25 September 2021 PUNJABI Murli Today | Brahma Kumaris

Read and Listen today’s Gyan Murli in Punjabi 

September 24, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਤੁਹਾਡਾ ਹੁਣ ਈਸ਼ਵਰੀ ਨਿਊ ਬਲੱਡ ਹੈ, ਤੁਹਾਨੂੰ ਬੜੀ ਮਸਤੀ ਨਾਲ ਭਾਸ਼ਣ ਕਰਨਾ ਚਾਹੀਦਾ, ਨਸ਼ਾ ਰਹੇ ਸ਼ਿਵਬਾਬਾ ਸਾਨੂੰ ਪੜ੍ਹਾ ਰਹੇ ਹਨ"

ਪ੍ਰਸ਼ਨ: -

ਤੁਹਾਨੂੰ ਆਪਣੀ ਏਮ ਆਬਜੈਕਟ ਦਾ ਨਸ਼ਾ ਸਥਾਈ ਬਣਿਆ ਰਹੇ, ਉਸਦੇ ਲਈ ਕਿਹੜੀ ਯੁਕਤੀ ਅਪਣਾਓ?

ਉੱਤਰ:-

ਆਪਣਾ ਰਾਜਾਈ ਪਾਸਪੋਰਟ ਕੱਢ ਕੇ ਰੱਖੋ ਥੱਲੇ ਸਧਾਰਨ ਚਿੱਤਰ, ਉੱਪਰ ਰਾਜਾਈ ਪੋਸ਼ਾਕ ਨਾਲ ਸਜਾ ਸਜਾਇਆ ਅਤੇ ਉਸਦੇ ਉੱਪਰ ਸ਼ਿਵਬਾਬਾ, ਤਾਂ ਏਮ ਆਬਜੈਕਟ ਦੀ ਸਮ੍ਰਿਤੀ ਸਹਿਜ ਰਹੇਗੀ। ਪਾਕੇਟ ਵਿੱਚ ਇਹ ਪਾਸਪੋਰਟ ਪਿਆ ਰਹੇ। ਜਦੋਂ ਕਦੀ ਮਾਇਆ ਦੇ ਤੂਫ਼ਾਨ ਆਉਣਗੇ ਤਾਂ ਖਿਆਲ ਚੱਲੇਗਾ ਦੀ ਹੁਣ ਸਾਡਾ ਪਾਸਪੋਰਟ ਤਾਂ ਕੇਂਸਿਲ ਹੋ ਜਾਏਗਾ। ਅਸੀਂ ਸਵਰਗ ਵਿੱਚ ਜਾ ਨਹੀਂ ਸਕਾਂਗੇ।

ਗੀਤ:-

ਰਾਤ ਕੇ ਰਾਹੀ ਥੱਕ ਮਤ ਜਾਣਾ..

ਓਮ ਸ਼ਾਂਤੀ ਬੱਚਿਆਂ ਨੇ ਇਸ ਗੀਤ ਦਾ ਅਰਥ ਸਮਝਿਆ। ਹੁਣ ਭਗਤੀ ਮਾਰਗ ਦੀ ਘੋਰ ਹਨ੍ਹੇਰੇ ਦੀ ਰਾਤ ਪੂਰੀ ਹੋਈ ਹੈ। ਬੱਚੇ ਜਾਣਦੇ ਹਨ ਹੁਣ ਸਾਡੇ ਕੋਲ ਕਾਲ ਨਹੀਂ ਆ ਸਕਦਾ। ਇੱਥੇ ਬੈਠੇ ਹਾਂ, ਸਾਡੀ ਏਮ ਆਬਜੈਕਟ ਹੈ ਮਨੁੱਖ ਤੋਂ ਦੇਵਤਾ ਬਣਨ ਦੀ। ਜਿਵੇਂ ਸੰਨਿਆਸੀ ਲੋਕ ਕਹਿੰਦੇ ਹਨ ਤੁਸੀਂ ਆਪਣੇ ਨੂੰ ਭੈਂਸ ਸਮਝੋਂ ਤਾਂ ਉਹ ਰੂਪ ਹੋ ਜਾਓਗਾ। ਉਹ ਹੈ ਭਗਤੀ ਮਾਰਗ ਦਾ ਦ੍ਰਿਸ਼ਟਾਂਤ। ਜਿਵੇਂ ਇਹ ਵੀ ਇੱਕ ਦ੍ਰਿਸ਼ਟਾਂਤ ਹੈ ਨਾ ਕਿ ਰਾਮ ਨੇ ਬਾਂਦਰਾਂ ਦੀ ਸੈਨਾ ਲਈ ਅਤੇ ਰਾਵਣ ਤੇ ਜਿੱਤ ਪ੍ਰਾਪਤ ਕੀਤਾ। ਤੁਸੀਂ ਇੱਥੇ ਬੈਠੇ ਹੋ ਜਾਣਦੇ ਹੋ ਅਸੀਂ ਸੋ ਦੇਵੀ – ਦੇਵਤਾ ਡਬਲ ਸਿਰਤਾਜ਼ ਬਣਾਂਗੇ। ਜਿਵੇਂ ਸਕੂਲ ਵਿੱਚ ਪੜ੍ਹਦੇ ਹਨ ਤਾਂ ਕਹਿਣਗੇ ਮੈਂ ਇਹ ਪੜ੍ਹਕੇ ਡਾਕਟਰ ਬਣਾਂਗਾ, ਇੰਨਜੀਨਿਅਰ ਬਣਾਂਗਾ। ਤੁਸੀਂ ਜਾਣਦੇ ਹੋ ਅਸੀਂ ਇਸ ਪੜ੍ਹਾਈ ਨਾਲ ਸੋ ਦੇਵੀ – ਦੇਵਤਾ ਬਣ ਰਹੇ ਹਾਂ। ਇਹ ਸ਼ਰੀਰ ਛੱਡਾਂਗੇ ਅਤੇ ਸਾਡੇ ਸਿਰ ਤੇ ਤਾਜ ਹੋਵੇਗਾ। ਇਹ ਤਾਂ ਬਹੁਤ ਗੰਦੀ ਛੀ – ਛੀ ਦੁਨੀਆਂ ਹੈ। ਨਵੀਂ ਦੁਨੀਆਂ ਹੈ ਫਸਟਕਲਾਸ ਦੁਨੀਆਂ। ਪੁਰਾਣੀ ਦੁਨੀਆਂ ਹੈ ਬਿਲਕੁਲ ਥਰਡ ਕਲਾਸ ਦੁਨੀਆਂ। ਇਹ ਦੁਨੀਆਂ ਤੇ ਖਲਾਸ ਹੋਣੀ ਹੈ। ਸਾਨੂੰ ਵਿਸ਼ਵ ਦਾ ਮਾਲਿਕ ਬਨਾਉਣ ਵਾਲਾ ਜ਼ਰੂਰ ਵਿਸ਼ਵ ਦਾ ਰਚਿਅਤਾ ਹੀ ਹੋਵੇਗਾ, ਦੂਸਰਾ ਕੋਈ ਪੜ੍ਹਾ ਨਾ ਸਕੇ। ਸ਼ਿਵਬਾਬਾ ਹੀ ਸਾਨੂੰ ਪੜ੍ਹਾ ਕੇ ਰਾਜਯੋਗ ਸਿਖਾਉਂਦੇ ਹਨ। ਬਾਪ ਨੇ ਸਮਝਾਇਆ ਹੈ ਕਿ ਆਤਮ ਅਭਿਮਾਨੀ ਬਣੋ। ਆਤਮ – ਅਭਿਮਾਨੀ ਬਣਨ ਵਿੱਚ ਹੀ ਮਿਹਨਤ ਹੈ। ਪੂਰਾ ਆਤਮਾ – ਅਭਿਮਾਨੀ ਬਣ ਜਾਏ ਤਾਂ ਬਾਕੀ ਕੀ ਚਾਹੀਦਾ ਹੈ। ਤੁਸੀਂ ਬ੍ਰਾਹਮਣ ਤਾਂ ਹੋ ਹੀ ਜਾਣਦੇ ਹੋ ਅਸੀਂ ਦੇਵਤਾ ਬਣ ਰਹੇ ਹਾਂ। ਨਸ਼ਾ ਰਹਿੰਦਾ ਹੈ – ਮੈਂ ਇਹ ਬਣ ਰਿਹਾ ਹਾਂ। ਪਹਿਲੇ ਅਸੀਂ ਕਲਿਯੁਗ ਨਰਕ ਵਿੱਚ ਪਤਿਤ ਸੀ। ਅਸੁਰ ਅਤੇ ਦੇਵਤਾ ਵਿੱਚ ਕਿੰਨਾ ਫ਼ਰਕ ਹੈ। ਇੱਥੇ ਕਿੰਨੇਂ ਪਤਿਤ ਮਨੁੱਖ ਹਨ। ਸ਼ਕਲ ਭਾਵੇਂ ਮਨੁੱਖ ਦੀ ਹੈ, ਪਰ ਸ਼ਕਲ ਵੇਖੋ ਕਿਵੇਂ ਦੀ ਹੈ। ਜੋ ਦੇਵਤਾਵਾਂ ਦੇ ਪੁਜਾਰੀ ਹਨ ਉਹ ਖੁਦ ਵੀ ਉਹਨਾਂ ਦੇ ਅੱਗੇ ਮਹਿਮਾ ਗਾਉਂਦੇ ਹਨ। ਆਪ ਸਰਵਗੁਣ ਸੰਪੰਨ..ਸਾਡੇ ਵਿੱਚ ਕੋਈ ਗੁਣ ਨਾਂਹੀ। ਹੁਣ ਤੁਸੀਂ ਚੇਜ਼ ਹੋ ਕੇ ਦੇਵਤਾ ਬਣੋਗੇ। ਕ੍ਰਿਸ਼ਨ ਦੀ ਪੂਜਾ ਕਰਦੇ ਹੀ ਇਸਲਈ ਹਨ ਕਿ ਅਸੀਂ ਕ੍ਰਿਸ਼ਨਪੁਰੀ ਵਿੱਚ ਜਾਈਏ। ਪਰ ਇਹ ਪਤਾ ਨਹੀਂ ਕਿ ਕਦੋਂ ਜਾਵਾਂਗੇ। ਭਗਤੀ ਕਰਦੇ ਰਹਿੰਦੇ ਹਨ ਕਿ ਭਗਵਾਨ ਆਕੇ ਫ਼ਲ ਦੇਣਗੇ। ਭਗਤੀ ਦਾ ਫ਼ਲ ਹੈ ਸਦਗਤੀ। ਤਾਂ ਇਹ ਹੈ ਪੜ੍ਹਾਈ। ਪਹਿਲਾਂ ਤਾਂ ਇਹ ਨਿਸ਼ਚੇ ਚਾਹੀਦਾ ਹੈ ਸਾਨੂੰ ਪੜ੍ਹਾਉਂਦੇ ਕੌਣ ਹਨ। ਇਹ ਹੈ ਸ਼੍ਰੀ ਸ਼੍ਰੀ… ਤੁਸੀਂ ਬੱਚੇ ਜਾਣਦੇ ਹੋ ਬਾਪ ਸਾਨੂੰ ਸ਼੍ਰੀਮਤ ਦੇ ਰਹੇ ਹਨ। ਜਿਨ੍ਹਾਂ ਨੂੰ ਇਹ ਪਤਾ ਨਹੀਂ, ਉਹ ਸ੍ਰੇਸ਼ਠ ਕਿਵੇਂ ਬਣ ਸਕਦੇ ਹਨ। ਅੱਜਕਲ ਤਾਂ ਇੱਕ ਦੋ ਨੂੰ ਭ੍ਰਿਸ਼ਟ ਬਨਾਉਣ ਦੀ ਮਤ ਦਿੰਦੇ ਹਨ। ਭ੍ਰਿਸ਼ਟ ਮਤ ਹੈ ਆਸੁਰੀ ਮਤ। ਇਨੇ ਬ੍ਰਾਹਮਣ ਸ਼੍ਰੀ ਸ਼੍ਰੀ ਸ਼ਿਵਬਾਬਾ ਦੀ ਮਤ ਤੇ ਚੱਲ ਰਹੇ ਹਨ। ਪਰਮਾਤਮਾ ਦੀ ਮਤ ਨਾਲ ਹੀ ਸ੍ਰੇਸ਼ਠ ਬਣਦੇ ਹਨ। ਜਿੰਨ੍ਹਾਂ ਦੀ ਤਕਦੀਰ ਵਿੱਚ ਹੋਵੇਗਾ ਉਹਨਾਂ ਦੀ ਬੁੱਧੀ ਵਿੱਚ ਬੈਠਗਾ। ਨਹੀਂ ਤਾਂ ਕੁਝ ਵੀ ਨਹੀਂ ਸਮਝਣਗੇ। ਜਦੋਂ ਸਮਝਣਗੇ ਤਾਂ ਖੁਦ ਹੀ ਮਦਦ ਕਰਨ ਲੱਗ ਪੈਣਗੇ। ਕਈ ਤਾਂ ਜਾਣਦੇ ਹੀ ਨਹੀਂ ਕਿ ਇਹ ਲੋਕ ਕੌਣ ਹਨ, ਇਸਲਈ ਬਾਬਾ ਕਿਸੇ ਨਾਲ ਮਿਲਦੇ ਵੀ ਨਹੀਂ ਹਨ। ਉਹ ਤਾਂ ਹੋਰ ਵੀ ਆਪਣੀ ਆਸੁਰੀ ਮਤ ਕੱਢਣਗੇ। ਹੁਣ ਸਾਰੇ ਮਾਨਵ ਮਤ ਤੇ ਹੀ ਚੱਲ ਰਹੇ ਹਨ। ਸ਼੍ਰੀਮਤ ਨੂੰ ਨਾ ਜਾਨਣ ਦੇ ਕਾਰਨ ਬ੍ਰਹਮਾ ਬਾਪ ਨੂੰ ਵੀ ਆਪਣੀ ਮਤ ਦੇਣ ਲੱਗ ਪੈਂਦੇ ਹਨ। ਹੁਣ ਬਾਪ ਆਏ ਹਨ ਤੁਹਾਨੂੰ ਬੱਚਿਆਂ ਨੂੰ ਸ੍ਰੇਸ਼ਠ ਬਨਾਉਣ। ਹੁਣ ਬੱਚੇ ਕਹਿੰਦੇ ਹਨ ਬਾਬਾ 5 ਹਜ਼ਾਰ ਵਰ੍ਹੇ ਪਹਿਲਾਂ ਮੁਅਫਿਕ ਅਸੀਂ ਤੁਹਾਨੂੰ ਮਿਲੇ ਹਾਂ। ਜਿਨ੍ਹਾਂ ਨੂੰ ਪਤਾ ਹੀ ਨਹੀਂ, ਉਹ ਇਵੇਂ ਰੇਸਪਾਂਡ ਦੇ ਨਾ ਸਕੇ। ਬੱਚਿਆਂ ਨੂੰ ਪੜ੍ਹਾਈ ਦਾ ਬਹੁਤ ਨਸ਼ਾ ਰਹਿਣਾ ਹੈ। ਇਹ ਬਹੁਤ ਉੱਚ ਪੜ੍ਹਾਈ ਹੈ। ਪਰ ਮਾਇਆ ਵੀ ਬੜੀ ਅਗੇਂਸਟ ਹੈ। ਤੁਸੀਂ ਜਾਣਦੇ ਹੋ ਅਸੀਂ ਉਹ ਪੜ੍ਹਾਈ ਪੜ੍ਹਦੇ ਹਾਂ, ਜਿਸ ਨਾਲ ਸਾਡੇ ਸਿਰ ਤੇ ਡਬਲ ਤਾਜ ਹੋਣਾ ਹੈ। ਭਵਿੱਖ ਜਨਮ – ਜਨਮਾਂਤ੍ਰ ਡਬਲ ਤਾਜਧਾਰੀ ਬਣਾਗੇ। ਤਾਂ ਉਸ ਦੇ ਲਈ ਫਿਰ ਅਜਿਹਾ ਪੁਰਸ਼ਾਰਥ ਕਰਨਾ ਚਾਹੀਦਾ ਹੈ। ਇਨ੍ਹਾਂ ਨੂੰ ਕਿਹਾ ਜਾਂਦਾ ਹੈ ਰਾਜਯੋਗ। ਕਿੰਨਾ ਵੰਡਰ ਹੈ। ਬਾਬਾ ਹਮੇਸ਼ਾ ਸਮਝਾਉਂਦੇ ਹਨ, ਲਕਸ਼ਮੀ – ਨਾਰਾਇਣ ਦੇ ਮੰਦਿਰ ਵਿੱਚ ਜਾਓ। ਪੁਜਾਰੀ ਨੂੰ ਵੀ ਤੁਸੀਂ ਸਮਝਾ ਸਕਦੇ ਹੋ। ਉਨ੍ਹਾਂ ਤੋਂ ਪੁੱਛੋ ਕਿ ਲਕਸ਼ਮੀ – ਨਾਰਾਇਣ ਨੂੰ ਇਹ ਪਦਵੀ ਕਿਵੇਂ ਮਿਲੀ? ਇਹ ਵਿਸ਼ਵ ਦੇ ਮਾਲਿਕ ਕਿਵੇਂ ਬਣੇ? ਇਵੇਂ – ਇਵੇਂ ਬੈਠ ਕਿਸੇ ਨੂੰ ਸੁਣਾਓ ਤਾਂ ਪੁਜਾਰੀ ਦਾ ਵੀ ਕਲਿਆਣ ਹੋ ਜਾਵੇ। ਤੁਸੀਂ ਕਹਿ ਸਕਦੇ ਹੋ ਕਿ ਅਸੀਂ ਤੁਹਾਨੂੰ ਸਮਝਾਉਂਦੇ ਹਾਂ। ਇਨ੍ਹਾਂ ਲਕਸ਼ਮੀ – ਨਾਰਾਇਣ ਨੂੰ ਰਾਜ ਕਿਵੇਂ ਮਿਲਿਆ। ਗੀਤਾ ਵਿੱਚ ਵੀ ਭਗਵਾਨੁਵਾਚ ਹੈ ਨਾ ਕਿ ਮੈਂ ਤੁਹਾਨੂੰ ਰਾਜਯੋਗ ਸਿਖਾਕੇ ਰਾਜਿਆਂ ਦਾ ਰਾਜਾ ਬਣਾਉਂਦਾ ਹਾਂ। ਤਾਂ ਬੱਚਿਆਂ ਨੂੰ ਕਿੰਨਾ ਨਸ਼ਾ ਰਹਿਣਾ ਚਾਹੀਦਾ ਹੈ। ਅਸੀਂ ਇਹ ਬਣਦੇ ਹਾਂ। ਭਾਵੇਂ ਆਪਣਾ ਚਿੱਤਰ ਅਤੇ ਰਜਾਈ ਦਾ ਚਿੱਤਰ ਵੀ ਨਾਲ ਲੈ ਨਿਕਾਲੋ। ਥੱਲੇ ਤੁਹਾਡਾ ਚਿੱਤਰ ਉੱਪਰ ਰਜਾਈ ਦਾ ਚਿੱਤਰ ਹੋਵੇ, ਇਸ ਵਿੱਚ ਖਰਚਾ ਤਾਂ ਹੈ ਨਹੀਂ। ਰਜਾਈ ਪੋਸ਼ਾਕ ਤਾਂ ਝੱਟ ਬਣ ਸਕਦੀ ਹੈ। ਉਹ ਆਪਣੇ ਕੋਲ ਰੱਖ ਦੋ ਤਾਂ ਘੜੀ – ਘੜੀ ਯਾਦ ਆਉਂਦਾ ਰਹੇਗਾ । ਅਸੀਂ ਸੋ ਦੇਵਤਾ ਬਣ ਰਹੇ ਹਾਂ। ਉੱਪਰ ਵਿੱਚ ਭਾਵੇਂ ਸ਼ਿਵਬਾਬਾ ਹੋ। ਇਹ ਸਭ ਚਿੱਤਰ ਕੱਢਣੇ ਹੋਣਗੇ। ਅਸੀਂ ਮਨੁੱਖ ਤੋਂ ਦੇਵਤਾ ਬਣਦੇ ਹਾਂ। ਇਹ ਸ਼ਰੀਰ ਛੱਡ ਅਸੀਂ ਜਾਕੇ ਦੇਵਤਾ ਬਣਾਗੇ ਕਿਓਂਕਿ ਹੁਣ ਇਹ ਰਾਜਯੋਗ ਸਿੱਖ ਰਹੇ ਹਾਂ। ਤਾਂ ਇਹ ਫੋਟੋ ਮਦਦ ਕਰਨਗੇ। ਉੱਪਰ ਵਿੱਚ ਸ਼ਿਵ ਫਿਰ ਰਾਜਾਈ ਚਿੱਤਰ, ਥੱਲੇ ਤੁਹਾਡੇ ਸਾਧਾਰਨ ਚਿੱਤਰ। ਸ਼ਿਵਬਾਬਾ ਤੋਂ ਅਸੀਂ ਰਾਜਯੋਗ ਸਿੱਖਕੇ ਡਬਲ ਸਿਰਤਾਜਧਾਰੀ ਦੇਵਤਾ ਬਣ ਰਹੇ ਹਾਂ। ਚਿੱਤਰ ਰੱਖਿਆ ਹੋਵੇਗਾ, ਕੋਈ ਵੀ ਪੁੱਛਣਗੇ ਤਾਂ ਤੁਸੀਂ ਦੱਸ ਸਕੋਗੇ। ਸਾਨੂੰ ਸਿਖਾਉਣ ਵਾਲਾ ਇਹ ਸ਼ਿਵਬਾਬਾ ਹੈ। ਚਿੱਤਰ ਵੇਖ ਬੱਚਿਆਂ ਨੂੰ ਨਸ਼ਾ ਚੜ੍ਹੇਗਾ। ਭਾਵੇਂ ਦੁਕਾਨ ਵਿੱਚ ਵੀ ਇਹ ਚਿੱਤਰ ਰੱਖ ਦੋ। ਭਗਤੀ ਮਾਰਗ ਵਿੱਚ ਬਾਬਾ ਨਾਰਾਇਣ ਦਾ ਚਿੱਤਰ ਰੱਖਦਾ ਸੀ। ਪਾਕੇਟ ਵਿੱਚ ਵੀ ਰਹਿੰਦਾ ਸੀ। ਤੁਸੀਂ ਵੀ ਆਪਣਾ ਫੋਟੋ ਰੱਖ ਦੋ ਤਾਂ ਯਾਦ ਰਹੇਗਾ ਕਿ ਅਸੀਂ ਸੋ ਦੇਵੀ – ਦੇਵਤਾ ਬਣ ਰਹੇ ਹਾਂ। ਬਾਪ ਨੂੰ ਯਾਦ ਕਰਨ ਦਾ ਉਪਾਏ ਲੱਭਣਾ ਚਾਹੀਦਾ ਹੈ। ਬਾਪ ਦੀ ਯਾਦ ਭੁੱਲ ਜਾਨ ਨਾਲ ਹੀ ਡਿੱਗਦੇ ਹਨ। ਵਿਕਾਰ ਵਿੱਚ ਡਿੱਗਣਗੇ ਤਾਂ ਫਿਰ ਸ਼ਰਮ ਆਏਗੀ ਕਿ ਹੁਣ ਤਾਂ ਅਸੀਂ ਇਹ ਦੇਵਤਾ ਬਣ ਨਹੀਂ ਸਕਦੇ। ਹਾਰਟਫੇਲ ਹੋ ਜਾਵੇਗੀ ਕਿ ਅਸੀਂ ਹੁਣ ਦੇਵਤਾ ਕਿਵੇਂ ਬਣਾਂਗੇ। ਬਾਬਾ ਕਹਿੰਦੇ ਹਨ – ਵਿਕਾਰ ਵਿੱਚ ਡਿੱਗਣ ਵਾਲੇ ਦਾ ਫੋਟੋ ਕੱਢ ਦੋ। ਬੋਲੋ , ਤੁਸੀਂ ਸ੍ਵਰਗ ਵਿੱਚ ਚੱਲਣ ਲਾਇਕ ਨਹੀਂ ਹੋ। ਤੁਹਾਡਾ ਪਾਸਪੋਰਟ ਖਲਾਸ। ਖੁਦ ਵੀ ਫੀਲ ਕਰਨਗੇ – ਅਸੀਂ ਤਾਂ ਡਿੱਗ ਗਏ। ਹੁਣ ਸ੍ਵਰਗ ਵਿੱਚ ਕਿਵੇਂ ਜਾਵਾਂਗੇ। ਜਿਵੇਂ ਬਾਬਾ ਨਾਰਦ ਦਾ ਮਿਸਾਲ ਦਿੰਦੇ ਹਨ, ਉਨ੍ਹਾਂ ਨੂੰ ਕਿਹਾ ਹੈ ਕਿ ਆਪਣੀ ਸ਼ਕਲ ਤਾਂ ਵੇਖੋ ਲਕਸ਼ਮੀ ਨੂੰ ਵਰਨ ਲਾਇਕ ਹੋ? ਤਾਂ ਸ਼ਕਲ ਬੰਦਰ ਦੀ ਵਿਖਾਈ ਪਈ ਤਾਂ ਮਨੁੱਖਾਂ ਨੂੰ ਵੀ ਸ਼ਰਮ ਆਵੇਗੀ – ਸਾਡੇ ਵਿੱਚ ਤਾਂ ਇਹ ਵਿਕਾਰ ਹੈ ਫਿਰ ਸ਼੍ਰੀ – ਲਕਸ਼ਮੀ – ਨਾਰਾਇਣ ਨੂੰ ਕਿਵੇਂ ਵਰ ਸਕਦੇ ਹਾਂ। ਬਾਬਾ ਤਾਂ ਯੁਕਤੀਆਂ ਬਹੁਤ ਦੱਸਦੇ ਹਨ। ਪਰ ਕੋਈ ਵਿਸ਼ਵਾਸ ਵੀ ਰੱਖੇ ਨਾ। ਵਿਕਾਰ ਦਾ ਨਸ਼ਾ ਆਉਂਦਾ ਹੈ ਤਾਂ ਸਮਝਦੇ ਹਨ ਇਸ ਹਿਸਾਬ ਤੋਂ ਅਸੀਂ ਰਾਜਿਆਂ ਦਾ ਰਾਜਾ ਡਬਲ ਤਾਜਧਾਰੀ ਕਿਵੇਂ ਬਣਾਂਗੇ। ਪੁਰਸ਼ਾਰਥ ਤਾਂ ਕਰਨਾ ਚਾਹੀਦਾ ਹੈ ਨਾ। ਬਾਬਾ ਸਮਝਾਉਂਦੇ ਹਨ ਕਿ ਇਵੇਂ – ਇਵੇਂ ਸੁੰਦਰ ਯੁਕਤੀਆਂ ਰਚੋ ਅਤੇ ਸਭ ਨੂੰ ਸਮਝਾਉਂਦੇ ਰਹੋ। ਇਹ ਰਾਜਯੋਗ ਨਾਲ ਸਥਾਪਨ ਹੋ ਰਹੀ ਹੈ। ਹੁਣ ਵਿਨਾਸ਼ ਸਾਹਮਣੇ ਖੜ੍ਹਾ ਹੈ। ਦਿਨ – ਪ੍ਰਤੀਦਿਨ ਤੂਫ਼ਾਨਾਂ ਦਾ ਜ਼ੋਰ ਹੁੰਦਾ ਜਾਵੇਗਾ। ਬੰਬਸ ਆਦਿ ਵੀ ਤਿਆਰ ਹੋ ਰਹੇ ਹਨ।

ਤੁਸੀਂ ਬੱਚੇ ਇਹ ਪੜ੍ਹਾਈ ਪੜ੍ਹਦੇ ਹੀ ਹੋ ਉੱਚ ਪਦਵੀ ਪਾਉਣ ਦੇ ਲਈ। ਤੁਸੀਂ ਇੱਕ ਹੀ ਵਾਰ ਪਤਿਤ ਤੋਂ ਪਾਵਨ ਬਣਦੇ ਹੋ। ਮਨੁੱਖ ਸਮਝਦੇ ਥੋੜੀ ਹਨ ਕਿ ਨਰਕਵਾਸੀ ਹਾਂ ਕਿਓਂਕਿ ਪੱਥਰਬੁੱਧੀ ਹਨ। ਹੁਣ ਤੁਸੀਂ ਪੱਥਰਬੁੱਧੀ ਤੋਂ ਪਾਰਸਬੁੱਧੀ ਬਣ ਰਹੇ ਹੋ। ਤਕਦੀਰ ਵਿੱਚ ਹੋਵੇਗਾ ਤਾਂ ਝੱਟ ਸਮਝੇਗਾ। ਨਹੀਂ ਤਾਂ ਕਿੰਨਾ ਵੀ ਮੱਥਾ ਮਾਰੋ, ਬੁੱਧੀ ਵਿੱਚ ਬੈਠੇਗਾ ਨਹੀਂ। ਬਾਪ ਨੂੰ ਹੀ ਨਹੀਂ ਜਾਣਦੇ ਤਾਂ ਨਾਸਤਿਕ ਹਨ ਮਤਲਬ ਨਿਧਨ ਦੇ ਹਨ। ਧਨੀ ਦਾ ਬਣਨਾ ਚਾਹੀਦਾ ਹੈ ਜਦਕਿ ਸ਼ਿਵਬਾਬਾ ਦੇ ਬੱਚੇ ਹਨ। ਇੱਥੇ ਜਿਨ੍ਹਾਂ ਨੂੰ ਗਿਆਨ ਹੈ ਉਹ ਆਪਣੇ ਬੱਚਿਆਂ ਨੂੰ ਵਿਕਾਰ ਤੋਂ ਬਚਾਉਂਦੇ ਰਹਿਣਗੇ। ਅਗਿਆਨੀ ਲੋਕ ਤਾਂ ਆਪਣੇ ਮੁਅਫਿਕ ਬੱਚਿਆਂ ਨੂੰ ਵਿਕਾਰ ਵਿੱਚ ਫਸਾਉਂਦੇ ਰਹਿਣਗੇ। ਤੁਸੀਂ ਜਾਣਦੇ ਹੋ ਇੱਥੇ ਵਿਕਾਰਾਂ ਤੋਂ ਬਚਾਇਆ ਜਾਂਦਾ ਹੈ। ਕੰਨਿਆਵਾਂ ਨੂੰ ਤਾਂ ਪਹਿਲੇ ਬਚਾਉਣਾ ਚਾਹੀਦਾ ਹੈ। ਮਾਂ – ਬਾਪ ਤਾਂ ਜਿਵੇਂ ਵਿਕਾਰ ਵਿੱਚ ਧੱਕਾ ਦਿੰਦੇ ਹਨ। ਤੁਸੀਂ ਜਾਣਦੇ ਹੋ ਕਿ ਇਹ ਭ੍ਰਿਸ਼ਟਾਚਾਰੀ ਦੁਨੀਆਂ ਹੈ। ਸ਼੍ਰੇਸ਼ਠਾਚਾਰੀ ਦੁਨੀਆਂ ਤਾਂ ਸਭ ਚਾਹੁੰਦੇ ਹਨ ਪਰ ਉਹ ਕੌਣ ਬਣਾਏਗਾ? ਭਗਵਾਨੁਵਾਚ – ਮੈਂ ਇਨ੍ਹਾਂ ਸਾਧੂਆਂ, ਸੰਤਾਂ ਦਾ ਵੀ ਉਧਾਰ ਕਰਦਾ ਹਾਂ। ਗੀਤਾ ਵਿੱਚ ਵੀ ਲਿਖਿਆ ਹੋਇਆ ਹੈ ਕਿ ਭਗਵਾਨ ਨੂੰ ਹੀ ਸਭ ਦਾ ਉਧਾਰ ਕਰਨਾ ਹੈ। ਇੱਕ ਹੀ ਭਗਵਾਨ ਬਾਪ ਆਕੇ ਸਭ ਦਾ ਉਧਾਰ ਕਰਦੇ ਹਨ। ਇਸ ਸਮੇਂ ਜੇ ਪਤਾ ਪੈ ਜਾਵੇ ਕਿ ਬਰੋਬਰ ਗੀਤਾ ਦਾ ਭਗਵਾਨ ਸ਼ਿਵ ਹੈ ਤਾਂ ਪਤਾ ਨਹੀਂ ਕੀ ਹੋ ਜਾਵੇ! ਪਰ ਹੁਣ ਥੋੜੀ ਦੇਰੀ ਹੈ। ਨਹੀਂ ਤਾਂ ਸਭ ਦੇ ਅੱਡੇ ਇਕਦਮ ਹਿੱਲਣ ਲੱਗ ਪਵੇ। ਤਖਤ ਹਿਲਦੇ ਹਨ ਨਾ। ਲੜਾਈ ਜੱਦ ਲਗਦੀ ਹੈ ਤਾਂ ਪਤਾ ਪੈਂਦਾ ਹੈ ਕਿ ਇਨ੍ਹਾਂ ਦਾ ਤਖਤ ਹਿੱਲਣ ਲੱਗਿਆ ਹੈ, ਹੁਣ ਡਿੱਗੇ ਪਵੇਗਾ। ਹੁਣ ਇਹ ਹਿੱਲੇ ਤਾਂ ਹਲਚਲ ਮੱਚ ਜਾਵੇ। ਜੋ ਅੱਗੇ ਚੱਲ ਹੋਣ ਦਾ ਹੈ। ਤਾਂ ਭਾਸ਼ਣ ਵਿੱਚ ਵੀ ਤੁਸੀਂ ਸਮਝਾ ਸਕਦੇ ਹੋ। ਸੰਸਕ੍ਰਿਤ ਜੋ ਚੰਗੀ ਤਰ੍ਹਾਂ ਜਾਣਦੇ ਹਨ ਉਹ ਸ਼ਲੋਕ ਸੁਣਾ ਸਕਦੇ ਹਨ। ਪਤਿਤ – ਪਾਵਨ, ਸਰਵ ਦਾ ਸਦਗਤੀ ਦਾਤਾ ਆਪ ਕਹਿੰਦੇ ਹੋ, ਬਰੋਬਰ ਬ੍ਰਹਮਾ ਤਨ ਤੋਂ ਸਥਾਪਨਾ ਕਰ ਹਨ। ਸਰਵ ਦੀ ਸਦਗਤੀ ਮਤਲਬ ਉਧਾਰ ਕਰ ਹਨ। ਭਾਸ਼ਣ ਕਰਨ ਵਿੱਚ ਬੜੀ ਮਸਤੀ ਚਾਹੀਦੀ ਹੈ। ਕੰਨਿਆਵਾਂ ਦਾ ਨ੍ਯੂ ਬਲੱਡ ਹੈ। ਗਿਆਨ ਦਾ ਪੱਥਰ ਮਾਰ ਸਕਦੀਆਂ ਹਨ। ਸਟੂਡੈਂਟ ਦਾ ਨ੍ਯੂ ਬਲੱਡ ਹੁੰਦਾ ਹੈ ਨਾ, ਤਾਂ ਖੂਬ ਹੰਗਾਮਾ ਮਚਾਉਂਦੇ ਹਨ। ਪੱਥਰ ਮਾਰਦੇ ਹਨ। ਇਸ ਵਿੱਚ ਉਹ ਤਿੱਖੇ ਹੁੰਦੇ ਹਨ। ਹੁਣ ਇਹ ਵੀ ਤੁਹਾਡਾ ਨ੍ਯੂ ਬਲੱਡ ਹੈ। ਤੁਸੀਂ ਜਾਣਦੇ ਹੋ ਉਹ ਕਿੰਨੀ ਨੁਕਸਾਨ ਕਰ ਹਨ। ਤੁਹਾਡਾ ਇਹ ਈਸ਼ਵਰੀਏ ਨ੍ਯੂ ਬਲੱਡ ਹੈ। ਤੁਸੀਂ ਪੁਰਾਣੇ ਤੋਂ ਨਵੇਂ ਬਣ ਰਹੇ ਹੋ। ਤੁਹਾਡੀ ਆਤਮਾ ਜੋ ਪੁਰਾਣੀ ਆਇਰਨ ਏਜਡ ਬਣ ਗਈ ਹੈ, ਉਹ ਹੁਣ ਨਵੀਂ ਗੋਲਡਨ ਏਜਡ ਬਣ ਰਹੀ ਹੈ। ਤਾਂ ਬੱਚਿਆਂ ਨੂੰ ਬੜਾ ਸ਼ੋਂਕ ਹੋਣਾ ਚਾਹੀਦਾ ਹੈ। ਨਸ਼ਾ ਕਾਇਮ ਰੱਖਣਾ ਚਾਹੀਦਾ ਹੈ। ਆਪਣੀ ਹਮਜਿੰਨਸ ਨੂੰ ਉਠਾਉਣਾ ਚਾਹੀਦਾ ਹੈ। ਗਾਇਆ ਵੀ ਜਾਂਦਾ ਹੈ ਗੁਰੂ ਮਾਤਾ। ਮਾਤਾ ਗੁਰੂ ਕੱਦ ਹੁੰਦੀ ਹੈ ਸੋ ਤੁਸੀਂ ਜਾਣਦੇ ਹੋ। ਗੁਰੂ ਦਾ ਸਿਲਸਿਲਾ ਹੁਣ ਚਲਦਾ ਹੈ। ਮਾਤਾਵਾਂ ਤੇ ਬਾਪ ਆਕੇ ਗਿਆਨ ਅੰਮ੍ਰਿਤ ਦਾ ਕਲਸ਼ ਰੱਖਦੇ ਹਨ। ਸ਼ੁਰੂ ਵੀ ਇਵੇਂ ਹੁੰਦਾ ਹੈ। ਸੈਂਟਰਜ਼ ਦੇ ਲਈ ਵੀ ਕਹਿੰਦੇ ਹਨ ਬ੍ਰਾਹਮਣੀ ਚਾਹੀਦੀ ਹੈ। ਬਾਬਾ ਤਾਂ ਕਹਿੰਦੇ ਹਨ ਆਪ ਹੀ ਚਲਾਓ। ਹਿੰਮਤ ਨਹੀਂ ਹੈ, ਨਹੀਂ ਬਾਬਾ ਮਾਤਾ ਚਾਹੀਦੀ ਹੈ। ਇਹ ਵੀ ਠੀਕ ਹੈ, ਮਾਨ ਦਿੰਦੇ ਹਨ। ਅੱਜਕਲ ਦੁਨੀਆਂ ਵਿੱਚ ਇੱਕ – ਦੋ ਨੂੰ ਲੰਗੜਾ ਮਾਨ ਦਿੰਦੇ ਹਨ। ਸਥਾਈ ਕਿਸੇ ਨੂੰ ਮਿਲਦਾ ਨਹੀਂ ਹੈ। ਇਸ ਸਮੇਂ ਤੁਸੀਂ ਬੱਚਿਆਂ ਨੂੰ ਸਥਾਈ ਰਾਜ ਭਾਗ ਮਿਲ ਰਿਹਾ ਹੈ। ਤੁਹਾਨੂੰ ਬਾਪ ਕਿੰਨੇ ਪ੍ਰਕਾਰ ਨਾਲ ਸਮਝਾਉਂਦੇ ਹਨ। ਆਪਣੇ ਨੂੰ ਹਮੇਸ਼ਾ ਖੁਸ਼ ਰਹਿਣ ਦੇ ਲਈ ਬਹੁਤ ਚੰਗੀ – ਚੰਗੀ ਯੁਕਤੀਆਂ ਬਾਪ ਦੱਸਦੇ ਹਨ। ਸ਼ੁਭ ਭਾਵਨਾ ਰੱਖਣੀ ਚਾਹੀਦੀ ਹੈ। ਓਹੋ! ਅਸੀਂ ਇਹ ਲਕਸ਼ਮੀ – ਨਾਰਾਇਣ ਬਣਦੇ ਹਾਂ। ਜੇ ਕਿਸੇ ਦੀ ਤਕਦੀਰ ਵਿੱਚ ਨਹੀਂ ਹੈ ਤਾਂ ਤਦਬੀਰ ਕੀ ਕਰੇ। ਬਾਬਾ ਤਾਂ ਤਦਬੀਰ ਦੱਸਦੇ ਹਨ, ਤਦਬੀਰ ਕਦੀ ਵਿਅਰਥ ਨਹੀਂ ਜਾਂਦੀ। ਇਹ ਤਾਂ ਹਮੇਸ਼ਾ ਸਫਲ ਹੁੰਦੀ ਹੈ। ਰਾਜਧਾਨੀ ਸਥਾਪਨ ਹੋ ਜਾਵੇਗੀ। ਵਿਨਾਸ਼ ਵੀ ਮਹਾਭਾਰੀ ਮਹਾਭਾਰਤ ਲੜਾਈ ਦਵਾਰਾ ਹੋਣਾ ਹੈ। ਅੱਗੇ ਚਲ ਤੁਸੀਂ ਵੀ ਜ਼ੋਰ ਭਰੋਗੇ ਤਾਂ ਇਹ ਸਭ ਆਉਣਗੇ। ਹਾਲੇ ਨਹੀਂ ਸਮਝਣਗੇ, ਨਹੀਂ ਤਾਂ ਉਨ੍ਹਾਂ ਦੀ ਰਜਾਈ ਉੱਡ ਜਾਵੇ। ਤੁਹਾਡੇ ਕੋਲ ਚਿੱਤਰ ਬਹੁਤ ਚੰਗੇ ਹਨ। ਇਹ ਹੈ ਸਦਗਤੀ ਮਤਲਬ ਸੁੱਖਧਾਮ। ਇਹ ਹੈ ਮੁਕਤੀਧਾਮ। ਬੁੱਧੀ ਵੀ ਕਹਿੰਦੀ ਹੈ ਅਸੀਂ ਸਭ ਆਤਮਾਵਾਂ ਨਿਰਵਾਣਧਾਮ ਵਿੱਚ ਰਹਿੰਦੀਆਂ ਹਾਂ। ਜਿੱਥੇ ਤੋਂ ਫਿਰ ਟਾਕੀ ਧਾਮ ਵਿੱਚ ਆਉਂਦੇ ਹਾਂ। ਅਸੀਂ ਆਤਮਾਵਾਂ ਉੱਥੇ ਦੀ ਰਹਿਣ ਵਾਲੀਆਂ ਹਾਂ। ਇਹ ਖੇਡ ਹੀ ਭਾਰਤ ਤੇ ਬਣਿਆ ਹੋਇਆ ਹੈ। ਸ਼ਿਵ ਜਯੰਤੀ ਵੀ ਇੱਥੇ ਮਨਾਉਂਦੇ ਹਨ। ਬਾਪ ਕਹਿੰਦੇ ਹਨ – ਮੈਂ ਆਇਆ ਹਾਂ, ਕਲਪ ਬਾਦ ਫਿਰ ਆਵਾਂਗਾ। ਭਾਰਤ ਹੀ ਪੈਰਾਡਾਇਜ਼ ਹੈ। ਕਹਿੰਦੇ ਵੀ ਹਨ ਕ੍ਰਾਈਸਟ ਦੇ ਇੰਨੇ ਵਰ੍ਹੇ ਪਹਿਲੇ ਪੈਰਾਡਾਇਜ਼ ਸੀ। ਹੁਣ ਨਹੀਂ ਹੈ, ਫਿਰ ਹੋਣਾ ਹੈ। ਤਾਂ ਜਰੂਰ ਨਰਕਵਾਸੀਆਂ ਦਾ ਵਿਨਾਸ਼, ਸ੍ਵਰਗਵਾਸੀਆਂ ਦੀ ਸਥਾਪਨਾ ਚਾਹੀਦਾ ਹੈ। ਸੋ ਤਾਂ ਤੁਸੀਂ ਸ੍ਵਰਗਵਾਸੀ ਬਣ ਰਹੇ ਹੋ, ਨਰਕ ਦਾ ਵਿਨਾਸ਼ ਹੋ ਜਾਵੇਗਾ। ਇਹ ਵੀ ਸਮਝ ਚਾਹੀਦੀ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਹਰ ਇੱਕ ਦੇ ਪ੍ਰਤੀ ਸ਼ੁਭ ਭਾਵਨਾ ਰੱਖਣੀ ਹੈ। ਸਭ ਨੂੰ ਸੱਚਾ ਮਾਨ ਦੇਣਾ ਹੈ। ਸਤਿਯੁਗੀ ਰਾਜਧਾਨੀ ਵਿਚ ਉੱਚ ਪਦਵੀ ਪਾਉਣ ਦੇ ਲਈ ਤਦਬੀਰ ਕਰਨੀ ਹੈ।

2. ਆਤਮ – ਅਭਿਮਾਨੀ ਬਣਨ ਦੀ ਮਿਹਨਤ ਕਰਨੀ ਹੈ। ਮਾਨਵ ਮੱਤ ਛੱਡ ਇੱਕ ਦੀ ਸ਼੍ਰੀਮਤ ਤੇ ਚਲਣਾ ਹੈ। ਪੜ੍ਹਾਈ ਦੇ ਨਸ਼ੇ ਵਿੱਚ ਰਹਿਣਾ ਹੈ।

ਵਰਦਾਨ:-

ਵਰਤਮਾਨ ਸਮੇਂ ਚਾਰੋਂ ਪਾਸੇ ਰਿਗਾਰ੍ਡ ਦੇਣ ਦਾ ਰਿਕਾਰਡ ਠੀਕ ਕਰਨ ਦੀ ਜਰੂਰਤ ਹੈ। ਇਹ ਹੀ ਰਿਕਾਰਡ ਫਿਰ ਚਾਰੋਂ ਪਾਸੇ ਵੱਜੇਗਾ। ਰਿਗਾਰ੍ਡ ਦੇਣਾ ਅਤੇ ਰਿਗਾਰ੍ਡ ਲੈਣਾ , ਛੋਟੇ ਨੂੰ ਵੀ ਰਿਗਾਰ੍ਡ ਦੋ, ਵੱਡੇ ਨੂੰ ਵੀ ਰਿਗਾਰ੍ਡ ਦੋ। ਇਹ ਰਿਗਾਰ੍ਡ ਦਾ ਰਿਕਾਰਡ ਹੁਣ ਨਿਕਲਣਾ ਚਾਹੀਦਾ ਹੈ, ਤਾਂ ਫਿਰ ਖੁਸ਼ੀ ਦਾ ਦਾਨ ਕਰਨ ਵਾਲੇ ਮਹਾਦਾਨੀ ਪੁੰਨ ਆਤਮਾ ਬਣੋਗੇ। ਕਿਸੀ ਨੂੰ ਰਿਗਾਰ੍ਡ ਦੇਕੇ ਖੁਸ਼ ਕਰ ਦੇਣਾ – ਇਹ ਵੱਡੇ ਤੋੰ ਵੱਡੇ ਪੁੰਨ ਦਾ ਕੰਮ ਹੈ, ਸੇਵਾ ਹੈ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top