26 May 2021 PUNJABI Murli Today – Brahma Kumari

May 25, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਨਿਸ਼ਚੇਬੁੱਧੀ ਬਣ ਬਾਪ ਦੀ ਹਰ ਆਗਿਆ ਤੇ ਚਲਦੇ ਰਹੋ, ਆਗਿਆ ਤੇ ਚੱਲਣ ਨਾਲ ਹੀ ਸ਼੍ਰੇਸ਼ਠ ਬਣੋਂਗੇ"

ਪ੍ਰਸ਼ਨ: -

ਕਿੰਨਾਂ ਬੱਚਿਆਂ ਨੂੰ ਸੱਚਾ – ਸੱਚਾ ਖੁਦਾਈ ਖ਼ਿਦਮਤਗਾਰ ਕਹਿਣਗੇ?

ਉੱਤਰ:-

ਜੋ ਰਜਾਈ ਪਾਉਣ ਦਾ ਪੁਰਸ਼ਾਰਥ ਕਰਦੇ ਹਨ ਅਤੇ ਦੂਜਿਆਂ ਨੂੰ ਆਪ ਸਮਾਨ ਬਣਾਉਂਦੇ ਹਨ। ਅਜਿਹੇ ਈਸ਼ਵਰੀ ਸੇਵਾ ਤੇ ਲੱਗਣ ਵਾਲੇ ਬੱਚੇ ਸੱਚੇ – ਸੱਚੇ ਖੁਦਾਈ ਖ਼ਿਦਮਤਗਾਰ ਹਨ। ਉਨ੍ਹਾਂ ਨੂੰ ਵੇਖਕੇ ਦੂਜੇ ਵੀ ਸਹਿਯੋਗੀ ਬਣਦੇ ਹਨ।

ਓਮ ਸ਼ਾਂਤੀ ਤੁਸੀਂ ਜਦੋਂ ਇੱਥੇ ਬੈਠਦੇ ਹੋ ਤਾਂ ਸਭ ਨੂੰ ਕਹਿਣਾ ਹੈ ਕਿ ਸ਼ਿਵਬਾਬਾ ਨੂੰ ਯਾਦ ਕਰੋ। ਇਹ ਤਾਂ ਤੁਸੀਂ ਜਾਣਦੇ ਹੋ ਸ਼ਿਵਬਾਬਾ ਹੈ, ਉਨ੍ਹਾਂ ਦੇ ਮੰਦਿਰ ਵਿੱਚ ਵੀ ਜਾਂਦੇ ਹਨ ਪਰ ਇਹ ਕੋਈ ਵੀ ਨਹੀਂ ਜਾਣਦੇ ਕਿ ਸ਼ਿਵਬਾਬਾ ਕੌਣ ਹੈ – ਸਿਵਾਏ ਤੁਸੀਂ ਬੱਚਿਆਂ ਦੇ। ਤਾਂ ਸ਼ਿਵਬਾਬਾ ਦੀ ਯਾਦ ਦਿਲਾਉਣੀ ਹੈ। ਇੱਥੇ ਬੈਠੇ ਕਈਆਂ ਦਾ ਬੁੱਧੀਯੋਗ ਕਿੱਥੇ – ਕਿੱਥੇ ਭਟਕਦਾ ਰਹੇਗਾ ਇਸਲਈ ਤੁਹਾਡਾ ਫਰਜ਼ ਹੈ ਯਾਦ ਦਵਾਉਣਾ। ਭਰਾਵਾਂ ਅਤੇ ਭੈਣੋਂ ਬਾਪ ਨੂੰ ਯਾਦ ਕਰੋ, ਜਿਸ ਬਾਪ ਤੋਂ ਵਰਸਾ ਮਿਲਣਾ ਹੈ। ਤੁਸੀਂ ਹੁਣ ਸੱਚੇ ਭਰਾ – ਭੈਣ ਹੋ। ਉਹ ਤਾਂ ਸਿਰਫ ਮੇਲ, ਫੀਮੇਲ ਦੇ ਕਾਰਨ ਭਰਾ- ਭੈਣ ਕਹਿ ਦਿੰਦੇ ਹਨ। ਲੈਕਚਰਸ ਵਿਚ ਵੀ ਇਵੇਂ ਕਹਿਣਗੇ – ਬ੍ਰਦਰ੍ਸ ਸਿਸਟਰਸ… ਉਹ ਹੈ ਭਰਾ – ਭੈਣ ਸ਼ਰੀਰ ਦੇ ਨਾਤੇ ਤੋਂ। ਇੱਥੇ ਉਹ ਗੱਲ ਨਹੀਂ ਹੈ। ਇੱਥੇ ਤਾਂ ਆਤਮਾਵਾਂ ਨੂੰ ਸਮਝਾਇਆ ਜਾਂਦਾ ਹੈ ਕਿ ਆਪਣੇ ਰਚਤਾ ਬਾਪ ਨੂੰ ਯਾਦ ਕਰੋ, ਉਸ ਤੋਂ ਵਰਸਾ ਮਿਲਣਾ ਹੈ। ਫਰਕ ਹੈ ਨਾ। ਭਰਾ – ਭੈਣ ਅੱਖਰ ਤਾਂ ਕਾਮਨ ਹੈ। ਇੱਥੇ ਬਾਪ ਬੱਚਿਆਂ ਨੂੰ ਕਹਿੰਦੇ ਹਨ ਮੈਨੂੰ ਬਾਪ ਨੂੰ ਯਾਦ ਕਰੋ। ਉਹ ਸ਼ਿਵਬਾਬਾ ਹੈ ਰੂਹਾਨੀ ਬਾਪ ਅਤੇ ਪ੍ਰਜਾਪਿਤਾ ਬ੍ਰਹਮਾ ਹੈ ਜਿਸਮਾਨੀ ਬਾਪ। ਤਾਂ ਬਾਪਦਾਦਾ ਦੋਨੋ ਕਹਿੰਦੇ ਹਨ ਬੱਚੇ, ਬਾਪ ਨੂੰ ਯਾਦ ਕਰੋ ਅਤੇ ਕਿੱਥੇ ਵੀ ਬੁੱਧੀ ਯੋਗ ਨਾ ਜਾਵੇ। ਬੁੱਧੀ ਬਹੁਤ ਭਟਕਦੀ ਹੈ। ਭਗਤੀ ਮਾਰਗ ਵਿੱਚ ਵੀ ਇਵੇਂ ਹੁੰਦਾ ਹੈ। ਕ੍ਰਿਸ਼ਨ ਦੇ ਅੱਗੇ ਜਾਂ ਕਿਸੇ ਵੀ ਦੇਵਤਾ ਦੇ ਅੱਗੇ ਬੈਠਦੇ ਹਨ, ਮਾਲਾ ਫੇਰਦੇ ਹਨ। ਬੁੱਧੀ ਕਿੱਥੇ – ਕਿੱਥੇ ਭੱਜਦੀ ਰਹਿੰਦੀ ਹੈ। ਦੇਵਤਾ ਕੌਣ ਹਨ? ਉਨ੍ਹਾਂ ਨੂੰ ਇਹ ਰਜਾਈ ਕਿਵੇਂ ਮਿਲੀ, ਕਦੋਂ ਮਿਲੀ! ਇਹ ਕਿਸੇ ਨੂੰ ਪਤਾ ਨਹੀਂ ਹੈ। ਸਿੱਖ ਲੋਕ ਜਾਣਦੇ ਹਨ – ਗੁਰੂ ਨਾਨਕ ਨੇ ਸਿੱਖ ਪੰਥ ਸਥਾਪਨ ਕੀਤਾ ਹੈ। ਫਿਰ ਉਨ੍ਹਾਂ ਦੇ ਗੁਰੂ ਪੋਤਰੇ ਚਲਦੇ ਆਉਂਦੇ ਹਨ। ਉਹ ਪੁਨਰਜਨਮ ਵਿੱਚ ਆਉਂਦੇ ਰਹਿੰਦੇ ਹਨ, ਇਹ ਗੱਲਾਂ ਕੋਈ ਜਾਣਦੇ ਨਹੀਂ। ਹਮੇਸ਼ਾ ਥੋੜੀ ਹੀ ਗੁਰੂਨਾਨਕ ਨੂੰ ਯਾਦ ਕਰਨਗੇ। ਅੱਛਾ ਸਮਝੋ, ਗੁਰੂਨਾਨਕ ਨੂੰ ਜਾਂ ਬੁੱਧ ਨੂੰ ਜਾਂ ਕੋਈ ਵੀ ਆਪਣੇ ਧਰਮ – ਸਥਾਪਕ ਨੂੰ ਯਾਦ ਕਰਦੇ ਹਨ ਪਰ ਇਹ ਕਿਸੇ ਨੂੰ ਥੋੜੀ ਪਤਾ ਹੈ ਕਿ ਹੁਣ ਉਹ ਕਿੱਥੇ ਹਨ। ਉਹ ਤਾਂ ਕਹਿ ਦਿੰਦੇ ਹਨ ਜਯੋਤੀ – ਜੋਤ ਸਮਾਇਆ। ਵਾਣੀ ਤੋਂ ਪਰੇ ਚਲੇ ਗਏ ਜਾਂ ਕਹਿ ਦਿੰਦੇ ਹਨ ਕ੍ਰਿਸ਼ਨ ਹਾਜ਼ਿਰ – ਹਜ਼ੂਰ ਹੈ, ਜਿੱਥੇ ਵੇਖੋ ਕ੍ਰਿਸ਼ਨ ਹੀ ਕ੍ਰਿਸ਼ਨ ਹੈ। ਰਾਧੇ ਹੀ ਰਾਧੇ ਹੈ। ਇਵੇਂ ਕਹਿੰਦੇ ਰਹਿੰਦੇ ਹਨ। ਬਾਪ ਬੈਠ ਸਮਝਾਉਂਦੇ ਹਨ – ਤੁਸੀਂ ਭਾਰਤਵਾਸੀ ਦੇਵਤਾ ਸੀ। ਤੁਹਾਡੀ ਸੂਰਤ ਮਨੁੱਖ ਦੀ, ਸੀਰਤ ਦੇਵਤਾ ਦੀ ਸੀ। ਦੇਵਤਾਵਾਂ ਦੇ ਚਿੱਤਰ ਤਾਂ ਹਨ ਨਾ। ਚਿੱਤਰ ਨਾ ਹੁੰਦੇ ਤਾਂ ਇਹ ਵੀ ਸਮਝਦੇ ਨਹੀਂ। ਰਾਧੇ – ਕ੍ਰਿਸ਼ਨ ਦੇ ਨਾਲ ਫਿਰ ਲਕਸ਼ਮੀ – ਨਾਰਾਇਣ ਦਾ ਕੀ ਸੰਬੰਧ ਹੈ, ਇਹ ਬਾਪ ਹੀ ਆਕੇ ਸਮਝਾਉਂਦੇ ਹਨ। ਤੁਸੀਂ ਕੋਈ ਨੂੰ ਵੀ ਸਮਝਾ ਸਕਦੇ ਹੋ – ਇਹ ਤਾਂ ਨਿਰਾਕਾਰ ਬਾਬਾ ਸਾਨੂੰ ਸਮਝਾਉਂਦੇ ਹੈ। ਅਸਲ ਵਿੱਚ ਨਿਰਾਕਾਰ ਤਾਂ ਸਾਰੇ ਹਨ। ਆਤਮਾ ਨਿਰਾਕਾਰ ਹੈ, ਫਿਰ ਇਸ ਸਾਕਾਰ ਦਵਾਰਾ ਬੋਲਦੀ ਹੈ। ਨਿਰਾਕਾਰ ਤਾਂ ਬੋਲ ਨਾ ਸਕੇ। ਤੁਸੀਂ ਸਮਝਾ ਸਕਦੇ ਹੋ – ਸਾਡਾ ਬਾਬਾ ਸੋ ਤੁਹਾਡਾ ਬਾਬਾ ਹੈ। ਸ਼ਿਵਬਾਬਾ ਗਿਆਨ ਦਾ ਸਾਗਰ, ਸ਼ਾਂਤੀ ਦਾ ਸਾਗਰ ਹੈ। ਬੇਹੱਦ ਦਾ ਬਾਪ ਹੈ। ਉਨ੍ਹਾਂ ਨੂੰ ਵੀ ਸ਼ਰੀਰ ਤਾਂ ਚਾਹੀਦਾ ਹੈ ਨਾ। ਖੁਦ ਕਹਿੰਦੇ ਹਨ – ਅਸੀਂ ਇਸ ਬ੍ਰਹਮਾ ਤਨ ਵਿੱਚ ਆਉਂਦੇ ਹਾਂ, ਫਿਰ ਤਾਂ ਇਸ ਬ੍ਰਾਹਮਣ ਧਰਮ ਦੀ ਸਥਾਪਨ ਹੋਵੇ। ਬ੍ਰਹਮਾ ਦਵਾਰਾ ਰਚਨਾ ਹੁੰਦੀ ਹੀ ਹੈ ਬ੍ਰਾਹਮਣਾਂ ਦੀ। ਤਾਂ ਬਾਪ ਬ੍ਰਾਹਮਣ ਬੱਚਿਆਂ ਨੂੰ ਹੀ ਸਮਝਾਉਂਦੇ ਹਨ, ਦੂਜੇ ਕਿਸੇ ਨੂੰ ਨਹੀਂ ਸਮਝਾਉਂਦੇ, ਬੱਚਿਆਂ ਨੂੰ ਹੀ ਸਮਝਾਉਂਦੇ ਹਨ। ਇਵੇਂ ਨਹੀਂ ਕਿ ਅਸੀਂ ਸ਼ਿਵਬਾਬਾ ਦੇ ਬੱਚੇ ਹਾਂ ਇਸਲਈ ਭਗਵਾਨ ਹਾਂ। ਨਹੀਂ। ਬਾਪ, ਬਾਪ ਹੈ, ਬੱਚੇ, ਬੱਚੇ ਹਨ। ਹਾਂ, ਜੱਦ ਬੱਚਾ ਵੱਡਾ ਹੋਵੇ, ਬਾਪ ਬਣੇ, ਬੱਚੇ ਪੈਦਾ ਕਰੇ ਫਿਰ ਬਾਪ ਕਿਹਾ ਜਾਵੇ। ਇਨ੍ਹਾਂ ਦੇ ਤਾਂ ਢੇਰ ਬੱਚੇ ਹਨ ਨਾ, ਬੱਚਿਆਂ ਨੂੰ ਹੀ ਸਮਝਾਉਂਦੇ ਹਨ। ਜੋ ਨਿਸ਼ਚਾਬੁੱਧੀ ਹਨ, ਨਿਸ਼ਚਾਬੁੱਧੀ ਬਾਪ ਦੀ ਆਗਿਆ ਤੇ ਚੱਲਣਗੇ ਕਿਓਂਕਿ ਸ਼੍ਰੀਮਤ ਨਾਲ ਹੀ ਸ਼੍ਰੇਸ਼ਠ ਬਣ ਸਕਦੇ ਹਨ।

ਹੁਣ ਤੁਸੀਂ ਜਾਣਦੇ ਹੋ ਅਸੀਂ ਉਨ੍ਹਾਂ ਦੇਵਤਾਵਾਂ ਜਿਹਾ ਬਣ ਰਹੇ ਹਾਂ। ਜਨਮ – ਜਨਮਾਂਤਰ ਅਸੀਂ ਦੇਵਤਾਵਾਂ ਦੀ ਮਹਿਮਾ ਗਾਉਂਦੇ ਆਏ ਹਾਂ। ਹੁਣ ਸਾਨੂੰ ਸ਼੍ਰੀਮਤ ਤੇ ਇਵੇਂ ਬਣਨਾ ਹੈ, ਰਜਾਈ ਸਥਾਪਨ ਹੋਣੀ ਹੈ। ਸਭ ਤਾਂ ਪੂਰੀ ਤਰ੍ਹਾਂ ਸ਼੍ਰੀਮਤ ਤੇ ਨਹੀਂ ਚੱਲਣਗੇ, ਨੰਬਰਵਾਰ ਚੱਲਣਗੇ ਕਿਓਂਕਿ ਬਹੁਤ ਵੱਡੀ ਰਜਾਈ ਹੈ। ਰਜਾਈ ਵਿੱਚ ਪ੍ਰਜਾ, ਨੌਕਰ – ਚਾਕਰ, ਚੰਡਾਲ ਆਦਿ ਸਭ ਚਾਹੀਦੇ ਹਨ। ਅਜਿਹੀ ਚਲਣ ਵਾਲਿਆਂ ਦਾ ਵੀ ਸਾਕਸ਼ਾਤਕਾਰ ਹੋਵੇਗਾ ਕਿ ਇਹ ਚੰਡਾਲ ਦੀ ਫੈਮਿਲੀ ਵਿੱਚ ਜਾਣਗੇ। ਚੰਡਾਲ ਇੱਕ ਤਾਂ ਨਹੀਂ ਹੋਵੇਗਾ, ਉਨ੍ਹਾਂ ਦੀ ਵੀ ਫੈਮਿਲੀ ਹੋਵੇਗੀ। ਚੰਡਾਲਾਂ ਦੀ ਵੀ ਯੂਨੀਯਨ ਹੁੰਦੀ ਹੈ। ਸਭ ਆਪਸ ਵਿੱਚ ਮਿਲਦੇ ਹਨ। ਸਟ੍ਰਾਈਕ ਆਦਿ ਕਰੇ ਤਾਂ ਸਭ ਕੰਮ ਛੱਡ ਦੇਣ। ਸਤਿਯੁਗ ਵਿੱਚ ਤਾਂ ਇਵੇਂ ਗੱਲ ਹੁੰਦੀ ਨਹੀਂ। ਤੁਹਾਡਾ ਇੱਕ ਚਿੱਤਰ ਵੀ ਹੈ, ਜਿਸ ਤੇ ਤੁਸੀਂ ਪੁੱਛਦੇ ਹੋ ਕਿ ਕੀ ਬਨਣਾ ਚਾਹੁੰਦੇ ਹੋ – ਬੈਰਿਸਟਰ ਬਣੋਗੇ, ਦੇਵਤਾ ਬਣੋਗੇ? ਤੁਹਾਡੀ ਸਾਰੀ ਰਾਜਧਾਨੀ ਸਥਾਪਨ ਹੋ ਰਹੀ ਹੈ, ਘੱਟ ਥੋੜੀ ਹੈ। ਬੇਹੱਦ ਦਾ ਬਾਪ, ਬੇਹੱਦ ਦੀ ਗੱਲਾਂ ਬੈਠ ਸਮਝਾਉਂਦੇ ਹਨ। ਇਹ ਬੁੱਧੀ ਵਿੱਚ ਬੈਠ ਜਾਣਾ ਚਾਹੀਦਾ ਹੈ। ਅਸੀਂ ਭਵਿੱਖ ਦੇ ਲਈ ਪੁਰਸ਼ਾਰਥ ਕਰ ਉੱਚ ਪਦਵੀ ਪਾਵਾਂਗੇ। ਸ਼੍ਰੀਮਤ ਤੇ ਅਸੀਂ ਸ਼੍ਰੇਸ਼ਠ ਤੇ ਸ਼੍ਰੇਸ਼ਠ ਰਜਾਈ ਪਦਵੀ ਪਾਵਾਂਗੇ ਅਤੇ ਫਿਰ ਦੂਜਿਆਂ ਨੂੰ ਜਦੋਂ ਆਪ ਸਮਾਨ ਬਣਾਉਣ ਤੱਦ ਕਿਹਾ ਜਾਵੇ ਖੁਦਾਈ – ਖ਼ਿਦਮਤਗਾਰ। ਕਿਸੇ ਦਾ ਕੁਝ ਵੀ ਛਿਪਿਆ ਨਹੀਂ ਰਹਿ ਸਕਦਾ ਹੈ। ਅੱਗੇ ਚਲ ਸਭ ਪਤਾ ਪਵੇਗਾ। ਇਸ ਨੂੰ ਹੀ ਗਿਆਨ ਦਾ ਪ੍ਰਕਾਸ਼ ਕਿਹਾ ਜਾਂਦਾ ਹੈ, ਰੋਸ਼ਨੀ ਮਿਲਦੀ ਜਾਂਦੀ ਹੈ। ਮਨੁੱਖਾਂ ਨੂੰ ਕੁਝ ਵੀ ਪਤਾ ਥੋੜੀ ਪੈਂਦਾ ਹੈ। ਬੰਬਜ਼ ਵੀ ਅੰਦਰ ਬਣਾਉਂਦੇ ਰਹਿੰਦੇ ਹਨ। ਕੋਈ ਵੀ ਚੀਜ਼ ਰੱਖਣ ਦੇ ਲਈ ਥੋੜੀ ਬਣਾਈ ਜਾਂਦੀ ਹੈ। ਪਹਿਲੇ – ਪਹਿਲੇ ਤਲਵਾਰ ਨਾਲ ਲੜਾਈ ਚਲਦੀ ਹੈ ਫਿਰ ਬੰਦੂਕ ਬਣਾਈ, ਕੰਮ ਵਿੱਚ ਲਿਆਉਣ ਦੇ ਲਈ, ਰੱਖਣ ਲਈ ਨਹੀਂ। ਸਮਝਦੇ ਵੀ ਹਨ ਇਸ ਨਾਲ ਮੌਤ ਹੋਵੇਗਾ। ਟ੍ਰਾਇਲ ਤਾਂ ਕੀਤਾ ਹੈ ਨਾ। ਹੀਰੋਸ਼ੀਮਾ ਵਿੱਚ ਇਕ ਬੰਬ ਤੋਂ ਕਿੰਨੇ ਮਰੇ ਸੀ, ਉਸ ਦੇ ਬਾਦ ਵੇਖੋ ਫਿਰ ਕਿੰਨੀ ਉੱਨਤੀ ਕੀਤੀ ਹੈ, ਕਿੰਨੇ ਢੇਰ ਮਕਾਨ ਬਣਾਏ ਹਨ। ਹੁਣ ਇਵੇਂ ਵਿਨਾਸ਼ ਨਹੀਂ ਹੋਵੇਗਾ ਜੋ ਹਸਪਤਾਲ ਵਿੱਚ ਪਏ ਰਹਿਣ। ਹਸਪਤਾਲ ਆਦਿ ਤਾਂ ਰਹਿਣਗੇ ਨਹੀਂ, ਇਸਲਈ ਅਰਥਕਵੇਕ ਆਦਿ ਇਕੱਠੇ ਹੋਵੇਗੀ। ਕੁਦਰਤੀ ਆਪਦਾਵਾਂ ਨੂੰ ਕੋਈ ਰੋਕ ਨਹੀਂ ਸਕਦਾ। ਕਹਿੰਦੇ ਵੀ ਹਨ – ਇਹ ਸਭ ਈਸ਼ਵਰ ਦੇ ਹੱਥ ਵਿੱਚ ਹੈ। ਹੁਣ ਤੁਸੀਂ ਬੱਚੇ ਸਮਝਦੇ ਹੋ ਵਿਨਾਸ਼ ਤਾਂ ਹੋਣਾ ਹੀ ਹੈ, ਅਕਾਲ ਪੈਣਾ ਹੈ, ਪਾਣੀ ਨਹੀਂ ਮਿਲੇਗਾ… ਸੋ ਤਾਂ ਤੁਸੀਂ ਜਾਣਦੇ ਹੋ। ਕੋਈ ਨਵੀਂ ਗੱਲ ਨਹੀਂ ਹੈ। ਕਲਪ ਪਹਿਲੇ ਵੀ ਇਵੇਂ ਹੋਇਆ ਸੀ। ਕਲਪ ਦਾ ਗਿਆਨ ਤਾਂ ਕੋਈ ਵਿੱਚ ਹੈ ਨਹੀਂ। ਕਹਿੰਦੇ ਵੀ ਹਨ ਕ੍ਰਾਈਸਟ ਤੋਂ 3 ਹਜਾਰ ਵਰ੍ਹੇ ਪਹਿਲੇ ਪੈਰਾਡਾਈਜ਼ ਸੀ। ਫਿਰ ਸ਼ਾਸਤਰਾਂ ਵਿੱਚ ਕਲਪ ਦੀ ਉਮਰ ਲੱਖਾਂ ਵਰ੍ਹੇ ਲਿੱਖ ਦਿੱਤੀ ਹੈ! ਕੋਈ ਦਾ ਵੀ ਅਟੈਂਸ਼ਨ ਨਹੀਂ ਜਾਂਦਾ ਹੈ, ਸੁਣਕੇ ਫਿਰ ਆਪਣੇ ਧੰਧੇ ਆਦਿ ਵਿੱਚ ਲੱਗ ਜਾਂਦੇ ਹਨ। ਤਾਂ ਹੁਣ ਬਾਪ ਬੱਚਿਆਂ ਨੂੰ ਸਮਝਾਉਂਦੇ ਹਨ – ਹੁਣ ਜਲਦੀ – ਜਲਦੀ ਪੁਰਸ਼ਾਰਥ ਕਰੋ। ਯਾਦ ਵਿੱਚ ਰਹੋ ਤਾਂ ਖਾਦ ਨਿਕਲਦੀ ਜਾਵੇਗੀ। ਤੁਹਾਨੂੰ ਇੱਥੇ ਹੀ ਸਤੋਪ੍ਰਧਾਨ ਬਣਨਾ ਹੈ। ਨਹੀਂ ਤਾਂ ਆਕੇ ਫਿਰ ਆਪਣੇ – ਆਪਣੇ ਧਰਮ ਵਿੱਚ ਚਲੇ ਜਾਣਗੇ। ਸ਼੍ਰੀਮਤ ਭਗਵਾਨ ਦੀ ਮਿਲਦੀ ਹੈ। ਸ੍ਰੀਕ੍ਰਿਸ਼ਨ ਤਾਂ ਰਾਜਕੁਮਾਰ ਹੈ, ਉਹ ਕੀ ਕਿਸੇ ਨੂੰ ਮੱਤ ਦੇਣਗੇ। ਇੰਨਾਂ ਗੱਲਾਂ ਨੂੰ ਦੁਨੀਆਂ ਵਿੱਚ ਕੋਈ ਵੀ ਨਹੀਂ ਜਾਣਦੇ। ਪਿਆਰ ਨਾਲ ਸਮਝਾਉਣਾ ਹੈ ਕਿ ਸ਼ਿਵਬਾਬਾ ਨੂੰ ਯਾਦ ਕਰੋ। ਸ਼ਿਵਬਾਬਾ ਆਪ ਕਹਿੰਦੇ ਹਨ ਕਿ ਮਾਮੇਕਮ ਯਾਦ ਕਰੋ। ਉਹ ਵੀ ਕਲਿਆਣਕਾਰੀ ਹੈ ਹੋਰ ਸੰਗ ਤੋੜ ਇੱਕ ਸੰਗ ਜੋੜਨਾ ਹੈ। ਤੁਸੀਂ ਹੋ ਭਾਰਤ ਦਾ ਬੇੜਾ ਪਾਰ ਕਰਨ ਵਾਲੇ। ਸੱਤ – ਨਾਰਾਇਣ ਦੀ ਕਥਾ ਵੀ ਭਾਰਤ ਨਾਲ ਹੀ ਤਾਲੁਕ ਰੱਖਦੀ ਹੈ। ਹੋਰ ਧਰਮ ਵਾਲੇ ਕਦੀ ਸੱਤ – ਨਾਰਾਇਣ ਦੀ ਕਥਾ ਨਹੀਂ ਸੁਣਨਗੇ। ਇਹ ਸੁਣਨਗੇ ਉਹ, ਜੋ ਨਰ ਤੋਂ ਨਾਰਾਇਣ ਬਣਨ ਵਾਲੇ ਆਦਿ ਸਨਾਤਨ ਦੇਵੀ – ਦੇਵਤਾ ਧਰਮ ਵਾਲੇ ਹੋਣਗੇ। ਉਹ ਹੀ ਅਮਰ ਕਥਾ ਸੁਣਨਗੇ। ਅਮਰਲੋਕ ਵਿੱਚ ਦੇਵੀ – ਦੇਵਤਾ ਸੀ ਤਾਂ ਜਰੂਰ ਅਮਰਲੋਕ ਵਿੱਚ ਅਮਰ ਕਥਾ ਨਾਲ ਇਹ ਪਦਵੀ ਪਾਈ ਹੋਵੇਗੀ। ਇੱਕ – ਇੱਕ ਗੱਲ ਯਾਦ ਕਰਨ ਲਾਇਕ ਹੈ। ਇੱਕ ਗੱਲ ਵੀ ਬੁੱਧੀ ਵਿੱਚ ਚੰਗੀ ਤਰ੍ਹਾਂ ਬੈਠ ਜਾਵੇ ਤਾਂ ਸਭ ਆ ਜਾਣਗੇ। ਬਾਪ ਨੂੰ ਯਾਦ ਕਰਨਾ ਹੈ ਅਤੇ ਸਵਦਰਸ਼ਨ – ਚੱਕਰ ਧਿਆਨ ਵਿੱਚ ਰੱਖਣਾ ਹੈ। ਸ਼ਿਵਬਾਬਾ ਦੇ ਨਾਲ ਇੱਥੇ ਪਾਰ੍ਟ ਵਜਾ ਰਹੇ ਹਾਂ ਫਿਰ ਜਾਣਾ ਹੈ।

