28 May 2021 PUNJABI Murli Today – Brahma Kumari

May 27, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ:- ਬਾਪ ਦਵਾਰਾ ਜੋ ਤੁਹਾਨੂੰ ਸ੍ਰਿਸ਼ਟੀ ਦੇ ਆਦਿ - ਮੱਧ ਅੰਤ ਦੀ ਨਾਲੇਜ਼ ਮਿਲੀ ਹੈ, ਇਸ ਨੂੰ ਤੁਸੀਂ ਬੁੱਧੀ ਵਿੱਚ ਰੱਖਦੇ ਹੋ ਇਸਲਈ ਤੁਸੀਂ ਹੋ ਸਵਦਰ੍ਸ਼ਨ ਚਕ੍ਰਧਾਰੀ"

ਪ੍ਰਸ਼ਨ: -

ਰੂਹ ਨੂੰ ਪਾਵਨ ਬਣਾਉਣ ਲਈ ਰੂਹਾਨੀ ਬਾਪ ਕਿਹੜਾ ਇੰਜੇਕਸ਼ਨ ਲਗਾਉਂਦੇ ਹਨ?

ਉੱਤਰ:-

ਮਨਮਾਨਭਵ ਦਾ। ਇਹ ਇੰਜੇਕਸ਼ਨ ਰੂਹਾਨੀ ਬਾਪ ਦੇ ਸਿਵਾਏ ਕੋਈ ਲਗਾ ਨਹੀਂ ਸਕਦਾ। ਬਾਪ ਕਹਿੰਦੇ ਹਨ ਮਿੱਠੇ ਬੱਚੇ – ਤੁਸੀਂ ਮੈਨੂੰ ਯਾਦ ਕਰੋ। ਬਸ। ਯਾਦ ਨਾਲ ਹੀ ਆਤਮਾ ਪਾਵਨ ਬਣ ਜਾਏਗੀ। ਇਸ ਵਿੱਚ ਸੰਸਕ੍ਰਿਤ ਆਦਿ ਪੜ੍ਹਣ ਦੀ ਵੀ ਜ਼ਰੂਰਤ ਨਹੀਂ ਹੈ। ਬਾਪ ਤਾਂ ਹਿੰਦੀ ਵਿੱਚ ਸਿੱਧੇ ਸ਼ਬਦਾਂ ਵਿੱਚ ਸੁਣਾਉਂਦੇ ਹਨ। ਰੂਹ ਨੂੰ ਜੱਦ ਇਹ ਨਿਸ਼ਚੇ ਹੋ ਜਾਂਦਾ ਹੈ ਕਿ ਰੂਹਾਨੀ ਬਾਪ ਸਾਨੂੰ ਪਾਵਨ ਬਣਾਉਣ ਦੀ ਯੁਕਤੀ ਦੱਸ ਰਹੇ ਹਨ ਤਾਂ ਵਿਕਾਰਾਂ ਨੂੰ ਛੱਡਦੀ ਜਾਂਦੀ ਹੈ।

ਓਮ ਸ਼ਾਂਤੀ । ਓਮ ਸ਼ਾਂਤੀ ਦਾ ਅਰਥ ਤਾਂ ਬੱਚਿਆਂ ਨੂੰ ਸਮਝਾਇਆ ਹੈ। ਆਤਮਾ ਆਪਣਾ ਪਰਿਚੈ ਦਿੰਦੀ ਹੈ। ਮੇਰਾ ਸਵਰੂਪ ਸ਼ਾਂਤ ਹੈ ਅਤੇ ਮੇਰੇ ਰਹਿਣ ਦਾ ਸਥਾਨ ਸ਼ਾਂਤੀਧਾਮ ਹੈ, ਜਿਸਨੂੰ ਪਰਮਧਾਮ, ਨਿਰਵਾਣਧਾਮ ਵੀ ਕਿਹਾ ਜਾਂਦਾ ਹੈ। ਬਾਪ ਵੀ ਕਹਿੰਦੇ ਹਨ ਕਿ ਦੇਹ – ਅਭਿਮਾਨ ਛੱਡ ਦੇਹੀ – ਅਭਿਮਾਨੀ ਬਣੋ, ਬਾਪ ਨੂੰ ਯਾਦ ਕਰੋ। ਉਹ ਹੈ ਪਤਿਤ – ਪਾਵਨ। ਇਹ ਕੋਈ ਵੀ ਨਹੀਂ ਜਾਣਦੇ ਹਨ ਕਿ ਅਸੀਂ ਆਤਮਾ ਹਾਂ। ਇੱਥੇ ਆਏ ਹਾਂ ਪਾਰ੍ਟ ਵਜਾਉਣ। ਹੁਣ ਡਰਾਮਾ ਪੂਰਾ ਹੁੰਦਾ ਹੈ, ਵਾਪਿਸ ਜਾਣਾ ਹੈ, ਇਸ ਲਈ ਕਹਿੰਦੇ ਹਨ, ਮੈਨੂੰ ਯਾਦ ਕਰੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਇਸ ਨੂੰ ਸੰਸਕ੍ਰਿਤ ਵਿੱਚ ਨਹੀਂ ਕਹਿੰਦੇ ਹਨ, ਮਨਮਨਾਭਵ। ਬਾਪ ਨੇ ਕੋਈ ਸੰਸਕ੍ਰਿਤ ਵਿੱਚ ਨਹੀਂ ਕਿਹਾ ਹੈ। ਬਾਪ ਤਾਂ ਇਸ ਹਿੰਦੀ ਭਾਸ਼ਾ ਵਿੱਚ ਸਮਝਾਉਂਦੇ ਹਨ। ਜਿਵੇੰ ਗੌਰਮਿੰਟ ਕਹਿੰਦੀ ਹੈ, ਇੱਕ ਹੀ ਹਿੰਦੀ ਭਾਸ਼ਾ ਹੋਣੀ ਚਾਹੀਦੀ ਹੈ। ਬਾਪ ਨੇ ਵੀ ਅਸਲ ਵਿੱਚ ਹਿੰਦੀ ਵਿੱਚ ਹੀ ਸਮਝਾਇਆ ਹੈ। ਪਰ ਇਸ ਸਮੇਂ ਅਨੇਕ ਧਰਮ, ਮਠ, ਪੰਥ ਹੋਣ ਦੇ ਕਾਰਨ ਭਾਸ਼ਾਵਾਂ ਵੀ ਅਨੇਕ ਕਿਸਮ ਦੀਆਂ ਕਰ ਦਿੱਤੀਆਂ ਹਨ। ਸਤਿਯੁਗ ਵਿੱਚ ਇੰਨੀਆਂ ਭਾਸ਼ਾਵਾਂ ਹੁੰਦੀਆਂ ਨਹੀਂ, ਜਿੰਨੀਆਂ ਇੱਥੇ ਹਨ। ਗੁਜ਼ਰਾਤ ਵਿੱਚ ਰਹਿਣ ਵਾਲਿਆਂ ਦੀ ਭਾਸ਼ਾ ਵੱਖ। ਜੋ ਜਿਸ ਪਿੰਡ ਵਿੱਚ ਰਹਿੰਦੇ ਹਨ, ਉਹ ਉਥੋਂ ਦੀ ਭਾਸ਼ਾ ਜਾਣਦੇ ਹਨ। ਅਨੇਕ ਮਨੁੱਖ ਹਨ, ਅਨੇਕ ਭਾਸ਼ਾਵਾਂ ਹਨ। ਸਤਿਯੁਗ ਵਿੱਚ ਇੱਕ ਹੀ ਧਰਮ, ਇੱਕ ਹੀ ਭਾਸ਼ਾ ਸੀ। ਹੁਣ ਤੁਹਾਨੂੰ ਬੱਚਿਆਂ ਨੂੰ ਸ੍ਰਿਸ਼ਟੀ ਦੇ ਆਦਿ – ਮੱਧ – ਅੰਤ ਦੀ ਨਾਲੇਜ਼ ਬੁੱਧੀ ਵਿੱਚ ਹੈ, ਇਹ ਕਿਸੇ ਸ਼ਾਸ਼ਤਰ ਵਿੱਚ ਨਹੀਂ ਹੈ। ਅਜਿਹਾ ਕੋਈ ਸ਼ਾਸ਼ਤਰ ਨਹੀਂ ਹੈ ਜਿਸ ਵਿੱਚ ਇਹ ਨਾਲੇਜ਼ ਹੋਵੇ। ਨਾ ਕਲਪ ਦੀ ਆਯੂ ਦਾ ਹੀ ਲਿਖਿਆ ਹੋਇਆ ਹੈ, ਨਾ ਕਿਸੇ ਨੂੰ ਪਤਾ ਹੈ। ਸ੍ਰਿਸ਼ਟੀ ਤਾਂ ਇੱਕ ਹੀ ਹੈ। ਸ੍ਰਿਸ਼ਟੀ ਦਾ ਚੱਕਰ ਫਿਰਦਾ ਰਹਿੰਦਾ ਹੈ। ਨਵੀਂ ਤੋਂ ਪੁਰਾਣੀ, ਪੁਰਾਣੀ ਤੋਂ ਫ਼ਿਰ ਨਵੀਂ ਹੁੰਦੀ ਹੈ, ਇਸਨੂੰ ਹੀ ਕਿਹਾ ਜਾਂਦਾ ਹੈ ਸਵਦਰ੍ਸ਼ਨ ਚੱਕਰ। ਜਿਸਨੂੰ ਇਸ ਚੱਕਰ ਦੀ ਨਾਲੇਜ ਹੈ, ਉਸਨੂੰ ਕਿਹਾ ਜਾਂਦਾ ਹੈ ਸਵਦਰਸ਼ਨ ਚੱਕਰਧਾਰੀ। ਆਤਮਾ ਨੂੰ ਹੀ ਗਿਆਨ ਰਹਿੰਦਾ ਹੈ, ਇਹ ਸ੍ਰਿਸ਼ਟੀ ਚੱਕਰ ਕਿਵੇਂ ਫਿਰਦਾ ਹੈ, ਉਹ ਫਿਰ ਕ੍ਰਿਸ਼ਨ ਨੂੰ, ਵਿਸ਼ਨੂੰ ਨੂੰ ਸਵਦਰਸ਼ਨ ਚਕ੍ਰ ਦੇ ਦਿੰਦੇ ਹਨ। ਹੁਣ ਬਾਪ ਸਮਝਾਉਂਦੇ ਹਨ, ਉਨ੍ਹਾਂ ਨੂੰ ਤਾਂ ਨਾਲੇਜ਼ ਸੀ ਨਹੀਂ। ਸ੍ਰਿਸ਼ਟੀ ਦੇ ਆਦਿ – ਮੱਧ – ਅੰਤ ਦੀ ਨਾਲੇਜ਼ ਬਾਪ ਹੀ ਦਿੰਦੇ ਹਨ। ਇਹ ਹੈ ਸਵਦਰਸ਼ਨ ਚੱਕਰ। ਬਾਕੀ ਹਿੰਸਾ ਦੀ ਕੋਈ ਗੱਲ ਨਹੀਂ, ਜਿਸ ਨਾਲ ਗਲਾ ਕੱਟ ਜਾਵੇ। ਇਹ ਸਭ ਝੂਠ ਲਿਖ ਦਿੱਤਾ ਹੈ। ਇਹ ਨਾਲੇਜ਼ ਬਾਪ ਦੇ ਸਿਵਾਏ ਕੋਈ ਮਨੁੱਖ ਮਾਤਰ ਦੇ ਨਾ ਸਕੇ। ਮਨੁੱਖ਼ ਨੂੰ ਕਦੀ ਵੀ ਭਗਵਾਨ ਕਹਿ ਨਹੀਂ ਸਕਦੇ, ਜੱਦ ਕਿ ਬ੍ਰਹਮਾ – ਵਿਸ਼ਨੂੰ – ਸ਼ੰਕਰ ਨੂੰ ਵੀ ਦੇਵਤਾ ਕਿਹਾ ਜਾਂਦਾ ਹੈ। ਜੋ ਬਾਪ ਦੀ ਮਹਿਮਾ ਹੈ, ਉਹ ਦੇਵਤਾਵਾਂ ਦੀ ਵੀ ਨਹੀਂ ਹੈ। ਬਾਪ ਤੇ ਰਾਜਯੋਗ ਸਿਖਾ ਰਹੇ ਹਨ। ਇਵੇਂ ਨਹੀਂ ਕਹਾਂਗੇ ਬੱਚਿਆਂ ਦੀ ਵੀ ਉਹ ਹੀ ਮਹਿਮਾ ਹੈ, ਜੋ ਬਾਪ ਦੀ ਹੈ। ਬੱਚੇ ਫ਼ਿਰ ਵੀ ਪੁਨਰਜਨਮ ਵਿੱਚ ਆਉਂਦੇ ਹਨ, ਬਾਪ ਤਾਂ ਪੁਨਰਜਨਮ ਵਿੱਚ ਨਹੀਂ ਆਉਂਦੇ ਹਨ। ਬੱਚੇ ਬਾਪ ਨੂੰ ਯਾਦ ਕਰਦੇ ਹਨ। ਉੱਚੇ ਤੇ ਉੱਚਾ ਹੈ ਭਗਵਾਨ, ਉਹ ਸਦਾ ਪਾਵਨ ਹੈ। ਬੱਚੇ ਪਾਵਨ ਬਣ ਫਿਰ ਤੋਂ ਪਤਿਤ ਬਣਦੇ ਹਨ। ਬਾਪ ਤੇ ਹੈ ਹੀ ਪਾਵਨ। ਬਾਪ ਦਾ ਵਰਸਾ ਵੀ ਜ਼ਰੂਰ ਚਾਹੀਦਾ ਹੈ, ਬੱਚਿਆਂ ਨੂੰ। ਇੱਕ ਨੂੰ ਤਾਂ ਮੁਕਤੀ ਚਾਹੀਦੀ ਹੈ, ਦੂਸਰੇ ਨੂੰ ਜੀਵਨ ਮੁਕਤੀ ਚਾਹੀਦੀ ਹੈ। ਸ਼ਾਂਤੀਧਾਮ ਨੂੰ ਮੁਕਤੀ, ਸੁਖਧਾਮ ਨੂੰ ਜੀਵਨ ਮੁਕਤੀ ਕਿਹਾ ਜਾਂਦਾ ਹੈ। ਮੁਕਤੀ ਤਾਂ ਸਭਨੂੰ ਮਿਲਦੀ ਹੈ। ਜੀਵਨ ਮੁਕਤੀ ਜੋ ਪੜਣਗੇ ਉਨ੍ਹਾਂ ਨੂੰ ਮਿਲੇਗੀ। ਭਾਰਤ ਵਿੱਚ ਬਰੋਬਰ ਜੀਵਨਮੁਕਤੀ ਸੀ, ਬਾਕੀ ਸਭ ਇੰਨੇ ਮੁਕਤੀਧਾਮ ਵਿੱਚ ਸਨ। ਸਤਿਯੁਗ ਵਿੱਚ ਸਿਰਫ਼ ਇੱਕ ਹੀ ਭਾਰਤ ਖੰਡ ਸੀ। ਲਕਸ਼ਮੀ – ਨਾਰਾਇਣ ਦਾ ਰਾਜ ਸੀ। ਬਾਬਾ ਨੇ ਸਮਝਇਆ ਹੈ, ਲਕਸ਼ਮੀ – ਨਾਰਾਇਣ ਦੇ ਮੰਦਿਰ ਸਭ ਤੋਂ ਜ਼ਿਆਦਾ ਬਣਦੇ ਹਨ। ਬਿਰਲਾ ਆਦਿ ਜੋ ਮੰਦਿਰ ਬਣਾਉਂਦੇ ਹਨ, ਉਹ ਇਹ ਨਹੀਂ ਜਾਣਦੇ ਲਕਸ਼ਮੀ – ਨਾਰਾਇਣ ਨੂੰ ਇਹ ਬਾਦਸ਼ਾਹੀ ਕਿਥੋਂ ਮਿਲੀ, ਕਿੰਨਾ ਸਮਾਂ ਰਾਜ ਕੀਤਾ। ਫਿਰ ਕਿੱਥੇ ਚਲੇ ਗਏ, ਕੁੱਝ ਵੀ ਨਹੀਂ ਜਾਣਦੇ। ਤਾਂ ਜਿਵੇਂ ਗੁੱਡੀਆਂ ਦੀ ਪੂਜਾ ਹੋਈ ਨਾ, ਇਸਨੂੰ ਕਿਹਾ ਜਾਂਦਾ ਹੈ, ਭਗਤੀ। ਆਪੇ ਹੀ ਪੂਜਯ ਫ਼ਿਰ ਆਪੇਹੀ ਪੁਜਾਰੀ। ਪੂਜਯ ਅਤੇ ਪੁਜਾਰੀ ਵਿੱਚ ਬਹੁਤ ਫ਼ਰਕ ਹੈ, ਉਨ੍ਹਾਂ ਦਾ ਅਰਥ ਵੀ ਹੋਵੇਗਾ ਨਾ। ਪਤਿਤ ਉਨ੍ਹਾਂ ਨੂੰ ਕਿਹਾ ਜਾਂਦਾ ਹੈ, ਜੋ ਵਿਕਾਰੀ ਹਨ। ਕਰੋਧੀ ਨੂੰ ਪਤਿਤ ਨਹੀਂ ਕਹਾਂਗੇ, ਜੋ ਵਿਕਾਰ ਵਿੱਚ ਜਾਂਦੇ ਹਨ ਉਨ੍ਹਾਂ ਨੂੰ ਪਤਿਤ ਕਿਹਾ ਜਾਂਦਾ ਹੈ। ਇਸ ਸਮੇਂ ਤੁਹਾਨੂੰ ਗਿਆਨ ਅੰਮ੍ਰਿਤ ਮਿਲਦਾ ਹੈ। ਗਿਆਨ ਦਾ ਸਾਗਰ ਹੈ ਹੀ ਇੱਕ ਬਾਪ। ਬਾਪ ਨੇ ਸਮਝਇਆ ਹੈ – ਇਹ ਭਾਰਤ ਹੀ ਸਤੋਪ੍ਰਧਾਨ ਉੱਚ ਤੇ ਉੱਚ ਸੀ, ਹੁਣ ਤਮੋਪ੍ਰਧਾਨ ਹਨ, ਇਹ ਤੁਹਾਡੀ ਬੁੱਧੀ ਵਿੱਚ ਹੈ। ਇੱਥੇ ਤਾਂ ਕੋਈ ਰਜਾਈ ਹੈ ਨਹੀਂ। ਇਹ ਹੈ ਹੀ ਪ੍ਰਜਾ ਦਾ ਪ੍ਰਜਾ ਤੇ ਰਾਜ। ਸਤਿਯੁਗ ਵਿੱਚ ਬਹੁਤ ਥੋੜੇ ਹੁੰਦੇ ਹਨ, ਹੁਣ ਤਾਂ ਕਿੰਨੇ ਹਨ। ਵਿਨਾਸ਼ ਦੀ ਤਿਆਰੀ ਵੀ ਹੁੰਦੀ ਹੈ। ਦਿੱਲੀ ਪਰਿਸਥਾਨ ਤਾਂ ਬਣਨਾ ਹੀ ਹੈ। ਪਰ ਇਹ ਕੋਈ ਜਾਣਦੇ ਨਹੀਂ ਹਨ। ਉਹ ਤਾਂ ਸਮਝਦੇ ਹਨ, ਇਹ ਨਿਊ ਦਿੱਲੀ ਹੈ। ਇਸ ਪੁਰਾਣੀ ਦੁਨੀਆਂ ਨੂੰ ਪਲਟਣ ਵਾਲਾ ਕੌਣ ਹੈ। ਇਹ ਕਿਸੇ ਨੂੰ ਪਤਾ ਨਹੀਂ ਹੈ। ਕਿਸੇ ਸ਼ਾਸ਼ਤਰ ਵਿੱਚ ਵੀ ਨਹੀਂ ਹੈ। ਸਮਝਾਉਣ ਵਾਲਾ ਇੱਕ ਬਾਪ ਹੀ ਹੈ। ਹੁਣ ਤੁਸੀਂ ਬੱਚੇ ਨਵੀਂ ਦੁਨੀਆਂ ਦੀ ਤਿਆਰੀ ਕਰ ਰਹੇ ਹੋ। ਕੌਡੀ ਤੋਂ ਹੀਰੇ ਮਿਸਲ ਬਣ ਰਹੇ ਹੋ। ਭਾਰਤ ਕਿੰਨਾ ਸਾਲਵੈਂਟ ਸੀ, ਦੂਸਰਾ ਕੋਈ ਧਰਮ ਨਹੀਂ ਸੀ। ਹੁਣ ਤਾਂ ਅਨੇਕ ਧਾਰਮ ਹਨ। ਹੁਣ ਰਹਿਮਦਿਲ ਬਾਪ ਨੂੰ ਯਾਦ ਕਰਦੇ ਹਨ। ਭਾਰਤ ਸੁਖਧਾਮ ਸੀ, ਇਹ ਭੁਲ ਗਏ ਹਨ। ਹੁਣ ਤਾਂ ਭਾਰਤ ਦਾ ਕੀ ਹਾਲ ਹੈ। ਨਹੀਂ ਤਾਂ ਭਾਰਤ ਤੇ ਹੇਵਿਨ ਸੀ। ਬਾਪ ਦਾ ਜਨਮ ਸਥਾਨ ਹੈ ਨਾ। ਤਾਂ ਡਰਾਮਾ ਪਲੈਨ ਅਨੁਸਾਰ ਉਨ੍ਹਾਂ ਨੂੰ ਤਰਸ ਆ ਜਾਂਦਾ ਹੈ। ਭਾਰਤ ਤਾਂ ਪ੍ਰਾਚੀਨ ਦੇਸ਼ ਹੈ। ਕਹਿੰਦੇ ਵੀ ਹਨ ਬਰੋਬਰ ਕ੍ਰਾਇਸਟ ਤੋਂ 3 ਹਜ਼ਾਰ ਵਰ੍ਹੇ ਪਹਿਲੇ ਭਾਰਤ ਸਵਰਗ ਸੀ ਹੋਰ ਕੋਈ ਧਰਮ ਨਹੀਂ ਸੀ। ਹੁਣ ਇਹ ਭਾਰਤ ਬਿਲਕੁਲ ਪਟ ਆਕੇ ਪਿਆ ਹੈ। ਗਾਉਂਦੇ ਵੀ ਹਨ – ਭਾਰਤ ਸਾਡਾ ਦੇਸ਼ ਸਭ ਤੋ ਉੱਚ ਸੀ। ਨਾਮ ਹੀ ਹੈ ਹੇਵਿਨ, ਸਵਰਗ। ਭਾਰਤ ਦੀ ਮਹਿਮਾ ਦਾ ਵੀ ਕਿਸੇ ਨੂੰ ਪਤਾ ਨਹੀਂ ਹੈ। ਬਾਪ ਹੀ ਆਕੇ ਭਾਰਤ ਦੀ ਕਹਾਣੀ ਸਮਝਉਦੇ ਹਨ – ਪੂਰੇ 5 ਹਜ਼ਾਰ ਵਰ੍ਹੇ ਪਹਿਲਾਂ ਭਾਰਤ ਵਿੱਚ ਲਕਸ਼ਮੀ – ਨਾਰਾਇਣ ਦਾ ਰਾਜ ਸੀ, ਜਿਨ੍ਹਾਂ ਦੇ ਚਿੱਤਰ ਵੀ ਹਨ। ਪਰ ਉਨ੍ਹਾਂ ਨੂੰ ਇਹ ਰਾਜ ਕਿਵੇਂ ਮਿਲਿਆ? ਸਤਿਯੁਗ ਦੇ ਅੱਗੇ ਕੀ ਸੀ? ਸੰਗਮ ਦੇ ਅੱਗੇ ਕੀ ਸੀ? ਕਲਿਯੁਗ। ਇਹ ਹੈ ਸੰਗਮਯੁਗ। ਜਿਸ ਵਿੱਚ ਬਾਪ ਨੂੰ ਆਉਣਾ ਪੈਂਦਾ ਹੈ ਕਿਉਂਕਿ ਜਦੋਂ ਪੁਰਾਣੀ ਦੁਨੀਆਂ ਨੂੰ ਨਵਾਂ ਬਣਾਉਣਾ ਹੁੰਦਾ ਹੈ ਤਾਂ ਮੈਨੂੰ ਆਉਣਾ ਪੈਂਦਾ ਹੈ – ਪਤਿਤ ਦੁਨੀਆਂ ਨੂੰ ਪਾਵਨ ਬਣਾਉਣ। ਮੇਰੇ ਲਈ ਫ਼ਿਰ ਕਹਿ ਦਿੱਤਾ ਹੈ ਸਰਵਵਿਆਪੀ। ਯੁਗੇ – ਯੁਗੇ ਆਉਂਦਾ ਹੈ, ਤਾਂ ਮਨੁੱਖ ਹੀ ਮੁੰਝ ਗਏ ਹਨ। ਸੰਗਮਯੁਗ ਨੂੰ ਸਿਰਫ਼ ਤੁਸੀਂ ਜਾਣਦੇ ਹੋ। ਤੁਸੀਂ ਕੌਣ ਹੋ – ਬੋਰਡ ਤੇ ਲਿਖਿਆ ਹੋਇਆ ਹੈ, ਪ੍ਰਜਾਪਿਤਾ ਬ੍ਰਹਮਾਕੁਮਾਰ ਕੁਮਾਰੀ। ਬ੍ਰਹਮਾ ਦਾ ਬਾਪ ਕੌਣ? ਸ਼ਿਵ, ਉੱਚ ਤੇ ਉੱਚ। ਪਿੱਛੇ ਹੈ ਬ੍ਰਹਮਾ ਫ਼ਿਰ ਬ੍ਰਹਮਾ ਦਵਾਰਾ ਰਚਨਾ ਹੁੰਦੀ ਹੈ। ਪ੍ਰਜਾਪਿਤਾ ਤਾਂ ਜ਼ਰੂਰ ਬ੍ਰਹਮਾ ਨੂੰ ਹੀ ਕਿਹਾ ਜਾਂਦਾ ਹੈ। ਸ਼ਿਵ ਨੂੰ ਪ੍ਰਜਾਪਿਤਾ ਨਹੀਂ ਕਹਾਂਗੇ। ਸ਼ਿਵ ਸਾਰੀਆਂ ਆਤਮਾਵਾਂ ਦਾ ਨਿਰਾਕਾਰ ਬਾਪ ਹੈ। ਫ਼ਿਰ ਇੱਥੇ ਆਕੇ ਪ੍ਰਜਾਪਿਤਾ ਬ੍ਰਹਮਾ ਦਵਾਰਾ ਅਡੋਪਟਿਡ ਕਰਦੇ ਹਨ। ਬਾਪ ਸਮਝਾਉਂਦੇ ਹਨ ਮੈਂ ਇਨ੍ਹਾਂ ਵਿੱਚ ਪ੍ਰਵੇਸ਼ ਕੀਤਾ ਹੈ। ਉਨ੍ਹਾਂ ਦਵਾਰਾ ਤੁਸੀਂ ਮੁੱਖ ਵੰਸ਼ਾਵਲੀ ਬ੍ਰਾਹਮਣ ਬਣੇ ਹੋ। ਬ੍ਰਹਮਾ ਦਵਾਰਾ ਹੀ ਤੁਹਾਨੂੰ ਬ੍ਰਾਹਮਣ ਬਣਾਕੇ ਫਿਰ ਤੋਂ ਦੇਵਤਾ ਬਣਾਉਂਦਾ ਹਾਂ। ਹੁਣ ਤੁਸੀਂ ਬ੍ਰਹਮਾ ਦੇ ਬੱਚੇ ਬਣੇ ਹੋ। ਬ੍ਰਹਮਾ ਕਿਸਦਾ ਬੱਚਾ? ਬ੍ਰਹਮਾ ਦੇ ਬਾਪ ਦਾ ਕੋਈ ਨਾਮ ਹੈ? ਉਹ ਹੈ ਸ਼ਿਵ ਨਿਰਾਕਾਰ ਬਾਪ। ਉਹ ਆਕੇ ਇਨ੍ਹਾਂ ਵਿੱਚ ਪ੍ਰਵੇਸ਼ ਕਰ ਐਡੋਪਟਡ ਕਰਦੇ ਹਨ, ਮੁੱਖ ਵੰਸ਼ਾਵਲੀ ਬਣਾਉਂਦੇ ਹਨ। ਬਾਪ ਕਹਿੰਦੇ ਹਨ, ਮੈਂ ਇਨ੍ਹਾਂ ਦੇ ਬਹੁਤ ਜਨਮਾਂ ਦੇ ਅੰਤ ਵਿੱਚ ਪ੍ਰਵੇਸ਼ ਕਰਦਾ ਹਾਂ। ਇਹ ਮੇਰਾ ਬਣ ਜਾਂਦਾ ਹੈ, ਸੰਨਿਆਸ ਧਾਰਨ ਕਰਦੇ ਹਨ। ਕਿਸਦਾ ਸੰਨਿਆਸ? 5 ਵਿਕਾਰਾਂ ਦਾ। ਘਰਬਾਰ ਛੱਡਣ ਦੀ ਲੋੜ ਨਹੀਂ। ਗ੍ਰਹਿਸਤ ਵਿਹਾਰ ਵਿੱਚ ਰਹਿਣਾ ਪਵਿੱਤਰ ਰਹਿਣਾ ਹੈ। ਮਾਮੇਕਮ ਯਾਦ ਕਰੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋ ਜਾਣਗੇ। ਇਹ ਹੀ ਯੋਗ ਹੈ, ਜਿਸ ਨਾਲ ਖਾਦ ਨਿਕਲ ਜਾਂਦੀ ਹੈ ਅਤੇ ਤੁਸੀਂ ਸਤੋਪ੍ਰਧਾਨ ਬਣ ਜਾਂਦੇ ਹੋ। ਭਗਤੀ ਵਿੱਚ ਤਾਂ ਭਾਵੇਂ ਕਿੰਨੇ ਵੀ ਗੰਗਾ ਸ਼ਨਾਨ ਕਰਨ, ਜਪ – ਤਪ ਆਦਿ ਕਰਨ, ਥੱਲੇ ਉਤਰਨਾ ਜ਼ਰੂਰ ਹੈ। ਸਤੋਪ੍ਰਧਾਨ ਸੀ, ਹੁਣ ਤਮੋਪ੍ਰਧਾਨ ਹਨ ਫਿਰ ਸਤੋਪ੍ਰਧਾਨ ਕਿਵੇਂ ਬਣਨ? ਸੋ ਸਿਵਾਏ ਬਾਪ ਦੇ ਕੋਈ ਰਸਤਾ ਦੱਸ ਨਾ ਸਕੇ। ਬਾਪ ਤਾਂ ਬਿਲਕੁਲ ਹੀ ਸਹਿਜ ਤਰ੍ਹਾਂ ਸਮਝਾਉਂਦੇ ਹਨ – ਮਾਮੇਕਮ ਯਾਦ ਕਰੋ। ਇਹ ਆਤਮਾਵਾਂ ਨਾਲ ਗੱਲ ਕਰਦੇ ਹਨ। ਕੋਈ ਗੁਜਰਾਤੀਆਂ ਅਤੇ ਸਿੰਧੀਆਂ ਨਾਲ ਵੀ ਗੱਲ ਨਹੀਂ ਕਰਦੇ, ਇਹ ਹੈ ਰੂਹਾਨੀ ਗਿਆਨ। ਸ਼ਾਸਤ੍ਰਰਾਂ ਵਿੱਚ ਹੈ ਹੀ ਜਿਸਮਾਨੀ ਗਿਆਨ। ਰੂਹ ਨੂੰ ਹੀ ਗਿਆਨ ਚਾਹੀਦਾ ਹੈ, ਰੂਹ ਹੀ ਪਤਿਤ ਬਣਿਆ ਹੈ, ਉਨ੍ਹਾਂ ਨੂੰ ਹੀ ਰੂਹਾਨੀ ਇੰਨਜੇਕਸ਼ਨ ਚਾਹੀਦਾ ਹੈ। ਬਾਪ ਨੂੰ ਕਿਹਾ ਜਾਂਦਾ ਹੈ, ਰੂਹਾਨੀ ਅਵਿਨਾਸ਼ੀ ਸਰਜਨ। ਉਹ ਆਕੇ ਆਪਣਾ ਪਰਿਚੈ ਦਿੰਦੇ ਹਨ ਕਿ ਮੈਂ ਤੁਹਾਡਾ ਰੂਹਾਨੀ ਸਰਜਨ ਹਾਂ। ਤੁਹਾਡੀ ਆਤਮਾ ਪਤਿਤ ਹੋਣ ਦੇ ਕਾਰਨ ਸ਼ਰੀਰ ਵੀ ਰੋਗੀ ਹੋ ਗਿਆ ਹੈ। ਇਸ ਸਮੇਂ ਭਾਰਤਵਾਸੀ ਅਤੇ ਸਾਰੀ ਦੁਨੀਆਂ ਨਰਕਵਾਸੀ ਹਨ, ਫ਼ਿਰ ਤੋਂ ਸਵਰਗਵਾਸੀ ਕਿਵੇਂ ਬਣ ਸਕਦੀ ਹੈ, ਸੋ ਬਾਪ ਸਮਝਾਉਂਦੇ ਹਨ। ਬਾਪ ਕਹਿੰਦੇ ਹਨ – ਮੈਂ ਹੀ ਆਕੇ ਸਾਰਿਆਂ ਬੱਚਿਆਂ ਨੂੰ ਸਵਰਗਵਾਸੀ ਬਣਾਉਂਦਾ ਹਾਂ। ਤੁਸੀਂ ਵੀ ਸਮਝਦੇ ਹੋ, ਬਰੋਬਰ ਅਸੀਂ ਨਰਕਵਾਸੀ ਸੀ। ਕਲਿਯੁਗ ਨੂੰ ਨਰਕ ਕਿਹਾ ਜਾਂਦਾ ਹੈ। ਹੁਣ ਨਰਕ ਦਾ ਵੀ ਅੰਤ ਹੈ। ਭਾਰਤਵਾਸੀ ਇਸ ਸਮੇਂ ਰੋਰਵ ਨਰਕ ਵਿੱਚ ਪਏ ਹਨ, ਇਸਨੂੰ ਸਾਵਰੰਟੀ ਵੀ ਨਹੀਂ ਕਹਾਂਗੇ। ਲੜਦੇ – ਝਗੜਦੇ ਰਹਿੰਦੇ ਹਨ। ਹੁਣ ਬਾਪ ਸਵਰਗ ਵਿੱਚ ਲੈ ਜਾਣ ਦੇ ਲਾਇਕ ਬਣਾਉਂਦੇ ਹਨ, ਤਾਂ ਉਨ੍ਹਾਂ ਦਾ ਮੰਨਣਾ ਚਾਹੀਦਾ ਹੈ। ਆਪਣੇ ਧਰਮ – ਸ਼ਾਸ਼ਤਰ ਨੂੰ ਵੀ ਨਹੀਂ ਜਾਣਦੇ ਹਨ, ਬਾਪ ਨੂੰ ਹੀ ਨਹੀਂ ਜਾਣਦੇ।

