾਪ ਸਮਝਾਉਂਦੇ ਹਨ ਭਾਰਤਵਾਸੀ ਆਪਣੇ ਧਰਮ ਨੂੰ ਭੁੱਲ ਗਏ ਹਨ, ਸਾਡਾ ਗ੍ਰਹਿਸਥ ਧਰਮ ਪਵਿੱਤਰ ਸੀ। ਸੰਪੂਰਨ ਨਿਰਵਿਕਾਰੀ, ਮਹਾਰਾਜਾ – ਮਹਾਰਾਣੀ ਦਾ ਰਾਜ ਸੀ। ਉਨ੍ਹਾਂ ਨੂੰ ਕਹਿੰਦੇ ਹਨ ਭਗਵਤੀ ਲਕਸ਼ਮੀ ਅਤੇ ਭਗਵਾਨ ਨਾਰਾਇਣ। ਅਸਲ ਵਿੱਚ ਭਗਵਾਨ ਇੱਕ ਹੈ, ਉਨ੍ਹਾਂ ਨੂੰ ਹੀ ਗਿਆਨ ਸਾਗਰ ਕਿਹਾ ਜਾਂਦਾ ਹੈ। ਇਨ੍ਹਾਂ ਲਕਸ਼ਮੀ – ਨਾਰਾਇਣ ਵਿੱਚ ਤਾਂ ਕੋਈ ਗਿਆਨ ਹੈ ਨਹੀਂ। ਗਿਆਨ ਦਾ ਸਾਗਰ ਇੱਕ ਹੀ ਸ਼ਿਵਬਾਬਾ ਹੈ। ਉਹ ਬੈਠ ਤੁਸੀਂ ਬੱਚਿਆਂ ਨੂੰ ਗਿਆਨ ਦਿੰਦੇ ਹਨ। ਤੁਸੀਂ ਹੁਣ ਪੜ੍ਹ ਰਹੇ ਹੋ, ਇਹ ਪੜ੍ਹਾਈ ਫਿਰ ਉੱਥੇ ਭੁੱਲ ਜਾਣਗੇ। ਹੁਣ ਤੁਸੀਂ ਹਰ ਇੱਕ ਸਮਝਦੇ ਹੋ ਸਾਡੀ ਆਤਮਾ ਵਿਚ 84 ਜਨਮਾਂ ਦਾ ਰਿਕਾਰਡ ਭਰਿਆ ਹੋਇਆ ਹੈ। ਆਤਮਾ ਹੁਣ ਨਾਲੇਜ ਲੈ ਰਹੀ ਹੈ। ਫਿਰ ਸਤਿਯੁਗ ਵਿੱਚ ਜਾਕੇ ਆਪਣਾ ਰਾਜ ਭਾਗ ਕਰੇਗੀ । ਤੁਸੀਂ ਕਹੋਗੇ ਅਸੀਂ 84 ਦਾ ਚੱਕਰ ਲਗਾਇਆ। ਹੁਣ ਬਾਬਾ ਤੋਂ ਅਸੀਂ ਸ੍ਵਰਗ ਦੀ ਬਾਦਸ਼ਾਹੀ ਲੈ ਰਹੇ ਹਾਂ। ਹਰ ਇੱਕ ਉਸ ਦਾਦੇ ਤੋਂ ਵਰਸਾ ਲੈਂਦੇ ਹਨ, ਪਰ ਆਪਣੇ – ਆਪਣੇ ਪੁਰਸ਼ਾਰਥ ਅਨੁਸਾਰ। ਇਸ ਵਿੱਚ ਕੋਈ ਹਿੱਸਾ ਵੰਡਿਆ ਨਹੀਂ ਜਾਂਦਾ ਹੈ। ਅਗਿਆਨ ਕਾਲ ਵਿੱਚ ਵੰਡਿਆ ਜਾਂਦਾ ਹੈ ਨਾ। ਬੇਹੱਦ ਦਾ ਬਾਪ ਕਹਿੰਦੇ ਹਨ ਅਸੀਂ ਬੈਕੁੰਠ ਸਥਾਪਨ ਕਰਦੇ ਹਾਂ। ਉਸ ਵਿੱਚ ਉੱਚ, ਮਰਤਬਾ ਪਾਉਣਾ, ਉਹ ਹੈ ਤੁਹਾਡੇ ਪੁਰਸ਼ਾਰਥ ਤੇ ਮਦਾਰ। ਜਿੰਨਾ ਬਾਪ ਨੂੰ ਯਾਦ ਕਰਨਗੇ ਉਨ੍ਹਾਂ ਵਿਕਰਮ ਵਿਨਾਸ਼ ਹੋਣਗੇ। ਪਵਿੱਤਰ ਬਣਨਗੇ। ਸੋਨੇ ਨੂੰ ਭੱਠੀ ਵਿੱਚ ਪਾਉਂਦੇ ਹੈ ਨਾ। ਤਾਂ ਉਸ ਵਿੱਚੋਂ ਖਾਦ ਨਿਕਲ ਸੱਚੇ ਸੋਨੇ ਦੀ ਡਲੀ ਬਣ ਜਾਂਦੀ ਹੈ। ਇਹ ਆਤਮਾ ਵੀ ਸੱਚਾ ਸੋਨਾ ਸੀ, ਇੱਥੇ ਪਾਰ੍ਟ ਵਜਾਉਣ ਆਉਂਦੀ ਹੈ। ਪਹਿਲੇ ਹੈ ਗੋਲਡਨ ਏਜ਼ਡ ਫਿਰ ਪਹਿਲੇ ਚਾਂਦੀ ਦੀ ਖਾਦ ਪਈ। ਆਤਮਾ ਥੋੜੀ ਇਮਪਿਓਰ ਬਣ ਜਾਂਦੀ ਹੈ ਤਾਂ ਫਿਰ ਹੋਲੀ – ਹੋਲੀ ਥੋੜਾ ਘੱਟਦੀ ਜਾਂਦੀ ਹੈ। ਮਕਾਨ ਵੀ ਪਹਿਲੇ ਨਵਾਂ ਫਿਰ ਹੋਲੀ – ਹੋਲੀ ਪੁਰਾਣਾ ਹੁੰਦਾ ਜਾਂਦਾ ਹੈ। 100 ਵਰ੍ਹੇ ਦੇ ਬਾਦ ਕਹਿਣਗੇ ਪੁਰਾਣਾ। ਉਵੇਂ ਦੁਨੀਆਂ ਵੀ ਨਵੀਂ ਅਤੇ ਪੁਰਾਣੀ ਹੁੰਦੀ ਹੈ। ਅੱਜ ਤੋਂ 5 ਹਜਾਰ ਵਰ੍ਹੇ ਪਹਿਲੇ ਨਵੀਂ ਸੀ, ਇਨ੍ਹਾਂ ਦੇਵੀ – ਦੇਵਤਾਵਾਂ ਦਾ ਰਾਜ ਜੋ ਸੀ – ਉਹ ਕਿੱਥੇ ਗਿਆ? 84 ਜਨਮ ਭੋਗਦੇ – ਭੋਗਦੇ ਪੁਰਾਣਾ ਹੋ ਗਿਆ। ਆਤਮਾ ਵੀ ਮੈਲੀ, ਤਾਂ ਸ਼ਰੀਰ ਵੀ ਮੈਲਾ ਹੋ ਗਿਆ। ਗੋਰੇ ਤੋਂ ਸਾਂਵਰੇ ਹੋ ਗਏ। ਕ੍ਰਿਸ਼ਨ ਨੂੰ ਵੀ ਗੋਰਾ ਅਤੇ ਸਾਂਵਰਾਂ ਵਿਖਾਉਂਦੇ ਹਨ ਨਾ। ਲੱਤ ਨਰਕ ਵੱਲ, ਮੂੰਹ ਸ੍ਵਰਗ ਵੱਲ ਵਿਖਾਉਣਾ ਹੈ। ਤੁਸੀਂ ਵੀ ਉਸ ਕੁਲ ਦੇ ਹੋ। ਤੁਹਾਡੀ ਵੀ ਲੱਤ ਨਰਕ ਵੱਲ ਮੂੰਹ ਸ੍ਵਰਗ ਵੱਲ ਹੈ। ਹੁਣ ਤੁਸੀਂ ਪਹਿਲੇ ਨਿਰਵਾਣਧਾਮ ਵਿੱਚ ਜਾਕੇ ਫਿਰ ਸ੍ਵਰਗ ਵਿੱਚ ਆਵੋਗੇ। ਕਲਯੁਗ ਨੂੰ ਅੱਗ ਲੱਗ ਜਾਵੇਗੀ। ਮੂਸਲਧਾਰ ਬਰਸਾਤ, ਅੱਗ, ਅਰਥਕਵੇਕ ਆਦਿ ਹੋਵੇਗੀ। ਪਤਿਤ ਆਤਮਾਵਾਂ ਸਭ ਹਿਸਾਬ – ਕਿਤਾਬ ਚੁਕਤੁ ਕਰ ਘਰ ਚਲੀਆਂ ਜਾਣਗੀਆਂ। ਬਾਕੀ ਥੋੜੇ ਬਚਣਗੇ। ਪਵਿੱਤਰ ਆਤਮਾਵਾਂ ਆਉਂਦੀਆਂ ਜਾਣਗੀ। ਹੁਣ ਤਾਂ ਸਭ ਹਨ ਕੰਡੇ। ਕਾਮ ਕਟਾਰੀ ਚਲਾਉਣਾ, ਇਹ ਕੰਡਾ ਲਗਾਉਣਾ ਹੈ। ਇੱਥੇ ਤਾਂ ਬਾਪ ਕਹਿੰਦੇ ਹਨ ਕਿ ਸੰਪੂਰਨ ਨਿਰਵਿਕਾਰੀ ਬਣਨਾ ਹੈ। ਬਾਪ ਕਹਿੰਦੇ ਹਨ – ਮੈਨੂੰ ਯਾਦ ਕਰੋ ਤਾਂ ਮੈਂ ਤੁਹਾਨੂੰ ਸ੍ਵਰਗ ਦਾ ਵਰਸਾ ਦਵਾਂਗਾ, ਤੁਸੀਂ ਪਵਿੱਤਰ ਬਣ ਜਾਓਗੇ। ਤੁਸੀਂ ਪਾਵਨ ਸੀ ਤਾਂ ਗ੍ਰਹਿਸਥ ਵਿਵਹਾਰ ਵੀ ਪਵਿੱਤਰ ਸਨ। ਹੁਣ ਤੁਸੀਂ ਪਤਿਤ ਬਣੇ ਹੋ ਤਾਂ ਗ੍ਰਹਿਸਥ ਵਿਵਹਾਰ ਵੀ ਅਪਵਿੱਤਰ, ਵਿਕਾਰੀ ਹਨ। ਸਤਿਯੁਗ ਵਿੱਚ ਵਿਵਹਾਰ ਧੰਧਾ ਵੀ ਸੱਚਾ ਚਲਦਾ ਹੈ। ਉੱਥੇ ਝੂਠ ਆਦਿ ਬੋਲਣ ਦੀ ਜਰੂਰਤ ਨਹੀਂ ਰਹਿੰਦੀ, ਝੂਠ ਤਾਂ ਬੋਲਿਆ ਜਾਂਦਾ ਹੈ ਜਦ ਬਹੁਤ ਪੈਸੇ ਕਮਾਉਣ ਦਾ ਲੋਭ ਹੁੰਦਾ ਹੈ। ਉੱਥੇ ਤਾਂ ਅਥਾਹ ਪੈਸੇ ਮਿਲਦੇ ਹਨ। ਅਨਾਜ ਆਦਿ ਦਾ ਕੋਈ ਦਾਮ ਨਹੀਂ ਰਹਿੰਦਾ। ਉੱਥੇ ਕੋਈ ਗਰੀਬ ਹੁੰਦਾ ਹੀ ਨਹੀਂ, ਜੋ ਚੰਗਾ ਪੁਰਸ਼ਾਰਥ ਕਰਨਗੇ ਉਹ ਮਹਾਰਾਜਾ ਬਣਨਗੇ। ਹੀਰੇ ਜਵਾਹਰਾਂ ਦੇ ਮਹਿਲ ਮਿਲਣਗੇ। ਪੁਰਸ਼ਾਰਥ ਪੂਰਾ ਨਹੀਂ ਕਰਨਗੇ ਤਾਂ ਪ੍ਰਜਾ ਵਿੱਚ ਚਲੇ ਜਾਣਗੇ। ਰਾਜਾ – ਰਾਣੀ ਫਿਰ ਪ੍ਰਿੰਸ – ਪ੍ਰਿੰਸੇਜ ਸਾਰਾ ਘਰਾਣਾ ਹੁੰਦਾ ਹੈ ਨਾ। ਫਿਰ ਪ੍ਰਜਾ ਵਿੱਚ ਵੀ ਨੰਬਰਵਾਰ ਸਾਹੂਕਾਰ ਅਤੇ ਗਰੀਬ ਪ੍ਰਜਾ ਹੁੰਦੀ ਹੈ। ਉੱਥੇ ਤਾਂ ਸਭ ਪਵਿੱਤਰ ਹੋਣਗੇ। ਰਾਜਾ – ਰਾਣੀ, ਵਜੀਰ ਵੀ ਇੱਕ। ਉੱਥੇ ਕੋਈ ਬਹੁਤ ਵਜੀਰ ਨਹੀਂ ਰਹਿੰਦੇ। ਰਾਜਾ ਵਿੱਚ ਤਾਕਤ ਰਹਿੰਦੀ ਹੈ ਰਾਜ ਚਲਾਉਣ ਦੀ। ਤਾਂ ਜਿਵੇਂ ਬਾਪ ਸਮਝਾਉਂਦੇ ਹਨ ਤਾਂ ਬੱਚਿਆਂ ਨੂੰ ਵੀ ਸਮਝਾਉਣਾ ਚਾਹੀਦਾ ਹੈ। ਅਸੀਂ ਭਾਰਤਵਾਸੀ ਦੇਵੀ – ਦੇਵਤਾ ਸੀ। ਸਤਿਯੁਗ ਵਿੱਚ ਸਾਡਾ ਰਾਜ ਸੀ। ਗ੍ਰਹਿਸਥ ਵਿਵਹਾਰ ਵਿੱਚ ਅਸੀਂ ਪਵਿੱਤਰ ਸੀ, ਸ੍ਵਰਗਵਾਸੀ ਸੀ ਫਿਰ ਪਤਿਤ ਬਣਦੇ – ਬਣਦੇ ਨਰਕਵਾਸੀ ਬਣੇ ਹਾਂ ਫਿਰ ਸ੍ਵਰਗਵਾਸੀ ਬਣਦੇ ਹਾਂ। ਇਹ ਖੇਡ ਬਣਿਆ ਹੋਇਆ ਹੈ। ਸਵਰਗਵਾਸੀ ਇੱਕ ਜਨਮ ਵਿੱਚ ਬਣ ਜਾਣਗੇ ਫਿਰ ਨਰਕਵਾਸੀ ਬਣਨ ਵਿੱਚ 84 ਜਨਮ ਲੈਣੇ ਪੈਣਗੇ। ਸੀੜੀ ਵਿੱਚ ਬਹੁਤ ਕਲੀਅਰ ਵਿਖਾਇਆ ਹੋਇਆ ਹੈ। ਹੁਣ ਬੁੱਧੀ ਵਿੱਚ ਆਇਆ ਹੈ ਕਿ ਅਸੀਂ ਜਾਕੇ ਸ੍ਵਰਗ ਵਿੱਚ ਰਾਜ ਕਰਾਂਗੇ। ਹੁਣ ਬਾਪ ਤੋਂ ਵਰਸਾ ਲੈ ਰਹੇ ਹਾਂ। ਬਾਪ ਹੀ ਸੱਤ ਦੱਸਕੇ ਨਰ ਤੋਂ ਨਾਰਾਇਣ ਬਣਾਉਂਦੇ ਹਨ। ਉਹ ਲੋਕ ਜੋ ਸੱਤ ਨਾਰਾਇਣ ਦੀ ਕਥਾ ਸੁਣਦੇ ਹਨ ਉਹ ਕੋਈ ਨਰ ਤੋਂ ਨਾਰਾਇਣ ਬਣਦੇ ਨਹੀਂ। ਤਾਂ ਉਹ ਕਥਾ ਝੂਠੀ ਹੋਈ ਨਾ। ਇੱਥੇ ਤੁਸੀਂ ਬੈਠੇ ਹੀ ਹੋ ਨਰ ਤੋਂ ਨਾਰਾਇਣ ਬਣਨ ਦੇ ਲਈ, ਉਹ ਇਵੇਂ ਥੋੜੀ ਕਹਿੰਦੇ ਹਨ ਕਿ ਪਵਿੱਤਰ ਬਣੋ, ਮਾਮੇਕਮ ਯਾਦ ਕਰੋ। ਸੱਤ – ਨਾਰਾਇਣ ਦੀ ਕਥਾ ਪੂਰਨਮਾਸੀ ਦੇ ਦਿਨ ਸੁਣਾਉਂਦੇ ਹਨ। ਹੁਣ ਇਸ ਸਮੇਂ ਪੂਰਨਮਾਸੀ ਕਿਹਾ ਜਾਂਦਾ ਹੈ 16 ਕਲਾ ਚੰਦਰਮਾ ਨੂੰ। ਜਦ ਪਿਛਾੜੀ ਹੁੰਦੀ ਹੈ ਉਦੋਂ ਚੰਦਰਮਾ ਦੀ ਲਕੀਰ ਜਾਕੇ ਰਹਿੰਦੀ ਹੈ, ਜਿਸ ਨੂੰ ਅਮਾਵਸ ਕਹਿੰਦੇ ਹਨ। ਅਮਾਵਸ ਮਾਨਾ ਹਨ੍ਹੇਰੀ ਰਾਤ। ਸਤਿਯੁਗ ਤ੍ਰੇਤਾ ਨੂੰ ਦਿਨ, ਦਵਾਪਰ ਕਲਯੁਗ ਨੂੰ ਰਾਤ ਕਿਹਾ ਜਾਂਦਾ ਹੈ। ਇਹ ਸਭ ਪੁਆਇੰਟ ਸਮਝਣ ਦੀ ਹੈ। ਇਹ ਸ਼ਿਵਬਾਬਾ ਬੈਠ ਪੜ੍ਹਾਉਂਦੇ ਹਨ। ਉਹ ਬਾਪ ਵੀ ਹੈ, ਟੀਚਰ ਵੀ ਹੈ ਅਤੇ ਗੁਰੂ ਵੀ ਹੈ। ਇਨ੍ਹਾਂ ਵਿੱਚ ਪ੍ਰਵੇਸ਼ ਕਰ ਆਤਮਾਵਾਂ ਨੂੰ ਪੜ੍ਹਾਉਂਦੇ ਹਨ।

ਬਾਪ ਕਹਿੰਦੇ ਹਨ ਜਿਵੇਂ ਇਨ੍ਹਾਂ ਦੀ ਆਤਮਾ ਭ੍ਰਿਕੁਟੀ ਦੇ ਵਿੱਚ ਬੈਠੀ ਹੈ, ਮੈਂ ਵੀ ਆਕੇ ਇੱਥੇ ਬੈਠਦਾ ਹਾਂ। ਤੁਹਾਨੂੰ ਬੈਠ ਸਮਝਾਉਂਦਾ ਹਾਂ। ਤੁਸੀਂ ਪਹਿਲੇ ਪਾਵਨ ਸੀ ਫਿਰ ਪਤਿਤ ਬਣੇ ਹੋ। ਹੁਣ ਮੈਨੂੰ ਬਾਪ ਨੂੰ ਯਾਦ ਕਰੋ, ਪਵਿੱਤਰ ਬਣਨ ਬਗੈਰ ਘਰ ਵਾਪਿਸ ਜਾ ਨਹੀਂ ਸਕਦੇ। ਪਵਿੱਤਰ ਬਣਨਗੇ ਤਾਂ ਉੱਡਣਗੇ। ਸਭ ਪੁਕਾਰਦੇ ਵੀ ਹੈ ਹੇ ਪਤਿਤ – ਪਾਵਨ ਆਓ, ਪਾਵਨ ਬਣਾਓ, ਤਾਂ ਅਸੀਂ ਉੱਡੀਏ। ਆਪਣੇ ਘਰ ਮੁਕਤੀਧਾਮ ਵਿਚ ਜਾਈਏ। ਉਹ ਹੈ ਸਾਡਾ ਆਤਮਾਵਾਂ ਦਾ ਘਰ। ਪਤਿਤ ਘਰ ਜਾ ਨਹੀਂ ਸਕਦੇ। ਜੋ ਚੰਗੀ ਤਰ੍ਹਾਂ ਸਿੱਖਿਆ ਨੂੰ ਧਾਰਨ ਕਰਨਗੇ ਤਾਂ ਜਲਦੀ ਸ੍ਵਰਗ ਵਿੱਚ ਆਉਣਗੇ, ਨਹੀਂ ਤਾਂ ਦੇਰੀ ਨਾਲ ਆਉਣਗੇ। ਨਵੇਂ ਮਕਾਨ ਵਿੱਚ ਆਉਣਾ ਚਾਹੀਦਾ ਹੈ ਨਾ। ਨਵੇਂ ਮਕਾਨ ਵਿੱਚ ਮਜਾ ਹੈ ਨਾ। ਪਹਿਲੇ – ਪਹਿਲੇ ਸਤਿਯੁਗ ਵਿੱਚ ਆਉਣਾ ਚਾਹੀਦਾ ਹੈ। ਮੰਮਾ ਬਾਬਾ ਸਤਿਯੁਗ ਵਿੱਚ ਜਾਂਦੇ ਹਨ, ਅਸੀਂ ਫਿਰ ਦੇਰੀ ਨਾਲ ਕਿਉਂ ਜਾਈਏ! ਤੁਸੀਂ ਵੀ ਫਾਲੋ ਕਰੋ ਬ੍ਰਹਮਾ ਨੂੰ। ਬਾਪ ਨੂੰ ਯਾਦ ਕਰਦੇ ਰਹੋ। ਕਿਸੇ ਗੱਲ ਵਿੱਚ ਤਕਲੀਫ ਹੁੰਦੀ ਹੈ ਤਾਂ ਸ਼ਿਵਬਾਬਾ ਤੋਂ ਪੁਛੋ। ਸ਼੍ਰੀਮਤ ਨਾਲ ਹੀ ਸ਼੍ਰੇਸ਼ਠ ਬਣਨਗੇ। ਪੁਰਾਣੀ ਦੁਨੀਆਂ ਵਿੱਚ ਤਾਂ ਪੰਜ ਵਿਕਾਰਾਂ ਰੂਪੀ ਰਾਵਣ ਦੀ ਮੱਤ ਤੇ ਚਲਦੇ ਆਏ ਹੋ। ਪਹਿਲੇ – ਪਹਿਲੇ ਹੈ ਦੇਹ – ਅਭਿਮਾਨ। ਹੁਣ ਤੁਸੀਂ ਬੱਚਿਆਂ ਨੂੰ ਦੇਹੀ – ਅਭਿਮਾਨੀ ਬਣਨਾ ਹੈ। ਮੈਂ ਆਤਮਾ ਪਰਮਧਾਮ ਦੀ ਰਹਿਣ ਵਾਲੀ ਹਾਂ, ਉਸਨੂੰ ਸ਼ਾਂਤੀਧਾਮ ਕਿਹਾ ਜਾਂਦਾ ਹੈ। ਅਜਿਹੀਆਂ ਗੱਲਾਂ ਦੂਜਾ ਕੋਈ ਸਮਝਾ ਨਾ ਸਕੇ। ਬਾਪ ਹੀ ਸਮਝਾਉਂਦੇ ਹਨ, ਤੁਹਾਡੀ ਆਤਮਾ ਆਰਗਨਸ ਨਾਲ ਸੁਣਦੀ ਹੈ, ਸਤਿਯੁਗ ਵਿੱਚ ਕਦੀ ਸ਼ਰੀਰ ਖਰਾਬ ਹੁੰਦਾ ਹੀ ਨਹੀਂ। ਇੱਥੇ ਤਾਂ ਬੈਠੇ – ਬੈਠੇ ਅਕਾਲੇ ਮ੍ਰਿਤੂ ਹੋ ਜਾਂਦੀ ਹੈ। ਸਤਿਯੁਗ ਵਿੱਚ ਅਜਿਹੀ ਕੋਈ ਗੱਲ ਹੁੰਦੀ ਨਹੀਂ, ਉਸ ਨੂੰ ਕਿਹਾ ਹੀ ਜਾਂਦਾ ਹੈ ਹੈਵਿਨ, ਸ੍ਵਰਗ, ਪੈਰਾਡਾਈਜ਼। ਫਿਰ ਅਸੀਂ ਚੱਕਰ ਲਗਾਕੇ ਪੁਨਰਜਨਮ ਲੈਂਦੇ – ਲੈਂਦੇ 84 ਦਾ ਚੱਕਰ ਪੂਰਾ ਕੀਤਾ ਹੈ, ਫਿਰ ਬਾਪ ਆਕੇ ਬੱਚਿਆਂ ਨੂੰ ਸ੍ਵਰਗ ਦੇ ਲਾਇਕ ਬਣਾਉਂਦੇ ਹਨ। ਹੁਣ ਤੁਸੀਂ ਨਵੀਂ ਦੁਨੀਆਂ ਦੇ ਲਾਇਕ ਬਣੇ ਹੋ। ਹੁਣ ਤਾਂ ਨਰਕ ਹੈ। ਹੁਣ ਤੁਸੀਂ ਆਏ ਹੋ ਨਰਕਵਾਸੀ ਤੋਂ ਸ੍ਵਰਗਵਾਸੀ ਬਣਨ ਦੀ ਤਕਦੀਰ ਬਣਾਉਣ। ਕਹਿੰਦੇ ਹਨ ਅਸੀਂ ਸ਼ਿਵਬਾਬਾ ਦੇ ਕੋਲ ਆਏ ਹਾਂ ਤਕਦੀਰ ਬਣਾਉਣ। ਕਲਪ – ਕਲਪ ਹਰ 5 ਹਜਾਰ ਵਰ੍ਹੇ ਬਾਦ ਅਸੀਂ ਤਕਦੀਰ ਬਣਾਉਂਦੇ ਹਾਂ। ਅਸੀਂ ਸ੍ਵਰਗਵਾਸੀ ਬਣਦੇ ਹਾਂ ਫਿਰ ਰਾਵਣ ਰਾਜ ਸ਼ੁਰੂ ਹੋਣ ਤੇ ਅਸੀਂ ਵਿਕਾਰੀ ਬਣ ਜਾਂਦੇ ਹਾਂ। ਹੁਣ ਸਭ ਵਿਕਾਰੀ ਪਤਿਤ ਹਨ ਤਾਂ ਬਾਪ ਆਕੇ ਨਵੀਂ ਦੁਨੀਆਂ ਸਥਾਪਨ ਕਰਦੇ ਹਨ। ਨਵੀਂ ਦੁਨੀਆਂ ਵਿੱਚ ਸਿਰਫ ਤੁਸੀਂ ਬੱਚੇ ਹੀ ਹੋਵੋਗੇ। ਬਾਕੀ ਸਭ ਸ਼ਾਂਤੀਧਾਮ ਵਿੱਚ ਚਲੇ ਜਾਣਗੇ। ਉੱਪਰ ਵਿੱਚ ਆਤਮਾਵਾਂ ਦਾ ਝਾੜ ਹੈ। ਫਿਰ ਆਪਣੇ – ਆਪਣੇ ਸਮੇਂ ਤੇ ਆਉਣਗੇ। ਜਦ ਸਾਡਾ ਰਾਜ ਹੋਵੇਗਾ ਤਾਂ ਉੱਥੇ ਹੋਰ ਧਰਮ ਵਾਲੇ ਹੋਣਗੇ ਨਹੀਂ। ਫਿਰ ਦਵਾਪਰ ਵਿੱਚ ਰਾਵਣ ਰਾਜ ਸ਼ੁਰੂ ਹੋਵੇਗਾ। ਇਹ ਸਭ ਗੱਲਾਂ ਚੰਗੀ ਤਰ੍ਹਾਂ ਧਾਰਨ ਕਰਨੀਆਂ ਹਨ। ਇਥੇ ਨਰਕਵਾਸੀ ਤੋਂ ਸ੍ਵਰਗਵਾਸੀ ਬਣਨਾ ਹੈ। ਨਰਕਵਾਸੀ ਮਨੁੱਖਾਂ ਨੂੰ ਅਸੁਰ ਅਤੇ ਸ੍ਵਰਗਵਾਸੀ ਮਨੁੱਖਾਂ ਨੂੰ ਦੇਵਤਾ ਕਿਹਾ ਜਾਂਦਾ ਹੈ। ਹੁਣ ਸਾਰੇ ਆਸੁਰੀ ਸ੍ਵਭਾਵ ਵਾਲੇ ਹੈ। ਹੁਣ ਬਾਪ ਬੈਠ ਪੁਰਸ਼ਾਰਥ ਕਰਾਉਂਦੇ ਹਨ। ਬਾਪ ਕਹਿੰਦੇ ਹਨ ਪਵਿੱਤਰ ਬਣੋ। ਹਰ ਗੱਲ ਵਿੱਚ ਪੁੱਛਦੇ ਰਹੋ। ਕੋਈ ਪੁੱਛਦੇ ਹਨ ਕਿ ਬਾਬਾ ਧੰਧੇ ਵਿੱਚ ਝੂਠ ਬੋਲਣਾ ਪੈਂਦਾ ਹੈ, ਝੂਠ ਬੋਲਣ ਨਾਲ ਥੋੜਾ ਪਾਪ ਬਣੇਗਾ। ਉਹ ਫਿਰ ਬਾਪ ਨੂੰ ਯਾਦ ਕਰਦੇ ਰਹਿਣਗੇ ਤਾਂ ਪਾਪ ਕੱਟ ਜਾਣਗੇ। ਅਜਕਲ ਦੀ ਦੁਨੀਆਂ ਵਿੱਚ ਸਭ ਪਾਪ ਕਰਦੇ ਰਹਿੰਦੇ ਹਨ। ਕਿੰਨੀ ਰਿਸ਼ਵਤ ਖਾਂਦੇ ਰਹਿੰਦੇ ਹਨ। ਇਹ ਪ੍ਰਦਰਸ਼ਨੀ ਦਾ ਚਿੱਤਰ ਮੈਪਸ ਹਨ, ਅਜਿਹੇ ਮੈਪਸ ਕਿੱਥੇ ਹੁੰਦੇ ਨਹੀਂ। ਜੇਕਰ ਕੋਈ ਵੇਖਕੇ ਕਾਪੀ ਕਰਕੇ ਬਣਾਏ ਵੀ, ਪਰ ਉਨ੍ਹਾਂ ਦ ਅਰਥ ਕੁਝ ਵੀ ਸਮਝ ਨਹੀਂ ਸਕਣਗੇ। ਪ੍ਰਦਰਸ਼ਨੀ ਮੇਲੇ ਵਿੱਚ ਤਾਂ ਬਹੁਤ ਆਉਂਦੇ ਹਨ। ਕਿਹਾ ਜਾਂਦਾ ਹੈ 7 ਰੋਜ਼ ਲਈ ਸਮਝਣ ਆਓ ਤਾਂ ਤੁਸੀਂ ਸ੍ਵਰਗਵਾਸੀ ਬਣਨ ਲਾਇਕ ਬਣ ਜਾਵੋਗੇ। ਹੁਣ ਨਰਕਵਾਸੀ ਹੋ, ਸੀੜੀ ਵਿੱਚ ਵੇਖੋ ਕਿੰਨਾ ਕਲੀਅਰ ਹੈ। ਇਹ ਹੈ ਪਤਿਤ ਦੁਨੀਆਂ, ਪਾਵਨ ਦੁਨੀਆਂ ਉੱਪਰ ਖੜੀ ਹੈ।

