25 May 2021 PUNJABI Murli Today – Brahma Kumaris

May 24, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਇਸ ਡਰਾਮੇ ਦੇ ਅੰਦਰ ਵਿਨਾਸ਼ ਦੀ ਭਾਰੀ ਨੂੰਧ ਹੈ, ਤੁਹਾਨੂੰ ਵਿਨਾਸ਼ ਤੋਂ ਪਹਿਲਾਂ ਕਰਮਾਤੀਤ ਬਣਨਾ ਹੈ"

ਪ੍ਰਸ਼ਨ: -

ਬਾਪ ਦੇ ਕਿਹੜੇ ਸ਼ਬਦਾਂ ਦੀ ਕਸ਼ਿਸ਼ ਸਾਮ੍ਹਣੇ ਬਹੁਤ ਹੁੰਦੀ ਹੈ?

ਉੱਤਰ:-

ਬਾਪ ਜਦੋਂ ਕਹਿੰਦੇ – ਤੁਸੀਂ ਮੇਰੇ ਬੱਚੇ ਹੋ, ਤਾਂ ਇਨ੍ਹਾਂ ਸ਼ਬਦਾਂ ਦੀ ਕਸ਼ਿਸ਼ ਸਾਮ੍ਹਣੇ ਬਹੁਤ ਹੁੰਦੀ ਹੈ। ਸਾਮ੍ਹਣੇ ਸੁਣਨਾ ਬਹੁਤ ਚੰਗਾ ਲੱਗਦਾ ਹੈ? ਮਧੁਬਨ ਸਭ ਬੱਚਿਆਂ ਨੂੰ ਆਕਰਸ਼ਿਤ ਕਰਦਾ ਹੈ ਕਿਉਂਕਿ ਇੱਥੇ ਹੈ ਈਸ਼ਵਰੀਏ ਪਰਿਵਾਰ। ਇੱਥੇ ਬ੍ਰਾਹਮਣਾਂ ਦਾ ਸੰਗਠਨ ਹੈ। ਬ੍ਰਾਹਮਣ ਆਪਸ ਵਿੱਚ ਗਿਆਨ ਦੀ ਲੈਣ ਦੇਣ ਕਰਦੇ ਹਨ।

ਗੀਤ:-

ਹਮਾਰੇ ਤੀਰਥ ਨਿਆਰੇ ਹੈਂ…

ਓਮ ਸ਼ਾਂਤੀ ਬੱਚੇ ਜਾਣਦੇ ਹਨ ਕਿ ਅਸੀਂ ਅਵਿਨਾਸ਼ੀ ਯਾਤ੍ਰਾ ਅਤੇ ਰੂਹਾਨੀ ਯਾਤ੍ਰਾ ਤੇ ਜਾ ਰਹੇ ਹਾਂ, ਜਿਸ ਯਾਤ੍ਰਾ ਤੋੰ ਅਸੀਂ ਵਾਪਿਸ ਮ੍ਰਿਤੂਲੋਕ ਨਹੀਂ ਆਵਾਂਗੇ। ਮਨੁੱਖ ਤਾਂ ਇਹ ਗੱਲ ਜਾਣਦੇ ਹੀ ਨਹੀਂ ਕਿ ਅਜਿਹੀ ਯਾਤ੍ਰਾ ਵੀ ਕੋਈ ਹੁੰਦੀ ਹੈ, ਜਿੱਥੋਂ ਕਦੇ ਵਾਪਿਸ ਆਉਣਾ ਨਾ ਪਵੇ। ਤੁਹਾਨੂੰ ਲੱਕੀ ਸਟਾਰਜ਼ ਨੂੰ ਹੁਣ ਪਤਾ ਪਿਆ ਹੈ। ਇਹ ਪੱਕਾ ਯਾਦ ਕਰਨਾ ਹੈ। ਅਸੀਂ ਆਤਮਾਵਾਂ ਪਾਰਟ ਵਜਾਉਂਦੀਆਂ ਹਾਂ। ਉਸ ਨਾਟਕ ਵਿੱਚ ਇਵੇਂ ਨਹੀਂ ਕਹਾਂਗੇ ਕਿ ਮੈਂ ਆਤਮਾ ਨੇ ਇਹ ਕਪੜੇ ਪਾ ਕੇ ਪਾਰਟ ਵਜਾਇਆ ਹੈ, ਹੁਣ ਘਰ ਜਾਂਦੇ ਹਾਂ। ਉਹ ਤਾਂ ਆਪਣੇ ਆਪ ਨੂੰ ਸ਼ਰੀਰ ਹੀ ਸਮਝਦੇ ਹਨ। ਇੱਥੇ ਤੁਹਾਨੂੰ ਬੱਚਿਆਂ ਨੂੰ ਗਿਆਨ ਹੈ – ਅਸੀਂ ਆਤਮਾ ਹਾਂ, ਇਹ ਸ਼ਰੀਰ ਰੂਪੀ ਕੱਪੜਾ ਛੱਡ ਫਿਰ ਦੂਜਾ ਜਾਕੇ ਲਵਾਂਗੇ। ਇਹ 84 ਜਨਮਾਂ ਦੇ ਪੁਰਾਣੇ ਕਪੜੇ ਹਨ, ਇਹ ਛੱਡਕੇ ਨਵੀਂ ਦੁਨੀਆਂ ਵਿੱਚ ਫਿਰ ਨਵੇਂ ਕਪੜੇ ਲਵਾਂ ਗੇ। ਇਨ੍ਹਾਂ ਲਕਸ਼ਮੀ – ਨਰਾਇਣ ਨੇ ਨਵੇਂ ਕਪੜੇ ਪਾਏ ਹਨ ਨਾ! ਤੁਹਾਡੀ ਹੀ ਰਾਜਧਾਨੀ ਦੇ ਹਨ। ਤੁਸੀਂ ਵੀ ਜਾਕੇ ਅਜਿਹੇ ਨਵੇਂ ਦੈਵੀ ਕਪੜੇ ਪਹਿਣੋਗੇ। ਇੱਥੇ ਤਾਂ ਕਹਿੰਦੇ ਹਨ – ਮੈਂ ਨਿਰਗੁਣਹਾਰੇ ਵਿੱਚ ਕੋਈ ਗੁਣ ਨਾਹੀ। ਬਾਪ ਹੀ ਫਿਰ ਅਜਿਹਾ ਗੁਣਵਾਨ ਬਨਾਉਂਦੇ ਹਨ। ਬਾਪ ਕਹਿੰਦੇ ਹਨ – ਮੇਰਾ ਵੀ ਪਾਰਟ ਹੈ, ਆਕੇ ਫਿਰ ਤੁਹਾਨੂੰ ਵਾਇਸਲੈਸ ਬਣਾਉਂਦਾ ਹਾਂ। ਇੱਥੇ ਇਹ ਹੈ ਜੀਵਨਬੰਧ ਧਾਮ, ਰਾਵਣਰਾਜ ਹੈ। ਇਹ ਤੁਹਾਡੀ ਬੁੱਧੀ ਵਿੱਚ ਹੈ, ਅਸੀਂ ਪਤਿਤ ਤੋੰ ਪਾਵਨ ਫਿਰ ਪਾਵਨ ਤੋਂ ਪਤਿਤ ਕਿਵੇਂ ਬਣਦੇ ਹਾਂ। ਤੁਸੀਂ ਬੱਚੇ ਜਾਣਦੇ ਹੋ – ਕਲਯੁਗ ਹੈ ਹਨ੍ਹੇਰਾ। ਰਾਵਣਰਾਜ ਦਾ ਹੁਣ ਅੰਤ ਹੈ, ਰਾਮਰਾਜ ਦੀ ਹੁਣ ਆਦਿ ਹੋਣੀ ਹੈ। ਹੁਣ ਹੈ ਸੰਗਮ। ਕਲਪ ਦੇ ਸੰਗਮਯੁਗੇ ਬਾਪ ਨੂੰ ਹੀ ਆਉਣਾ ਪੈਂਦਾ ਹੈ। ਦੁਨੀਆਂ ਵਾਲੇ ਵੀ ਹੁਣ ਇਹ ਸਮਝ ਰਹੇ ਹਨ ਕਿ ਹੁਣ ਵਿਨਾਸ਼ ਦਾ ਸਮਾਂ ਹੈ ਅਤੇ ਸਥਾਪਨਾ ਲਈ ਭਗਵਾਨ ਕਿਧਰੇ ਗੁਪਤ ਵੇਸ ਵਿਚ ਹਨ। ਹੁਣ ਗੁਪਤ ਵੇਸ ਵਿੱਚ ਤਾਂ ਤੁਸੀਂ ਆਤਮਾਵਾਂ ਵੀ ਹੋ। ਆਤਮਾ ਵੱਖ ਹੈ, ਸ਼ਰੀਰ ਵੱਖ ਹੈ। ਇਹ ਮਨੁੱਖ ਚੋਲਾ ਗੁਪਤ ਵੇਸ ਹੈ। ਬਾਪ ਨੂੰ ਵੀ ਇਸ ਵਿੱਚ ਆਉਣਾ ਹੈ। ਤੁਹਾਡੇ ਸ਼ਰੀਰ ਦੇ ਨਾਮ ਪੈਂਦੇ ਹਨ, ਉਨ੍ਹਾਂ ਦਾ ਤਾਂ ਸ਼ਰੀਰ ਹੈ ਨਹੀਂ। ਤੁਸੀਂ ਵੀ ਆਤਮਾ ਹੋ, ਉਹ ਵੀ ਆਤਮਾ ਹੈ। ਆਤਮਾ ਦਾ ਆਤਮਾ ਦੇ ਨਾਲ ਹੁਣ ਮੋਹ ਹੋਇਆ ਹੈ। ਗਾਉਂਦੇ ਵੀ ਹਨ – ਹੋਰ ਸੰਗ ਤੋੜ, ਤੁਹਾਡੇ ਨਾਲ ਜੋੜਾਂਗੇ। ਜਿਵੇੰ ਤੁਸੀਂ ਮੋਹਜੀਤ ਹੋ, ਉਵੇਂ ਅਸੀਂ ਵੀ ਬਣਾਂਗੇ। ਬਾਬਾ ਬਹੁਤ ਮੋਹਜੀਤ ਹਨ। ਕਿੰਨੇ ਢੇਰ ਬੱਚੇ ਹਨ, ਜੋ ਕਾਮ ਚਿਤਾ ਤੇ ਬੈਠ ਜਲ ਗਏ ਹਨ। ਪਰਮਪਿਤਾ ਪਰਮਾਤਮਾ ਆਉਂਦੇ ਹੀ ਹਨ – ਪੁਰਾਣੀ ਦੁਨੀਆਂ ਦਾ ਵਿਨਾਸ਼ ਕਰਵਾਉਣ, ਫਿਰ ਮੋਹ ਕਿਵੇਂ ਹੋਵੇਗਾ। ਪਤਿਤਾਂ ਦਾ ਜਦੋੰ ਵਿਨਾਸ਼ ਹੋਵੇ ਤਾਂ ਹੀ ਫਿਰ ਸ਼ਾਂਤੀ ਦਾ ਰਾਜ ਹੋਵੇ। ਇਸ ਵਕਤ ਸੁਖ ਤਾਂ ਕਿਸੇ ਨੂੰ ਹੈ ਨਹੀਂ। ਸਾਰੇ ਤਮੋਪ੍ਰਧਾਨ ਦੁਖੀ ਬਣ ਗਏ ਹਨ। ਇਹ ਹੈ ਹੀ ਪਤਿਤ ਦੁਨੀਆਂ। ਸ਼ਿਵਬਾਬਾ ਹੀ ਆਕੇ ਸਵਰਗ ਦੀ ਸਥਾਪਨਾ ਕਰਦੇ ਹਨ, ਜਿਸ ਦਾ ਨਾਮ ਸ਼ਿਵਾਲਾ ਪਿਆ ਹੈ। ਸ਼ਿਵਬਾਬਾ ਨੇ ਦੇਵਤਿਆਂ ਦੀ ਰਾਜਧਾਨੀ ਸਥਾਪਨ ਕੀਤੀ। ਉਹ ਹੈ ਚੇਤੰਨ ਸ਼ਿਵਾਲਾ ਅਤੇ ਉਹ ਸ਼ਿਵਾਲਾ ਜਿਸ ਵਿੱਚ ਸ਼ਿਵ ਦਾ ਚਿੱਤਰ ਹੈ ਉਹ ਤੇ ਜੜ੍ਹ ਹੋ ਗਿਆ। ਹੁਣ ਤੁਸੀਂ ਸਮਝ ਗਏ ਹੋ ਕਿ ਲਕਸ਼ਮੀ – ਨਰਾਇਣ ਬਰੋਬਰ ਸਵਰਗ ਦੇ ਮਾਲਿਕ ਸਨ। ਪੁਜੀਏ ਸਨ, ਹੁਣ ਫਿਰ ਪੂਜੀਏ ਬਣ ਰਹੇ ਹਨ। ਤੁਹਾਨੂੰ ਹੁਣ ਗਿਆਨ ਹੈ। ਤੁਸੀਂ ਲਕਸ਼ਮੀ – ਨਰਾਇਣ ਦੇ ਮੰਦਿਰ ਜਾਕੇ ਉਨ੍ਹਾਂਨੂੰ ਮੱਥਾ ਨਹੀਂ ਟੇਕੋਗੇ। ਤੁਸੀਂ ਤਾਂ ਉਨ੍ਹਾਂ ਦੀ ਰਾਜਧਾਨੀ ਵਿੱਚ ਚੇਤੰਨ ਵਿੱਚ ਜਾਂਦੇ ਹੋ। ਜਾਣਦੇ ਹੋ ਅਸੀਂ ਦੇਵਤਾ ਸੀ, ਹੁਣ ਨਹੀਂ ਹਾਂ। ਜੋ ਪਾਸਟ ਹੋ ਗਏ ਹਨ ਉਨ੍ਹਾਂ ਦੇ ਚਿੱਤਰ ਬਣਦੇ ਹਨ। ਲਕਸ਼ਮੀ – ਨਾਰਾਇਣ ਦੇ ਮੰਦਿਰ ਸਭ ਤੋਂ ਜ਼ਿਆਦਾ ਬਿੜਲਾ ਬਨਾਉਂਦੇ ਹਨ। ਤਾਂ ਉਨ੍ਹਾਂ ਦੀ ਵੀ ਸਰਵਿਸ ਕਰਨੀ ਚਾਹੀਦੀ ਹੈ। ਤੁਸੀਂ ਜੋ ਇਹ ਲਕਸ਼ਮੀ – ਨਾਰਾਇਣ ਦੇ ਮੰਦਿਰ ਬਣਵਾਉਂਦੇ ਹੋ, ਅਸੀਂ ਤੁਹਾਨੂੰ ਇਨ੍ਹਾਂ ਦੇ 84 ਜਨਮਾਂ ਦੀ ਕਹਾਣੀ ਸੁਣਾਉਂਦੇ ਹਾਂ। ਯੂਕਤੀ ਨਾਲ ਇਹ ਸੌਗਾਤ ਦੇਣੀ ਚਾਹੀਦੀ ਹੈ। ਬਾਬਾ ਸਰਵਿਸ ਦੀਆਂ ਯੁਕਤੀਆਂ ਤਾਂ ਦੱਸਦੇ ਹਨ। ਮਾਤਾਵਾਂ ਜਾਕੇ ਬੋਲਣ ਤੁਸੀਂ ਉਨ੍ਹਾਂ ਦੇ ਮੰਦਿਰ ਤਾਂ ਬਨਾਉਂਦੇ ਹੋ ਪਰੰਤੂ ਉਨ੍ਹਾਂ ਦੀ ਜੀਵਨ ਕਹਾਣੀ ਨੂੰ ਜਾਣਦੇ ਨਹੀਂ। ਅਸੀਂ ਜਾਣਦੇ ਹਾਂ ਅਤੇ ਸਮਝਾ ਵੀ ਸਕਦੇ ਹਾਂ। ਸਮਝਾਉਣ ਵਾਲੀ ਬੜੀ ਰਸੀਲੀ ਚਾਹੀਦੀ ਹੈ। ਬਾਪ ਵੀ ਬੈਠ ਸਮਝਾਉਂਦੇ ਹਨ ਨਾ। ਬਾਬਾ ਕਹਿੰਦੇ – ਜੇਕਰ ਛੁੱਟੀ ਨਹੀਂ ਮਿਲਦੀ ਤਾਂ ਘਰ ਬੈਠੇ ਯਾਦ ਕਰੋ। ਇਹ ਤਾਂ ਜਾਣਦੇ ਹੋ ਅਸੀਂ ਸ਼ਿਵਬਾਬਾ ਦੀ ਸੰਤਾਨ ਹਾਂ। ਮੁਰਲੀ ਤਾਂ ਮਿਲ ਜਾਂਦੀ ਹੈ। ਇਵੇਂ ਨਹੀਂ ਕਿ ਇੱਥੇ ਆਉਣ ਨਾਲ ਯਾਤਰਾ ਚੰਗੀ ਹੋਵੇਗੀ, ਘਰ ਵਿੱਚ ਬੈਠਣ ਨਾਲ ਯਾਦ ਦੀ ਯਾਤ੍ਰਾ ਘੱਟ ਹੋ ਜਾਵੇਗੀ। ਬੱਦਲ ਆਉਂਦੇ ਹਨ ਰੀਫਰਸੇਸ਼ ਹੋਣ। ਤੁਸੀਂ ਵੀ ਆਉਂਦੇ ਹੋ, ਰੀਫਰੇਸ਼ ਹੋਣ। ਬਾਬਾ ਕੋਲ ਸਨਮੁੱਖ ਜਾਵੋ। ਆਤਮਾ ਕੋਲ ਗਿਆਨ ਹੈ, ਸਾਮ੍ਹਣੇ ਸੁਣਨਾ ਚੰਗਾ ਲਗਦਾ ਹੈ। ਗੱਲ ਤਾਂ ਉਹ ਹੀ ਹੈ, ਵੇਖਦੇ ਹੋ – ਸ਼ਿਵਬਾਬਾ, ਕਿਵੇਂ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ। “ਬੱਚੇ ਤੁਸੀਂ ਮੇਰੇ ਹੋ” , ਤੁਸੀਂ 84 ਜਨਮਾਂ ਦਾ ਪਾਰਟ ਵਜਾਇਆ ਹੈ। ਤੁਸੀਂ ਜਨਮ – ਮਰਨ ਵਿੱਚ ਆਉਂਦੇ ਹੋ, ਮੈਂ ਨਹੀਂ ਆਉਂਦਾ ਹਾਂ, ਮੈਂ ਪੁਨਰਜਨਮ ਨਹੀਂ ਲੈਂਦਾ ਹਾਂ। ਅਜਨਮਾ ਵੀ ਨਹੀਂ ਹਾਂ। ਆਉਂਦਾ ਹਾਂ ਪਰ ਬੁੱਢੇ ਸ਼ਰੀਰ ਵਿੱਚ ਪ੍ਰਵੇਸ਼ ਕਰਦਾ ਹਾਂ। ਤੁਸੀਂ ਆਤਮਾ ਛੋਟੇ ਬੱਚੇ ਦੇ ਸ਼ਰੀਰ ਵਿੱਚ ਪ੍ਰਵੇਸ਼ ਕਰਦੀ ਹੋ, ਮੈਂ ਪਰਮਧਾਮ ਤੋਂ ਆਉਂਦਾ ਹਾਂ, ਹੇਠਾਂ ਪਾਰਟ ਵਜਾਉਣ। ਮੈਂ ਵਿਕਾਰੀ ਦੇ ਗਰਭ ਵਿੱਚ ਨਹੀਂ ਆਉਂਦਾ ਹਾਂ। ਮੈਨੂੰ ਕਹਿੰਦੇ ਹੋ – ਤਵਮੇਵ ਮਤਾਸ਼ਚ ਪਿਤਾ… ਮੇਰਾ ਕੋਈ ਹੋ ਨਹੀਂ ਸਕਦਾ। ਮੈਂ ਸਿਰ੍ਫ ਸ਼ਰੀਰ ਦਾ ਆਧਾਰ ਲੈਕੇ ਪਾਰਟ ਵਜਾਉਂਦਾ ਹਾਂ। ਤੁਸੀਂ ਮੈਨੂੰ ਬੁਲਾਉਂਦੇ ਹੋ ਦੁਖ ਹਰਕੇ, ਸੁਖ ਦੇਣ ਦੇ ਲਈ। ਮੈਂ ਹੁਣ ਸਨਮੁੱਖ ਆਇਆ ਹਾਂ, ਆਤਮਾਵਾਂ ਨਾਲ ਗੱਲ ਕਰ ਰਹੇ ਹਨ। ਇੱਥੇ ਤਾਂ ਸਭ ਬ੍ਰਾਹਮਣ ਹੀ ਹਾਂ। ਤੁਸੀਂ ਬਾਹਰ ਜਾਂਦੇ ਹੋ ਤਾਂ ਹੰਸ ਅਤੇ ਬਗੁਲੇ ਹੋ। ਜਾਂਦੇ ਹੋ, ਇੱਥੇ ਮਧੁਬਨ ਵਿੱਚ ਤੁਹਾਨੂੰ ਸੰਗ ਹੀ ਬ੍ਰਾਹਮਣਾਂ ਦਾ ਹੈ। ਆਪਸ ਵਿੱਚ ਗਿਆਨ ਦੀ ਚਿੱਟਚੇਟ ਹੀ ਕਰਨਗੇ। ਅਸੀਂ ਆਪਣੀ ਰਾਜਧਾਨੀ ਸਥਾਪਨ ਕਰ ਰਹੇ ਹਾਂ। ਬਾਬਾ ਆਇਆ ਹੋਇਆ ਹੈ, ਇੱਕ ਦੋ ਨੂੰ ਇਹ ਯੂਕਤੀ – ਬਾਪ ਨੂੰ ਯਾਦ ਕਰਨ ਦੀ ਦੱਸਦੇ ਰਹੋ। ਭੋਜਣ ਤੇ ਵੀ ਇੱਕ ਦੂਜੇ ਨੂੰ ਇਸ਼ਾਰਾ ਦਿੰਦੇ ਰਹੋ ਕਿ ਬਾਪ ਨੂੰ ਯਾਦ ਕਰੋ

ਬਹੁਤ ਵੱਡਾ ਸੰਗਠਨ ਹੈ ਨਾ। ਉੱਥੇ ਤਾਂ ਵਿਕਾਰੀ ਨਾਲ ਰਹਿੰਦੇ ਹਨ, ਤਾਂ ਉਨ੍ਹਾਂ ਦੀ ਕਸ਼ਿਸ਼ ਹੁੰਦੀ ਹੈ। ਇੱਥੇ ਤਾਂ ਕਿਸੇ ਦੀ ਕਸ਼ਿਸ਼ ਨਹੀਂ ਹੁੰਦੀ ਹੈ। ਵਾਰਿਅਰਸ, ਵਰਿਆਰਸ ਦੇ ਨਾਲ ਰਹਿੰਦੇ ਹਨ। ਤੁਹਾਡਾ ਕਟੁੰਬ ਇਹ ਹੈ। ਬੁੱਧੀ ਵਿੱਚ ਇਹ ਹੀ ਰਹਿੰਦਾ ਹੈ, ਜੋ ਕੋਈ ਮਿਲੇ ਉਸਨੂੰ ਬਾਪ ਦਾ ਪਰਿਚੈ ਦੇਵੋ ਕਿ ਭਗਵਾਨ ਨੂੰ ਯਾਦ ਕਰਦੇ ਰਹੋ। ਦੋ ਬਾਪ ਹਨ ਨਾ। ਲੌਕਿਕ ਬਾਪ ਹੁੰਦੇ ਵੀ ਭਗਵਾਨ ਨੂੰ ਯਾਦ ਕਰਦੇ ਹੋ ਨਾ। ਉਹ ਲੌਕਿਕ ਫਾਦਰ ਹੈ। ਲੌਕਿਕ ਫਾਦਰ ਨੂੰ ਗੌਡ ਫਾਦਰ ਨਹੀਂ ਕਹਾਂਗੇ। ਇਹ ਹੈ ਪਾਰਲੌਕਿਕ ਬਾਪ, ਜਰੂਰ ਗੌਡ – ਫਾਦਰ ਤੋੰ ਵਰਸਾ ਮਿਲਦਾ ਹੋਵੇਗਾ। ਇਵੇਂ – ਇਵੇਂ ਭੂੰ – ਭੂੰ ਕਰਦੇ ਰਹੋ। ਤੁਸੀਂ ਬ੍ਰਾਹਮਣ ਹੋ ਨਾ। ਸੰਨਿਯਾਸੀ ਵੀ ਭੂੰ – ਭੂੰ ਕਰਦੇ ਹਨ ਨਾ। ਇਸ ਦੁਨੀਆਂ ਦਾ ਸੁੱਖ ਕਾਗ ਵਿਸ਼ਟਾ ਦੇ ਸਮਾਨ ਹੈ, ਕਿੰਨਾ ਦੁਖ ਹੈ। ਉਹ ਤਾਂ ਹਨ ਹਠਯੋਗੀ, ਨਵ੍ਰਿਤੀ ਮਾਰਗ ਵਾਲੇ। ਉਨ੍ਹਾਂ ਦਾ ਧਰਮ ਹੀ ਵੱਖ ਹੈ। ਤੁਸੀਂ ਜਾਣਦੇ ਹੋ – ਸਤਿਯੁਗ ਵਿੱਚ ਅਸੀਂ ਕਿੰਨੇ ਸੁੱਖੀ ਪਵਿੱਤਰ ਰਹਿੰਦੇ ਹਾਂ। ਭਾਰਤ ਪ੍ਰਵ੍ਰਿਤੀ ਮਾਰਗ ਦਾ ਸੀ, ਦੇਵੀ – ਦੇਵਤਾਵਾਂ ਦਾ ਰਾਜ ਸੀ। ਜੋ ਪਵਿੱਤਰ ਸਨ ਉਹ ਹੀ ਪਤਿਤ ਬਣੇ ਹਨ। ਪੁਕਾਰਦੇ ਵੀ ਰਹਿੰਦੇ ਹਨ – ਹੇ ਪਤਿਤ – ਪਾਵਨ ਆਓ ਅਤੇ ਫਿਰ ਕਹਿ ਦਿੰਦੇ ਪਰਮਾਤਮਾ ਸ੍ਰਵਵਿਆਪੀ ਹੈ। ਅਸੀਂ ਜਾਕੇ ਜੋਤੀ – ਜੋਤ ਸਮਾਵਾਂਗੇ। ਪੁਨਰਜਨਮ ਨੂੰ ਵੀ ਨਹੀਂ ਮੰਨਦੇ ਹਨ। ਅਨੇਕ ਮਤ ਹਨ ਨਾ। ਦਿਨ – ਪ੍ਰਤੀਦਿਨ ਵਾਧਾ ਹੁੰਦਾ ਰਹਿੰਦਾ ਹੈ। ਇਹ ਵੀ ਦੱਸਣਾ ਹੈ ਕਿ ਸੰਨਿਆਸੀਆਂ ਦਾ ਵਾਧਾ ਕਿਵੇਂ ਹੁੰਦਾ ਹੈ। ਨਾਗਿਆਂ ਦਾ ਵੀ ਵਾਧਾ ਹੁੰਦਾ ਹੈ, ਜਿਸ ਦਾ ਜੋ ਧਰਮ ਹੈ, ਉਸ ਵਿੱਚ ਹੀ ਰਹਿਣ ਨਾਲ ਫਿਰ ਅੰਤ ਮਤਿ ਸੋ ਗਤਿ ਹੋ ਜਾਂਦੀ ਹੈ। ਜਿਸ ਦਾ ਜੋ ਜ਼ਿਆਦਾ ਅਭਿਆਸ ਕਰਦੇ ਹਨ ਜਿਵੇੰ ਕੋਈ ਸ਼ਾਸਤਰ ਆਦਿ ਪੜ੍ਹਦੇ ਹਨ ਤਾਂ ਅੰਤ ਮਤਿ ਸੋ ਗਤਿ, ਫਿਰ ਛੋਟੇਪਨ ਵਿੱਚ ਹੀ ਸ਼ਾਸ਼ਤਰ ਕੰਠ ਹੋ ਜਾਂਦੇ ਹਨ। ਹੁਣ ਬਾਪ ਕਹਿੰਦੇ ਹਨ – ਮੈਂ ਫਲਾਣਾ ਹਾਂ, ਇਹ ਹਾਂ, ਇਹ ਸਭ ਦੇਹ – ਅਭਿਮਾਨ ਦੀਆਂ ਗੱਲਾਂ ਛੱਡ ਦਵੋ। ਆਪਣੇ ਨੂੰ ਅਸ਼ਰੀਰੀ ਆਤਮਾ ਸਮਝੋ ਅਤੇ ਬਾਪ ਨੂੰ ਯਾਦ ਕਰੋ। ਇਸ ਸ਼ਰੀਰ ਨੂੰ ਵੇਖਦੇ ਹੋਏ ਵੀ ਨਹੀਂ ਵੇਖੋ। ਦੇਹ ਸਹਿਤ ਦੇਹ ਦੇ ਜੋ ਸੰਬੰਧ ਆਦਿ ਹਨ, ਸਭਨੂੰ ਛੱਡ ਦਵੋ। ਆਪਣੇ ਨੂੰ ਆਤਮਾ ਨਿਸ਼ਚੇ ਕਰੋ, ਪਰਮਾਤਮਾ ਨੂੰ ਯਾਦ ਕਰੋ। ਇਸ ਵਿੱਚ ਟਾਈਮ ਬਹੁਤ ਲਗਦਾ ਹੈ। ਮਾਇਆ ਯਾਦ ਕਰਨ ਨਹੀਂ ਦਿੰਦੀ ਹੈ। ਨਹੀਂ ਤਾਂ ਵਾਨਪ੍ਰਸਥੀ ਦੇ ਲਈ ਬਹੁਤ ਸਹਿਜ ਹੈ। ਬਾਪ ਖੁਦ ਕਹਿੰਦੇ ਹਨ ਹੁਣ ਤੁਹਾਡੀ ਛੋਟੇ – ਵੱਡੇ ਸਭ ਦੀ ਵਾਨਪ੍ਰਸਥ ਅਵਸਥਾ ਹੈ। ਇੱਕ ਪਾਸੇ ਵਿਨਾਸ਼ ਵੀ ਹੁੰਦਾ ਰਹੇਗਾ ਦੂਜੇ ਪਾਸੇ ਜਨਮ ਵੀ ਲੈਂਦੇ ਰਹਿਣਗੇ। ਪੁਨਰਜਨਮ ਲੈਣਾ ਹੋਵੇਗਾ ਤਾਂ ਆ ਜਾਣਗੇ। ਬੱਚੇ ਵੀ ਪੈਦਾ ਹੋਣਗੇ। ਫਿਰ ਵਿਨਾਸ਼ ਵੀ ਹੋ ਜਾਵੇਗਾ। ਇਹ ਤਾਂ ਤੁਸੀਂ ਜਾਣਦੇ ਹੋ – ਕੋਈ ਗਰਭ ਵਿੱਚ ਹੋਣਗੇ, ਕੋਈ ਕਿਧਰੇ, ਸਭ ਖ਼ਤਮ ਹੋ ਜਾਣਗੇ। ਸਾਰੇ ਆਪਣਾ ਹਿਸਾਬ – ਕਿਤਾਬ ਚੁਕਤੁ ਕਰ ਵਾਪਿਸ ਜਾਣਗੇ। ਹਿਸਾਬ – ਕਿਤਾਬ ਰਹਿਆ ਹੋਇਆ ਹੋਵੇਗਾ ਤਾਂ ਚੰਗੀ ਤਰ੍ਹਾਂ ਸਜ਼ਾਵਾਂ ਖਾਣੀਆਂ ਪੈਣਗੀਆਂ। ਫਿਰ ਉਹ ਵੀ ਹਲਕਾ ਹੋ ਜਾਵੇਗਾ। ਇਵੇਂ ਨਹੀਂ ਕਿ ਯੋਗ ਵਿੱਚ ਵੀ ਰਹੋ ਅਤੇ ਪਾਪ ਵੀ ਕਰਦੇ ਰਹੋ। ਕਈ ਬੱਚੇ ਇੱਕ ਪਾਸੇ ਚਾਰਟ ਵੀ ਲਿਖਦੇ ਰਹਿੰਦੇ ਅਤੇ ਫਿਰ ਕਹਿੰਦੇ ਮੂੰਹ ਕਾਲਾ ਕਰ ਦਿੱਤਾ। ਮਾਇਆ ਨੇ ਹਰਾ ਦਿੱਤਾ ਤਾਂ ਕੱਚਾ ਕਹਾਂਗੇ ਨਾ। ਤਾਂ ਬਾਪ ਸਮਝਾਉਂਦੇ ਹਨ ਕਿ ਤੁਸੀਂ ਇਵੇਂ ਸਮਝੋ ਅਸੀਂ ਥੋੜ੍ਹੇ ਦਿਨ ਇੱਥੇ ਹਾਂ ਫਿਰ ਚਲੇ ਜਾਵਾਂਗੇ। ਇਨ੍ਹਾਂ ਸਭਨਾਂ ਦਾ ਵਿਨਾਸ਼ ਹੋ ਰਿਹਾ ਹੈ। ਬਾਪ ਕਹਿੰਦੇ ਹਨ – ਮੈਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ, ਆਪਣਾ ਚਾਰਟ ਵੇਖਦੇ ਰਹੋ – ਅਸੀਂ ਕਿੰਨਿਆਂ ਨੂੰ ਰਸਤਾ ਦੱਸਦੇ ਹਾਂ ਅਤੇ ਪੁਰਾਸ਼ਰਥ ਕਰਵਾਉਂਦੇ ਹਾਂ। ਤਨ – ਮਨ – ਧਨ ਨਾਲ ਰੂਹਾਨੀ ਸੇਵਾ ਵਿੱਚ ਮਦਦਗਾਰ ਬਣਨਾ ਪਵੇ। ਕਹਿੰਦੇ ਹਨ ਮਨ ਨੂੰ ਅਮਨ ਨਹੀਂ ਕਰ ਸਕਦੇ। ਆਤਮਾ ਤੇ ਹੈ ਹੀ ਸ਼ਾਂਤ। ਅਸੀਂ ਆਤਮਾ ਆਪਣੇ ਪਰਮਧਾਮ ਵਿੱਚ ਜਾਕੇ ਬੈਠਾਂਗੇ। ਕੋਈ ਦੁਨੀਆਂ ਦਾ ਸੰਕਲਪ ਨਹੀਂ ਆਵੇਗਾ। ਇਵੇਂ ਨਹੀਂ ਕਿ ਅੱਖਾਂ ਬੰਦ ਕਰ ਅੰਨਕਾਂਸ਼ੀਅਸ ਹੋਣਾ ਹੈ। ਇਵੇਂ ਬਹੁਤ ਸਿੱਖਦੇ ਵੀ ਹਨ। 10 – 15 ਦਿਨ ਅੰਨਕਾਂਸ਼ੀਅਸ ਵੀ ਹੋ ਜਾਂਦੇ ਹਨ। ਇਹ ਅਭਿਆਸ ਕਰਦੇ ਹਨ ਫਿਰ ਇਨ੍ਹੇ ਸਮੇਂ ਬਾਦ ਜਾਗ ਜਾਵਾਂਗੇ। ਜਿਵੇੰ ਟਾਈਮ ਬੰਮਬਜ਼ ਹੁੰਦੇ ਹਨ ਤਾਂ ਉਨ੍ਹਾਂ ਦਾ ਵੀ ਟਾਈਮ ਹੁੰਦਾ ਹੈ, ਇਹ ਇੰਨੇ ਘੰਟੇ ਬਾਅਦ ਫੱਟਣਗੇ।

ਤੁਸੀਂ ਬੱਚਿਆਂ ਨੂੰ ਪਤਾ ਹੈ – ਅਸੀਂ ਯੋਗ ਲਗਾ ਰਹੇ ਹਾਂ। ਜਦੋੰ ਤਮੋਪ੍ਰਧਾਨ ਕਿਚੜ੍ਹਾ ਨਿਕਲੇਗਾ ਅਸੀਂ ਸਤੋਪ੍ਰਧਾਨ ਬਣ ਜਾਵਾਂਗੇ ਤਾਂ ਫਿਰ ਇਸ ਸ਼ਰੀਰ ਨੂੰ ਛੱਡ ਦੇਵਾਂਗਾ। ਅਸੀਂ ਹਾਲੇ ਯੋਗ ਦੀ ਯਾਤ੍ਰਾ ਤੇ ਹਾਂ। ਟਾਈਮ ਮਿਲਿਆ ਹੋਇਆ ਹੈ ਫਿਰ ਇਹ ਸ਼ਰੀਰ ਛੱਡਣਾ ਹੀ ਹੈ ਫਿਰ ਸਬ ਖਤਮ ਹੋ ਜਾਏਗਾ। ਟਾਈਮ ਨੂੰਧਿਆ ਹੋਇਆ ਹੈ ਫਿਰ ਪਿਛਾੜੀ ਵਿੱਚ ਮੱਛਰਾਂ ਸਦ੍ਰਿਸ਼ ਸ਼ਰੀਰ ਛੱਡਣਗੇ। ਵਿਨਾਸ਼ ਹੋਵੇਗਾ, ਤੁਸੀਂ ਕਰਮਾਤੀਤ ਅਵਸਥਾ ਨੂੰ ਪਾਵੋਗੇ ਫਿਰ ਵਿਨਾਸ਼ ਸ਼ੁਰੂ ਹੋ ਜਾਵੇਗਾ। ਵਿਨਾਸ਼ ਦਾ ਬਹੁਤ ਭਾਰੀ ਸੀਨ ਹੈ। ਇਹ ਡਰਾਮੇ ਵਿੱਚ ਭਾਰੀ ਨੂੰਧ ਹੈ। ਤੁਸੀਂ ਜਾਣਦੇ ਹੋ – ਸਾਡੀ ਅਵਸਥਾ ਇੱਕਰਸ ਰਹੇਗੀ। ਖੁਸ਼ੀ ਨਾਲ ਸਦਾ ਹਰਸ਼ਿਤ ਰਹਾਂਗੇ। ਇਹ ਦੁਨੀਆਂ ਤਾਂ ਵਿਨਾਸ਼ ਹੋਣੀ ਹੀ ਹੈ। ਜਾਣਦੇ ਹਨ, ਕਲਪ – ਕਲਪ ਸੰਗਮਯੁਗ ਹੁੰਦਾ ਹੈ, ਉਦੋਂ ਵਿਨਾਸ਼ ਹੁੰਦਾ ਹੈ। ਸਿਰ੍ਫ ਬੰਮਬਜ਼ ਨਹੀਂ, ਨੈਚੁਰਲ ਕਲੈਮੀਟੀਜ਼ ਵੀ ਮਦਦ ਕਰਦੀ ਹੈ। ਤਾਂ ਬੱਚਿਆਂ ਨੂੰ ਇਹ ਬੁੱਧੀ ਵਿੱਚ ਰਹਿਣਾ ਚਾਹੀਦਾ ਹੈ – ਹੁਣ ਸਾਨੂੰ ਜਾਣਾ ਹੈ। ਜਿੰਨਾ ਬਾਬਾ ਨੂੰ ਯਾਦ ਕਰਾਂਗੇ ਤਾਂ ਵਿਕਰਮ ਵਿਨਾਸ਼ ਹੋਣਗੇ, ਉੱਚ ਪਦਵੀ ਪਾਵਾਂਗੇ। ਚੈਰਿਟੀ ਬਿਗਨਜ਼ ਐਟ ਹੋਮ। ਕੋਸ਼ਿਸ਼ ਕਰਨਾ ਚਾਹੀਦਾ। ਕੰਨਿਆ ਉਹ ਜੋ ਪੀਅਰ ਘਰ ਅਤੇ ਸਸੁਰਘਰ ਦਾ ਉਧਾਰ ਕਰੇ ਤਾਂ ਚੈਰਿਟੀ ਬਿਗਨਜ਼ ਐਟ ਹੋਮ ਹੋਇਆ ਨਾ। ਸਰਵਿਸ ਵਿੱਚ ਲੱਗੇ ਰਹਿਣਾ ਚਾਹੀਦਾ ਹੈ ਬੋਲੋ, ਸ਼ਿਵਬਾਬਾ ਕਹਿੰਦੇ ਹਨ – ਮੈਨੂੰ ਯਾਦ ਕਰੋ ਤਾਂ ਵਰਸਾ ਮਿਲੇਗਾ। ਸਿੱਧੀ ਗੱਲ ਹੈ। ਮੈਨੂੰ ਅਲਫ਼ ਨੂੰ ਯਾਦ ਕਰੋਗੇ ਤਾਂ ਸਵਰਗ ਦਾ ਵਰਸਾ ਤੁਹਾਡਾ ਹੈ। ਵਿਸ਼ਵ ਦੇ ਮਾਲਿਕ ਤੁਸੀਂ ਬਣ ਜਾਵੋਗੇ। ਹੁਣ ਵਰਸਾ ਪਾਉਣਾ ਹੈ ਤਾਂ ਮੈਨੂੰ ਯਾਦ ਕਰੋ। ਬੱਚਿਆਂ ਦਾ ਫਰਜ਼ ਹੈ, ਇਹ ਪੈਗ਼ਾਮ ਦੇਣਾ। ਪਹਿਲੋਂ ਵੀ ਦਿੱਤਾ ਸੀ। ਦੱਸਣਾ ਹੈ ਵਿਨਾਸ਼ ਸਾਮਣੇ ਖੜ੍ਹਾ ਹੈ। ਕਲਯੁਗ ਦੇ ਬਾਅਦ ਸਤਿਯੁਗ ਆਵੇਗਾ। ਬਾਪ ਹੀ ਆਕੇ ਵਰਸਾ ਦਿੰਦੇ ਹਨ। ਰਾਵਣ ਨਰਕਵਾਸੀ ਬਨਾਉਂਦੇ ਹਨ। ਕਹਾਣੀ ਭਾਰਤ ਦੀ ਹੈ। ਭਾਰਤਵਾਸੀਆਂ ਨੂੰ ਖੜ੍ਹਾ ਕਰਨਾ ਹੈ। ਪਹਿਲੇ ਸ਼ਿਵ ਦੇ ਮੰਦਿਰ ਵਿੱਚ ਜਾਕੇ ਸਮਝਾਉਣਾ ਹੈ। ਇਹ ਬਾਪ ਨਵੀਂ ਸ੍ਰਿਸ਼ਟੀ ਰਚਨ ਵਾਲਾ ਹੈ। ਕਹਿੰਦੇ ਹਨ – ਮੈਨੂੰ ਯਾਦ ਕਰੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋਣ। ਉਹ ਨਿਰਾਕਾਰ ਬਾਬਾ ਆਏ ਹੋਏ ਹਨ। ਬ੍ਰਹਮਾ ਦਵਾਰਾ ਸਵਰਗ ਦੀ ਸਥਾਪਨਾ ਕਰ ਰਹੇ ਹਨ। ਹੁਣ ਬਾਪ ਅਤੇ ਵਰਸੇ ਨੂੰ ਯਾਦ ਕਰੋ। 