30 May 2021 PUNJABI Murli Today – Brahma Kumari

May 29, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮੰਨਣ ਕਰਨ ਦੀ ਵਿੱਧੀ ਅਤੇ ਮੰਨਣ ਸ਼ਕਤੀ ਨੂੰ ਵਧਾਉਣ ਦੀਆਂ ਯੁਕਤੀਆਂ"

ਅੱਜ ਰਤਨਾਗਰ ਬਾਪ ਆਪਣੇ ਅਮੁੱਲ ਰਤਨਾਂ ਨੂੰ ਮਿਲਣ ਆਏ ਹਨ ਕਿ ਹਰ ਇੱਕ ਸ੍ਰੇਸ਼ਠ ਆਤਮਾ ਨੇ ਕਿੰਨੇ ਗਿਆਨ ਰਤਨ ਜਮਾਂ ਕੀਤੇ ਮਤਲਬ ਜੀਵਨ ਵਿੱਚ ਧਾਰਨ ਕੀਤੇ ਹਨ? ਇੱਕ – ਇੱਕ ਗਿਆਨ ਰਤਨ ਪਦਮਾਂ ਤੋਂ ਵੀ ਜ਼ਿਆਦਾ ਮੁੱਲਵਾਨ ਹੈ। ਤਾਂ ਸੋਚੋ ਆਦਿ ਤੋਂ ਹੁਣ ਤੱਕ ਕਿੰਨੇ ਗਿਆਨ ਰਤਨ ਮਿਲੇ ਹਨ! ਰਤਨਾਗਰ ਬਾਪ ਨੇ ਹਰ ਇੱਕ ਬੱਚੇ ਦੀ ਬੁੱਧੀ ਰੂਪੀ ਝੋਲੀ ਵਿੱਚ ਅਨੇਕਾਨੇਕ ਰਤਨ ਭਰ ਦਿੱਤੇ ਹਨ। ਸਾਰੇ ਬੱਚਿਆਂ ਨੂੰ ਇੱਕਠੇ ਹੀ ਇੱਕੋ ਜਿਹੇ ਗਿਆਨ ਰਤਨ ਦਿੱਤੇ ਹਨ। ਲੇਕਿਨ ਇਹ ਗਿਆਨ ਰਤਨ ਜਿਨਾਂ ਆਪਣੇ ਲਈ ਜਾਂ ਦੂਜਿਆਂ ਆਤਮਾਵਾਂ ਲਈ ਕੰਮ ਵਿੱਚ ਲਗਾਉਂਦੇ ਹੋ, ਉਤਨੇ ਹੀ ਇਹ ਰਤਨ ਵੱਧਦੇ ਜਾਂਦੇ ਹਨ। ਬਾਪਦਾਦਾ ਵੇਖ ਰਹੇ ਹਨ – ਬਾਪ ਨੇ ਤਾਂ ਸਾਰਿਆਂ ਨੂੰ ਇੱਕੋ ਜਿਹੇ ਦਿੱਤੇ ਲੇਕਿਨ ਕਈ ਬੱਚਿਆਂ ਨੇ ਰਤਨਾਂ ਨੂੰ ਵਧਾਇਆ ਹੈ ਅਤੇ ਕਈਆਂ ਨੇ ਰਤਨਾਂ ਨੂੰ ਵਧਾਇਆ ਨਹੀਂ। ਕਈ ਭਰਪੂਰ ਹਨ; ਕਈ ਅਖੁਟ ਮਾਲਾਮਾਲ ਹਨ! ਕੋਈ ਸਮੇਂ ਪ੍ਰਮਾਣ ਕੰਮ ਵਿੱਚ ਲਗਾ ਰਹੇ ਹਨ, ਕਈ ਸਦਾ ਕੰਮ ਵਿੱਚ ਲਗਾਕੇ ਇੱਕ ਦਾ ਪਦਮਗੁਣਾ ਵਧਾ ਰਹੇ ਹਨ; ਕੋਈ ਜਿੰਨਾ ਕੰਮ ਵਿੱਚ ਲਗਾਉਣਾ ਚਾਹੀਦਾ ਉਤਨਾ ਲਗਾ ਨਹੀਂ ਸਕਦੇ, ਇਸਲਈ ਰਤਨਾਂ ਦੀ ਵੇਲਯੂ ਨੂੰ ਜਿੰਨਾਂ ਸਮਝਣਾ ਚਾਹੀਦਾ ਹੈ ਉਤਨਾ ਸਮਝ ਨਹੀਂ ਰਹੇ ਹਨ। ਜਿੰਨਾਂ ਮਿਲਿਆ ਹੈ ਉਹ ਬੁੱਧੀ ਵਿੱਚ ਧਾਰਨ ਤਾਂ ਕੀਤਾ ਲੇਕਿਨ ਕੰਮ ਵਿੱਚ ਲਿਆਉਣ ਨਾਲ ਜੋ ਸੁਖ, ਖੁਸ਼ੀ, ਸ਼ਕਤੀ, ਸ਼ਾਂਤੀ ਅਤੇ ਨਿਰਵਿਘਨ ਸਥਿਤੀ ਦੀ ਪ੍ਰਾਪਤੀ ਦੀ ਅਨੁਭੂਤੀ ਹੋਣੀ ਚਾਹੀਦੀ ਉਹ ਨਹੀਂ ਕਰ ਪਾਉਂਦੇ ਹਨ। ਇਸ ਦਾ ਕਾਰਨ ਮੰਨਣ ਸ਼ਕਤੀ ਦੀ ਕਮੀ ਹੈ ਕਿਉਂਕਿ ਮੰਨਣ ਕਰਨਾ ਮਤਲਬ ਜੀਵਨ ਵਿੱਚ ਸਮਾਉਣਾ, ਧਾਰਨ ਕਰਨਾ। ਮੰਨਣ ਨਾ ਕਰਨਾ ਮਤਲਬ ਸਿਰ੍ਫ ਬੁੱਧੀ ਤੱਕ ਧਾਰਨ ਕਰਨਾ। ਉਹ ਜੀਵਨ ਦੇ ਹਰ ਕੰਮ ਵਿੱਚ, ਹਰ ਕਰਮ ਵਿੱਚ ਲਗਾਉਂਦੇ ਹਨ – ਭਾਵੇਂ ਆਪਣੇ ਪ੍ਰਤੀ, ਭਾਵੇਂ ਦੂਜੀਆਂ ਆਤਮਾਵਾਂ ਦੇ ਪ੍ਰਤੀ ਅਤੇ ਦੂਜੇ ਸਿਰ੍ਫ ਬੁੱਧੀ ਵਿੱਚ ਯਾਦ ਰੱਖਦੇ ਮਤਲਬ ਧਾਰਨ ਕਰਦੇ ਹਨ।

ਜਿਵੇੰ ਕਿਸੇ ਵੀ ਸਥੂਲ ਖਜ਼ਾਨੇ ਨੂੰ ਸਿਰ੍ਫ ਤਿਜੋਰੀ ਵਿੱਚ ਜਾਂ ਲਾਕਰ ਵਿੱਚ ਰੱਖ ਲਵੋ ਅਤੇ ਸਮੇਂ ਅਨੁਸਾਰ ਜਾਂ ਸਦਾ ਕੰਮ ਵਿੱਚ ਨਹੀਂ ਲਗਾਵੋ ਤਾਂ ਉਹ ਖੁਸ਼ੀ ਦੀ ਪ੍ਰਾਪਤੀ ਨਹੀਂ ਹੁੰਦੀ ਹੈ, ਸਿਰ੍ਫ ਦਿਲ ਦਾ ਦਿਲਾਸਾ ਰਹਿੰਦਾ ਹੈ ਕਿ ਸਾਡੇ ਕੋਲ ਹੈ। ਨਾ ਵਧੇਗਾ, ਨਾ ਅਨੁਭੂਤੀ ਹੋਵੇਗੀ। ਅਜਿਹੇ, ਗਿਆਨ ਰਤਨ ਜੇਕਰ ਬੁੱਧੀ ਵਿੱਚ ਧਾਰਨ ਕੀਤੇ, ਯਾਦ ਰੱਖਿਆ, ਮੂੰਹ ਨਾਲ ਵਰਨਣ ਕੀਤਾ – ਪੁਆਇੰਟ ਬਹੁਤ ਚੰਗੀ ਹੈ, ਤਾਂ ਥੋੜ੍ਹੇ ਸਮੇਂ ਦੇ ਲਈ ਚੰਗੇ ਪੁਆਇੰਟ ਦਾ ਚੰਗਾ ਨਸ਼ਾ ਰਹਿੰਦਾ ਹੈ ਲੇਕਿਨ ਜੀਵਨ ਵਿੱਚ, ਹਰ ਕਰਮ ਵਿੱਚ ਉਨਾਂ ਗਿਆਨ ਰਤਨਾਂ ਨੂੰ ਲਿਆਉਣਾ ਹੈ ਕਿਉਂਕਿ ਗਿਆਨ ਰਤਨ ਵੀ ਹਨ, ਗਿਆਨ ਰੋਸ਼ਨੀ ਵੀ ਹੈ, ਗਿਆਨ ਸ਼ਕਤੀ ਵੀ ਹੈ ਇਸਲਈ ਜੇਕਰ ਇਸੇ ਵਿੱਧੀ ਨਾਲ ਜੇਕਰ ਕਰਮ ਵਿੱਚ ਨਹੀਂ ਲਿਆਉਂਦਾ ਤਾਂ ਵਧਦਾ ਨਹੀਂ ਹੈ ਜਾਂ ਅਨੁਭੂਤੀ ਨਹੀਂ ਹੁੰਦੀ ਹੈ। ਗਿਆਨ ਪੜ੍ਹਾਈ ਵੀ ਹੈ, ਗਿਆਨ ਲੜ੍ਹਾਈ ਦੇ ਸ੍ਰੇਸ਼ਠ ਸ਼ਾਸ਼ਤਰ ਵੀ ਹਨ। ਇਹ ਹੈ ਗਿਆਨ ਦਾ ਮੁੱਲ। ਮੁੱਲ ਨੂੰ ਜਾਨਣਾ ਮਤਲਬ ਕੰਮ ਵਿੱਚ ਲਗਾਉਣਾ ਅਤੇ ਜਿੰਨਾਂ – ਜਿੰਨਾਂ ਕੰਮ ਵਿੱਚ ਲਗਾਉਂਦੇ ਹਨ ਉਤਨਾ – ਉਤਨਾ ਸ਼ਕਤੀ ਦਾ ਅਨੁਭਵ ਕਰਦੇ ਜਾਂਦੇ ਹਨ। ਜਿਵੇੰ ਸ਼ਸ਼ਤਰਾਂ ਨੂੰ ਸਮੇਂ ਪ੍ਰਮਾਣ ਨਾ ਵਰਤੋ ਤਾਂ ਉਹ ਸ਼ਸਤਰ ਬੇਕਾਰ ਹੋ ਜਾਂਦਾ ਹੈ ਮਤਲਬ ਉਸਦੀ ਜੋ ਵੇਲਯੂ ਹੈ, ਉਹ ਉਤਨੀ ਨਹੀਂ ਰਹਿੰਦੀ ਹੈ। ਗਿਆਨ ਵੀ ਸ਼ਸਤਰ ਹੈ, ਜੇਕਰ ਮਾਇਆਜਿੱਤ ਬਣਨ ਦੇ ਵਕਤ ਸ਼ਸਤਰ ਨੂੰ ਕੰਮ ਵਿੱਚ ਨਹੀਂ ਲਗਾਇਆ ਤਾਂ ਜੋ ਵੇਲਯੂ ਹੈ, ਉਸਨੂੰ ਘੱਟ ਕਰ ਦਿੱਤਾ ਕਿਉਂਕਿ ਲਾਭ ਨਹੀਂ ਲਿਆ। ਲਾਭ ਲੈਣਾ ਮਤਲਬ ਵੇਲਯੂ ਰੱਖਣਾ। ਗਿਆਨ ਰਤਨ ਸਭ ਦੇ ਕੋਲ ਹਨ ਕਿਉਂਕਿ ਅਧਿਕਾਰੀ ਹੋ। ਲੇਕਿਨ ਭਰਪੂਰ ਰਹਿਣ ਵਿੱਚ ਨੰਬਰਵਾਰ ਹੋ। ਮੂਲ ਕਾਰਨ ਸੁਣਾਇਆ – ਮੰਨਣ ਸ਼ਕਤੀ ਦੀ ਕਮੀ।

ਮੰਨਣ ਸ਼ਕਤੀ ਬਾਪ ਦੇ ਖਜ਼ਾਨੇ ਨੂੰ ਆਪਣਾ ਖਜਾਨਾਂ ਅਨੁਭਵ ਕਰਵਾਉਣ ਦਾ ਆਧਾਰ ਹੈ। ਜਿਵੇੰ ਸਥੂਲ ਭੋਜਣ ਹਜ਼ਮ ਹੋਣ ਨਾਲ ਖ਼ੂਨ ਬਣ ਜਾਂਦਾ ਹੈ ਕਿਉਂਕਿ ਭੋਜਣ ਵੱਖ ਹੈ, ਉਸਨੂੰ ਜਦੋਂ ਹਜ਼ਮ ਕਰ ਲੈਂਦੇ ਹੋ ਤਾਂ ਉਹ ਖ਼ੂਨ ਦੇ ਰੂਪ ਵਿੱਚ ਆਪਣਾ ਬਣ ਜਾਂਦਾ ਹੈ। ਇਸ ਤਰ੍ਹਾਂ ਮੰਨਣ ਸ਼ਕਤੀ ਨਾਲ ਬਾਪ ਦਾ ਖਜਾਨਾ – ਸੋ ਮੇਰਾ ਖਜਾਨਾਂ- ਇਹ ਆਪਣਾ ਅਧਿਕਾਰ ਹੈ, ਆਪਣਾ ਖਜਾਨਾ ਅਨੁਭਵ ਹੁੰਦਾ ਹੈ। ਬਾਪਦਾਦਾ ਪਹਿਲਾਂ ਵੀ ਸੁਣਾਉਂਦੇ ਰਹੇ ਹਨ – ਆਪਣੀ ਘੋਟ ਤਾਂ ਨਸ਼ਾ ਚੜ੍ਹੇ – ਮਤਲਬ ਬਾਪ ਦੇ ਖਜ਼ਾਨੇ ਨੂੰ ਮੰਨਣ ਸ਼ਕਤੀ ਨਾਲ ਕੰਮ ਵਿੱਚ ਲਗਾਕੇ ਪ੍ਰਾਪਤੀਆਂ ਦੀ ਅਨੁਭੂਤੀ ਕਰੋ ਤਾਂ ਨਸ਼ਾ ਚੜ੍ਹੇ। ਸੁਣਨ ਦੇ ਵਕਤ ਨਸ਼ਾ ਰਹਿੰਦਾ ਹੈ ਲੇਕਿਨ ਸਦਾ ਕਿਉਂ ਨਹੀਂ ਰਹਿੰਦਾ? ਇਸਦਾ ਕਾਰਨ ਹੈ ਕਿ ਸਦਾ ਮੰਨਣ ਸ਼ਕਤੀ ਨਾਲ ਆਪਣਾ ਨਹੀਂ ਬਣਾਇਆ ਹੈ। ਮੰਨਣ ਸ਼ਕਤੀ ਮਤਬਲ ਸਾਗਰ ਦੇ ਤਲੇ ਵਿੱਚ ਜਾਕੇ ਅੰਤਰਮੁਖੀ ਬਣ ਹਰ ਗਿਆਨ – ਰਤਨ ਦੀ ਗੁਹਤਾ ਵਿੱਚ ਜਾਣਾ। ਸਿਰ੍ਫ ਰਪੀਟ ਨਹੀਂ ਕਰਨਾ ਹੈ ਲੇਕਿਨ ਹਰ ਇੱਕ ਪੁਆਇੰਟ ਦਾ ਰਾਜ਼ ਕੀ ਹੈ ਅਤੇ ਹਰ ਪੁਆਇੰਟ ਨੂੰ ਕਿਸ ਸਮੇਂ, ਕਿਸ ਤਰੀਕੇ ਨਾਲ ਕੰਮ ਵਿੱਚ ਲਗਾਉਣਾ ਹੈ ਅਤੇ ਹਰ ਪੁਆਇੰਟ ਨੂੰ ਦੂਜੀਆਂ ਆਤਮਾਵਾਂ ਦੇ ਪ੍ਰਤੀ ਸੇਵਾ ਵਿੱਚ ਕਿਸ ਵਿਧੀ ਨਾਲ ਕੰਮ ਵਿੱਚ ਲਗਾਉਣਾ ਹੈ – ਇਹ ਚਾਰੋਂ ਹੀ ਗੱਲਾਂ ਹਰ ਇੱਕ ਪੁਆਇੰਟ ਨੂੰ ਸੁਣਕੇ ਮੰਨਣ ਕਰੋ। ਨਾਲ – ਨਾਲ ਮੰਨਣ ਕਰਦੇ ਪ੍ਰੈਕਟੀਕਲ ਵਿੱਚ ਉਸ ਰਾਜ਼ ਦੇ ਰਸ ਵਿੱਚ ਚਲੇ ਜਾਵੋ, ਨਸ਼ੇ ਦੀ ਅਨੁਭੂਤੀ ਵਿੱਚ ਆਵੋ

ਮਾਯਾ ਦੇ ਵੱਖ – ਵੱਖ ਵਿਘਨਾਂ ਦੇ ਸਮੇਂ ਜਾਂ ਪ੍ਰਾਕ੍ਰਿਤੀ ਦੇ ਵੱਖ – ਵੱਖ ਪ੍ਰਸਥਿਤੀਆਂ ਦੇ ਸਮੇਂ ਕੰਮ ਵਿੱਚ ਲਗਾਕੇ ਵੇਖੋ ਕਿ ਜੋ ਮੈਂ ਮੰਨਣ ਕੀਤਾ ਕਿ ਇਸ ਪ੍ਰਸਥਿਤੀ ਦੇ ਪ੍ਰਮਾਣ ਜਾਂ ਵਿਘਨ ਦੇ ਪ੍ਰਮਾਣ ਇਹ ਗਿਆਨ ਰਤਨ ਮਾਇਆਜਿੱਤ ਬਣਾ ਸਕਦੇ ਜਾਂ ਬਨਾਓਣ ਵਾਲੇ ਹਨ, ਉਹ ਪ੍ਰੈਕਟੀਕਲ ਹੋਇਆ ਮਤਲਬ ਮਾਇਆ ਜਿੱਤ ਬਣੇ? ਜਾਂ ਸੋਚਿਆ ਸੀ ਮਾਇਆਜਿੱਤ ਬਣਾਂਗੇ ਪਰ ਮਿਹਨਤ ਕਰਨੀ ਪਈ ਜਾਂ ਸਮਾਂ ਵਿਅਰਥ ਗਿਆ? ਇਸ ਨਾਲ ਸਿੱਧ ਹੈ ਕਿ ਵਿਧੀ ਠੀਕ ਨਹੀਂ ਸੀ, ਤਾਂ ਹੀ ਸਿੱਧੀ ਨਹੀਂ ਮਿਲੀ। ਯੂਜ਼ ਦਾ ਤਰੀਕਾ ਵੀ ਚਾਹੀਦਾ ਹੈ, ਅਭਿਆਸ ਚਾਹੀਦਾ। ਜਿਵੇੰ ਸਾਇੰਸ ਵਾਲੇ ਵੀ ਬਹੁਤ ਪਾਵਰਫੁਲ ਬੋਮਬਜ਼ ( ਸ਼ਕਤੀਸ਼ਾਲੀ ਗੋਲੇ) ਲੈ ਜਾਂਦੇ ਹਨ। ਸਮਝਦੇ ਹਨ – ਬਸ ਇਸ ਨਾਲ ਹੁਣ ਤਾਂ ਜਿੱਤ ਲਵਾਂਗੇ। ਲੇਕਿਨ ਯੂਜ਼ ਕਰਨ ਵਾਲੇ ਨੂੰ ਯੂਜ਼ ਕਰਨ ਦਾ ਢੰਗ ਨਹੀਂ ਆਉਂਦਾ ਤਾਂ ਪਾਵਰਫੁਲ ਬੋਮਬ ਹੁੰਦੇ ਇੱਥੇ – ਉੱਥੇ ਅਜਿਹੀ ਜਗ੍ਹਾ ਤੇ ਜਾਕੇ ਡਿੱਗਦਾ ਹੈ ਵਿਅਰਥ ਚਲਾ ਜਾਂਦਾ ਹੈ। ਕਾਰਨ ਕੀ ਹੋਇਆ? ਯੂਜ਼ ਕਰਨ ਦਾ ਤਰੀਕਾ ਠੀਕ ਨਹੀਂ। ਅਜਿਹੇ, ਇੱਕ – ਇੱਕ ਗਿਆਨ ਰਤਨ ਅਮੁੱਲ ਹਨ। ਗਿਆਨ ਰਤਨ ਜਾਂ ਗਿਆਨ ਦੀ ਸ਼ਕਤੀ ਦੇ ਅੱਗੇ ਪ੍ਰਸਥਿਤੀ ਜਾਂ ਵਿਘਨ ਠਹਿਰ ਨਹੀਂ ਸਕਦੇ। ਪਰ ਜੇਕਰ ਵਿਜੇ ਨਹੀਂ ਹੁੰਦੀ ਹੈ ਤਾਂ ਸਮਝੋ ਯੂਜ਼ ਕਰਨ ਦੀ ਵਿੱਧੀ ਨਹੀਂ ਆਉਂਦੀ ਹੈ। ਦੂਜੀ ਗੱਲ – ਮੰਨਣ ਸ਼ਕਤੀ ਦਾ ਅਭਿਆਸ ਸਦਾ ਨਾ ਕਰਨ ਕਾਰਨ ਸਮੇਂ ਤੇ ਬਿਨਾਂ ਅਭਿਆਸ ਦੇ ਅਚਾਨਕ ਕੰਮ ਵਿੱਚ ਲਗਾਉਣ ਦੀ ਕੋਸ਼ਿਸ਼ ਕਰਦੇ ਹੋ, ਇਸਲਈ ਧੋਖਾ ਖਾ ਲੈਂਦੇ ਹੋ। ਇਹ ਅਲਬੇਲਾਪਨ ਆ ਜਾਂਦਾ ਹੈ – ਗਿਆਨ ਤਾਂ ਬੁੱਧੀ ਵਿੱਚ ਹੈ ਹੀ, ਸਮੇਂ ਤੇ ਕੰਮ ਵਿੱਚ ਲਗਾ ਲਵਾਂਗੇ। ਲੇਕਿਨ ਸਦਾ ਦਾ ਅਭਿਆਸ, ਬਹੁਤ ਕਾਲ ਦਾ ਅਭਿਆਸ ਚਾਹੀਦਾ ਹੈ। ਨਹੀਂ ਤਾਂ ਉਸ ਵਕਤ ਸੋਚਣ ਵਾਲੇ ਨੂੰ ਕੀ ਟਾਈਟਲ ਦੇਣਗੇ? ਕੁੰਭਕਰਨ। ਉਸ ਨੇ ਕੀ ਅਲਬੇਲਾਪਨ ਕੀਤਾ? ਇਹ ਹੀ ਸੋਚਿਆ ਨਾ ਕੀ ਆਉਣ ਦਵੋ, ਆਉਣਗੇ ਤਾਂ ਜਿੱਤ ਲਵਾਂਗੇ। ਤਾਂ ਅਜਿਹਾ ਸੋਚਣਾ ਕਿ ਸਮੇਂ ਤੇ ਹੋ ਜਾਵੇਗਾ – ਇਹ ਅਲਬੇਲਾਪਨ ਧੋਖਾ ਦਿੰਦਾ ਹੈ, ਇਸਲਈ ਹਰ ਸਮੇਂ ਮੰਨਣ ਸ਼ਕਤੀ ਨੂੰ ਵਧਾਉਂਦੇ ਜਾਵੋ।

ਰੀਵਾਇਜ਼ ਕੋਰਸ ਵਿੱਚ ਜਾਂ ਅਵਿਅਕਤ, ਜੋ ਰੋਜ਼ ਸੁਣਦੇ ਹੋ, ਤਾਂ ਮੰਨਣ ਸ਼ਕਤੀ ਨੂੰ ਵਧਾਉਣ ਦੇ ਲਈ ਰੋਜ਼ ਕੋਈ ਨਾ ਕੋਈ ਇੱਕ ਵਿਸ਼ੇਸ਼ ਪੁਆਇੰਟ ਬੁੱਧੀ ਵਿੱਚ ਧਾਰਨ ਕਰੋ ਹੋਰ ਜੋ ਚਾਰ ਗੱਲਾਂ ਦੱਸੀਆਂ, ਉਸ ਵਿਧੀ ਨਾਲ ਅਭਿਆਸ ਕਰੋ। ਚਲਦੇ – ਫਿਰਦੇ, ਹਰ ਕਰਮ ਕਰਦੇ – ਭਾਵੇਂ ਸਥੂਲ ਕਰਮ ਕਰਦੇ ਹੋ, ਭਾਵੇਂ ਸੇਵਾ ਦਾ ਕਰਮ ਕਰਦੇ ਹੋ ਲੇਕਿਨ ਸਾਰਾ ਦਿਨ ਮੰਨਣ ਚਲਦਾ ਰਹੇ। ਭਾਵੇਂ ਬਿਜ਼ਨੈਸ ਕਰਦੇ ਹੋ ਜਾਂ ਦਫਤਰ ਦਾ ਕੰਮ ਕਰਦੇ ਹੋ, ਭਾਵੇਂ ਸੇਵਾਕੇਂਦਰ ਵਿੱਚ ਸੇਵਾ ਕਰਦੇ ਹੋ ਲੇਕਿਨ ਜਿਸ ਸਮੇਂ ਵੀ ਬੁੱਧੀ ਥੋੜ੍ਹਾ ਫ੍ਰੀ ਹੋਵੇ ਤਾਂ ਆਪਣੇ ਮੰਨਣ ਸ਼ਕਤੀ ਦੇ ਅਭਿਆਸ ਨੂੰ ਬਾਰ – ਬਾਰ ਦੌੜਾਓ। ਕਈ ਕੰਮ ਅਜਿਹੇ ਹੁੰਦੇ ਹਨ ਜੋ ਕਰਮ ਕਰ ਰਹੇ ਹਾਂ, ਉਸਦੇ ਨਾਲ – ਨਾਲ ਹੋਰ ਵੀ ਸੋਚ ਸਕਦੇ ਹਾਂ। ਬਹੁਤ ਘੱਟ ਸਮਾਂ ਹੁੰਦਾ ਹੈ ਜਦੋਂ ਅਜਿਹਾ ਕੰਮ ਹੁੰਦਾ ਹੈ ਜਿਸ ਵਿੱਚ ਬੁੱਧੀ ਦਾ ਫੁੱਲ ਅਟੈਂਸ਼ਨ ਦੇਣਾ ਹੁੰਦਾ ਹੈ, ਨਹੀਂ ਤਾਂ ਦੋ ਪਾਸੇ ਬੁੱਧੀ ਚੱਲਦੀ ਰਹਿੰਦੀ ਹੈ। ਅਜਿਹਾ ਸਮਾਂ ਜੇਕਰ ਆਪਣੀ ਦਿਨਚਰਿਆ ਵਿੱਚ ਨੋਟ ਕਰੋ ਤਾਂ ਵਿੱਚ – ਵਿੱਚ ਬਹੁਤ ਸਮਾਂ ਮਿਲਦਾ ਹੈ। ਮੰਨਣ ਸ਼ਕਤੀ ਦੇ ਲਈ ਵਿਸ਼ੇਸ਼ ਸਮਾਂ ਮਿਲੇ ਤਾਂ ਅਭਿਆਸ ਕਰਾਂਗੇ – ਅਜਿਹੀ ਕੋਈ ਗੱਲ ਨਹੀਂ ਹੈ। ਚਲੱਦੇ – ਫਿਰਦੇ ਵੀ ਕਰ ਸਕਦੇ ਹੋ। ਜੇਕਰ ਇਕਾਂਤ ਦਾ ਸਮਾਂ ਮਿਲਦਾ ਹੈ ਤਾਂ ਬਹੁਤ ਚੰਗਾ ਹੈ। ਅਤੇ ਸੁਖਸ਼ਮਤਾ ਵਿੱਚ ਜਾ ਹਰ ਪੁਆਇੰਟ ਦੇ ਸਪਸ਼ਟੀਕਰਣ ਵਿੱਚ ਜਾਵੋ, ਵਿਸਤਾਰ ਲਿਆਓ ਤਾਂ ਬਹੁਤ ਮਜਾ ਆਵੇਗਾ। ਪਰ ਪਹਿਲੋਂ ਪੁਆਇੰਟ ਦੇ ਨਸ਼ੇ ਦੀ ਸਥਿਤੀ ਵਿੱਚ ਸਥਿਤ ਹੋਕੇ ਕਰਨਾ ਹੈ, ਫਿਰ ਬੋਰ ਨਹੀਂ ਹੋਵੋਗੇ। ਨਹੀਂ ਤਾਂ ਸਿਰ੍ਫ ਰਪੀਟ ਕਰ ਲੈਂਦੇ ਹਨ, ਫਿਰ ਕਹਿੰਦੇ – ਇਹ ਤਾਂ ਹੋ ਗਿਆ, ਹੁਣ ਕੀ ਕਰੀਏ?

ਜਿਵੇੰ ਕਈ ਸਵਦਰਸ਼ਨ ਚੱਕਰ ਚਲਾਉਣ ਵਿੱਚ ਹਸਾਉਂਦੇ ਹਨ ਨਾ – ਚੱਕਰ ਕੀ ਚਲਾਈਏ, 5 ਮਿੰਟ ਵਿੱਚ ਚੱਕਰ ਪੂਰਾ ਹੋ ਜਾਂਦਾ ਹੈ! ਸਥਿਤੀ ਦਾ ਅਨੁਭਵ ਕਰਨਾ ਨਹੀਂ ਆਉਂਦਾ ਹੈ ਤਾਂ ਸਿਰ੍ਫ ਰਪੀਟ ਕਰ ਲੈਂਦੇ ਹਨ – ਸਤਿਯਗ, ਤ੍ਰੇਤਾ, ਦਵਾਪਰ, ਕਲਯੁਗ, ਇਤਨੇ ਜਨਮ, ਇਤਨੀ ਉੱਮਰ, ਇਤਨਾ ਸਮਾਂ ਹੈ… ਬਸ, ਪੂਰਾ ਹੋ ਗਿਆ। ਲੇਕਿਨ ਸਵਦਰਸ਼ਨ ਚਕ੍ਰਧਾਰੀ ਬਣਨਾ ਮਤਲਬ ਨਾਲੇਜਫੁਲ, ਪਾਵਰਫੁਲ ਸਥਿਤੀ ਦਾ ਅਨੁਭਵ ਕਰਨਾ। ਪੁਆਇੰਟ ਦੇ ਨਸ਼ੇ ਵਿੱਚ ਸਥਿਤ ਰਹਿਣਾ, ਰਾਜ਼ ਵਿੱਚ ਰਾਜਯੁਕਤ ਬਣਨਾ – ਅਜਿਹਾ ਅਭਿਆਸ ਹਰ ਪੁਆਇੰਟ ਵਿੱਚ ਕਰੋ। ਇਹ ਤਾਂ ਇੱਕ ਸਵਦਰਸ਼ਨ ਚਕ੍ਰ ਦੀ ਗੱਲ ਸੁਣਾਈ। ਇਵੇਂ, ਹਰ ਗਿਆਨ ਦੀ ਪੁਆਇੰਟ ਨੂੰ ਮੰਨਣ ਕਰੋ ਅਤੇ ਵਿੱਚ – ਵਿੱਚ ਅਭਿਆਸ ਕਰੋ। ਇਵੇਂ ਨਹੀਂ ਸਿਰ੍ਫ ਅੱਧਾ ਘੰਟਾ ਮੰਨਣ ਕੀਤਾ। ਸਮਾਂ ਮਿਲੇ ਅਤੇ ਬੁੱਧੀ ਮੰਨਣ ਦੇ ਅਭਿਆਸ ਵਿੱਚ ਚਲੀ ਜਾਵੇ। ਮੰਨਣ ਸ਼ਕਤੀ ਨਾਲ ਬੁੱਧੀ ਬਿਜ਼ੀ ਰਹੇਗੀ ਤਾਂ ਆਪੇ ਹੀ ਸਹਿਜ ਮਾਇਆਜਿੱਤ ਬਣ ਜਾਵੋਗੇ। ਬਿਜ਼ੀ ਵੇਖ ਮਾਇਆ ਆਪੇ ਹੀ ਕਿਨਾਰਾ ਕਰ ਲਵੇਗੀ। ਮਾਇਆ ਆਵੇ ਅਤੇ ਯੁੱਧ ਕਰੋ, ਭਜਾਓ; ਫਿਰ ਕਦੇ ਹਾਰ, ਕਦੇ ਜਿੱਤ ਹੋਵੇ – ਇਹ ਚਿੰਟੀ ਮਾਰਗ ਦਾ ਪੁਰਸ਼ਾਰਥ ਹੈ। ਹੁਣ ਤਾਂ ਤੀਵਰ ਪੁਰਸ਼ਾਰਥ ਕਰਨ ਦਾ ਵੇਲਾ ਹੈ, ਉੱਡਣ ਦਾ ਵੇਲਾ ਹੈ ਇਸਲਈ ਮੰਨਣ ਸ਼ਕਤੀ ਨਾਲ ਬੁੱਧੀ ਨੂੰ ਬਿਜ਼ੀ ਰੱਖੋ। ਇਸੇ ਮੰਨਣ ਸ਼ਕਤੀ ਨਾਲ ਯਾਦ ਦੀ ਸ਼ਕਤੀ ਵਿੱਚ ਮਗਨ ਰਹਿਣਾ – ਇਹ ਅਨੁਭਵ ਸਹਿਜ ਹੋ ਜਾਵੇਗਾ। ਮੰਨਣ ਮਾਇਆਜਿੱਤ ਅਤੇ ਵਿਅਰਥ ਸੰਕਲਪਾਂ ਤੋਂ ਵੀ ਮੁਕਤ ਕਰ ਦਿੰਦਾ ਹੈ। ਜਿੱਥੇ ਵਿਅਰਥ ਨਹੀਂ, ਵਿਘਨ ਨਹੀਂ ਤਾਂ ਸਮਰਥ ਸਥਿਤੀ ਜਾਂ ਲਗਨ ਵਿੱਚ ਮਗਨ ਰਹਿਣ ਦੀ ਸਥਿਤੀ ਖੁਦ ਹੀ ਹੋ ਜਾਂਦੀ ਹੈ।