ਬਾਪ ਹੀ ਸਮਝਾਉਂਦੇ ਹਨ – ਸੱਚ ਕੀ ਹੈ, ਝੂਠ ਕੀ ਹੈ। ਸੱਤ ਇੱਕ ਹੈ ਬਾਕੀ ਸਭ ਹੈ ਝੂਠ। ਲੰਕਾ ਵਿਚ ਰਾਵਣ ਸੀ ਇੱਕ ਦੀ ਗੱਲ ਹੈ ਕੀ! ਸਤਿਯੁਗ – ਤ੍ਰੇਤਾ ਵਿੱਚ ਤਾਂ ਅਜਿਹੀ ਗੱਲ ਹੁੰਦੀ ਨਹੀਂ ਹੈ। ਇਹ ਸਾਰੀ ਮਨੁੱਖਾਂ ਦੀ ਦੁਨੀਆਂ ਲੰਕਾ ਹੈ, ਇਹ ਹੈ ਹੀ ਰਾਵਣ ਰਾਜ। ਸਭ ਸੀਤਾਵਾਂ ਇੱਕ ਰਾਮ ਨੂੰ ਯਾਦ ਕਰਦੀਆਂ ਹਨ ਅਤੇ ਸਭ ਭਗਤੀਆਂ, ਸਜਨੀਆਂ ਇੱਕ ਭਗਵਾਨ, ਸਾਜਨ ਨੂੰ ਯਾਦ ਕਰਦੀਆਂ ਹਨ ਕਿਓਂਕਿ ਰਾਵਣ ਰਾਜ ਹੈ। ਸੰਨਿਆਸੀ ਇਨ੍ਹਾਂ ਗੱਲਾਂ ਨੂੰ ਸਮਝ ਨਾ ਸਕਣ। ਸਭ ਦੁਖੀ ਹਨ, ਸ਼ੋਕ ਵਾਟਿਕਾ ਵਿੱਚ ਹਨ, ਸ਼ੋਕ ਵਾਟਿਕਾ ਹੈ ਕਲਯੁਗ। ਅਸ਼ੋਕ ਵਾਟਿਕਾ ਹੈ ਸਤਿਯੁਗ। ਇੱਥੇ ਤਾਂ ਕਦਮ – ਕਦਮ ਤੇ ਸ਼ੋਕ ਹੈ, ਦੁੱਖ ਹੈ। ਤੁਹਾਨੂੰ ਬਾਬਾ, ਅਸ਼ੋਕ ਸ੍ਵਰਗ ਵਿੱਚ ਲੈ ਜਾਂਦੇ ਹਨ। ਇੱਥੇ ਤਾਂ ਮਨੁੱਖ ਕਿੰਨਾ ਸ਼ੋਕ ਕਰਦੇ ਹਨ। ਕੋਈ ਮਰ ਜਾਂਦਾ ਹੈ ਤਾਂ ਜਿਵੇਂ ਪਾਗਲ ਹੋ ਜਾਂਦੇ ਹਨ। ਸਵਰਗ ਵਿੱਚ ਤਾਂ ਇਹ ਸਭ ਗੱਲਾਂ ਹੁੰਦੀਆਂ ਨਹੀਂ। ਅਕਾਲੇ ਮ੍ਰਿਤੂ ਕਦੀ ਹੁੰਦੀ ਨਹੀਂ, ਜੋ ਇਸਤਰੀ ਵਿਧਵਾ ਬਣੇ, ਉੱਥੇ ਤਾਂ ਸਮੇਂ ਤੇ ਇੱਕ ਚੋਲਾ ਛੱਡ ਜਾਕੇ ਦੂਜਾ ਲੈਂਦੇ ਹਨ। ਮੇਲ ਅਤੇ ਫੀਮੇਲ ਦਾ ਲੈਣਗੇ ਤਾਂ ਇਹ ਸਾਕਸ਼ਾਤਕਾਰ ਹੋ ਜਾਵੇਗਾ। ਪਿਛਾੜੀ ਵਿੱਚ ਸਭ ਮਾਲੂਮ ਪੈ ਜਾਵੇਗਾ। ਕੌਣ – ਕੌਣ ਕੀ ਬਣਨਗੇ। ਫਿਰ ਉਸ ਸਮੇਂ ਕਹਿਣਗੇ ਅਸੀਂ ਇੰਨਾ ਸਮੇਂ ਮਿਹਨਤ ਨਹੀਂ ਕੀਤੀ। ਪਰ ਉਸ ਸਮੇਂ ਕਹਿਣ ਨਾਲ ਕੀ ਹੋਵੇਗਾ। ਸਮੇਂ ਤਾਂ ਬੀਤ ਗਿਆ ਹੈ ਨਾ ਇਸਲਈ ਬਾਪ ਕਹਿੰਦੇ ਹਨ – ਬੱਚੇ ਮਿਹਨਤ ਕਰੋ, ਸਰਵਿਸ ਵਿੱਚ ਸੱਚੇ ਰਾਈਟ – ਹੈਂਡ ਬਣੋ ਤਾਂ ਰਜਾਈ ਵਿੱਚ ਆ ਜਾਵੋਗੇ। ਸਰਵਿਸ ਵਿੱਚ ਲੱਗੇ ਰਹੋ। ਮਿਸਾਲ ਵੀ ਹੈ ਨਾ, ਕਿਵੇਂ ਕਟੁੰਬ ਦੇ ਕਟੁੰਬ ਸਰਵਿਸ ਵਿੱਚ ਲੱਗ ਪਏ ਹਨ। ਕਹਿਣਗੇ ਇਸ ਕੁਟੁੰਬ ਨੇ ਕਰਮ ਅਜਿਹੇ ਚੰਗੇ ਕੀਤੇ ਹੋਏ ਹਨ ਜੋ ਸਭ ਈਸ਼ਵਰੀ ਸਰਵਿਸ ਵਿੱਚ ਲੱਗ ਗਏ ਹਨ। ਮਾਂ ਬਾਪ ਬੱਚੇ… ਇਹ ਤਾਂ ਚੰਗਾ ਹੈ ਨਾ। ਸਰਵਿਸ ਪਿਛਾੜੀ ਚੱਕਰ ਲਗਾਉਂਦੇ ਰਹਿੰਦੇ ਹਨ। ਤੁਸੀਂ ਬੱਚਿਆਂ ਨੂੰ ਬਹੁਤ ਹੁੱਲਾਸ ਹੋਣਾ ਚਾਹੀਦਾ ਹੈ। ਕਿਵੇਂ ਮਨੁੱਖਾਂ ਨੂੰ ਰਸਤਾ ਦੱਸੀਏ, ਜੋ ਉਨ੍ਹਾਂ ਦੀ ਆਤਮਾ ਖੁਸ਼ ਹੋ। ਕਿੰਨਿਆਂ ਨੂੰ ਰਸਤਾ ਦੱਸਦੇ ਹੋ। ਇਹ ਤੁਸੀਂ ਪ੍ਰਜਾ ਬਣਾਈ, ਬੀਜ ਬੋਇਆ ਨਾ। ਜੰਮਦੇ (ਜੰਮਦੇ ਹੀ ਰਾਜਾ) ਤਾਂ ਕੋਈ ਹੁੰਦਾ ਨਹੀਂ। ਪਹਿਲੇ ਪ੍ਰਜਾ ਦੇ ਅਧਿਕਾਰੀ ਹੁੰਦੇਂ ਹਨ ਫਿਰ ਪੁਰਸ਼ਾਰਥ ਕਰਦੇ – ਕਰਦੇ ਕੀ ਤੋਂ ਕੀ ਬਣ ਸਕਦੇ ਹਨ। ਤੁਹਾਨੂੰ ਸਰਵਿਸ ਵੇਖ ਹੋਰਾਂ ਨੂੰ ਵੀ ਉਮੰਗ ਹੋਵੇਗਾ, ਅਸੀਂ ਵੀ ਕਿਓਂ ਨਾ ਇਵੇਂ ਪੁਰਸ਼ਾਰਥ ਕਰੀਏ। ਨਹੀਂ ਤਾਂ ਫਿਰ ਕਲਪ – ਕਲਪ ਇਵੇਂ ਹਾਲ ਹੋਵੇਗਾ। ਬਹੁਤ ਆਉਣਗੇ, ਪਛਤਾਉਣਗੇ। ਉਸ ਸਮੇਂ ਵਰਗਾ ਦੁੱਖ ਮਨੁੱਖ ਸਾਰੀ ਉਮਰ ਵਿੱਚ ਕਦੀ ਨਹੀਂ ਵੇਖਦੇ। ਸ਼੍ਰੀਮਤ ਤੇ ਨਹੀਂ ਚੱਲਣ ਦੇ ਕਾਰਨ ਪਿਛਾੜੀ ਵਿੱਚ ਇਵੇਂ ਦੁੱਖ ਵੇਖਣਗੇ , ਗੱਲ ਨਾ ਪੁੱਛੋ ਕਿਉਂਕਿ ਕਈ ਵਿਕਰਮ ਕੀਤੇ ਹਨ। ਬਾਬਾ ਰਸਤਾ ਵੀ ਬਹੁਤ ਸਹਿਜ ਦੱਸਦੇ ਹਨ ਸਿਰਫ ਬਾਪ ਨੂੰ ਯਾਦ ਕਰਨਾ ਹੈ। ਹੋਰਾਂ ਨੂੰ ਵੀ ਇਹ ਰਸਤਾ ਦੱਸੋ।

ਤੁਸੀਂ ਦੇਵੀ – ਦੇਵਤਾ ਧਰਮ ਦੇ ਸੀ, ਜਿਵੇਂ ਕ੍ਰਿਸ਼ਚਨ ਧਰਮ ਦੇ ਮਨੁੱਖ, ਇਸਲਾਮੀ ਧਰਮ ਦੇ ਮਨੁੱਖ ਹਨ, ਉਵੇਂ ਇਹ ਹਨ। ਇਹ ਹੈ ਸਭ ਤੋਂ ਪਵਿੱਤਰ ਇਨ੍ਹਾਂ ਵਰਗਾ ਧਰਮ ਕੋਈ ਹੋ ਨਹੀਂ ਸਕਦਾ, ਅੱਧਾਕਲਪ ਤੁਸੀਂ ਪਵਿੱਤਰ ਰਹਿੰਦੇ ਹੋ। ਸ੍ਵਰਗ ਅਤੇ ਨਰਕ ਗਾਇਆ ਹੋਇਆ ਹੈ। ਹੈਵਿਨ ਕਿਸ ਨੂੰ ਕਿਹਾ ਜਾਂਦਾ ਹੈ, ਇਹ ਵੀ ਕਿਸ ਨੂੰ ਪਤਾ ਨਹੀਂ ਹੈ। ਬਾਪ ਭਾਰਤ ਵਿੱਚ ਹੀ ਆਕੇ ਬੱਚਿਆਂ ਨੂੰ ਜਗਾਉਂਦੇ ਹਨ। 5 ਹਜਾਰ ਵਰ੍ਹੇ ਦੀ ਗੱਲ ਹੈ। ਜੋ ਸ੍ਵਰਗਵਾਸੀ ਸਨ ਉਹ ਹੀ ਹੁਣ ਨਰਕਵਾਸੀ ਬਣੇ ਹਨ ਫਿਰ ਬਾਪ ਆਕੇ ਪਾਵਨ ਸ੍ਵਰਗਵਾਸੀ ਬਣਾਉਂਦੇ ਹਨ। ਇਕ ਸਾਜਨ ਆਕੇ ਸਭ ਸਜਨੀਆਂ ਨੂੰ ਆਪਣੀ ਅਸ਼ੋਕ ਵਾਟਿਕਾ ਵਿੱਚ ਲੈ ਜਾਂਦੇ ਹਨ। ਤਾਂ ਪਹਿਲੇ – ਪਹਿਲੇ ਸਭ ਨੂੰ ਇਹ ਕਹੋ ਕਿ ਬਾਪ ਨੂੰ ਯਾਦ ਕਰੋ। ਨਹੀਂ ਤਾਂ ਇੱਥੇ ਬੈਠ – ਬੈਠ ਬੁੱਧੀ ਕਿੱਥੇ – ਕਿੱਥੇ ਭਟਕਦੀ ਰਹਿੰਦੀ ਹੈ। ਭਗਤੀ ਮਾਰਗ ਵਿੱਚ ਵੀ ਇਹ ਹੀ ਹਾਲ ਹੁੰਦਾ ਹੈ। ਬਾਬਾ ਅਨੁਭਵੀ ਤਾਂ ਹੈ ਨਾ। ਸਭ ਤੋਂ ਚੰਗਾ ਧੰਧਾ ਜਵਾਹਰਾਤ ਦਾ ਹੁੰਦਾ ਹੈ। ਉਨ੍ਹਾਂ ਵਿੱਚ ਸੱਚ ਅਤੇ ਝੂਠ ਨੂੰ ਬੜਾ ਮੁਸ਼ਕਿਲ ਸਮਝਦੇ ਹਨ। ਇੱਥੇ ਵੀ ਸੱਚ ਛਿਪਿਆ ਹੋਇਆ ਹੈ, ਝੂਠ ਹੀ ਝੂਠ ਚਲਦਾ ਰਹਿੰਦਾ ਹੈ। ਇਹ ਵੀ ਡਰਾਮਾ ਵਿੱਚ ਨੂੰਧ ਹੈ। ਤੁਸੀਂ ਜਾਣਦੇ ਹੋ ਅਸੀਂ ਸਭ ਡਰਾਮਾ ਦੇ ਐਕਟਰਸ ਹਾਂ, ਇਨ੍ਹਾਂ ਤੋਂ ਕੋਈ ਵੀ ਨਿਕਲ ਨਹੀਂ ਸਕਦਾ। ਕੋਈ ਵੀ ਮੋਕਸ਼ ਨੂੰ ਪਾ ਨਹੀਂ ਸਕਦਾ। ਵਿਵੇਕ ਤੋਂ ਕੰਮ ਲੈਣਾ ਹੁੰਦਾ ਹੈ। ਪਾਰ੍ਟ ਵਿੱਚ ਚਲਦੇ ਹੀ ਜਾਂਦੇ ਹਨ ਫਿਰ ਕਲਪ ਬਾਦ ਉਹ ਹੀ ਪਾਰ੍ਟ ਰਿਪੀਟ ਕਰਨਗੇ। ਤੁਸੀਂ ਵੇਖੋਗੇ ਕਿਵੇਂ ਮਨੁੱਖ ਮਰਦੇ ਹਨ, ਵਿਨਾਸ਼ ਹੋਣਾ ਹੈ। ਸਭ ਆਤਮਾਵਾਂ ਨਿਰਵਾਣਧਾਮ ਵਿੱਚ ਚਲੀਆਂ ਜਾਣਗੀਆਂ। ਇਹ ਬੁੱਧੀ ਵਿੱਚ ਗਿਆਨ ਹੈ। ਸਰਵਿਸ ਤੇ ਲੱਗੇ ਰਹਿਣ ਨਾਲ ਬਹੁਤਿਆਂ ਦਾ ਕਲਿਆਣ ਹੋਵੇਗਾ। ਸਾਰਾ ਪਰਿਵਾਰ ਹੀ ਇਸ ਗਿਆਨ ਵਿੱਚ ਲੱਗ ਜਾਵੇ ਤਾਂ ਬਹੁਤ ਵੰਡਰ ਹੋ ਜਾਵੇਗਾ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਪਿਛਾੜੀ ਦੀ ਦਰਦਨਾਕ ਸੀਨ ਅਤੇ ਦੁੱਖਾਂ ਤੋਂ ਛੁੱਟਣ ਦੇ ਲਈ ਹੁਣ ਤੋਂ ਬਾਪ ਦੀ ਸ਼੍ਰੀਮਤ ਤੇ ਚਲਣਾ ਹੈ। ਆਪ ਸਮਾਨ ਬਣਾਉਣ ਦੀ ਸੇਵਾ ਸ਼੍ਰੀਮਤ ਤੇ ਕਰਨੀ ਹੈ।

2. ਸਰਵਿਸ ਵਿੱਚ ਬਾਪ ਦਾ ਰਾਈਟ – ਹੈਂਡ ਬਣਨਾ ਹੈ। ਆਤਮਾ ਨੂੰ ਖੁਸ਼ ਕਰਨ ਦਾ ਰਸਤਾ ਦੱਸਣਾ ਹੈ। ਸਭ ਦਾ ਕਲਿਆਣ ਕਰਨਾ ਹੈ।

ਵਰਦਾਨ:-

ਜੋ ਬੱਚੇ ਆਪਣੇ ਆਪ ਨੂੰ ਇੱਕ ਹੀ ਬਾਪ ਮਤਲਬ ਰਾਮ ਦੀ ਸੱਚ ਸੀਤਾ ਸਮਝਕੇ ਹਮੇਸ਼ਾ ਮਰਿਆਦਾਵਾਂ ਦੀ ਲਕੀਰ ਦੇ ਅੰਦਰ ਰਹਿੰਦੇ ਹਨ ਮਤਲਬ ਇਹ ਕੇਯਰ ਕਰਦੇ ਹਨ, ਉਹ ਕੇਅਰਫੁਲ ਸੋ ਚਿਯਰਫੁਲ (ਹਰਸ਼ਿਤ) ਖੁਦ ਹੀ ਰਹਿੰਦੇ ਹਨ। ਤਾਂ ਸਵੇਰੇ ਤੋਂ ਰਾਤ ਤੱਕ ਦੇ ਲਈ ਜੋ ਵੀ ਮਰਯਾਦਾਵਾਂ ਮਿਲੀਆਂ ਹੋਈਆਂ ਹਨ, ਉਨ੍ਹਾਂ ਦੀ ਸਪੱਸ਼ਟ ਨਾਲੇਜ਼ ਬੁੱਧੀ ਵਿੱਚ ਰੱਖ, ਆਪਣੇ ਨੂੰ ਸੱਚੀ ਸੀਤਾ ਸਮਝਕੇ ਮਰਯਾਦਾਵਾਂ ਦੀ ਲਕੀਰ ਦੇ ਅੰਦਰ ਰਹੋ ਤਾਂ ਕਹਾਂਗੇ ਮਰਯਾਦਾ ਪੁਰਸ਼ੋਤਮ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top