84 ਜਨਮ ਪੂਰੇ ਹੋਏ ਹਨ। ਹੁਣ ਅਸੀਂ ਤੁਹਾਨੂੰ ਦੱਸਦੇ ਹਾਂ। ਹੁਣ ਮੰਨੋ ਨਾ ਮੰਨੋ ਤੁਹਾਡੀ ਮਰਜੀ। ਗੱਲਾਂ ਤਾਂ ਬੜੀਆਂ ਚੰਗੀਆਂ ਹਨ। ਬਾਪ ਹੀ ਦੁਖਹਰਤਾ, ਸੁਖਕਰਤਾ ਹੈ। ਥੋੜ੍ਹਾ ਹੀ ਸਮਝਾਇਆ – ਇਹ ਚੱਲਿਆ। ਇਹ ਹੈ ਤੁਹਾਡਾ ਧੰਧਾ। ਮਿਹਨਤ ਤਾਂ ਕੁਝ ਹੈ ਨਹੀਂ। ਸਿਰ੍ਫ ਮੂੰਹ ਤੋਂ ਬੋਲਣਾ ਹੈ – ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ। ਦੇਹੀ – ਅਭਿਮਾਨੀ ਬਣੋ। ਸ਼ਿਵ ਦੇ ਪੁਜਾਰੀਆਂ ਦੇ ਕੋਲ ਜਾਵੋ ਫਿਰ ਲਕਸ਼ਮੀ – ਨਾਰਾਇਣ ਦੇ ਪੁਜਾਰੀਆਂ ਦੇ ਕੋਲ ਜਾਵੋ। ਉਨ੍ਹਾਂ ਨੂੰ ਉਨ੍ਹਾਂ ਦੀ ਜੀਵਨ ਕਹਾਣੀ ਸੁਨਾਓ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਤਨ, ਮਨ, ਧਨ ਨਾਲ ਰੂਹਾਨੀ ਸੇਵਾ ਵਿੱਚ ਮਦਦਗਾਰ ਬਣਨਾ ਹੈ। ਸਭ ਨੂੰ ਬਾਪ ਦਾ ਪਰਿਚੈ ਦੇ ਵਰਸੇ ਦਾ ਅਧਿਕਾਰੀ ਬਨਾਉਣਾ ਹੈ। ਵਿਨਾਸ਼ ਤੋਂ ਪਹਿਲੇ ਕਰਮਾਤੀਤ ਬਣਨ ਦੇ ਲਈ ਬਾਪ ਦੀ ਯਾਦ ਵਿੱਚ ਰਹਿਣਾ ਹੈ।

2. ਬਾਪ ਦੇ ਸਮਾਨ ਮੋਹਜੀਤ ਬਣਨਾ ਹੈ। ਆਤਮਾ ਦਾ ਆਤਮਾ ਨਾਲ ਜੋ ਮੋਹ ਹੋ ਗਿਆ ਹੈ ਉਸਨੂੰ ਕੱਢ ਇੱਕ ਬਾਪ ਨਾਲ ਲਗਨ ਲਗਾਉਣੀ ਹੈ।

ਵਰਦਾਨ:-

ਵਰਤਮਾਨ ਸਮੇਂ ਸਭਤੋਂ ਸੂਖਸ਼ਮ ਅਤੇ ਸੋਹਣਾ ਧਾਗਾ – ਇਹ ਮੈਂਪਨ ਹੈ। ਇਹ ਮੈਂ ਸ਼ਬਦ ਹੀ ਦੇਹ – ਅਭਿਮਾਨ ਤੋਂ ਪਾਰ ਲੈ ਜਾਣ ਵਾਲਾ ਵੀ ਹੈ ਅਤੇ ਦੇਹ – ਅਭਿਮਾਨ ਵਿੱਚ ਲਿਆਉਣ ਵਾਲਾ ਵੀ ਹੈ। ਜਦੋੰ ਮੈਂਪਨ ਉਲਟੇ ਰੂਪ ਵਿੱਚ ਆਉਂਦਾ ਹੈ ਤਾਂ ਬਾਪ ਦਾ ਪਿਆਰਾ ਬਣਨ ਦੀ ਬਜਾਏ ਕਿਸੇ ਨਾ ਕਿਸੇ ਆਤਮਾ ਦਾ, ਨਾਮ – ਮਾਨ – ਸ਼ਾਨ ਦਾ ਪਿਆਰਾ ਬਣਾ ਦਿੰਦਾ ਹੈ। ਇਸ ਬੰਧਨ ਤੋਂ ਮੁਕਤ ਬਣਨ ਦੇ ਲਈ ਨਿਰੰਤਰ ਨਿਰਾਕਾਰੀ ਸਥਿਤੀ ਵਿੱਚ ਸਥਿਤ ਹੋਕੇ ਸਾਕਾਰ ਵਿੱਚ ਆਵੋ – ਇਸ ਅਭਿਆਸ ਨੂੰ ਨੈਚੁਰਲ ਨੇਚਰ ਬਣਾ ਦੇਵੋ ਤਾਂ ਨਿਰਹੰਕਾਰੀ ਬਣ ਜਾਵੋਗੇ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top