ਹੁਣ ਤੁਸੀਂ ਬੱਚੇ ਸ਼ਿਵਬਾਬਾ ਨਾਲ ਪ੍ਰੋਮਿਸ ਕਰਦੇ ਹੋ ਬਾਬਾ ਅਸੀਂ ਨਰਕਵਾਸੀ ਤੋਂ ਸ੍ਵਰਗਵਾਸੀ ਜਰੂਰ ਬਣਾਂਗੇ। ਹੁਣ ਤੁਸੀਂ ਤਿਆਰੀ ਕਰ ਰਹੇ ਹੋ ਸ਼ਿਵਾਲੇ ਵਿੱਚ ਜਾਣ ਦੇ ਲਈ, ਇਸਲਈ ਵਿਕਾਰ ਵਿੱਚ ਕਦੀ ਨਹੀਂ ਜਾਣਾ ਹੈ। ਤੂਫ਼ਾਨ ਤਾਂ ਮਾਇਆ ਦੇ ਬਹੁਤ ਆਉਣਗੇ ਪਰ ਨੰਗਨ (ਪਤਿਤ) ਨਹੀਂ ਹੋਣਾ ਹੈ। ਪਤਿਤ ਹੋਣ ਨਾਲ ਬੜੀ ਖਤਾ (ਭੁੱਲ) ਹੋ ਜਾਵੇਗੀ ਫਿਰ ਧਰਮਰਾਜ ਦੀ ਬਹੁਤ ਵੱਡੀ ਸਜਾ ਖਾਣੀ ਪਵੇਗੀ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਮਨੁੱਖ ਤੋਂ ਦੇਵਤਾ ਬਣਨ ਦੇ ਲਈ ਜੋ ਵੀ ਆਸੁਰੀ ਸ੍ਵਭਾਵ ਹੈ, ਝੂਠ ਬੋਲਣ ਦੀ ਆਦਤ ਹੈ, ਉਸ ਦਾ ਤਿਆਗ ਕਰਨਾ ਹੈ। ਦੈਵੀ ਸ੍ਵਭਾਵ ਧਾਰਨ ਕਰਨਾ ਹੈ।

2. ਘਰ ਚੱਲਣ ਦੇ ਲਈ ਪਵਿੱਤਰ ਜਰੂਰ ਬਣਨਾ ਹੈ। ਮਾਇਆ ਦੇ ਤੂਫ਼ਾਨ ਆਉਂਦੇ ਵੀ ਕਰਮਇੰਦਰੀਆਂ ਤੋਂ ਕਦੀ ਕੋਈ ਵਿਕਰਮ ਨਹੀਂ ਕਰਨਾ ਹੈ।

ਵਰਦਾਨ:-

ਸੰਪੂਰਨ ਵਫ਼ਾਦਾਰ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦੇ ਸੰਕਲਪ ਅਤੇ ਸੁੱਪਣੇ ਵਿੱਚ ਵੀ ਸਿਵਾਏ ਬਾਪ ਦੇ ਅਤੇ ਬਾਪ ਦੇ ਕਰ੍ਤਵ੍ਯ ਅਤੇ ਬਾਪ ਦੀ ਮਹਿਮਾ ਦੇ, ਬਾਪ ਦੇ ਗਿਆਨ ਦੇ ਹੋਰ ਕੁਝ ਵੀ ਵਿਖਾਈ ਨਾ ਦਵੇ। ਇੱਕ ਬਾਪ ਦੂਜਾ ਨਾ ਕੋਈ… ਬੁੱਧੀ ਦੀ ਲਗਨ ਹਮੇਸ਼ਾ ਇੱਕ ਸੰਗ ਰਹੇ ਤਾਂ ਅਨੇਕ ਸੰਗ ਦਾ ਰੰਗ ਲੱਗ ਨਹੀਂ ਸਕਦਾ ਇਸਲਈ ਪਹਿਲਾ ਵਾਇਦਾ ਹੈ ਹੋਰ ਸੰਗ ਤੋੜ ਇੱਕ ਸੰਗ ਜੋੜ – ਇਸ ਵਾਇਦੇ ਨੂੰ ਨਿਭਾਉਣਾ ਹੈ ਮਤਲਬ ਸੰਪੂਰਨ ਵਫ਼ਾਦਾਰ ਬਣਨਾ ਹੈ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top