ਕਈ ਸੋਚਦੇ ਹਨ – ਬੀਜਰੂਪ ਸਥਿਤੀ ਜਾਂ ਸ਼ਕਤੀਸ਼ਾਲੀ ਯਾਦ ਦੀ ਸਥਿਤੀ ਘੱਟ ਰਹਿੰਦੀ ਹੈ ਜਾਂ ਬਹੁਤ ਅਟੈਂਸ਼ਨ ਦੇਣ ਦੇ ਬਾਦ ਅਨੁਭਵ ਹੁੰਦਾ ਹੈ। ਇਸ ਦਾ ਕਾਰਨ ਅਗਲੀ ਵਾਰੀ ਵੀ ਸੁਣਾਇਆ ਕਿ ਲੀਕੇਜ਼ ਹੈ, ਬੁੱਧੀ ਦੀ ਸ਼ਕਤੀ ਵਿਅਰਥ ਦੀ ਤਰਫ਼ ਵੰਡ ਜਾਂਦੀ ਹੈ। ਕਦੇ ਵਿਅਰਥ ਸੰਕਲਪ ਚੱਲਣਗੇ, ਕਦੇ ਸਧਾਰਨ ਸੰਕਲਪ ਚੱਲਣਗੇ। ਜੋ ਕੰਮ ਕਰ ਰਹੇ ਹਾਂ ਉਸੇ ਦੇ ਸੰਕਲਪ ਵਿੱਚ ਬੁੱਧੀ ਦਾ ਬਿਜ਼ੀ ਰਹਿਣਾ – ਇਸਨੂੰ ਕਹਿੰਦੇ ਹਨ ਸਧਾਰਨ ਸੰਕਲਪ। ਯਾਦ ਦੀ ਸ਼ਕਤੀ ਜਾਂ ਮੰਨਣ ਸ਼ਕਤੀ ਜੋ ਹੋਣੀ ਚਾਹੀਦੀ ਹੈ ਉਹ ਨਹੀਂ ਹੁੰਦੀ ਅਤੇ ਆਪਣੇ ਨੂੰ ਖੁਸ਼ ਕਰ ਲੈਂਦੇ ਕਿ ਅੱਜ ਕੋਈ ਪਾਪ ਕਰਮ ਨਹੀਂ ਹੋਇਆ, ਵਿਅਰਥ ਨਹੀਂ ਚੱਲਿਆ, ਕਿਸੇ ਨੂੰ ਦੁੱਖ ਨਹੀਂ ਦਿੱਤਾ। ਲੇਕਿਨ ਸਮਰਥ ਸੰਕਲਪ, ਸਮਰਥ ਸਥਿਤੀ, ਸ਼ਕਤੀਸ਼ਾਲੀ ਯਾਦ ਰਹੀ? ਜੇਕਰ ਉਹ ਨਹੀਂ ਰਹੀ ਤਾਂ ਇਸਨੂੰ ਕਹਾਂਗੇ ਸਧਾਰਨ ਸੰਕਲਪ ਕਰਮ ਕੀਤਾ ਲੇਕਿਨ ਕਰਮ ਅਤੇ ਯੋਗ ਨਾਲ – ਨਾਲ ਨਹੀਂ ਰਿਹਾ। ਕਰਮ ਕਰਤਾ ਬਣੇ ਲੇਕਿਨ ਕਰਮਯੋਗੀ ਨਹੀਂ ਬਣੇ ਇਸਲਈ ਕਰਮ ਕਰਦੇ ਵੀ, ਜਾਂ ਮੰਨਣ ਸ਼ਕਤੀ ਜਾਂ ਮਗਨ ਸਥਿਤੀ ਦੀ ਸ਼ਕਤੀ, ਦੋਵਾਂ ਵਿਚੋਂ ਇੱਕ ਅਨੁਭੂਤੀ ਸਦਾ ਰਹਿਣੀ ਚਾਹੀਦੀ ਹੈ। ਇਹ ਦੋਵੇਂ ਸਥਿਤੀਆਂ ਸ਼ਕਤੀਸ਼ਾਲੀ ਸੇਵਾ ਕਰਵਾਉਣ ਦੇ ਆਧਾਰ ਹਨ। ਮੰਨਣ ਕਰਨ ਵਾਲੇ ਅਭਿਆਸ ਹੋਣ ਦੇ ਕਾਰਨ ਜਿਸ ਸਮੇਂ ਜੋ ਸਥਿਤੀ ਬਣਾਉਣਾ ਚਾਉਣ ਉਹ ਬਣਾ ਸਕਣਗੇ। ਲਿੰਕ ਰਹਿਣ ਨਾਲ ਲੀਕੇਜ਼ ਖਤਮ ਹੋ ਜਾਵੇਗੀ ਅਤੇ ਜਿਸ ਸਮੇਂ ਜੋ ਅਨੁਭੂਤੀ – ਭਾਵੇਂ ਬੀਜਰੂਪ ਸਥਿਤੀ ਦੀ, ਭਾਵੇਂ ਫਰਿਸ਼ਤਾ ਰੂਪ ਦੀ, ਜੋ ਕਰਨਾ ਚਾਉਣ ਉਹ ਕਰ ਸਕਣਗੇ ਕਿਉਂਕਿ ਜਦੋਂ ਗਿਆਨ ਦੀ ਸਮ੍ਰਿਤੀ ਹੈ ਤਾਂ ਗਿਆਨ ਦੇ ਸਿਮਰਨ ਨਾਲ ਗਿਆਨ ਦਾਤਾ ਖੁਦ ਹੀ ਯਾਦ ਰਹਿੰਦਾ ਹੈ। ਤਾਂ ਸਮਝਾ, ਮੰਨਣ ਕਿਵ਼ੇਂ ਕਰਨਾ ਹੈ? ਕਿਹਾ ਸੀ ਨਾ ਕੀ ਮੰਨਣ ਦਾ ਫਿਰ ਸੁਣਾਵਾਂਗੇ। ਤਾਂ ਅੱਜ ਮੰਨਣ ਕਰਨ ਦੀ ਵਿਧੀ ਸੁਣਾਈ। ਮਾਇਆ ਦੇ ਵਿਘਨਾਂ ਤੋਂ ਸਦਾ ਵਿਜੇਈ ਬਣਨਾ ਅਤੇ ਸਦਾ ਸੇਵਾ ਵਿੱਚ ਸਫ਼ਲਤਾ ਦਾ ਅਨੁਭਵ ਕਰਨਾ, ਇਸ ਦਾ ਆਧਾਰ ਮੰਨਣ ਸ਼ਕਤੀ ਹੈ। ਸਮਝਾ? ਅੱਛਾ!