ਬਾਪ ਕਹਿੰਦੇ ਹਨ – ਮੈਂ ਤੁਹਾਨੂੰ ਪਤਿਤ ਤੋਂ ਪਾਵਨ ਬਣਾਇਆ ਸੀ ਨਾ ਕਿ ਸ਼੍ਰੀ ਕ੍ਰਿਸ਼ਨ ਨੇ। ਕ੍ਰਿਸ਼ਨ ਤੇ ਪਾਵਨ ਨੰਬਰਵਨ ਸੀ। ਉਨ੍ਹਾਂ ਨੂੰ ਕਹਿੰਦੇ ਵੀ ਹਨ ਸ਼ਾਮ – ਸੁੰਦਰ। ਕ੍ਰਿਸ਼ਨ ਦੀ ਆਤਮਾ ਪੁਨਰਜਨਮ ਲੈਂਦੇ – ਲੈਂਦੇ ਹੁਣ ਸ਼ਾਮ ਬਣੀ ਹੈ। ਕਾਮ – ਚਿਤਾ ਤੇ ਬੈਠ ਹੁਣ ਕਾਲੇ ਬਣੇ ਹਨ। ਜਗਤ – ਅੰਬਾ ਨੂੰ ਕਾਲੀ ਕਿਉਂ ਵਿਖਾਉਂਦੇ ਹਨ? ਇਹ ਕੋਈ ਨਹੀਂ ਜਾਣਦੇ ਹਨ। ਜਿਵੇਂ ਕ੍ਰਿਸ਼ਨ ਨੂੰ ਕਾਲਾ ਦਿਖਾਇਆ ਹੈ ਉਵੇਂ ਜਗਤ – ਅੰਬਾ ਨੂੰ ਵੀ ਕਾਲਾ ਦਿਖਾਉਂਦੇ ਹਨ। ਹੁਣ ਤੁਸੀਂ ਕਾਲੇ ਹੋ ਫਿਰ ਸੁੰਦਰ ਬਣਦੇ ਹੋ। ਤੁਸੀਂ ਸਮਝਾ ਸਕਦੇ ਹੋ ਭਾਰਤ ਬਹੁਤ ਸੁੰਦਰ ਸੀ। ਸੁੰਦਰਤਾ ਦੇਖਣੀ ਹੋਵੇ ਤਾਂ ਅਜਮੇਰ (ਸੋਨੀ ਦਵਾਰਕਾ) ਵਿੱਚ ਦੇਖੋ। ਸਵਰਗ ਵਿੱਚ ਸੋਨੇ ਹੀਰੇ ਦੇ ਮਹਿਲ ਸਨ। ਹੁਣ ਤੇ ਪੱਥਰ – ਭੀਤਰ ਦੇ ਹਨ, ਸਾਰੇ ਤਮੋਪ੍ਰਧਾਨ ਹਨ। ਤਾਂ ਬੱਚੇ ਜਾਣਦੇ ਹਨ – ਸ਼ਿਵਬਾਬਾ, ਬ੍ਰਹਮਾ ਬਾਬਾ ਦੋਵੇਂ ਇਕੱਠੇ ਹਨ, ਇਸਲਈ ਕਹਿੰਦੇ ਹਨ ਬਾਪਦਾਦਾ। ਵਰਸਾ ਸ਼ਿਵਬਾਬਾ ਕੋਲੋਂ ਮਿਲਦਾ ਹੈ। ਜੇਕਰ ਦਾਦਾ ਕੋਲੋਂ ਕਹਾਂਗੇ ਤਾਂ ਬਾਕੀ ਸ਼ਿਵ ਦੇ ਕੋਲ ਕੀ ਹੈ? ਵਰਸਾ ਸ਼ਿਵਬਾਬਾ ਕੋਲੋਂ ਮਿਲਦਾ ਹੈ, ਬ੍ਰਹਮਾ ਦਵਾਰਾ। ਬ੍ਰਹਮਾ ਦਵਾਰਾ ਵਿਸ਼ਨੂੰ ਪੂਰੀ ਦੀ ਸਥਾਪਨਾ। ਹੁਣ ਤੇ ਰਾਵਣ ਰਾਜ ਹੈ ਸਿਵਾਏ ਤੁਹਾਡੇ ਸਭ ਨਰਕਵਾਸੀ ਹਨ। ਤੁਸੀਂ ਹੁਣ ਸੰਗਮ ਤੇ ਹੋ। ਹੁਣ ਪਤਿਤ ਤੋਂ ਪਾਵਨ ਬਣ ਰਹੇ ਹੋ ਫਿਰ ਵਿਸ਼ਵ ਦੇ ਮਾਲਿਕ ਬਣ ਜਾਓਗੇ। ਇਹ ਕੋਈ ਮਨੁੱਖ ਨਹੀਂ ਪੜਾਉਂਦੇ ਹਨ। ਤੁਹਾਨੂੰ ਮੁਰਲੀ ਕੌਣ ਸੁਣਾਉਂਦੇ ਹਨ? ਸ਼ਿਵਬਾਬਾ। ਪਰਧਾਮ ਤੋਂ ਆਉਂਦੇ ਹਨ, ਪੁਰਾਣੀ ਦੁਨੀਆਂ, ਪੁਰਾਣੇ ਸ਼ਰੀਰ ਵਿੱਚ। ਕਿਸੇ ਨੂੰ ਨਿਸ਼ਚੇ ਹੋ ਜਾਏ ਤਾਂ ਬਾਪ ਨੂੰ ਮਿਲਣ ਦੇ ਬਿਗਰ ਰਹਿ ਨਾ ਸਕਣ। ਕਹਿਣ, ਪਹਿਲੇ ਬੇਹੱਦ ਦੇ ਬਾਪ ਨੂੰ ਤਾਂ ਮਿਲੀਏ, ਠਹਿਰ ਨਹੀਂ ਸਕਣਗੇ। ਕਹਿਣਗੇ, ਬੇਹੱਦ ਦਾ ਬਾਪ ਜੋ ਸਵਰਗ ਦਾ ਮਲਿਕ ਬਣਾਉਂਦੇ ਹਨ, ਉਨ੍ਹਾਂ ਦੇ ਕੋਲ ਸਾਨੂੰ ਫੋਰਨ ਲੈ ਚੱਲੋ। ਵੇਖੀਏ ਤਾਂ ਸਹੀ, ਸ਼ਿਵਬਾਬਾ ਦਾ ਰਥ ਕਿਹੜਾ ਹੈ! ਉਹ ਲੋਕ ਵੀ ਘੋੜੇ ਨੂੰ ਸ਼ਿੰਗਾਰਦੇ ਹਨ। ਪਟਕਾ ਨਿਸ਼ਾਨੀ ਰੱਖਦੇ ਹਨ। ਉਹ ਰਥ ਸੀ ਮੁਹਮੰਦ ਦਾ, ਜਿਸ ਨੇ ਧਰਮ ਸਥਾਪਨ ਕੀਤਾ। ਭਾਰਤਵਾਸੀ ਫਿਰ ਬੈਲ ਨੂੰ ਤਿਲਕ ਦੇ, ਮੰਦਿਰ ਵਿੱਚ ਰੱਖਦੇ ਹਨ। ਸਮਝਦੇ ਹਨ, ਇਸ ਤੇ ਸ਼ਿਵ ਦੀ ਸਵਾਰੀ ਹੋਈ। ਹੁਣ ਬੈਲ ਤੇ ਨਾ ਹੀ ਸ਼ਿਵ ਦੀ, ਨਾ ਸ਼ੰਕਰ ਦੀ ਸਵਾਰੀ ਹੈ। ਕੁੱਝ ਵੀ ਸਮਝਦੇ ਨਹੀਂ। ਸ਼ਿਵ ਨਿਰਾਕਾਰ ਹੈ ਉਹ ਕਿਵੇਂ ਸਵਾਰੀ ਕਰਨਗੇ। ਲੱਤਾਂ ਚਾਹੀਦੀਆਂ ਹਨ ਜੋ ਬੈਲ ਤੇ ਬੈਠ ਸਕਣ। ਇਹ ਹੈ ਅੰਧਸ਼ਰਧਾ। ਅੱਛਾ ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਬਾਪ ਕੋਲੋਂ ਜੋ ਗਿਆਨ ਅੰਮ੍ਰਿਤ ਮਿਲਦਾ ਹੈ, ਉਸ ਅੰਮ੍ਰਿਤ ਨੂੰ ਪੀਣਾ ਅਤੇ ਪਿਲਾਉਣਾ ਹੈ। ਪੁਜਾਰੀ ਤੋਂ ਪੂਜਯ ਬਣਨ ਲਈ ਵਿਕਾਰਾਂ ਦਾ ਤਿਆਗ ਕਰਨਾ ਹੈ।

2. ਬਾਪ ਜੋ ਸਵਰਗ ਵਿੱਚ ਜਾਣ ਦੇ ਲਾਇਕ ਬਣਾ ਰਹੇ ਹਨ, ਉਨ੍ਹਾਂ ਦੀ ਹਰ ਗੱਲ ਮੰਨਣੀ ਹੈ, ਪੂਰਾ ਨਿਸ਼ਚੇਬੁੱਧੀ ਬਣਨਾ ਹੈ।

ਵਰਦਾਨ:-

ਹੁਣ ਆਪਣੀ ਸੰਪੂਰਨ ਸਥਿਤੀ ਅਤੇ ਸੰਪੂਰਨ ਸਵਰੂਪ ਦਾ ਆਹਵਾਨ ਕਰੋ ਤਾਂ ਉਹ ਹੀ ਸਵਰੂਪ ਸਦਾ ਸਮ੍ਰਿਤੀ ਵਿੱਚ ਰਹੇਗਾ ਫਿਰ ਜੋ ਕਦੀ ਉੱਚੀ ਸਥਿਤੀ, ਕਦੀ ਨੀਚੀ ਸਥਿਤੀ ਵਿੱਚ ਆਉਣ – ਜਾਣ ਦਾ (ਆਵਾਗਮਨ ਦਾ ) ਚੱਕਰ ਚਲਦਾ ਹੈ, ਬਾਰ – ਬਾਰ ਸਮ੍ਰਿਤੀ ਅਤੇ ਵਿਸਮ੍ਰਿਤੀ ਦੇ ਚੱਕਰ ਵਿੱਚ ਆਉਂਦੇ ਹੋ, ਇਸ ਚੱਕਰ ਤੋਂ ਮੁਕਤ ਹੋ ਜਾਓਗੇ। ਉਹ ਲੋਕ ਜਨਮ – ਮਰਨ ਦੇ ਚੱਕਰ ਤੋਂ ਛੁੱਟਣਾ ਚਾਹੁੰਦੇ ਹਨ ਅਤੇ ਤੁਸੀਂ ਲੋਕ ਵਿਅਰਥ ਗੱਲਾਂ ਤੋਂ ਛੁੱਟ ਚਮਕਦੇ ਹੋਏ ਲੱਕੀ ਸਿਤਾਰੇ ਬਣ ਜਾਂਦੇ ਹੋ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

0 Comment

No Comment.

Scroll to Top