ਸ੍ਰਵ ਗਿਆਨ ਸਾਗਰ ਦੇ ਗਿਆਨੀ ਤੂ ਆਤਮਾ ਬੱਚਿਆਂ ਨੂੰ, ਸਦਾ ਮੰਨਣ ਸ਼ਕਤੀ ਦਵਾਰਾ ਸਹਿਜ ਮਾਇਆ ਜਿੱਤ ਬਣਨ ਵਾਲੀ ਸ੍ਰੇਸ਼ਠ ਆਤਮਾਵਾਂ ਨੂੰ, ਸਦਾ ਮੰਨਣ ਸ਼ਕਤੀ ਦੇ ਅਭਿਆਸ ਨੂੰ ਅੱਗੇ ਵਧਾਉਣ ਵਾਲੇ, ਮੰਨਣ ਨਾਲ ਮਗਨ ਸਥਿਤੀ ਦਾ ਅਨੁਭਵ ਕਰਨ ਵਾਲੇ, ਸਦਾ ਗਿਆਨ ਦੇ ਰਤਨਾਂ ਦਾ ਮੁੱਲ ਜਾਨਣ ਵਾਲੇ, ਸਦਾ ਹਰ ਕਰਮ ਵਿੱਚ ਗਿਆਨ ਦੀ ਸ਼ਕਤੀ ਨੂੰ ਕੰਮ ਵਿੱਚ ਲਿਆਉਣ ਵਾਲੇ, ਅਜਿਹੇ ਸਦਾ ਸ੍ਰੇਸ਼ਠ ਸਥਿਤੀ ਵਿੱਚ ਰਹਿਣ ਵਾਲੇ ਵਿਸ਼ੇਸ਼ ਜਾਂ ਅਮੁੱਲ ਰਤਨਾਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।

ਪਾਰਟੀਆਂ ਨਾਲ ਅਵਿਯਕਤ ਬਾਪਦਾਦਾ ਦੀ ਮੁਲਾਕਾਤ:- ਖ਼ੁਦ ਨੂੰ ਤੀਵਰ ਪੁਰਸ਼ਾਰਥੀ ਆਤਮਾਵਾਂ ਅਨੁਭਵ ਕਰਦੇ ਹੋ? ਕਿਉਂਕਿ ਸਮੇਂ ਬਹੁਤ ਤੀਵਰ ਗਤੀ ਨਾਲ ਅੱਗੇ ਵੱਧ ਰਿਹਾ ਹੈ। ਜਿਸ ਤਰ੍ਹਾਂ ਸਮੇਂ ਅੱਗੇ ਵੱਧ ਰਿਹਾ ਹੈ, ਤਾਂ ਸਮੇਂ ਤੇ ਮੰਜ਼ਿਲ ਤੇ ਪਹੁੰਚਣ ਵਾਲੇ ਨੂੰ ਕਿਸ ਗਤੀ ਨਾਲ ਚਲਣਾ ਪਵੇ? ਸਮੇਂ ਘੱਟ ਹੈ ਅਤੇ ਪ੍ਰਾਪਤੀ ਜ਼ਿਆਦਾ ਕਰਨੀ ਹੈ। ਤਾਂ ਥੋੜੇ ਸਮੇਂ ਵਿੱਚ ਜ਼ਿਆਦਾ ਪ੍ਰਾਪਤੀ ਕਰਨੀ ਹੈ ਤਾਂ ਪੁਰਸ਼ਾਰਥ ਤੀਵਰ ਕਰਨਾ ਪਵੇਗਾ ਨਾ। ਸਮੇਂ ਨੂੰ ਦੇਖ ਰਹੇ ਹੋ ਅਤੇ ਆਪਣੇ ਪੁਰਸ਼ਾਰਥ ਦੀ ਗਤੀ ਨੂੰ ਵੀ ਜਾਣਦੇ ਹੋ। ਤਾਂ ਸਮੇਂ ਜੇਕਰ ਤੇਜ਼ ਹੈ ਅਤੇ ਆਪਣੀ ਗਤੀ ਤੇਜ਼ ਨਹੀਂ ਹੈ ਤਾਂ ਸਮੇਂ ਮਤਲਬ ਰਚਨਾ ਤੁਸੀਂ ਰਚਤਾ ਨਾਲੋਂ ਵੀ ਤੇਜ਼ ਹੋਈ। ਰਚਤਾ ਨਾਲੋਂ ਰਚਨਾ ਤੇਜ਼ ਚਲੀ ਜਾਏ ਤਾਂ ਚੰਗੀ ਗੱਲ ਕਹਾਂਗੇ? ਰਚਨਾ ਨਾਲੋਂ ਰਚਤਾ ਅੱਗੇ ਹੋਣਾ ਚਾਹੀਦਾ ਹੈ। ਸਦਾ ਤੀਵਰ ਪੁਰਸ਼ਾਰਥੀ ਆਤਮਾਵਾਂ ਬਣ ਅੱਗੇ ਵੱਧਣ ਦਾ ਸਮਾਂ ਹੈ। ਜੇਕਰ ਅੱਗੇ ਵੱਧਣ ਵਿੱਚ ਕੋਈ ਵੀ ਸਾਇਡਸੀਨ ਨੂੰ ਵੇਖ ਕੇ ਰੁਕਦੇ ਹੋ, ਤਾਂ ਰੁਕਣ ਵਾਲੇ ਠੀਕ ਸਮੇਂ ਤੇ ਪਹੁੰਚ ਨਹੀਂ ਸਕਣਗੇ। ਕੋਈ ਵੀ ਮਾਇਆ ਦਾ ਆਕਰਸ਼ਨ ਸਾਇਡਸੀਨ ਹੈ। ਸਾਇਡਸੀਨ ਨੂੰ ਦੇਖ ਕੇ ਰੁਕਣ ਵਾਲਾ ਮੰਜ਼ਿਲ ਤੇ ਕਿਵੇਂ ਪਹੁੰਚੇਗਾ? ਇਸਲਈ ਸਦੈਵ ਤੀਵਰ ਪੁਰਸ਼ਾਰਥੀ ਬਣ ਅੱਗੇ ਵੱਧਦੇ ਚੱਲੋ। ਇਵੇਂ ਨਹੀਂ ਕਿ ਸਮੇਂ ਤੇ ਪਹੁੰਚ ਹੀ ਜਾਵਾਂਗੇ, ਹਾਲੇ ਤੇ ਸਮੇਂ ਪਿਆ ਹੈ। ਇਵੇਂ ਸੋਚਕੇ ਜੇਕਰ ਹੌਲੀ ਗਤੀ ਨਾਲ ਚੱਲਾਂਗੇ ਤਾਂ ਸਮੇਂ ਤੇ ਧੋਖਾ ਮਿਲ ਜਾਏਗਾ। ਬਹੁਤ ਕਾਲ ਦੇ ਤੀਵਰ ਪੁਰਸ਼ਾਰਥ ਦਾ ਸੰਸਕਾਰ, ਅੰਤ ਵਿੱਚ ਵੀ ਤੀਵਰ ਪੁਰਸ਼ਾਰਥ ਦਾ ਅਨੁਭਵ ਕਰਵਾਏਗਾ। ਤਾਂ ਸਦਾ ਤੀਵਰ ਪੁਰਸ਼ਾਰਥੀ। ਕਦੀ ਤੀਵਰ, ਕਦੀ ਕਮਜ਼ੋਰ – ਨਹੀਂ। ਇਵੇਂ ਨਹੀਂ ਥੋੜੀ – ਜਿਹੀ ਗੱਲ ਹੋਈ ਤੇ ਕਮਜ਼ੋਰ ਬਣ ਜਾਓ। ਇਸਨੂੰ ਤੀਵਰ ਪੁਰਸ਼ਾਰਥੀ ਨਹੀਂ ਕਹਾਂਗੇ। ਤੀਵਰ ਪੁਰਸ਼ਾਰਥੀ ਕਦੀ ਰੁਕਦੇ ਨਹੀਂ, ਉੱਡਦੇ ਹਨ। ਤਾਂ ਉੱਡਦੇ ਪੰਛੀ ਬਣ ਉੱਡਦੀ ਕਲਾ ਦਾ ਅਨੁਭਵ ਕਰਦੇ ਚੱਲੋ। ਇੱਕ ਦੋ ਨੂੰ ਵੀ ਸਹਿਯੋਗ ਦੇ ਤੀਵਰ ਪੁਰਸ਼ਾਰਥੀ ਬਣਦੇ ਚੱਲੋ। ਜਿੰਨੀ ਹੋਰਾਂ ਦੀ ਸੇਵਾ ਕਰੋਗੇ ਉਨਾਂ ਖੁਦ ਦਾ ਉਮੰਗ – ਉਤਸ਼ਾਹ ਵੱਧਦਾ ਰਹੇਗਾ।

ਵਿਦਾਈ ਦੇ ਸਮੇਂ :- (ਦਾਦੀ ਜਾਨਕੀ ਜੀ ਵਿਦੇਸ਼ ਵਿੱਚ ਜਾਣ ਦੀ ਛੁੱਟੀ ਬਾਪਦਾਦਾ ਕੋਲੋਂ ਲੈ ਰਹੀ ਹੈ)

ਦੇਸ਼ – ਵਿਦੇਸ਼ ਵਿੱਚ ਸੇਵਾ ਦਾ ਉਮੰਗ – ਉਤਸ਼ਾਹ ਚੰਗਾ ਹੈ। ਜਿੱਥੇ ਉਮੰਗ – ਉਤਸ਼ਾਹ ਹੈ, ਉੱਥੇ ਸਫ਼ਲਤਾ ਵੀ ਹੁੰਦੀ ਹੈ। ਸਦਾ ਇਹ ਅਟੈਂਸ਼ਨ ਰੱਖਣਾ ਹੈ ਕਿ ਪਹਿਲੇ ਆਪਣਾ ਉਮੰਗ – ਉਤਸ਼ਾਹ ਹੋਵੇ, ਸੰਗਠਨ ਦੀ ਸ਼ਕਤੀ ਹੋਵੇ। ਸਨੇਹ ਦੀ ਸ਼ਕਤੀ, ਸਹਿਯੋਗ ਦੀ ਸ਼ਕਤੀ ਹੋਵੇ ਤਾਂ ਸਫ਼ਲਤਾ ਉਸੀ ਅਨੁਸਾਰ ਹੁੰਦੀ ਹੈ। ਇਹ ਹੈ ਧਰਨੀ। ਜਿਵੇੰ ਧਰਨੀ ਠੀਕ ਹੁੰਦੀ ਹੈ ਤਾਂ ਫ਼ਲ ਵੀ ਉਵੇਂ ਦਾ ਹੀ ਨਿਕਲਦਾ ਹੈ ਅਤੇ ਜੇਕਰ ਟੈਮਪ੍ਰੇਰੀ (ਅਸਥਾਈ) ਧਰਨੀ ਨੂੰ ਠੀਕ ਕਰਕੇ ਬੀਜ ਪਾ ਦੇਵੋਂ ਤਾਂ ਫ਼ਲ ਵੀ ਥੋੜੇ ਸਮੇਂ ਦੇ ਲਈ ਮਿਲੇਗਾ, ਸਦਾਕਾਲ ਦੇ ਲਈ ਫ਼ਲ ਨਹੀਂ ਮਿਲੇਗਾ। ਤਾਂ ਸਫ਼ਲਤਾ ਦੇ ਫਲ ਦੇ ਪਹਿਲਾਂ ਸਦਾ ਧਰਨੀ ਚੈਕ ਕਰੋ। ਬਾਕੀ ਜੋ ਕਰਦੇ ਹਨ ਉਨਾਂ ਦਾ ਜਮਾਂ ਤੇ ਹੋ ਹੀ ਜਾਂਦਾ ਹੈ। ਹੁਣ ਵੀ ਖੁਸ਼ੀ ਮਿਲਦੀ ਹੈ ਅਤੇ ਭਵਿੱਖ ਤਾਂ ਹੈ ਹੀ। ਅੱਛਾ!

ਵਰਦਾਨ:-

ਸਾਰੀ ਪੜ੍ਹਾਈ ਅਤੇ ਸਿੱਖਿਆ ਦਾ ਸਾਰ ਇਹ ਤਿੰਨ ਸ਼ਬਦ ਹਨ:- 1- ਕਰਮਬੰਧਨ ਤੋੜਣੇ ਹਨ। 2- ਆਪਣੇ ਸੰਸਕਾਰ – ਸਭਾਵ ਨੂੰ ਮੋੜਨਾ ਹੈ। 3 – ਇੱਕ ਬਾਪ ਨਾਲ ਸਰਵ ਸੰਬੰਧ ਜੋੜਨੇ ਹਨ – ਇਹ ਹੀ ਤਿੰਨ ਸ਼ਬਦ ਸੰਪੂਰਨ ਵਿਜੇਈ ਬਣਾ ਦੇਣਗੇ, ਇਸਦੇ ਲਈ ਸਦਾ ਇਹ ਹੀ ਸਮ੍ਰਿਤੀ ਰਹੇ ਕਿ ਜੋ ਵੀ ਇਹਨਾਂ ਅੱਖਾਂ ਨਾਲ ਵਿਨਾਸ਼ੀ ਚੀਜਾਂ ਦੇਖਦੇ ਹਾਂ ਉਹ ਸਭ ਵਿਨਾਸ਼ ਹੋਈਆਂ ਪਈਆਂ ਹਨ। ਉਨ੍ਹਾਂ ਨੂੰ ਦੇਖਦੇ ਵੀ ਆਪਣੇ ਨਵੇਂ ਸੰਬੰਧ, ਨਵੀਂ ਸ੍ਰਿਸ਼ਟੀ ਨੂੰ ਦੇਖਦੇ ਰਹੋ ਤਾਂ ਕਦੀ ਹਾਰ ਹੋ ਨਹੀਂ ਸਕਦੀ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top